Impact of Kisan Morcha: More than 40 Khap Panchayats of Haryana raised
Connect with us [email protected]

Uncategorized

ਕਿਸਾਨ ਮੋਰਚੇ ਦਾ ਅਸਰ : ਹਰਿਆਣਾ ਦੀਆਂ 40 ਤੋਂ ਵੱਧ ਖਾਪ ਪੰਚਾਇਤਾਂ ਨੇ ਖੱਟਰ ਸਰਕਾਰ ਵਿਰੁੱਧ ਝੰਡਾ ਚੁੱਕਿਆ

Published

on

haryana kisan
  • ਅਜੇ ਚੌਟਾਲਾ ਵੱਲੋਂ ਨੁਕਤਾਚੀਨੀ, ਜੇ ਜੇ ਪੀ ਦੇ ਤੇਵਰ ਬਦਲੇ
    ਜੀਂਦ, 1 ਦਸੰਬਰ, – ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਓਥੋਂ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਵਿਰੋਧ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਖੱਟਰ ਸਰਕਾਰ ਦੀ ਛੁੱਟੀ ਕਰਨ ਲਈ ਉਨ੍ਹਾਂ ਦਾ ਸਮੱਰਥਨ ਵਾਪਸ ਕਰਾਉਣ ਦੀ ਤਿਆਰੀ ਕਰ ਲਈ ਹੈ।
    ਅੱਜ ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪ ਪੰਚਾਇਤਾਂ ਦੀ ਮੀਟਿੰਗ ਹੋਈ, ਜਿੱਥੇ ਖਾਪਾਂ ਨੇ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਤੇ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਭਾਜਪਾ ਮੁੱਖ ਮੰਤਰੀ ਮਨੋਨਰ ਲਾਲ ਖੱਟਰ ਦੀ ਇਸ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣ। ਖਾਪ ਪੰਚਾਇਤਾਂ ਨੇ ਕਿਹਾ ਕਿ ਇਸ ਮਕਸਦ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ, ਜੋ ਵਿਧਾਇਕਾਂ ਨੂੰਖੱਟਰ ਦਾ ਸਮੱਰਥਨ ਵਾਪਸੀ ਲਈ ਮਿਲੇਗੀ। ਇਸ ਦੇ ਨਾਲ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਖਾਪਾਂ ਆਪੋ-ਆਪਣੇ ਪੱਧਰ ਉਤੇ ਯਤਨ ਕਰਨ ਅਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ।
    ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਰਕੇ ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਰਕਾਰ ਦੇ ਲਈ ਨਵਾਂ ਖਤਰਾ ਮਹਿਸੂਸ ਹੋਣ ਲੱਗਾ ਹੈ। ਅੱਜ ਉਸ ਦੀ ਸਹਿਯੋਗੀ ਪਾਰਟੀ ਨੇ ਚੇਤਾਵਨੀ ਦੇ ਦਿੱਤੀ ਹੈ। ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਉੱਤੇ ਵੱਡਾ ਸੋਚਣਾ ਤੇ ਕਿਸਾਨੀ ਮੰਗਾਂ ਦਾ ਹੱਲ ਲੱਭਣਾ ਚਾਹੀਦਾ ਹੈ। ਭਾਜਪਾ ਨਾਲ ਹਰਿਆਣਾ ਦੀ ਸੱਤਾ ਵਿੱਚ ਸ਼ਾਮਲ ਜੇਜੇ ਪੀ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਧਰਮ ਸੰਕਟ ਵਿੱਚ ਹੈ,ਕਿਉਂਕਿਇਹ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ ਤੇ ਇਸ ਦਾ ਵੋਟ ਬੈਂਕ ਕਿਸਾਨ ਹੀਅੱਜ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰੇਉਨ੍ਹਾਂ ਨੇ ਕਿਹਾ ਕਿ ਅੰਨ-ਦਾਤਾ ਸੜਕਾਂ ਉੱਤੇ ਪ੍ਰੇਸ਼ਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੀ ਸੋਚ ਨਾਲ ਕਿਸਾਨਾਂ ਦੀ ਮੰਗ ਪੂਰੀ ਕਰੇ।

Click Here Latest Indian Political News in Punjabi

Uncategorized

ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਜਾਂਚ ਲਈ ਸੁਪਰੀਮ ਕੋਰਟ ਨੂੰ ਪਟੀਸ਼ਨ ਪੇਸ਼

Published

on

supreme court

ਨਵੀਂ ਦਿੱਲੀ, 28 ਜਨਵਰੀ – ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਵੇਲੇ ਹੋਈ ਹਿੰਸਾ ਦੀ ਜਾਂਚ ਕਰਾਉਣ ਲਈ ਇੱਕ ਕਮਿਸ਼ਨ ਬਣਾਉਣ ਵਾਸਤੇ ਸੁਪਰੀਮ ਕੋਰਟ ਚ ਪਟੀਸ਼ਨ ਪੇਸ਼ ਕੀਤੀ ਗਈ, ਜਿਸ ਵਿੱਚ ਹਿੰਸਾ ਅਤੇ 26 ਜਨਵਰੀ ਨੂੰ ਰਾਸ਼ਟਰੀ ਝੰਡੇ ਦੇ ਅਪਮਾਨ ਲਈ ਜ਼ਿੰਮੇਵਾਰ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਸਬੰਧਤ ਧਾਰਾਵਾਂ ਦਾ ਕੇਸ ਦਰਜ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਵਕੀਲ ਵਿਸ਼ਾਲ ਤਿਵਾੜੀ ਵੱਲੋਂ ਦਾਖ਼ਲ ਕੀਤੀ ਪਟੀਸ਼ਨਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮਿਸ਼ਨ ਬਣਾਇਆ ਜਾਵੇ, ਜੋ ਇਸ ਮਾਮਲੇ ਚ ਸਾਰੇ ਸਬੂਤਾਂ ਨੂੰ ਇਕੱਠੇ ਕਰੇ, ਰਿਕਾਰਡ ਕਰੇ ਅਤੇ ਸਮਾਂ-ਬੱਧ ਤਰੀਕੇ ਨਾਲ ਰਿਪੋਰਟ ਅਦਾਲਤਚ ਪੇਸ਼ ਕਰੇ। ਇਸ ਤਿੰਨ ਮੈਂਬਰੀ ਕਮਿਸ਼ਨ ਵਿੱਚ ਹਾਈ ਕੋਰਟ ਦੇ ਦੋ ਸਾਬਕਾ ਜੱਜਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਤੇ ਟਰੈਕਟਰ ਪਰੇਡ ਦੌਰਾਨ ਇਸ ਨੇ ਹਿੰਸਕ ਰੂਪ ਲੈ ਲਿਆ। ਇਸਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਮੌਕੇ ਪੁਲਸ ਅਤੇ ਕਿਸਾਨਾਂ ਚ ਹੋਈ ਹਿੰਸਾਤੇ ਦੁਨੀਆ ਦੀਆਂ ਨਜ਼ਰਾਂ ਹਨ ਅਤੇ ਮਾਮਲਾ ਇਸ ਲਈ ਗੰਭੀਰ ਹੈ ਕਿ ਜਦੋਂ ਕਿਸਾਨ ਅੰਦੋਲਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸ਼ਾਂਤੀਪੂਰਨ ਚੱਲ ਰਿਹਾ ਸੀ ਤਾਂ ਇਹ ਅਚਾਨਕ ਕਿਸ ਤਰ੍ਹਾਂ ਹਿੰਸਕ ਹੋ ਗਿਆ।

Continue Reading

Uncategorized

ਦਿੱਲੀ ਵਿੱਚ ਹੋਈ ਹਿੰਸਾ ਨੂੰ ਸੰਸਾਰ ਮੀਡੀਏ ਨੇ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ

Published

on

ਨਵੀਂ ਦਿੱਲੀ, 27 ਜਨਵਰੀ, – ਇਸ ਵਾਰੀ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ, ਭੰਨ-ਤੋੜ ਅਤੇ ਹਮਲੇ ਦੀਆਂ ਘਟਨਾਵਾਂ ਨੂੰ ਦੁਨੀਆ ਭਰ ਦੇ ਮੀਡੀਆ ਨੇ ਆਪੋ-ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਆਪੋ-ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦਿੱਲੀ ਦੇ ਇਕ ਪਾਸੇ ਜਦੋਂ ਸ਼ਾਨਦਾਰ ਪਰੇਡ ਦੇਖ ਰਹੇ ਸਨ, ਓਦੋਂ ਕੁਝ ਮੀਲ ਦੂਰ ਸ਼ਹਿਰ ਦੇ ਵੱਖ-ਵੱਖਭਾਗਾਂ ਵਿਚ ਧਮੱਚੜ ਦੀਆਂ ਫੋਟੋ ਨਜ਼ਰ ਆ ਰਹੀਆਂ ਸਨ। ਰਿਪੋਰਟ ਮੁਤਾਬਕ ਕਈ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਨੋਕੀਲੇ ਖੰਜ਼ਰ ਅਤੇ ਜੰਗ ਵਿਚ ਵਰਤੀਆਂ ਜਾਣ ਵਾਲੀਆਂ ਕੁਹਾੜੀਆਂ ਸਨ, ਜੋ ਉਨ੍ਹਾਂ ਦੇ ਰਵਾਇਤੀ ਹਥਿਆਰ ਹਨ ਤੇ ਕਿਸਾਨਾਂ ਨੇ ਉਸ ਲਾਲ ਕਿਲ੍ਹੇ ਉੱਤੇ ਚੜ੍ਹਾਈ ਕਰ ਦਿੱਤੀ,ਜਿਹੜਾ ਇਕ ਹਜ਼ਾਰ ਸਾਲ ਮੁਗਲ ਹਾਕਮਾਂ ਦੀ ਰਿਹਾਇਸ਼ ਰਿਹਾ ਹੈ। ਕਈ ਥਾਂ ਇਕ ਪਾਸੇ ਪੁਲਸ ਰਾਈਫਲ ਤਾਣ ਕੇ ਖੜੀ ਸੀ ਤੇ ਦੂਸਰੇ ਪਾਸੇ ਕਿਸਾਨਾਂ ਦੀ ਭੀੜ ਸੀ। ਬਹੁਤੇ ਕਿਸਾਨ ਪਹਿਲਾਂ ਤੋਂ ਤੈਅ ਰਸਤੇਉੱਤੇ ਚੱਲ ਰਹੇ ਸਨ, ਪਰ ਕੁਝ ਕਿਸਾਨ ਆਪਣੇ ਟਰੈਕਟਰਾਂ ਨਾਲ ਸੁਪਰੀਮ ਕੋਰਟ ਦੇ ਰਾਹਵੱਲ ਨੂੰ ਵਧੇ, ਜਿਨ੍ਹਾਂ ਨੂੰ ਪੁਲਸ ਨੇ ਅੱਥਰੂ ਗੈਸ ਚਲਾ ਕੇ ਰੋਕਿਆ। ਕਿਸਾਨ ਅੰਦੋਲਨ ਦੇ ਇਕ ਨੇਤਾ ਬਲਵੀਰ ਸਿੰਘ ਰਾਜੇਵਾਲ ਦੇ ਹਵਾਲੇ ਨਾਲ ਇਸਅਖਬਾਰ ਨੇ ਲਿਖਿਆ ਹੈ ਕਿ ‘ਇਸ ਅੰਦੋਲਨ ਦੀ ਪਛਾਣ ਸੀ ਕਿ ਇਹ ਸ਼ਾਂਤਮਈ ਹੈ। ਸਰਕਾਰ ਅਫਵਾਹਾਂ ਫੈਲਾ ਰਹੀ ਹੈ। ਏਜੰਸੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜੇ ਅਸੀਂ ਸ਼ਾਂਤੀ ਪੂਰਨ ਰਹੇ ਤਾਂ ਜਿੱਤਾਂਗੇ, ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇਗੀ।’
ਆਸਟ੍ਰੇਲੀਆ ਦੇ ਸਿਡਨੀ ਮੌਰਨਿੰਗ ਹੈਰਾਲਡ ਨੇ ਖ਼ਬਰ ਛਾਪੀ ਹੈ ਕਿ ਹਜ਼ਾਰਾਂ ਕਿਸਾਨ ਉਸ ਇਤਿਹਾਸਕ ਲਾਲ ਕਿਲ੍ਹੇ ਉੱਤੇ ਜਾ ਪਹੁੰਚੇ, ਜਿੱਥੋਂ ਪ੍ਰਧਾਨ ਮੰਤਰੀ ਮੋਦੀ ਸਾਲ ਵਿਚ ਇਕ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹਨ। ਅਖ਼ਬਾਰ ਨੇ ਦਿੱਲੀ ਦੇ ਇਕ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਆਗੂ ਅੰਬਰਕੁਮਾਰ ਘੋਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨ ਸੰਗਠਨਾਂ ਦੀ ਪਕੜ ਬੜੀ ਮਜ਼ਬੂਤ ਹੈ। ਉਨ੍ਹਾਂ ਕੋਲ ਆਪਣੇ ਸਮਰਥਕਾਂ ਨੂੰ ਐਕਟਿਵ ਕਰਨ ਲਈ ਸਰੋਤ ਹਨ ਅਤੇ ਉਹ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ।
ਟੀ ਵੀ ਚੈਨਾਲ ਅਲਜਜ਼ੀਰਾ ਨੇ ਖ਼ਬਰ ਸ਼ੁਰੂਕਰਦਿਆਂ ਕਿਹਾ ਹੈ ਕਿ ਭਾਰਤ ਦੇ ਹਜ਼ਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਰਾਜਧਾਨੀ ਵਿਚ ਮੁਗਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਕੰਪਲੈਕਸ ਉੱਤੇ ਇਕ ਤਰ੍ਹਾਂ ਹਮਲਾ ਬੋਲ ਦਿੱਤਾ। ਖ਼ਬਰ ਮੁਤਾਬਕ ਗਣਤੰਤਰ ਦਿਵਸ ਪਰੇਡ ਦੇ ਕਾਰਨ ਕੀਤੇ ਵੱਡੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿਚ ਜਾ ਵੜੇ,ਜਿੱਥੇ ਸਿੱਖ ਕਿਸਾਨਾਂ ਨੇ ਕੇਸਰੀ ਝੰਡਾ ਲਹਿਰਾਇਆ, ਇਹ ਉਹੀ ਲਾਲ ਕਿਲ੍ਹਾ ਹੈ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਨੂੰ ਮਨਾਏ ਜਾਂਦੇ ਆਜ਼ਾਦੀ ਦਿਨ ਦੇ ਮੌਕੇ ਤਿਰੰਗਾ ਝੁਲਾਉਂਦੇ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਦੀਖਬਰ ਹੈ ਕਿ ਇਤਿਹਾਸਿਕ ਲਾਲ ਕਿਲ੍ਹੇ ਦੇ ਇਕ ਮੀਨਾਰ ਉੱਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਖ਼ਬਰ ਮੁਤਾਬਕ ਖੇਤੀ ਕਾਨੂੰਨਾਂ ਵਿਚ ਸੁਧਾਰ ਦਾ ਵਿਰੋਧ ਕਰਦੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਬੈਰੀਕੇਡ ਤੋੜ ਕੇ ਇਤਿਹਾਸਿਕ ਲਾਲ ਕਿਲ੍ਹੇ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉੱਥੇ ਆਪਣੇ ਝੰਡੇ ਲਾ ਦਿੱਤੇ। ਇਸ ਖ਼ਬਰ ਨਾਲ ਛਾਪੀਆਂ ਤਸਵੀਰਾਂ ਵਿੱਚ ਡਾਨ ਨੇ ਦਿਖਾਇਆ ਹੈ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੀ ਮੀਨਾਰ ਉੱਤੇ ਚੜ੍ਹ ਕੇ ਝੰਡੇ ਲਾ ਰਹੇ ਹਨ, ਜਿੱਥੇ ਇਕ ਪ੍ਰਦਰਸ਼ਨਕਾਰੀ ਦੇ ਹੱਥ ਵਿਚ ਤਲਵਾਰ ਵੀ ਹੈ।
ਬ੍ਰਿਟੇਨ ਦੇ ਅਖਬਾਰ ਗਾਰਡੀਅਨ ਮੁਤਾਬਕ ਲਾਲ ਕਿਲ੍ਹੇ ਦੀ ਗੁੰਬਦ ਉੱਤੇ ਚੜ੍ਹ ਕੇ ਸਿੱਖ ਧਰਮ ਦਾ ਝੰਡਾ ‘ਨਿਸ਼ਾਨ ਸਾਹਿਬ’ ਲਹਿਰਾਉਣ ਵਾਲੇ ਪੰਜਾਬ ਦੇ ਇੱਕ ਕਿਸਾਨ ਦਿਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਰੀਂਗੀ। ਪਹਿਲਾਂ ਵੀ ਸਾਡੇ ਵਡੇਰਿਆਂ ਨੇ ਇਸ ਕਿਲ੍ਹੇ ਉੱਤੇ ਕਈ ਵਾਰ ਚੜ੍ਹਾਈ ਕੀਤੀ ਹੈ। ਇਹ ਸਰਕਾਰ ਲਈ ਸੰਦੇਸ਼ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਫਿਰ ਇਹ ਕਰ ਸਕਦੇ ਹਾਂ।

Continue Reading

Uncategorized

ਕਤਲ ਕੇਸ ਵਿੱਚ ਬੇਗੁਨਾਹ ਮਾਤਾ ਪਿਤਾ ਜੇਲ੍ਹ ਵਿੱਚ, ਬੱਚੇ ਰੁਲਦੇ ਰਹੇ

Published

on

arrest

ਆਗਰਾ, 25 ਜਨਵਰੀ – ਬੱਚੇ ਦੀ ਹੱਤਿਆ ਦੇ ਸ਼ੱਕ ਦੇ ਜੁਰਮ ਵਿੱਚ ਪੰਜ ਸਾਲ ਬੇਗੁਨਾਹ ਜੋੜਾ ਸੀਖਾਂ ਦੇ ਪਿੱਛੇ ਰਿਹਾ ਅਤੇ ਉਨ੍ਹਾਂ ਦੇ ਬੱਚੇ ਆਸ਼ਰਮ ਵਿੱਚ ਰੁਲਦੇ ਰਹੇ। ਕੋਰਟ ਤੋਂ ਬਰੀ ਹੋਣ ਪਿੱਛੋਂ ਜੋੜਾ ਜੇਲ੍ਹ ਤੋਂ ਨਿਕਲਿਆ ਤਾਂ ਉਨ੍ਹਾਂ ਨੇ ਬੱਚਿਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਕੱਲ੍ਹ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਬੱਚੇ ਕਾਨਪੁਰ ਦੇ ਬਾਲ ਗ੍ਰਹਿ ਵਿੱਚ ਹਨ। ਇਸ ਕਮੇਟੀ ਦੇ ਜ਼ਰੀਏ ਉਨ੍ਹਾਂ ਨੂੰ ਇਥੇ ਲਿਆਂਦਾ ਜਾਏਗਾ। ਇਸ ਜਿਲ੍ਹੇ ਦੇ ਵਾਸੀ ਯੋਗੇਂਦਰ ਸਿੰਘ ਦੇ ਛੇ ਸਾਲਾ ਬੇਟੇ ਰਣਜੀਤ ਦੀ ਇੱਕ ਸਤੰਬਰ 2015 ਨੂੰ ਹੱਤਿਆ ਹੋ ਗਈ ਸੀ। ਉਸ ਦੀ ਲਾਸ਼ ਕੋਤਵਾਲ ਧਰਮਸ਼ਾਲਾ ਕੋਲ ਬ੍ਰਹਮਚਾਰੀ ਗੁਪਤਾ ਦੇ ਬੰਦ ਮਕਾਨ ਦੀ ਛੱਤਤੇ ਮਿਲੀ ਸੀ। ਧਰਮਸ਼ਾਲਾ ਵਿੱਚ ਨਰਿੰਦਰ ਅਤੇ ਉਸ ਦੀ ਪਤਨੀ ਨਜ਼ਮਾ ਕਿਰਾਏ ਤੇ ਰਹਿੰਦੇ ਸਨ। ਯੋਗੇਂਦਰ ਦੇ ਸ਼ੱਕ ਕਰਨਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਨਰਿੰਦਰ ਦੇ ਅਨੁਸਾਰ ਉਨ੍ਹਾਂ ਦੇ ਸਾਢੇ ਤਿੰਨ ਸਾਲ ਦੀ ਬੇਟੀ ਅੰਜੂ ਅਤੇ ਅੱਠ ਸਾਲ ਦਾ ਬੇਟਾ ਅਜੀਤ ਹਨ। ਜੇਲ੍ਹ ਜਾਣ ਦੇ ਬਾਅਦ ਦੋਵੇਂ ਜਣੇ ਦਾਦੇ ਭਗਵਾਨ ਦਾਸ ਕੋਲ ਰਹਿਣ ਲੱਗੇ। ਚਾਰ ਸਾਲ ਪਾਲਣ ਕਰਨ ਦੇ ਬਾਅਦ ਦਾਦੇ ਨੇ ਖਰਾਬ ਆਰਥਿਕ ਸਥਿਤੀ ਦੱਸ ਕੇ ਮਨੁੱਖੀ ਅਧਿਕਾਰ ਕਮਿਸ਼ਨ, ਬਾਲ ਕਮਿਸ਼ਨ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਅਨਾਥ ਆਸ਼ਰਮ ਭੇਜਣ ਨੂੰ ਕਿਹਾ। 22 ਅਕਤੂਬਰ 2019 ਨੂੰ ਬਾਲ ਕਲਿਆਣ ਕਮੇਟੀ ਦੇ ਹੁਕਮ ਤੇ ਇੱਕ ਟੀਮ ਨੇ ਬੱਚਿਆਂ ਨੂੰ ਸਪੁਰਦਗੀ ਵਿੱਚ ਲੈ ਲਿਆ। ਥਾਣੇ ਦੇ ਜਨਰਲ ਡਾਇਰੀ ਵਿੱਚ ਇਹ ਸੂਚਨਾ ਲਿਖੀ ਗਈ। 24 ਅਕਤੂਬਰ 2019 ਨੂੰ ਬੱਚਿਆਂ ਨੂੰ ਕੇਂਦਰੀ ਬਾਲ ਗ੍ਰਹਿ ਭੇਜ ਦਿੱਤਾ ਗਿਆ। ਜੁਵੇਨਾਈਲ ਮੈਜਿਸਟਰੇਟ ਦੇ ਹੁਕਮਤੇ ਦੋਵਾਂ ਬੱਚਿਆਂ ਦਾ ਮੈਡੀਕਲ ਕਰਾਇਆ ਗਿਆ। ਇਸ ਵਿੱਚ ਅਜੀਤ ਦੀ ਉਮਰ 13 ਸਾਲ ਨੌਂ ਮਹੀਨੇ ਅਤੇ ਅੰਜੂ ਦੀ ਉਮਰ 11 ਸਾਲ ਦੋ ਮਹੀਨੇ ਦੱਸੀ ਗਈ। ਬਾਲ ਗ੍ਰਹਿ ਵਿੱਚ ਨਿਯਮਾਂ ਅਨੁਸਾਰ 10 ਸਾਲ ਤੱਕ ਦੇ ਬੱਚੇ ਰੱਖੇ ਜਾਂਦੇ ਹਨ, ਇਸ ਲਈ ਅਜੀਤ ਨੂੰ 17 ਅਗਸਤ 2020 ਨੂੰ ਫਿਰੋਜ਼ਾਬਾਦ ਬਾਲ ਗ੍ਰਹਿ ਭੇਜ ਦਿੱਤਾ। 18 ਅਗਸਤ ਨੂੰ ਅੰਜੂ ਨੂੰ ਕੇਂਦਰੀ ਬਾਲ ਗ੍ਰਹਿ ਬਾਲਿਕਾ ਕਾਨਪੁਰ ਭੇਜ ਦਿੱਤਾ ਗਿਆ। 20 ਨਵੰਬਰ 2020 ਨੂੰ ਅਜੀਤ ਨੂੰ ਵੀ ਫਿਰੋਜ਼ਾਬਾਦ ਤੋਂ ਕੇਂਦਰੀ ਬਾਲ ਗ੍ਰਹਿ ਕਾਨਪੁਰ ਭੇਜ ਦਿੱਤਾ। ਅਜੇ ਦੋਵੇਂ ਕਾਨਪੁਰ ਵਿੱਚ ਹੀ ਅਲੱਗ-ਅਲੱਗ ਆਸ਼ਰਮਾਂ ਵਿੱਚ ਹਨ। ਹੁਣ ਕੋਰਟ ਨੇ ਸਬੂਤਾਂ ਦੀ ਘਾਟ ਵਿੱਚ ਨਰਿੰਦਰ ਅਤੇ ਨਜ਼ਮਾ ਨੂੰ ਬਰੀ ਕਰ ਦਿੱਤਾ ਤੇ 21 ਜਨਵਰੀ ਨੂੰ ਦੋਵੇਂ ਜੇਲ੍ਹ `ਚੋਂ ਰਿਹਾਅ ਹੋਣ ਪਿੱਛੋਂ ਬੱਚਿਆਂ ਨੂੰ ਲੱਭਦੇ ਪਏ ਹਨ।

Continue Reading

ਰੁਝਾਨ


Copyright by IK Soch News powered by InstantWebsites.ca