Murder of a young man for failing to keep a wrong eye on his aunt
Connect with us [email protected]

ਮਾਸੀ `ਤੇ ਗਲਤ ਨਜ਼ਰ ਰੱਖਣ ਤੋਂ ਰੋਕਣ `ਤੇ ਨੌਜਵਾਨ ਦਾ ਕਤਲ

Published

on

murder

ਕੋਟਕਪੂਰਾ, 5 ਜਨਵਰੀ – ਮਹਿਲਾ ਰਿਸ਼ਤੇਦਾਰ ‘ਤੇ ਗਲਤ ਨਜ਼ਰ ਰੱਖਣ ਵਾਲੇ ਨੌਜਵਾਨ ਨੂੰ ਰੋਕਿਆ ਤਾਂ ਦੋਸ਼ੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਮਾਰ ਦਿੱਤਾ।
ਪਤਾ ਲੱਗਾ ਹੈ ਕਿ ਦੋਸ਼ੀ ਨੌਜਵਾਨ ਨੂੰ ਵਰਗਲਾ ਕੇ ਟਰੱਕ `ਤੇ ਬਠਿੰਡੇ ਪਸ਼ੂ ਛੱਡਣ ਦੀ ਗੱਲ ਕਹਿ ਕੇ ਨਾਲ ਲੈ ਗਏ ਅਤੇ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਉੱਤੇ ਮੁੱਖ ਦੋਸ਼ੀ ਅਤੇ ਉਸ ਦੇ ਸਾਥੀਆਂ ‘ਤੇ ਕੇਸ ਦਰਜ ਕੀਤਾ ਹੈ। ਫਰੀਦਕੋਟ ਦੇ ਪਿੰਡ ਦਾਣਾ ਰੋਮਾਣਾ ਦੇ ਸੁਖਦੇਵ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਹਰਫੂਲ ਸਿੰਘ ਪਿੰਡ ਰਾਮਗੜ੍ਹ ਭਗਤੁਆਣਾ ਵਿੱਚ ਆਪਣੇ ਨਾਨਕੇ ਘਰ ਰਹਿੰਦਾ ਸੀ।ਜਾਂਚ ਵਿੱਚ ਪਤਾ ਲੱਗਾ ਕਿ ਹਰਫੂਲ ਸਿੰਘ ਪਿੰਡ ਰੋੜੀਕਪੂਰਾ ਆਪਣੀ ਮਾਸੀ ਵੀਰਪਾਲ ਕੌਰ ਦੇ ਕੋਲ ਗਿਆ ਸੀ। 27 ਦਸੰਬਰ ਨੂੰ ਕੁਲਬੀਰ ਸਿੰਘ ਕਾਲੂ, ਭਿੰਦਰ ਸਿੰਘ, ਹੀਰਾ ਸਿੰਘ ਤੇ ਬੇਅੰਤ ਸਿੰਘ ਬਠਿੰਡੇ ਪਸ਼ੂ ਛੱਡਣ ਦੇ ਬਹਾਨੇ ਹਰਫੂਲ ਨੂੰ ਲੈ ਗਏ ਅਤੇ ਕਤਲ ਕਰ ਦਿੱਤਾ ਤੇ ਫੋਨ ਕਰ ਕੇ ਦੱਸਿਆ ਕਿ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਕਿ ਦੋਸ਼ੀਆਂ ਵਿੱਚੋਂ ਭਿੰਦਰ ਸਿੰਘ ਮ੍ਰਿਤਕ ਹਰਫੂਲ ਸਿੰਘ ਦੀ ਮਾਸੀ ‘ਤੇ ਗਲਤ ਨਜ਼ਰ ਰੱਖਦਾ ਸੀ ਜਿਸ ਦਾ ਹਰਫੂਲ ਵਿਰੋਧ ਕਰਦਾ ਸੀ, ਇਸ ਲਈ ਉਸ ਦਾ ਕਤਲ ਕੀਤਾ ਗਿਆ ਹੈ।

ਅੱਜ-ਨਾਮਾ

ਅੱਜ-ਨਾਮਾ-ਜਨਵਰੀ 28, 2021

Published

on

ajjnama

ਕੀਹਨਾਂ ਦਿੱਲੀ ਦੇ ਅੰਦਰ ਖਰੂਦ ਕਰਿਆ,
ਕੀਤੀ ਸਾਜਿ਼ਸ਼ ਸੀ ਕਿਨ੍ਹਾਂ ਦੇ ਨਾਲ ਬੇਲੀ।
ਸਮਝ ਕਿਸੇ ਦੇ ਜਲਦ ਨਹੀਂ ਪੈਣ ਵਾਲੀ,
ਕਿਹੜੀ ਰਾਜਸੀ ਚੱਲੀ ਗਈ ਚਾਲ ਬੇਲੀ।
ਚੜ੍ਹੀ ਆਉਂਦੀ ਕਿਸਾਨਾਂ ਦੀ ਕਾਂਗ ਭਾਰੀ,
ਚਾਹੁੰਦਾ ਕਿਹੜਾ ਸੀ ਕਰੋ ਨਿਢਾਲ ਬੇਲੀ।
ਕੀਤੀ ਉਨ੍ਹਾਂ ਤੋਂ ਜਾਂਦੀ ਪਈ ਮੰਗ ਮੁੜ ਕੇ,
ਚਾਹੀਦੀ ਹੋਣੀ ਫਿਰ ਕੁੱਲ ਪੜਤਾਲ ਬੇਲੀ।
ਉਹ ਹੀ ਦੋਸ਼ੀ ਤੇ ਉਨ੍ਹਾਂ ਪੜਤਾਲ ਕਰਨੀ,
ਜਿਹੜੇ ਨਿਕਲੇ ਨਹੀਂ ਖੈਰ-ਖਵਾਹ ਬੇਲੀ।
ਸਾਰਾ ਈ ਸਾਫ ਤੇ ਓਹਲਾ ਨਾ ਕੱਖ ਭਾਵੇਂ,
ਕੱਢਿਆ ਪੀੜਤ ਦਾ ਜਾਊ ਗੁਨਾਹ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

Uncategorized

ਦਿੱਲੀ ਵਿੱਚ ਹੋਈ ਹਿੰਸਾ ਨੂੰ ਸੰਸਾਰ ਮੀਡੀਏ ਨੇ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ

Published

on

ਨਵੀਂ ਦਿੱਲੀ, 27 ਜਨਵਰੀ, – ਇਸ ਵਾਰੀ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ, ਭੰਨ-ਤੋੜ ਅਤੇ ਹਮਲੇ ਦੀਆਂ ਘਟਨਾਵਾਂ ਨੂੰ ਦੁਨੀਆ ਭਰ ਦੇ ਮੀਡੀਆ ਨੇ ਆਪੋ-ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਆਪੋ-ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦਿੱਲੀ ਦੇ ਇਕ ਪਾਸੇ ਜਦੋਂ ਸ਼ਾਨਦਾਰ ਪਰੇਡ ਦੇਖ ਰਹੇ ਸਨ, ਓਦੋਂ ਕੁਝ ਮੀਲ ਦੂਰ ਸ਼ਹਿਰ ਦੇ ਵੱਖ-ਵੱਖਭਾਗਾਂ ਵਿਚ ਧਮੱਚੜ ਦੀਆਂ ਫੋਟੋ ਨਜ਼ਰ ਆ ਰਹੀਆਂ ਸਨ। ਰਿਪੋਰਟ ਮੁਤਾਬਕ ਕਈ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਨੋਕੀਲੇ ਖੰਜ਼ਰ ਅਤੇ ਜੰਗ ਵਿਚ ਵਰਤੀਆਂ ਜਾਣ ਵਾਲੀਆਂ ਕੁਹਾੜੀਆਂ ਸਨ, ਜੋ ਉਨ੍ਹਾਂ ਦੇ ਰਵਾਇਤੀ ਹਥਿਆਰ ਹਨ ਤੇ ਕਿਸਾਨਾਂ ਨੇ ਉਸ ਲਾਲ ਕਿਲ੍ਹੇ ਉੱਤੇ ਚੜ੍ਹਾਈ ਕਰ ਦਿੱਤੀ,ਜਿਹੜਾ ਇਕ ਹਜ਼ਾਰ ਸਾਲ ਮੁਗਲ ਹਾਕਮਾਂ ਦੀ ਰਿਹਾਇਸ਼ ਰਿਹਾ ਹੈ। ਕਈ ਥਾਂ ਇਕ ਪਾਸੇ ਪੁਲਸ ਰਾਈਫਲ ਤਾਣ ਕੇ ਖੜੀ ਸੀ ਤੇ ਦੂਸਰੇ ਪਾਸੇ ਕਿਸਾਨਾਂ ਦੀ ਭੀੜ ਸੀ। ਬਹੁਤੇ ਕਿਸਾਨ ਪਹਿਲਾਂ ਤੋਂ ਤੈਅ ਰਸਤੇਉੱਤੇ ਚੱਲ ਰਹੇ ਸਨ, ਪਰ ਕੁਝ ਕਿਸਾਨ ਆਪਣੇ ਟਰੈਕਟਰਾਂ ਨਾਲ ਸੁਪਰੀਮ ਕੋਰਟ ਦੇ ਰਾਹਵੱਲ ਨੂੰ ਵਧੇ, ਜਿਨ੍ਹਾਂ ਨੂੰ ਪੁਲਸ ਨੇ ਅੱਥਰੂ ਗੈਸ ਚਲਾ ਕੇ ਰੋਕਿਆ। ਕਿਸਾਨ ਅੰਦੋਲਨ ਦੇ ਇਕ ਨੇਤਾ ਬਲਵੀਰ ਸਿੰਘ ਰਾਜੇਵਾਲ ਦੇ ਹਵਾਲੇ ਨਾਲ ਇਸਅਖਬਾਰ ਨੇ ਲਿਖਿਆ ਹੈ ਕਿ ‘ਇਸ ਅੰਦੋਲਨ ਦੀ ਪਛਾਣ ਸੀ ਕਿ ਇਹ ਸ਼ਾਂਤਮਈ ਹੈ। ਸਰਕਾਰ ਅਫਵਾਹਾਂ ਫੈਲਾ ਰਹੀ ਹੈ। ਏਜੰਸੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜੇ ਅਸੀਂ ਸ਼ਾਂਤੀ ਪੂਰਨ ਰਹੇ ਤਾਂ ਜਿੱਤਾਂਗੇ, ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇਗੀ।’
ਆਸਟ੍ਰੇਲੀਆ ਦੇ ਸਿਡਨੀ ਮੌਰਨਿੰਗ ਹੈਰਾਲਡ ਨੇ ਖ਼ਬਰ ਛਾਪੀ ਹੈ ਕਿ ਹਜ਼ਾਰਾਂ ਕਿਸਾਨ ਉਸ ਇਤਿਹਾਸਕ ਲਾਲ ਕਿਲ੍ਹੇ ਉੱਤੇ ਜਾ ਪਹੁੰਚੇ, ਜਿੱਥੋਂ ਪ੍ਰਧਾਨ ਮੰਤਰੀ ਮੋਦੀ ਸਾਲ ਵਿਚ ਇਕ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹਨ। ਅਖ਼ਬਾਰ ਨੇ ਦਿੱਲੀ ਦੇ ਇਕ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਆਗੂ ਅੰਬਰਕੁਮਾਰ ਘੋਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨ ਸੰਗਠਨਾਂ ਦੀ ਪਕੜ ਬੜੀ ਮਜ਼ਬੂਤ ਹੈ। ਉਨ੍ਹਾਂ ਕੋਲ ਆਪਣੇ ਸਮਰਥਕਾਂ ਨੂੰ ਐਕਟਿਵ ਕਰਨ ਲਈ ਸਰੋਤ ਹਨ ਅਤੇ ਉਹ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ।
ਟੀ ਵੀ ਚੈਨਾਲ ਅਲਜਜ਼ੀਰਾ ਨੇ ਖ਼ਬਰ ਸ਼ੁਰੂਕਰਦਿਆਂ ਕਿਹਾ ਹੈ ਕਿ ਭਾਰਤ ਦੇ ਹਜ਼ਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਰਾਜਧਾਨੀ ਵਿਚ ਮੁਗਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਕੰਪਲੈਕਸ ਉੱਤੇ ਇਕ ਤਰ੍ਹਾਂ ਹਮਲਾ ਬੋਲ ਦਿੱਤਾ। ਖ਼ਬਰ ਮੁਤਾਬਕ ਗਣਤੰਤਰ ਦਿਵਸ ਪਰੇਡ ਦੇ ਕਾਰਨ ਕੀਤੇ ਵੱਡੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿਚ ਜਾ ਵੜੇ,ਜਿੱਥੇ ਸਿੱਖ ਕਿਸਾਨਾਂ ਨੇ ਕੇਸਰੀ ਝੰਡਾ ਲਹਿਰਾਇਆ, ਇਹ ਉਹੀ ਲਾਲ ਕਿਲ੍ਹਾ ਹੈ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਨੂੰ ਮਨਾਏ ਜਾਂਦੇ ਆਜ਼ਾਦੀ ਦਿਨ ਦੇ ਮੌਕੇ ਤਿਰੰਗਾ ਝੁਲਾਉਂਦੇ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਦੀਖਬਰ ਹੈ ਕਿ ਇਤਿਹਾਸਿਕ ਲਾਲ ਕਿਲ੍ਹੇ ਦੇ ਇਕ ਮੀਨਾਰ ਉੱਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਖ਼ਬਰ ਮੁਤਾਬਕ ਖੇਤੀ ਕਾਨੂੰਨਾਂ ਵਿਚ ਸੁਧਾਰ ਦਾ ਵਿਰੋਧ ਕਰਦੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਬੈਰੀਕੇਡ ਤੋੜ ਕੇ ਇਤਿਹਾਸਿਕ ਲਾਲ ਕਿਲ੍ਹੇ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉੱਥੇ ਆਪਣੇ ਝੰਡੇ ਲਾ ਦਿੱਤੇ। ਇਸ ਖ਼ਬਰ ਨਾਲ ਛਾਪੀਆਂ ਤਸਵੀਰਾਂ ਵਿੱਚ ਡਾਨ ਨੇ ਦਿਖਾਇਆ ਹੈ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੀ ਮੀਨਾਰ ਉੱਤੇ ਚੜ੍ਹ ਕੇ ਝੰਡੇ ਲਾ ਰਹੇ ਹਨ, ਜਿੱਥੇ ਇਕ ਪ੍ਰਦਰਸ਼ਨਕਾਰੀ ਦੇ ਹੱਥ ਵਿਚ ਤਲਵਾਰ ਵੀ ਹੈ।
ਬ੍ਰਿਟੇਨ ਦੇ ਅਖਬਾਰ ਗਾਰਡੀਅਨ ਮੁਤਾਬਕ ਲਾਲ ਕਿਲ੍ਹੇ ਦੀ ਗੁੰਬਦ ਉੱਤੇ ਚੜ੍ਹ ਕੇ ਸਿੱਖ ਧਰਮ ਦਾ ਝੰਡਾ ‘ਨਿਸ਼ਾਨ ਸਾਹਿਬ’ ਲਹਿਰਾਉਣ ਵਾਲੇ ਪੰਜਾਬ ਦੇ ਇੱਕ ਕਿਸਾਨ ਦਿਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਰੀਂਗੀ। ਪਹਿਲਾਂ ਵੀ ਸਾਡੇ ਵਡੇਰਿਆਂ ਨੇ ਇਸ ਕਿਲ੍ਹੇ ਉੱਤੇ ਕਈ ਵਾਰ ਚੜ੍ਹਾਈ ਕੀਤੀ ਹੈ। ਇਹ ਸਰਕਾਰ ਲਈ ਸੰਦੇਸ਼ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਫਿਰ ਇਹ ਕਰ ਸਕਦੇ ਹਾਂ।

Continue Reading

ਪੰਜਾਬੀ ਖ਼ਬਰਾਂ

ਲਾਲ ਕਿਲ੍ਹੇ ਉੱਤੇ ਝੰਡਾ ਲਾਉਣ ਵਾਲਾ ਜੁਗਰਾਜ ਤਰਨ ਤਾਰਨ ਜਿ਼ਲੇ ਦਾ ਨਿਕਲਿਆ

Published

on

ਤਰਨਤਾਰਨ, 27 ਜਨਵਰੀ, – ਦਿੱਲੀ ਵਿਚ ਹੋਈ ਕਿਸਾਨਾਂ ਦੀ ਟਰੈਕਟਰ ਪਰੇਡ ਵੇਲੇ ਲਾਲ ਕਿਲ੍ਹੇ ਉੱਤੇ ਕੇਸਰੀ ਝੰਡਾ ਝੁਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਤਰਨਤਾਰਨ ਜਿ਼ਲੇ ਦੇ ਪਿੰਡ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀਵੀ ਅਤੇ ਸੋਸ਼ਲ ਮੀਡੀਆ ਉੱਤੇਉਸ ਦੀ ਪਛਾਣ ਕੀਤੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਵੀ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਹੈ, ਜਿਸ ਤੋਂ ਬਾਅਦਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਮਾਂ ਭਗਵੰਤ ਕੌਰ ਆਪਣੀਆਂ ਤਿੰਨ ਬੇਟੀਆਂ ਨਾਲ ਕਿਸੇ ਲੁਕਵੀਂ ਥਾਂ ਚਲੇ ਗਏ ਹਨ।
ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਤੇ ਦਾਦੀ ਗੁਰਚਰਨ ਕੌਰ ਨੇ ਮੰਨਿਆ ਕਿ ਕਿਲ੍ਹੇ ਉੱਤੇ ਝੰਡਾ ਲਾਉਣ ਵਾਲਾ ਉਨ੍ਹਾਂ ਦਾ ਪੋਤਾ ਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਬਾਰਡਰ ਨਾਲ ਲੱਗਦੀ ਕੰਡਿਆਲੀ ਤਾਰ ਕੋਲ ਖੇਤੀ ਕਰਦਾ ਹੈ, ਪਰ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਗੈਰ-ਸਮਾਜਿਕ ਸਰਗਰਮੀ ਵਿਚ ਸ਼ਾਮਲ ਨਹੀਂ ਸੀ। ਦਾਦੀ ਗੁਰਚਰਨ ਕੌਰ ਨੇ ਕਿਹਾ ਕਿ ਜੁਗਰਾਜ ਇਸ ਪਿੰਡ ਦੇ ਛੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਉੱਤੇ ਚੋਲਾ ਚੜ੍ਹਾਉਣ ਦੀ ਸੇਵਾ ਕਰਦਾ ਹੁੰਦਾ ਸੀ, ਉਸਨੇ ਜੋਸ਼ ਵਿਚ ਆ ਕੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਝੰਡਾ ਚੜ੍ਹਾ ਦਿੱਤਾ ਹੋਵੇਗਾ। ਉਸ ਦੇ ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਕੋਲ ਦੋ ਏਕੜ ਜ਼ਮੀਨ ਹੈ, ਟਰੈਕਟਰ ਕਈ ਸਾਲਾਂ ਤੋਂ ਖਰਾਬ ਹੈ, ਪਰਿਵਾਰ ਉੱਤੇ ਚਾਰ ਲੱਖ ਦਾ ਕਰਜ਼ਾ ਹੈ। ਇਸ ਹਾਲਤ ਵਿੱਚ ਜੁਗਰਾਜ ਦੇ ਇਸ ਕੰਮ ਤੋਂ ਪਿੰਡ ਦੇ ਲੋਕ ਹੈਰਾਨ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ 24 ਜਨਵਰੀ ਨੂੰ ਪਿੰਡ ਤੋਂ ਦੋ ਟਰੈਕਟਰ-ਟਰਾਲੀਆਂ ਕਿਸਾਨ ਅੰਦੋਲਨ ਲਈ ਦਿੱਲੀਗਈਆਂ ਤਾਂ ਜੁਗਰਾਜ ਸਿੰਘ ਇਨ੍ਹਾਂ ਨਾਲ ਗਿਆ ਸੀ, 26 ਜਨਵਰੀ ਨੂੰ ਟੀਵੀ ਉੱਤੇ ਖ਼ਬਰ ਦੇਖ ਕੇ ਹੈਰਾਨੀ ਹੋਈ ਕਿ ਕਿਲ੍ਹੇ ਉੱਤੇ ਕੇਸਰੀ ਝੰਡਾ ਚੜ੍ਹਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਇਸ ਪਿੰਡ ਵਸਨੀਕ ਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca