More than 200 people from 9 states are still missing due to the Chamoli
Connect with us [email protected]

Uncategorized

ਚਮੋਲੀ ਵਿਚਲੀ ਆਫ਼ਤ ਕਾਰਨ 9 ਰਾਜਾਂ ਦੇ ਦੋ ਸੌ ਤੋਂ ਵੱਧਲੋਕ ਅੱਜ ਤੱਕ ਵੀ ਲਾਪਤਾ

Published

on

ਦੇਹਰਾਦੂਨ, 8 ਫਰਵਰੀ, – ਉੱਤਰਾ ਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਬਨ ਨੇੜੇ ਰੈਣੀ ਪਿੰਡ ’ਚ ਗਲੇਸ਼ੀਅਰ ਟੁੱਟਣ ਨਾਲ ਆਈ ਆਫ਼ਤ ਵਿੱਚ ਮਾਰੇ ਗਏ 18 ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਪਰਹਾਲੇ ਉੱਤਰਾਖੰਡ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਪੰਜਾਬ, ਪੱਛਮੀ ਬੰਗਾਲ, ਨੇਪਾਲ, ਜੰਮੂ-ਕਸ਼ਮੀਰ ਅਤੇ ਓਡੀਸ਼ਾ ਦੇ ਕਰੀਬ 200 ਤੋਂ ਵੱਧਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਨ੍ਹਾਂ ਦੀ ਭਾਲ ਲਈ ਜੰਗੀ ਪੱਧਰ ’ਤੇ ਬਚਾਅ ਕਾਰਜ ਜਾਰੀ ਹਨ।
ਇਸ ਦੌਰਾਨ ਅੱਜ ਸੋਮਵਾਰ ਨੂੰ ਪ੍ਰਸ਼ਾਸਨ ਨੇ ਚਮੋਲੀ ਦੀ ਆਫ਼ਤ ’ਚ ਲਾਪਤਾ ਹੋਏ 115 ਵਿਅਕਤੀਆਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਤੋਂ ਇਲਾਵਾ ਲਾਪਤਾ ਹੋਏ 7 ਜਣੇ ਅਣਪਛਾਤੇ ਹਨ, ਜਿਨ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਲਾਪਤਾ ਲੋਕਾਂ ਦੀ ਸੂਚੀ ’ਚ ਸਭ ਤੋਂ ਵੱਧ ਨਾਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰਾਂ ਦਾ ਹੈ। ਇਹ ਲੋਕ ਆਫ਼ਤ ਸਮੇਂ ਉੱਥੇ ਕੰਮ ਕਰ ਰਹੇ ਸਨ। ਗਲੇਸ਼ੀਅਰ ਟੁੱਟਣ ਦੀ ਸੂਚਨਾ ਪਿੱਛੋਂ ਭਾਰਤ ਤਿੱਬਤ ਬਾਰਡਰ ਪੁਲਿਸ, ਐੱਨਡੀਆਰਐੱਫ, ਐੱਸਡੀਆਰਐੱਫ, ਏਅਰਫੋਰਸ ਅਤੇ ਸਥਾਨਕ ਪੁਲਿਸ ਬਚਾਅ ਕਾਰਜ ਚਲਾ ਰਹੇ ਹਨ।
ਮਾਹਰਾਂ ਦੇ ਮੁਤਾਬਕ ਚਮੋਲੀ ਵਿੱਚ ਜੋ ਕੁਝ 7 ਫਰਵਰੀ ਨੂੰ ਹੋਇਆ, ਉਸ ਨੇ ਇਕ ਵਾਰ ਫਿਰ ਇਸ ਰਾਜ ਵਿੱਚ ਆਈ 2013 ਦੀ ਕੁਦਰਤੀ ਆਫ਼ਤ ਦਾ ਯਾਦ ਦਿਵਾ ਦਿੱਤੀ। ਇਸ ਵਾਰ ਦੀ ਘਟਨਾ ਸਾਲ 2013 ਦੇ ਮੁਕਾਬਲੇ ਛੋਟੀ ਹੈ। ਵਿਗਿਆਨੀਆਂ ਦੀ ਭਾਸ਼ਾ ’ਚ ਇਸ ਨੂੰ ਗਲੇਸ਼ੀਅਰ ਲੇਕ ਆਊਟਬਰਸਟ ਕਹਿੰਦੇ ਹਨ। ਇਹ ਹਾਲਤ ਉਦੋਂ ਹੰੁਦੀ ਹੈ, ਜਦੋਂ ਗਲੇਸ਼ੀਅਰ ਟੁੱਟ ਕੇ ਤਬਾਹਕੁਨ ਹੜ੍ਹ ਦਾ ਰੂਪ ਧਾਰ ਲੈਂਦਾ ਹੈ। ਇਸ ਦੌਰਾਨ ਪਾਣੀ ’ਚ ਗਲੇਸ਼ੀਅਰ ਦੀ ਬਰਫ਼ ਦੀ ਮਾਤਰਾ ਕਾਫ਼ੀ ਜ਼ਿਆਦਾ ਹੰੁਦੀ ਹੈ, ਜੋ ਪਾਣੀ ਨਾਲ ਵਹਿ ਜਾਂਦੀ ਹੈ।ਕਈ ਵਾਰ ਏਦਾਂ ਦੀ ਘਟਨਾ ਨਾਲ ਝੀਲ ਬਣ ਜਾਂਦੀ ਹੈ,ਜਿਸ ਨੂੰ ਮਾਰਜੀਨਲ ਲੇਕ ਅਤੇ ਸਬ-ਮਾਰਜੀਨਲ ਲੇਕ ਕਿਹਾ ਜਾਂਦਾ ਹੈ, ਪਰ ਜਦੋਂ ਸਬ-ਮਾਰਜੀਨਲ ਲੇਕ ਟੁੱਟਦੀ ਹੈ ਤਾਂ ਇਸ ਨੂੰ ਮਾਰਜੀਨਲ ਲੇਕ ਬਰਸਟ ਕਿਹਾ ਜਾਂਦਾ ਹੈ। ਉੱਤਰਾਖੰਡ ’ਚ ਸਾਲ 2013 ’ਚ ਆਈ ਤਬਾਹਕੁਨ ਆਫ਼ਤ ਦਾ ਕਾਰਨ ਇਸ ਤਰ੍ਹਾਂ ਦੀ ਝੀਲ ਬਣੀ ਸੀ। ਇਸ ਵਾਰੀ ਦੀ ਆਫਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Click Here To Read More Punjabi News Today

Uncategorized

ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਸਿਆਸੀ ਦਖਲ ਵਿਰੁੱਧ ਅਸਤੀਫਾ ਦਿੱਤਾ

Published

on

ਮੁੰਬਈ, 1 ਮਾਰਚ – ਮਹਾਰਾਸ਼ਟਰ ਵਿੱਚ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਆਪਣੇ ਅਹੁਦੇ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਚਾਨਕ ਆਪਣਾ ਅਸਤੀਫਾ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਸੌਂਪ ਦਿੱਤਾ ਹੈ।ਸੂਤਰਾਂ ਨੇ ਦੱਸਿਆ ਕਿ ਦੋਵਾਂਵਾਈਸ ਚਾਂਸਲਰਾਂ ਨੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸੇ ਹਨ, ਪਰ ਭਾਜਪਾ ਅਸਲ ਵਿੱਚ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਦੋਸ਼ ਲਾਇਆ ਕਿ ਵਾਈਸ ਚਾਂਸਲਰਾਂ ਵੱਲੋਂ ਸੂਬਾ ਸਰਕਾਰ ਦੇ ਸਿਆਸੀ ਦਖਲਕਾਰਨ ਅਸਤੀਫਾ ਦਿੱਤਾ ਹੈ।
ਇਸ ਰਾਜ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਇਸ ਬਾਰੇ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਅਤੇ ਗਵਰਨਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਜਾਣਕਾਰ ਸੂਤਰਾਂ ਮੁਤਾਬਕ ਗਵਰਨਰ ਕੋਸ਼ਿਆਰੀ, ਜੋ ਸੂਬੇ ਵਿੱਚ ਯੂਨੀਵਰਸਿਟੀਆਂ ਦੇ ਚਾਂਸਲਰ ਹਨ, ਨੇ ਕਵਿੱਤਰੀ ਬਹਿਨਾਬਾਈ ਚੌਧਰੀ ਉਤਰੀ ਮਹਾਰਾਸ਼ਟਰ ਯੂਨੀਵਰਸਿਟੀ, ਜਲਗਾਉਂ ਦੇ ਵਾਈਸ ਚਾਂਸਲਰ ਪ੍ਰਦੀਪ ਪਾਟਿਲ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਟੈਕਨੀਕਲ ਯੂਨੀਵਰਸਿਟੀ, ਲੋਨੇਰੇ (ਜ਼ਿਲ੍ਹਾ ਰਾਏਗੜ੍ਹ) ਦੇ ਵਾਈਸ ਚਾਂਸਲਰ ਵੇਦਲਾ ਰਾਮਾ ਸ਼ਾਸਤਰੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸੇ ਦੌਰਾਨ ਏ ਬੀ ਵੀ ਪੀ ਦੀ ਕੋਂਕਣ ਦੀ ਸੂਬਾ ਸੈਕਟਰੀ ਪ੍ਰੇਰਨਾ ਪਵਾਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਏ ਬੀ ਵੀ ਪੀ ਦਾ ਮੰਨਣਾ ਹੈ ਕਿ ਇਹ ਅਸਤੀਫੇ ਸਿਆਸੀ ਦਖਲਕਾਰਨ ਦਿੱਤੇ ਗਏ ਹਨ, ਜਿਸ ਨੇ ਵਾਈਸ ਚਾਂਸਲਰਾਂ ਦੇ ਅਧਿਕਾਰਾਂ ਅਤੇ ਖੁਦਮੁਖਤਿਆਰੀ ਨੂੰ ਖੋਖਲਾ ਕਰ ਦਿੱਤਾ।”

Read More Today Exclusive Breaking News

Continue Reading

Uncategorized

ਬਾਰਡਰ ਉੱਤੇ ਫਾਇਰਿੰਗ ਰੋਕਣ ਲਈ ਭਾਰਤ-ਪਾਕਿ ਦੋਵੇਂ ਦੇਸ਼ ਰਾਜ਼ੀ

Published

on

pakistan and india

ਦੋਵੇਂ ਦੇਸ਼ਾਂ ਦੇ ਡੀ ਜੀ ਐੱਮ ਓਵਿਚਾਲੇ ਸਹਿਮਤੀ ਬਣੀ
ਨਵੀਂ ਦਿੱਲੀ, 25 ਫਰਵਰੀ, – ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟੋਰਲ ਰੇਖਾ (ਐੱਲਓਸੀ) ਸਮੇਤ ਬਾਰਡਰ ਦੇ ਸਾਰੇ ਸੈਕਟਰਾਂਵਿੱਚ ਲੰਬੇ ਸਮੇਂ ਤੋਂ ਹੁੰਦੀ ਜੰਗਬੰਦੀ ਉਲੰਘਣਾ ਨੂੰ ਰੋਕਣਨੂੰ ਦੋਵੇਂ ਦੇਸ਼ ਰਾਜ਼ੀ ਹੋ ਗਏ ਹਨ। ਲੰਮੇ ਸਮੇਂ ਪਿੱਛੋਂ ਦੋਵੇਂ ਦੇਸ਼ਾਂ ਦੇ ਫ਼ੌਜੀ ਡਾਇਰੈਕਟਰ ਜਨਰਲ (ਡੀ ਜੀ ਐੱਮ ਓ) ਦੀ ਆਪਸੀ ਗੱਲਬਾਤ ਵਿੱਚ ਬਾਰਡਰ ਉੱਤੇ ਜੰਗਬੰਦੀ ਦੀ ਉਲੰਘਣਾ ਰੋਕਣਦੀ ਸਹਿਮਤੀ ਬਣੀ ਹੈ। ਇਸ ਪਿੱਛੋਂ ਭਾਰਤ-ਪਾਕਿਸਤਾਨ ਦੋਵਾਂ ਨੇ ਅੱਜ ਵੀਰਵਾਰ ਸਾਂਝਾ ਬਿਆਨ ਜਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਗੱਲ ਕਹੀ। ਤਾਜ਼ਾ ਸਹਿਮਤੀ 24-25 ਫਰਵਰੀ ਦੀ ਦਰਮਿਆਨੀ ਰਾਤ ਤੋਂ ਲਾਗੂਕਰ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਗੰਭੀਰ ਉਤਰਾਅ-ਚੜ੍ਹਾਅ ਵਾਲੇ ਸੰਬੰਧਾਂ ਦੇ ਪੱਖ ਤੋਂ ਜੰਗਬੰਦੀ ਦੀ ਉਲੰਘਣਾ ਨਾ ਕਰਨਦੀ ਸਹਿਮਤੀ ਬਹੁਤ ਮਹੱਤਵਪੂਰਨ ਹੈ ਅਤੇ ਖਾਸ ਤੌਰ ਉੱਤੇ ਸਰਜੀਕਲ ਅਤੇ ਬਾਲਾਕੋਟ ਏਅਰ ਸਟਰਾਈਕ ਵਰਗੇ ਦੌਰ ਕੰਢੇ ਫਿਰ ਪੁੱਜ ਚੁੱਕੇ ਭਾਰਤ-ਪਾਕਿ ਸਬੰਧਾਂ ਦੇ ਤਾਜ਼ਾ ਦੌਰਵਿੱਚ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਦੀ ਰਜ਼ਾਮੰਦੀ ਦੋਵਾਂ ਦੇ ਰਿਸ਼ਤਿਆਂ ਨੂੰ ਲੀਹ ਉੱਤੇ ਲਿਆਉਣ ਦੇ ਯਤਨਾਂ ਦਾ ਸੰਕੇਤ ਹੈ।
ਬਾਰਡਰ ਉੱਤੇ ਦੋਵੇਂ ਪਾਸਿਓਂ ਗੋਲ਼ੀਬਾਰੀ ਰੋਕਣਵਾਲੀ ਰਜ਼ਾਮੰਦੀ ਬਾਰੇ ਫ਼ੌਜ ਵੱਲੋਂ ਦਿੱਤੇ ਬਿਆਨ ਵਿੱਚ ਦੋਵੇਂ ਡੀ ਜੀ ਐੱਮ ਓ ਵਿਚਾਲੇ ਹਾਟਲਾਈਨ ਉੱਤੇ ਹੋਈ ਗੱਲਬਾਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਡੀ ਜੀ ਐੱਮ ਓ ਵਿਚਾਲੇ ਰੈਗੂਲਰ ਪ੍ਰਬੰਧਾਂ ਹੇਠ ਹਾਟਲਾਈਨ ਰਾਹੀਂ ਹੋਈ ਗੱਲਬਾਤਵਿੱਚ ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂ ਵਿੱਚ ਆਜ਼ਾਦੀ, ਬੇਬਾਕ ਤੇ ਸੁਹਿਰਦ ਵਾਤਾਵਰਨ ਵਿੱਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਕੀਤੀ ਗਈ ਤੇਬਾਰਡਰ ਉੱਤੇ ਸ਼ਾਂਤੀ ਲਈ ਆਪਸੀ ਤੌਰ ਉੱਤੇ ਲਾਹੇਵੰਦ ਅਤੇ ਪੱਕੀ ਸ਼ਾਂਤੀ ਲਈ ਦੋਵੇਂ ਡੀ ਜੀ ਐੱਮ ਓ ਨੇ ਚਰਚਾ ਕੀਤੀ। ਬਿਆਨਵਿੱਚ ਦੋਵੇਂ ਦੇਸ਼ਾਂ ਦੇ ਅਫਸਰਾਂ ਨੇ ਸਾਰੇ ਆਪਸੀ ਸਮਝੌਤਿਆਂ, ਸਮਝ ਤੇ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਸਖਤੀ ਨਾਲ ਪਾਲਣਾ ਲਈ 24-25 ਫਰਵਰੀ 2021 ਦੀ ਵਿਚਲੀ ਰਾਤ ਤੋਂ ਕੰਟਰੋਲ ਰੇਖਾ ਤੇ ਹੋਰ ਸਾਰੇ ਖੇਤਰਾਂਵਿੱਚ ਗੋਲ਼ੀਬਾਰੀ ਨਾ ਕਰਨਦੀ ਰਜ਼ਾਮੰਦੀ ਪ੍ਰਗਟਾਈ ਹੈ।ਜੰਗਬੰਦੀ ਉੱਤੇ ਅਮਲ ਬਾਰੇ ਇਸ ਤਾਜ਼ਾ ਰਜ਼ਾਮੰਦੀ ਦੇ ਸੰਬੰਧਵਿੱਚ ਪਾਕਿਸਤਾਨੀ ਫ਼ੌਜ ਨੇ ਵੀ ਇਸਲਾਮਾਬਾਦ ਵਿੱਚ ਏਦਾਂ ਦਾ ਬਿਆਨ ਜਾਰੀ ਕੀਤਾ ਹੈ। ਇਸ ਪਹਿਲ ਨੂੰ ਅਗੇ ਵਧਾਉਣਵਿੱਚ ਅੜਿੱਕੇ ਤੋਂ ਬਚਣ ਲਈ ਦੋਵੇਂ ਡੀ ਜੀ ਐੱਮ ਓ ਨੇ ਦੁਹਰਾਇਆ ਕਿ ਕਿਸੇ ਅਣਕਿਆਸੇ ਹਾਲਾਤ ਜਾਂ ਗ਼ਲਤ ਫਹਿਮੀ ਦਾ ਹੱਲ ਕੱਢਣ ਲਈ ਹਾਟਲਾਈਨ ਸੰਪਰਕ ਅਤੇ ਬਾਰਡਰ ਫਲੈਗ ਮੀਟਿੰਗ ਦੇ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਤੇ ਪਾਕਿਸਤਾਨ ਵਿਚਾਲੇ ਬਾਰਡਰ ਉੱਤੇ ਸ਼ਾਂਤੀ ਰੱਖਣ ਲਈ 2003 ਤੋਂ ਜੰਗਬੰਦੀ ਸਮਝੌਤਾ ਲਾਗੂ ਹੈ, ਪਰ ਪਾਕਿਸਤਾਨ ਵੱਲੋਂਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਕਾਰਨ ਇਸ ਦੀ ਪਾਲਣਾ ਘੱਟ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਜੰਗਬੰਦੀ ਉਲੰਘਣਾ ਤੇ ਵੱਡੀ ਹਿੰਸਕ ਗੋਲ਼ੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ।

Read More Punjabi Breaking News Portal

Continue Reading

Uncategorized

ਚਿਨਮਿਆਨੰਦ ਕਾਲਜ ਦੀ ਵਿਦਿਆਰਥਣ ਸੜੀ ਹਾਲਤ ਵਿੱਚ ਮਿਲੀ

Published

on

death

ਸ਼ਾਹਜਹਾਂਪੁਰ, 24 ਫਰਵਰੀ – ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਦੇ ਟਰੱਸਟ ਵੱਲੋਂ ਚਲਾਏ ਜਾਂਦੇ ਕਾਲਜ ਦੀ ਵਿਦਿਆਰਥਣ ਸ਼ਾਹਜਹਾਂਪੁਰ ਜ਼ਿਲੇ੍ਹ ‘ਚ ਕੌਮੀ ਰਾਜ ਮਾਰਗ ‘ਤੇ ਸੜੀ ਹੋਈ ਹਾਲਤ ਵਿੱਚ ਮਿਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਬੀ ਏ ਦੂਜੇ ਵਰ੍ਹੇ ਦੀ ਵਿਦਿਆਰਥਣ ਨੂੰ ਅੱਗੇ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਉਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਸੜਕ ਕੰਢੇ ‘ਤੇ ਪਈ ਸੀ।ਉਸ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਪੁਲਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਵਿਦਿਆਰਥਣ ਸੱਠ ਫੀਸਦੀ ਸੜ ਚੁੱਕੀ ਹੈ ਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਲੜਕੀ ਆਪਣੇ ਪਿਤਾ ਨਾਲ ਸੋਮਵਾਰ ਨੂੰ ਕਲਾਸਾਂ ਲਾਉਣ ਲਈ ਆਈ ਸੀ। ਉਹ ਜਦੋਂ ਕਲਾਸਾਂ ਲਾਉਣ ਮਗਰੋਂ ਬਾਹਰ ਨਾ ਆਈ ਤਾਂ ਪਿਤਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ ਵਿੱਚ ਪਿਤਾ ਨੂੰ ਪਤਾ ਲੱਗਾ ਕਿ ਉਹ ਲਖਨਊ-ਬਰੇਲੀ ਕੌਮੀ ਰਾਜ ਮਾਰਗ ‘ਤੇ ਜ਼ਖਮੀ ਹਾਲਤ ਵਿੱਚ ਪਈ ਹੈ। ਪਿਤਾ ਨੇ ਦੱਸਿਆ ਕਿ ਉਹ ਹਫਤੇ ਵਿੱਚ ਇੱਕ ਦਿਨ ਆਪਣੀ ਧੀ ਨੂੰ ਕਾਲਜ ਛੱਡਣ ਆਉਂਦੇ ਸਨ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ ਕਿ ਉਸ ਦੀ ਧੀ ਸੜੀ ਹੋਈ ਹਾਲਤ ਵਿੱਚ ਮਿਲੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇੱਕ ਹੋਰ ਵੱਖਰੀ ਘਟਨਾ ਦੌਰਾਨ ਪੰਜ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ, ਜਦ ਕਿ ਉਸ ਦੀ ਸੱਤ ਸਾਲਾਂ ਦੀ ਚਚੇਰੀ ਭੈਣ ਜ਼ਖਮੀ ਹੈ। ਉਹ ਕੰਠ ਥਾਣੇ ਦੇ ਪਿੰਡ ਦੇ ਬਾਹਰ ਟਿਊਬਵੈਲ ‘ਤੇ ਨਹਾਉਣ ਗਈਆਂ ਸਨ। ਜਦੋਂ ਉਹ ਦੇਰ ਤੱਕ ਘਰ ਨਾ ਪਰਤੀਆਂ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ। ਇੱਕ ਬੱਚੀ ਦੀ ਲਾਸ਼ ਪਿੰਡ ਦੇ ਬਾਹਰ ਖੇਤ ‘ਚੋਂ ਮਿਲੀ, ਜਦ ਕਿ ਦੂਜੀ ਬੱਚੀ ਗੁਆਂਢੀ ਪਿੰਡ ਫਾਜ਼ਿਲਪੁਰ ‘ਚ ਜ਼ਖਮੀ ਹਾਲਤ ਵਿੱਚ ਮਿਲੀ।

Continue Reading

ਰੁਝਾਨ


Copyright by IK Soch News powered by InstantWebsites.ca