Mukesh Ambani's one year's earnings equals three years' labor
Connect with us [email protected]

ਮੁਕੇਸ਼ ਅੰਬਾਨੀ ਦੀ ਇੱਕ ਸਾਲ ਦੀ ਕਮਾਈ ਮਜ਼ਦੂਰ ਦੇ ਤਿੰਨ ਸਾਲਾਂ ਦੇ ਬਰਾਬਰ

Published

on

makesh ambani

ਨਵੀਂ ਦਿੱਲੀ, 26 ਜਨਵਰੀ – ਭਾਰਤ ਵਿੱਚ ਗ਼ਰੀਬੀ ਦੇ ਖ਼ਾਤਮੇ ਲਈ ਕੰਮ ਕਰਦੀ ਸੰਸਥਾ ਆਕਸਫੈਮ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਈ ਗਈ ਤਾਲਾਬੰਦੀ ਦੌਰਾਨ ਭਾਰਤੀ ਅਰਬਪਤੀਆਂ ਦੀ ਜਾਇਦਾਦ 35 ਫ਼ੀਸਦੀ ਵਧ ਗਈ ਹੈ, ਪਰ ਇਸ ਦੌਰਾਨ ਕਰੋੜਾਂ ਲੋਕਾਂ ਲਈ ਰੋਜ਼ੀ ਦਾ ਸੰਕਟ ਪੈਦਾ ਹੋ ਗਿਆ।
ਆਕਸਫੈਮ ਦੀ ਰਿਪੋਰਟ ‘ਇਨਈਕੁਅਲਿਟੀ ਵਾਇਰਸਵਿੱਚ ਕਿਹਾ ਗਿਆ ਹੈ ਕਿ ਮਾਰਚ 2020 ਤੋਂ ਬਾਅਦ ਭਾਰਤ ਦੁ 100 ਅਰਬਪਤੀਆਂ ਦੀ ਜਾਇਦਾਦ ਵਿੱਚ 12,97,822 ਕਰੋੜ ਰੁਪਏ ਵਾਧਾ ਹੋਇਆ ਹੈ। ਏਨੀ ਵੱਡੀ ਰਕਮ ਦੇਸ਼ ਦੇ 13.8 ਕਰੋੜ ਸਭ ਤੋਂ ਗ਼ਰੀਬ ਲੋਕਾਂ ਨੂੰ ਵੰਡ ਦਿੱਤਾ ਜਾਵੇ ਤਾਂ ਇਸ ਵਿੱਚੋਂ ਹਰ ਗਰੀਬ ਨੂੰ 94,045 ਰੁਪਏ ਦਿੱਤੇ ਜਾ ਸਕਦੇ ਹਨ। ਰਿਪੋਰਟਚ ਆਮਦਨ ਦੀ ਅਸਮਾਨਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਮਹਾਂਮਾਰੀ ਦੌਰਾਨ ਮੁਕੇਸ਼ ਅੰਬਾਨੀ ਨੂੰ ਇੱਕ ਘੰਟੇ ਵਿੱਚ ਜਿੰਨੀ ਆਮਦਨੀ ਹੋਈ ਹੈ, ਓਨੀ ਕਮਾਈ ਕਰਨ ਚ ਇੱਕ ਗ਼ੈਰ-ਹੁਨਰਮੰਦ ਮਜ਼ਦੂਰ ਨੂੰ 10 ਹਜ਼ਾਰ ਸਾਲ ਲੱਗ ਜਾਣਗੇ ਜਾਂ ਜਿੰਨੀ ਕਮਾਈ ਮੁਕੇਸ਼ ਅੰਬਾਨੀ ਨੇ ਇੱਕ ਸੈਕਿੰਡਚ ਕੀਤੀ, ਓਨੀ ਕਮਾਈ ਨੂੰ ਮਜ਼ਦੂਰ ਨੂੰ ਤਿੰਨ ਸਾਲ ਲੱਗਣਗੇ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਮਹਾਂਮਾਰੀ ਪਿਛਲੇ 100 ਸਾਲਾਂ ਦਾ ਸਭ ਤੋਂ ਵੱਡਾ ਸਿਹਤ ਸੰਕਟ ਹੈ ਅਤੇ ਇਸ ਕਾਰਨ 1930 ਦੀ ਮਹਾਂ ਮੰਦੀ ਤੋਂ ਬਾਅਦ ਸਭ ਤੋਂ ਵੱਡਾ ਆਰਥਿਕ ਸੰਕਟ ਪੈਦਾ ਹੋਇਆ। ਆਕਸਫੈਮ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਬੇਹਰ ਨੇ ਕਿਹਾ ਕਿ ਇਸ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਨਿਆਂਪੂਰਨ ਆਰਥਿਕ ਸਿਸਟਮ ਨਾਲ ਕਿਵੇਂ ਸਭ ਤੋਂ ਵੱਡੇ ਆਰਥਿਕ ਸੰਕਟ ਦੌਰਾਨ ਸਭ ਤੋਂ ਅਮੀਰ ਲੋਕਾਂ ਨੇ ਬਹੁਤ ਜ਼ਿਆਦਾ ਜਾਇਦਾਦ ਕਮਾਈ, ਜਦਕਿ ਕਰੋੜਾਂ ਲੋਕ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-07 ਮਈ 2021

Published

on

ajjnama

ਸੋਨੀਆ ਸੁਣੀ ਕਿ ਕਰੇਗੀ ਫੇਰ ਮੀਟਿੰਗ,
ਕੋਰੋਨਾ ਸੰਕਟ ਲਈ ਹੋਊ ਵਿਚਾਰ ਬੇਲੀ।
ਕਿਹੜੇ ਰਾਜ ਨੂੰ ਮਿਲੀ ਨਾ ਆਕਸੀਜਨ,
ਥੁੜ ਤਾਂਏਸੇ ਦੀ ਰਹੀ ਆ ਮਾਰ ਬੇਲੀ।
ਦਾਗਿਆ ਜਾਊਗਾ ਫੇਰ ਬਿਆਨ ਤਕੜਾ,
ਨਿਕੰਮੀ ਬੜੀ ਆ ਮੋਦੀ ਸਰਕਾਰ ਬੇਲੀ।
ਓਧਰ ਮੋਦੀ ਦੀ ਟੀਮ ਵੀ ਸੁਣੀਦੀ ਆ,
ਮੋੜਵੇਂ ਹਮਲੇ ਨੂੰ ਖੜੀ ਤਿਆਰ ਬੇਲੀ।
ਮਗਰੋਂ ਮੋਦੀ ਵੀ ਮਸ਼ਕਰੀ ਕਰੂਗਾ ਈ,
ਸ਼ੁਰਲੀ ਜਿਹਾ ਵੀ ਦੇਊ ਬਿਆਨ ਬੇਲੀ।
ਮੁੱਦਾ ਮੂਲ ਨਾ ਲੋਕਾਂ ਨੂੰ ਯਾਦ ਆਉਣਾ,
ਰਹੂਗਾ ਸ਼ੁਰਲੀਆਂ ਵੱਲ ਧਿਆਨ ਬੇਲੀ।

  • ਤੀਸ ਮਾਰ ਖਾਂ

Continue Reading

ਅਪਰਾਧ

ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ

Published

on

jailed

ਹਾਂਗਕਾਂਗ, 6 ਮਈ, – ਹਾਂਗਕਾਂਗ ਵਿੱਚ ਲੋਕਤੰਤਰ ਸਮੱਰਥਕਾਂ ਦੇ ਨੇਤਾ ਜੋਸ਼ੂਆ ਵੌਂਗ ਨੂੰ ਇਕ ਹੋਰ ਕੇਸ ਵਿਚ 10 ਮਹੀਨੇ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ਵਿੱਚ ਹੋਏ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਉੱਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਕੇਸ ਵਿਚ ਸਜ਼ਾ ਸੁਣਾਈ ਗਈ ਹੈ।
ਵਰਨਣ ਯੋਗ ਹੈ ਕਿ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ਉੱਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਾ ਦਿੱਤੀ ਸੀ, ਪਰ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ ਸੀ। ਇਸਵਿਚ ਮੁੱਖਤੌਰ ਉੱਤੇ ਲੋਕਤੰਤਰ ਸਮੱਰਥਕ ਨੇਤਾ ਜੋਸ਼ੂਆ ਵੌਂਗ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਦੋਸ਼ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਸਾਲਾ ਵੌਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।

Read More Punjab Crime News

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦੀ ਰਿਕਾਰਡ ਤੋੜ ਮਾਰ ਦੌਰਾਨ ਪੰਜਾਬ ਦੇ ਚਾਰ ਵੱਡੇ ਡਾਕਟਰਾਂ ਵੱਲੋਂ ਅਸਤੀਫ਼ੇ

Published

on

corona

ਬਠਿੰਡਾ, 6 ਮਈ, – ਕੋਰੋਨਾ ਇਨਫੈਕਸ਼ਨ ਜਦੋਂ ਦੂਸਰੀ ਲਹਿਰਦੀ ਲਗਾਤਾਰ ਰਿਕਾਰਡ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ, ਓਦੋਂ ਬਠਿੰਡੇ ਦੇ ਤਿੰਨ ਅਤੇ ਮੁਕਤਸਰ ਦੇ ਇਕ ਡਾਕਟਰ ਦਾ ਅਸਤੀਫ਼ਾ ਪੰਜਾਬ ਦੇ ਸਿਹਤ ਵਿਭਾਗ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਪਹਿਲਾਂ ਹੀ ਸਟਾਫ ਦੀ ਘਾਟ ਵਾਲੇ ਸਿਵਲ ਹਸਪਤਾਲ ਬਠਿੰਡਾ ਦੇ ਦੋ ਐੱਮ ਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਇੱਕੋ ਹਫ਼ਤੇ ਵਿੱਚ ਅਸਤੀਫ਼ਾ ਦੇ ਦਿੱਤਾ ਹੈ।
ਪਤਾ ਲੱਗਾ ਹੈ ਕਿ ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ ਨੋਡਲ ਅਧਿਕਾਰੀ ਡਾ. ਜੈਅੰਤ ਅਗਰਵਾਲ ਨੇ ਇਕ ਹਫ਼ਤਾ ਪਹਿਲਾਂ ਅਸਤੀਫ਼ਾ ਦਿੱਤਾ ਅਤੇ ਕਿਹਾ ਸੀ ਕਿ ਮੇਰੇ ਉੱਤੇ ਪ੍ਰਸ਼ਾਸਨਿਕ ਦਬਾਅ ਬਣਿਆ ਹੋਇਆ ਸੀ, ਰਾਤ ਸਮੇਂ ਵੀ ਫੋਨ ਆਉਂਦੇ ਸਨ, ਮਾਨਸਿਕ ਪਰੇਸ਼ਾਨੀ ਮਹਿਸੂਸ ਹੁੰਦੀ ਸੀ। ਪਰਿਵਾਰ ਨੂੰ ਸਮਾਂ ਵੀ ਨਹੀਂ ਦੇ ਪਾ ਰਿਹਾ ਸੀ, ਇਸ ਕਾਰਨ ਮੈਨੂੰ ਅਸਤੀਫ਼ਾ ਦੇਣ ਲਈ ਸੋਚਣਾ ਪਿਆ ਅਤੇ ਮੈਂ ਇਕ ਪ੍ਰਾਈਵੇਟ ਹਸਪਤਾਲ ਜੁਆਇਨ ਕਰ ਲਿਆ ਹੈ।
ਮੁਕਤਸਰ ਸਿਵਲ ਹਸਪਤਾਲ ਵਿਚਲੇਐੱਮ ਡੀ ਮੈਡੀਸਨ ਡਾ. ਰਾਜੀਵ ਜੈਨ ਨੇ ਕਿਹਾ ਕਿ ਬਹੁਤ ਜ਼ਿਆਦਾ ਰੁਝੇਵੇਂ ਕਾਰਨ ਉਨ੍ਹਾਂਨੂੰ ਬਹੁਤ ਮਾਨਸਿਕ ਪਰੇਸ਼ਾਨੀ ਸੀ। ਡਿਊਟੀ ਲਈ ਕਦੇ ਮੁਕਤਸਰ ਅਤੇ ਕਦੇ ਫ਼ਰੀਦਕੋਟ ਜਾਣਾ ਪੈਂਦਾ ਸੀ। ਇਸ ਲਈ ਸਿਸਟਮ ਤੋਂ ਪਰੇਸ਼ਾਨ ਹੋ ਕੇ ਅਸਤੀਫ਼ਾ ਦਿੱਤਾ ਹੈ। ਬਠਿੰਡਾ ਦੇ ਐੱਮ ਡੀ ਮੈਡੀਸਨ ਮਹਿਲਾ ਡਾ. ਰਮਨ ਗੋਇਲ ਅਤੇ ਆਈ ਸਰਜਨ ਡਾ. ਦੀਪਕ ਗੁਪਤਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਡਾ. ਦੀਪਕ ਨੂੰ ਏਅਰਫੋਰਸਦੀ ਨੌਕਰੀ ਮਿਲ ਗਈ ਹੈ। ਡਾ. ਰਮਨਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਨਵੰਬਰ 2020 ਵਿੱਚਸਿਹਤ ਵਿਭਾਗ ਨੂੰ ਨੌਕਰੀ ਛੱਡਣ ਲਈਨੋਟਿਸ ਭੇਜ ਦਿੱਤਾ ਸੀ। ਬਠਿੰਡੇ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਇਸਵਕਤਡਾਕਟਰਾਂ ਦਾ ਨੌਕਰੀ ਛੱਡਣਾ ਮੰਦਭਾਗਾ ਹੈ, ਪਰਤਲਵੰਡੀ ਸਾਬੋ ਹਸਪਤਾਲ ਤੋਂ ਇਕ ਡਾਕਟਰ ਬਠਿੰਡੇ ਵਿੱਚਲਾਇਆ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਸਤੀਫ਼ਾ ਦੇਣ ਵਾਲੇ ਡਾਕਟਰਾਂ ਨੂੰ ਏਦਾਂ ਦੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਭੱਜਣ ਦਾ ਨਹੀਂ, ਕੋਰੋਨਾ ਖ਼ਿਲਾਫ਼ ਜੰਗ ਲੜ ਕੇ ਉਸ ਨੂੰ ਹਰਾਉਣ ਦਾ ਸਮਾਂ ਹੈ, ਸਰਕਾਰ ਤੁਹਾਡੇ ਜ਼ੋਰ ਉੱਤੇ ਲੜ ਰਹੀ ਹੈ ਤੇ ਲੋਕਾਂ ਨੂੰ ਤੁਹਾਡੇ ਤੋਂ ਉਮੀਦ ਹੈ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਦੱਸੋ, ਉਸ ਦਾ ਹੱਲ ਕੀਤਾ ਜਾਵੇਗਾ, ਬਿਮਾਰ ਲੋਕਾਂ ਨੂੰ ਤੁਹਾਡੀ ਲੋੜ ਹੈ, ਇਸ ਲਈ ਇਸ ਜੰਗ ਦੇ ਵਿਚਾਲੇ ਮੈਦਾਨ ਛੱਡ ਕੇ ਨਾ ਜਾਓ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca