ਚੰਡੀਗੜ੍ਹ, 16 ਜਨਵਰੀ, -ਪੰਜਾਬ ਦੀਆਂ 8 ਮਿਉਂਸਪਲ ਕਾਰਪੋਰੇਸ਼ਨਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਜਾਂ ਉੱਪ ਚੋਣਾਂ ਦਾਅਮਲ ਸ਼ੁਰੂ ਹੋ ਗਿਆ ਹੈ, ਜਿਸ ਨਾਲਸਾਰੇ ਚੋਣ ਹਲਕਿਆਂ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਲਾਗੂ ਰਹੇਗਾ। ਨਗਰ ਨਿਗਮ ਫਗਵਾੜਾ ਦੇ ਈ ਆਰ ਓ ਵਲੋਂ ਤਿਆਰ ਕੀਤੀਆਂ ਵੋਟਰ ਸੂਚੀਆਂ ਵਿੱਚ ਕਮੀਆਂ ਪਤਾ ਲੱਗੀਆਂ ਹਨ, ਜਿਸ ਲਈ ਵੋਟਰ ਸੂਚੀਆਂ ਮੁੜ ਕੇ ਤਿਆਰ ਕਰਨ ਉਪਰੰਤ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
ਇਨ੍ਹਾਂ ਚੋਣਾਂ ਲਈ ਪੰਜਾਬ ਦੇ ਚੋਣ ਕਮਿਸ਼ਨਰ, ਜਗਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ ਤੋਂ ਸ਼ੁਰੂ ਹੋ ਕੇ 3 ਫਰਵਰੀ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੋਵੇਗਾ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਅਤੇ ਕਾਗਜ਼ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ। ਵੋਟਾਂ 14 ਫਰਵਰੀ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਪੰਜਾਬਵਿੱਚ 8 ਨਗਰ ਨਿਗਮਾਂ ਦੇ ਲਈ 400 ਅਤੇ 109 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਲਈ 1902 ਮੈਂਬਰ ਚੁਣੇ ਜਾਣਗੇ।
ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਦੇ ਮੁਤਾਬਕ ਗੁਰਦਾਸਪੁਰ, ਕਪੂਰਥਲਾ, ਐੱਸ ਏ ਐੱਸ ਨਗਰ, ਹੁਸ਼ਿਆਰਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਨਗਰ ਨਿਗਮ ਲਈ ਵੋਟਾਂ ਪੈਣਗਆਂ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰਬਰ 37 (ਰਿਜ਼ਰਵ)ਵਿੱਚਉੱਪ ਚੋਣਾਂ ਹੋਣਗੀਆਂ। ਅੰਮ੍ਰਿਤਸਰ ਜ਼ਿਲ੍ਹੇ ਵਿਚਲੇ ਅਜਨਾਲਾ, ਰਮਦਾਸ, ਰਈਆ, ਮਜੀਠਾ ਅਤੇ ਜੰਡਿਆਲਾ ਗੁਰੂ ਵਿੱਚਨਗਰ ਕੌਂਸਲ/ ਨਗਰ ਪੰਚਾਇਤ ਲਈ ਚੋਣਾਂ ਹੋਣੀਆਂ ਹਨ। ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਤੇ ਪੱਟੀ, ਗੁਰਦਾਸਪੁਰ ਵਿੱਚ ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, ਫ਼ਤਿਹਗੜ੍ਹ ਚੂੜੀਆਂ, ਧਾਰੀਵਾਲ, ਕਾਦੀਆਂ ਤੇ ਦੀਨਾਨਗਰ, ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ ਚੋਣਾ ਹੋਣਗੀਆਂ।ਜਲੰਧਰ ਦੇ ਨਕੋਦਰ, ਨੂਰਮਹਿਲ, ਫਿਲੌਰ, ਕਰਤਾਰਪੁਰ, ਅਲਾਵਲਪੁਰ, ਆਦਮਪੁਰ, ਲੋਹੀਆਂ ਤੇ ਮਹਿਤਪੁਰ ਵਿੱਚਅਤੇ ਕਪੂਰਥਲਾ ਜਿ਼ਲੇ ਦੇ ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਤੇ ਸ਼ਾਮਚੁਰਾਸੀ ਵਿੱਚ ਚੋਣਾਂ ਹੋਣਗੀਆਂ। ਸ਼ਹੀਦ ਭਗਤ ਸਿੰਘ ਨਗਰ ਜਿ਼ਲੇ ਦੇ ਨਵਾਂਸ਼ਹਿਰ, ਬੰਗਾ ਤੇ ਰਾਹੋਂ ਅਤੇ ਲੁਧਿਆਣਾ ਦੇ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ ਅਤੇ ਪਾਇਲ ਵਿੱਚਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ। ਰੂਪਨਗਰ ਜ਼ਿਲ੍ਹੇ ਵਿੱਚ ਰੂਪਨਗਰ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ ਤੇ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਫਤਿਹਗੜ੍ਹ ਸਾਹਿਬ, ਗੋਬਿੰਦਗੜ੍ਹ, ਬੱਸੀ ਪਠਾਣਾ ਤੇ ਖਮਾਣੋਂ ਵਿੱਚ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਵਿੱਚ ਚੋਣਾਂ ਹੋਣਗੀਆਂ। ਸੰਗਰੂਰ ਵਿੱਚ ਮਲੇਰਕੋਟਲਾ, ਸੁਨਾਮ, ਅਹਿਮਦਗੜ੍ਹ, ਧੂਰੀ, ਲਹਿਰਾਗਾਗਾ, ਲੌਂਗੋਵਾਲ, ਅਮਰਗੜ੍ਹ ਤੇ ਭਵਾਨੀਗੜ੍ਹ ਤੇ ਬਰਨਾਲਾ ਜ਼ਿਲ੍ਹੇ ਦੇ ਬਰਨਾਲਾ, ਤਪਾ, ਭਦੌੜ, ਧਨੌਲਾ ਅਤੇ ਜਿ਼ਲਾਐੱਸ ਏ ਐੱਸ ਖਰੜ, ਜ਼ੀਰਕਪੁਰ, ਡੇਰਾਬੱਸੀ, ਕੁਰਾਲੀ, ਨਵਾਂਗਾਉਂ ਤੇ ਲਾਲੜੂ ਵਿੱਚ ਚੋਣਾਂ ਹੋਣਗੀਆਂ। ਬਠਿੰਡਾ ਦੇ ਭੁੱਚੋ ਮੰਡੀ, ਗੋਨਿਆਣਾ, ਮੌੜ, ਰਾਮਾ, ਕੋਟਫੱਤਾ, ਸੰਗਤ, ਕੋਠਾਗੁਰੂ, ਮਹਿਰਾਜ, ਕੋਟਸ਼ਮੀਰ, ਲਹਿਰਾ ਮੁਹੱਬਤ, ਭਾਈਰੂਪਾ, ਨਥਾਣਾ, ਮਲੂਕਾ ਅਤੇ ਭਗਤਾ ਭਾਈਕਾ ਵਿੱਚ ਵੋਟਾਂ ਪੈਣਗੀਆਂ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਬਰੇਟਾ, ਬੋਹਾ ਤੇ ਜੋਗਾ ਤੋਂ ਬਿਨਾ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁਕਤਸਰ, ਮਲੋਟ, ਗਿੱਦੜਬਾਹਾ ਅਤੇਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ, ਗੁਰੂ ਹਰਸਹਾਏ, ਜ਼ੀਰਾ, ਤਲਵੰਡੀ ਭਾਈ, ਮੁਦਕੀ ਅਤੇ ਮਮਦੋਟ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ, ਜਲਾਲਾਬਾਦ, ਅਰਨੀਵਾਲਾ, ਸ਼ੇਖ ਸੁਭਾਨ ਅਤੇਫਰੀਦਕੋਟ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਤੇ ਜੈਤੋ ਦੇ ਨਾਲ ਮੋਗਾ ਜ਼ਿਲ੍ਹੇ ਦੇ ਬੱਧਨੀਕਲਾਂ, ਕੋਟ ਈਸੇ ਖਾਂ ਅਤੇ ਨਿਹਾਲ ਸਿੰਘ ਵਾਲਾ ਵਿੱਚ ਵੋਟਾਂ ਪੈਣਗੀਆਂ। ਸ਼ਹਿਰੀ ਚੋਣਾਂ ਵਿੱਚਔਰਤਾਂ ਲਈ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਗਪਾਲ ਸਿੰਘਸੰਧੂ ਨੇ ਦੱਸਿਆ ਕਿ ਪੰਜਾਬ ਦੀਆਂ ਦੋ ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਤਿੰਨ ਵਾਰਡਾਂ ਵਿੱਚਉੱਪ ਚੋਣਾਂ ਵੀ ਹੋਣਗੀਆਂ, ਜਿਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਰਡ ਨੰਬਰ 1 ਔਰਤਾਂ ਲਈ ਰਿਜ਼ਰਵ ਅਤੇ ਵਾਰਡ ਨੰਬਰ 11 ਐਸ ਸੀ ਰਿਜ਼ਰਵ ਦੇ ਨਾਲ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾ ਦੇ ਵਾਰਡ ਨੰਬਰ 8 ਵਿੱਚਵੋਟਾਂ ਪੈਣਗੀਆਂ ਅਤੇ ਇਸ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ।