Most of the CCTV cameras were turned off at the time of the Israeli em
Connect with us [email protected]

Uncategorized

ਇਜ਼ਰਾਇਲੀ ਦੂਤਘਰ ਧਮਾਕੇ ਵੇਲੇ ਬਹੁਤੇ ਸੀ ਸੀ ਟੀ ਵੀ ਬੰਦ ਨਿਕਲੇ

Published

on

delhi

ਨਵੀਂ ਦਿੱਲੀ, 31 ਜਨਵਰੀ – ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਬੀਤੇ ਸ਼ੁੱਕਰਵਾਰ ਹੋਏ ਹਲਕੇ ਧਮਾਕੇ ਦੀ ਜਾਂਚ ਕਰਨ ਵਾਲਿਆਂ ਹੱਥ ਹਾਲੇ ਤੱਕ ਕੁਝ ਠੋਸ ਨਹੀਂ ਲੱਗਾ ਹੈ। ਧਮਾਕੇ ਨੇੜਲੇ ਬਹੁਤੇ ਸੀ ਸੀ ਟੀ ਵੀ ਕੈਮਰੇ ਘਟਨਾ ਵਾਪਰਨ ਵੇਲੇ ਕੰਮ ਨਹੀਂ ਕਰ ਰਹੇ ਸਨ। ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਦੀ ਜਾਂਚ ਟੀਮ ਨੇ ਦੂਤਘਰ ਦੇ ਨੇੜੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਤੇ ਕੁਝ ਹੋਰ ਸਬੂਤ ਇਕੱਠੇ ਕੀਤੇ ਹਨ।
ਜਾਣਕਾਰ ਸੂਤਰਾਂ ਮੁਤਾਬਕ ਇਸ ਇਲਾਕੇ ਵਿਚਲੇ ਕੁਝ ਹੋਰ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਪੁਲਸ ਨੂੰ ਮਿਲ ਗਈ ਹੈ, ਪਰ ਬਿਲਕੁਲ ਨੇੜਲੇ ਕੈਮਰਿਆਂ ਦੀ ਫੁਟੇਜ ਨਹੀਂ ਮਿਲ ਸਕੀ। ਇਸ ਤੋਂ ਪਹਿਲਾਂ ਜਿਹੜੀ ਰਿਕਾਰਡਿੰਗ ਪੁਲਸ ਕੋਲ ਹੈ, ਉਸ ਵਿੱਚ ਦੂਤਘਰ ਨੇੜੇ ਇੱਕ ਵਾਹਨ ਸ਼ੱਕੀ ਢੰਗ ਨਾਲ ਘੁੰਮਦਾ ਦਿੱਸਦਾ ਹੈ। ਇੱਕ ਹੋਰ ਸੂਤਰ ਨੇ ਦੱਸਿਆ ਕਿ ਫੋਰੈਂਸਿਕ ਮਾਹਰਾਂ ਨੇ ਘਟਨਾ ਸਥਾਨ ਤੋਂ ਕੁਝ ਨਮੂਨੇ ਲਏ ਹਨ, ਜਿਸ ਤੋਂ ਪਤਾ ਲੱਗ ਸਕੇਗਾ ਕਿ ਧਮਾਕੇ ਵਿੱਚ ਕਿਹੜੇ ਕੈਮੀਕਲ ਵਰਤੇ ਗਏ ਸਨ। ਜਾਣਕਾਰ ਸੂਤਰਾਂ ਮੁਤਾਬਕ ਘਟਨਾ ਸਥਾਨ ਤੋਂ ਬਾਲ ਬੇਅਰਿੰਗ ਮਿਲੇ ਹਨ। ਧਮਾਕੇ ਦਾ ਪ੍ਰਭਾਵ 20-25 ਮੀਟਰ ਤੱਕ ਮਹਿਸੂਸ ਕੀਤਾ ਗਿਆ ਸੀ। ਧਮਾਕੇ ਵਾਲੀ ਥਾਂ ਤੋਂ ਇਜ਼ਰਾਈਲੀ ਦੂਤਘਰ ਦੇ ਨਾਂਅ ਇੱਕ ਲਿਫਾਫਾ ਮਿਲਿਆ ਸੀ, ਜਿਸ ਵਿੱਚ ਇੱਕ ਨੋਟ ਸੀ। ਵਰਨਣ ਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਭਾਰਤ ਤੇ ਇਜ਼ਰਾਈਲ ਨੇ ਆਪਣੇ ਕੂਟਨੀਤਕ ਰਿਸ਼ਤੇ ਸਥਾਪਤ ਹੋਣ ਦੀ 29ਵੀਂ ਵਰ੍ਹੇਗੰਢ ਮਨਾਈ ਸੀ।
ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੌਨ ਮਲਕਾ ਨੇ ਕਿਹਾ ਕਿ ਇਸ ਗੱਲ ਉਤੇ ਯਕੀਨ ਕਰਨ ਦੇ ਕਈ ਕਾਰਨ ਹਨ ਕਿ ਇਹ ਅੱਤਵਾਦੀ ਹਮਲਾ ਹੈ, ਪਰ ਉਹ ਹੈਰਾਨ ਨਹੀਂ ਹਨ, ਕਿਉਂਕਿ ਖੁਫੀਆ ਸੂਚਨਾਵਾਂ ਮੁਤਾਬਕ ਪਿਛਲੇ ਕਈ ਹਫਤਿਆਂ ਤੋਂ ਉਚ ਦਰਜੇ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਅਥਾਰਟੀ ਤੇ ਦੂਤਘਰ ਭਾਰਤੀ ਅਥਾਰਟੀ ਨੂੰ ਜਾਂਚ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ। ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਵੱਲੋਂ ਕੁਝ ਲੋਕਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਕੁਝ ਇਰਾਨੀ ਨਾਗਰਿਕ ਵੀ ਸ਼ਾਮਲ ਹਨ।

Latest Crime News

Uncategorized

ਬਾਰਡਰ ਉੱਤੇ ਫਾਇਰਿੰਗ ਰੋਕਣ ਲਈ ਭਾਰਤ-ਪਾਕਿ ਦੋਵੇਂ ਦੇਸ਼ ਰਾਜ਼ੀ

Published

on

pakistan and india

ਦੋਵੇਂ ਦੇਸ਼ਾਂ ਦੇ ਡੀ ਜੀ ਐੱਮ ਓਵਿਚਾਲੇ ਸਹਿਮਤੀ ਬਣੀ
ਨਵੀਂ ਦਿੱਲੀ, 25 ਫਰਵਰੀ, – ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟੋਰਲ ਰੇਖਾ (ਐੱਲਓਸੀ) ਸਮੇਤ ਬਾਰਡਰ ਦੇ ਸਾਰੇ ਸੈਕਟਰਾਂਵਿੱਚ ਲੰਬੇ ਸਮੇਂ ਤੋਂ ਹੁੰਦੀ ਜੰਗਬੰਦੀ ਉਲੰਘਣਾ ਨੂੰ ਰੋਕਣਨੂੰ ਦੋਵੇਂ ਦੇਸ਼ ਰਾਜ਼ੀ ਹੋ ਗਏ ਹਨ। ਲੰਮੇ ਸਮੇਂ ਪਿੱਛੋਂ ਦੋਵੇਂ ਦੇਸ਼ਾਂ ਦੇ ਫ਼ੌਜੀ ਡਾਇਰੈਕਟਰ ਜਨਰਲ (ਡੀ ਜੀ ਐੱਮ ਓ) ਦੀ ਆਪਸੀ ਗੱਲਬਾਤ ਵਿੱਚ ਬਾਰਡਰ ਉੱਤੇ ਜੰਗਬੰਦੀ ਦੀ ਉਲੰਘਣਾ ਰੋਕਣਦੀ ਸਹਿਮਤੀ ਬਣੀ ਹੈ। ਇਸ ਪਿੱਛੋਂ ਭਾਰਤ-ਪਾਕਿਸਤਾਨ ਦੋਵਾਂ ਨੇ ਅੱਜ ਵੀਰਵਾਰ ਸਾਂਝਾ ਬਿਆਨ ਜਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਗੱਲ ਕਹੀ। ਤਾਜ਼ਾ ਸਹਿਮਤੀ 24-25 ਫਰਵਰੀ ਦੀ ਦਰਮਿਆਨੀ ਰਾਤ ਤੋਂ ਲਾਗੂਕਰ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਗੰਭੀਰ ਉਤਰਾਅ-ਚੜ੍ਹਾਅ ਵਾਲੇ ਸੰਬੰਧਾਂ ਦੇ ਪੱਖ ਤੋਂ ਜੰਗਬੰਦੀ ਦੀ ਉਲੰਘਣਾ ਨਾ ਕਰਨਦੀ ਸਹਿਮਤੀ ਬਹੁਤ ਮਹੱਤਵਪੂਰਨ ਹੈ ਅਤੇ ਖਾਸ ਤੌਰ ਉੱਤੇ ਸਰਜੀਕਲ ਅਤੇ ਬਾਲਾਕੋਟ ਏਅਰ ਸਟਰਾਈਕ ਵਰਗੇ ਦੌਰ ਕੰਢੇ ਫਿਰ ਪੁੱਜ ਚੁੱਕੇ ਭਾਰਤ-ਪਾਕਿ ਸਬੰਧਾਂ ਦੇ ਤਾਜ਼ਾ ਦੌਰਵਿੱਚ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਦੀ ਰਜ਼ਾਮੰਦੀ ਦੋਵਾਂ ਦੇ ਰਿਸ਼ਤਿਆਂ ਨੂੰ ਲੀਹ ਉੱਤੇ ਲਿਆਉਣ ਦੇ ਯਤਨਾਂ ਦਾ ਸੰਕੇਤ ਹੈ।
ਬਾਰਡਰ ਉੱਤੇ ਦੋਵੇਂ ਪਾਸਿਓਂ ਗੋਲ਼ੀਬਾਰੀ ਰੋਕਣਵਾਲੀ ਰਜ਼ਾਮੰਦੀ ਬਾਰੇ ਫ਼ੌਜ ਵੱਲੋਂ ਦਿੱਤੇ ਬਿਆਨ ਵਿੱਚ ਦੋਵੇਂ ਡੀ ਜੀ ਐੱਮ ਓ ਵਿਚਾਲੇ ਹਾਟਲਾਈਨ ਉੱਤੇ ਹੋਈ ਗੱਲਬਾਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਡੀ ਜੀ ਐੱਮ ਓ ਵਿਚਾਲੇ ਰੈਗੂਲਰ ਪ੍ਰਬੰਧਾਂ ਹੇਠ ਹਾਟਲਾਈਨ ਰਾਹੀਂ ਹੋਈ ਗੱਲਬਾਤਵਿੱਚ ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂ ਵਿੱਚ ਆਜ਼ਾਦੀ, ਬੇਬਾਕ ਤੇ ਸੁਹਿਰਦ ਵਾਤਾਵਰਨ ਵਿੱਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਕੀਤੀ ਗਈ ਤੇਬਾਰਡਰ ਉੱਤੇ ਸ਼ਾਂਤੀ ਲਈ ਆਪਸੀ ਤੌਰ ਉੱਤੇ ਲਾਹੇਵੰਦ ਅਤੇ ਪੱਕੀ ਸ਼ਾਂਤੀ ਲਈ ਦੋਵੇਂ ਡੀ ਜੀ ਐੱਮ ਓ ਨੇ ਚਰਚਾ ਕੀਤੀ। ਬਿਆਨਵਿੱਚ ਦੋਵੇਂ ਦੇਸ਼ਾਂ ਦੇ ਅਫਸਰਾਂ ਨੇ ਸਾਰੇ ਆਪਸੀ ਸਮਝੌਤਿਆਂ, ਸਮਝ ਤੇ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਸਖਤੀ ਨਾਲ ਪਾਲਣਾ ਲਈ 24-25 ਫਰਵਰੀ 2021 ਦੀ ਵਿਚਲੀ ਰਾਤ ਤੋਂ ਕੰਟਰੋਲ ਰੇਖਾ ਤੇ ਹੋਰ ਸਾਰੇ ਖੇਤਰਾਂਵਿੱਚ ਗੋਲ਼ੀਬਾਰੀ ਨਾ ਕਰਨਦੀ ਰਜ਼ਾਮੰਦੀ ਪ੍ਰਗਟਾਈ ਹੈ।ਜੰਗਬੰਦੀ ਉੱਤੇ ਅਮਲ ਬਾਰੇ ਇਸ ਤਾਜ਼ਾ ਰਜ਼ਾਮੰਦੀ ਦੇ ਸੰਬੰਧਵਿੱਚ ਪਾਕਿਸਤਾਨੀ ਫ਼ੌਜ ਨੇ ਵੀ ਇਸਲਾਮਾਬਾਦ ਵਿੱਚ ਏਦਾਂ ਦਾ ਬਿਆਨ ਜਾਰੀ ਕੀਤਾ ਹੈ। ਇਸ ਪਹਿਲ ਨੂੰ ਅਗੇ ਵਧਾਉਣਵਿੱਚ ਅੜਿੱਕੇ ਤੋਂ ਬਚਣ ਲਈ ਦੋਵੇਂ ਡੀ ਜੀ ਐੱਮ ਓ ਨੇ ਦੁਹਰਾਇਆ ਕਿ ਕਿਸੇ ਅਣਕਿਆਸੇ ਹਾਲਾਤ ਜਾਂ ਗ਼ਲਤ ਫਹਿਮੀ ਦਾ ਹੱਲ ਕੱਢਣ ਲਈ ਹਾਟਲਾਈਨ ਸੰਪਰਕ ਅਤੇ ਬਾਰਡਰ ਫਲੈਗ ਮੀਟਿੰਗ ਦੇ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਤੇ ਪਾਕਿਸਤਾਨ ਵਿਚਾਲੇ ਬਾਰਡਰ ਉੱਤੇ ਸ਼ਾਂਤੀ ਰੱਖਣ ਲਈ 2003 ਤੋਂ ਜੰਗਬੰਦੀ ਸਮਝੌਤਾ ਲਾਗੂ ਹੈ, ਪਰ ਪਾਕਿਸਤਾਨ ਵੱਲੋਂਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਕਾਰਨ ਇਸ ਦੀ ਪਾਲਣਾ ਘੱਟ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਜੰਗਬੰਦੀ ਉਲੰਘਣਾ ਤੇ ਵੱਡੀ ਹਿੰਸਕ ਗੋਲ਼ੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ।

Read More Punjabi Breaking News Portal

Continue Reading

Uncategorized

ਚਿਨਮਿਆਨੰਦ ਕਾਲਜ ਦੀ ਵਿਦਿਆਰਥਣ ਸੜੀ ਹਾਲਤ ਵਿੱਚ ਮਿਲੀ

Published

on

death

ਸ਼ਾਹਜਹਾਂਪੁਰ, 24 ਫਰਵਰੀ – ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਦੇ ਟਰੱਸਟ ਵੱਲੋਂ ਚਲਾਏ ਜਾਂਦੇ ਕਾਲਜ ਦੀ ਵਿਦਿਆਰਥਣ ਸ਼ਾਹਜਹਾਂਪੁਰ ਜ਼ਿਲੇ੍ਹ ‘ਚ ਕੌਮੀ ਰਾਜ ਮਾਰਗ ‘ਤੇ ਸੜੀ ਹੋਈ ਹਾਲਤ ਵਿੱਚ ਮਿਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਬੀ ਏ ਦੂਜੇ ਵਰ੍ਹੇ ਦੀ ਵਿਦਿਆਰਥਣ ਨੂੰ ਅੱਗੇ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਉਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਸੜਕ ਕੰਢੇ ‘ਤੇ ਪਈ ਸੀ।ਉਸ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਪੁਲਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਵਿਦਿਆਰਥਣ ਸੱਠ ਫੀਸਦੀ ਸੜ ਚੁੱਕੀ ਹੈ ਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਲੜਕੀ ਆਪਣੇ ਪਿਤਾ ਨਾਲ ਸੋਮਵਾਰ ਨੂੰ ਕਲਾਸਾਂ ਲਾਉਣ ਲਈ ਆਈ ਸੀ। ਉਹ ਜਦੋਂ ਕਲਾਸਾਂ ਲਾਉਣ ਮਗਰੋਂ ਬਾਹਰ ਨਾ ਆਈ ਤਾਂ ਪਿਤਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ ਵਿੱਚ ਪਿਤਾ ਨੂੰ ਪਤਾ ਲੱਗਾ ਕਿ ਉਹ ਲਖਨਊ-ਬਰੇਲੀ ਕੌਮੀ ਰਾਜ ਮਾਰਗ ‘ਤੇ ਜ਼ਖਮੀ ਹਾਲਤ ਵਿੱਚ ਪਈ ਹੈ। ਪਿਤਾ ਨੇ ਦੱਸਿਆ ਕਿ ਉਹ ਹਫਤੇ ਵਿੱਚ ਇੱਕ ਦਿਨ ਆਪਣੀ ਧੀ ਨੂੰ ਕਾਲਜ ਛੱਡਣ ਆਉਂਦੇ ਸਨ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ ਕਿ ਉਸ ਦੀ ਧੀ ਸੜੀ ਹੋਈ ਹਾਲਤ ਵਿੱਚ ਮਿਲੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇੱਕ ਹੋਰ ਵੱਖਰੀ ਘਟਨਾ ਦੌਰਾਨ ਪੰਜ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ, ਜਦ ਕਿ ਉਸ ਦੀ ਸੱਤ ਸਾਲਾਂ ਦੀ ਚਚੇਰੀ ਭੈਣ ਜ਼ਖਮੀ ਹੈ। ਉਹ ਕੰਠ ਥਾਣੇ ਦੇ ਪਿੰਡ ਦੇ ਬਾਹਰ ਟਿਊਬਵੈਲ ‘ਤੇ ਨਹਾਉਣ ਗਈਆਂ ਸਨ। ਜਦੋਂ ਉਹ ਦੇਰ ਤੱਕ ਘਰ ਨਾ ਪਰਤੀਆਂ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ। ਇੱਕ ਬੱਚੀ ਦੀ ਲਾਸ਼ ਪਿੰਡ ਦੇ ਬਾਹਰ ਖੇਤ ‘ਚੋਂ ਮਿਲੀ, ਜਦ ਕਿ ਦੂਜੀ ਬੱਚੀ ਗੁਆਂਢੀ ਪਿੰਡ ਫਾਜ਼ਿਲਪੁਰ ‘ਚ ਜ਼ਖਮੀ ਹਾਲਤ ਵਿੱਚ ਮਿਲੀ।

Continue Reading

Uncategorized

ਸੁਪਰੀਮ ਕੋਰਟ ਨੇ ਕਿਹਾ:ਗੱਲਬਾਤ ਦੇ ਵੇਰਵੇ ਦੇ ਆਧਾਰ ਉਤੇ ਜਾਂਚ ਨਹੀਂ ਹੋ ਸਕਦੀ

Published

on

supreme court

ਨਵੀਂ ਦਿੱਲੀ, 23 ਫਰਵਰੀ – ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਉਹ ਇਸ ਦੀ ਜਾਂਚ ਨਹੀਂ ਕਰ ਸਕਦੇ ਕਿ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ. ਇਸ਼ਵਰਈਆ ਅਤੇ ਹੇਠਲੀ ਅਦਾਲਤ ਦੇ ਇੱਕ ਸਸਪੈਂਡ ਕੀਤੇ ਹੋਏ ਮੈਜਿਸਟ੍ਰੇਟ ਵਿਚਾਲੇ ਅਮਰਾਵਤੀ ਜ਼ਮੀਨ ਘੁਟਾਲਾ ਕੇਸ ਵਿੱਚ ‘ਬੇਨਾਮੀ’ ਲੈਣ-ਦੇਣ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਫੋਨ ਉੱਤੇ ਕੀ-ਕੀ ਗੱਲਬਾਤ ਹੋਈ ਹੈ। ਇਹ ਗੱਲਬਾਤ ਚਰਚਾ ਵਿੱਚ ਹੈ।
ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ ਐਸ ਰੈਡੀ ਦੇ ਬੈਂਚ ਨੇ ਜਸਟਿਸ ਈਸ਼ਵਰਈਆ ਦੀ ਉਸ ਪਟੀਸ਼ਨ ‘ਤੇ ਵੀ ਫੈਸਲਾ ਸੁਰੱਖਿਅਤ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਸਸਪੈਂਡਿਡ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਉਨ੍ਹਾਂ ਦੀ ਗੱਲਬਾਤ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਫੋਨ ਉੱਤੇ ਹੋਈ ਉਨ੍ਹਾਂ ਦੀ ਗੱਲਬਾਤ ਨਾਲ ਅਦਾਲਤ ਦੇ ਖਿਲਾਫ ਇੱਕ ਗੰਭੀਰ ਸਾਜ਼ਿਸ਼ ਜ਼ਾਹਰ ਹੋਈ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਸੁਪਰੀਮ ਕਰੋਟ ਦੇ ਬੈਂਚ ਨੇ ਕਿਹਾ ਕਿ ਇਹ ਅਦਾਲਤ ਇਸ ਗੱਲ ਦੀ ਜਾਂਚ ਨਹੀਂ ਕਰ ਸਕਦੀ ਕਿ ਉਨ੍ਹਾਂ ਦੀ ਗੱਲਬਾਤ ਦੀ ਲਿਖਤ ਕਾਪੀ ਵਿੱਚ ਕੀ ਹੈ ਅਤੇ ਕੀ ਛੁੱਟ ਗਿਆ ਹੈ, ਇਸ ਬਾਰੇ ਹਾਈ ਕੋਰਟ ਨੂੰ ਫੈਸਲਾ ਕਰਨ ਦਿਓ।
ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ‘ਤੇ ਰੋਕ ਲਾਉਣ ਦੀ ਲੋੜ ਹੈ, ਕਿਉਂਕਿ ਸਾਬਕਾ ਜੱਜ ਦਾ ਪੱਖ ਜਾਣੇ ਬਗੈਰ ਦੋਸ਼ ਲਾਏ ਗਏ ਹਨ।ਹਾਈ ਕੋਰਟ ਦੇ ਜਾਂਚ ਦੇ ਹੁਕਮ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਪੇਸ਼ ਐਫੀਡੇਵਿਟ ਵਿੱਚ ਜਸਟਿਸ (ਸੇਵਾਮੁਕਤ) ਈਸ਼ਵਰਈਆ ਨੇ ਕਿਹਾ ਕਿ ਉਨ੍ਹਾਂ ਨੇ ਫੋਨ ‘ਤੇ ਗੱਲਬਾਤ ‘ਚ ਸਸਪੈਂਡਿਡ ਜੱਜ ਨਾਲ ਬੇਨਾਮੀ ਲੈਣ-ਦੇਣ ਦੀ ਜਾਣਕਾਰੀ ਮੰਗੀ ਸੀ, ਜਿਹੜੀ ਸੂਬੇ ਦੇ ਨਵੇਂ ਰਾਜਧਾਨੀ ਖੇਤਰ ਵਿੱਚ ਜ਼ਮੀਨੀ ਸੌਦੇ ‘ਚ ਭਿ੍ਰਸ਼ਟਾਚਾਰ ਬਾਰੇ ਸੀ।

Continue Reading

ਰੁਝਾਨ


Copyright by IK Soch News powered by InstantWebsites.ca