NASA claims to have found water on the surface of the moon
Connect with us [email protected]

ਤਕਨੀਕ

ਨਾਸਾ ਵੱਲੋਂ ਚੰਦ ਦੀ ਸਤ੍ਹਾ ਉਤੇ ਪਾਣੀ ਲੱਭਣ ਦਾ ਦਾਅਵਾ

Published

on

moon nasa

ਵਾਸ਼ਿੰਗਟਨ, 28 ਅਕਤੂਬਰ – ਅਮਰੀਕੀ ਸਪੇਸ ਰਿਸਰਚ ਏਜੰਸੀ ਨਾਸਾ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ ਉੱਤੇ ਪਾਣੀ ਦੇ ਨਿਸ਼ਾਨ ਮਿਲੇ ਹਨ। ਇਹ ਖੋਜ ਨਾਸਾ ਤੇ ਜਰਮਨ ਏਅਰੋਸਪੇਸ ਸੈਂਟਰ ਦੀ ਸਾਂਝੀ ਯੋਜਨਾ ਇਨਫਰਾਰੇਡ ਐਸਟ੍ਰੋਨਾਮੀ (ਐਸ ਓ ਐਫ ਆਈ ਏ-ਸੋਫੀਆ) ਲਈ ਸਟ੍ਰੈਟੋਸਫੇਰਿਕ ਲੈਬਾਰਟਰੀਦੀ ਵਰਤੋਂ ਕਰ ਕੇ ਕੀਤੀ ਗਈ ਹੈ। ਨਾਸਾ ਦੇ ਐਡਮਿਨਿਸਟ੍ਰੇਟਰ ਜਿਮ ਬ੍ਰਿਡੇਨਸਟਾਈਨ ਨੇ ਟਵੀਟ ਕੀਤਾ, ‘ਅਸੀਂ ਪਹਿਲੀ ਵਾਰ ਸੋਫੀਆ ਟੈਲੀਸਕੋਪ ਦਾ ਵਰਤੋਂ ਕਰ ਕੇ ਚੰਦਰਮਾ ਦੀ ਉਸ ਸਤ੍ਹਾ ਉੱਤੇ ਪਾਣੀ ਦੀ ਪੁਸ਼ਟੀ ਕੀਤੀ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ।’ ਇਸ ਨਾਲ ਚੰਦ ਉੱਤੇ ਮਨੁੱਖੀ ਵਸੇਬੇ ਦੀਆਂ ਆਸਾਂ ਵਧ ਗਈਆਂ ਹਨ।
ਨੇਚਰ ਐਸਟਰੋਨਾਮੀ ਜਰਨਲ ਵਿੱਚ ਛਪੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਪਾਣੀ ਜਾਂ ਤਾਂ ਛੋਟੇ ਪੁਲਾੜੀ ਪਿੰਡ ਦੇ ਪ੍ਰਭਾਵ ਨਾਲ ਬਣਿਆ ਹੈ ਜਾਂ ਸੂਰਜ ਵਿੱਚੋਂ ਨਿਕਲੇ ਊਰਜਾ ਦੇ ਕਣਾਂ ਤੋਂਬਣਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਣੀ ਚੰਦਰਮਾ ਦੇ ਠੰਢੇ ਖੇਤਰਾਂ ਤੱਕ ਹੀ ਸੀਮਿਤ ਨਹੀਂ ਅਤੇ ਇਹ ਚੰਦ ਦੀ ਪੂਰੀ ਸਤ੍ਹਾ ਉੱਤੇ ਹੋ ਸਕਦਾ ਹੈ। ਬ੍ਰਿਡੇਨਸਟਾਈਨ ਨੇ ਕਿਹਾ, ‘ਅਸੀਂ ਅਜੇ ਤੱਕ ਇਹ ਨਹੀਂ ਜਾਣਦੇ ਕਿ ਅਸੀਂ ਇਸ ਨੂੰ ਇੱਕ ਸਾਧਨ ਵਜੋਂ ਇਸਤੇਮਾਲ ਕਰ ਸਕਦੇ ਹਾਂ ਜਾਂ ਨਹੀਂ, ਪਰ ਚੰਦਰਮਾ ਉੱਤੇ ਪਾਣੀ ਦੇ ਬਾਰੇ ਜਾਣਕਾਰੀ ਸਾਡੀ ਖੋਜ ਲਈ ਕਾਫੀ ਮਹੱਤਵ ਪੂਰਨ ਹੈ।’ ਸੋਫੀਆ ਨੇ ਚੰਦਰਮਾ ਦੇ ਦੱਖਣੀ ਗੋਲਾ-ਅਰਧ ਵਿੱਚ ਧਰਤੀ ਤੋਂ ਦਿਖਾਈ ਦੇਂਦੇ ਸਭ ਤੋਂ ਵੱਡੇ ਕ੍ਰੇਟਰਾਂ ਵਿੱਚੋਂ ਇੱਕ ਕਲੇਵੀਅਸ ਕ੍ਰੇਟਰ ਵਿੱਚ ਪਾਣੀ ਦੇ ਕਣਾਂ ਦਾ ਪਤਾ ਲਾਇਆ ਹੈ। ਚੰਦਰਮਾ ਦੀ ਸਤ੍ਹਾ ਦੀਆਂ ਇਸ ਤੋਂ ਪਿਛਲੀਆਂ ਖੋਜਾਂ ਤੋਂ ਹਾਈਡਰੋਜਨ ਦੇ ਕੁਝ ਰੂਪ ਪਤਾ ਲੱਗੇ ਸਨ, ਪਰ ਪਾਣੀ ਅਤੇ ਇਸ ਦੇ ਕਰੀਬੀ ਕੈਮੀਕਲ ਵਿਚ ਫਰਕ ਕਰਨ ਤੋਂ ਅਸਫਲ ਸੀ। ਖੋਜ ਤੋਂ ਪਤਾ ਲੱਗਾ ਹੈ ਕਿ ਚੰਦ ਦੀ ਸਤ੍ਹਾ ਉੱਤੇ ਇੱਕ ਕਿਊਬਿਕ ਮੀਟਰ ਮਿੱਟੀ ਵਿੱਚ ਲਗਭਗ 12 ਔਂਸ ਦੀ ਬੋਤਲ ਜਿੰਨਾ ਪਾਣੀ ਹੈ।
ਨਾਸਾ ਹੈਡਕੁਆਰਟਰ ਦੇਸਾਇੰਸ ਮਿਸ਼ਨ ਦਫਤਰ ਦੇ ਐਸਟ੍ਰੋਫਿਜਿਕਸ ਡਵੀਜ਼ਨ ਦੇ ਡਾਇਰੈਕਟਰ ਪਾਲ ਹਰਟਜ਼ ਨੇ ਕਿਹਾ ਕਿ ਸਾਨੂ ਸੰਕੇਤ ਮਿਲੇ ਸਨ ਕਿ ਸੂਰਜ ਦੀਆਂ ਕਿਰਨਾਂ ਵਾਲੀ ਚੰਦ ਦੀ ਸਤਾ ਉੱਤੇ ਪਾਣੀ ਹੋ ਸਕਦਾ ਹੈ। ‘ਆਖਰ ਅਸੀਂ ਜਾਣ ਗਏ ਹਾਂ ਕਿ ਪਾਣੀ ਉਥੇ ਹੈ। ਇਹ ਖੋਜ ਚੰਦ ਦੀ ਸਤ੍ਹਾ ਦੀ ਸਾਡੀ ਸਮਝ ਨੂੰ ਚੁਣੌਤੀ ਦਿੰਦੀ ਤੇ ਗਹਿਰੇ ਪੁਲਾੜ ਦੀ ਖੋਜ ਦੇ ਲਈ ਪ੍ਰਾਸੰਗਿਕ ਸਾਧਨਾਂ ਦੇ ਬਾਰੇ ਪੇਚੀਦਾ ਸਵਾਲ ਉਠਾਉਂਦੀ ਹੈ।’

ਤਕਨੀਕ

ਅਸਲੀ ਔਰਤ ਵਰਗੀ ਦਿੱਸਦੀ ਹੈ ਪਹਿਲੀ ਫੀਮੇਲ ਰੋਬੋਟ ਐਂਕਰ

Published

on

first female robot anchor

ਸਿਓਲ, 25 ਨਵੰਬਰ – ਦੱਖਣੀ ਕੋਰੀਆ ਦੇ ਟੈਲੀਵਿਜ਼ਨ ਚੈਨਲ ਐਮ ਬੀ ਐਨ ਉੱਤੇ ਪਿਛਲੇ ਦਿਨੀਂ ਨਿਊਜ਼ ਐਂਕਰ ਦੀ ਜਗ੍ਹਾ ਇੱਕ ਰੋਬੋਟ ਨੇ ਲਈ ਅਤੇ ਇਹ ਰੋਬੋਟ ਇੰਨੀ ਜ਼ਿਆਦਾ ਅਸਲੀ ਸੀ ਕਿ ਜ਼ਿਆਦਾਤਰ ਲੋਕ ਇਹ ਪਛਾਣ ਹੀ ਨਾ ਸਕੇ ਕਿ ਚੈਨਲ ‘ਤੇ ਖਬਰਾਂ ਪੜ੍ਹਨ ਵਾਲੀ ਐਂਕਰ ਇਨਸਾਨ ਸੀ ਜਾਂ ਰੋਬੋਟ।
ਐਮ ਬੀ ਐਨ ਨੇ ਅਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਮਨੀ ਬ੍ਰੇਨ ਦੇ ਨਾਲ ਮਿਲ ਕੇ ਇਹ ਫੀਮੇਲ ਰੋਬੋਟ ਤਿਆਰ ਕੀਤੀ ਹੈ। ਰੋਬੋਟ ਹੂ-ਬ-ਹੂ ਚੈਨਲ ਦੀ ਨਿਊਜ਼ ਐਂਕਰ ਕਿਮ ਜੂ ਹਾ ਵਰਗੀ ਦਿੱਸਦੀ ਹੈ। ਰੋਬੋਟ ਦਾ ਨਾ ਸਿਰਫ ਚਿਹਰਾ ਅਤੇ ਆਵਾਜ਼ ਕਿਮ ਵਾਂਗੂ ਹੈ, ਬਲਕਿ ਉਸ ਦੇ ਐਕਸਪ੍ਰੈਸ਼ਨ ਵੀ ਕਿਮ ਨਾਲ ਮੇਲ ਖਾਂਦੇ ਹਨ।ਖਬਰਾਂ ਪੜ੍ਹਦੇ ਸਮੇਂ ਕਿਮ ਜੋ ਛੋਟੀਆਂ-ਛੋਟੀਆਂ ਚੀਜ਼ਾਂ ਕਰਦੀ ਹੈ, ਉਹ ਵੀ ਇਸ ਰੋਬੋਟ ਨੇ ਕਾਪੀ ਕੀਤੀਆਂ ਹਨ। ਪਿਛਲੇ ਦਿਨੀਂ ਜਦ ਚੈਨਲ ‘ਤੇ ਖਬਰਾਂ ਦਾ ਪ੍ਰਸਾਰਨ ਹੋਇਆ ਤਾਂ ਇਸ ਰੋਬੋਟ ਨੂੰ ਅਸਲੀ ਕਿਮ ਦੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਦੋਵਾਂ ਦੀ ਆਵਾਜ਼ ਦੀ ਤੁਲਨਾ ਕੀਤੀ ਜਾ ਸਕੇ ਅਤੇ ਤਦ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ।
ਰੋਬੋਟ ਐਂਕਰ ਨੇ ਦੱਸਿਆ, ਮੈਂ ਬਿਲਕੁਲ ਉਸ ਤਰ੍ਹਾਂ ਖਬਰਾਂ ਪੜ੍ਹ ਸਕਦੀ ਹਾਂ ਜਿਵੇਂ ਕਿਮ ਪੜ੍ਹਦੀ ਹੈ। ਮੈਨੂੰ ਕਿਮ ਦੇ ਵੀਡੀਓਜ਼ ਨੂੰ 10 ਘੰਟੇ ਤੱਕ ਚੰਗੀ ਤਰ੍ਹਾਂ ਦੇਖਣ ਦੇ ਬਾਅਦ ਬਣਾਇਆ ਗਿਆ ਹੈ ਤਾਂ ਕਿ ਮੈਂ ਨਾ ਸਿਰਫ ਉਸ ਦੀ ਆਵਾਜ਼ ਬਲਕਿ ਐਕਸਪ੍ਰੈਸ਼ਨ ਵੀ ਸਿੱਖ ਜਾਵਾਂ। ਜਿਸ ਤਰ੍ਹਾਂ ਉਹ ਗੱਲ ਕਰਦੀ ਹੈ, ਤੁਰਦੀ ਹੈ, ਲਿਪਸ ਹਿਲਾਉਂਦੀ ਹੈ ਤੇ ਹੋਰ ਸਭ ਹਰਕਤਾਂ ਕਰਦੀ ਹੈ ਅਤੇ ਮੈਨੂੰ ਤਿਆਰ ਕਰਨ ਵਾਲੇ ਇਸ ਕੰਮ ਵਿੱਚ ਸਫਲ ਰਹੇ ਹਨ। ਤਦ ਤੋਂ ਲੋਕ ਮੈਨੂੰ ਦੇਖ ਕੇ ਯਕੀਨ ਨਹੀਂ ਕਰ ਰਹੇ ਕਿ ਮੈਂ ਕਿਮ ਨਹੀਂ ਬਲਕਿ ਇੱਕ ਰੋਬੋਟ ਹਾਂ।
ਚੈਨਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਰੋਬੋਟ ਇਸ ਲਈ ਤਿਆਰ ਕੀਤਾ ਹੈ ਤਾਂ ਕਿ ਐਮਰਜੈਂਸੀ ਦੇ ਸਮੇਂ ਇਸ ਦੀ ਵਰਤੋਂਕੀਤੀ ਜਾ ਸਕੇ ਕਿਉਂਕਿ ਇਹ ਦਿਨ ਹੋਵੇ ਜਾਂ ਰਾਤ, ਕਦੇ ਵੀ ਕਿਸੇ ਵੀ ਸਮੇਂ ਮੌਜੂਦ ਹੋਵੇਗੀ। ਇਸ ਦੇ ਸਹਿਯੋਗ ਨਾਲ ਕੰਪਨੀ ਦੀ ਲੇਬਰ ਅਤੇ ਪ੍ਰੋਡਕਸ਼ਨ ਕਾਸਟ ਵਿੱਚ ਵੀ ਕਮੀ ਆਏਗੀ। ਸਿਓਲ ਦੀ ਇਵੁਹਾ ਵੂਮੈਨਸ ਯੂਨੀਵਰਸਿਟੀ ਦੇ ਸਕੂਲ ਆਫ ਕਮਿਊਨੀਕੇਸ਼ਨ ਐਂਡ ਮੀਡੀਆ ਦੇ ਪ੍ਰੋਫੈਸਰ ਯੋ ਸਿਉਂਗ ਚੁਲ ਕਹਿੰਦੇ ਹਨ, ਇਹ ਰੋਬੋਟ ਕਦੇ ਵੀ ਇਨਸਾਨੀ ਐਂਕਰਾਂ ਦੀ ਜਗ੍ਹਾ ਨਹੀਂ ਲੈ ਸਕਦੇ,ਕਿਉਂਕਿ ਇਹ ਲੋਕਾਂ ਦੇ ਨਾਲ ਭਾਵਨਾਤਮਕ ਤੌਰ ‘ਤੇ ਨਹੀਂ ਜੁੜ ਸਕਦੇ ਹਨ। ਇਹ ਮਸ਼ੀਨ ਹਨ ਅਤੇ ਮਸ਼ੀਨ ਹੀ ਰਹਿਣਗੇ।

Click Here To Read Trending tech news

Continue Reading

ਤਕਨੀਕ

ਚੀਨ ਨੇ ਚੰਦ ਤੋਂ ਸੈਂਪਲ ਲੈਣ ਲਈ ਪੁਲਾੜੀ ਜਹਾਜ਼ ਭੇਜਿਆ

Published

on

China sent a spacecraft

ਪੇਈਚਿੰਗ , 25 ਨਵੰਬਰ – ਚੀਨ ਨੇ ਚੰਦ ਤੋਂਸੈਂਪਲ ਇਕੱਠੇ ਕਰਨ ਲਈ ਆਪਣਾ ਪਹਿਲਾ ਪੁਲਾੜ ਮਿਸ਼ਨ ਸਫਲਤਾ ਨਾਲ ਲਾਂਚ ਕਰ ਦਿੱਤਾ ਹੈ। ਇਹ ਮਿਸ਼ਨ ਪੁਲਾੜ ਯਾਤਰੀਆਂ ਤੋਂ ਬਗੈਰ ਹੈ ਅਤੇ ਇਹ ਜਹਾਜ਼ ਸੈਂਪਲ ਲੈ ਕੇ ਧਰਤੀ ਉਤੇ ਪਰਤੇਗਾ। ਚੀਨ ਵੱਲੋਂ ਧਰਤੀ ਤੋਂ ਬਾਹਰ ਕਿਸੇ ਗ੍ਰਹਿ ਉਤੇ ਸਮੱਗਰੀ ਲੈਣ ਲਈ ਭੇਜਿਆ ਗਿਆ ਇਹ ਪਹਿਲਾ ਮਿਸ਼ਨ ਹੈ। ‘ਚਾਂਗ ਈ-5’ ਲੂਨਰ ਪ੍ਰੋਬ ਨੂੰ ਸਫਲਤਾ ਨਾਲ ਵੇਨਚੇਂਗ ਲਾਂਚ ਸਾਈਟ ਤੋਂ ਭੇਜਿਆ ਗਿਆ ਹੈ, ਜਿਹੜਾ ਦੱਖਣ ਵਿੱਚ ਪੈਂਦੇ ਸੂਬੇ ਹੈਨਾਨ ‘ਚ ਪੈਂਦਾ ਹੈ।
ਪੁਲਾੜ ਜਹਾਜ਼ ‘ਲੌਂਗ ਮਾਰਚ-5 ਰਾਕੇਟ’ ਰਾਹੀਂ ਸਵੇਰੇ 4.30 ਵਜੇ ਦਾਗਿਆ ਗਿਆ ਹੈ। ਇਸ ਮਿਸ਼ਨ ਨੂੰ ਚੀਨ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਕਿਹਾ ਜਾ ਰਿਹਾ ਹੈ। ਸੰਸਾਰ ਪੱਧਰ ‘ਤੇ ਵੀ ਕਰੀਬ ਚਾਲੀ ਸਾਲਾਂ ਬਾਅਦ ਕੋਈ ਮਿਸ਼ਨ ਚੰਦ ਉਤੇ ਸੈਂਪਲ ਲੈਣ ਦੇ ਮਕਸਦ ਨਾਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਨਮੂਨੇ ਇਕੱਠੇ ਕਰਨ ਲਈ ਆਪਣੇ ਪੁਲਾੜ ਯਾਤਰੀ ਚੰਦ ਉਤੇ ਭੇਜੇ ਸਨ। ਸੋਵੀਅਤ ਯੂਨੀਅਨ ਵੀ ਬਿਨਾਂ ਮਨੁੱਖਾਂ ਤੋਂ ਇਸ ਤਰ੍ਹਾਂ ਦਾ ਮਿਸ਼ਨ ਭੇਜ ਚੁੱਕਾ ਹੈ। ਪੁਲਾੜ ਜਹਾਜ਼ ਚੰਦ ਤੋਂ ਸਿੱਧਾ ਧਰਤੀ ਉਤੇ ਪਰਤਿਆ ਸੀ। ਇਸ ਬਾਰੇ ਚੀਨ ਦੀ ਕੌਮੀ ਪੁਲਾੜ ਅਥਾਰਟੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਭੇਜੇ ਗਏ ਮਿਸ਼ਨ ਵਿੱਚ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਭਵਿੱਖ ਵਿੱਚ ਮਨੁੱਖੀ ਮਿਸ਼ਨਾਂ ਦੇ ਅਸਾਰ ਬਣ ਸਕਦੇ ਹਨ। ਮਿਸ਼ਨ ਵਿਗਿਆਨ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਵੀ ਚੀਨ ਦੁਨੀਆ ਵਿੱਚ ਵਧੇਰੇ ਮਜ਼ਬੂਤੀ ਸਥਾਪਤ ਕਰੇਗਾ। ‘ਚਾਂਗ ਈ-5’ ਦੇ ਦਸੰਬਰ ਦੇ ਸ਼ੁਰੂ ਵਿੱਚ ਚੰਦ ਉਤੇ ਉਤਰਨ ਦੀ ਸੰਭਾਵਨਾ ਹੈ। ਸੈਂਪਲ ਰੋਬੋਟ ਇਕੱਠੇ ਕਰ ਕੇ ਪੁਲਾੜ ਜਹਾਜ਼ ਵਿੱਚ ਰੱਖੇਗਾ।

Click Here To Read Trending tech news

Continue Reading

ਤਕਨੀਕ

ਕਈ ਡੇਟਿੰਗ ਐਪਸ ਸਣੇ 43 ਮੋਬਾਈਲ ਐਪਸ ਉੱਤੇ ਭਾਰਤ ਵੱਲੋਂ ਪਾਬੰਦੀ

Published

on

India bans 43 mobile apps

ਨਵੀਂ ਦਿੱਲੀ, 25 ਨਵੰਬਰ – ਭਾਰਤ ਦੀ ਅਖੰਡਤਾ ਤੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਸਰਕਾਰ ਨੇ 43 ਹੋਰ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਐਪਸ ਚੀਨੀ ਕੰਪਨੀਆਂ ਵੱਲੋਂਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਦੋ ਵਾਰੀ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾਈ ਜਾ ਚੁੱਕੀ ਹੈ।
ਇਲੈਕਟ੍ਰਾਨਿਕਸ ਅਤੇ ਆਈ ਟੀ ਮੰਤਰਾਲੇ ਨੇ ਇਸ ਸਾਲ ਜੂਨ ਵਿੱਚ 59 ਚੀਨੀ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਸਤੰਬਰ ਵਿੱਚ 118 ਐਪਸ ਦੀ ਵਰਤੋਂ ‘ਤੇ ਪਾਬੰਦੀ ਲਾਈ ਗਈ ਸੀ। ਇਲੈਕਟ੍ਰੋਕਿਸ ਅਤੇ ਆਈ ਟੀ ਮੰਤਰਾਲੇ ਮੁਤਾਬਕ ਆਈ ਟੀ ਕਾਨੂੰਨ ਦੇ ਸੈਕਸ਼ਨ 69 ਏ ਹੇਠਇਨ੍ਹਾਂ 43 ਐਪਸ ‘ਤੇ ਪਾਬੰਦੀ ਲਾਈ ਗਈ ਹੈ।ਗ੍ਰਹਿ ਮੰਤਰਾਲੇ ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂਮਿਲੀ ਰਿਪੋਰਟ ਦੇ ਆਧਾਰ ਉਤੇ ਇਨ੍ਹਾਂ 43 ਮੋਬਾਈਲ ਐਪਸ ਦੇ ਭਾਰਤ ‘ਚ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। ਅਜਿਹੀ ਸੂਚਨਾ ਸੀ ਕਿ ਇਹ ਐਪਸ ਭਾਰਤ ਦੀ ਪ੍ਰਭੂਸੱਤਾ ਅਤੇ ਏਕਤਾ ਦੇ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਦਾ ਧਿਆਨ ਰੱਖ ਕੇ ਇਨ੍ਹਾਂ ਦੇ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। 43 ਐਪਸ ਵਿੱਚ 10 ਤੋਂ ਜ਼ਿਆਦਾ ਡੇਟਿੰਗ ਐਪਸ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਚਾਈਨੀਜ਼ ਸੋਸ਼ਲ ਫ੍ਰੀ ਆਨਲਾਈਨ ਡੇਟਿੰਗ ਐਪ, ਡੇਟ ਇਨ ਏਸ਼ੀਆ, ਵੀ ਡੇਟ, ਫ੍ਰੀ ਡੇਟਿੰਗ ਐਪ, ਏਡੋਰ ਐਪ, ਟੂਲੀ ਚਾਈਨੀਜ਼, ਅਲੀਸਪਲਾਇਰਸ, ਅਲੀ ਬਾਬਾ ਵਰਕਬੈਂਚ, ਅਲੀਪੇ ਕੈਸ਼ੀਅਰ, ਗਾਈਜ਼ਵਲੀ ਡੇਟਿੰਗ, ਡੇਟ ਮਾਈ ਏਜ਼ ਸ਼ਾਮਲ ਹਨ ਤੇਇਨ੍ਹਾਂ ਦੇ ਇਲਾਵਾ ਵੀ ਟੀ ਵੀ, ਮੈਂਗੋਟੀਵ, ਡੀਗਟਾਕ, ਹੈਪੀ ਫੀਸ਼ ਵਰਗੀਆਂ ਐਪਸ ਦੇ ਇਸਤੇਮਾਲ ‘ਤੇ ਵੀ ਰੋਕ ਲਗਾਈ ਗਈ ਹੈ।

Click Here To Read Trending tech news

Continue Reading

ਰੁਝਾਨ