More than 100 people have been arrested in connection with the attack on
Connect with us [email protected]

ਅੰਤਰਰਾਸ਼ਟਰੀ

ਅਮਰੀਕੀ ਪਾਰਲੀਮੈਂਟ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ 100 ਤੋਂ ਵੱਧ ਲੋਕ ਗ੍ਰਿਫ਼ਤਾਰ

Published

on

america

ਵਾਸ਼ਿੰਗਟਨ, 15 ਜਨਵਰੀ, – ਬੀਤੇ ਛੇ ਜਨਵਰੀ ਨੂੰ ਅਮਰੀਕਾ ਦੀ ਪਾਰਲੀਮੈਂਟ ਬਿਲਡਿੰਗ ਉੱਤੇ ਹੋਏ ਹਮਲੇ ਦੇ ਕੇਸਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਕਾਰਵਾਈ ਜਾਰੀ ਹੈ।
ਵਰਨਣ ਯੋਗ ਹੈ ਕਿ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਨੇ ਕੈਪੀਟਲ ਹਿਲ ਅਰਥਾਤ ਪਾਰਲੀਮੈਂਟ ਕੰਪਲੈਕਸ ਉੱਤੇਛੇ ਜਨਵਰੀ ਨੂੰ ਹੱਲਾ ਬੋਲਿਆ ਅਤੇ ਕਰੀਬ ਚਾਰ ਘੰਟੇ ਹੁੱਲੜਬਾਜ਼ੀ ਦੌਰਾਨ ਭੰਨ-ਤੋੜ ਤੇ ਗੋਲ਼ੀਬਾਰੀ ਹੋਈ ਸੀ, ਜਿਸਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਹਮਲੇਦੇ ਵਕਤ ਪਾਰਲੀਮੈਂਟ ਵਿੱਚ ਜੋਅ ਬਾਇਡਨ ਦੀ ਜਿੱਤਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਹੜੇ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ। ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਬੈਠਕ ਦੌਰਾਨ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਦੱਸਿਆ ਕਿ ਅਸੀਂ ਅਤੇ ਸਾਡੀਆਂ ਸਹਿਯੋਗੀ ਏਜੰਸੀਆਂ ਨੇ ਪਾਰਲੀਮੈਂਟ ਉੱਤੇ ਹਮਲੇ ਦੇ ਕੇਸਵਿੱਚਅੱਜ ਤਕ 100 ਤੋਂ ਵੱਧ ਲੋਕਾਂ ਨੂੰ ਅਪਰਾਧਿਕ ਸਰਗਰਮੀਆਂ ਦੇ ਦੋਸ਼ਵਿੱਚ ਗਿ੍ਫ਼ਤਾਰ ਕੀਤਾ ਹੈ ਅਤੇ ਇਸ ਕੇਸਵਿੱਚਕਈ ਤਰ੍ਹਾਂ ਦੀ ਜਾਂਚ ਹੋ ਰਹੀ ਹੈ। ਨਿਆਂ ਵਿਭਾਗ ਨੇ ਦੱਸਿਆ ਕਿ ਕਾਨੂੰਨ ਇਨਫੋਰਸਮੈਂਟ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀ ਆਈ) ਨੂੰ ਹੁੱਲੜਬਾਜ਼ਾਂ ਦੀ ਪਛਾਣ ਲਈ ਇਕ ਲੱਖ 40 ਹਜ਼ਾਰ ਸੂਚਨਾਵਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਐੱਫਬੀਆਈ ਨੇ ਚਿਤਾਵਨੀ ਦਿੱਤੀ ਸੀ ਕਿ ਵਾਸ਼ਿੰਗਟਨ ਅਤੇ ਦੇਸ਼ ਦੇ 50 ਤੋਂ ਹੋਰਨਾਂ ਰਾਜਾਂ ਦੀਆਂ ਰਾਜਧਾਨੀਆਂਵਿੱਚ 16 ਤੋਂ 20 ਜਨਵਰੀ ਦੌਰਾਨ ਹਥਿਆਰਬੰਦ ਪ੍ਰਦਰਸ਼ਨਾਂ ਦੀ ਤਿਆਰੀ ਕੀਤੀ ਗਈ ਹੈ।
ਪਾਰਲੀਮੈਂਟ ਉੱਤੇ ਹਮਲਾ ਕਰਨ ਵਾਲੇ ਲੋਕਾਂਵਿੱਚ ਕਈ ਸਾਬਕਾ ਫ਼ੌਜੀ ਅਤੇ ਪੁਲਿਸ ਅਧਿਕਾਰੀ ਦੱਸੇ ਗਏ ਹਨ। ਇੰਟਰਨੈੱਟ ਮੀਡੀਆ ਪੋਸਟ ਤੇ ਵੀਡੀਓਜ਼ ਰਾਹੀਂ ਘੱਟੋ-ਘੱਟ 21 ਮੌਜੂਦਾਤੇ ਸਾਬਕਾ ਫ਼ੌਜੀਆਂ ਦੀ ਪਛਾਣ ਹੋਈ ਹੈ, ਜਦਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਏਦਾਂ ਦੇ ਇਕ ਦਰਜਨ ਤੋਂ ਵੱਧ ਲੋਕਾਂ ਦੀ ਜਾਂਚ ਕਰ ਰਹੀਆਂ ਹਨ।ਟੈਕਸਾਸ ਦੀ ਕੋਰਟ ਨੂੰ ਇਕ ਸਰਕਾਰੀ ਵਕੀਲ ਨੇ ਦੱਸਿਆ ਕਿ ਪਾਰਲੀਮੈਂਟ ਉੱਤੇ ਹਮਲੇਵਿੱਚ ਹਵਾਈ ਫ਼ੌਜ ਦਾ ਇਕ ਸੇਵਾਮੁਕਤ ਅਧਿਕਾਰੀ ਵੀ ਸ਼ਾਮਿਲ ਸੀ, ਉਹ ਪਲਾਸਟਿਕ ਦੀ ਹੱਥਕੜੀ ਲੈ ਕੇ ਗਿਆ ਸੀ, ਇਸ ਤੋਂ ਜ਼ਾਹਰ ਹੈ ਕਿ ਉਸ ਦਾ ਲੋਕਾਂ ਨੂੰ ਬੰਦੀ ਬਣਾਉਣ ਦਾ ਵੀ ਇਰਾਦਾ ਸੀ।

International Punjabi News

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਬੇਲਾਰੂਸ ਦੀ ਰੇਸਰ ਵੱਲੋਂ ਵਾਪਸ ਜਾਣ ਤੋਂ ਇਨਕਾਰ

Published

on

Belarusian racer

ਟੋਕੀਓ, 3 ਅਗਸਤ – ਜਾਪਾਨ ਵਿੱਚ ਓਲੰਪਿਕ ਖੇਡਾਂ ਦੇ ਦੌਰਾਨ ਬੀਤੇ ਦਿਨ ਏਅਰਪੋਰਟ ਉੱਤੇ ਹੰਗਾਮਾ ਹੋ ਗਿਆ। ਖੇਡਾਂ ਵਿੱਚ ਹਿੱਸਾ ਲੈਣ ਆਈ ਬੇਲਾਰੂਸ ਦੀ ਐਥਲੀਟ ਕ੍ਰਿਸਟਸੀਨਾ ਸੀਮਾਨੌਸਕਾਇਆ (24) ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਥੇ ਉਸ ਨੂੰ ਖਤਰਾ ਹੈ। ਹਵਾਈ ਅੱਡੇ ਉੱਤੇ ਹੀ ਉਸ ਨੇ ਉਥੇ ਤੈਨਾਤ ਜਾਪਾਨੀ ਪੁਲਸ ਦੀ ਮਦਦ ਲੈ ਲਈ। ਇਸ ਦੇ ਬਾਅਦ ਉਸ ਨੂੰ ਟੋਕੀਓ ਵਿਚਲੇ ਪੋਲੈਂਡ ਦੇ ਦੂਤਘਰ ਨੇ ਮਨੁੱਖੀ ਆਧਾਰ ਉੱਤੇ ਆਪਣੇ ਦੇਸ਼ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਤੋਂ ਪ੍ਰੇਸ਼ਾਨ ਕ੍ਰਿਸਟਸੀਨਾ ਨੇ ਦੋਸ਼ ਲਗਾਇਆ ਕਿ ਜਾਪਾਨ ਆਏ ਬੇਲਾਰੂਸ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਕੋਚ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਨ੍ਹਾਂ ਉੱਤੇ ਵੀਰਵਾਰ ਨੂੰ ਚਾਰ ਗੁਣਾ 400 ਮੀਟਰ ਰਿਲੇ ਰੇਸ ਵਿੱਚ ਹਿੱਸਾ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਪਹਿਲਾਂ ਕਦੇ ਨਹੀਂ ਦੌੜੀ? ਬੀਤੇ ਸ਼ੁੱਕਰਵਾਰ ਕ੍ਰਿਸਟਸੀਨਾ 100 ਮੀਟਰ ਦੀ ਰੇਸ ਵਿੱਚ ਦੌੜੀ ਸੀ ਅਤੇ ਕੱਲ੍ਹ ਉਸ ਨੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ, ਪਰ ਉਸ ਤੋਂ ਪਹਿਲਾਂ ਹੀ ਐਤਵਾਰ ਨੂੰ ਵਿਵਾਦ ਦੇ ਕਾਰਨ ਬੇਲਾਰੂਸ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਕ੍ਰਿਸਟਸੀਨਾ ਨੇ ਇਸਤਾਂਬੁਲ ਜਾਣ ਵਾਲੇ ਜਹਾਜ਼ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਪੋਲੈਂਡ ਨੇ ਉਸ ਨੂੰ ਵੀਜ਼ਾ ਜਾਰੀ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca