New vaccination policy for students and professionals going
Connect with us [email protected]

ਪੰਜਾਬੀ ਖ਼ਬਰਾਂ

ਵਿਦੇਸ਼ ਜਾ ਰਹੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੈਕਸੀਨੇਸ਼ਨਦੀ ਨਵੀਂ ਨੀਤੀ ਜਾਰੀ

Published

on

vaccine

ਨਵੀਂ ਦਿੱਲੀ, 7 ਜੂਨ, – ਭਾਰਤ ਸਰਕਾਰ ਨੇ ਪੜ੍ਹਾਈ ਅਤੇ ਕੰਮ-ਕਾਰਾਂ ਲਈ ਵਿਦੇਸ਼ ਜਾਣ ਵਾਲਿਆਂ ਦੇ ਨਾਲ ਟੋਕੀਓ ਓਲੰਪਿਕ ਖੇਡਾਂ ਵਿੱਚਜਾਣ ਵਾਲੀ ਟੀਮ ਅਤੇ ਸਪੋਰਟ ਸਟਾਫ ਲਈ ਕੋਰੋਨਾ-19 ਦੀ ਵੈਕਸੀਨੇਸ਼ਨ ਦੀ ਨਵੀਂ ਗਾਈਡਨਲਾਈਨ ਜਾਰੀ ਕੀਤੀ ਹੈ, ਜਿਸ ਨਾਲ ਇਨ੍ਹਾਂ ਵਰਗਾਂ ਦੇ ਲੋਕਾਂ ਨੂੰਯਾਤਰਾ ਕਰਨ ਦੀਸੌਖ ਹੋਵੇਗੀ।
ਇਸ ਸੰਬੰਧ ਵਿੱਚ ਭਾਰਤ ਦੇ ਸਿਹਤ ਮੰਤਰਾਲਾ ਨੇ ਰਾਜ ਸਰਕਾਰਾਂ ਨੂੰ ਚਿੱਠੀ ਲਿਖ ਕੇ ਵਿਦੇਸ਼ ਯਾਤਰਾ ਲਈ ਜਾਣ ਵਾਲੇ ਲੋਕਾਂ ਨੂੰ ਲੋੜਪੈਣ ਉੱਤੇ ਕੋਵਿਸ਼ੀਲਡ ਦੀ ਦੂਸਰੀ ਡੋਜ 84 ਦਿਨ ਪੂਰੇ ਹੋਣ ਤੋਂ ਪਹਿਲਾਂ ਦੇਣ ਨੂੰ ਕਿਹਾ ਹੈ। ਸਰਕਾਰ ਦੀ ਨਵੀਂਨੀਤੀ ਨਾਲ ਕੋਵਿਸ਼ੀਲਡ ਦੀ ਦੂਸਰੀ ਡੋਜ਼ ਵਾਲੇ ਕਿਸੇ ਵਿਦਿਆਰਥੀ, ਪ੍ਰੋਫੈਸ਼ਨਲ ਜਾਂ ਖਿਡਾਰੀ ਨੂੰ ਆਪਣੀ ਤੈਅ ਵਿਦੇਸ਼ ਯਾਤਰਾ ਨਹੀਂ ਟਾਲਣੀਪਵੇਗੀ, ਉਹ 84 ਦੀ ਥਾਂ 28 ਦਿਨ ਪਿੱਛੋਂ ਦੂਸਰੀ ਡੋਜ਼ ਲੈ ਸਕਣਗੇ।ਇਨ੍ਹਾਂ ਯਾਤਰੀਆਂ ਦੇ ਪਾਸਪੋਰਟ ਨੂੰ ਕੋਵਿਡ ਸਰਟੀਫਿਕੇਟ ਨਾਲ ਅਟੈਚ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਰਾਜਾਂ ਨੂੰ ਭੇਜੇ ਤਾਜ਼ਾ ਪੱਤਰਵਿੱਚ ਪੜ੍ਹਾਈ, ਕੰਮ ਕਰਨ ਵਾਲੇ ਪ੍ਰੋਫੈਸ਼ਨਲ ਅਤੇ ਓਲੰਪਿਕ ਖੇਡਾਂ ਵਿੱਚਜਾਣ ਲੈਣ ਵਾਲੇ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਸਪੋਰਟ ਸਟਾਫ ਅਤੇ ਅਧਿਕਾਰੀਆਂ ਦੀ ਵੈਕਸੀਨੇਸ਼ਨ ਲਈ ਹਰ ਜਿ਼ਲੇਵਿੱਚ ਇੱਕ ਯੋਗ ਅਧਿਕਾਰੀ ਨਿਯੁਕਤ ਕਰਨ ਨੂੰ ਕਿਹਾ ਹੈ, ਜੋ ਦੂਸਰੀ ਡੋਜ਼ ਲਈ ਸਮਾਂ ਸੀਮਾ ਤੈਅ ਕਰਨ ਦਾ ਫੈਸਲਾ ਕਰਨਗੇ।
ਵਰਨਣ ਯੋਗ ਹੈ ਕਿ ਮਈ 2021 ਵਿੱਚ ਅਚਾਨਕ ਕੋਵਿਸ਼ੀਲਡ ਦੀ ਦੂਸਰੀ ਡੋਜ ਲਈ ਸਮਾਂ ਸੀਮਾ 42 ਦਿਨ ਤੋਂ ਵਧਾ ਕੇ 84 ਦਿਨ ਕਰ ਦਿੱਤੀ ਗਈ ਸੀ। ਸਿਹਤ ਮੰਤਰਾਲਾ ਮੁਤਾਬਕਇਹ ਲੋਕ ਆਪਣੇ ਪਾਸਪੋਰਟ ਤੇ ਦਸਤਾਵੇਜ਼ ਨਾਲ ਜਿ਼ਲੇ ਦੇ ਸੰਬੰਧਤ ਅਧਿਕਾਰੀ ਨੂੰ ਮਿਲ ਸਕਣਗੇ ਤੇ ਉਹ 28 ਦਿਨ ਦੀ ਮਿਆਦ ਪੂਰੀ ਹੋਣ ਪਿੱਛੋਂ ਉਨ੍ਹਾਂ ਲਈ ਦੂਸਰੀ ਡੋਜ਼ ਦਾਪ੍ਰਬੰਧ ਕਰੇਗਾ। ਪਛਾਣ ਲਈ ਪਾਸਪੋਰਟ ਦੇਣ ਉੱਤੇ ਪਾਸਪੋਰਟ ਨੰਬਰ ਨਾਲ ਵੈਕਸੀਨ ਸਰਟੀਫਿਕੇਟ ਦਿੱਤਾ ਜਾਵੇਗਾ। ਪਹਿਲੀ ਡੋਜ਼ ਦੇ ਸਮੇਂ ਪਾਸਪੋਰਟ ਨਾ ਦੇਣਉੱਤੇ ਦੂਸਰੀ ਡੋਜ਼ ਪਿੱਛੋਂ ਪਾਸਪੋਰਟ ਨੰਬਰ ਦੇ ਨਾਲ ਵੈਕਸੀਨ ਸਰਟੀਫਿਕੇਟ ਜਾਰੀ ਹੋਵੇਗਾ। ਕਿਉਂਕਿ ਕੋਵਿਸ਼ੀਲਡ ਹੀ ਦੇ ਕੋਰੋਨਾ ਵੈਕਸੀਨ ਦੀ ਟਰੈਵਲ ਸੂਚੀ ਵਿੱਚ ਹੈ, ਇਸ ਕਰ ਕੇ ਸਰਟੀਫਿਕੇਟ ਉੱਤੇ ਸਿਰਫ ਕੋਵਿਸ਼ੀਲਡ ਲਿਖਣਾ ਹੋਵੇਗਾ। ਬਹੁਤੇ ਦੇਸ਼ਾਂ ਵਿੱਚ ਬਿਨਾਂ ਕੋਰੋਨਾ ਵੈਕਸੀਨ ਵਾਲੇ ਲੋਕਾਂ ਦੀ ਐਂਟਰੀਦੀ ਰੋਕ ਹੋਣ ਕਾਰਨ ਕੋਵਿਸ਼ੀਲਡ ਦਾ ਟੀਕਾ ਜ਼ਰੂਰੀ ਹੈ। ਭਾਰਤ ਵਿੱਚ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵਾਂ ਦਾ ਟੀਕਾ ਲੱਗਦਾ ਹੈ। ਇਸ ਵਿੱਚ ਕੋਵੈਕਸੀਨ ਦਾ ਟੀਕਾ ਲਵਾਉਣ ਵਾਲਿਆਂ ਨੂੰ ਵਿਦੇਸ਼ ਯਾਤਰਾ ਵਿੱਚ ਔਕੜਾਂ ਆ ਰਹੀਆਂ ਹਨ, ਕਿਉਂਕਿ ਇਹ ਕੋਵੈਕਸੀਨ ਅਜੇ ਤੱਕ ਐਮਰਜੈਂਸੀ ਇਸਤੇਮਾਲ ਵਾਲੀਲਿਸਟਵਿੱਚ ਸ਼ਾਮਲ ਨਹੀਂ ਹੈ।

ਪੰਜਾਬੀ ਖ਼ਬਰਾਂ

ਐਨ ਐਸ ਕਿਉ ਐਫ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਬੈਰੀਕੇਟ ਤੋੜ ਕੇ ਮੋਤੀ ਮਹਿਲ ਦਾ ਘਿਰਾਉ, ਸੁਰੱਖਿਆ ਬਲਾਂ ਨੇ ਕੀਤਾ ਲਾਠੀਚਾਰਜ

Published

on

police

ਪਟਿਆਲਾ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਨਐਸਕਿਉਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਾਈਪੀਐਸ ਚੌਕ ਚ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਰਸਤੇ ਚ ਲਾਏ ਬੇਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਸੁਰਖਿਆ ਬਲਾਂ ਨਾਲ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਟਕਰਾ ਹੋ ਗਿਆ ਤਾਂ ਸੁਰੱਖਿਆ ਬਲਾਂ ਹਲਕਾ ਲਾਠੀਚਾਰਜ ਕੀਤਾ । ਅਧਿਆਪਕ ਯੂਨੀਅਨ ਦੇ ਕਈ ਆਗੂਆਂ ਨੂੰ ਪੁਲੀਸ ਨੇ ਗਿਫ਼ਤਾਰ ਕਰ ਕੇ ਅਣਦੱਸੀ ਥਾਂ ਤੇ ਲੈ ਗਏ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ । ਪਰ ਸੁਰੱਖਿਆ ਬਲਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ।
ਪੰਜਾਬ ਸਰਕਾਰ ਨਾਲ ਸਾਡੀਆ ਅਣਗਿਣਤ ਮੀਟਿੰਗਾਂ ਹੋ ਚੁਕਿਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ । ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਮੁੱਖ ਮੰਤਰੀ ਦੇ ਸ਼ਹਿਰ ਚ ਆਪਣੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਪਰੰਤੂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਯੂਨੀਅਨ ਆਗੂ ਨੇ ਕਿਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਹਮੇਸ਼ਾਂ ਹੀ ਬੇਸਿੱਟਾ ਨਿਕਲੀ ਹੈ ਕਿਉਂਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਬੜਾਵਾ ਦੇ ਰਹੀਆਂ ਹਨ ਸਾਡੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅਧਿਆਪਕਾਂ ਨੇ ਆਪਣੇ ਗਿ੍ਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮੁੜ ਫੁਹਾਰਾਂ ਚੋਂਕ ਵਿੱਚ ਧਰਨਾ ਲਾ ਦਿੱਤਾ ਹੈ। ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਅੰਦੋਲਨ ਕਾਂਗਰਸ ਨਹੀਂ ਚਲਾ ਰਹੀ : ਟਿਕੈਤ

Published

on

rakesh takent

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਤੇ ਹਰਿਆਣਾ ਵਿਚ ਧਰਨੇ ਦੇਣ ਦੀ ਕੀਤੀ ਗਈ ਅਪੀਲ ਨੂੰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਹਿੱਸਾ ਦੱਸਿਆ ਹੈ | ਉਨ੍ਹਾ ਕਿਹਾ ਕਿ ਦੇਸ਼ ਦੀ ਵਿਰੋਧੀ ਧਿਰ ਕਾਂਗਰਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ | ਟਿਕੈਤ ਨੇ ਕਿਹਾ ਕਿ ਜੇ ਕਿਸੇ ‘ਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ ਵਿਰੋਧੀ ਧਿਰ ਨੂੰ ਇਸ ਦੇ ਵਿਰੁੱਧ ਅੰਦੋਲਨ ਦਾ ਹਿੱਸਾ ਹੋਣਾ ਚਾਹੀਦਾ ਹੈ | ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਹ ਅੰਦੋਲਨਾਂ ਦੇ ਨਾਲ ਰਹਿੰਦੀ ਸੀ | ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਵਿਚ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਮੱਸਿਆ ਹੈ, ਤਾਂ ਉਹ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰ ਸਕਦੇ ਹਨ | ਟਿਕੈਤ ਨੇ ਭਾਜਪਾ ‘ਤੇ ਵੀ ਚੁਟਕੀ ਲਈ | ਉਨ੍ਹਾ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਾਨੂੰ ਸਮਰਥਨ ਨਹੀਂ ਦੇ ਰਹੀ | ਭਾਜਪਾ ਕਹਿ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਾਂਗਰਸ ਚਲਾ ਰਹੀ ਹੈ | ਹੁਣ ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਸਾਨ ਹੀ ਚਲਾ ਰਹੇ ਹਨ |

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca