Neighbors killed the young man over a minor altercation
Connect with us apnews@iksoch.com

ਅਪਰਾਧ

ਮਾਮੂਲੀ ਝਗੜੇ ਕਾਰਨ ਗੁਆਂਢੀਆਂ ਨੇ ਨੌਜਵਾਨ ਦਾ ਕਤਲ ਕੀਤਾ

Published

on

murder

ਬਠਿੰਡਾ, 2 ਦਸੰਬਰ – ਇਸ ਜ਼ਿਲੇ ਦੇ ਪਿੰਡ ਰਾਈਆ ਵਿਖੇ ਇੱਕ ਨੌਜਵਾਨ ਦੇ ਪੁਰਾਣੇ ਸਾਥੀਆਂ ਨੇ ਘਰ ਵਿੱਚ ਪੱਥਰ ਮਾਰਨ ਦੇ ਸ਼ੱਕ ਕਾਰਨ ਉਸ ਦਾ ਕਤਲ ਕਰ ਦਿੱਤਾ ਹੈ।
ਫੂਲ ਥਾਣਾ ਦੇ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਰਾਈਆ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਮੇਰਾ ਲੜਕਾ ਸਤਨਾਮ ਸਿੰਘ ਸਾਡੇ ਗੁਆਂਢੀ ਨਛੱਤਰ ਸਿੰਘ ਦੇ ਘਰ ਕਿਸੇ ਕੰਮ ਲਈ ਗਿਆ ਸੀ। ਜਦ ਉਹ ਘਰ ਵਾਪਸ ਆਉਣ ਲੱਗਾ ਤਾਂ ਜੀਤਾ ਖ਼ਾਨ ਅਤੇ ਉਸ ਦਾ ਲੜਕਾ ਬੱਗਾ ਖ਼ਾਨ, ਜੋ ਪਹਿਲਾਂ ਹੀ ਆਪਣੇ ਗੇਟ ਦੇ ਬਾਹਰ ਖੜੇ ਸਨ, ਨੇ ਮੇਰੇ ਬੇਟੇ ਸਤਨਾਮ ਸਿੰਘ ਉਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਪਤਾ ਲੱਗਣ ਉਤੇ ਜਦ ਮੈਂ ਉਨ੍ਹਾਂ ਵੱਲ ਭੱਜਿਆ ਤਾਂ ਉਹ ਦੋਵੇਂ ਫ਼ਰਾਰ ਹੋ ਗਏ।ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖ਼ਲ ਕਰਾਇਆ ਗਿਆ ਤਾਂ ਉਸ ਦੀ ਹਾਲਤ ਦੇਖ ਕੇ ਡਾਕਟਰਾਂ ਨੇ ਉਸ ਨੂੰ ਵੱਡੇ ਹਸਪਤਾਲ ਰੈਫ਼ਰ ਕਰ ਦਿੱਤਾ, ਪਰ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਿਸੇ ਪੁਰਾਣੀ ਰੰਜਸ਼ ਹੇਠ ਸਤਨਾਮ ਸਿੰਘ ਦਾ ਕਤਲ ਕੀਤਾ ਗਿਆ। ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਦੋਵੇਂ ਮੁਲਜ਼ਮ ਅਜੇ ਪੁਲਸ ਦੀ ਗ਼੍ਰਿਫ਼ਤ ਤੋਂ ਬਾਹਰ ਹਨ।

Click Here To Read Latest crime news

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਅਪਰਾਧ

ਲਾਪਤਾ ਵਿਦਿਆਰਥੀ ਦੀ ਲਾਸ਼ ਰੁੱਖ ਨਾਲ ਲਟਕੀ ਹੋਈ ਮਿਲੀ

Published

on

dead body

ਗੁਰਦਾਸਪੁਰ, 20 ਜਨਵਰੀ – ਪਿੰਡ ਜੱਗੋਚੱਕ ਟਾਂਡਾ ਦੇ ਇੱਕ 16 ਸਾਲਾ ਅੰਮ੍ਰਿਤਧਾਰੀ ਲੜਕੇ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਦੇ ਖੇਤਾਂ ਵਿੱਚ ਇੱਕ ਰੁੱਖ ਨਾਲ ਲਟਕਦੀ ਮਿਲੀ ਹੈ।
ਮਨਪ੍ਰੀਤ ਸਿੰਘ ਦੇ ਪਿਤਾ ਨੇ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਮ੍ਰਿਤਕ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਸੇਵਾ ਲਈ ਜਾਂਦਾ ਸੀ। ਕੱਲ੍ਹ ਪਿੰਡ ਵਿੱਚ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਲਈ ਲੱਗਾ ਹੋਇਆ ਸੀ ਅਤੇ ਗੁਰਪੁਰਬ ਮੌਕੇ ਉਸ ਨੇ ਗਤਕੇ ਦੇ ਜੌਹਰ ਵਿਖਾਉਣੇ ਸਨ, ਪਰ ਸੋਮਵਾਰ ਉਹ ਗੁਰਦੁਆਰੇ ਤੋਂ ਘਰ ਵਾਪਸ ਨਹੀਂ ਆਇਆ। ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਨੇ ਖੇਤਾਂ ਵਿੱਚ ਰੁੱਖ ਨਾਲ ਮਨਪ੍ਰੀਤ ਦੀ ਲਾਸ਼ ਲਟਕਦੀ ਵੇਖੀ। ਲਾਸ਼ ਗਲੇ ਵਿੱਚ ਬੰਨ੍ਹੇ ਹੋਏ ਦੁਮਾਲੇ ਨਾਲ ਸਫੈਦੇ ਦੇ ਇੱਕ ਸੁੱਕੇ ਰੁੱਖ ਨਾਲ ਲਟਕ ਰਹੀ ਸੀ। ਮਨਪ੍ਰੀਤ ਦੇ ਚਾਚਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਾ ਉਨ੍ਹਾਂ ਦੀ ਅਤੇ ਨਾ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਹੈ। ਥਾਣਾ ਬਹਿਰਾਮਪੁਰ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Continue Reading

ਅਪਰਾਧ

ਜਲੰਧਰ ਨੇੜੇ ਪਿੰਡ`ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

Published

on

murder

ਜਲੰਧਰ, 20 ਜਨਵਰੀ – ਨੇਵਲੇ ਪਿੰਡ ਨੌਗੱਜਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੇਵਾ ਸਿੰਘ ਪੁੱਤਰ ਭਗਤ ਸਿੰਘ ਪਿੰਡ ਨੌਗੱਜਾ ਕੱਲ੍ਹ ਸ਼ਾਮ ਰੋਜ਼ ਵਾਂਗ ਪਸ਼ੂਆਂ ਦਾ ਚਾਰਾ ਲੈਣ ਲਈ ਆਪਣੇ ਖੇਤਾਂ ਵਿੱਚ ਗਿਆ ਥਾਂ ਕਾਫੀ ਸਮੇਂ ਤੱਕ ਵਾਪਸ ਘਰ ਨਹੀਂ ਆਇਆ। ਪਰਵਾਰਕ ਜੀਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਜਦ ਉਹ ਖੇਤ ਪਹੁੰਚੇ, ਬਜ਼ੁਰਗ ਦਾ ਸਾਈਕਲ, ਜਿਸ `ਤੇ ਚਾਰਾ ਪਿਆ ਸੀ, ਇੱਕ ਪਾਸੇ ਡਿਗਿਆ ਪਿਆ ਸੀ ਅਤੇ ਨੇੜੇ ਸੇਵਾ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਉਸ ਦੇ ਸਿਰ ਅਤੇ ਗਰਦਨ ਉਤੇ ਡੂੰਘੇ ਜ਼ਖਮ ਸਨ। ਘਟਨਾ ਦੀ ਸੂਚਨਾ ਮਿਲਣ ਉੱਤੇ ਐਸ ਪੀ (ਡੀ) ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਜਾਂਚ ਸ਼ੁਰੂ ਕਰਵਾਈ, ਪਰ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ੀ ਜਲਦੀ ਫੜੇ ਜਾਣਗੇ। ਪੁਲਸ ਨੇ ਮ੍ਰਿਤਕ ਸੇਵਾ ਸਿੰਘ ਦੀ ਪਤਨੀ ਭਜਨ ਕੌਰ ਦੇ ਬਿਆਨਾਂ ਉਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca