Navjot Sidhu says: Preparations are underway to implement Presidential
Connect with us apnews@iksoch.com

ਰਾਜਨੀਤੀ

ਨਵਜੋਤ ਸਿੱਧੂ ਨੇ ਕਿਹਾ : ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਤਿਆਰੀਆਂ!

Published

on

navjot sidhu
  • ਚੰਦੂਮਾਜਰਾ ਨੇ ਕਿਹਾ: ਭਾਜਪਾ ਬਲਦੀ ਉੱਤੇ ਤੇਲ ਨਾ ਪਾਵੇ
    ਚੰਡੀਗੜ੍ਹ, 3 ਜਨਵਰੀ, – ਕਾਂਗਰਸ ਆਗੂਤੇ ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚਕੈਪਟਨ ਅਮਰਿੰਦਰ ਸਿੰਘ ਦੀ ਚੁਣੀ ਹੋਈ ਸਰਕਾਰ ਤੋੜ ਕੇ ਏਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
    ਅੱਜ ਕੀਤੇ ਇੱਕ ਤਾਜ਼ਾ ਟਵੀਟ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਰਿਲਾਇੰਸ ਘਰਾਣੇ ਦੇ ਵਪਾਰਕ ਹਿੱਤ ਬਚਾਉਣ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਕਰਨ ਲਈ ਕੇਂਦਰ ਸਰਕਾਰ ਬਹਾਨਾ ਲੱਭ ਰਹੀ ਹੈ।ਉਨ੍ਹਾਂ ਟਵੀਟ ਕਰਕੇ ਲਿਖਿਆ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਠੀਕ ਹੈ,ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨਾਂ ਦੀਆਂ ਮੌਤਾਂ ਬਾਰੇ ਕੇਂਦਰ ਸਰਕਾਰ ਨੂੰ ਚਿੰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਜਮਹੂਰੀ ਆਵਾਜ਼ ਨੂੰ ਦੇਸ਼ ਵਿਰੋਧੀ ਕਹਿ ਕੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰਾਖੀ ਲਈ ਇਸ ਰਾਜ ਵਿਚ ਰਾਸ਼ਟਰਪਤੀ ਰਾਜ ਲਾਉਣ ਵੱਲ ਵਧ ਰਹੀ ਹੈ।
    ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ਉੱਤੇਧਰਨਾ ਲਾਏ ਨੂੰ ਸਵਾ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਕੜਾਕੇ ਦੀ ਸਰਦੀ ਵਿੱਚ ਜਾਰੀ ਇਸ ਮੋਰਚੇ ਦੌਰਾਨ 50 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਮੋਰਚੇ ਦੇ ਅਸਰ ਥੱਲੇ ਪੰਜਾਬ ਦੇਭਾਜਪਾ ਲੀਡਰਾਂ ਦਾ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਅਜਿਹੇ ਹਾਲਾਤ ਵਿੱਚਭਾਜਪਾ ਨੇ ਗਵਰਨਰ ਕੋਲ ਪਹੁੰਚ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬੇਹੱਦ ਖਰਾਬ ਹੈ।
    ਇਸ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਿਸਾਨ ਸੰਘਰਸ਼ ਵਿਚ ਭਾਜਪਾਆਗੂ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ, ਜੋ ਸਾਰੇ ਪੰਜਾਬ ਲਈ ਨਹੀਂ, ਦੇਸ਼ਲਈ ਵੀ ਖ਼ਤਰਨਾਕ ਹੈ। ਆਨੰਦਪੁਰ ਸਾਹਿਬ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਸੰਘਰਸ਼ਸ਼ਾਂਤਮਈਹੋਣ ਦੇ ਬਾਵਜੂਦ ਭਾਜਪਾਆਗੂਭੜਕਾਊ ਬਿਆਨ ਦੇ ਰਹੇ ਹਨ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੜੀਅਲ ਰੁਖਇਸ ਦੇਸ਼ ਲਈ ਖ਼ਤਰਨਾਕ ਹੈ, ਕਿਸਾਨਾਂ ਦੇ ਮਸਲੇ ਤੁਰੰਤ ਹੱਲ ਹੋਣੇ ਚਾਹੀਦੇ ਹਨ, ਪਰ ਕੇਂਦਰ ਵੱਲੋਂ ਮਸਲੇ ਲਟਕਾਏ ਜਾ ਰਹੇ ਹਨ, ਜਿਸ ਕਰ ਕੇ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਨੂੰ ਸਰਦੀ ਦੇ ਮੌਸਮ ਵਿਚ ਸੜਕਾਂ ਉੱਤੇ ਬੈਠਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਦਾ ਲਾਭ ਉਠਾ ਲੈ ਰਹੀ ਹੈ ਤੇ ਨਾਜਾਇਜ਼ ਸ਼ਰਾਬ, ਜਾਅਲੀ ਸੈਨੇਟਾਈਜ਼ਰ, ਨਾਜਾਇਜ਼ ਮਾਈਨਿੰਗ ਆਦਿ ਜ਼ੋਰਾਂ ਉੱਤੇ ਹੈ।

ਅੰਤਰਰਾਸ਼ਟਰੀ

ਅਮਰੀਕੀ ਚੋਣ ਫੰਡ ਦਾ ਲੇਖਾ:ਜੋਅ ਬਾਇਡੇਨ ਦੇ ਵ੍ਹਾਈਟ ਹਾਊਸ ਪੁੱਜਣ ਵਿੱਚ ਕਾਲੇ ਧਨ ਦਾ ਵੀ ਰੋਲ

Published

on

biden
  • 150 ਕਰੋੜ ਡਾਲਰਚੰਦੇ ਵਿੱਚੋਂ 14.5 ਕਰੋੜ ਡਾਲਰ ਗੁੰਮਨਾਮ ਮਿਲੇ
    ਬਲੂਮਬਰਗ, 25 ਜਨਵਰੀ – ਅਮਰੀਕਾ ਦੀ ਮੌਜੂਦਾ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਲਈ ਚੋਣਾਂ ਚੰਦਾ ਇਕੱਠਾ ਕਰਨਾ ਹਮੇਸ਼ਾ ਤੋਂ ਮੁਸ਼ਕਲ ਰਿਹਾ ਹੈ, ਪਰ ਇਸ ਪਾਰਟੀ ਦੀ ਟਿਕਟ ਤੇ ਰਾਸ਼ਟਰਪਤੀ ਬਣੇ ਜੋਅ ਬਾਇਡੇਨ ਨੇ ਇਹ ਧਾਰਨਾ ਤੋੜ ਦਿੱਤੀ ਹੈ। ਕੇਂਦਰੀ ਚੋਣ ਕਮਿਸ਼ਨ (ਐਫ ਈ ਸੀ) ਦੇ ਰਿਕਾਰਡ ਮੁਤਾਬਕ ਬਾਇਡੇਨ ਨੂੰ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਲਗਭਗ 150 ਕਰੋੜ ਡਾਲਰ ਚੰਦਾ ਮਿਲਿਆ ਹੈ। ਖਾਸ ਗੱਲ ਇਹ ਕਿ ਉਨ੍ਹਾਂ ਨੂੰ 14.5 ਕਰੋੜ ਡਾਲਰ ਗੁੰਮਨਾਮ ਲੋਕਾਂ ਨੇ ਦਿੱਤੇ ਹਨ, ਯਾਨੀ ਇਹ ਕਾਲਾ ਧਨ ਸੀ, ਜੋ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਲੱਗਾ ਹੈ। ਐਫ ਈ ਸੀ ਦੇਅੰਕੜਿਆਂ ਅਨੁਸਾਰਜੋਅ ਬਾਇਡੇਨ ਨੂੰ ਚੋਣ ਮੁਹਿੰਮ ਦੌਰਾਨ ਮਿਲੇ ਚੰਦੇ ਵਿੱਚੋਂ ਹਰ ਦਾਨ ਦਾਤਾ ਨੇ ਔਸਤ 2800 ਡਾਲਰ ਚੰਦਾ ਦਿੱਤਾ। ਇਸ ਵਿੱਚੋਂ 31.86 ਕਰੋੜ ਡਾਲਰ ਦੀ ਰਾਸ਼ੀ 200-200 ਡਾਲਰ ਤੋਂ ਘੱਟ ਦੇਣ ਵਾਲਿਆਂ ਤੋਂ ਮਿਲੀ ਹੈ। ਇਹ ਚੰਦਾ ਪਾਰਟੀ ਵੱਲੋਂ ਬਣੀ ਕਮੇਟੀ ਨੇ 47 ਰਾਜਾਂ ਤੋਂ ਇਕੱਠਾ ਕੀਤਾ ਅਤੇ ਕੁੱਲ ਮਿਲਾ ਕੇ ਬਾਇਡੇਨ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਚੋਣ ਮੁਹਿੰਮ ਦੌਰਾਨ ਕਾਲੇ ਧਨ ਨਾਲ 32.6 ਕਰੋੜ ਡਾਲਰ ਦਾ ਲਾਭ ਹੋਇਆ। ਇਹ ਰਿਪਬਲੀਕਨ ਦੇ 14.8 ਕਰੋੜ ਡਾਲਰ ਤੋਂ ਦੁੱਗਣਾ ਹੈ। ਇਸ ਤੋਂ ਪਹਿਲਾਂ ਗੁੰਮਨਾਮ ਚੰਦਾ ਉਗਰਾਹੀ ਦਾ ਰਿਕਾਰਡ 2012 ਵਿੱਚ ਬਣਿਆ ਸੀ, ਜਦੋਂ 11.3 ਕਰੋੜ ਡਾਲਰਦਾ ਬੇਨਾਮੀ ਚੰਦਾ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇਲਈ ਉਮੀਦਵਾਰ ਮਿਟ ਰੋਮਨੀ ਨੂੰ ਮਿਲਿਆ ਸੀ। ਜੋਅ ਬਾਇਡੇਨ ਦੇ ਮੁਕਾਬਲੇ ਪਿਛਲੇ ਰਿਪਬਲੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਵਾਰ ਸਿਰਫ 2.84 ਕਰੋੜ ਡਾਲਰ ਗੁੰਮਨਾਮ ਚੰਦਾ ਮਿਲਿਆ ਹੈ, ਜਦ ਕਿ ਉਹ ਆਪਣੇ ਪੂਰੇ ਕਾਰਜਕਾਲ ਵਿੱਚ ਵਿਵਾਦਪੂਰਨ ਅਕਸ ਵਾਲੇ ਰਹੇ ਹਨ।ਰਾਸ਼ਟਰਪਤੀ ਬਣੇ ਬਾਇਡੇਨ ਨੂੰ ਚੋਣ ਮੁਹਿੰਮ ਵਿੱਚ ਟਰੰਪ ਦੇ ਮੁਕਾਬਲੇ ਪੰਜ ਗੁਣਾ ਬੇਨਾਮੀ ਚੰਦਾ ਮਿਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡੈਮੋਕ੍ਰੇਟਿਕ ਪਾਰਟੀ ਤੇ ਉਸ ਦੇ ਨੇਤਾ ਹਮੇਸ਼ਾ ਤੋਂ ਚੋਣਾਂ ਵਿੱਚ ਕਾਲੇ ਧਨ ਦੇ ਇਸਤੇਮਾਲ ਵਿਰੁੱਧ ਮੁਹਿੰਮ ਚਲਾਉਂਦੇ ਅਤੇ ਇਸਤੇ ਪਾਬੰਦੀ ਦੀ ਮੰਗ ਕਰਦੇ ਰਹੇ ਹਨ।

Continue Reading

ਰਾਜਨੀਤੀ

ਤਾਮਿਲ ਨਾਡੂ `ਚ ਚੋਣਾਂ ਨੇੜੇ ਆਉਂਦਿਆਂ ਸਾਰ ਸਟਾਲਿਨ ਨੂੰ ਭਗਵਾਨ ਮੁਰੂਗਾ ਯਾਦ ਆਏ

Published

on

mk stalin

ਕੋਇੰਬਟੂਰ, 25 ਜਨਵਰੀ – ਤਾਮਿਲ ਨਾਡੂ ਵਿੱਚ ਮੁੱਖ ਵਿਰੋਧੀ ਪਾਰਟੀ ਡੀ ਐਮ ਕੇ ਦੇ ਮੁਖੀ ਐਮ ਕੇ ਸਟਾਲਿਨ ਪਿਛਲੇ ਦਿਨੀਂ ਇੱਕ ਤਸਵੀਰ ਵਿੱਚ ਭਗਵਾਨ ਮਰੂਗਾ ਦੇ ਭਾਲੇ ਵਰਗੇ ਹਥਿਆਰ ‘ਵੇਲ’ ਨਾਲ ਨਜ਼ਰ ਆਏ ਸਨ। ਇਸ ਤਸਵੀਰ ਨਾਲ ਤਾਮਿਲ ਨਾਡੂ ਵਿੱਚ ਸਿਆਸੀ ਵਿਵਾਦ ਛਿੜ ਗਿਆ ਹੈ।
ਇਸ ਰਾਜ ਦੇ ਮੁੱਖ ਮੰਤਰੀ ਕੇ ਪਲਾਨੀ-ਸਵਾਮੀ ਨੇ ਸਟਾਲਿਨ ਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ, ਇਸ ਲਈ ਵਿਰੋਧੀ ਧਿਰ ਦੇ ਆਗੂ ਸਟਾਲਿਨ ਨੂੰ ਦਿਵਿਆ ਪ੍ਰਤੀਕ ‘ਵੇਲ’ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਦੇ ਨਜ਼ਰ ਨਹੀਂ ਆਇਆ ਸੀ। ਸਟਾਲਿਨ ਬਾਹਰੀ ਦੁਨੀਆ ਲਈ ਕੋਈ ਗੱਲ ਕਹਿੰਦੇ ਹਨ, ਪਰ ਆਪਣੇ ਦਿਲੋਂ ਜਾਣਦੇ ਹਨ ਕਿ ਇਹ ਉਨ੍ਹਾਂ ਦੀ ਵਚਨਬੱਧਤਾ ਨਹੀਂ ਹੈ। ਜੇ ਸਟਾਲਿਨ ਸਿਰਫ ਭਗਵਾਨ ਮੁਰੂਗਾ ਦਾ ਵੇਲ ਲੈਂਦੇ ਹਨ ਤਾਂ ਭਗਵਾਨ ਉਨ੍ਹਾਂ ਨੂੰ ਵਰਦਾਨ ਨਹੀਂ ਦੇਣਗੇ। ਇਹ ਵਰਦਾਨ ਸਿਰਫ ਅੰਨਾ ਡੀ ਐਮ ਕੇ ਲਈ ਹੋਵੇਗਾ, ਭਗਵਾਨ ਡੀ ਐਮ ਕੇ ਨੂੰ ਚੋਣਾਂ ਰਾਹੀਂ ਢੁੱਕਵੀਂ ਸਜ਼ਾ ਦੇਣਗੇ। ਅੰਨਾ ਡੀ ਐਮ ਕੇ ਤੋਂ ਇਲਾਵਾ ਭਾਜਪਾ ਤੇ ਹਿੰਦੂ ਮੁਨਾਨੀ, ਜੋ ਤਾਮਿਲ ਨਾਡੂ ਵਿੱਚ ਆਰ ਐੱਸ ਐੱਸ ਦਾ ਹੀ ਇੱਕ ਸੰਗਠਨ ਹੈ, ਸਟਾਲਿਨ ਅਤੇ ਡੀ ਐਮ ਕੇਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਾ ਰਿਹਾ ਹੈ। ਸਟਾਲਿਨ ਨੇ ਪਿਛਲੇ ਦਿਨੀਂ ਭਾਜਪਾ ਅਤੇ ਹਿੰਦੂ ਮੁਨਾਨੀ ਨੂੰ ਡੀ ਐਮ ਕੇ ਨੂੰ ਹਿੰਦੂ ਵਿਰੋਧੀ ਦੱਸਣ ਲਈ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਸੀ ਕਿ ਇਹ ਸੱਚਾਈ ਨਹੀਂ ਹੈ। ਕੱਲ੍ਹ ਡੀ ਐਮ ਕੇ ਦੇ ਵਰਕਰਾਂ ਨੇ ਤਿਰੂਵੱਲੂਰ ਜ਼ਿਲ੍ਹੇ ਵਿੱਚ ਪਾਰਟੀ ਦੇ ਇੱਕ ਪ੍ਰੋਗਰਾਮ ਦੌਰਾਨ ਸਟਾਲਿਨ ਨੂੰ ਚਾਂਦੀ ਦਾ ਬਣਿਆ ‘ਵੇਲ’ ਭੇਟ ਕੀਤਾ ਸੀ।

Continue Reading

ਰਾਜਨੀਤੀ

ਆਪ ਪਾਰਟੀ ਦੇ ਰਾਘਵ ਚੱਢਾ ਵੱਲੋਂ ਦੋਸ਼ :ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਕਾਲੇ ਕਾਨੂੰਨ ਆ ਰਹੇ ਨੇ

Published

on

raghav chadha

ਨਵੀਂ ਦਿੱਲੀ, 25 ਜਨਵਰੀ – ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਆਰ ਟੀ ਆਈ ਦੇ ਹਵਾਲੇ ਨਾਲ ਦੋਸ਼ ਲਾਇਆ ਕਿ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਜਾਣਕਾਰੀ ਸੀ। 7 ਅਗਸਤ 2019 ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਕਿਸਾਨ ਵਪਾਰ ਅਤੇ ਵਣਜ (ਪ੍ਰੋਤਸਾਹਨ ਤੇ ਸਹੂਲਤ) ਕਾਨੂੰਨ, ਮੁੱਲ ਭਰੋਸਗੀ ਅਤੇ ਖੇਤੀ ਸੇਵਾ ਕਾਨੂੰਨ (ਸ਼ਸਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਜ਼ਰੂਰੀ ਵਸਤੂ (ਸੋਧ) ਕਾਨੂੰਨ ਨੂੰ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਪਾਵਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਸੀ। ਦੋਵਾਂ ਵਿੱਚ ਮੈਚ ਫਿਕਸਿੰਗ ਦਾ ਸਪੱਸ਼ਟ ਮਾਮਲਾ ਹੈ। ਇਸ ਕਾਰਨ ਕੈਪਟਨ ਨੇ ਕਿਸੇ ਨੂੰ ਨਹੀਂ ਦਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋਣਗੇ।
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਸਨ ਕਿ ਨਿੱਜੀ ਪ੍ਰਵੇਸ਼ ਅਤੇ ਕਾਰਪੋਰੇਟ ਨੂੰ ਫਸਲਾਂ ਦੇ ਬਾਜ਼ਾਰ ਵਿੱਚ ਲਿਆਂਦਾ ਜਾਵੇਗਾ, ਉਨ੍ਹਾਂ ਨੂੰ ਇਹ ਪਤਾ ਸੀ ਕਿ ਠੇਕਾ ਖੇਤੀ ਦੇ ਨਵੇਂ ਤਰੀਕੇ ਪੇਸ਼ ਕੀਤੇ ਜਾਣਗੇ, ਘੱਟੋ-ਘੱਟ ਖਰੀਦ ਕੀਮਤ (ਐਮ ਐਸ ਪੀ) ਤੇ ਮੰਡੀ ਪ੍ਰਣਾਲੀ ਨੂੰ ਹਟਾ ਦਿੱਤਾ ਜਾਵੇਗਾ, ਪ੍ਰੰਤੂ ਉਨ੍ਹਾਂ ਕਦੇ ਕਿਸੇ ਨੂੰ ਕੁਝ ਨਹੀਂ ਦਸਿਆ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਕੋਈ ਇੱਕ ਸਬੂਤ ਪੇਸ਼ ਕਰਨ, ਜਿਸ ਤੋਂ ਸਾਬਤ ਹੋ ਸਕੇ ਕਿ ਖੇਤੀ ਕਾਨੂੰਨਾਂ ਬਾਰੇ ਬਣੀ ਹਾਈਪਾਵਰ ਕਮੇਟੀ ਵਿੱਚ ਉਨ੍ਹਾਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਸਹਿਮਤੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਆਰ ਟੀ ਆਈ ਤੋਂ ਪਤਾ ਲੱਗਦਾ ਹੈ ਕਿ ਸਾਡੇ ਕਿਸਾਨ ਭਰਾਵਾਂ ਨੇ ਜਿਸ ਹਾਈ ਪਾਵਰ ਕਮੇਟੀ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਏਜੰਡੇ ਖ਼ਿਲਾਫ਼ ਲੜਾਈ ਲੜੀ ਹੈ, ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਏਜੰਡਿਆਂ ਉਤੇ ਵਿਸਥਾਰ ਨਾਲ ਹੋਈਆਂ ਚਰਚਾਵਾਂ ਵਿੱਚ ਸ਼ਾਮਲ ਸਨ। ਰਾਘਵ ਚੱਢਾ ਨੇ ਕਿਹਾ ਕਿ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਸ਼ਰੇਆਮ ਝੂਠ ਬੋਲਿਆ ਅਤੇ ਸਭ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾ ਕਿਹਾ ਕਿ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਕੰਮ ਕਰ ਰਹੇ ਹਨ। ਇਹ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਮੋਦੀ ਵਿੱਚ ਮੈਚ ਫਿਕਸਿੰਗ ਦਾ ਸਪੱਸ਼ਟ ਮਾਮਲਾ ਨਜ਼ਰ ਆ ਰਿਹਾ ਹੈ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca