New bogus billing scam exposed in GST
Connect with us apnews@iksoch.com

ਅਪਰਾਧ

ਜੀ ਐੱਸ ਟੀ ਵਿੱਚ ਬੋਗਸ ਬਿਲਿੰਗ ਦੇ ਨਵੇਂ ਘੋਟਾਲੇ ਦਾ ਪਰਦਾ ਫਾਸ਼

Published

on

gst
 • ਇੱਕੋ ਪਤੇ ਉਤੇ ਸੱਤ ਬੋਗਸ ਫਰਮਾਂ ਬਣਾ ਕੇ ਅੱਠ ਕਰੋੜ ਦਾ ਘਪਲਾ
  ਲੁਧਿਆਣਾ, 25 ਦਸੰਬਰ – ਇਸ ਮਹਾਨਗਰ ਦੇ ਇੱਕ ਕਾਰੋਬਾਰੀ ਵੱਲੋਂ ਬਣਾਈਆਂ ਬੋਗਸ ਫਰਮਾਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰ ਕੇ ਸੈਂਟਰਲ ਜੀ ਐਸ ਟੀ (ਸੀ ਜੀ ਐਸ ਟੀ) ਕਮਿਸ਼ਨਰੇਟ ਨੇ ਅੱਠ ਕਰੋੜ ਰੁਪਏ ਤੋਂ ਵੱਧ ਬੋਗਸ ਇਨਪੁਟ ਟੈਕਸ ਕ੍ਰੈਡਿਟ (ਆਈ ਟੀ ਸੀ) ਲੈਣ ਦੇ ਦੋਸ਼ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਹੈ।
  ਪਤਾ ਲੱਗਾ ਹੈ ਕਿ ਅਮਨਦੀਪ ਸਿੰਘ ਭੁਈ ਨਾਂਅ ਦਾ ਇਹ ਕਾਰੋਬਾਰੀ ਇੱਕੋ ਪਤੇ ‘ਤੇ ਸੱਤ ਫਰਮਾਂ ਚਲਾ ਰਿਹਾ ਸੀ ਅਤੇ ਜਦ ਵੀ ਕਿਸੇ ਵਿਭਾਗ ਦੇ ਅਧਿਕਾਰੀ ਕਿਸੇ ਕੰਪਨੀ ਦੀ ਫਿਜੀਕਲ ਵੈਰੀਫਿਕੇਸ਼ਨ ਲਈ ਆਉਂਦੇ ਤਾਂ ਕੰਪਲੈਕਸ ਦੇ ਬਾਹਰ ਦਾ ਬੋਰਡ ਬਦਲ ਦਿੰਦਾ ਹੁੰਦਾ ਸੀ। ਬੀਤੀ 11 ਨਵੰਬਰ ਦੇ ਬਾਅਦ ਸੀ ਜੀ ਐਸ ਟੀ ਕਮਿਸ਼ਨਰੇਟ ਲੁਧਿਆਣਾ ਵੱਲੋਂ ਬੋਗਸ ਬਿਲਿੰਗ ਵਿਰੁੱਧ ਇਹ 8ਵੀਂ ਗ੍ਰਿਫਤਾਰੀ ਹੈ। ਫੜੇ ਗਏ ਦੋਸ਼ੀ ਅਮਨਦੀਪ ਸਿੰਘ ਭੁਈ ਦਾ 258 ਕਰੋੜ ਰੁਪਏ ਦੀ ਬੋਗਸ ਬਿਲਿੰਗ ਦੇ ਦੋਸ਼ ਵਿੱਚ ਫੜੇ ਸਾਹਿਲ ਜੈਨ ਨਾਲ ਵੀ ਸੰਬੰਧ ਹੈ। ਇਸ ਨਵੇਂ ਕੇਸ ਬਾਰੇ ਸੀ ਜੀ ਐਸ ਟੀ ਲੁਧਿਆਣਾ ਦੇ ਕਮਿਸ਼ਨਰ ਆਸ਼ੁਤੋਸ਼ ਬਰਨਵਾਲ ਨੇ ਦੱਸਿਆ ਕਿ ਸਾਹਿਲ ਜੈਨ ਦੀ ਗ੍ਰਿਫਤਾਰੀ ਪਿੱਛੋਂ ਜਾਂਚ ਦੌਰਾਨ ਅਮਨਦੀਪ ਸਿੰਘ ਭੁਈ ਦਾ ਨਾਂਅ ਆਇਆ ਸੀ। ਭੁਈ ਨੇ ਸੱਤ ਫਰਮਾਂ ਬਣਾਉਣ ਲਈ ਆਪਣੇ ਅਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂਅ ‘ਤੇ ਸੱਤ ਪੈਨ ਕਾਰਡ ਬਣਵਾਏ ਅਤੇ ਇਹ ਫਰਮਾਂ ਫਰਜ਼ੀ ਬਿੱਲ ਜਾਰੀ ਕਰਨ ਅਤੇ ਆਈ ਟੀ ਸੀ ਦੇ ਫਰਜ਼ੀ ਲਾਭ ਲੈਣ ਦੇ ਕੇਸ ਵਿੱਚ ਸ਼ਾਮਲ ਸਨ। ਭੁਈ ਨੇ ਮੰਨਿਆ ਕਿ ਸਾਹਿਲ ਜੈਨ ਨੇ ਉਸ ਨੂੰ ਫਰਜ਼ੀ ਬਿਲਿੰਗ ਵਿੱਚ ਸ਼ਾਮਲ ਕੀਤਾ ਸੀ।
  ਇਸ ਪਿੱਛੋਂ ਸੀ ਜੀ ਐਸ ਟੀ ਦੀ ਪੁੱਛਗਿੱਛ ਅਮਨਦੀਪ ਸਿੰਘ ਦੌਰਾਨ ਭੁਈ ਨੇ ਦੱਸਿਆ ਕਿ ਉਸ ਵੱਲੋਂ ਬਣਾਈਆਂ ਸੱਤ ਫਰਮਾਂ ਦੇ ਇਲਾਵਾ ਸਾਹਿਲ ਜੈਨ 16 ਹੋਰ ਫਰਮਾਂ ਦੀ ਮਦਦ ਨਾਲ ਬੋਗਸ ਬਿਲਿੰਗ ਦਾ ਕਾਲਾ ਧੰਦਾ ਕਰ ਰਿਹਾ ਸੀ। ਇਨ੍ਹਾਂ ਫਰਮਾਂ ਵਿੱਚ ਅਸਲ ਵਿੱਚ ਕੋਈ ਖਰੀਦੋ-ਫਰੋਖਤ ਨਹੀਂ ਸੀ ਹੁੰਦੀ, ਇਨ੍ਹਾਂ ਦੀ ਵਰਤੋਂ ਕੇਵਲ ਜਾਅਲੀ ਬਿੱਲ ਕੱਟਣ ਲਈ ਕੀਤੀ ਜਾਂਦੀ ਸੀ। ਬਰਨਵਾਲ ਦੇ ਮੁਤਾਬਕ ਅਮਨਦੀਪ ਸਿੰਘ ਭੁਈ ਨੇ ਇਨ੍ਹਾਂ ਸੱਤ ਫਰਮਾਂ ਦੇ ਰਾਹੀਂ 97.43 ਕਰੋੜ ਰੁਪਏ ਦੇ ਜਾਅਲੀ ਬਿੱਲ ਕੱਟੇ ਸਨ, ਜਿਨ੍ਹਾਂ ਨਾਲ ਉਸ ਨੇ 8.08 ਕਰੋੜ ਰੁਪਏ ਦਾ ਆਈ ਟੀ ਸੀ ਪ੍ਰਾਪਤ ਕੀਤਾ ਸੀ। ਭੁਈ ਨੇ ਮੰਨਿਆ ਹੈ ਕਿ ਸਾਹਿਲ ਜੈਨ ਨੇ 296.48 ਕਰੋੜ ਦੇ ਜਾਅਲੀ ਬਿੱਲ ਕੱਟ ਕੇ 24.94 ਕਰੋੜ ਰੁਪਏ ਦਾ ਆਈ ਟੀ ਸੀ ਪ੍ਰਾਪਤ ਕੀਤਾ ਸੀ ਅਤੇ ਉਸ (ਭੁਈ) ਨੇ ਸਾਹਿਲ ਜੈਨ ਨਾਲ ਮਿਲ ਕੇ ਅਜੇ ਤੱਕ 393.91 ਕਰੋੜ ਰੁਪਏ ਜਾਅਲੀ ਬਿਲਿੰਗ ਕਰ ਕੇ 33.02 ਕਰੋੜ ਦਾ ਆਈ ਟੀ ਸੀ ਪ੍ਰਾਪਤ ਕੀਤਾ ਸੀ।

Click Here To Read Punjab Crime News

ਅਪਰਾਧ

ਜੈਪੁਰ ਵਿੱਚ ਛਾਪੇ ਦੌਰਾਨ 1400 ਕਰੋੜ ਦੀ ਅਣ-ਐਲਾਨੀ ਆਮਦਨ ਦਾ ਭੇਦ ਖੁੱਲ੍ਹਾ

Published

on

money
 • ਸੁਰੰਗ ਵਿੱਚ ਗਹਿਣੇ ਅਤੇ ਦਸਤਾਵੇਜ਼ ਛੁਪਾ ਕੇ ਰੱਖੇ ਮਿਲੇ
  ਜੈਪੁਰ, 23 ਜਨਵਰੀ – ਰਾਜਸਥਾਨ ਦੇ ਤਿੰਨ ਵੱਡੇ ਵਪਾਰਿਕ ਗਰੁੱਪਾਂ ਦੇ ਟਿਕਾਣਿਆਂ ਉੱਤੇ ਆਮਦਨ ਵਿਭਾਗ ਵੱਲੋਂ ਤਿੰਨ ਦਿਨ ਕੀਤੀ ਛਾਪੇਮਾਰੀ ਵਿੱਚ 1400 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਆਮਦਨ ਜ਼ਾਹਰ ਹੋਈ ਹੈ। ਆਮਦਨ ਵਿਭਾਗ ਦੀ ਇਸ ਕਾਰਵਾਈ ਵਿੱਚ ਕਈ ਅਜਿਹੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਹੋਰ ਸ਼ਹਿਰਾਂ ਵਿੱਚ ਕੁਝ ਹੋਰ ਗਰੁੱਪਾਂ ਦੇ ਟਿਕਾਣਿਆਂ ਉੱਤੇ ਅਣਐਲਾਨੀ ਆਮਦਨ ਹੋਣ ਦੇ ਸੰਕੇਤ ਮਿਲੇ ਹਨ। ਏਥੇ ਤਿੰਨਾਂ ਗਰੁੱਪਾਂ ਦੇ 20 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਤਾਂ ਇੱਕ ਗਰੁੱਪ ਦੇ ਟਿਕਾਣੇ ਉੱਤੇ ਗੁਪਤ ਸੁਰੰਗ ਮਿਲੀ, ਜਿਸ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਮਹਿੰਗੇ ਰਤਨ ਸਨ ਅਤੇ ਸੁਰੰਗ ਵਿੱਚ ਕੁਝ ਖਾਸ ਦਸਤਾਵੇਜ਼ ਵੀ ਸਨ।
  ਆਮਦਨ ਟੈਕਸ ਵਿਭਾਗ ਨੇ ਜੈਪੁਰ ਦੇ ਸਿਲਵਰ ਆਰਟ ਗਰੁੱਪ, ਚੌਰਡੀਆ ਗਰੁੱਪ ਅਤੇ ਗੋਕੁਲ ਗਰੁੱਪ ਉੱਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਸਿਵਲਰ ਆਰਟ ਗਰੁੱਪ ਦੇ ਅੱਡੇ ਉੱਤੇ ਗੁਪਤ ਸੁਰੰਗ ਮਿਲੀ, ਜਿਸ ਵਿੱਚ ਗਹਿਣਿਆਂ ਨਾਲ ਭਰੀਆਂ ਕਰੀਬ ਇੱਕ ਦਰਜ ਬੋਰੀਆਂ ਸਨ। ਇੱਕ ਪੇਨ ਡਰਾਈਵ ਅਤੇ ਕੁਝ ਪੁਰਾਣੇ ਜਮਾਨੇ ਦੇ ਵਹੀ-ਖਾਤੇ ਮਿਲੇ, ਜਿਨ੍ਹਾਂ ਵਿੱਚ ਬਹੁਤ ਛੋਟੇ ਅੱਖਰਾਂ ਵਿੱਚ ਰਕਮ ਦੇ ਲੈਣ-ਦੇਣ ਦਾ ਹਿਸਾਬ ਲਿਖਿਆ ਸੀ। ਕਾਲੇ ਧਨ ਨਾਲ ਜੁੜੇ ਡਿਜਿਟਲ ਡਾਟਾ ਨੂੰ ਵੀ ਹਾਰਡ ਡਿਸਕ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਕੁਝ ਕਰਮਚਾਰੀਆਂ ਦੇ ਨਾਮ ਉੱਤੇ ਰਕਮ ਬੈਂਕਾਂ ਵਿੱਚ ਜਮ੍ਹਾ ਕਰਾਉਣ ਅਤੇ ਵਿਾਅਜ ਉੱਤੇ ਲੈਣ-ਦੇਣ ਦੀ ਗੱਲ ਵੀ ਨਿਕਲੀ ਹੈ। ਇਸ ਗਰੁੱਪ ਦੇ ਅੱਡੇ ਤੋਂ ਕਰੀਬ 525 ਕਰੋੜ ਦੇ ਅਣਐਲਾਨੀ ਲੈਣ-ਦੇਣ ਵਿੱਚ ਜੁੜੇ ਦਸਤਾਵੇਜ਼ ਮਿਲੇ ਹਨ। ਉਥੇ ਹੀ, ਚੌਰਡਿਆ ਸਮੂਹ ਦੇ ਇਥੇ ਕਰੀਬ 650 ਕਰੋੜ ਰੁਪਏ ਦੇ ਲੈਣ-ਦੇਣ ਦਾ ਭੇਦ ਖੁੱਲ੍ਹਾ ਹੈ। ਇਹ ਗਰੁੱਪ ਕਾਲੋਨੀਆਂ ਕੱਟਣ ਦੇ ਨਾਲ ਹੀ ਵਿਆਜ ਉੱਤੇ ਰਕਮਾਂ ਦੇਣ ਦਾ ਕੰਮ ਕਰਦਾ ਹੈ। ਤੀਸਰਾ ਗੋਕੁਲ ਗਰੁੱਪ ਵੀ ਜੈਪੁਰ ਦੇ ਬਿਨਾਂਰਾਜਸਥਾਨ ਦੇ ਕਈ ਸ਼ਹਿਰਾਂ ਵਿੱਚ ਟਾਊਨਸ਼ਿਪ ਵਿਕਸਿਤ ਕਰਨ ਦਾ ਕੰਮ ਕਰਦਾ ਤੇ ਵੱਡੇ ਪੈਮਾਨੇ ਉੱਤੇ ਜ਼ਮੀਨਾਂ ਦੇ ਖ਼ਰੀਦਣ-ਵੇਚਣ ਦਾ ਕੰਮ ਕਰਦਾ ਹੈ। ਇਸ ਗਰੁੱਪ ਦੇ ਖਾਤਿਆਂ ਵਿੱਚ ਵੀ ਗੜਬੜੀ ਦਾ ਪਤਾ ਲੱਗਾ ਹੈ। ਇਸ ਗਰੁੱਪ ਨੇ 122 ਕਰੋੜ ਰੁਪਏ ਵਿਆਜ ਉੱਤੇ ਲੋਕਾਂ ਨੂੰ ਦੇ ਰੱਖੇ ਹਨ। ਤਿੰਨਾਂ ਗਰੁੱਪਾਂ ਦੇ ਅੱਡਿਆਂ ਤੋਂ 1400 ਕਰੋੜ ਤੋਂ ਜ਼ਿਆਦਾ ਦੀ ਅਣਐਲਾਨੀ ਆਮਦਨ ਪਤਾ ਲੱਗੀ ਹੈ।

Continue Reading

ਅਪਰਾਧ

ਧਾਰਮਿਕ ਸਥਾਨ `ਤੇ ਮੱਥਾ ਟੇਕਣ ਗਏ ਸਕਰੈਪ ਕਾਰੋਬਾਰੀ ਦੇ ਘਰ ਤੋਂ ਲੱਖਾਂ ਦੀ ਚੋਰੀ

Published

on

money looted

ਜਲੰਧਰ, 22 ਜਨਵਰੀ – ਥਾਣਾ ਭਾਰਗੋ ਕੈਂਪ ਹੇਠਲੇ ਨਿਊ ਮਾਡਲ ਹਾਊਸ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰੀ ਦਾ ਨਿਸ਼ਾਨਾ ਬਣੇ ਘਰ ਦੇ ਮਾਲਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ। ਕੱਲ੍ਹ ਲੇਬਰ ਨਾ ਹੋਣ ਕਾਰਨ ਉਹ ਬੇਟੇ ਨੂੰ ਘਰ ਛੱਡ ਕੇ ਬਾਕੀ ਪਰਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਚਲੇ ਗਏ ਤੇ ਬੈਂਕ ਦਾ ਥੋੜ੍ਹਾ ਜਿਹਾ ਕੰਮ ਸੀ, ਜਿਸ ਨੂੰ ਨਿਪਟਾਉਣ ਲਈ ਬੇਟਾ ਕੁਲਦੀਪ 12.00 ਵਜੇ ਨਕੋਦਰ ਬਾਬਾ ਮੁਰਾਦ ਸ਼ਾਹ ਦੇ ਡੇਰੇ ਚਲਾ ਗਿਆ। ਦੁਪਹਿਰੇ 1.00 ਵਜੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਸੂਚਨਾ ਮਿਲਦੇ ਸਾਰ ਧਰਮਿੰਦਰ ਪਰਵਾਰ ਸਮੇਤ ਵਾਪਸ ਆਏ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਭਗਵੰਤ ਭੁੱਲਰ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਧਰਮਿੰਦਰ ਦੇ ਅਨੁਸਾਰ ਉਸ ਦੇ ਲਾਕਰ ਵਿੱਚ ਛੇ ਲੱਖ ਰੁਪਏ ਨਕਦੀ ਅਤੇ ਉਸ ਦੇ ਪਿਤਾ ਦੇ ਲਾਕਰ ਵਿੱਚ ਵੀ ਕਾਫੀ ਨਕਦੀ ਤੇ ਸੋਨੇ ਦੇ ਗਹਿਣੇ ਸਨ। ਚੋਰ ਘਰਚੋਂ 9-10 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਇਲਾਕੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।

Continue Reading

ਅਪਰਾਧ

ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਸਾਥੀ ਸਮੇਤ ਗ੍ਰਿਫਤਾਰ

Published

on

arrest

ਜਲੰਧਰ, 22 ਜਨਵਰੀ – ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ-1 ਦੀ ਪੁਲਸ ਪਾਰਟੀ ਨੇ ਫੋਨ ਉਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ। ਗ੍ਰਿਫਤਾਰ ਕੀਤੀ ਲੜਕੀ ਦੀ ਪਛਾਣ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਅਤੇ ਉਸ ਦੇ ਸਾਥੀ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਦੱਸੀ ਗਈ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵੀਨਾ ਪਹਿਲਾਂ ਫੋਨ ਤੇ ਨੌਜਵਾਨ ਲੜਕਿਆਂ ਨਾਲ ਗੱਲਾਂ ਮਾਰ ਕੇ ਉਨ੍ਹਾਂ ਨੂੰ ਪਿਆਰ ਦਾ ਝਾਂਸਾ ਦੇ ਕੇ ਕਿਸੇ ਸੁੰਨਸਾਨ ਜਗ੍ਹਾ ਬੁਲਾ ਲੈਂਦੀ ਸੀ। ਜਦੋਂ ਵਿਅਕਤੀ ਰਵੀਨਾ ਦੀ ਦੱਸੀ ਹੋਈ ਜਗ੍ਹਾ ਪਹੁੰਚਦਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਪ੍ਰੇਮ ਜਾਲ ਵਿੱਚ ਫਸੇ ਵਿਅਕਤੀ ਨੂੰ ਡਰਾ ਕੇ ਉਸ ਕੋਲੋਂ ਨਕਦੀ ਅਤੇ ਸਾਮਾਨ ਲੁੱਟ ਲੈਂਦੇ ਸਨ। ਇਸ ਬਾਰੇ ਐਸ ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮਕਸੂਦਾਂਚ 28 ਦਸੰਬਰ 2020 ਨੂੰ ਸਮੱਕਸ਼ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰ ਕੇ ਉਸ ਕੋਲੋਂ ਕਾਰ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸ਼ਿਕਾਇਤ `ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ-1 ਦੇ ਮੁਖੀ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮੀ ਨੇ ਥਾਣਾ ਮਕਸੂਦਾਂ ਦੀ ਪੁਲਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਰਵੀਨਾ ਅਤੇ ਮੁਨੀਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾਣਗੇ।

Continue Reading

ਰੁਝਾਨ


Copyright by IK Soch News powered by InstantWebsites.ca