Capt Amarinder said: Navjot Sidhu did not ask for time to meet
Connect with us [email protected]

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ:ਨਵਜੋਤ ਸਿੱਧੂ ਨੇ ਮਿਲਣ ਦਾ ਸਮਾਂ ਨਹੀਂ ਮੰਗਿਆ ਤੇ ਮਾਫ਼ੀ ਮੰਗਣ ਤਕ ਮੈਂ ਮਿਲਾਂਗਾ ਵੀ ਨਹੀਂ

Published

on

Captain-Amrinder

ਚੰਡੀਗੜ੍ਹ, 20 ਜੁਲਾਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਸਭ ਰਿਪੋਰਟਾਂ ਨੂੰ ਗ਼ਲਤ ਦੱਸਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਹੈ।ਉਨ੍ਹਾ ਕਿਹਾ ਕਿ ਸਿੱਧੂ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਮੰਗਿਆ ਅਤੇਉਹ ਓਦੋਂ ਤਕ ਸਿੱਧੂ ਨੂੰ ਮਿਲਣਗੇ ਵੀ ਨਹੀਂ, ਜਦੋਂ ਤਕ ਸਿੱਧੂ ਆਪਣੇ ਟਵੀਟਸ ਲਈ ਜਨਤਕ ਤੌਰ ’ਤੇ ਮਾਫ਼ੀ ਨਹੀਂ ਮੰਗਦੇ।
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਜਾਣ ਪਿੱਛੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਾਲੇ ਤੱਕ ਨਹੀਂ ਮਿਲੇ, ਪਰ ਚਾਰ ਦਿਨਾਂ ਤੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲ ਰਹੇ ਹਨ।ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਵੱਡਾ ਦਿਲ ਦਿਖਾਉਣ ਤੇ ਨਵਜੋਤ ਸਿੰਘਸਿੱਧੂਦੇ ਟਵੀਟਸ ਵੀ ਭੁੱਲ ਜਾਣ, ਜਿਵੇਂ ਸੁਖਪਾਲ ਸਿੰਘ ਖਹਿਰਾ ਦਾ ਕੇਸ ਭੁੱਲ ਗਏ ਹਨ, ਕਿਉਂਕਿ ਸਿੱਧੂ ਨੇ ਖਹਿਰਾ ਵਾਂਗ ਉਨ੍ਹਾਂ ਉੱਤੇ ਨਿੱਜੀ ਹਮਲਾ ਨਹੀਂ ਕੀਤਾ।ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਵੀ ਕਿਹਾ ਹੈ ਕਿ ਜਦੋਂ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਮਾਫ਼ ਕਰ ਦਿੱਤਾ ਹੈ ਤਾਂ ਸਿੱਧੂ ਦੇ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ।
ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁੱਦੇ ਲਾਂਭੇ ਕਰ ਕੇ ਕਾਂਗਰਸ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਪੂਰਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ।ਜਾਣਕਾਰ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨਾਲ ਬੈਠਕ ਕਰ ਸਕਦੇ ਹਨ। ਉਂਝ ਉਨ੍ਹਾਂ ਨੇ ਅੱਜ ਤੋਂ ਹੀ ਵਿਧਾਇਕਾਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਦੀਆਂ ਸਮੱਸਿਆਵਾਂ ਤੇ ਵਿਕਾਸ ਪ੍ਰਾਜੈਕਟਾਂ ਉੱਤੇ ਚਰਚਾ ਸ਼ੁਰੂ ਕਰ ਕੇ ਉਨ੍ਹਾਂ ਲਈ ਗ੍ਰਾਂਟਾਂ ਜਾਰੀ ਦੇ ਹੁਕਮ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਅੱਜ ਮੰਗਲਵਾਰ ਇਕ ਵਾਰ ਫਿਰ ਤਿੰਨ ਸੀਨੀਅਰ ਮੰਤਰੀਆਂ ਬ੍ਰਹਮ ਮਹਿੰਦਰਾ, ਓਪੀ ਸੋਨੀ ਅਤੇ ਵਿਜੇ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਓਥੇ ਫੈਸਲਾ ਹੋਇਆ ਕਿ ਮੁੱਖ ਮੰਤਰੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਰੋਜ਼ ਮਿਲਿਆ ਕਰਨਗੇ।
ਪੰਜਾਬ ਦੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਫ਼ੈਸਲੇ ਦਾ ਸੁਆਗਤ ਕੀਤਾ,ਪਰ ਨਾਲ ਹੀ ਕਿਹਾ ਹੈ ਕਿ ਉਹ ਉਦੋਂ ਤਕ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ, ਜਦੋਂ ਤਕ ਉਹਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਆਪਣੇ ਸਭ ਮੁੱਦੇ ਨਹੀਂ ਨਿਬੇੜ ਲੈਂਦੇ। ਇਕ ਬਿਆਨ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਹ ਆਪਣੇ ਫਰਜ਼ਾਂ ਦਾ ਪਾਲਣ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਵਿਧਾਇਕ ਦਲ ਦਾ ਆਗੂ ਹੋਣ ਦੇ ਨਾਲਮੁੱਖ ਮੰਤਰੀ ਕੈਬਨਿਟ ਦਾ ਵੀ ਮੁਖੀ ਹੁੰਦਾ ਹੈ, ਜਿਸ ਦਾ ਉਹ ਹਿੱਸਾ ਹਨ, ਇਸ ਲਈ ਪਾਰਟੀ ਵਿੱਚ ਡਿਸਿਪਲਿਨ ਜ਼ਰੂਰੀ ਹੈ।

Read More Political News Today

ਰਾਜਨੀਤੀ

ਭਾਜਪਾ ਮੰਤਰੀ ਨੇ ਕਿਹਾ:ਮੁਰਗੇ, ਬੱਕਰੇ ਦਾ ਮਾਸ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਓ

Published

on

Sunbor Shulai

ਸਿ਼ਲਾਂਗ, 31 ਜੁਲਾਈ, – ਮੇਘਾਲਿਆ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਨਬੋਰ ਸ਼ੂਲਈ ਨੇ ਇਸ ਰਾਜ ਦੇ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੇ ਦਾ ਮੀਟ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਣ ਲਈ ਕਿਹਾ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਦੇ ਵਿਰੁੱਧ ਹੈ।
ਪਿਛਲੇ ਹਫਤੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸਨਬੋਰ ਸ਼ੂਲਈ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਹਰ ਕੋਈ ਆਪਣੀ ਪਸੰਦ ਦਾ ਭੋਜਨ ਖਾ ਸਕਦਾ ਹੈ। ਅੱਜ ਏਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ੂਲਈ ਨੇ ਕਿਹਾ, ‘ਮੈਂ ਲੋਕਾਂ ਨੂੰ ਮੁਰਗੀ, ਭੇਡ ਜਾਂ ਬੱਕਰੇ ਦਾ ਮਾਸ ਜਾਂ ਮੱਛੀ ਦੀ ਥਾਂ ਬੀਫ ਵੱਧ ਖਾਣ ਨੂੰ ਕਹਿੰਦਾ ਹਾਂ, ਇਹ ਧਾਰਨਾ ਕਿ ਭਾਜਪਾ ਗਊ ਹੱਤਿਆ ਉੱਤੇ ਪਾਬੰਦੀ ਲਾਏਗੀ, ਵੀ ਦੂਰ ਹੋ ਜਾਵੇਗੀ।’ ਪਸ਼ੂ ਪਾਲਣ ਬਾਰੇ ਮੰਤਰੀ ਸ਼ੁਲਈ ਨੇ ਭਰੋਸਾ ਦਿੱਤਾ ਕਿ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨਾਲ ਗੱਲ ਕਰ ਕੇ ਯਕੀਨੀ ਕੀਤਾ ਜਾਵੇਗਾ ਕਿ ਗੁਆਂਢੀ ਰਾਜ ਵਿਚ ਕਿਸੇ ਨਵੇਂ ਐਕਟ ਨਾਲ ਮੇਘਾਲਿਆ ਵਿਚ ਪਸ਼ੂਆਂ ਦੀ ਆਵਾਜਾਈ ਵਿਚ ਵਿਘਨ ਨਾ ਪਵੇ।
ਤਿੰਨ ਵਾਰ ਵਿਧਾਇਕ ਰਹੇ ਸ਼ੁਲਈ ਨੇ ਮੇਘਾਲਿਆ ਅਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਬਾਰੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਾਜ ਆਪਣੀ ਹੱਦ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਬਲ ਦੀ ਵਰਤੋਂ ਕਰੇ। ਉਨ੍ਹਾਂ ਕਿਹਾ, ‘ਜੇ ਅਸਾਮ ਦੇ ਲੋਕ ਸਰਹੱਦੀ ਖੇਤਰਾਂ ਵਿਚ ਸਾਡੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਸਿਰਫ ਗੱਲਾਂ ਕਰਨ ਜਾਂ ਚਾਹ ਪੀਣ ਦੇ ਨਾਲ ਨਹੀਂ ਸਰਨਾ, ਸਾਨੂੰ ਮੌਕੇ ਉੱਤੇ ਹੀ ਜਵਾਬ ਦੇਣਾ ਪਵੇਗਾ।’

Read More Political News Today

Continue Reading

ਰਾਜਨੀਤੀ

‘ਪੰਜਾਬ ਦਾ ਅਸਲ ਕੈਪਟਨ ਕੌਣ’ ਪੁੱਛਣ ਉੱਤੇ ਮੁੱਖ ਮੰਤਰੀ ਨੇ ਕਿਹਾ: ਸਵਾਲ ਹੀ ਕਿਉਂ ਉੱਠਦਾ ਹੈ

Published

on

capt amrinder singh

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਕਿਹਾ ਕਿ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਅਤੇ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਅੱਜ ਏਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਹ ਸਵਾਲ ਪੁੱਛਿਆ ਗਿਆ ਕਿ‘ਪੰਜਾਬ ਵਿਚ ਅਸਲ ਕੈਪਟਨ ਕੌਣ ਹੈ?’ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਕੁਝ ਭੰਬਲਭੂਸਾ ਹੈ। ਸੁਨੀਲ ਜਾਖੜ ਪਿਛਲੇ 4 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਸੀ। ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਿਉਂ ਪੁੱਛੀ ਜਾ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’
ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ 60 ਵਿਧਾਇਕ ਨਾਲ ਲੈ ਕੇ ਚੱਲਣ ਤੇ ਦਸਖਤ ਕਰਾਉਣ ਬਾਰੇਮੁੱਖ ਮੰਤਰੀ ਤੋਂਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪਹਿਲਾਂ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਅਕਾਲੀ ਸਰਕਾਰ ਸੀ। ਤਿੰਨ ਵਾਰ ਜਦੋਂ ਵੀ ਮੈਂ ਪ੍ਰਧਾਨ ਬਣਿਆ, ਮੈਂ ਵਿਰੋਧੀ ਧਿਰ ਵਿਚ ਸੀ। ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਾਰ ਸਰਕਾਰ ਵੀ ਸਾਡੀ ਹੈ ਅਤੇ ਪਾਰਟੀ ਵੀ ਸਾਡੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਚੋਣਾਂ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ‘ਮਿਲ ਕੇ ਕੰਮ ਕਰਨਾ ਹੋਵੇਗਾ। ਇਹੋ ਸਹੀ ਢੰਗ ਹੈ।’ ਉਨ੍ਹਾ ਨੇ ਕਿਹਾ ਕਿ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ ਅਤੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿਚ ਵਿਕਾਸ ਹੋਇਆ ਹੈ, ਪਰ ਅਜੇ ਬਹੁਤ ਕੰਮ ਕਰਨਾ ਹੈ। ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਸੀ, ਉਸ ਦੇ 93 ਫ਼ੀਸਦੀ ਵਾਅਦੇ ਪੂਰੇ ਹੋ ਚੁੱਕੇ ਹਨ, ਜਿਹੜੇ ਕੁਝ ਬਾਕੀ ਹਨ, ਉਹ ਜੀ ਐੱਸ ਟੀ ਕਾਰਨ ਰੁਕੇ ਹੋਏ ਹਨ।

Read More Latest Politics News

Continue Reading

ਰਾਜਨੀਤੀ

ਉਤਰਾਖੰਡ ਦੀ ਮੰਤਰੀ ਬੋਲੀ:ਮੈਂ ਦੋਵੇਂ ਟੀਕੇ ਲਵਾ ਲਏ, ਮੈਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ

Published

on

Minister Rekha Arya

ਬਹਾਦਰਾਬਾਦ, 31 ਜੁਲਾਈ – ਉਤਰਾਖੰਡ ਦੀ ਕੈਬਿਨੇਟ ਮੰਤਰੀ ਰੇਖਾ ਆਰੀਆ ਇਹ ਕਹਿੰਦੀ ਹੈ ਕਿ ਵੈਕਸੀਨ ਦੇ ਦੋਵੇਂ ਟੀਕ ਲਵਾ ਲੈਣ ਵਾਲਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ, ਭਾਵੇਂ ਸਾਇੰਟਿਸ ਸਾਫ਼ ਕਹਿੰਦੇ ਹਨ ਕਿ ਵੈਕਸੀਨੇਸ਼ਨ ਦੀ ਦੋਨੋਂ ਡੋਜ਼ ਲੈਣ ਦੇ ਬਾਅਦ ਵੀ ਕੋਰੋਨਾ ਦਾ ਖ਼ਤਰਾ ਰਹਿੰਦਾ ਹੈ।
ਕੱਲ੍ਹ ਕੈਬਿਨੇਟ ਮੰਤਰੀ ਰੇਖਾ ਆਰੀਆ ਹਰਿਦੁਆਰ ਦੇ ਬਹਾਦਰਾਬਾਦ ਵਿੱਚ ਧੀਆਂ ਦੀਆਂ ਮਾਵਾਂ ਨੂੰ ਮੁੱਖ ਮੰਤਰੀ ਮਹਾਲਕਸ਼ਮੀ ਕਿਟ ਵੰਡਣ ਦੇ ਪ੍ਰੋਗਰਾਮ ਵਿੱਚ ਪਹੁੰਚੀ ਤਾਂ ਲੋਕਾਂ ਨਾਲ ਭਰੇ ਖਚਾਖਚ ਭਰੇ ਉਸ ਹਾਲ ਵਿੱਚ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਇਆ ਅਤੇ ਨਾ ਮਾਸਕ ਲਾਉਣ ਦੀ ਲੋੜ ਮਹਿਸੂਸ ਕੀਤੀ ਗਈ। ਖੁਦ ਰੇਖਾ ਮੰਤਰੀ ਆਰੀਆ ਅਤੇ ਵਿਧਾਨ ਸਭਾ ਦੇ ਸਪੀਕਰ ਚੌਹਾਨ ਜਦੋਂ ਭਾਸ਼ਣ ਦੇ ਰਹੇ ਸੀ, ਉਸ ਸਮੇਂ ਮੰਚ ਉੱਤੇ ਮੌਜੂਦ ਸਾਰੇ ਲੋਕ ਬਿਨਾਂ ਮਾਸਕ ਬੈਠੇ ਸਨ। ਮਾਸਕ ਨਾ ਪਾਉਣ ਬਾਰੇ ਜਦੋਂ ਮੰਤਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ‘ਮੈਂ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ, ਮੈਨੂੰ ਮਾਸਕ ਦੀ ਜ਼ਰੂਰਤ ਨਹੀਂ। ਇਥੇ ਮੌਜੂਦ ਬਹੁਤੇ ਲੋਕਾਂ ਨੇ ਵੀ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ।’

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca