Navjot Sidhu welcomes new Punjab Congress president
Connect with us [email protected]

ਪੰਜਾਬੀ ਖ਼ਬਰਾਂ

ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਭਾਰੀ ਬਾਰਿਸ਼ ਦੇ ਬਾਵਜੂਦ ਜ਼ੋਰਦਾਰ ਸਵਾਗਤ

Published

on

Navjot Sidhu

ਅੰਮ੍ਰਿਤਸਰ, 20 ਜੁਲਾਈ, – ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂਅੱਜ ਚੰਡੀਗੜ੍ਹ ਤੋਂ ਚੱਲ ਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਤਾਂ ਚੋਖੀ ਬਾਰਸ਼ ਦੇ ਬਾਵਜੂਦ ਸਾਰੇ ਰਸਤੇ ਵਿੱਚ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਹਰ ਥਾਂ ਭਰਵਾਂ ਸਵਾਗਤ ਕੀਤਾ, ਜਿਹੜਾ ਹੈਰਾਨ ਕਰਨ ਵਾਲਾ ਸੀ।
ਅੱਜ ਸਵੇਰ ਤੋਂ ਬਾਰਿਸ਼ ਦੇ ਬਾਵਜੂਦ ਕਾਂਗਰਸ ਵਰਕਰ ਨਵਜੋਤ ਸਿੰਘਸਿੱਧੂ ਦੇ ਕਾਫਿਲੇ ਦੀ ਉਡੀਕ ਵਿਚ ਰਾਹਾਂ ਵਿੱਚ ਡਟੇ ਰਹੇਤੇ ਜਿੱਥੇ ਵੀ ਸਿੱਧੂ ਦਾ ਕਾਫਿਲਾ ਪਹੁੰਚਿਆ, ਵਰਕਰਾਂ ਨੇ ਸਿੱਧੂਤੇ ਕਾਂਗਰਸ ਦੇ ਸਮੱਰਥਨ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਬਹੁਤੇ ਥਾਂਈਂ ਨਵਜੋਤ ਸਿੰਘ ਸਿੱਧੂ ਗੱਡੀ ਤੋਂ ਨਹੀਂ ਉਤਰੇ, ਪਰ ਗੱਡੀ ਦੇ ਸਨਰੂਫ ਵਿੱਚੋਂ ਨਿਕਲ ਕੇ ਹਰ ਥਾਂ ਲੋਕਾਂ ਦਾ ਧੰਨਵਾਦ ਕਰਦੇ ਤੇ ਸਵਾਗਤ ਕਬੂਲਦੇ ਰਹੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਰ ਕਾਂਗਰਸੀ ਵਰਕਰ ਨੂੰ ਨਾਲ ਲੈ ਕੇ ਪਰਿਵਾਰ ਵਾਂਗ ਕੰਮ ਕਰਨਗੇ ਤੇ ਕਾਂਗਰਸਦਾ 18 ਸੂਤਰੀ ਏਜੰਡੇ ਨਾਲ ਨਵੇਂ ਪੰਜਾਬ ਦੀ ਸਿਰਜਣਾ ਕਰ ਕੇ ਏਥੇ ਖੁਸ਼ਹਾਲੀ ਲਿਆਂਦੀ ਜਾਵੇਗੀ। ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਰੱਖੇ ਪ੍ਰੋਗਰਾਮਾਂ ਕਾਰਨ ਨੈਸ਼ਨਲ ਹਾਈਵੇ ਤੇ ਸਰਵਿਸ ਲੇਨ ਉੱਤੇ ਥਾਂ-ਥਾਂ ਜਾਮ ਲੱਗਾ ਤੇ ਹੋਰਨਾਂ ਰਾਹਗੀਰਾਂ ਨੂੰ ਮੁਸ਼ਕਲ ਪੇਸ਼ ਆਉਂਦੀ ਰਹੀ।
ਇਸ ਦੌਰਾਨ ਖਟਕੜ ਕਲਾਂ ਤੋਂ ਨਿਕਲਦੇ ਸਮੇਂ ਨਵਜੋਤ ਸਿੰਘ ਸਿੱਧੂ ਦੇ ਪੈਰ ਦੇ ਅੰਗੂਠੇ ਦਾ ਨਹੁੰ ਟੁੱਟ ਗਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪ੍ਰੋਗਰਾਮ ਜਾਰੀ ਰੱਖਿਆ। ਜਲੰਧਰ-ਫਗਵਾੜਾ ਹਾਈਵੇ ਕੋਲ ਉਨ੍ਹਾਂ ਨੇ ਪਹਿਲਾਂ ਤੋਂ ਬੁਲਾਏ ਹੋਏ ਡਾਕਟਰਾਂ ਤੋਂ ਅੰਗੂਠੇ ਉਤੇ ਪੱਟੀ ਕਰਵਾਈ ਅਤੇ ਇੰਜੈਕਸ਼ਨ ਲੁਆ ਕੇ ਆਪਣੀ ਯਾਤਰਾ ਜਾਰੀ ਰੱਖੀ।
ਉਂਜ ਇਸ ਸਾਰੇ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਬਾਹਰ ਆਉਂਦੀ ਰਹੀ। ਨਵਜੋਤ ਸਿੰਘ ਸਿੱਧੂ ਦੇ ਰੋਪੜ ਪੁੱਜਣ ਉੱਤੇ ਇੱਕ ਧੜਾ ਸਵਾਗਤ ਲਈ ਆਇਆ ਤੇ ਦੂਸਰਾ ਇਸ ਤੋਂ ਲਾਂਭੇ ਰਿਹਾ। ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਕੋਲ ਸਿੱਧੂ ਦੇ ਪਹੁੰਚਣ ਤੋਂ ਪਹਿਲਾਂਬੰਗਾ ਹਲਕੇ ਦੇ ਦੋ ਸਾਬਕਾ ਵਿਧਾਇਕਾਂ ਦੇ ਸਮਰਥਕਾਂ ਦੀ ਗਰਮਾ-ਗਰਮੀ ਹੋ ਗਈ ਅਤੇ ਦੋਵਾਂ ਧਿਰਾਂ ਨੇ ਇਕ ਦੂਸਰੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਹਲਕਾ ਬੰਗਾਦੇ ਦੋਵਾਂ ਸਾਬਕਾ ਵਿਧਾਇਕਾਂ ਚੌਧਰੀ ਮੋਹਣ ਸਿੰਘਅਤੇ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਸਮਰਥਕ ਇੱਕ ਦੂਸਰੇ ਖਿਲਾਫ ਭੜਕ ਕੇ ਆਪੋ ਵਿੱਚ ਨਾਅਰੇਬਾਜ਼ੀ ਕਰਦੇ ਰਹੇ। ਇਸ ਮੌਕੇ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਕਾਂਗਰਸ ਕੋਈ ਦੋਫਾੜ ਨਹੀਂ, ਉਹ ਨਸ਼ਾ ਵੇਚਣ ਵਾਲਿਆਂਤੇ ਪਾਰਟੀ ਵਿੱਚ ਬਾਹਰੋਂ ਆਇਆਂ ਦਾ ਵਿਰੋਧ ਕਰਦੇ ਹਨ।ਉਹ ਚੌਧਰੀ ਮੋਹਣ ਸਿੰਘ ਦਾ ਨਾਂਅ ਲਏ ਬਿਨਾਂ ਉਨ੍ਹਾਂ ਉੱਤੇ ਉੱਤੇ ਦੋਸ਼ ਲਾ ਰਹੇ ਸਨ।ਦੂਸਰੇ ਪਾਸੇ ਚੌਧਰੀ ਮੋਹਣ ਸਿੰਘ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਕ ਇਮਾਨਦਾਰੀ ਆਗੂ ਨਵਜੋਤ ਸਿੰਘਸਿੱਧੂ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ।ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੱਧੂ ਦਾ ਸੁਆਗਤ ਕਰਨ ਆਏ ਸਨ, ਪਰ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਉਨ੍ਹਾਂ ਦੇ ਵਰਕਰਾਂ ਨਾਲ ਬਹਿਸ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਸੁੰਢ ਸੂਝਵਾਨ ਆਗੂ ਹਨ, ਪਰ ਅੱਜ ਜਦੋਂ ਕਾਂਗਰਸ ਪ੍ਰਧਾਨ ਪਹਿਲੀ ਵਾਰ ਇਥੇ ਆ ਰਹੇ ਸਨ ਤਾਂ ਉਨ੍ਹਾਂ ਵਲੋਂ ਇਹ ਹਰਕਤਾਂ ਕਰਨਾ ਸੋਭਾ ਨਹੀਂ ਦਿੰਦਾ।

Read More Latest Punjabi News

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਰਾਹਤ:ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ

Published

on

sumedh saini

ਚੰਡੀਗੜ੍ਹ, 3 ਅਗਸਤ, – ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮੰਗਲਵਾਰ ਨੂੰ ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਜੇ ਇਸ ਕੇਸ ਵਿੱਚ ਸਰਕਾਰ ਸੈਣੀ ਤੋਂ ਕੁਝ ਪੁੱਛਗਿੱਛ ਕਰਨੀ ਚਾਹੇ ਤਾਂ ਇਸ ਦੇ ਲਈ ਉਸ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਪਵੇਗਾ।
ਸੁਮੇਧ ਸਿੰਘ ਸੈਣੀ ਵੱਲੋਂ ਇਸ ਕੇਸ ਵਿੱਚ ਦਰਜ ਸਿ਼ਕਾਇਤ ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਸਟਿਸ ਅਵਨੀਸ ਝਿੰਗਨ ਨੇ ਇਹ ਆਦੇਸ਼ ਦਿੱਤਾ ਹੈ। ਸੈਣੀ ਨੂੰ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ ਵਿੱਚ ਅਗਾਊਂ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ।ਅੱਜ ਉਸ ਨੂੰ ਕੋਟਕਪੂਰਾ ਵਿੱਚਉਸ ਦੇ ਖ਼ਿਲਾਫ਼ਦਰਜ ਹੋਏ ਕੇਸ ਵਿੱਚ ਵੀ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਕੇਸ ਫਰੀਦਕੋਟ ਦੀ ਟ੍ਰਾਇਲ ਕੋਰਟ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਸੈਣੀ ਦੇਖ਼ਿਲਾਫ਼ ਚਲਾਣ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਵਰਨਣ ਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੇ ਪਹਿਲਾਂ ਇਸ ਕੇਸ ਵਿੱਚ ਟ੍ਰਾਇਲ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਟ੍ਰਾਇਲ ਕੋਰਟ ਨੇ ਰੱਦ ਕਰ ਦਿੱਤਾ ਸੀ।ਉਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤਦੀ ਮੰਗ ਕੀਤੀ ਸੀ। ਮਾਰਚ ਵਿੱਚ ਹਾਈ ਕੋਰਟ ਨੇ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਅੱਜ ਮੰਗਲਵਾਰ ਨੂੰ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਪਿੱਛੋਂ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca