Navjot Sidhu did not like Capt Amarinder's offer | Latest News
Connect with us [email protected]

ਪੰਜਾਬੀ ਖ਼ਬਰਾਂ

ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਦੀ ਆਫਰ ਪਸੰਦ ਨਹੀਂ ਆਈ

Published

on

Captain-Amrinder-Navjot-Sidhu

ਮੀਟਿੰਗ ਮੁੱਕਦੇ ਸਾਰ ਸਿੱਧੂ ਵੱਲੋਂ ਨਵਾਂ ਟਵੀਟ ਜਾਰੀ
ਚੰਡੀਗੜ੍ਹ, 17 ਮਾਰਚ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲਦੀ ਕੋਲਡ ਵਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂਨੂੰ ਅੱਜ ਲੰਚ ਉੱਤੇ ਬੁਲਾਇਆ ਸੀ। ਆਮ ਪ੍ਰਭਾਵ ਇਹ ਪੈਂਦਾ ਰਿਹਾ ਕਿਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਪੇਸ਼ ਕੀਤਾ ਜਾਵੇਗਾ ਅਤੇ ਇਸ ਬਾਰੇ ਵਿਚਾਰ ਹੋਵੇਗੀ, ਪਰ ਏਦਾਂ ਦਾ ਕੁਝ ਨਹੀਂ ਹੋਇਆ।
ਕਾਂਗਰਸ ਪਾਰਟੀ ਦੇ ਪੰਜਾਬ ਵਿਚਲੇ ਇਨ੍ਹਾਂ ਦੋ ਵੱਡੇ ਲੀਡਰਾਂ ਦੀ ਇਸ ਮੀਟਿੰਗਦੌਰਾਨ ਦੋਵਾਂ ਦੀ ਇੱਕਫੋਟੋ ਵੀ ਜਾਰੀ ਕੀਤੀ ਗਈ ਤੇ ਇੰਜ ਲੱਗਦਾ ਸੀ ਕਿ ਸਭ ਠੀਕ ਚੱਲ ਰਿਹਾ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਨਵਜੋਤ ਸਿੱਧੂ ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਤੇ ਆਫਰ ਤੋਂ ਖ਼ਾਸ ਖੁਸ਼ ਨਹੀਂ। ਮੀਟਿੰਗ ਮੁੱਕਦੇ ਸਾਰ ਨਵਜੋਤ ਸਿੰਘਸਿੱਧੂ ਨੇ ਇੱਕ ਟਵੀਟ ਕਰ ਕੇ ਕਹਿ ਦਿੱਤਾ ਕਿ ‘ਆਜ਼ਾਦ ਰਹੋ ਵਿਚਾਰੋਂ ਸੇ, ਲੇਕਿਨ ਬੰਧੇ ਰਹੋ ਸੰਸਕਾਰੋਂ ਸੇ, ਤਾਂਕਿ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ…!!’ ਉਨ੍ਹਾਂ ਦੇ ਇਸ ਟਵੀਟ ਤੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਮੀਟਿੰਗ ਵਿੱਚ ਉਨ੍ਹਾਂ ਨੂੰ ਜੋ ਵੀ ਆਫਰ ਦਿੱਤੀ ਗਈ, ਉਹ ਉਨ੍ਹਾਂ ਨੂੰ ਪ੍ਰਵਾਨ ਨਹੀਂ, ਪਰ ਅਜੇ ਕੁਝ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਮੀਟਿੰਗ ਵਿੱਚ ਦੋਵਾਂ ਆਗੂਆ ਦੇ ਵਿਚਾਲੇ ਕਿਸ ਮੁੱਦੇ ਉੱਤੇਅਤੇ ਕਿਸ ਰੌਂਅ ਵਿੱਚ ਗਲਬਾਤ ਹੋਈ ਹੈ।
ਅੱਜ ਦੀ ਇਸ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਨ੍ਹਾਂ ਵਿਚਾਲੇ ਬੈਠਕ ਵਿੱਚ ਕੀ ਹੋਣਾ ਹੈ। ਇਸ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਆਪਣੇ ਰਾਜਨੀਤਕ ਭਵਿੱਖ ਬਾਰੇ ਵੀ ਗੱਲ ਕਰਨ ਤੋਂ ਨਾਂਹ ਕਰ ਕੇ ਸਿਰਫ ਏਨਾ ਕਿਹਾ ਸੀ ਨੇ ਕਿਹਾ ਕਿ ਸਿੱਧੂ ਪੰਜਾਬ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ, ਜੇ ਉਨ੍ਹਾਂ ਨੂੰ ਅਹੁਦੇ ਦਾ ਲਾਲਚ ਹੁੰਦਾ ਤਾਂ ਉਹ ਆਪਣੀ 40 ਕਰੋੜ ਰੁਪਏ ਸਾਲਾਨਾ ਦੀ ਨੌਕਰੀ ਨਾ ਛੱਡਦੇ ਅਤੇ ਘਰ ਨਾ ਬੈਠਦੇ। ਉਨ੍ਹਾਂ ਕਿਹਾ ਕਿ ਕੋਈ ਵੀ ਪੋਸਟ ਸਿੱਧੂ ਵਾਸਤੇ ਕੋਈ ਅਰਥ ਨਹੀਂ ਰੱਖਦੀ, ਉਹ ਅਹੁਦੇ ਤੋਂ ਬਗੈਰ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਰਹੇ ਹਨ ਤੇ ਕਰਦੇ ਰਹਿਣਗੇ।

Read More Latest News Updates

ਪੰਜਾਬੀ ਖ਼ਬਰਾਂ

ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ

Published

on

nirav-modi

ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਹਵਾਲਗੀ ਨੂੰ ਮਨਜ਼ੂਰੀ ਦਿੱਤੀ
ਨਵੀਂ ਦਿੱਲੀ, 16 ਅਪਰੈਲ, – ਭਾਰਤ ਦੇ ਕੇਂਦਰੀ ਜਾਂਚ ਬਿਊਰੋ ਦੇ ਇੱਕ ਅਧਿਕਾਰੀ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਹਵਾਲਗੀ ਨੂੰ ਮਨਜ਼ੂਰੀ ਮਿਲ ਗਈ ਹੈ। ਖਾਸ ਗੱਲ ਇਹ ਕਿ ਬ੍ਰਿਟੇਨ ਦੀ ਇੱਕ ਅਦਾਲਤ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕੇਸ ਤੋਂ ਬਾਅਦ ਭਾਰਤ ਨੂੰ ਸਫਲਤਾ ਮਿਲੀ ਹੈ।
ਵਰਨਣ ਯੋਗ ਹੈ ਕਿ ਪਿਛਲੇ ਮਹੀਨੇ ਅਦਾਲਤ ਨੇ ਆਰਥਿਕ ਅਪਰਾਧੀ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਦੀ ਮੰਗ ਮੰਨ ਲਈ ਸੀ। ਇਹ ਕਾਨੂੰਨੀ ਲੜਾਈ ਬ੍ਰਿਟਿਸ਼ ਅਦਾਲਤ ਵਿਚ ਕਰੀਬ 2 ਸਾਲ ਚੱਲੀ ਹੈ। ਭਾਰਤ ਲਿਆਂਦੇ ਜਾਣ ਉੱਤੇ ਨੀਰਵ ਮੋਦੀ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਜਾਵੇਗਾ।ਨਿਊਜ਼ ਏਜੰਸੀ ਅਨੁਸਾਰ ਸੀ ਬੀ ਆਈ ਅਧਿਕਾਰੀ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਮੋਦੀ ਤੋਂ ਬਾਅਦ ਸੀ ਬੀ ਆਈ ਨੇ ਉਸ ਦੇ ਭਰਾ ਨਿਹਾਲ ਮੋਦੀ ਉੱਤੇ ਵੀ ਸ਼ਿਕੰਜਾ ਕੱਸਿਆ ਸੀ। 25 ਫਰਵਰੀ ਨੂੰ ਬ੍ਰਿਟਿਸ਼ ਅਦਾਲਤ ਨੇ ਨੀਰਵ ਮੋਦੀ ਦੀ ਹਵਾਲਗੀ ਦੇ ਲਈ ਫੈਸਲਾ ਦੇ ਦਿੱਤਾ ਸੀ। ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਉਸ ਲਈ ਵਿਸ਼ੇਸ਼ ਸੈੱਲ ਬਣਾਇਆ ਗਿਆ ਹੈ। ਇਕ ਜੇਲ ਅਧਿਕਾਰੀ ਮੁਤਾਬਕ ਉਸ ਨੂੰ ਭਾਰਤ ਲਿਆ ਕੇ ਬੈਰਕ ਨੰਬਰ 12 ਦੇ ਤਿੰਨ ਸੈੱਲਾਂ ਵਿਚੋਂ ਕਿਸੇ ਇਕ ਵਿਚ ਰੱਖਿਆ ਜਾਵੇਗਾ। ਇਹ ਉੱਚ ਸੁਰੱਖਿਆ ਵਾਲੀ ਬੈਰਕ ਹੈ। ਦੋਸ਼ੀ 19 ਮਾਰਚ 2019 ਤੋਂ ਸਕਾਟਲੈਂਡ ਯਾਰਡ ਵੱਲੋਂ ਜਾਰੀ ਕੀਤੇ ਹਵਾਲਗੀ ਵਾਰੰਟ ਉੱਤੇ ਓਥੋਂ ਦੀ ਜੇਲ੍ਹ ਵਿਚ ਹੈ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਮਨਜ਼ੂਰ ਕਰਨਾ ਮੰਨ ਲਿਐ

Published

on

kuwar partap vijay

ਚੰਡੀਗੜ੍ਹ, 16 ਅਪਰੈਲ, – ਪੰਜਾਬ ਪੁਲਸ ਦੇ ਆਈ ਜੀ ਦੇ ਅਹੁਦੇ ਤੋਂ ਪਿਛਲੇ ਦਿਨੀਂ ਅਸਤੀਫਾ ਦੇ ਚੁੱਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੂੰ ਮਿਲਣ ਲਈ ਰਾਜਭਵਨ ਪੁੱਜੇ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਵਰਨਰ ਨਾਲ ਉਨ੍ਹਾਂ ਦੀ ਮਿਲਣੀ ਨਿੱਜੀ ਹੈ, ਉਹ ਪੁਲਸ ਦਾ ਆਪਣਾ ਅਹੁਦਾ ਤਿਆਗ ਚੁੱਕੇ ਹਨ ਅਤੇ ਮੁੱਖ ਮੰਤਰੀ ਨੇ ਅਸਤੀਫਾ ਮਨਜ਼ੂਰ ਕਰਨਾ ਮੰਨ ਲਿਆ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਕਿਹਾ ਕਿਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸ਼ਾਮ ਮੈਨੂੰ ਸੱਦਿਆ ਸੀ, ਜਿਸ ਮੌਕੇਉਨ੍ਹਾ ਨੇ ਅਸਤੀਫਾ ਵਾਪਸ ਲੈਣਬਾਰੇ ਮੈਨੂੰ ਮਨਾਉਣਾ ਚਾਹਿਆ, ਪਰ ਮੈਂ ਉਨ੍ਹਾਂ ਨੂੰ ਆਈਪੀਐਸ ਅਫਸਰ ਦੇ ਅਹੁਦੇ ਤੋਂ ਮੇਰਾ ਅਸਤੀਫਾ ਮਨਜ਼ੂਰ ਕਰਨ ਲਈ ਮਨਾ ਲਿਆ ਹੈ ਅਤੇ ਅੱਗੇ ਤੋਂ ਮੈਂ ਆਈਪੀਐਸ ਅਫਸਰ ਵਜੋਂ ਨਹੀਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਮਦਦ ਲਈ ਸਮਾਜ ਸੇਵੀ ਵਜੋਂ ਮੈਂ ਹਰ ਵਕਤ ਹਾਜ਼ਰ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੁਲਸ ਵਿਭਾਗ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਦੀ ਮਨਜ਼ੂਰੀ ਦੀ ਪੁਸ਼ਟੀ ਨਹੀਂ ਕੀਤੀ, ਪਰ ਇਸ ਦੌਰਾਨ ਵਿਜੇ ਪ੍ਰਤਾਪ ਦਾ ਇਹ ਬਿਆਨ ਅਹਿਮ ਹੈ।
ਅੱਜ ਲਗਪਗ ਅੱਧਾ ਘੰਟਾ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਜਭਵਨ ਵਿਚ ਗਵਰਨਰ ਨਾਲ ਰਹੇ, ਪਰ ਇਸ ਬੈਠਕਬਾਰੇ ਉਨ੍ਹਾਂ ਜ਼ਿਆਦਾ ਨਹੀਂ ਦੱਸਿਆ। ਵਰਨਣ ਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਿੰਨ ਦਿਨ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ ਅਤੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਕੇ ਕਿਹਾ ਸੀ ਕਿ ਉਹ ਯੋਗ ਅਧਿਕਾਰੀ ਹਨ ਤੇ ਉਨ੍ਹਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ, ਪਰ ਵਿਜੇ ਪ੍ਰਤਾਪ ਸਿੰਘ ਆਪਣੀ ਗੱਲ ਉੱਤੇ ਬਜ਼ਿੱਦ ਹਨ। ਉਨ੍ਹਾਂ ਫੇਸਬੁੱਕ ਉੱਤੇ ਪਾਈ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਉੱਤੇ ਸਿਆਸਤ ਨਾ ਕੀਤੀ ਜਾਵੇ, ਉਹ ਪੁਲਸ ਅਫਸਰ ਵਜੋਂ ਨਹੀਂ, ਸਮਾਜ ਸੇਵੀ ਵਜੋਂ ਪੰਜਾਬ ਦੀ ਸੇਵਾ ਕਰਦੇ ਰਹਿਣਗੇ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਨਵਜੋਤ ਸਿੱਧੂ ਦਾ ਬੇਅਦਬੀ ਕੇਸ ਵਿੱਚ ਆਪਣੀ ਸਰਕਾਰ ਉੱਤੇ ਹਮਲਾ

Published

on

navjot-sidhu

ਇਨਸਾਫ਼ ਦੇ ਮੁੱਦੇ ਉੱਤੇ ਅਣਗਿਹਲੀ ਕਰਨ ਦਾ ਦੋਸ਼
ਚੰਡੀਗੜ੍ਹ, 16 ਅਪਰੈਲ, – ਕੋਟਕਪੂਰਾ ਦੇ ਗੋਲੀ ਕਾਂਡ ਕੇਸ ਵਿੱਚ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਹਾਈ ਕੋਰਟ ਵਿੱਚ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਕੋਟਕਪੂਰਾ ਅਤੇ ਬੇਅਦਬੀ ਕੇਸ ਸਬੰਧੀ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਬਾਰੇ ਕਈ ਸਵਾਲ ਚੁੱਕੇ ਅਤੇ ਕਿਹਾ ਕਿ ਪੰਜਾਬ ਦੇ ਲੋਕ ਅੱਜਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਰੇ ਕੇਸ ਵਿੱਚ ਇਨਸਾਫ ਦੀ ਉਡੀਕ ਕਰ ਰਹੇ ਹਨ।
ਨਵਜੋਤ ਸਿੰਘਸਿੱਧੂ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇਨਸਾਫ਼ ਦਾ ਸਭ ਤੋਂ ਅਹਿਮ ਮੁੱਦਾ ਮੰਨੇ ਜਾਂਦੇ ਇਸ ਕੇਸ ਬਾਰੇ ਅਣਗਿਹਲੀ ਕਿਉਂ ਵਰਤੀ ਹੈ? ਉਨ੍ਹਾਂ ਕਿਹਾ ਕਿ ਜਿਸ ਮੁੱਦੇ ਚੁੱਕ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਤੇ ਸਰਕਾਰ ਬਣਾਈ ਸੀ, ਉਸ ਮੁੱਦੇ ਬਾਰੇਅੱਜਤੱਕ ਲੋਕਾਂ ਦੇ ਮਨਾਂ ਵਿਚ ਸਵਾਲ ਓਦਾਂ ਹੀ ਖੜੇ ਹਨ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਦੋ ਵੱਡੇ ਮੁੱਦਿਆਂ ਉੱਤੇ ਪੰਜਾਬ ਵਿੱਚ ਸਰਕਾਰ ਬਦਲੀ ਸੀ, ਪਰ ਚਾਰ ਸਾਲਾਂ ਬਾਅਦ ਵੀ ਦੋਵੇਂ ਮੁੱਦੇ ਓਸੇ ਤਰ੍ਹਾਂ ਹਨ, ਲੋਕਾਂ ਨੂੰ ਨਿਆਂ ਨਹੀਂ ਮਿਲਿਆ।ਨਸ਼ੇ ਦੇ ਮੁੱਦੇ ਬਾਰੇ ਨਵਜੋਤ ਸਿੰਘਸਿੱਧੂ ਨੇ ਕਿਹਾ ਕਿ ਚਿੱਟਾ ਵੇਚਣ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਾਈ ਸੀ, ਇਕ ਇਮਾਨਦਾਰ ਅਫ਼ਸਰ ਲਾਇਆ ਤੇ ਉਸ ਫੋਰਸ ਉੱਤੇ ਕਰੋੜਾਂ ਰੁਪਏ ਖਰਚੇ ਗਏ, ਰਿਪੋਰਟ ਬਣਾ ਕੇ ਸਬੂਤਾਂ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕਰ ਕੇ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਗਈ। ਇਸ ਪਿੱਛੋਂ ਹਾਈ ਕੋਰਟ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਤੇ ਕਾਰਵਾਈ ਲਈ ਕਿਹਾ, ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਹਾਲੇ ਉਸ ਨੇ ਰਿਪੋਰਟ ਨਹੀਂ ਪੜ੍ਹੀ।
ਕੋਟਕਪੂਰਾ ਗੋਲੀ ਕਾਂਡ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਕਾਂਡ ਵਿੱਚ ਪੁਲਿਸ ਵਾਲੇ ਕੌਣ ਸਨ ਅਤੇ ਉਨ੍ਹਾਂ ਨੂੰ ਹੁਕਮ ਦੇਣ ਵਾਲੇ ਕੌਣ ਸਨ, ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ। ਉਨ੍ਹਾਂਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦਾ ਬਣਾ ਕੇ ਸਰਕਾਰ ਨੇ ਪੁਲਿਸ ਅਫਸਰਾਂ ਦੇ ਨਾਮ ਜਨਤਕ ਕੀਤੇ ਤੇ ਕਮਿਸ਼ਨ ਨੇ ਸੱਚ ਸਾਹਮਣੇ ਲਿਆਂਦਾ ਕਿ ਓਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਚ ਪੁਲਿਸ ਅਫਸਰਾਂ ਨਾਲ ਤੜਕੇ ਢਾਈ ਵਜੇ ਫੋਨ ਉੱਤੇ ਗੱਲਬਾਤ ਕੀਤੀ, ਜਿਸ ਤੋਂ ਸਾਫ ਹੈ ਕਿ ਸਰਕਾਰ ਅਤੇ ਪੁਲਿਸ ਨੇ ਮਿਲ ਕੇ ਗੋਲੀਕਾਂਡ ਕੀਤਾ, ਪਰ ਪੰਜਾਬ ਸਰਕਾਰ ਇਹ ਵੀਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜਗਦੀਸ਼ ਭੋਲੇ ਵਰਗੇ ਸਮਗਲਰ ਨੇ ਜ਼ਮੀਰ ਦੀ ਆਵਾਜ਼ ਨਾਲਨਸ਼ੇ ਦੇਵਪਾਰੀਆਂ ਦੇ ਨਾਮ ਸਿੱਧੇ ਲਏ, ਪਰ ਸਰਕਾਰ ਹੱਥ ਉੱਤੇ ਹੱਥ ਧਰੀ ਬੈਠੀ ਹੈ। ਕਾਂਗਰਸੀ ਵਿਧਾਇਕ ਸਿੱਧੂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਵਿਚ ਕਿੰਨੀਆਂ ਵਿਸ਼ੇਸ਼ ਜਾਂਚ ਟੀਮਾਂ (ਸਿੱਟਾਂ) ਬਣੀਆਂ, ਪਰ ਸਿੱਟਾ ਕੀ ਨਿਕਲਿਆ? ਉਨ੍ਹਾਂ ਕਿਹਾ ਕਿ ਲੋਕ ਇਹ ਸਮਝਦੇ ਹਨ ਕਿ ਪੰਜਾਬ ਅੰਦਰ ‘ਸਿੱਟ’ ਦਾ ਮਤਲਬ ‘ਸਿੱਟ ਡਾਊਨ’ ਹੈ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca