More than 100 MPs attend Rahul Gandhi's breakfast meeting
Connect with us [email protected]

ਰਾਜਨੀਤੀ

ਰਾਹੁਲ ਗਾਂਧੀ ਦੀ ਬਰੇਕ ਫਾਸਟ ਮੀਟਿੰਗ ਵਿੱਚ ਸੌ ਤੋਂ ਵੱਧ ਪਾਰਲੀਮੈਂਟ ਮੈਂਬਰ ਸ਼ਾਮਲ

Published

on

Rahul Gandhis
  • ਸਾਰਿਆਂ ਨੇ ਪਾਰਲੀਮੈਂਟ ਤਕ ਸਾਈਕਲ ਮਾਰਚਕੀਤਾ
  • ਆਪ ਪਾਰਟੀ ਅਤੇ ਬਸਪਾ ਵਾਲੇ ਸ਼ਾਮਲ ਨਹੀਂ ਹੋਏ
    ਨਵੀਂ ਦਿੱਲੀ, 3 ਅਗਸਤ, – ਭਾਰਤ ਦੀ ਰਾਜਨੀਤੀ ਵਿੱਚ ਛਾਏ ਹੋਏਪੈਗਾਸਸ ਜਾਸੂਸੀ ਕਾਂਡ, ਵਧਦੀ ਮਹਿੰਗਾਈ ਤੇ ਕਿਸਾਨੀ ਮੁੱਦੇ ਬਾਰੇ ਪਾਰਲੀਮੈਂਟ ਵਿੱਚ ਸਰਕਾਰ ਦੀ ਘੇਰੇਬੰਦੀ ਕਰਨ ਲਈ ਵਿਰੋਧੀ ਧਿਰ ਨੂੰ ਇਕੱਠੇ ਕਰਨ ਲਈ ਰਾਹੁਲ ਗਾਂਧੀ ਵੱਲੋਂ ਅੱਜ ਮੰਗਲਵਾਰ ਨੂੰ ਬਰੇਕ ਫਾਸਟ ਲਈ ਸੱਦੀ ਬੈਠਕ ਕਾਮਯਾਬ ਰਹੀ। ਕਾਂਗਰਸ ਦੀ ਅਗਵਾਈ ਵਿੱਚ ਆਉਣ ਤੋਂ ਅੱਜ ਤੱਕ ਝਿਜਕਦੀ ਰਹੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਵੀ ਇਸ ਮੌਕੇ ਆਏ, ਜਿਸ ਨਾਲ ਵਿਰੋਧੀ ਧਿਰ ਦੀ ਕਤਾਰਬੰਦੀ ਨੂੰ ਨਵੀਂ ਰੰਗ ਮਿਲਿਆ ਹੈ। ਪੰਦਰਾਂ ਪਾਰਟੀਆਂ ਦੇ ਸੌ ਤੋਂ ਵੱਧ ਪਾਰਲੀਮੈਂਟ ਮੈਂਬਰਾਂ ਨੇ ਨਾਸ਼ਤੇ ਤੋਂ ਬਾਅਦ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਾਰਲੀਮੈਂਟ ਭਵਨ ਤਕ ਸਾਈਕਲ ਮਾਰਚ ਵੀ ਕੀਤਾ।
    ਇਸ ਮੌਕੇ ਵਿਰੋਧੀ ਧਿਰ ਦੇ ਆਗੂਆਂ ਨੇ ਪੈਗਾਸਸ ਜਾਸੂਸੀ ਕਾਂਡ ਦੇ ਨਾਲ ਪੈਟਰੋਲ ਤੇ ਡੀਜ਼ਲ ਤੋਂ ਇਲਾਵਾ ਆਮ ਲੋਕਾਂ ਦੀ ਲੋੜ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਖ਼ਿਲਾਫ਼ ਦੋਵਾਂ ਸਦਨਾਂ ਵਿੱਚ ਹੰਗਾਮਾ ਕਰ ਕੇ ਕੇਂਦਰ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ, ਜਿਸ ਕਾਰਨ ਦਸਵੇਂ ਦਿਨ ਵੀ ਪਾਰਲੀਮੈਂਟਚੱਜ ਨਾਲ ਨਹੀਂ ਚੱਲ ਸਕੀ।ਵਿਰੋਧੀ ਏਕਤਾ ਦੇ ਕਾਰਨ ਮੌਨਸੂਨ ਸੈਸ਼ਨ ਵਿੱਚ ਸਰਕਾਰ ਤੇ ਵਿਰੋਧੀ ਧਿਰ ਦੇ ਅੜਿੱਕੇ ਦਾ ਹੱਲ ਕੱਢਣ ਦੀ ਆਸ ਹੋਰ ਘਟ ਗਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਦਬਾ ਕੇ ਨਰਿੰਦਰ ਮੋਦੀ ਸਰਕਾਰ ਭਾਰਤ ਦੇ 60 ਫ਼ੀਸਦੀ ਲੋਕਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ, ਪਰ ਸਾਡੀ ਅਵਾਜ਼ ਕੋਈ ਦਬਾ ਨਹੀਂ ਸਕਦਾ।
    ਕਾਂਗਰਸ ਆਗੂ ਰਾਹੁਲ ਗਾਂਧੀ ਦੇ ਘਰ ਅੱਜ ਦੇ ਬਰੇਕ ਫਾਸਟ ਲਈ 17 ਪਾਰਟੀਆਂ ਨੂੰ ਸੱਦਾਭੇਜਿਆ ਗਿਆ ਸੀ, ਪਰ ਇਸ ਵਿੱਚ 15 ਪਾਰਟੀਆਂ ਸ਼ਾਮਲ ਹੋਈਆਂ।ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਇਸ ਵਿੱਚਸ਼ਾਮਲ ਨਹੀਂ ਹੋਈਆਂ, ਪਰ ਆਸ ਦੇ ਉਲਟ ਤ੍ਰਿਣਮੂਲ ਕਾਂਗਰਸ ਆ ਗਈ ਤੇ ਸਮਾਜਵਾਦੀ ਪਾਰਟੀ, ਡੀਐੱਮ ਕੇ ਪਾਰਟੀ, ਐੱਨਸੀਪੀ, ਰਾਸ਼ਟਰੀ ਜਨਤਾ ਦਲ, ਝਾਰਖੰਡ ਮੁਕਤੀ ਮੋਰਚਾ, ਸੀ ਪੀ ਆਈ ਐੱਮ, ਸੀ ਪੀ ਆਈ, ਆਈ ਯੂ ਐੱਮ ਐੱਲ, ਕੇਰਲਾ ਕਾਂਗਰਸ (ਮਨੀ), ਨੈਸ਼ਨਲ ਕਾਨਫਰੰਸ ਤੇ ਲੋਕਤੰਤਰੀ ਜਨਤਾ ਪਾਰਟੀ ਦੇ ਨੇਤਾ ਸ਼ਾਮਲ ਹੋਏ। ਇਨ੍ਹਾਂ ਨੇਤਾਵਾਂ ਦੀ ਇੱਕ ਰਾਏ ਬਣੀ ਕਿ ਸਿਰਫ਼ ਪੈਗਾਸਸ ਕੇਸ ਨਹੀਂ, ਜਨਤਾ ਨਾਲ ਜੁੜੇ ਸਾਰੇ ਮੁੱਦਿਆਂ ਉੱਤੇ ਪਾਰਲੀਮੈਂਟ ਦੇ ਵਿੱਚਮਿਲ ਕੇ ਚੱਲਿਆ ਜਾਵੇ ਅਤੇ ਮਹਿੰਗਾਈ ਸਣੇ ਸਾਰੇ ਜ਼ਰੂਰੀ ਮੁੱਦੇ ਉਠਾਏ ਜਾਣ। ਇਸ ਦੇ ਬਾਅਦ ਇਸ ਬੈਠਕ ਵਿੱਚ ਸ਼ਾਮਲ ਹੋਏ ਸੌ ਤੋਂ ਵੱਧ ਪਾਰਲੀਮੈਂਟ ਮੈਂਬਰਾਂ ਨੇ ਸਾਈਕਲਾਂ ਉੱਤੇ ਪਾਰਲੀਮੈਂਟ ਭਵਨ ਤੱਕ ਮਾਰਚ ਵੀ ਕੀਤਾ।

Read More Latest Politics News

ਰਾਜਨੀਤੀ

ਬਾਦਲ ਨੇ ਰਾਜਾ ਵੜਿੰਗ ਤੇ ਰਾਣਾ ਗੁਰਜੀਤ ਨੂੰ ਲਿਆ ਲੰਬੇ ਹੱਥੀ, ਲਾਏ ਗੰਭੀਰ ਦੋਸ਼

Published

on

Sukhvir-Singh-Badal

ਜਲੰਧਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨੇ ਗਏ ਨਵੇਂ ਕੈਬਨਿਟ ਮੰਤਰੀਆਂ ਨੂੰ ਘੇਰਦੇ ਹੋਏ ਨਜ਼ਰ ਆਏ ਹਨ। ਉਨ੍ਹਾਂ ਨੇ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਨੂੰ ਲੰਬੇ ਹੱਥੀ ਲਿਆ ਅਤੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ।ਰਾਜਾ ਵੜਿੰਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ‘ਤੇ ਫਰੀਦਕੋਟ ‘ਚ ਕਤਲ ਕੇਸ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਕਾਵਿਆ ਰੇਪ ਕੇਸ ਦਾ ਮੁਕਦਮਾ ਚੱਲ ਰਹੇ ਇਕ ਮੰਤਰੀ ਨੂੰ ਵੀ ਕੈਬਨਿਟ ‘ਚ ਜਗ੍ਹਾ ਦਿੱਤੀ ਗਈ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਦੇ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਰੇਤ ਮਾਫੀਆਂ ਵਾਲੇ ਮੇਰੇ ਕੋਲ ਨਾ ਆਉਣ ਅਤੇ ਹੁਣ ਰਾਣਾ ਗੁਰਜੀਤ ਸਿੰਘ ਜੋ ਕਿ ਰੇਤ ਮਾਫੀਆਂ ਕਾਰਨ ਮੰਤਰੀ ਦੇ ਅਹੁੱਦੇ ਤੋਂ ਬਰਖਾਸਤ ਕੀਤੇ ਗਏ ਸੀ, ਹੁਣ ਉਸ ਨੂੰ ਹੀ ਕੈਬਨਿਟ ਮੰਤਰੀ ਬਣਾ ਦਿੱਤਾ।

Read More Latest Politics News

Continue Reading

ਰਾਜਨੀਤੀ

ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਪਰਤੇ ਚੰਨੀ, ਨਵੀਂ ਕੈਬਨਿਟ ਦਾ ਐਲਾਨ ਜਲਦ

Published

on

Charanjit Singh Channi

ਚੰਡੀਗੜ੍ਹ : ਬੀਤੀ ਸ਼ਾਮ ਹਾਈਕਮਾਨ ਦੇ ਬੁਲਾਵੇ ‘ਤੇ ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪਰਤ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਨਵੀਂ ਕੈਬਨਿਟ ਦੇ ਵਿਸਥਾਰ ਲਈ ਚੰਨੀ ਵਲੋਂ ਲਗਾਤਾਰ ਹਾਈਕਮਾਨ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਪੰਜਾਬ ਦੇ ਨਵੀਂ ਕੈਬਨਿਟ ਲਈ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ ਅਤੇ ਅੱਜ ਭੱਲ ਕੇ ਇਸ ਦਾ ਐਲਾਨ ਹੋ ਸਕਦਾ ਹੈ। ਚਰਚਾ ਇਹ ਵੀ ਹੈ ਕਿ ਸੋਮਵਾਰ ਨੂੰ ਨਵੇਂ ਚੁਣੇ ਜਾਣ ਵਾਲੇ ਵਜ਼ੀਰਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਚਾਰ ਦਿਨਾਂ ਵਿਚ ਮੁੱਖ ਮੰਤਰੀ ਨੂੰ ਤਿੰਨ ਵਾਰ ਦਿੱਲੀ ਬੁਲਾਇਆ ਜਾ ਚੁੱਕਾ ਹੈ। ਸ਼ੁੱਕਰਵਾਰ ਸ਼ਾਮ ਦਿੱਲੀ ਲਈ ਰਵਾਨਾ ਹੋਏ ਚਰਨਜੀਤ ਚੰਨੀ ਲਗਭਗ ਰਾਤ ਸਵਾ 10 ਵਜੇ ਦੇ ਕਰੀਬ ਮੀਟਿੰਗ ਲਈ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਪੁੱਜੇ। ਮੀਟਿੰਗ ਵਿਚ ਕੇ. ਸੀ. ਵੇਣੂਗੋਪਾਲ, ਅਜੈ ਮਾਕਨ, ਹਰੀਸ਼ ਰਾਵਤ ਅਤੇ ਹੋਰ ਆਗੂ ਮੌਜੂਦ ਸਨ।
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਦੋ ਵਾਰ ਦਿੱਲੀ ਇਕੱਲੇ ਚਲੇ ਜਾਣ ਤੋਂ ਨਵੇਂ ਚਰਚੇ ਛਿੜ ਗਏ ਹਨ। ਲੰਘੇ ਕੱਲ੍ਹ ਅਤੇ ਅੱਜ ਮੁੱਖ ਮੰਤਰੀ ਦੋਵਾਂ ਉਪ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਆਪਣੇ ਨਾਲ ਲੈ ਕੇ ਨਹੀਂ ਗਏ ਹਨ। ਲੰਘੇ ਦਿਨਾਂ ‘ਚ ਨਵਜੋਤ ਸਿੱਧੂ ਦੇ ਚੰਨੀ ਨਾਲ ਪਰਛਾਵੇਂ ਵਾਂਗ ਨਾਲ ਚੱਲਣ ਤੋਂ ਵਿਰੋਧੀ ਧਿਰਾਂ ਨੇ ਚੰਨੀ ਨੂੰ ਨਸੀਹਤਾਂ ਦਣੀਆਂ ਸ਼ੁਰੂ ਕੀਤੀਆਂ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਚੰਨੀ ਤਾਂ ਸਿਰਫ ਨਾਂ ਦੇ ਮੁੱਖ ਮੰਤਰੀ ਹਨ ਜਦਕਿ ਅਸਲ ਕੰਮ ਤਾਂ ਨਵਜੋਤ ਸਿੱਧੂ ਕਰ ਰਹੇ ਹਨ।

Read More Latest Politics News

Continue Reading

ਰਾਜਨੀਤੀ

ਚਰਨਜੀਤ ਸਿੰਘ ਚੰਨੀ ਕੱਲ੍ਹ 11 ਵਜੇ CM ਅਹੁਦੇ ਦੀ ਚੁਕਣਗੇ ਸਹੁੰ

Published

on

Charanjit Singh Channi

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਿਧਾਇਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਦਰਕਿਨਾਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਰਾਜਪਾਨ ਨਾਲ ਮੁਲਾਕਾਤ ਕਰਨ ਤੋੰ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੱਲ ਸਵੇਰੇ 11 ਵਜੇ ਸਹੁ ਚੁੱਕ ਸਮਾਰੋਹ ਹੋਵੇਗਾ ਅਤੇ ਉਸ ਤੋਂ ਬਾਅਦ ਕੈਬਨਿਟ ਕਿਵੇਂ ਹੋਵੇਗੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਹੁਦੇ ਵਜੋਂ ਕੱਲ ਸਵੇਰੇ 11 ਵਜੇ ਸਹੁੰ ਚੁੱਕਣਗੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca