Narendra Modi's special choice 'Tejas Express' train was offered by Corona
Connect with us [email protected]

ਰਾਜਨੀਤੀ

ਨਰਿੰਦਰ ਮੋਦੀ ਦੀ ਖਾਸ ਪਸੰਦ ‘ਤੇਜਸ ਐਕਸਪ੍ਰੈਸ’ ਟਰੇਨ ਕੋਰੋਨਾ ਦੀ ਭੇਟ ਚੜ੍ਹੀ

Published

on

Tejas Express
  • ਮੁਸਾਫਰ ਨਾ ਮਿਲਣ ਕਾਰਨ 23 ਤੋਂ ਬੰਦ ਕੀਤੀ ਜਾਣ ਲੱਗੀ
    ਲਖਨਊ, 17 ਨਵੰਬਰ – ਭਾਰਤ ਦੀ ਕਾਰਪੋਰੇਟ ਸੈਕਟਰ ਦੀ ਪਹਿਲੀ ਟ੍ਰੇਨ ਤੇਜਸ ਐਕਸਪ੍ਰੈਸ ਕੋਰੋਨਾ ਦੀ ਭੇਟ ਚੜ੍ਹ ਗਈ ਜਾਪਦੀ ਹੈ। ਇਸ ਦੇ ਲਈ ਯਾਤਰੀ ਨਾ ਮਿਲਣ ਕਾਰਨ ਵੀ ਆਈ ਪੀ ਟ੍ਰੇਨ ਤੇਜਸ ਐਕਸਪ੍ਰੈਸ ਦੇ ਪਹੀਏ ਚੱਲਣੇ 23 ਨਵੰਬਰ ਤੋਂ ਬੰਦ ਹੋ ਜਾਣਗੇ। ਇਸ ਟਰੇਨ ਵਿੱਚ 23 ਨਵੰਬਰ ਤੋਂ ਰੋਜ਼ਾਨਾ ਕੇਵਲ 20 ਤੋਂ 25 ਯਾਤਰੀਆਂ ਨੇ ਹੀ ਬੁਕਿੰਗ ਕਰਾਈ ਹੋਈ ਹੈ। ਆਈ ਆਰ ਸੀ ਟੀ ਸੀ (ਭਾਰਤੀ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਨੇ ਰੇਲਵੇ ਬੋਰਡ ਨੂੰ 23 ਨਵੰਬਰ ਤੋਂ ਟ੍ਰੇਨ ਬੰਦ ਕਰਨ ਦਾ ਪੱਤਰ ਲਿਖਿਆ ਸੀ। ਇਸ ਉੱਤੇ ਰੇਲਵੇ ਬੋਰਡ ਨੇ ਕੱਲ੍ਹ ਦੇਰ ਸ਼ਾਮ 23 ਨਵੰਬਰ ਨੂੰ ਅਗਲੇ ਹੁਕਮਾਂ ਤੱਕ ਇਸ ਨੂੰ ਬੰਦ ਕਰ ਦਿੱਤਾ ਹੈ।
    ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਦੀ ਇਹ ਪਹਿਲੀ ਕਾਰਪੋਰੇਟ ਸੈਕਟਰ ਦੀ ਟਰੇਨ ਸ਼ੁਰੂ ਹੋਈ ਸੀ। ਰੇਲਵੇ ਦੇ ਐਕਸ਼ਨ ਪਲਾਨ 100 ਵਿੱਚ ਨਿੱਜੀ ਆਪਰੇਟਰਜ਼ਾਂ ਵੱਲੋਂ ਟਰੇਨ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਟ੍ਰੇਨ ਨੂੰ ਚਲਾ ਕੇ ਇੱਕ ਅਧਿਅਨ ਵੀ ਕੀਤਾ ਜਾ ਰਿਹਾ ਸੀ, ਤਾਂ ਕਿ ਭਵਿੱਖ ਵਿੱਚ ਵੀ ਚੱਲਣ ਵਾਲੀਆਂ ਨਿੱਜੀ ਸੈਕਟਰ ਦੀਆਂ ਟਰੇਨਾਂ ਦੀ ਗਾਈਡ ਲਾਈਨ ਤੈਅ ਕੀਤੀ ਜਾ ਸਕੇ। ਇਸ ਸਾਲ ਮਾਰਚ ਵਿੱਚ ਲਾਕ ਡਾਊਨ ਲੱਗਣ ਤੱਕ ਤੇਜਸ ਦਾ ਤੇਜ਼ ਕਾਇਮ ਸੀ। ਇਹ ਪਹਿਲੀ ਟਰੇਨ ਸੀ, ਜਿਸ ਦੇ ਲੇਟ ਹੋਣ ‘ਤੇ ਯਾਤਰੀਆਂ ਨੂੰ ਮੁਆਵਜ਼ਾ, ਸਫਰ ਦੇ ਦੌਰਾਨ ਯਾਤਰੀ ਦੇ ਘਰ ਦਾ ਬੀਮਾ, ਖਾਸ ਮੌਕਿਆਂ ਉੱਤੇ ਟ੍ਰੇਨ ਵਿੱਚ ਯਾਤਰੀਆਂ ਨੂੰ ਗਿਫਟ ਅਤੇ ਏਅਰ ਲਾਈਨ ਵਾਂਗ ਟ੍ਰੇਨ ਹੋਸਟੇਸ ਦੀ ਸਹੂਲਤ ਦਿੱਤੀ ਗਈ ਸੀ। ਅਨਲਾਕ ਹੋਣ ਪਿੱਛੋਂ ਬੀਤੇ ਅਕਤੂਬਰ ਵਿੱਚ ਫਿਰ ਤੇਜਸ ਸ਼ੁਰੂਕੀਤੀ ਗਈ ਸੀ, ਪਰ ਕੋਰੋਨਾ ਕਾਰਨ ਲਖਨਊ ਮੇਲ ਵਰਗੀ ਟਰੇਨ ਨੂੰ ਵੀ ਇਸ ਦੀਵਾਲੀ ਮੌਕੇ ਯਾਤਰੀ ਨਹੀਂ ਮਿਲ ਸਕੇ।
    ਇਸ ਦੌਰਾਨ ਆਈ ਆਰ ਸੀ ਟੀ ਸੀ ਨੇ ਐਡਵਾਂਸ ਰਿਜ਼ਰਵੇਸ਼ਨ ਵਧਾ ਕੇ ਇੱਕ ਮਹੀਨਾ ਕਰ ਦਿੱਤੀ ਹੈ। ਇਸ ਦੇ ਬਾਵਜੂਦ ਯਾਤਰੀ ਨਾ ਮਿਲਣ ਉੱਤੇ ਤੇਜਸ ਨੂੰ 14 ਨਵੰਬਰ ਨੂੰ ਦੀਵਾਲੀ ਦੇ ਦਿਨ ਰੱਦ ਕਰਨਾ ਪਿਆ ਅਤੇ 23 ਨਵੰਬਰ ਤੋਂ ਇਸ ਟਰੇਨ ਵਿੱਚ 20 ਤੋਂ 25 ਸੀਟਾਂ ਬੁੱਕ ਹੋ ਰਹੀਆਂ ਸਨ, ਜਦ ਕਿ ਆਈ ਆਰ ਸੀ ਟੀ ਸੀ ਨੂੰ ਰੋਜ਼ 10 ਲੱਖ ਰੁਪਏ ਦਾ ਰੇਲਵੇ ਨੂੰ ਮੁਰੰਮਤ ਦਾ ਭੁਗਤਾਨ ਕਰਨਾ ਪੈਂਦਾ ਹੈ। ਆਈ ਆਰ ਸੀ ਟੀ ਸੀ ਨੇ ਭਾਰੀ ਘਾਟੇ ਤੋਂ ਬਚਣ ਲਈ ਲਖਨਊ-ਨਵੀਂ ਦਿੱਲੀ ਤੇਜਸ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਲਈ ਲਿਖਿਆ ਤਾਂ ਇਹ ਟਰੇਨ ਬੰਦ ਹੋ ਗਈ ਹੈ।

Click Here To Read latest Politics news

ਰਾਜਨੀਤੀ

‘ਮਨ ਕੀ ਬਾਤ’ ਵਿੱਚ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼

Published

on

narendra modi
  • ਕੇਂਦਰ ਦੇ ਖੇਤੀ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਆਖੇ
  • ਹਰਿਆਣੇ ਦੇ ਮੰਤਰੀ ਵਿੱਜ ਨੇ ਜ਼ਖਮਾਂ ‘ਤੇ ਲੂਣ ਧੂੜਿਆ
    ਨਵੀਂ ਦਿੱਲੀ, 29 ਨਵੰਬਰ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਵਿਰੋਧੀ ਧਿਰ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ‘ਕਈ ਸਾਲਾਂ ਤੋਂ ਹਰ ਰਾਜਨੀਤਕ ਪਾਰਟੀ ਨੇ ਕਿਸਾਨਾਂ ਦੀਆਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਵਾਅਦਾ ਕੀਤਾ ਸੀ, ਪਰ ਮੰਗਾਂ ਅੱਜ ਪੂਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਵਿਚਾਰ-ਵਟਾਂਦਰੇ ਪਿੱਛੋਂ ਪਾਰਲੀਮੈਂਟ ਨੇ ਖੇਤੀਬਾੜੀ ਸੁਧਾਰਾਂ ਨੂੰ ਕਾਨੂੰਨੀ ਰੂਪ ਦਿੱਤਾ ਹੈ, ਜਿਨ੍ਹਾਂ ਨਾਲ ਨਾ ਸਿਰਫ ਕਿਸਾਨਾਂ ਦੇ ਬਹੁਤ ਸਾਰੇ ਬੰਧਨ ਖ਼ਤਮ ਹੋ ਗਏ, ਸਗੋਂ ਉਨ੍ਹਾਂ ਨੂੰ ਨਵੇਂ ਅਧਿਕਾਰ ਅਤੇ ਕਈ ਨਵੇਂ ਮੌਕੇ ਵੀ ਮਿਲੇ ਹਨ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਕਾਨੂੰਨ ਵਿੱਚ ਇਕ ਹੋਰ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਇਲਾਕੇ ਦੇ ਐੱਸ ਡੀ ਐਮ ਨੂੰ ਇਕ ਮਹੀਨੇ ਅੰਦਰ ਕਿਸਾਨ ਦੀ ਸ਼ਿਕਾਇਤ ਨਿਬੇੜਨੀ ਪਵੇਗੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਇੱਕ ਕਿਸਾਨ ਜਿਤੇਂਦਰ ਭੋਈਜੀ ਦੀ ਮਿਸਾਲ ਦਿੱਤੀ, ਕਿਵੇਂ ਉਸ ਨੇ ਨਵੇਂ ਕਾਨੂੰਨ ਦਾ ਫਾਇਦਾ ਲਿਆ ਅਤੇ ਆਪਣੇ ਬਕਾਏ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਵਸੂਲ ਕੀਤੇ ਹਨ। ਅੱਜ ਐਤਵਾਰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਸੁਧਾਰਾਂ ਅਤੇ ਆਧੁਨਿਕ ਖੇਤੀ ਲਈੰ ਦੇਸ਼ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਸਾਥੀ ਬਣਾਉਣ ਲਈ ਜਾਗਰੂਕ ਕਰਨ।
    ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਜਦੋਂ ਪ੍ਰਦਰਸ਼ਨ ਕਰਦੇ ਕਿਸਾਨਾਂ ਨੇ ਗੱਲਬਾਤ ਦੀ ਕੇਂਦਰ ਦੀ ਪੇਸ਼ਕਸ਼ ਠੁਕਰਾ ਦਿੱਤੀ ਤਾਂ ਕਿਸਾਨਾਂ ਦਾ ਜੋਸ਼ ਵੇਖ ਕੇ ਕੇਂਦਰ ਸਰਕਾਰ ਬੈਕਫੁੱਟ ਉੱਤੇ ਆਈ ਜਾਪਦੀ ਹੈ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੈਦਰਾਬਾਦ ਵਿੱਚ ਕਿਸਾਨ ਅੰਦੋਲਨ ਬਾਰੇ ਸਫਾਈ ਦਿੱਤੀਕਿ ਮੈਂ ਕਦੇ ਵੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਰਾਜਨੀਤਕ ਤੌਰ ਉੱਤੇ ਪ੍ਰੇਰਤ ਨਹੀਂ ਕਿਹਾ ਅਤੇ ਨਾ ਅੱਜ ਕਹਿ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਮਸਲੇ ਦਾ ਹੱਲ ਕੱਢਣ ਲਈ ਗੰਭੀਰ ਯਤਨ ਕਰ ਰਹੇ ਹਨ।
    ਤੀਸਰੇ ਪਾਸੇ ਬੜਬੋਲੇ ਸੁਭਾਅ ਵਾਲੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਸਰਕਾਰ ਗੱਲਬਾਤ ਲਈ ਸੱਦਾ ਦੇ ਰਹੀ ਹੈ ਤਾਂ ਕਿਸਾਨ ਗੱਲ ਨਹੀਂ ਕਰਦੇ, ਇਸ ਦਾ ਅਰਥ ਹੈ ਕਿ ਇਨ੍ਹਾਂ ਦਾ ਮਕਸਦ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਹਿੰਦੇ ਹਨ ਕਿ ਸਾਡਾ ਅੰਦੋਲਨ ਸਿਰਫ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਹੈ, ਇਹ ਤਿੰਨੇ ਕਾਨੂੰਨ ਸਾਰੇ ਭਾਰਤ ਲਈ ਹਨ, ਪਰ 36 ਰਾਜਾਂ ਵਿਚੋਂ ਸਿਰਫ ਪੰਜਾਬ ਦੇ ਕਿਸਾਨ ਹੀ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ? ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਰਾਜਨੀਤਿਕ ਮਕਸਦ ਕਾਰਨ ਚੱਲ ਰਿਹਾ ਅੰਦੋਲਨ ਹੈ, ਕਿਸਾਨਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਇਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭੇਜਿਆ ਹੈ ਤੇ ਇਹ ਤਿਆਰੀ ਅਗਲੀਆਂ ਪੰਜਾਬ ਚੋਣਾਂ ਲਈ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆਏ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਹੈ, ਬਹੁਤੇ ਲੋਕ ਪੰਜਾਬ ਤੋਂਕੈਪਟਨ ਅਮਰਿੰਦਰ ਸਿੰਘ ਨੇ ਭੇਜੇ ਹਨ।

Click Here Latest Indian Political News

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ: ਕਾਲ ਰਿਕਾਰਡ ਜਾਰੀ ਕਰਨ ਕਰ ਕੇ ਖੱਟਰ ਦਾ ਪਾਖੰਡ ਜ਼ਾਹਰ ਹੋ ਗਿਐ

Published

on

capt amrinder singh
  • ਸੰਪਰਕ ਲਈ ਉਸ ਨੇ ਸਰਕਾਰੀ ਚੈਨਲ ਕਿਉਂ ਨਾ ਵਰਤਿਆ
    ਚੰਡੀਗੜ੍ਹ, 29 ਨਵੰਬਰ, – ਕਿਸਾਨਾਂ ਦੇ ਸੰਘਰਸ਼ ਵਿੱਚ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਤਾਲਮੇਲ ਦੇ ਮੁੱਦੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਚਾਲੇ ਸ਼ੁਰੂ ਹੋਈ ‘ਤੂੰ-ਤੂੰ-ਮੈਂ-ਮੈਂ’ ਹੋਰ ਤੇਜ਼ ਹੁੰਦੀ ਜਾਪਦੀ ਹੈ। ਹਰਿਆਣਾ ਦੇ ਮੁਖ ਮੰਤਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਦੇ ਯਤਨਾਂ ਦੇ ਸਬੂਤ ਵਜੋਂ ਕਾਲ ਰਿਕਾਰਡ ਦੀ ਕਾਪੀ ਜਾਰੀ ਕੀਤੇ ਜਾਣ ਮਗਰੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਵੀ ਮੋੜਵਾਂ ਜਵਾਬ ਦਾਗ ਦਿਤਾ ਹੈ।
    ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰਵਲੋਂ ਜਾਰੀ ਕੀਤੇ ਕਾਲ ਰਿਕਾਰਡ ਨੂੰ ਨਿਰਾ ਢਕਵੰਜ ਦੱਸਕੇ ਰੱਦ ਕੀਤਾ ਹੈ। ਉਨ੍ਹਾਂਕਿਹਾ ਕਿ ਸਿਰਫ ਆਪਣੇ ਸਰਕਾਰੀ ਰਜਿਸਟਰ ਦੀ ਲਿਖਤਾਂ ਵਾਲਾਸਫਾ ਦਿਖਾਉਣ ਨਾਲ ਮਨੋਹਰ ਲਾਲ ਖੱਟਰ ਦਾ ਝੂਠ ਢੱਕਿਆਨਹੀਂਜਾ ਸਕਦਾ, ਜੇ ਉਹ ਸੱਚਮੁੱਚ ਸੰਪਰਕ ਕਰਨਾ ਚਾਹੁੰਦੇ ਸਨ ਤਾਂ ਉਹ ਸਰਕਾਰੀ ਚੈਨਲ ਵਰਤ ਸਕਦੇ ਸਨ ਜਾਂ ਸਿੱਧਾ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਕਾਲ ਕਰ ਸਕਦੇ ਸਨ।
    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਅਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਦੇ ਯਤਨਾਂ ਨੂੰਰੱਦ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲ ਰਿਕਾਰਡ ਦੀਆਂ ਜਿਨ੍ਹਾਂ ਕਾਪੀਆਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਵਾਲੇ ਦਫਤਰ ਵੱਲੋਂਮੇਰੇ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦੱਸਣ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ਨੂੰ ਜਾਰੀ ਕਰਨ ਨਾਲ ਮਨੋਹਰ ਲਾਲ ਖੱਟਰ ਦਾ ਪਾਖੰਡਦਾ ਹੋਰ ਨੰਗਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ‘ਜੇ ਖੱਟਰ ਦੇ ਦਫਤਰ ਨੇ ਮੇਰੀ ਰਿਹਾਇਸ਼ ਉੱਤੇ ਕਾਲਾਂ ਕੀਤੀਆਂ ਵੀ ਸਨ ਤਾਂ ਇਹ ਕਾਲਾਂ ਸਿਰਫ ਇਕ ਅਟੈਡੈਂਟ ਨੂੰ ਹੀ ਕਿਉਂ ਕੀਤੀਆਂ ਸਨ, ਮੇਰੇ ਨਾਲ ਸੰਪਰਕ ਕਰਨ ਲਈ ਸਰਕਾਰੀ ਢੰਗਕਿਉਂਨਾ ਵਰਤਿਆ?’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ, ਜਿਨ੍ਹਾਂ ਵਿੱਚ ਪ੍ਰਿੰਸੀਪਲ ਸੈਕਟਰੀ, ਪੁਲਸ ਮੁਖੀ (ਡੀ ਜੀ ਪੀ) ਸ਼ਾਮਲ ਹਨ, ਕਿਸਾਨ ਮੁੱਦੇ ਉਤੇ ਬੀਤੇ ਕਈ ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਇਕ-ਦੂਜੇ ਨਾਲ ਸੰਪਰਕ ਵਿੱਚ ਸਨ, ਇਨ੍ਹਾਂ ਵਿੱਚੋਂ ਵੀ ਕਿਸੇ ਅਫਸਰ ਨੇ ਕਿਸੇ ਮੌਕੇ ਮੇਰੇ ਨਾਲ ਗੱਲ ਕਰਨ ਬਾਰੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਝੂਠ ਬੋਲਣਾ ਬੰਦ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਮੇਰੀ ਰਿਹਾਇਸ਼ ਉਤੇ ਮੇਰਾ ਅਟੈਡੈਂਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਹੀ ਫੋਨ ਕਾਲਾਂ ਸੁਣਦਾ ਹੈ,ਕਿਉਂਕਿ ਮੈਂ ਆਪਣੇ ਸਟਾਫ ਨੂੰ ਤੰਗ ਕਰਨ ਵਿੱਚ ਯਕੀਨਨਹੀਂ ਕਰਦਾ, ਖੱਟਰ ਸਿੱਧਾ ਆਪਣਾ ਫੋਨ ਚੁੱਕ ਕੇ ਮੇਰੇ ਮੋਬਾਈਲ ਫੋਨ ਉਤੇ ਕਾਲ ਕਰ ਸਕਦਾ ਸੀ।

Click Here Political News Online in Punjabi

Continue Reading

ਰਾਜਨੀਤੀ

ਅਹਿਮਦ ਪਟੇਲ ਦੀ ਥਾਂ ਪਵਨ ਬਾਂਸਲ ਕਾਂਗਰਸ ਦੇ ਖਜ਼ਾਨਚੀ ਬਣੇ

Published

on

Ahmed Patel was replaced by Pawan Bansal as Congress treasurer

ਨਵੀਂ ਦਿੱਲੀ, 29 ਨਵੰਬਰ – ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਗਿਆ ਹੈ। ਉਹ ਸਵਰਗੀ ਨੇਤਾ ਅਹਿਮਦ ਪਟੇਲ ਦੀ ਜ਼ਿੰਮੇਵਾਰੀ ਸੰਭਾਲਣਗੇ।
ਵਰਨਣ ਯੋਗ ਹੈ ਕਿ ਅਹਿਮਦ ਪਟੇਲ ਦੇ ਦਿਹਾਂਤ ਪਿੱਛੋਂ ਇਹ ਅਹੁਦਾ ਖਾਲੀ ਸੀ। ਪਾਰਟੀ ਦੇ ਸੰਗਠਨ ਜਨਰਲ ਸੈਕਟਰੀ ਕੇ ਸੀ ਵੇਣੂਗੋਪਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਬਾਂਸਲ ਨੂੰ ਖਜ਼ਾਨਚੀ ਦੀ ਵਾਧੂ ਜ਼ਿੰਮੇਵਾਰੀ ਦਿਤੀ ਹੈ। ਸਾਬਕਾ ਰੇਲ ਮੰਤਰੀ ਬਾਂਸਲ ਇਸ ਵਕਤ ਪਾਰਟੀ ਦੇ ਪ੍ਰਸ਼ਾਸਨਿਕ ਮਾਮਲਿਆਂ ਦੇ ਇੰਚਾਰਜ ਹਨ। ਕਾਂਗਰਸ ਦੇ ਚੋਟੀ ਦੇ ਨੇਤਾਵਾਂ ਵਿੱਚ ਸ਼ਾਮਲ ਬਾਂਸਲ ਨੂੰ ਪਿੱਛੇ ਜਿਹੇ ਸਾਬਕਾ ਜਨਰਲ ਸਕੱਤਰ ਮੋਤੀ ਲਾਲ ਵੋਹਰਾ ਦੀ ਜਗ੍ਹਾ ਪਾਰਟੀ ਪ੍ਰਸ਼ਾਸਨ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
72 ਸਾਲ ਦੇ ਪਵਨ ਕੁਮਾਰ ਬਾਂਸਲ 10ਵੀਂ, 13ਵੀਂ, 14ਵੀਂ ਅਤੇ 15ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ ਯੂ ਪੀ ਏ ਗੱਠਜੋੜ ਦੀ ਮਨਮੋਹਨ ਸਿੰਘ ਸਰਕਾਰ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ, ਪਾਰਲੀਮੈਂਟਰੀ ਮਾਮਲਿਆਂ ਦੇ ਰਾਜ ਮੰਤਰੀ, ਜਲ ਸੋਮਿਆਂ ਬਾਰੇ ਮੰਤਰਾਲੇ ਸਮੇਤ ਸਾਰੇ ਵਿਭਾਗਾਂ ਵਿੱਚ ਵੀ ਰਹੇ ਹਨ। ਉਹ ਕੇਂਦਰੀ ਰੇਲ ਮੰਤਰੀ ਵੀ ਬਣੇ ਸਨ, ਪਰ ਆਪਣੇ ਭਤੀਜੇ ਵਿਵੇਕ ਸਿੰਗਲਾ ਦੇ ਉਪਰ ਰਿਸ਼ਵਤਖੋਰੀ ਦਾ ਦੋਸ਼ ਲੱਗਣ ਤੋਂ ਬਾਅਦ ਤਿੰਨ ਮਈ 2013 ਨੂੰ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਹ ਬੀਤੇ ਸਮੇਂ ਵਿੱਚ ਚੰਡੀਗੜ੍ਹਤੋਂਪਾਰਲੀਮੈਂਟ ਮੈਂਬਰ ਵੀ ਰਹੇ ਹਨ।

Continue Reading

ਰੁਝਾਨ