More than 150 arrested for protesting against lockdown
Connect with us apnews@iksoch.com

ਅੰਤਰਰਾਸ਼ਟਰੀ

ਲਾਕਡਾਊਨ ਵਿਰੁੱਧ ਪ੍ਰਦਰਸ਼ਨ ਕਰਦੇ 150 ਤੋਂ ਵਧੇਰੇ ਗ਼੍ਰਿਫ਼ਤਾਰ

Published

on

arrest

ਲੰਡਨ, 30 ਨਵੰਬਰ – ਮੱਧ ਲੰਡਨ ਵਿੱਚ ਲਾਕਡਾਊਨ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਪੁਲਸ ਕਰਮਚਾਰੀਆਂ ਨੇ 155 ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਕੋਵਿਡ-19 ਮਹਾਂਮਾਰੀ ਦੇ ਵਿੱਚ ਲੋਕਾਂ ਨੂੰ ਇਕੱਠ ਹੋਣ ਤੋਂ ਰੋਕਣ ਦੇ ਲਈ ਇਹ ਕਦਮ ਉਠਾਇਆ ਗਿਆ ਹੈ।
ਮੈਟ੍ਰੋਪਾਲਿਟਨ ਪੁਲਸ ਨੇ ਕਿਹਾ ਹੈ ਕਿ ਗ਼੍ਰਿਫ਼ਤਾਰ ਕੀਤੇ ਗਏ ਲੋਕਾਂ ਉਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਸਬੰਧੀ ਨਿਯਮਾਂ ਦੀ ਉਲੰਘਣਾਂ ਕਰਨ, ਇੱਕ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਅਤੇ ਨਸ਼ੀਲੇ ਪਦਾਰਥ ਰੱਖਣ ਵਰਗੇ ਦੋਸ਼ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 31 ਅਕਤੂਬਰ ਨੂੰ ਇੰਗਲੈਂਡ ਵਿੱਚ ਦੂਸਰੇ ਲਾਕਡਾਊਨ ਦਾ ਐਲਾਨ ਕੀਤਾ ਸੀ ਜੋ 5 ਨਵੰਬਰ ਤੋਂ ਸ਼ੁਰੂ ਹੋਇਆ ਅਤੇ 2 ਦਸੰਬਰ ਤੱਕ ਲਾਗੂ ਰਹੇਗਾ।

Click Here To Read Punjabi news paper online

ਅੰਤਰਰਾਸ਼ਟਰੀ

ਚੀਨ ਨੇ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਰੱਖਣ ਵਾਲਿਆਂ ਉੱਤੇ ਸਿ਼ਕੰਜਾ ਕੱਸਿਆ

Published

on

passport
  • ਅਮਰੀਕਾ ਨੇ ਚੀਨ ਨੂੰ ਚਿੜਾਉਣ ਲਈ ਤਿੱਬਤ ਬਾਰੇ ਕਾਨੂੰਨ ਬਣਾਇਆ
    ਬੀਜਿੰਗ, 17 ਜਨਵਰੀ, – ਚੀਨ ਸਰਕਾਰ ਉਨ੍ਹਾਂ ਲੋਕਾਂ ਉੱਤੇ ਹਾਂਗਕਾਂਗ ਵਿੱਚ ਸਰਕਾਰੀ ਦਫ਼ਤਰਾਂਵਿੱਚ ਕੰਮ ਕਰਨ ਲਈ ਰੋਕ ਲਾਉਣ ਬਾਰੇ ਸੋਚ ਰਹੀ ਹੈ, ਜਿਨ੍ਹਾਂ ਕੋਲ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਹਨ।
    ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਜੇ ਇਹ ਨਿਯਮ ਲਾਗੂ ਹੋਵੇਗਾਤਾਂ ਕਈ ਵੱਡੇ ਅਫਸਰਾਂਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੈਂਕੜੇ ਲੋਕਤੰਤਰ ਸਮਰਥਕ ਲੋਕਾਂ ਉੱਤੇਚੀਨ ਨਵੇਂ ਕੌਮੀ ਸੁਰੱਖਿਆ ਕਾਨੂੰਨ ਹੇਠ ਕਾਰਵਾਈ ਕਰ ਚੁੱਕਾ ਹੈ।ਅਖ਼ਬਾਰ ਦੇ ਮੁਤਾਬਕ ਦੇਸ਼ ਦੀ ਲਾਅ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਸਟੈਂਡਿੰਗ ਕਮੇਟੀ ਦੀ ਇਸ ਬੁੱਧਵਾਰ ਨੂੰ ਹੋਣ ਵਾਲੀ ਬੈਠਕਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਚੀਨ ਅਤੇ ਬ੍ਰਿਟੇਨਦਾ ਵਿਵਾਦ ਓਦੋਂਸ਼ੁਰੂ ਹੋਇਆ ਸੀ, ਜਦੋਂ ਬ੍ਰਿਟੇਨ ਨੇ ਪਿਛਲੇ ਸਾਲ ਜੁਲਾਈਵਿੱਚ ਐਲਾਨ ਕੀਤਾ ਸੀ ਕਿ ਉਹ ਹਾਂਗਕਾਂਗ ਦੇ ਲੋਕਾਂ ਨੂੰ ਬੀਐੱਨ ਓ (ਬ੍ਰਿਟਿਸ਼ ਨੈਸ਼ਨਲ ਓਵਰਸੀਜ਼) ਦਾ ਦਰਜਾ ਹੋਵੇਗਾ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦਾ ਰਸਤਾ ਮਿਲ ਜਾਵੇਗਾ। ਇਹ ਕਦਮ ਬ੍ਰਿਟੇਨ ਸਰਕਾਰ ਨੇ ਚੀਨ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਉੱਤੇ ਚੁੱਕਿਆ ਸੀ।
    ਦੂਸਰੇ ਪਾਸੇ ਅਮਰੀਕਾ ਨੇ ਤਿੱਬਤ ਬਾਰੇ ਕਾਨੂੰਨ ਬਣਾ ਕੇ ਇਸ ਇਲਾਕੇ ਉੱਤੇ ਚੀਨ ਦੇ ਅਧਿਕਾਰ ਨੂੰ ਚੁਣੌਤੀ ਦੇ ਦਿੱਤੀ ਹੈ। ਚੀਨ ਏਥੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਹਕੂਮਤ ਕਰ ਰਿਹਾ ਹੈ। ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਭਾਰਤਵਿੱਚ ਸ਼ਰਣ ਲਈ ਹੋਈ ਹੈ ਤੇ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂਤਿੱਬਤ ਸਰਕਾਰ ਆਪਣਾ ਕੰਮ ਚਲਾਉਣ ਦਾ ਦਾਅਵਾ ਕਰਦੀ ਹੈ।ਅਮਰੀਕਾ ਨੇ ਪਿੱਛੇ ਜਿਹੇ‘ਦ ਤਿੱਬਤਨ ਪਾਲਿਸੀ ਐਂਡ ਸਪੋਰਟ ਐਕਟ’ (ਟੀਪੀਐੱਸਏ) ਬਣਾ ਕੇ ਤਿੱਬਤ ਵਿੱਚ ਚੀਨ ਦੇ ਕਦਮ ਰੋਕਣ ਦੀ ਸ਼ੁਰੂਆਤ ਕੀਤੀ ਹੈ। ਓਦੋਂ ਪਹਿਲਾਂ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੱਦਾ ਭੇਜ ਕੇ ਉਨ੍ਹਾਂ ਨਾਲ ਅਧਿਕਾਰਤ ਗੱਲਬਾਤ ਕੀਤੀ ਸੀ ਅਤੇ ਚੀਨ ਨੇ ਇਸ ਉੱਤੇ ਸਖ਼ਤ ਵਿਰੋਧ ਪ੍ਰਗਟਾਇਆ ਸੀ।

Continue Reading

ਅੰਤਰਰਾਸ਼ਟਰੀ

ਟਰੰਪ ਸਮਰਥਕਾਂ ਵੱਲੋਂ ਧਮਕੀ ਕਾਰਨ ਅਮਰੀਕਾ ਦੇ ਸਾਰੇ ਰਾਜਾਂ ਵਿੱਚ ਹਾਈ ਅਲਰਟ ਜਾਰੀ

Published

on

  • ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪਣੀ ਪ੍ਰੋਫਾਈਲਲਾਕ ਕੀਤੀ
    ਵਾਸ਼ਿੰਗਟਨ, 17 ਜਨਵਰੀ, – ਵੀਹ ਜਨਵਰੀ ਨੂੰ ਰਿਟਾਇਰ ਹੋ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਵਲੋਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਰੋਹ ਦੇ ਹਿੰਸਾ ਫੈਲਾਉਣ ਦੇ ਡਰ ਕਾਰਨ ਦੇਸ਼ ਦੇ ਸਾਰੇ 50 ਰਾਜਾਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
    ਇਸ ਸਾਲ ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਮੌਕੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਪਿਛਲੇ ਹਫਤੇ ਵਾਂਗ ਕੋਈ ਹਿੰਸਾ ਨਾ ਹੋਵੇ, ਇਸ ਲਈ ਨੈਸ਼ਨਲ ਗਾਰਡ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਦੇ ਹਮਾਇਤੀ ਉਸ ਦਿਨ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਵਿਘਨ ਪਾਉਣਲਈ ਅਮਰੀਕਾ ਦੇਰਾਜਾਂ ਵਿਚ ਹਥਿਆਰਬੰਦ ਪ੍ਰਦਰਸ਼ਨ ਕਰ ਸਕਦੇ ਹਨ। ਐੱਫ ਬੀ ਆਈ ਵੱਲੋਂਰਾਜਾਂ ਦੀਆਂ ਰਾਜਧਾਨੀਆਂਵਿੱਚ ਟਰੰਪ ਸਮਰਥਕਾਂ ਦੇ ਹਥਿਆਰਬੰਦ ਮਾਰਚ ਦੀ ਚਿਤਾਵਨੀ ਪਿੱਛੋਂ ਸਾਵਧਾਨੀ ਵਜੋਂ ਵਾਸਿ਼ੰਗਟਨ ਡੀ ਸੀਵਿੱਚ ਨੈਸ਼ਨਲ ਮਾਲ ਨੂੰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਬਾਇਡੇਨ ਦੇ ਸਹੁੰ ਚੁੱਕ ਸਮਾਗਮਵਿੱਚ ਸੁਰੱਖਿਆ ਦੇ ਬਹੁਤ ਖਾਸ ਅਤੇ ਸਖਤ ਪ੍ਰਬੰਧ ਕੀਤੇ ਗਏ ਹਨ।
    ਦੂਸਰੇ ਪਾਸੇ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਵਿਰੋਧ ਹੋਣ ਦੇ ਡਰ ਕਾਰਨ ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪੋ ਆਪਣੇ ਅਕਾਊਂਟਸ ਨੂੰ ਲਾਕ ਕਰ ਦਿੱਤਾ ਹੈ। ਇਸ ਕੰਪਨੀ ਨੇ ਕੁਝ ਐਗਜੀਕਿਊਟਿਵਜ਼ ਨੂੰ ਨਿੱਜੀ ਸੁਰੱਖਿਆ ਵੀ ਦਿੱਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਦੇ ਸਮਰਥਕਾਂ ਵੱਲੋਂ ਟਾਰਗੇਟ ਕੀਤੇ ਜਾਣ ਦੇ ਸ਼ੱਕ ਹੇਠ ਇਨ੍ਹਾਂ ਨੇ ਆਪਣੇ ਅਕਾਊਂਟ ਪ੍ਰਾਈਵੇਟ ਕੀਤੇ ਅਤੇਕਈ ਆਨਲਾਈਨ ਸੂਚਨਾਵਾਂ ਨੂੰ ਵੀ ਮਿਟਾ ਦਿੱਤਾ ਹੈ। ਅਸਲ ਵਿੱਚ ਕੈਪੀਟਲ ਬਿਲਡਿੰਗਵਿੱਚ ਟਰੰਪ ਦੇ ਸਮਰਥਕਾਂ ਵੱਲੋਂ ਹੋਈ ਹਿੰਸਾ ਪਿੱਛੋਂਟਵਿੱਟਰ ਦੇ 350 ਮੁਲਾਜ਼ਮਾਂ ਨੇਪਟੀਸ਼ਨ ਉੱਤੇ ਦਸਖਤ ਕਰ ਕੇ ਕੰਪਨੀ ਦੇ ਸੀ ਈ ਓ ਜੈਕ ਡੋਰਸੀ ਨੂੰ ਟਰੰਪ ਦਾ ਅਕਾਊਂਟ ਬੰਦ ਕਰਨ ਨੂੰ ਕਿਹਾ ਸੀ। ਇਸ ਲਈ ਅਗਲੇ ਦਿਨੀਂਹਿੰਸਾ ਭੜਕਣ ਦੇ ਡਰ ਕਾਰਨ 8 ਜਨਵਰੀ ਨੂੰ ਟਵਿੱਟਰ ਨੇ ਟਰੰਪ ਦਾ ਅਕਾਊਂਟ ਪੱਕੇ ਤੌਰ ਉੱਤੇ ਬੰਦ ਕਰ ਦਿੱਤਾ ਸੀ।ਰਿਪੋਰਟ ਮੁਤਾਬਕ ਜੈਕ ਡੋਰਸੀ ਪਹਿਲਾਂ ਇਸ ਬਾਰੇ ਯਕੀਨੀ ਨਹੀਂ ਸਨ ਕਿ ਟਰੰਪਦੇ ਅਸਥਾਈ ਸਸਪੈਂਨਸ਼ਨ ਦਾ ਫੈਸਲਾ ਸਹੀ ਹੈ, ਪਰ ਬੀਤੇ ਹਫਤੇ ਹੋਏ ਟਵੀਟਸ ਦੇਖ ਕੇ ਡੋਰਸੀ ਨੇ ਕਿਹਾ ਕਿ ਟਰੰਪ ਦਾ ਅਕਾਊਂਟ ਸਸਪੈਂਡ ਕਰਨਾ ਸਹੀ ਹੈ। ਟਵਿੱਟਰ ਦੇ ਬੈਨ ਮਗਰੋਂ ਟਰੰਪ ਨੇ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਟਵਿੱਟਰ ਉੱਤੇ ਹਮਲਾ ਬੋਲਿਆ ਤੇਕਿਹਾ ਕਿ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ ਕਿ ਟਵਿੱਟਰ ਫ੍ਰੀ ਸਪੀਚ ਨੂੰ ਬੈਨ ਕਰ ਰਿਹਾ ਹੈ ਤੇ ਉਨ੍ਹਾਂ ਨੇ ਡੈਮੋਕ੍ਰੇਟ ਅਤੇ ਕੱਟੜ ਖੱਬੇ ਪੱਖੀਆਂ ਨਾਲ ਮਿਲ ਕੇ ਮੈਨੂੰ ਚੁੱਪ ਕਰਾਉਣ ਲਈ ਮੇਰਾ ਅਕਾਊਂਟ ਬੰਦ ਕੀਤਾ ਹੈ। ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਹਿਲਾਂ ਹੀ ਦੋ ਹਫਤਿਆਂ ਜਾਂ ਅਣਮਿੱਥੇ ਸਮੇਂ ਲਈ ਪਾਬੰਦੀ ਲਾਈ ਜਾ ਚੁੱਕੀ ਹੈ।

Continue Reading

ਅੰਤਰਰਾਸ਼ਟਰੀ

ਭਾਰਤੀ ਪੰਜਾਬ ਦੀ ਜਨਮੀ ਗਰਿਮਾ ਵਰਮਾ ਅਮਰੀਕੀ ਰਾਸ਼ਟਰਪਤੀ ਦੀ ਟੀਮ ਮੈਂਬਰ ਬਣੀ

Published

on

ਬਰਨਾਲਾ, 16 ਜਨਵਰੀ, -ਪੰਜਾਬ ਦੇ ਬਰਨਾਲਾ ਦੀ ਬੇਟੀ ਗਰਿਮਾ ਵਰਮਾ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਵਿੱਚ ਕੰਮ ਕਰੇਗੀ। ਉਹ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਦੇ ਨਾਲ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਬਰਨਾਲਾ ਵਿੱਚਉਸ ਦੇ ਦਾਦੀ ਅਨੰਦ ਰਾਣੀ, ਚਾਚਾ ਸਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਗਰਿਮਾ ਵਰਮਾ ਦਾ ਜਨਮ 18 ਮਈ 1993 ਨੂੰ ਪਿਤਾ ਰਮਨ ਵਰਮਾ, ਮਾਤਾ ਪ੍ਰੀਤੀ ਵਰਮਾ ਦੇ ਘਰ ਹੋਇਆ ਸੀ। ਸਾਲ 1994 ਵਿਚ ਉਸ ਦੇ ਮਾਤਾ ਪਿਤਾ ਅਮਰੀਕਾ ਗਏ ਤੇ ਨਾਲ ਇਕ ਸਾਲ ਦੀ ਬੱਚੀ ਗਰਿਮਾ ਵੀ ਚਲੀ ਗਈ। ਗਰਿਮਾ ਦੇ ਪਿਤਾ ਰਮਨ ਵਰਮਾ ਹਾਰਟ ਸਪੈਸ਼ਲਿਸਟ ਅਤੇ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਹਨ।ਬਰਨਾਲਾ ਵਿਚ ਡਾ. ਹੀਰਾ ਲਾਲ ਹਸਪਤਾਲ ਕਾਫੀ ਪ੍ਰਸਿੱਧ ਹੈ। ਡਾ. ਹੀਰਾ ਲਾਲ ਗਰਿਮਾ ਵਰਮਾ ਦੇ ਪੜਦਾਦਾ ਸਨ ਅਤੇ ਉਸ ਪਿੱਛੋਂ ਗਰਿਮਾ ਦੇ ਦਾਦਾ ਮਨੋਹਰ ਲਾਲ ਵਰਮਾ ਡਾਕਟਰ ਸਨ। ਉਸ ਦੇ ਪਿਤਾ ਰਮਨ ਵਰਮਾ ਡਾਕਟਰ ਬਣੇ ਤੇ ਉਨ੍ਹਾ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਵਾਈਸਸੈਲੀਆ ਸ਼ਹਿਰ ਵਿਚ ਡਾ. ਹੀਰਾ ਲਾਲ ਦੇ ਨਾਂ ਉੱਤੇ ਹਸਪਤਾਲ ਖੋਲ੍ਹਿਆ ਸੀ। ਬਰਨਾਲਾ ਵਿਚ ਵੀ ਡਾ. ਹੀਰਾ ਲਾਲ ਹਸਪਤਾਲ ਚੱਲਦਾ ਹੈ, ਜਿਸ ਦੀ ਦੇਖਭਾਲ ਗਰਿਮਾ ਦੇ ਚਾਚੀ ਡਾ. ਮੋਨਾ ਵਰਮਾ ਕਰਦੇ ਹਨ। ਗਰਿਮਾ ਦੇ ਚਾਚਾ ਸਮੀਰ ਮਹਿੰਦਰੂ ਨੇ ਕਿਹਾ ਕਿ ਗਰਿਮਾ ਨੂੰ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਹਰ ਸਾਲ ਭਾਰਤ ਆਉਂਦੀ ਹੈ।

International Punjabi News

Continue Reading

ਰੁਝਾਨ


Copyright by IK Soch News powered by InstantWebsites.ca