Monuments of Prince Bamba, the last heir to the Sikh throne, collapsed
Connect with us [email protected]

ਅੰਤਰਰਾਸ਼ਟਰੀ

ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਦੀਆਂ ਲਾਹੌਰ ਵਿਚ ਯਾਦਗਾਰਾਂ ਢਹਿ ਢੇਰੀ

Published

on

think tank

ਲਾਹੌਰ, 11 ਮਾਰਚ – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਪ੍ਰਿੰਸਿਸ ਸੋਫ਼ੀਆ ਉਰਫ਼ ਸ਼ਹਿਜ਼ਾਦੀ ਬੰਬਾ ਦਲੀਪ ਸਿੰਘ ਦੀ ਲਾਹੌਰ ਵਾਲੀ ਰਿਹਾਇਸ਼ ਅਤੇ ਉਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਉਸਾਰੀ ਗਈ ਉਸ ਦੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਢਹਿ ਢੇਰੀ ਕਰ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਦੇ ਦਿਹਾਂਤ ਤੋਂ ਬਾਅਦ ਜਦੋਂ ਪਹਿਲੀ ਵਾਰ ਭਾਰਤ ਆਈ ਤਾਂ ਉਸ ਨੇ ਲਾਹੌਰ ਪਹੁੰਚ ਕੇ ਸ਼ੁਰੂ ਵਿੱਚ ਹੋਟਲ ਫਲੈਟੀਜ਼ ਵਿੱਚ ਕਿਰਾਏ ਉੱਤੇ ਰਹਿਣਾ ਸ਼ੁਰੂ ਕੀਤਾ ਅਤੇ ਫਿਰ ਲਾਹੌਰ ਦੀ ਮੁਜੰਗ ਚੁੰਗੀ ਕੋਲ ਜੇਲ੍ਹ ਰੋਡ ਉੱਤੇ ਇੱਕ ਕੋਠੀ ਕਿਰਾਏ ਉੱਤੇ ਲੈ ਲਈ। ਛੇਤੀ ਬਾਅਦ ਸ਼ਹਿਜ਼ਾਦੀ ਨੇ ਲਾਹੌਰ ਵਿੱਚ ਆਪਣੀ ਪੱਕੀ ਰਿਹਾਇਸ਼ ਲਈ ਮਾਡਲ ਟਾਊਨ ਦੇ ਏ-ਬਲਾਕ ਵਿੱਚ 104 ਨੰ. ਕੋਠੀ ਖ਼ਰੀਦ ਲਈ, ਜਿਸ ਦਾ ਨਾਂਅ ਉਸ ਨੇ ‘ਗੁਲਜ਼ਾਰ’ ਰੱਖਿਆ ਸੀ।
ਇਸ ਢਾਹੇ ਗਏ ‘ਗੁਲਜ਼ਾਰ’ ਵਿੱਚ ਸ਼ਹਿਜ਼ਾਦੀ ਦਾ 88 ਵਰ੍ਹੇ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮਾਰਚ 1957 ਨੂੰ ਦਿਹਾਂਤ ਹੋ ਗਿਆ ਸੀ, ਜਿਸ ਪਿੱਛੋਂ ਉਸ ਨੂੰ ਲਾਹੌਰ ਦੀ ਜੇਲ੍ਹ ਰੋਡ ਉੱਤੇ ਮੌਜੂਦ ਗੋਰਾ ਕਬਰਸਤਾਨ (ਇੰਗਲਿਸ਼ ਸੈਮਿਟਰੀ) ਵਿੱਚ ਦਫ਼ਨ ਕੀਤਾ ਗਿਆ, ਜਿੱਥੇ ਕੱਲ੍ਹ ਲਾਹੌਰ ਦੇ ਵਿਰਾਸਤ ਪ੍ਰੇਮੀਆਂ ਨੇ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹਿਜ਼ਾਦੀ ਦੀ ਰਿਹਾਇਸ਼ ‘ਗੁਲਜ਼ਾਰ’ ਦੇ ਇਲਾਵਾ ਲਾਹੌਰ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਿੱਛੇ ਯਾਤਰੂਆਂ ਲਈ ਬਣਾਏ ਕਮਰਿਆਂ ਵਿਚਾਲੇ ਡੇਢ ਫੁੱਟ ਉਚੇ ਥੜ੍ਹੇ ਉੱਤੇ ਰਾਣੀ ਜਿੰਦ ਕੌਰ ਦੀ ਸਮਾਧ ਵੀ ਪਿੱਛੇ ਜਿਹੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਥੇ ਕੀਤੀ ਜਾ ਰਹੀ ਨਵੇਂ ਕਮਰਿਆਂ ਦੀ ਉਸਾਰੀ ਮੌਕੇ ਢਾਹ ਦਿੱਤੀ ਹੈ।
ਵਰਨਣ ਯੋਗ ਹੈ ਕਿ 1 ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿੱਚ ਰਾਣੀ ਜਿੰਦ ਕੌਰ ਉਰਫ਼ ਜਿੰਦਾਂ ਦੇ ਦਿਹਾਂਤ ਬਾਅਦ ਉਨ੍ਹਾਂ ਦੀ ਦੇਹ ਪਹਿਲਾਂ ਆਰਜ਼ੀ ਤੌਰ ਉੱਤੇ ਕੇਨਸਲਗ੍ਰੀਨ ਕਬਰਸਤਾਨ ਵਿੱਚ ਦਫ਼ਨਾਈ ਗਈ ਸੀ, ਫਿਰ ਅਗਲੇ ਸਾਲ ਉਨ੍ਹਾਂ ਦੀ ਦੇਹ ਭਾਰਤ ਭੇਜ ਕੇ ਉਸ ਦਾ ਅੰਤਮ ਸਸਕਾਰ ਨਾਸਿਕ ਵਿਖੇ ਕੀਤਾ ਗਿਆ ਸੀ। ਇਸ ਦੇ ਪੂਰੇ 61 ਸਾਲ ਬਾਅਦ 27 ਮਾਰਚ 1924 ਨੂੰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਤੋਂ ਆਪਣੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਵਾਲੀ ਭਸਮ ਲਿਆ ਕੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਵਾ ਕੇ ਇੱਕ ਥੜ੍ਹੇ ਵਜੋਂ ਉਕਤ ਸਮਾਧ ਬਣਵਾਈ ਸੀ। ਹਿੰਦ-ਪਾਕਿ ਵੰਡ ਮਗਰੋਂ ਬੰਬਾ ਲਾਹੌਰ ਰਹੀ, ਕਿਉਂਕਿ ਉਹ ਉਸ ਵਕਤ ਵੀ ਲਾਹੌਰ ਨੂੰ ਪੰਜਾਬ ਅਤੇ ਖ਼ੁਦ ਨੂੰ ਪੰਜਾਬ ਦੀ ਮਹਾਰਾਣੀ ਹੀ ਮੰਨਦੀ ਸੀ। ਉਹ ਵਿਦੇਸ਼ ਤੋਂ ਆਉਣ ਲੱਗਿਆਂ ਆਪਣੇ ਨਾਲ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਤੋਂ ਮਿਲੀਆਂ ਕਈ ਇਤਿਹਾਸਕ ਬਹੁਮੁੱਲੀਆਂ ਵਸਤਾਂ ਅਤੇ ਫ਼ਾਰਸੀ ਵਿੱਚ ਲਿਖੇ ਦਸਤਾਵੇਜ਼ ਲੈ ਕੇ ਆਈ ਸੀ, ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝਣਾ ਚਾਹੁੰਦੀ ਸੀ। ਇਸ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਉਸ ਨੇ ਕਰੀਮ ਬਖ਼ਸ਼ ਸਪਰਾ ਨਾਮੀ ਵਿਅਕਤੀ ਨਾਲ ਸੰਪਰਕ ਕੀਤਾ, ਜੋ ਫ਼ਾਰਸੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਅਰਬੀ ਦਾ ਵੀ ਚੰਗਾ ਜਾਣਕਾਰ ਸੀ।
ਸ਼ਹਿਜ਼ਾਦੀ ਬੰਬਾ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਆਪਣੀ ਮੌਤ ਤੋਂ ਸਵਾ ਕੁ ਸਾਲ ਪਹਿਲਾਂ 16 ਨਵੰਬਰ 1955 ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਆਪਣੀ ਪਹਿਲੀ ਵਸੀਅਤ ਰੱਦ ਕਰਕੇ ਨਵੀਂ ਵਸੀਅਤ ਵਿੱਚ ਆਪਣੀ ਸ਼ਾਹੀ ਕੋਠੀ ‘ਗੁਲਜ਼ਾਰ’, ਮਾਡਲ ਟਾਊਨ ਦਾ ਪਲਾਟ ਨੰਬਰ 103, 104 ਅਤੇ ਇੰਗਲੈਂਡ ਦੇ ਬੈਂਕਾਂ ਵਿੱਚ ਪਈਆਂ ਬਹੁਮੁੱਲੀਆਂ ਵਸਤਾਂ ਸਮੇਤ ਸਾਰੀ ਜਾਇਦਾਦ ਕਰੀਮ ਬਖ਼ਸ਼ ਸਪਰਾ ਦੇ ਨਾਂਅ ਕਰ ਦਿੱਤੀ। ਇਸ ਪਿੱਛੋਂ 1960 ਦੇ ਆਸ-ਪਾਸ ਪਾਕਿ ਦੇ ਆਰਕੋਲਾਜੀ ਵਿਭਾਗ ਨੇ ਕਰੀਮ ਬਖ਼ਸ਼ ਨੂੰ 14 ਹਜ਼ਾਰ ਪੌਂਡ ਦੇ ਕੇ ਸ਼ਹਿਜ਼ਾਦੀ ਦੀਆਂ ਇੰਗਲੈਂਡ ਦੇ ਬੈਂਕਾਂ ਵਿੱਚ ਪਈਆਂ ਵਸਤਾਂ ਪਾਕਿਸਤਾਨ ਮੰਗਵਾ ਲਈਆਂ। ਇਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅੰਗਰੇਜ਼ ਚਿੱਤਰਕਾਰਾਂ ਵੱਲੋਂ ਬਣਾਏ 18 ਤੇਲ ਚਿੱਤਰ, 14 ਵਾਟਰ ਕਲਰ ਪੇਂਟਿੰਗਜ਼, 22 ਹਾਥੀ ਦੰਦ ਨਾਲ ਬਣੀਆਂ ਮੂਰਤੀਆਂ ਤੇ ਤਸਵੀਰਾਂ, 17 ਹੋਰ ਚਿੱਤਰ, 10 ਧਾਤੂ ਦੀਆਂ ਬਣੀਆਂ ਅਤੇ ਸੱਤ ਹੋਰ ਕੀਮਤੀ ਵਸਤਾਂ ਸ਼ਾਮਲ ਹਨ। ਇਹ ਸਭ ਮੌਜੂਦਾ ਸਮੇਂ ਲਾਹੌਰ ਦੇ ਸ਼ਾਹੀ ਕਿਲ੍ਹੇ ਦੀ ਸਿੱਖ ਆਰਟ ਗੈਲਰੀ ਵਿੱਚ ‘ਸ਼ਹਿਜ਼ਾਦੀ ਬੰਬਾ ਕਲੈਕਸ਼ਨ’ ਦੀ ਸੋਭਾ ਬਣੀਆਂ ਹੋਈਆਂ ਹਨ। ਪਾਕਿ ਸਰਕਾਰ ਸ਼ਹਿਜ਼ਾਦੀ ਦੀ ਰਿਹਾਇਸ਼ ਨੂੰ ਢਹਿ ਢੇਰੀ ਕੀਤੇ ਜਾਣ ਤੋਂ ਨਹੀਂ ਰੋਕ ਸਕੀ।

Read More Latest News Updates

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ ‘ਏਕਤਾ ਸਰਕਾਰ’ ਬਣਾਈ ਗਈ

Published

on

Myanmar against the military rule

ਨੇ ਪਾਈ ਤਾਅ, 17 ਅਪ੍ਰੈਲ – ਮਿਆਂਮਾਰ ਵਿੱਚ ਲੋਕਤੰਤਰ ਸਮਰਥਕਾਂ ਨੇ ਆਪਣੀ ਰਣਨੀਤੀ ਬਦਲ ਕੇ ਫ਼ੌਜੀ ਸ਼ਾਸਨ ਦੇ ਬਰਾਬਰ ਕੌਮੀ ਏਕਤਾ ਸਰਕਾਰ ਬਣਾ ਲਈ ਹੈ। ਇਸ ਵਿੱਚ ਪਾਰਲੀਮੈਂਟ ਮੈਂਬਰਾਂ, ਨੇਤਾਵਾਂ, ਫ਼ੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਘੱਟ ਗਿਣਤੀਆਂ ਨੂੰ ਸ਼ਾਮਲ ਕੀਤਾ ਹੈ।
ਵਰਨਣ ਯੋਗ ਹੈ ਕਿ ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਫ਼ੌਜ ਨੇ ਕਬਜ਼ਾ ਕਰ ਲਿਆ ਸੀ। ਇਸ ਪਿੱਛੋਂ ਮਿਆਂਮਾਰ ਵਿੱਚ ਪ੍ਰਦਰਸ਼ਨਾਂ ਦੌਰ ਚੱਲ ਸਿਆ ਸੀ ਅਤੇ ਅੱਜ ਤੱਕ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਅਤੇ ਹੋਰ ਮੁੱਖ ਨੇਤਾਵਾਂ ਨੇ ਦੇਸ਼ ਦੇ ਅੰਦਰ ਹੀ ਨਹੀਂ, ਬਾਹਰ ਵੀ ਲੋਕਤੰਤਰ ਦੀ ਬਹਾਲੀ ਲਈ ਮੰਗ ਉਠਾਈ ਹੈ। ਲੋਕਤੰਤਰ ਸਮਰਥਕ ਮਿਨ ਕੋ ਨੇਂਗ ਨੇ 10 ਮਿੰਟ ਦਾ ਵੀਡੀਓ ਬਣਾ ਕੇ ਰਾਸ਼ਟਰੀ ਏਕਤਾ ਸਰਕਾਰ ਦਾ ਐਲਾਨ ਕੀਤਾ ਅਤੇ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਏਕਤਾ ਸਰਕਾਰ ਦੇ ਕੌਮਾਂਤਰੀ ਸਹਿਯੋਗ ਮੰਤਰੀ ਡਾ. ਸਾਸਾ ਨੇ ਕਿਹਾ ਕਿ ਇਹ ਸਰਕਾਰ ਬਣਾਉਣ ਦਾ ਮਕਸਦ ਹਿੰਸਾ ਨੂੰ ਖ਼ਤਮ ਕਰਨਾ ਅਤੇ ਲੋਕਤੰਤਰ ਦੀ ਬਹਾਲੀ ਹੈ।
ਇਸ ਦੌਰਾਨ ਕੱਲ੍ਹ ਲੋਕਤੰਤਰ ਸਮਰਥਕਾਂ ਨੇ ਮੌਨ ਵਰਤ ਤੇ ਜਲੂਸ ਵੀ ਕੱਢਿਆ। ਯੰਗੂਨ ਤੇ ਹੋਰ ਸਥਾਨਾਂ ਉੱਤੇ ਪ੍ਰਦਰਸ਼ਨ ਕਰਦੇ ਲੋਕ ਕਾਲੇ ਤੇ ਸਫੈਦ ਕੱਪੜੇ ਪਹਿਨ ਕੇ ਆਏ ਸਨ। ਕਿਸੇ ਵੀ ਥਾਂ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਸੀ, ਪਰ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

Click Here To Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca