Navjot Sidhu then targeted the Badal family
Connect with us [email protected]

ਰਾਜਨੀਤੀ

ਨਵਜੋਤ ਸਿੱਧੂ ਨੇ ਫਿਰ ਬਾਦਲ ਪਰਿਵਾਰ ਉੱਤੇ ਨਿਸ਼ਾਨੇ ਸਾਧੇ

Published

on

Navjot-sidhu

ਦਿੱਲੀ ਮਾਡਲ ਵੀ ਪਸੰਦ ਨਹੀਂ ਕੀਤਾ
ਚੰਡੀਗੜ੍ਹ, 7 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚ ਬਿਜਲੀ ਸਪਲਾਈ ਦੇ ਮੁੱਦੇ ਉੱਤੇ ਅਕਾਲੀ ਦਲ ਦੇ ਨਾਲ ਆਪਣੀ ਸਰਕਾਰ ਨੂੰ ਘੇਰ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਲੋਕ ਹਿੱਤ ਲਈ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗਦਾ ਜ਼ੋਰ ਦੇਂਦੇ ਹੋਏ ਅੱਜ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਨੀਤੀ ਉੱਤੇ ਕੰਮ ਨਾ ਕਰਨ ਦੀ ਰਾਜਨੀਤੀ ਨਾਕਾਰਾਤਮਕ ਹੈ ਤੇ ਲੋਕ-ਪੱਖੀ ਏਜੰਡੇ ਤੋਂ ਸੱਖਣੇ ਲੀਡਰ ਦੀ ਰਾਜਨੀਤੀ ਮੇਰੇ ਲਈ ਕੋਈ ਅਰਥ ਨਹੀਂ ਰੱਖਦੀ।
ਇਸ ਮੌਕੇ ਬਾਦਲ ਪਰਵਾਰ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ ਮੈਂ ਬਾਦਲਾਂ ਉੱਤੇ ਦੂਰਦਰਸ਼ੀ ਨਾ ਹੋਣ ਦਾ ਦੋਸ਼ ਨਹੀਂ ਲਾ ਰਿਹਾ, ਕਿਉਂਕਿ ਮੈਂ ਜਾਣਦਾ ਹਾਂ ਕਿ ਦੂਰ ਦ੍ਰਿਸ਼ਟੀ ਉਨ੍ਹਾਂ ਕੋਲ ਹੈ ਹੀ ਨਹੀਂ।ਅੱਜ ਸੂਰਜੀ ਊਰਜਾ 1.99 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ ਤੇ ਇਸਦੇ ਹੋਰ ਵੀ ਲਾਭ ਹਨ, ਜਿਵੇਂ ਨਵਿਆਉਣ ਯੋਗਤਾ, ਮੌਕੇ ਉੱਤੇ ਮੌਜੂਦਗੀ ਆਦਿ, ਪਰ ਬਾਦਲਾਂ ਨੇ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਕਰਕੇ ਪੰਜਾਬ ਨੂੰ ਥਰਮਲ ਬਿਜਲੀ ਪਲਾਂਟਾਂ ਤੋਂ ਬਣੀ ਬਿਜਲੀ ਨਾਲ ਬੰਨ੍ਹ ਦਿੱਤਾ, ਜਿਹੜੇ ਰੱਦ ਨਾ ਕੀਤੇ ਤਾਂ ਇਸਦੀ ਕੀਮਤ ਅਸੀਂ ਦਹਾਕਿਆਂ ਤੱਕ ਚੁਕਾਉਂਦੇ ਰਹਾਂਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਏਥੇ ਦਿੱਲੀ ਮਾਡਲ ਦੀ ਗੱਲ ਨਹੀਂ,ਦਿੱਲੀ ਆਪਣੀ ਬਿਜਲੀ ਖੁਦ ਪੈਦਾ ਨਹੀਂ ਕਰਦੀ ਤੇ ਇਸਦੀ ਸਪਲਾਈ ਰਿਲਾਇੰਸ ਤੇ ਟਾਟਾ ਕੋਲ ਹੈ, ਪੰਜਾਬ ਆਪਣੀ 25 ਫੀਸਦ ਬਿਜਲੀ ਖੁਦ ਪੈਦਾ ਕਰਦਾ ਤੇ ਬਿਜਲੀ ਸਪਲਾਈ ਰਾਜ ਦੀ ਕਾਰਪੋਰੇਸ਼ਨ ਵੱਲੋਂ ਕਰ ਕੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ।ਦਿੱਲੀ ਮਾਡਲ ਦਾ ਅਰਥ ਹੈ ਬਾਦਲਾਂ ਤੋਂ ਵੱਡੇ ਮਗਰਮੱਛ ਕਾਰਪੋਰੇਟਾਂ ਨੂੰ ਸੱਦਣਾ।ਉਨ੍ਹਾਂ ਕਿਹਾ ਕਿ 2020-21 ਵਿਚ ਪੰਜਾਬ ਆਪਣੇ ਬੱਜਟ ਦਾ 10 ਫੀਸਦੀ (10668 ਕਰੋੜ ਰੁਪਏ) ਬਿਜਲੀ ਸਬਸਿਡੀ ਦੇਵੇਗਾ, ਜਦ ਕਿਦਿੱਲੀ ਆਪਣੇ ਬੱਜਟ ਦਾ 4 ਫੀਸਦ (3080 ਕਰੋੜ) ਦੇਵੇਗੀ।ਖੇਤੀ ਨੂੰ ਮੁਫ਼ਤ ਬਿਜਲੀ ਦੇਨਾਲ ਪੰਜਾਬ 15 ਲੱਖ ਪਰਿਵਾਰਾਂ (ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ, ਗਰੀਬੀ ਰੇਖਾ ਤੋਂ ਹੇਠਾਂ) ਨੂੰ 200 ਯੂਨਿਟ ਮੁਫ਼ਤ ਦਿੰਦਾ ਹੈ, ਪਰ ਦਿੱਲੀਵਿੱਚ ਜੇ ਬਿੱਲ 200 ਯੂਨਿਟ ਤੋਂ ਉੱਪਰ ਹੋਵੇ ਤਾਂ 400 ਯੂਨਿਟ ਤੋਂ ਘੱਟ ਉੱਤੇ 50 ਫੀਸਦੀ ਅਤੇ 400 ਯੂਨਿਟ ਤੋਂ ਵਧੇ ਤਾਂ ਪੂਰਾ ਬਿੱਲ ਲਿਆ ਜਾਂਦਾ ਹੈ। ਉਨ੍ਹਾ ਕਿਹਾ ਕਿ ਦਿੱਲੀਕਿਸਾਨਾਂ ਨੂੰ ਮੁਫ਼ਤ ਬਿਜਲੀ ਨਹੀਂ ਦਿੰਦੀ ਤੇ ਘਰੇਲੂ ਵਰਤੋਂ ਦੀ ਸਬਸਿਡੀ ਦੇਣ ਪਿੱਛੋਂ ਬਹੁਤ ਭਾਰੀ ਬੋਝ ਉਦਯੋਗ ਤੇ ਵਪਾਰ ਖੇਤਰ ਉੱਤੇ ਪਾ ਦਿੰਦੀ ਹੈ। ‘ਪੰਜਾਬ ਮਾਡਲ’ ਦਾ ਮਤਲਬ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਰੱਦ ਕਰਨਾ, ਸਸਤੀ ਤੇ ਲਗਾਤਾਰ ਬਿਜਲੀ ਬਣਾਉਣਾ ਅਤੇ ਖਰੀਦਣਾ ਤੇ ਸਭ ਲਈ ਸਸਤੀ ਬਿਜਲੀ ਦੇਣ ਲਈ ਟਰਾਂਸਮਿਸ਼ਨ ਲਾਗਤਾਂ ਘਟਾਉਣਾ ਹੈ।ਉਨ੍ਹਾ ਕਿਹਾ ਕਿ ਮੁੱਢਲਾ ਸਵਾਲ ਹੈ ਕਿ ਕੀ ਪੰਜਾਬ ਦਾ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਇਸ ਬਾਰੇ ਕੁਝ ਕਰ ਸਕਦਾ ਹੈ, 1 ਫੀਸਦੀ ਵੀ ਨਹੀਂ। ਫ਼ੈਸਲਾ ਲੈਣ ਦੇ ਸਾਰੇ ਹੱਕ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਹਨ, ਜੋ ਮੁੱਖ ਮੰਤਰੀ ਨੂੰ ਸਿੱਧੇ ਤੌਰ ਉੱਤੇ ਰਿਪੋਰਟ ਕਰਦਾ ਹੈ। ਇਸ ਲਈ ਮੈਂ ਆਪਣਾ ਸਮਾਂ ਲੋਕਾਂ ਦੀ ਤਾਕਤ ਲੋਕਾਂ ਤੱਕ ਪਹੁੰਚਾਉਣ ਦਾ ਰਾਹ ਉਲੀਕਣ ਲਈ ‘ਪੰਜਾਬ ਮਾਡਲ’ ਨੂੰ ਤਿਆਰ ਕਰਨ ਉੱਤੇ ਲਾਇਆ ਹੋਇਆ ਹੈ।

Read More Latest Punjabi News

ਰਾਜਨੀਤੀ

ਭਾਜਪਾ ਮੰਤਰੀ ਨੇ ਕਿਹਾ:ਮੁਰਗੇ, ਬੱਕਰੇ ਦਾ ਮਾਸ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਓ

Published

on

Sunbor Shulai

ਸਿ਼ਲਾਂਗ, 31 ਜੁਲਾਈ, – ਮੇਘਾਲਿਆ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਨਬੋਰ ਸ਼ੂਲਈ ਨੇ ਇਸ ਰਾਜ ਦੇ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੇ ਦਾ ਮੀਟ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਣ ਲਈ ਕਿਹਾ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਦੇ ਵਿਰੁੱਧ ਹੈ।
ਪਿਛਲੇ ਹਫਤੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸਨਬੋਰ ਸ਼ੂਲਈ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਹਰ ਕੋਈ ਆਪਣੀ ਪਸੰਦ ਦਾ ਭੋਜਨ ਖਾ ਸਕਦਾ ਹੈ। ਅੱਜ ਏਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ੂਲਈ ਨੇ ਕਿਹਾ, ‘ਮੈਂ ਲੋਕਾਂ ਨੂੰ ਮੁਰਗੀ, ਭੇਡ ਜਾਂ ਬੱਕਰੇ ਦਾ ਮਾਸ ਜਾਂ ਮੱਛੀ ਦੀ ਥਾਂ ਬੀਫ ਵੱਧ ਖਾਣ ਨੂੰ ਕਹਿੰਦਾ ਹਾਂ, ਇਹ ਧਾਰਨਾ ਕਿ ਭਾਜਪਾ ਗਊ ਹੱਤਿਆ ਉੱਤੇ ਪਾਬੰਦੀ ਲਾਏਗੀ, ਵੀ ਦੂਰ ਹੋ ਜਾਵੇਗੀ।’ ਪਸ਼ੂ ਪਾਲਣ ਬਾਰੇ ਮੰਤਰੀ ਸ਼ੁਲਈ ਨੇ ਭਰੋਸਾ ਦਿੱਤਾ ਕਿ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨਾਲ ਗੱਲ ਕਰ ਕੇ ਯਕੀਨੀ ਕੀਤਾ ਜਾਵੇਗਾ ਕਿ ਗੁਆਂਢੀ ਰਾਜ ਵਿਚ ਕਿਸੇ ਨਵੇਂ ਐਕਟ ਨਾਲ ਮੇਘਾਲਿਆ ਵਿਚ ਪਸ਼ੂਆਂ ਦੀ ਆਵਾਜਾਈ ਵਿਚ ਵਿਘਨ ਨਾ ਪਵੇ।
ਤਿੰਨ ਵਾਰ ਵਿਧਾਇਕ ਰਹੇ ਸ਼ੁਲਈ ਨੇ ਮੇਘਾਲਿਆ ਅਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਬਾਰੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਾਜ ਆਪਣੀ ਹੱਦ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਬਲ ਦੀ ਵਰਤੋਂ ਕਰੇ। ਉਨ੍ਹਾਂ ਕਿਹਾ, ‘ਜੇ ਅਸਾਮ ਦੇ ਲੋਕ ਸਰਹੱਦੀ ਖੇਤਰਾਂ ਵਿਚ ਸਾਡੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਸਿਰਫ ਗੱਲਾਂ ਕਰਨ ਜਾਂ ਚਾਹ ਪੀਣ ਦੇ ਨਾਲ ਨਹੀਂ ਸਰਨਾ, ਸਾਨੂੰ ਮੌਕੇ ਉੱਤੇ ਹੀ ਜਵਾਬ ਦੇਣਾ ਪਵੇਗਾ।’

Read More Political News Today

Continue Reading

ਰਾਜਨੀਤੀ

‘ਪੰਜਾਬ ਦਾ ਅਸਲ ਕੈਪਟਨ ਕੌਣ’ ਪੁੱਛਣ ਉੱਤੇ ਮੁੱਖ ਮੰਤਰੀ ਨੇ ਕਿਹਾ: ਸਵਾਲ ਹੀ ਕਿਉਂ ਉੱਠਦਾ ਹੈ

Published

on

capt amrinder singh

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਕਿਹਾ ਕਿ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਅਤੇ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਅੱਜ ਏਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਹ ਸਵਾਲ ਪੁੱਛਿਆ ਗਿਆ ਕਿ‘ਪੰਜਾਬ ਵਿਚ ਅਸਲ ਕੈਪਟਨ ਕੌਣ ਹੈ?’ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਕੁਝ ਭੰਬਲਭੂਸਾ ਹੈ। ਸੁਨੀਲ ਜਾਖੜ ਪਿਛਲੇ 4 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਸੀ। ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਿਉਂ ਪੁੱਛੀ ਜਾ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’
ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ 60 ਵਿਧਾਇਕ ਨਾਲ ਲੈ ਕੇ ਚੱਲਣ ਤੇ ਦਸਖਤ ਕਰਾਉਣ ਬਾਰੇਮੁੱਖ ਮੰਤਰੀ ਤੋਂਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪਹਿਲਾਂ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਅਕਾਲੀ ਸਰਕਾਰ ਸੀ। ਤਿੰਨ ਵਾਰ ਜਦੋਂ ਵੀ ਮੈਂ ਪ੍ਰਧਾਨ ਬਣਿਆ, ਮੈਂ ਵਿਰੋਧੀ ਧਿਰ ਵਿਚ ਸੀ। ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਾਰ ਸਰਕਾਰ ਵੀ ਸਾਡੀ ਹੈ ਅਤੇ ਪਾਰਟੀ ਵੀ ਸਾਡੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਚੋਣਾਂ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ‘ਮਿਲ ਕੇ ਕੰਮ ਕਰਨਾ ਹੋਵੇਗਾ। ਇਹੋ ਸਹੀ ਢੰਗ ਹੈ।’ ਉਨ੍ਹਾ ਨੇ ਕਿਹਾ ਕਿ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ ਅਤੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿਚ ਵਿਕਾਸ ਹੋਇਆ ਹੈ, ਪਰ ਅਜੇ ਬਹੁਤ ਕੰਮ ਕਰਨਾ ਹੈ। ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਸੀ, ਉਸ ਦੇ 93 ਫ਼ੀਸਦੀ ਵਾਅਦੇ ਪੂਰੇ ਹੋ ਚੁੱਕੇ ਹਨ, ਜਿਹੜੇ ਕੁਝ ਬਾਕੀ ਹਨ, ਉਹ ਜੀ ਐੱਸ ਟੀ ਕਾਰਨ ਰੁਕੇ ਹੋਏ ਹਨ।

Read More Latest Politics News

Continue Reading

ਰਾਜਨੀਤੀ

ਉਤਰਾਖੰਡ ਦੀ ਮੰਤਰੀ ਬੋਲੀ:ਮੈਂ ਦੋਵੇਂ ਟੀਕੇ ਲਵਾ ਲਏ, ਮੈਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ

Published

on

Minister Rekha Arya

ਬਹਾਦਰਾਬਾਦ, 31 ਜੁਲਾਈ – ਉਤਰਾਖੰਡ ਦੀ ਕੈਬਿਨੇਟ ਮੰਤਰੀ ਰੇਖਾ ਆਰੀਆ ਇਹ ਕਹਿੰਦੀ ਹੈ ਕਿ ਵੈਕਸੀਨ ਦੇ ਦੋਵੇਂ ਟੀਕ ਲਵਾ ਲੈਣ ਵਾਲਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ, ਭਾਵੇਂ ਸਾਇੰਟਿਸ ਸਾਫ਼ ਕਹਿੰਦੇ ਹਨ ਕਿ ਵੈਕਸੀਨੇਸ਼ਨ ਦੀ ਦੋਨੋਂ ਡੋਜ਼ ਲੈਣ ਦੇ ਬਾਅਦ ਵੀ ਕੋਰੋਨਾ ਦਾ ਖ਼ਤਰਾ ਰਹਿੰਦਾ ਹੈ।
ਕੱਲ੍ਹ ਕੈਬਿਨੇਟ ਮੰਤਰੀ ਰੇਖਾ ਆਰੀਆ ਹਰਿਦੁਆਰ ਦੇ ਬਹਾਦਰਾਬਾਦ ਵਿੱਚ ਧੀਆਂ ਦੀਆਂ ਮਾਵਾਂ ਨੂੰ ਮੁੱਖ ਮੰਤਰੀ ਮਹਾਲਕਸ਼ਮੀ ਕਿਟ ਵੰਡਣ ਦੇ ਪ੍ਰੋਗਰਾਮ ਵਿੱਚ ਪਹੁੰਚੀ ਤਾਂ ਲੋਕਾਂ ਨਾਲ ਭਰੇ ਖਚਾਖਚ ਭਰੇ ਉਸ ਹਾਲ ਵਿੱਚ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਇਆ ਅਤੇ ਨਾ ਮਾਸਕ ਲਾਉਣ ਦੀ ਲੋੜ ਮਹਿਸੂਸ ਕੀਤੀ ਗਈ। ਖੁਦ ਰੇਖਾ ਮੰਤਰੀ ਆਰੀਆ ਅਤੇ ਵਿਧਾਨ ਸਭਾ ਦੇ ਸਪੀਕਰ ਚੌਹਾਨ ਜਦੋਂ ਭਾਸ਼ਣ ਦੇ ਰਹੇ ਸੀ, ਉਸ ਸਮੇਂ ਮੰਚ ਉੱਤੇ ਮੌਜੂਦ ਸਾਰੇ ਲੋਕ ਬਿਨਾਂ ਮਾਸਕ ਬੈਠੇ ਸਨ। ਮਾਸਕ ਨਾ ਪਾਉਣ ਬਾਰੇ ਜਦੋਂ ਮੰਤਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ‘ਮੈਂ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ, ਮੈਨੂੰ ਮਾਸਕ ਦੀ ਜ਼ਰੂਰਤ ਨਹੀਂ। ਇਥੇ ਮੌਜੂਦ ਬਹੁਤੇ ਲੋਕਾਂ ਨੇ ਵੀ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ।’

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca