Motorcyclist killed, 2 injured in straw trolley collision
Connect with us apnews@iksoch.com

ਪੰਜਾਬੀ ਖ਼ਬਰਾਂ

ਤੂੜੀ ਵਾਲੀ ਟਰਾਲੀ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਤ, 2 ਜ਼ਖਮੀਂ

Published

on

accident

ਬੁਢਲਾਡਾ, 1 ਦਸੰਬਰ – ਇਸ ਸ਼ਹਿਰ ਦੇ ਫੁੱਟਬਾਲ ਚੌਂਕ ਦੇ ਨਜ਼ਦੀਕ ਫੂਸ ਵਾਲੀ ਟਰਾਲੀ ਨਾਲ ਮੋਟਰ ਸਾਈਕਲ ਸਵਾਰਾਂ ਦੀ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇਸ ਦੌਰਾਨ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਭੀਖੀ ਜਾ ਰਹੀ ਤੂੜੀ ਦੀ ਟਰਾਲੀ ਨਾਲ ਭੀਖੀ ਤੋਂ ਮੋਟਰ ਸਾਈਕਲ ਉਤੇ ਸਵਾਰ ਤਿੰਨ ਨੌਜਵਾਨ ਅਮਿਤ ਕੁਮਾਰ (20), ਸੰਨੀ (21) ਤੇ ਸੁਰਿੰਦਰ ਦੀ ਟੱਕਰ ਹੋ ਗਈ ਜਿਸ ਵਿੱਚ ਅਮਿਤ ਕੁਮਾਰ ਦੇ ਸਿਰ ਉਤੇ ਸੱਟ ਵੱਜਣ ਕਾਰਨ ਉਸ ਦੀ ਮੌਕੇ ਉਤੇ ਮੌਤ ਹੋ ਗਈ। ਜ਼ਖ਼ਮੀ ਹੋਏ ਸੁਰਿੰਦਰ ਅਤੇ ਸੰਨੀ ਨੂੰ ਵੱਡੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰੇਸ ਕੁਮਾਰ ਦੇ ਬਿਆਨ ਉਤੇ ਅਣਪਛਾਤੇ ਟਰਾਲੀ ਚਾਲਕ ਵਿਰੁੱਧ ਧਾਰਾ 304 ਏ, 279, 337 ਤਹਿਤ ਮਾਮਲਾ ਦਰਜ ਕਰ ਕੇ ਟਰੈਕਟਰ ਟਰਾਲੀ ਕਬਜ਼ੇ ਵਿੱਚ ਲੈ ਲਈ ਗਈ ਹੈ।

Click Here To Read Latest Punjabi news

ਪੰਜਾਬੀ ਖ਼ਬਰਾਂ

ਕਾਰੋਬਾਰੀ ਨੇ ਪਹਿਲਾਂ ਨਾੜੀ ਅਤੇ ਗਲਾ ਵੱਢਿਆ, ਫਿਰ ਹੋਟਲ ਤੋਂ ਛਾਲ ਮਾਰ ਕੇ ਖੁਦਕੁਸ਼ੀ

Published

on

ਫਰੀਦਾਬਾਦ, 18 ਜਨਵਰੀ – ਬੇਕਰੀ ਦੇ ਇੱਕ ਕਾਰੋਬਾਰੀ ਨੇ ਸੈਕਟਰ-31 ਵਿਚਲੇ ਇੱਕ ਹੋਟਲ ਵਿੱਚ ਪਹਿਲਾਂ ਦੋਵਾਂ ਹੱਥਾਂ ਦੀਆਂ ਨਾੜਾਂ ਕੱਟੀਆਂ ਅਤੇ ਫਿਰ ਗਲਾ ਟੁੱਕ ਲਿਆ। ਇਸ ਦੇ ਬਾਅਦ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪੁਲਸ ਨੂੰ ਹੋਟਲ ਦੇ ਕਮਰੇ ਚੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਕਈ ਲੋਕਾਂ ਤੋਂ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਕਾਰੋਬਾਰੀ ਰਾਮ ਕ੍ਰਿਪਾਲ ਸਿੰਘ ਸ਼ਨੀਵਾਰ ਦੁਪਹਿਰੇ ਘਰੋਂ ਨਿਕਲਿਆ ਸੀ। ਉਸ ਦੀ ਮੌਤ ਬਾਰੇ ਸੂਚਨਾ ਮਿਲਣ ਤੇ ਕਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਤੇ ਮ੍ਰਿਤਕ ਦੇ ਬੇਟੇ ਨਿਤੇਸ਼ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ। ਬੇਟੇ ਨੇ ਕਿਹਾ ਕਿ ਉਸ ਦੇ ਪਿਤਾ ਦੀ ਹੱਤਿਆ ਕੀਤੀ ਗਈ ਹੈ, ਉਹ ਹੋਟਲ ਵਿੱਚ ਦੋਸਤਾਂ ਨੂੰ ਮਿਲਣ ਗਏ ਸਨ। ਪੁਲਸ ਅਨੁਸਾਰ ਰਾਮ ਕ੍ਰਿਪਾਲ ਸਿੰਘ ਬੇਕਰੀ ਕਾਰੋਬਾਰ ਕਰਦਾ ਸੀ। ਪਰਵਾਰ ਵਿੱਚ ਪਤਨੀ ਅਤੇ ਦੋ ਬੇਟੇ ਹਨ। ਵੱਡਾ ਬੇਟਾ ਨਿਤੇਸ਼ ਸਿੰਘ ਪਿਤਾ ਦੇ ਨਾਲ ਕਾਰੋਬਾਰ ਵਿੱਚ ਮਦਦ ਕਰਦਾ ਹੈ।

Continue Reading

ਪੰਜਾਬੀ ਖ਼ਬਰਾਂ

1984 ਦੇ ਦੰਗਿਆਂ ਦਾ ਮਾਮਲਾ:ਲੰਡਨ ਤੋਂ ਔਰਤ ਨੇ ਫੋਨ ਉਤੇ ਬਿਆਨ ਦਿੱਤਾ, ਭਾਰਤ ਆਉਣ ਤੋਂ ਨਾਂਹ

Published

on

anti-Sikh riot case

ਕਾਨਪੁਰ, 18 ਜਨਵਰੀ – ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੇ ਕੇ ਕਾਲੋਨੀ ਕਾਨਪੁਰ ਵਿੱਚ ਦੋ ਸਕੇ ਭਰਾਵਾਂ ਦੀ ਹੱਤਿਆ ਹੋਈ ਸੀ। ਉਨ੍ਹਾਂ ਵਿੱਚੋਂ ਵੱਡੇ ਭਰਾ ਦੀ ਪਤਨੀ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿੰਦੀ ਹੈ। ਵਿਸ਼ੇਸ਼ ਜਾਂਚ ਟੀੰਮ (ਐਸ ਆਈ ਟੀ) ਨੇ ਫੋਨ `ਤੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਘਟਨਾ ਦਾ ਸਾਰਾ ਵੇਰਵਾ ਦੱਸਿਆ ਹੈ, ਪਰ ਕਾਨਪੁਰ ਆ ਕੇ ਬਿਆਨ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸ ਦੀ ਦਰਾਣੀ ਦੇ ਬਿਆਨ ਲੈਣ ਲਈ 25 ਜਨਵਰੀ ਨੂੰ ਐਸ ਆਈ ਟੀ ਚੇਨਈ ਜਾਵੇਗੀ।
ਵਰਨਣ ਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਦੰਗਿਆਂ ਵਿੱਚ ਜੇ ਕੇ ਕਾਲੋਨੀ ਵਿੱਚ ਇੱਕ ਨਵੰਬਰ 1984 ਸਵੇਰੇ ਨਰਿੰਦਰ ਸਿੰਘ ਤੇ ਉਸ ਦੇ ਭਰਾ ਸੁਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੰਗਾਕਾਰੀਆਂ ਨੇ ਘਰ ਨੂੰ ਅੱਗ ਲਾ ਦਿੱਤੀ ਸੀ। ਨਰਿੰਦਰ ਸਿੰਘ ਦੀ ਪਤਨੀ ਕੁਝ ਸਮਾਂ ਪੰਜਾਬ ਰਹੀ ਤੇ ਫਿਰ ਦੋਵਾਂ ਬੱਚਿਆਂ ਨਾਲ ਲੰਡਨ ਚਲੀ ਗਈ ਸੀ। ਸੁਰਿੰਦਰ ਸਿੰਘ ਦੀ ਪਤਨੀ ਹਰਵਿੰਦਰ ਕੌਰ ਬੱਚਿਆਂ ਨਾਲ ਚੇਨਈ ਚਲੀ ਗਈ। ਐਸ ਆਈ ਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜੀਤ ਕੌਰ ਦਾ ਮੋਬਾਈਲ ਨੰਬਰ ਲੈ ਕੇ ਫੋਨ ਕੀਤਾ ਅਤੇ ਘਟਨਾ ਦੇ ਬਾਰੇ ਪੁੱਛਗਿੱਛ ਕੀਤੀ। ਜਾਣਕਾਰ ਸੂਤਰਾਂ ਮੁਤਾਬਕ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਅਚਾਨਕ ਸੌ ਤੋਂ ਵੱਧ ਲੋਕਾਂ ਦੀ ਭੀੜ ਆਈ ਅਤੇ ਭੰਨਤੋੜ ਕਰਨ ਤੇ ਅੱਗ ਲਾਉਣ ਲੱਗੀ। ਬਚਣ ਲਈ ਉਹ ਦਰਾਣੀ ਹਰਵਿੰਦਰ ਕੌਰ ਨਾਲ ਬੱਚਿਆਂ ਨੂੰ ਲੈ ਕੇ ਛੱਤ ਵੱਲੋਂ ਨਿਕਲ ਗਏ, ਪਰ ਪਤੀ ਅਤੇ ਦਿਓਰ ਨੂੰ ਦੰਗਾਕਾਰੀਆਂ ਨੇ ਘੇਰ ਕੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਮਾਰਨ ਪਿੱਛੋਂ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਾਂਚ ਟੀਮ ਨੇ ਮਨਜੀਤ ਕੌਰ ਨੂੰ ਕੋਰਟ ਵਿੱਚ ਬਿਆਨ ਦੇਣ ਨੂੰ ਕਿਹਾ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।

Continue Reading

ਪੰਜਾਬੀ ਖ਼ਬਰਾਂ

ਮਾਂ ਚਾਰ ਸਾਲਾ ਬੇਟੀ ਨੂੰ ਛੱਡ ਕੇ ਦੋਸਤ ਨਾਲ ਭੱਜੀ

Published

on

lovers

*ਬਦਨਾਮੀ ਦੇ ਡਰੋਂ ਸਹੁਰੇ ਨੇ ਜ਼ਹਿਰਨਿਗਲਿਆ
ਲੁਧਿਆਣਾ, 18 ਜਨਵਰੀ – ਚਾਰ ਸਾਲਾ ਬੇਟੀ ਨੂੰ ਸਹੁਰੇ ਘਰ ਛੱਡ ਕੇ ਮਾਂ ਕਿਸੇ ਦੋਸਤ ਨਾਲ ਭੱਜ ਗਈ। ਇਸ ਬਦਨਾਮੀ ਦੇ ਡਰੋਂ ਸਹੁਰੇ ਕਰਮਜੀਤ ਸਿੰਘ (58) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਥਾਣਾ ਡੇਹਲੋਂ ਦੀ ਪੁਲਸ ਨੇ ਜੋਤੀ, ਉਸ ਦੀ ਮਾਂ ਹਰਵਿੰਦਰ ਕੌਰ, ਪਿਤਾ ਪ੍ਰੀਤਮ ਸਿੰਘ ਵਾਸੀ ਵਿਸ਼ਵਕਰਮਾ ਕਾਲੋਨੀ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਜੋਤੀ ਨਾਲ ਸੱਤ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਹੈ। ਬੀਤੀ 11 ਜਨਵਰੀ ਨੂੰ ਪਤਨੀ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ। ਆਪਣੇ ਪੱਧਰ ਤੇ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਕੁਝ ਦਿਨਾਂ ਬਾਅਦ ਜੋਤੀ ਨੇ ਆਪਣੇ ਮਾਪਿਆਂ ਘਰ ਫ਼ੋਨ ਕਰਕੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਚੰਡੀਗੜ੍ਹ ਰਹਿ ਰਹੀ ਹੈ ਅਤੇ ਵਾਪਸ ਮੁੜਨਾ ਨਹੀਂ ਚਾਹੁੰਦੀ। ਪਵਿੱਤਰ ਨੇ ਪੁਲਸ ਦੀ ਮਦਦ ਨਾਲ ਲੋਕੇਸ਼ਨ ਕਢਵਾਈ ਤਾਂ ਪਤਾ ਲੱਗਾ ਕਿ ਪਤਨੀ ਜ਼ੀਰਕਪੁਰ ਵਿੱਚ ਹੈ। ਉਸ ਦੇ ਪਿਤਾ ਨੇ ਆਪਣੇ ਕੁੜਮ ਨੂੰ ਫ਼ੋਨ ਕਰਕੇ ਬੇਟੀ ਨੂੰ ਸਮਝਾਉਣ ਨੂੰ ਕਿਹਾ ਤਾਂ ਉਹ ਅੱਗੋਂ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ਪਿੱਛੋਂ ਪਿਤਾ ਮਾਨਸਿਕ ਤੌਰਤੇ ਪ੍ਰੇਸ਼ਾਨ ਹੋ ਗਿਆਤੇ ਪਰਵਾਰ ਦੀ ਬਦਨਾਮੀ ਦੇ ਡਰੋਂ ਜ਼ਹਿਰੀਲਾ ਪਦਾਰਥ ਨਿਗਲ ਲਿਆ। ਕੱਲ੍ਹ ਸਵੇਰੇ ਜਦ ਮਾਂ ਉਸ ਦੇ ਪਿਤਾ ਨੂੰ ਚਾਹ ਦੇਣ ਗਈ ਤਾਂ ਉਹ ਬਾਥਰੂਮ ਦੇ ਬਾਹਰ ਬੇਸੁੱਧ ਡਿੱਗੇ ਹੋਏ ਸਨ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਅਨੁਸਾਰ ਮੁਲਜ਼ਮਾਂ ਨੂੰ ਜਲਦ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca