Mumbai Police tells High Court: Complaint against Sushant Rajput's sisters
Connect with us [email protected]

ਫਿਲਮੀ ਦੁਨੀਆ

ਮੁੰਬਈ ਪੁਲਸ ਨੇ ਹਾਈ ਕੋਰਟ ਨੂੰ ਦੱਸਿਆ : ਸੁਸ਼ਾਂਤ ਰਾਜਪੂਤ ਦੀਆਂ ਭੈਣਾਂ ਵਿਰੁੱਧ ਸ਼ਿਕਾਇਤ ਨਾਲ ਅਪਰਾਧ ਦਾ ਖੁਲਾਸਾ ਹੋਇਐ

Published

on

susant sharma

ਮੁੰਬਈ, 4 ਨਵੰਬਰ – ਮੁੰਬਈ ਪੁਲਸ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਵਿਰੁੱਧ ਕੇਸ ਦਰਜ ਕਰਨਾ ਉਸ ਦਾ ਫਰਜ਼ ਸੀ ਕਿਉਂਕਿ ਅਦਾਕਾਰਾ ਰੀਆ ਚੱਕਰਵਰਤੀ ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਨੇ ਅਪਰਾਧ ਹੋਣ ਦਾ ਖੁਲਾਸਾ ਕੀਤਾ ਹੈ।
ਇਸ ਮਹਾਨਗਰ ਦੀ ਪੁਲਸ ਨੇ ਅਦਾਲਤ ਵਿੱਚ ਇੱਕ ਐਫੀਡੇਵਿਟ ਪੇਸ਼ ਕੀਤਾ ਜਿਸ ਵਿੱਚ ਰਾਜਪੂਤ ਦੀਆਂ ਭੈਣਾਂ ਪ੍ਰਿਯੰਕਾ ਸਿੰਘ ਅਤੇ ਮੀਤੂ ਸਿੰਘ ਦੀ ਪਟੀਸ਼ਨ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਰਾਜਪੂਤ ਦੀਆਂ ਭੈਣਾਂ ਨੇ ਧੋਖਾਧੜੀ ਅਤੇ ਆਪਣੇ ਭਰਾ ਲਈ ਦਵਾਈਆਂ ਦੀ ਫਰਜ਼ੀ ਪਰਚੀ ਬਣਾਉਣ ਬਾਰੇ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਬਾਂਦਰਾ ਦੀ ਪੁਲਸ ਨੇ ਰੀਆ ਚੱਕਰਵਰਤੀ ਦੀ ਸ਼ਿਕਾਇਤ ਮਿਲਣ ਪਿੱਛੋਂ ਇੱਥੇ ਸਤੰਬਰ ਵਿੱਚ ਰਾਜਪੂਤ ਦੀਆਂ ਭੈਣਾਂ ਵਿਰੁੱਧ ਕੇਸ ਦਰਜ ਕੀਤਾ ਸੀ।ਬਾਂਦਰਾ ਪੁਲਸ ਦੇ ਸੀਨੀਅਰ ਜਾਂਚ ਕਰਤਾ ਨਿਖਿਲ ਕਾਪਸੇ ਵੱਲੋਂ ਪੇਸ਼ਐਫੀਡੇਵਿਟ ਵਿੱਚ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਕਿ ਪੁਲਸ ਪਟੀਸ਼ਨ ਕਰਤਾਵਾਂ ਜਾਂ ਕਿਸੇ ਮ੍ਰਿਤਕ ਵਿਅਕਤੀ ਦੀ ਮਾਣ-ਮਰਿਆਦਾ ਨੂੰ ਠੇਸ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਫੀਡੇਵਿਟ ਮੁਤਾਬਕ ਰਾਜਪੂਤ ਦੀਆਂ ਭੈਣਾਂ ਵਿਰੁੱਧ ਕੇਸ ਦਰਜ ਕਰਕੇ ਪੁਲਸ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਪ੍ਰਭਾਵਿਤ ਕਰਨ ਜਾਂ ਪੱਟੜੀ ਤੋਂ ਉਤਾਰਣ ਦੀ ਕੋਸ਼ਿਸ਼ ਨਹੀਂ ਕਰ ਰਹੀ।

ਫਿਲਮੀ ਦੁਨੀਆ

ਕੰਗਣਾ ਰਣੌਤ ਤੇ ਰੰਗੋਲੀ ਨੂੰ ਮੁੰਬਈ ਪੁਲਸ ਦਾ ਤੀਜੀ ਵਾਰ ਸੰਮਨ

Published

on

kangna ranout

ਮੁੰਬਈ, 19 ਨਵੰਬਰ – ਮੁੰਬਈ ਪੁਲਸ ਨੇ ਕੱਲ੍ਹ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਫਿਰਕੂ ਤਣਾਅ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਇਤਰਾਜ਼ ਯੋਗ ਟਿੱਪਣੀਆਂ ਕਰਨ ਵਿਰੁੱਧ 23 ਤੇ 24 ਨਵੰਬਰ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਬਾਂਦਰਾ ਪੁਲਸ ਸਾਹਮਣੇ ਪੇਸ਼ੀ ਲਈ ਕੰਗਣਾ ਨੂੰ ਤੀਸਰੀ ਵਾਰ ਕਿਹਾ ਹੈ। ਇਸ ਤੋਂ ਪਹਿਲਾਂ 26 ਤੇ 27 ਅਕਤੂਬਰ ਨੂੰ ਪੇਸ਼ੀ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ ਸੀ। ਫਿਰ ਕੰਗਣਾ ਨੂੰ 9 ਤੇ 10 ਨਵੰਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਣਾ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਆਪਣੇ ਪਰਵਾਰ ‘ਚ ਵਿਆਹ ਹੋਣ ਕਰਕੇ ਪੇਸ਼ ਨਹੀਂ ਹੋ ਸਕਦੀ ਅਤੇ 15 ਨਵੰਬਰ ਤੋਂ ਬਾਅਦ ਆ ਸਕਦੀ ਹੈ। ਦੋਵੇਂ ਭੈਣਾਂ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਫਿਰਕੂ ਤਣਾਅ ਫੈਲਾਉਣ ਦਾ ਕੇਸ ਦਰਜ ਹੈ। ਬਾਂਦਰਾ ਮੈਟਰੋਪੁਲਿਟਨ ਮੈਜਿਸਟਰੇਟ ਕੋਰਟ ਨੇ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਤੇ ਫਿਟਨੈਸ ਟ੍ਰੇਨਰ ਮੁਨੱਵਰ ਅਲੀ ਸਈਦ ਦੀ ਕੰਗਣਾ ਅਤੇ ਰੰਗੋਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੁਲਸ ਨੂੰ ਕਿਹਾ ਸੀ। ਪੁਲਸ ਨੇ ਤੀਜੀ ਵਾਰ ਸੰਮਨ ਭੇਜ ਕੇ ਦੋਵਾਂ ਨੂੰ ਪੇਸ਼ੀ ਲਈ ਕਿਹਾ ਹੈ।

Click Here To Read Punjabi newspaper

Continue Reading

ਫਿਲਮੀ ਦੁਨੀਆ

ਪ੍ਰਸਿੱਧ ਬੰਗਾਲੀ ਅਦਾਕਾਰ ਸੌਮਿੱਤਰਾ ਚੈਟਰਜੀ ਦਾ ਦਿਹਾਂਤ

Published

on

Soumitra Chatterjee death

ਕੋਲਕਾਤਾ, 16 ਨਵੰਬਰ – ਬੰਗਲਾ ਫ਼ਿਲਮਾਂ ਦੇ ਮਸ਼ਹੂਰ ਐਕਟਰ ਸੌਮਿੱਤਰਾ ਚੈਟਰਜੀ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। 85 ਸਾਲ ਦੀ ਉਮਰ ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਇਸ ਅਦਾਕਾਰ ਦੀਆਂ ਇਸ ਸਾਲ 7 ਫ਼ਿਲਮਾਂ ਰਿਲੀਜ਼ ਹੋਈਆਂ ਸਨ। ਬੰਗਲਾ ਫ਼ਿਲਮਾਂ ਦੇ ਮਹਾਂ ਨਾਇਕ ਕਹੇ ਜਾਂਦੇ ਉਤਮ ਕੁਮਾਰ ਦੇ ਨਾਲ ਉਹ ਦੂਜੇ ਸਭ ਤੋਂ ਵੱਡੇ ਬੰਗਾਲੀ ਅਦਾਕਾਰ ਸਨ। ਮੁੱਖ ਮੰਤਰੀ ਮਮਤਾ ਬੈਨਜਰੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਬੇਲਵਿਉ ਹਸਪਤਾਲ ਪੁੱਜੀ ਅਤੇ ਉਨ੍ਹਾਂ ਦੇ ਚਲੇ ਜਾਣ ਨੂੰ ਬੰਗਾਲ ਲਈ ਵੱਡਾ ਧੱਕਾ ਦੱਸਿਆ।
ਪਿਛਲੇ ਅਕਤੂਬਰ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਸੀ। 5 ਅਕਤੂਬਰ ਨੂੰ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਦੋ ਵਾਰ ਪਲਾਜ਼ਮਾ ਥੈਰੇਪੀ ਕਰਵਾਈ ਗਈ ਸੀ, ਪਰ ਉਸ ਦਾ ਕੋਈ ਅਸਰ ਨਹੀਂ ਪਿਆ। ਹੌਲੀ-ਹੌਲੀ ਸੌਮਿੱਤਰਾ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੂੰ ‘ਲਾਈਫ਼ ਸਪੋਰਟ ਸਿਸਟਮ’ ਉੱਤੇ ਰੱਖਣਾ ਪਿਆ ਸੀ। ਇੱਕ ਦਿਨ ਪਹਿਲਾਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਤੇ ਚਿੰਤਾਜਨਕ ਦੱਸੀ ਸੀ। ਉਨ੍ਹਾਂ ਦੀ ਦੇਹ ਨੂੰ ਹਸਪਤਾਲ ਤੋਂ ਪਹਿਲਾਂ ਘਰ, ਫਿਰ ਟੈਕਨੀਸ਼ੀਅਨ ਸਟੂਡੀਓ, ਰਵਿੰਦਰਾ ਸਦਨ ਲਿਜਾਇਆ ਗਿਆ।

Click Here To Read Punjabi news paper online

Continue Reading

ਫਿਲਮੀ ਦੁਨੀਆ

ਅਦਾਕਾਰ ਆਸਿਫ ਬਸਰਾ ਵੱਲੋਂ ਆਤਮ ਹੱਤਿਆ

Published

on

Actor Asif Basra

ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 13 ਨਵੰਬਰ – ਬਾਲੀਵੁੱਡ ਅਭਿਨੇਤਾ ਆਸਿਫ ਬਸਰਾ ਨੇ ਧਰਮਸ਼ਾਲਾ ਨੇੜੇ ਮੈਕਲੋਡਗੰਜ ਵਿੱਚ ਖੁਦਕੁਸ਼ੀ ਕਰ ਲਈ ਹੈ। ਇਸ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਅਭਿਨੇਤਾ ਆਸਿਫ ਬਸਰਾ ਪਿਛਲੇ ਪੰਜ ਸਾਲ ਤੋਂ ਮੈਕਲੋਡਗੰਜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਇੱਕ ਵਿਦੇਸ਼ੀ ਮਹਿਲਾ ਮਿੱਤਰ ਵੀ ਰਹਿੰਦੀ ਸੀ। ਆਸਿਫ ਬਸਰਾ ਬ੍ਰਿਟੇਨ ਦੀ ਇੱਕ ਮਹਿਲਾ ਨਾਲ ਲਿਵ ਇਨ ਰਿਲੇਸ਼ਨ ਵਿੱਚ ਓਥੇ ਰਹਿੰਦੇ ਸਨ। ਕੱਲ੍ਹ ਦੁਪਹਿਰੇ ਉਹ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਨਿਕਲੇ ਅਤੇ ਘਰ ਵਾਪਸ ਆ ਕੇ ਉਨ੍ਹਾਂ ਨੇ ਪਾਲਤੂ ਕੁੱਤੇ ਦੀ ਹੀ ਬੈਲਟ ਨਾਲ ਫਾਹਾ ਲਾ ਲਿਆ। ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਸਨ।ਆਸਿਫ ਬਸਰਾ ਫੇਮਸ ਟੀ ਵੀ ਐਕਟਰ ਸਨ। ਉਨ੍ਹਾਂ ਨੇ ਸੁਸ਼ਾਂਤ ਦੇ ਨਾਲ ‘ਕਾਈ ਪੋ ਛੇ’ ਵਿੱਚ ਵੀ ਕੰਮ ਕੀਤਾ ਸੀ। ਉਹ ਬਾਲੀਵੁੱਡ ਫਿਲਮ ‘ਪਰਜਾਨੀਆਂ’, ‘ਬਲੈਕ ਫ੍ਰਾਈਡੇ’ ਦੇ ਇਲਾਵਾ ਹਾਲੀਵੁੱਡ ਫਿਲਮ ‘ਆਊਟਸੋਰਸ’ ਵਿੱਚ ਵੀ ਨਜ਼ਰ ਆਏ ਸਨ।

Click Here To Read Latest Punjabi news

Continue Reading

ਰੁਝਾਨ