New allegation by Navjot Sidhu: Punjab government runs according
Connect with us [email protected]

ਰਾਜਨੀਤੀ

ਨਵਜੋਤ ਸਿੱਧੂ ਵੱਲੋਂ ਨਵਾਂ ਦੋਸ਼:ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਚੱਲਦੀ ਹੈ ਪੰਜਾਬ ਦੀ ਸਰਕਾਰ

Published

on

Navjot-sidhu

ਚੰਡੀਗੜ੍ਹ, 9 ਮਈ, – ਪੰਜਾਬ ਦੇ ਕਾਂਗਰਸੀ ਆਗੂ ਅਤੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅੱਜਕੱਲ੍ਹ ਖੁੱਲ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਲੱਗੇ ਹਨ।
ਅੱਜ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉੱਤੇਨਵਾਂ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ਉੱਤੇ ਸਹਿਮਤੀ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਬਣ ਕੇ ਚੱਲਦੀ ਪਈ ਹੈ।ਸਿੱਧੂ ਨੇ ਇਹ ਵੀ ਦੋਸ਼ ਲਾਇਆ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਥਾਂਸਿਵਲ ਦੇ ਅਫ਼ਸਰ ਅਤੇ ਪੁਲਸ ਦੇ ਸਾਰੇ ਅਧਿਕਾਰੀ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰਦੇ ਹਨ ਅਤੇ ਪੰਜਾਬ ਸਰਕਾਰ ਲੋਕ ਭਲਾਈ ਲਈ ਨਹੀਂ, ਸਗੋਂ ਮਾਫੀਆ ਰਾਜ ਨੂੰ ਕਾਇਮ ਰੱਖਣ ਲਈ ਚੱਲ ਰਹੀ ਹੈ।
ਵਰਨਣ ਯੋਗ ਹੈ ਕਿ ਬੀਤੇ ਸ਼ਨੀਵਾਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਿਹਾ ਸੀ ਕਿ ‘ਅਫ਼ਸੋਸ! ਗ੍ਰਹਿ ਮੰਤਰੀ ਆਪਣੀ ਅਯੋਗਤਾ ਕਰਕੇ ਸਰਕਾਰ ਹਾਈਕੋਰਟ ਦੇ ਉਹ ਵੀ ਹੁਕਮ ਮੰਨਣ ਲਈ ਮਜ਼ਬੂਰ ਹੈ, ਜਿਸ ਦੇ ਵਿਰੁੱਧ ਪੰਜਾਬ ਦੇ ਲੋਕ ਖੜ੍ਹੇ ਹਨ। ਨਵੀਂ ਸਿਟ (ਐੱਸ ਆਈ ਟੀ) ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਅਗਲੀਆਂ ਚੋਣਾਂ ਦਾ ਜ਼ਾਬਤਾਲਾਗੂ ਹੋਣ ਤੱਕ ਲਟਕਾਉਣਾ ਹੈ।’ ਸਰਕਾਰ ਦੇ ਫ਼ੈਸਲੇ ਉੱਤੇ ਸਵਾਲ ਕਰਦੇ ਹੋਏ ਸਿੱਧੂ ਨੇ ਕਿਹਾ ਸੀ: ‘ਇਨਸਾਫ਼ ਵਿਚ ਜਾਣ-ਬੁੱਝ ਕੇ ਦੇਰੀ ਲੋਕ-ਰਾਏ ਨਾਲ ਵਿਸ਼ਵਾਸ਼ਘਾਤ ਹੈ। 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਤੇ ਸਿਟਾਂ ਬਣਨ ਕਰ ਕੇ ਸਬੂਤ ਕਮਜ਼ੋਰ ਹੋਏ ਤੇ ਇੱਕੋ ਦੋਸ਼ ਦੀ ਵਾਰ-ਵਾਰ ਜਾਂਚ ਹੋਣ ਕਾਰਨ ਦੋਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਲਈ ਸਿਆਣੇ ਹੋਏ ਹਨ।’
ਨਵਜੋਤ ਸਿੰਘ ਸਿੱਧੂਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲੇ ਬੋਲ ਰਹੇ ਹਨ।ਏਦੂੰ ਪਹਿਲਾਂ ਸਿੱਧੂ ਨੇ ਮੁੱਖ ਮੰਤਰੀ ਨੂੰ ਸਾਲ 2016 ਵਿਚ ਦਿੱਤਾ ਉਨ੍ਹਾਂ ਦਾ ਬਿਆਨ ਯਾਦ ਕਰਵਾ ਕੇ ਕਿਹਾ ਸੀ ਕਿ ਵੱਡੇ-ਵੱਡੇ ਵਾਅਦੇ ਕਰ ਲਏ, ਪਰ ਨਿਕਲਿਆ ਕੁਝ ਨਹੀਂ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉੱਤੇਸਾਲ 2016 ਅਤੇ 2021 ਦੀ ਆਡਿਟ ਕੀਤੀ ਵੀਡੀਓ ਸ਼ੇਅਰ ਕੀਤੀ ਸੀ।ਸਾਲ 2016 ਦੀ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਆਖਦੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਬਣੀ ਤਾਂ ਬਹਿਬਲ ਕਲਾਂ ਅਤੇ ਬੇਅਦਬੀ ਦੀ ਜਾਂਚ ਕਰਾਉਣਗੇ ਅਤੇ ਇਸ ਵਿਚ ਬਾਦਲ ਦੋਸ਼ੀ ਨਿਕਲਣਗੇ। ਉਹ ਆਖਦੇ ਹਨ ਕਿ ਬਾਦਲਾਂ ਨੇ ਕੋਟਕਪੂਰਾ ਵਿਚ ਗੋਲ਼ੀ ਚਲਵਾਈ ਸੀ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਵੀਡੀਓ ਵਿਚ ਕੈਪਟਨ ਕਹਿ ਰਹੇ ਹਨ ਕਿ ਬਹਿਬਲ ਕਲਾਂ ਵਿੱਚ ਪੁਲਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਐੱਸ ਪੀ ਨੇ ਦਿੱਤਾ, ਪਰ ਐੱਸ ਪੀ ਨੂੰ ਹੁਕਮ ਮੁੱਖ ਮੰਤਰੀ ਨੇ ਦਿੱਤਾ ਸੀ।ਨਵੇਂ ਵੀਡੀਓ ਵਿਚ 2021 ਦੀ ਇਕ ਹੋਰ ਵੀਡੀਓ ਜੋੜੀ ਗਈ ਸੀ, ਜਿਸ ਵਿਚ ਮੁੱਖ ਮੰਤਰੀ ਕਹਿੰਦੇ ਹਨ,‘ਇਹ ਕਹਿਣ ਦੀਆਂ ਗੱਲਾਂ ਹਨ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ,ਅਸੀਂ ਏਦਾਂ ਕਿੱਦਾਂ ਕਿਸੇ ਨੂੰ ਫੜ ਕੇ ਅੰਦਰ ਕਰ ਸਕਦੇ ਹਾਂ।ਅਸੀਂ ਸਿਰਫ ਐੱਸ ਆਈ ਟੀ ਬਣਾ ਸਕਦੇ ਹਾਂ, ਪਰ ਐੱਸ ਆਈ ਟੀ ਦੇ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ।’
ਇਸ ਲੜੀ ਵਿੱਚ ਨਵਜੋਤ ਸਿੱਧੂ ਵਲੋਂ ਕੀਤੇ ਜਾ ਰਹੇ ਹਮਲਿਆਂਦੇ ਬਾਅਦ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤਸਿੱਧੂ ਨੂੰ ਪਟਿਆਲਾ ਤੋਂ ਆਪਣੇ ਮੁਕਾਬਲੇ ਚੋਣ ਲੜਨ ਦੀ ਚੁਣੌਤੀ ਦੇ ਦਿੱਤੀਤੇ ਇਥੋਂ ਤੱਕ ਕਿਹਾ ਸੀ ਕਿ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਕੋਈ ਵਿਧਾਇਕ ਆਪਣੇ ਮੁੱਖ ਮੰਤਰੀ ਉੱਤੇ ਹਮਲੇ ਬੋਲਦਾ ਹੈ ਤਾਂ ਇਸ ਦਾ ਮਤਲਬ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਇਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਉਸ ਲਈ ਉਨ੍ਹਾਂ ਦੇ ਬੂਹੇ ਪੂਰੀ ਤਰ੍ਹਾਂ ਬੰਦ ਹਨਅਤੇ ਅੱਗੇ ਹਾਈਕਮਾਨ ਨੇ ਤੈਅ ਕਰਨਾ ਹੈ। ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂਮੌਕਾਪ੍ਰਸਤ ਵਿਅਕਤੀ ਹੈ ਤੇ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ ਕੇ ਚੋਣ ਲੜਨ ਦੇ ਸੁਫ਼ਨੇ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਮੈਨੂੰ ਕਾਂਗਰਸ ਨੇ ਪੰਜਾਬ ਦੀ ਜਿ਼ੰਮੇਵਾਰੀ ਦਿੱਤੀ ਹੈ, ਉਹ ਮੇਰੇ ਉੱਤੇ ਨਹੀਂ, ਅਸਿੱਧੇ ਤੌਰ ਉੱਤੇ ਮੇਰੀ ਲੀਡਰਸਿ਼ਪ ਉੱਤੇ ਹਮਲਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਲੱਗਦਾ ਹੈ ਕਿ ਕ੍ਰਿਕਟਰ ਵਜੋਂ ਬੜਾ ਚਰਚਿਤ ਚਿਹਰਾ ਹੈ, ਪਰ ਉਹ ਪੁਰਾਣੀ ਗੱਲ ਹੈ, ਜਿਸ ਨੂੰ ਕੋਈ ਯਾਦ ਨਹੀਂ ਕਰਦਾ।ਕੈਪਟਨ ਨੇ ਕਿਹਾ ਸੀ ਕਿ ਸਿੱਧੂ ਮੰਤਰੀ ਬਣਾਇਆ ਸੀ ਤਾਂ ਇਸ ਲਈ ਛੁੱਟੀ ਕਰਨੀ ਪਈ ਸੀ ਕਿ ਉਸ ਦੇ ਦਫਤਰ ਤੋਂ 7-7 ਮਹੀਨੇ ਫਾਈਲਾਂ ਨਹੀਂ ਨਿਕਲਦੀਆਂ ਸਨ।

Read More Political News Today

ਰਾਜਨੀਤੀ

ਫੂਲਕਾ ਵੱਲੋਂ ਨਵਜੋਤ ਸਿੱਧੂ ਨੂੰ ਚਿੱਠੀ, ਰੇਤ ਮਾਫੀਆ ਵਾਲੀ ਰਿਪੋਰਟ ਜਨਤਕ ਕਰਨ ਨੂੰ ਕਿਹਾ

Published

on

HS phoolka

ਲੁਧਿਆਣਾ, 12 ਜੂਨ, – ਸੀਨੀਅਰ ਐਡਵੋਕੇਟ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਰੇਤ ਮਾਫੀਆ ਬਾਰੇ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਸਿੱਧੂ ਨੇ ਰੇਤ ਮਾਫੀਏ ਉੱਤੇ ਨਕੇਲ ਕੱਸਣ ਲਈ ਸਰਕਾਰ ਵੱਲੋਂ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੰਮ ਕਰਨ ਦਾ ਤਰੀਕਾ ਦੇਖਣ ਲਈ ਇਹੋ ਜਿਹੀ ਕਾਰਪੋਰੇਸ਼ਨ ਚਲਾ ਕੇ ਰੇਤ ਮਾਈਨਿੰਗ ਕਰਵਾ ਰਹੇ ਰਾਜਾਂ ਦਾ ਉਨ੍ਹਾਂ ਨੇ ਦੌਰਾ ਕੀਤਾ ਸੀਤੇ ਇਸ ਸਮੇਂ ਕੀਤੀ ਗਈ ਤੇਲੰਗਾਨਾ ਫੇਰੀ ਨੇ ਉਸ ਵਕਤ ਮੀਡੀਆ ਦਾ ਬਹੁਤ ਜਿ਼ਆਦਾ ਧਿਆਨ ਖਿੱਚਿਆ ਸੀ।
ਐੱਚ ਐੱਸ ਫੂਲਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਮਿਆਦ ਮੁੱਕ ਜਾਣਵਾਲੀ ਹੈ, ਪਰ ਉਸ ਰਿਪੋਰਟ ਉੱਤੇ ਅੱਜ ਤਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਿੱਧੂ ਨੂੰ ਕਿਹਾ, ‘ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਰਿਪੋਰਟ ਜਨਤਕ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਤੁਹਾਡੇ ਕੰਮ ਦਾ ਪਤਾ ਲੱਗੇ ਕਿ ਰੇਤ ਮਾਫੀਆ ਦੀ ਨਕੇਲ ਕੱਸਣ ਲਈ ਤੁਸੀਂ ਕਿਸ ਤਰਾਂ ਦੇ ਸੁਝਾਅ ਅਤੇ ਤਰਤੀਬ ਬਣਾਈ ਸੀ।’ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਦੀ ਨਕੇਲ ਕੱਸਣ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਇਹ ਹੈ ਕਿ ਕਾਂਗਰਸ ਸਰਕਾਰ ਆਉਣ ਮਗਰੋਂ ਰੇਤ ਮਾਫੀਆਂ ਇਨ੍ਹਾਂ ਸਵਾ ਚਾਰ ਸਾਲਾਂ ਵਿੱਚ ਹੋਰ ਵੀ ਵੱਧ ਪ੍ਰਫੁਲਿਤ ਹੋਇਆ ਹੈ।

Read More Latest Politics News

Continue Reading

ਰਾਜਨੀਤੀ

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗਠਜੋੜ ਦਾ ਬਾਕਾਇਦਾ ਐਲਾਨ

Published

on

SAD and BSP

ਅਕਾਲੀਆਂ ਨੇ ਬਸਪਾ ਨੂੰ 20 ਸੀਟਾਂ ਛੱਡੀਆਂ
ਚੰਡੀਗੜ੍ਹ, 12 ਜੂਨ, – ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੋ ਗਈ ਸੀ, ਪਰ ਇਸ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਨੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਦਫ਼ਤਰ ਵਿੱਚ ਕੀਤਾ ਹੈ। ਇਸ ਮੌਕੇ ਅਕਾਲੀ ਦਲ ਨੇ ‘ਬਹੁਜਨ ਤੇ ਅਕਾਲੀ ਜੋੜ, ਅੱਜ ਪੰਜਾਬ ਦੀ ਇਹੀ ਲੋੜ’, ‘ਸਿਰਫ ਪੰਜਾਬ ਵਿੱਚ ਤਿੰਨ ਹੀ ਨਾਮ ਬਾਦਲ, ਮਾਇਆਵਤੀ ਅਤੇ ਕਾਂਸ਼ੀਰਾਮ’ ਦਾ ਨਵਾਂ ਨਾਅਰਾ ਵੀ ਪੇਸ਼ ਕਰ ਦਿੱਤਾ ਹੈ, ਜਿਸ ਤੋਂ ਕਈ ਲੋਕ ਹੈਰਾਨ ਹੋਏ ਹਨ।
ਵਰਨਣ ਯੋਗ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਸਾਂ ਅੱਠ-ਨੌਂ ਮਹੀਨੇ ਦਾ ਸਮਾਂ ਬਾਕੀ ਹੈ ਤਾਂ ਉਸ ਵਕਤ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਇਸ ਰਾਜ ਦੀ ਚੋਣ ਸਰਗਰਮੀ ਦੀ ਇੱਕ ਵੱਡੀ ਰਾਜਸੀ ਕਰਵਟ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਕਰੀਬ 25 ਸਾਲਾਂ ਬਾਅਦ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਵਾਂ ਪਾਰਟੀਆਂ ਨੇ ਗੱਠਜੋੜ ਕਰ ਕੇ ਪਾਰਲੀਮੈਂਟ ਚੋਣਾਂ ਲੜੀਆਂ ਤੇ ਪੰਜਾਬ ਦੀਆਂ 13 ਵਿਚੋਂ 12 ਸੀਟਾਂ ਲੋਕ ਸਭਾ ਸੀਟਾਂ ਜਿੱਤ ਲਈਆਂ ਸਨ। ਬਾਅਦ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਸਾਂਝ ਤੋੜ ਕੇ ਚੁੱਪ-ਚੁਪੀਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ, ਜਿਹੜਾ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਮੋਰਚਾ ਲੱਗਣ ਤੇ ਅਕਾਲੀ ਦਲ ਲਈ ਭਾਜਪਾ ਦਾ ਸਾਥ ਛੱਡਣ ਦੀ ਮਜਬੂਰੀ ਬਣ ਜਾਣ ਤੱਕ ਨਿਭਦਾ ਰਿਹਾ ਸੀ ਅਤੇ ਸਾਲ 2020 ਵਿੱਚ ਅਕਾਲੀ ਦਲ ਨੂੰ ਇੱਕ-ਤਰਫਾ ਤੌਰ ਉੱਤੇ ਤੋੜਨਾ ਪਿਆ ਸੀ।
ਅੱਜ ਇਥੇ ਪ੍ਰੈਸ ਕਾਨਫਰੰਸ ਵਿਚ ਨਵੇਂ ਗਠਜੋੜ ਦਾ ਐਲਾਨ ਕਰਦੇ ਹੋਏਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ‘ਪੰਜਾਬ ਦੀ ਸਿਆਸਤ ਵਿਚ ਨਵਾਂ ਦਿਨ’ ਕਿਹਾ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੀ ਹਾਜ਼ਰੀ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਇਤਿਹਾਸਕ ਦਿਨ ਪੰਜਾਬ ਦੀ ਸਿਆਸਤ ਦਾ ਵੱਡਾ ਮੋੜ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ 2022 ਦੀਆਂ ਚੋਣਾਂ ਤੇ ਹੋਰ ਚੋਣਾਂ ਮਿਲ ਕੇ ਲੜਨਗੇ। ਉਨ੍ਹਾਂ ਕਿਹਾ ਕਿ ਸਾਡੀ ਦੁਵੱਲੀ ਸਹਿਮਤੀ ਮੁਤਾਬਕ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 20 ਉੱਤੇ ਚੋਣ ਲੜੇਗੀ ਤੇ ਬਾਕੀ ਸੀਟਾਂ ਉੱਤੇ ਅਕਾਲੀ ਦਲ ਉਮੀਦਵਾਰ ਖੜ੍ਹੇ ਕਰੇਗਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਦੇ ਸਮਝੌਤੇ ਹੇਠ ਬਸਪਾ ਦੁਆਬੇ ਵਿੱਚ 8, ਮਾਲਵੇ ਵਿੱਚ 7 ਅਤੇ ਮਾਝੇ ਵਿੱਚ 5 ਵਿਧਾਨਸਭਾ ਸੀਟਾਂ ਉੱਤੇ ਚੋਣ ਲੜੇਗੀ।ਇਹ ਸੀਟਾਂ ਕਰਤਾਰਪੁਰ, ਜਲੰਧਰ ਵੈਸਟ ਅਤੇ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ, ਉੜਮੁੜ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ, ਸੁਜਾਨਪੁਰ, ਭੋਆ, ਮੋਹਾਲੀ, ਅੰਮ੍ਰਿਤਸਰ ਦੀਆਂ ਨਾਰਥ ਤੇ ਸੈਂਟਰਲ ਅਤੇ ਪਾਇਲ ਸੀਟ ਹੋਣਗੀਆਂ, ਜਿੱਥੋਂ ਬਸਪਾ ਚੋਣ ਲੜੇਗੀ।
ਇਸ ਮੌਕੇ ਬਸਪਾ ਦੇ ਜਨਰਲ ਸੈਕਟਰੀ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਤਕੜੀ ਪਾਰਟੀ ਨਾਲ ਉਨ੍ਹਾਂ ਦਾ ਗਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਇਕੋ ਉਦੇਸ਼ ਹੈ ਤੇ ਦੋਵੇਂ ਹੀ ਦੱਬੇ ਕੁਚਲੇ ਲੋਕਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਮਿਲ ਕੇ ਲੜਨਗੀਆਂ। ਉਨ੍ਹਾਂ ਕਿਹਾ ਕਿ ਇਤਿਹਾਸਕ ਗਠਜੋੜ ਮੌਕੇ ਕੁਮਾਰੀ ਮਾਇਆਵਤੀ ਖੁਦ ਆਉਣਾ ਚਾਹੁੰਦੇ ਸਨ, ਪਰ ਕੋਰੋਨਾ ਦੇ ਕਾਰਨ ਨਹੀਂ ਆਏ। ਸਭ ਨੂੰ ਪਤਾ ਸੀ ਕਿ ਜੇ ਮਾਇਆਵਤੀ ਇਥੇ ਆਉਂਦੇ ਤਾਂ ਬਸਪਾ ਦੇ ਵਰਕਰਾਂ ਦਾ ਹੜ੍ਹ ਆ ਜਾਂਦਾ, ਇਸ ਲਈ ਕੋਰੋਨਾ ਨਿਯਮਾਂ ਨੂੰ ਮੁੱਖ ਰੱਖ ਕੇ ਉਹ ਖੁਦ ਨਹੀਂ ਆਏ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਪਹਿਲਾਂ ਵੀ ਇਤਿਹਾਸਕ ਜਿੱਤ ਜਿੱਤ ਚੁੱਕਾ ਹੈ ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਲੀਨ ਸਵੀਪ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤਾਂ ਦਾ ਹੱਕ ਮਾਰਿਆ ਅਤੇ ਭਾਜਪਾ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਯਤਨ ਕੀਤਾ ਹੈ। ਮਿਸ਼ਰਾ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰ ਚੁੱਕੇ ਹਨ ਅਤੇ ਕਿਸੇ ਵੀ ਕੀਮਤ ਉੱਤੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ।

Read More Political News Today

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਦੋ ਸਾਲਾਂ ਪਿੱਛੋਂ ਸਰਕਾਰੀ ਘਰ ਵਿੱਚ ਵਾਪਸ ਆਏ

Published

on

ਚੰਡੀਗੜ੍ਹ, 12 ਜੂਨ – ਕਾਂਗਰਸ ਪਾਰਟੀ ਵਿੱਚ ਵਿਵਾਦ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਵਾਪਸ ਆਏ ਅਤੇ ਵਿਧਾਇਕਾਂ ਨੂੰ ਮਿਲੇ। ਇਹ ਇਸ ਲਈ ਮਹੱਤਵ ਪੂਰਨ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਦੇ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਨੇ ਜਦੋਂ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਪਾਰਟੀ ਦੇ ਸੀਨੀਅਰ ਨੇਤਾਵਾਂ ਆਦਿ ਨਾਲ ਵੱਖ-ਵੱਖ ਗੱਲ ਕੀਤੀ ਤਾਂ ਉਨ੍ਹਾਂ ਵਿੱਚੋਂ ਕਈਆਂਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਮਿਲਣਾ ਤਾਂ ਦੂਰ, ਆਪਣੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਉਨ੍ਹਾਂ ਦੀ ਇਹ ਵੀ ਸ਼ਿਕਾਇਤ ਸੀ ਕਿ ਜਦੋਂ ਤੋਂ ਉਹ ਸਰਕਾਰੀ ਘਰ ਨੂੰ ਛੱਡ ਕੇ ਆਪਣੇ ਫਾਰਮ ਹਾਊਸ ਉੱਤੇ ਚਲੇ ਗਏ ਹਨ, ਉਦੋਂ ਤੋਂ ਉਨ੍ਹਾਂ ਨਾਲ ਮਿਲਣਾ ਲੱਗਭਗ ਨਾਮੁਨਕਿਨ ਹੋ ਗਿਆ ਹੈ।
ਇਸ ਬਾਰੇ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੇ ਦੌਰਾਨ ਵਿਧਾਇਕਾਂ ਦੀ ਇਸ ਸ਼ਿਕਾਇਤ ਦਾ ਜਿ਼ਕਰ ਕੀਤਾ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਕੋਰੋਨਾ ਦੇ ਕਾਰਨ ਉਹ ਲੋਕਾਂ ਤੋਂ ਬਹੁਤਾ ਨਹੀਂ ਮਿਲ ਰਹੇ ਸਨ। ਵਰਨਣ ਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਰਕਾਰੀ ਘਰ ਛੱਡ ਕੇ ਫਾਰਮ ਹਾਊਸ ਉੱਤੇ ਚਲੇ ਗਏ ਸਨ ਅਤੇ ਉਦੋਂ ਤੋਂ ਆਪਣੀ ਸਾਰੀ ਬੈਠਕਾਂ ਵਰਚੂਅਲ ਤੌਰ ਉੱਤੇ ਫਾਰਮ ਹਾਊਸ ਤੋਂ ਹੀ ਕਰਦੇ ਹਨ। ਕੈਬਨਿਟ ਅਤੇ ਵਿਭਾਗਾਂ ਦੀ ਬੈਠਕ ਵੀ ਓਥੋਂ ਹੀ ਹੁੰਦੀ ਸੀ, ਪਰ ਕੱਲ੍ਹ ਉਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਆਏ ਅਤੇ ਉਨ੍ਹਾਂ ਨੇ ਕਈ ਵਿਧਾਇਕਾਂ ਦੇ ਨਾਲ ਬੈਠਕ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਵਿੱਚ ਕੁਲਦੀਪ ਸਿੰਘ ਵੈਦ, ਬਲਵਿੰਦਰ ਸਿੰਘ ਧਾਲੀਵਾਲ, ਸਤਕਾਰ ਕੌਰ, ਡਾ. ਹਰਜੋਤ ਕਮਲ ਤੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਸਨ। ਬਲਵਿੰਦਰ ਸਿੰਘ ਲਾਡੀ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹੋਰ ਵਿਧਾਇਕਾਂ ਦੇ ਨਾਲ ਕੈਪਟਨ ਨਾਲ ਮਿਲਵਾਉਣ ਦੇ ਲਈ ਕੁਲਦੀਪ ਸਿੰਘ ਵੈਦ ਲਿਆਏ ਸਨ। ਬਲਵਿੰਦਰ ਸਿੰਘ ਲਾਡੀ ਦੇ ਮੁੱਖ ਮੰਤਰੀ ਕੋਲ ਆਉਣ ਨਾਲ ਨਵੇਂ ਰਾਜਨੀਤਿਕ ਸਮੀਕਰਣ ਵੀ ਬਣਦੇ ਨਜ਼ਰ ਆ ਰਹੇ ਹਨ। ਕਿਸੇ ਵਿਧਾਇਕ ਨੇ ਇਹ ਨਹੀਂ ਦੱਸਿਆ ਕਿ ਮੀਟਿੰਗ ਕਿਸ ਲਈ ਸੀ।ਇਨ੍ਹਾਂ ਵਿਧਾਇਕਾਂ ਦੇ ਇਲਾਵਾ ਫਹਿਤਜੰਗ ਸਿੰਘ ਬਾਜਵਾ ਵੀ ਮੁੱਖ ਮੰਤਰੀ ਨੂੰ ਵੱਖਰੇ ਤੌਰ ਉੱਤੇ ਮਿਲੇ। ਫਤਿਹਜੰਗ ਸਿੰਘ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca