Narendra Modi government announces Rs 2.65 lakh crore package
Connect with us [email protected]

ਰਾਜਨੀਤੀ

ਸਵੈ-ਨਿਰਭਰ ਭਾਰਤ 3.0 : ਨਰਿੰਦਰ ਮੋਦੀ ਸਰਕਾਰ ਨੇ 2.65 ਲੱਖ ਕਰੋੜ ਦੇ ਪੈਕੇਜ ਐਲਾਨੇ

Published

on

Nirmala Sitharaman

ਨਵੀਂ ਦਿੱਲੀ, 12 ਨਵੰਬਰ, – ਭਾਰਤ ਦੀ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਦੀਵਾਲੀ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅੱਜ ਦਾਅਵਾ ਕੀਤਾ ਕਿ ਆਰਥਿਕਤਾ ਵਿੱਚ ਸੁਧਾਰ ਹੋ ਰਿਹਾ ਹੈ।
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਸਭ ਤੋਂ ਪਹਿਲਾਂ ਆਤਮ ਨਿਰਭਰ ਭਾਰਤ ਯੋਜਨਾ ਹੇਠ ਕੀਤੇ ਐਲਾਨ ਦੇ ਅੱਗੇ ਵਧਣ ਬਾਰੇ ਦੱਸਿਆ ਕਿ ਸਟਾਕ ਮਾਰਕੀਟ ਵਿੱਚ ਲਗਾਤਾਰ ਤੇਜ਼ੀ ਦੇਖੀ ਗਈ ਹੈ। ਉਨ੍ਹਾਂ ਮੁਤਾਬਕ ਬੈਂਕਾਂ ਦੇ ਕਰਜ਼ੇ ਵਿਚ 5.1 ਫੀਸਦੀ ਵਾਧਾ ਹੋਇਆ ਹੈ। ਆਤਮ ਨਿਰਭਰ ਭਾਰਤ 1.0 ਬਾਰੇ ਉਨ੍ਹਾਂ ਕਿਹਾ ਕਿ 28 ਰਾਜ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਨਾਲ ਜੁੜੇ ਤੇ ਪ੍ਰਧਾਨ ਮੰਤਰੀ ਸਵ-ਨਿਧੀ ਸਕੀਮ ਹੇਠ 26.2 ਲੱਖ ਕਰਜ਼ੇ ਦੀਆਂ ਅਰਜ਼ੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਉਦਯੋਗ ਵਿੱਚ ਘਰੇਲੂ ਉਤਪਾਦਨ ਉਤਸ਼ਾਹਤ ਕਰਨ ਵਾਸਤੇ ਗ੍ਰੀਨ ਐਨਰਜੀ ਜਾਂ ਘਰੇਲੂ ਰੱਖਿਆ ਕੰਪਨੀਆਂ ਨੂੰ ਪੂੰਜੀਗਤ ਖਰਚੇ ਲਈ 10200 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਖਜ਼ਾਨਾ ਮੰਤਰੀ ਨੇ ਕੋਰੋਨਾ ਵਾਇਰਸ ਸੈਕਟਰ ਵਿੱਚ ਖੋਜ ਕਰ ਰਹੀਆਂ ਕੰਪਨੀਆਂ ਨੂੰ ਹੱਲਾਸ਼ੇਰੀ ਲਈ 900 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਹ ਰਕਮ ਖੋਜੀ ਕੰਪਨੀਆਂ ਨੂੰ ਨਹੀਂ, ਟੀਕਾ ਬਣਾਉਣ ਵਾਲੇ ਨੂੰ ਦਿੱਤੀ ਜਾਵੇਗੀ, ਜਿਸ ਨਾਲ ਬਾਇਓ-ਟੈਕਨਾਲੌਜੀ ਕੰਪਨੀਆਂ ਨੂੰ ਲਾਭ ਹੋਵੇਗਾ।
ਖੇਤੀ ਸੈਕਟਰ ਨੂੰ ਰਾਹਤ ਲਈ ਵਿੱਤ ਮੰਤਰੀ ਨੇ ਖਾਦ ਸਬਸਿਡੀ ਦਾ ਐਲਾਨ ਕੀਤਾ ਤੇ ਕਿਹਾ ਕਿ ਖਾਦ ਸਬਸਿਡੀ ਵਜੋਂ ਸਰਕਾਰ 65,000 ਕਰੋੜ ਰੁਪਏ ਦੇਵੇਗੀ, ਜਿਸ ਨਾਲ ਕਿਸਾਨਾਂ ਨੂੰ ਸਸਤੀ ਕੀਮਤ ਉੱਤੇ ਖਾਦ ਮਿਲੇਗੀ। ਹਾਊਸਿੰਗ ਦੇ ਖੇਤਰ ਵਿਚ ਬਿਲਡਰ ਅਤੇ ਖਰੀਦਦਾਰ ਦੋਵਾਂ ਨੂੰ ਲਾਭ ਦੇਣ ਲਈ ਘਰ ਵੇਚਣ ਵੇਲੇ ਸਰਕਲ ਰੇਟ ਅਤੇ ਵੈਲਿਊ ਰੇਟ ਵਿਚ 10 ਫੀਸਦੀ ਦੀ ਛੋਟ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। ਜਾਇਦਾਦ ਦੇ ਡਿੱਗਦੇ ਮੁੱਲ ਦੇ ਬਾਵਜੂਦ ਜੇ ਕੋਈ ਬਿਲਡਰ ਆਪਣੇ ਮਕਾਨ ਸਰਕਲ ਰੇਟ ਦੇ ਕਾਰਨ ਨਹੀਂ ਵੇਚ ਸਕਿਆ ਤਾਂ ਇੱਥੇ 20 ਫੀਸਦੀ ਦੀ ਛੋਟ ਦੇ ਦਿੱਤੀ ਹੈ, ਤਾਂ ਜੋ ਘਰ ਵੇਚੇ ਜਾ ਸਕਣ ਅਤੇ ਲੋਕ ਰਜਿਸਟਰੀ ਕਰਵਾ ਸਕਣ। ਇਹ ਯੋਜਨਾ 30 ਜੂਨ 2021 ਤੱਕ ਲਾਗੂ ਰਹੇਗੀ।
ਭਾਰਤ ਸਰਕਾਰ ਬੁਨਿਆਦੀ ਢਾਂਚੇ ਲਈ ਕਰਜ਼ੇਵਾਸਤੇ 6,000 ਕਰੋੜ ਰੁਪਏ ਦੀ ਮਦਦ ਕਰੇਗੀ। ਇਸ ਦੇ ਨਾਲ ਉਸਾਰੀ ਤੇ ਬੁਨਿਆਦੀ ਢਾਂਚਾ ਖੇਤਰ ਵਿਚ ਜਿਨ੍ਹਾਂ ਕੰਪਨੀਆਂ ਨੂੰ ਪੂੰਜੀ ਤੇ ਬੈਂਕ ਗਾਰੰਟੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ, ਅੱਗੇ ਤੋਂ ਉਨ੍ਹਾਂ ਨੂੰ ਘੱਟ ਭੁਗਤਾਨ ਕਰਨਾ ਪਏਗਾ। ਸਰਕਾਰ ਨੇ ਇਸ ਨੂੰ ਘਟਾ ਕੇ 3 ਫੀਸਦੀ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਕੋਲ ਕੰਮ ਕਰਨ ਲਈ ਲੋੜੀਂਦਾ ਪੈਸਾ ਹੋਵੇ। ਇਹ ਯੋਜਨਾ 31 ਦਸੰਬਰ 2021 ਤੱਕ ਲਾਗੂ ਰਹੇਗੀ।ਪਿਛਲੇ ਕੁਝ ਮਹੀਨਿਆਂ ਵਿੱਚ ਰੀਅਲ ਅਸਟੇਟ ਸੈਕਟਰ ਲਈ ਵੀ ਕਈ ਕਦਮ ਚੁੱਕੇ ਸਨ। ਅੱਜ ਸਰਕਾਰ ਨੇ 2020-21 ਦੇ ਬਜਟ ਅਨੁਮਾਨ ਤੋਂ ਬਿਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਹੇਠ 18,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿਚ ਇਸ ਯੋਜਨਾ ਹੇਠ 8,000 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰ ਦੇ ਇਸ ਐਲਾਨ ਨਾਲ 12 ਲੱਖ ਨਵੇਂ ਮਕਾਨ ਸ਼ੁਰੂ ਕੀਤੇ ਜਾਣਗੇ ਅਤੇ 18 ਲੱਖ ਘਰਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਬਿਨਾ ਸਰਕਾਰ ਨੂੰ ਆਸ ਹੈ ਕਿ 78 ਲੱਖ ਨਵੀਆਂ ਨੌਕਰੀਆਂ ਨਿਕਲਗੀਆਂ। ਅੱਜ ਰਾਹਤ ਪੈਕੇਜ ਵਿੱਚ ਸਰਕਾਰ ਨੇ 26 ਸੈਕਟਰਾਂ ਲਈ ਇੱਕ ਕ੍ਰੈਡਿਟ ਗਰੰਟੀ ਸਹਾਇਤਾ ਯੋਜਨਾ ਦਾ ਐਲਾਨ ਵੀ ਕੀਤਾ ਹੈ, ਜਿਨ੍ਹਾਂ ਨੇਕੋਵਿਡ-19 ਮਹਾਂਮਾਰੀ ਦਾ ਕਹਿਰ ਸਭਤੋਂ ਵੱਧ ਝੱਲਿਆ ਹੈ।ਸਰਕਾਰ ਨੇ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐਲਜੀਐਸ) ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ। ਇਹ ਕੇਂਦਰ ਸਰਕਾਰ ਵੱਲੋਂ ਪੂਰੀ ਗਾਰੰਟੀਸ਼ੁਦਾ ਕਰਜ਼ਾ ਸਕੀਮ ਹੈ।

Click Here Latest Indian Political News

ਰਾਜਨੀਤੀ

ਮੁਨੱਵਰ ਰਾਣਾ ਨੇ ਕਿਹਾ: ਲਵ ਜਿਹਾਦ ਨੂੰ ਭਾਜਪਾ ਪਹਿਲਾਂ ਆਪਣੇ ਆਗੂਆਂ ਉਤੇ ਲਾਗੂ ਕਰੇ

Published

on

Munwar Rana

ਲਖਨਊ, 24 ਨਵੰਬਰ – ਉਤਰ ਪ੍ਰਦੇਸ਼ ਸਰਕਾਰ ਵੱਲੋਂ ਲਵ ਜਿਹਾਦ ਦੇ ਖਿਲਾਫ ਬਣਾਏ ਜਾ ਰਹੇ ਕਾਨੂੰਨ ਬਾਰੇ ਉਰਦੂ ਕਵੀ ਮੁਨੱਵਰ ਰਾਣਾ ਨੇ ਭਾਜਪਾ ਹਕੂਮਤ ‘ਤੇ ਵਿਅੰਗ ਕੱਸਿਆ ਹੈ।
ਰਾਣਾ ਨੇ ਕਿਹਾ ਕਿ ਨਵਾਂ ਕਾਨੂੰਨ ਪਹਿਲਾਂ ਭਾਜਪਾ ਆਗੂਆਂ ਖਿਲਾਫ ਵਰਤਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਇਆ ਹੋਇਆ ਹੈ। ਹਿੰਦੀ ਵਿੱਚ ਟਵੀਟ ਕਰਦਿਆਂ ਰਾਣਾ ਨੇ ਕਿਹਾ, ‘ਅਸੀਂ ਲਵ ਜਿਹਾਦ ਦੇ ਖਿਲਾਫ ਲਿਆਂਦੇ ਜਾ ਰਹੇ ਕਾਨੂੰਨ ਦੀ ਹਮਾਇਤ ਕਰਾਂਗੇ, ਪਰ ਸ਼ਰਤ ਇਹ ਹੈ ਕਿ ਪਹਿਲਾਂ ਕੇਂਦਰ ਸਰਕਾਰ ਵਿੱਚ ਬੈਠੇ ਦੋ ਵੱਡੇ ਪ੍ਰੇਮ ਜਹਾਦੀਆਂ ਦੇ ਖਿਲਾਫ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਬਾਅਦ ਵਿੱਚ ਦੋ ਮੁਸਲਿਮ ਲੜਕੀਆਂ ਦਾ ਨਿਕਾਹ ਇਨ੍ਹਾਂ ਨਾਲ ਹੋ ਸਕੇ ਅਤੇ ਜਿਹੜੇ ਵੀ ਭਾਜਪਾ ਆਗੂਆਂ ਜਾਂ ਉਨ੍ਹਾਂ ਦੇ ਪਰਵਾਰ ਦੇ ਲੋਕਾਂ ਨੇ ਗੈਰ-ਧਰਮ ਵਿੱਚ ਵਿਆਹ ਕਰਾਇਆ ਹੈ, ਉਨ੍ਹਾਂ ਉੱਤੇ ਵੀ ਕਾਰਵਾਈ ਹੋਵੇ।’ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ, ‘ਲਵ ਜਿਹਾਦ ਸਿਰਫ ਇੱਕ ਜੁਮਲਾ ਹੈ, ਜਿਸ ਨੂੰ ਸਮਾਜ ਵਿੱਚ ਨਫਰਤ ਫੈਲਾਉਣ ਦੇ ਮਕਸਦ ਨਾਲ ਲਿਆਂਦਾ ਗਿਆ ਹੈ। ਮੁਸਲਿਮ ਲੜਕੀਆਂ ਨੂੰ ਹੀ ਇਸ ਦਾ ਸੇਕ ਸਭ ਤੋਂ ਵੱਧ ਲੱਗਦਾ ਹੈ, ਕਿਉਂਕਿ ਲੜਕੇ ਮਗਰੋਂ ਕਿਤੇ ਹੋਰ ਵਿਆਹ ਕਰਵਾ ਲੈਂਦੇ ਹਨ।’
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਰਾਣਾ ਦੀਆਂ ਟਿੱਪਣੀਆਂ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਨੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਦੇ ਮਾਮਲੇ ਵਿੱਚ ਫਰਾਂਸ ਵਿੱਚ ਹੋਈਆਂ ਹੱਤਿਆਵਾਂ ਨੂੰ ਜਾਇਜ਼ ਠਹਿਰਾਇਆ ਸੀ। ਇਸ ਬਾਰੇ ਰਾਣਾ ਉੱਤੇ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ।

Continue Reading

ਰਾਜਨੀਤੀ

2018 ਵਿੱਚ ਹੋਏ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਿੱਚ ਹੋਏ ਖ਼ਰਚੇ ਦਾ ਭੁਗਤਾਨ ਅਜੇ ਦੇਣ ਵਾਲੈ

Published

on

capt amrinder singh

ਚੰਡੀਗੜ੍ਹ, 24 ਨਵੰਬਰ – ਸਾਲ 2018 ‘ਚ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣ ਜ਼ਿਲ੍ਹਾ ਤਰਨ ਤਾਰਨ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦੇ ਖਰਚੇ ਦਾ ਬਿੱਲ ਅਜੇ ਦੇਣ ਵਾਲਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਕਤ ਪ੍ਰੋਗਰਾਮ ਉਤੇ ਖਰਚ ਹੋਏ ਕਰੀਬ 4.37 ਲੱਖ ਰੁਪਏ ਦਾ ਬਿੱਲ ਦੇਣ ਲਈ ਕੋਈ ਵੀ ਵਿਭਾਗ ਤਿਆਰ ਨਹੀਂ ਅਤੇ ਇਸ ਬਕਾਏ ਦਾ ਬਿੱਲ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਬੀਤੀ 14 ਅਕਤੂਬਰ ਨੂੰ ਇੱਕ ਵਾਰ ਫਿਰ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਉਕਤ ਬਿੱਲ ਦੇਣ ਬਾਰੇ ਪੱਤਰ ਮੁੱਖ ਮੰਤਰੀ ਦਫ਼ਤਰ (ਜਨਰਲ ਸ਼ਾਖਾ) ਨੂੰ ਭੇਜ ਦਿੱਤਾ ਹੈ, ਜਿਸ ਅਨੁਸਾਰ ਮੁੱਖ ਮੰਤਰੀ 25 ਸਤੰਬਰ 2018 ਨੂੰ ਤਰਨਤਾਰਨ ਜ਼ਿਲ੍ਹੇ ‘ਚ ਬਾਰਿਸ਼ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਅਤੇ ਪੀੜਤ ਕਿਸਾਨਾਂ ਨੂੰ ਮਿਲਣ ਦਾਣਾ ਮੰਡੀ ਅਮਰਕੋਟ ਤਹਿਸੀਲ ਪੱਟੀ ਵਿਖੇ ਗਏ ਸਨ ਅਤੇ ਇਸ ਮੌਕੇ ਮੁੱਖ ਮੰਤਰੀ ਦੇ ਪ੍ਰੋਗਰਾਮ ਲਈ ਲਾਏ ਪੰਡਾਲ, ਸਟੇਜ, ਕੁਰਸੀਆਂ, ਸਾਊਂਡ, ਪੱਖੇ ਅਤੇ ਹੋਰ ਸਾਜ਼ੋ ਸਮਾਨ ‘ਤੇ 4.37 ਲੱਖ ਰੁਪਏ ਖਰਚ ਹੋਏ ਸਨ, ਜਿਸ ਦਾ ਬਿੱਲ ਐਸ ਡੀ ਐਮ ਪੱਟੀ ਵੱਲੋਂ 1 ਮਾਰਚ 2019 ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਭੇਜ ਕੇ ਭੁਗਤਾਨ ਕਰਨ ਲਈ ਕਿਹਾ ਗਿਆ ਸੀ ਜੋ ਨਹੀਂ ਹੋ ਸਕਿਆ।

Continue Reading

ਰਾਜਨੀਤੀ

ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦੇਹਾਂਤ

Published

on

Tarun Gogoi

ਗੁਹਾਟੀ, 23 ਨਵੰਬਰ, – ਅਸਾਮ ਦੇ ਲਗਾਤਾਰ ਤਿੰਨ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਅੱਜ ਸੋਮਵਾਰ ਸ਼ਾਮ ਦਿਹਾਂਤ ਹੋ ਗਿਆ। ਉਹ ਕਰੀਬ 86 ਸਾਲ ਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵੱਲੋਂ ਕੰਮ ਕਰਨਾ ਬੰਦ ਕਰਨ ਕਰ ਕੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਗੋਗੋਈ ਦਾ ਇਲਾਜ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਚੱਲ ਰਿਹਾ ਸੀ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਭਿਜੀਤ ਸ਼ਰਮਾ ਦੇ ਮੁਤਾਬਕ ਸੀਨੀਅਰ ਕਾਂਗਰਸ ਨੇਤਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ ਦੇਖਭਾਲ ਨੌਂ ਡਾਕਟਰਾਂ ਦੀ ਟੀਮ ਕਰ ਰਹੀ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਤਰੁਣ ਗੋਗੋਈ ਨੇ ਅੱਜ ਸ਼ਾਮ 5.30 ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਹ ਬੀਤੀ 2 ਨਵੰਬਰ ਤੋਂ ਹਸਪਤਾਲ ਦਾਖ਼ਲ ਸਨ ਤੇ ਸ਼ਨੀਵਾਰ ਨੂੰ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਸ਼ਿਫਟ ਕੀਤਾ ਗਿਆ ਸੀ। ਬੀਤੀ 25 ਅਗਸਤ ਨੂੰ ਤਰੁਣ ਗੋਗੋਈ ਨੂੰ ਕੋਰੋਨਾ ਵਾਇਰਸ ਹੋਇਆ ਸੀ ਅਤੇ ਅਗਲੇ ਹੀ ਦਿਨ ਗੁਹਾਟੀ ਮੈਡੀਕਲ ਕਾਲਜ ਹਸਪਤਾਲਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਦੇ ਇਲਾਜ ਲਈ ਉਨ੍ਹਾਂ ਨੂੰ 2 ਮਹੀਨੇ ਹਸਪਤਾਲਰੱਖਣ ਪਿੱਛੋਂ 25 ਅਕਤੂਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ, ਪਰ ਫਿਰ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਦਾਖਲ ਕਰਨਾ ਪਿਆ ਸੀ।
11 ਅਕਤੂਬਰ 1934 ਨੂੰ ਜਨਮ ਲੈਣ ਵਾਲੇ ਤਰੁਣ ਗੋਗੋਈ ਸਾਲ 2001 ਤੋਂ 2016 ਤੱਕ ਅਸਾਮ ਰਾਜ ਦੇ ਮੁੱਖ ਮੰਤਰੀ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂਜਿੱਤੀਆਂ ਸਨ ਅਤੇ ਅਸਾਮ ਦੇਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੈ। ਉਹ ਪੰਜ ਵਾਰ ਪਾਰਲੀਮੈਂਟ ਦੇ ਮੈਂਬਰ ਵੀ ਚੁਣੇ ਗਏ ਸਨ ਅਤੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਗਿਣੇ ਜਾਂਦੇ ਸਨ।

Click Here Latest Indian Political News

Continue Reading

ਰੁਝਾਨ