Money laundering case: ED raids 26 Popular Front locations in 9 states
Connect with us apnews@iksoch.com

ਅਪਰਾਧ

ਮਨੀ ਲਾਂਡਰਿੰਗ ਕੇਸ ਵਿੱਚ 9 ਰਾਜਾਂ ਵਿੱਚ ਪਾਪੂਲਰ ਫਰੰਟ ਦੇ 26 ਥਾਵਾਂ ਉੱਤੇ ਈ ਡੀ ਵੱਲੋਂ ਛਾਪੇ

Published

on

ED

ਨਵੀਂ ਦਿੱਲੀ, 4 ਦਸੰਬਰ – ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਨੀ ਲਾਂਡਰਿੰਗ ਦੇ ਇੱਕ ਕੇਸ ਦੀ ਜਾਂਚ ਅਧੀਨ ਕੇਰਲ ਵਿੱਚ ਪਾਪੂਲਰ ਫਰੰਟ ਆਫ ਇੰਡੀਆ (ਪੀ ਐਫ ਆਈ) ਦੇ ਮੁਖੀ ਨਸਰੂਦੀਨ ਦੇ ਕੰਪਲੈਕਸਾਂ ਸਮੇਤ 9 ਰਾਜਾਂ ਵਿੱਚ ਘੱਟੋ-ਘੱਟ 26 ਟਿਕਾਣਿਆਂ ਉੱਤੇ ਕੱਲ੍ਹ ਛਾਪੇ ਮਾਰੇ ਹਨ।
ਤਾਮਿਲਨਾਡੂ, ਕਰਨਾਟਕ, ਬਿਹਾਰ, ਉਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ ਤੇ ਕੇਰਲ ਦੇ ਮੱਲਪੁਰਮ ਅਤੇ ਤਿਰੂਵਨੰਤ-ਪੁਰਮ ਜ਼ਿਲਿਆਂ ਵਿੱਚ ਮਾਰੇ ਗਏ ਇਨ੍ਹਾਂ ਛਾਪਿਆਂ ਦਾ ਮਕਸਦ ਪੀ ਐਪ ਆਈ ਅਤੇ ਉਸ ਨਾਲ ਸੰਬੰਧਤ ਵਿਅਕਤੀਆਂ ਵਿਰੁੱਧ ਮਨੀ ਲਾਂਡਰਿੰਗ ਦੇ ਸਬੂਤ ਇਕੱਠੇ ਕਰਨਾ ਹੈ। ਮਨੀ ਲਾਂਡਰਿੰਗ ਬਾਰੇ ਵੱਖ-ਵੱਖ ਕੇਸਾਂ ਨੂੰ ਇੱਕੋ ਕੇਸ ਵਿੱਚ ਮਿਲਾ ਲਿਆ ਗਿਆ ਹੈ। ਭਾਰਤ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਵਿਖਾਵਿਆਂ, ਇਸ ਸਾਲ ਫਰਵਰੀ ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਅਤੇ ਕਈ ਹੋਰਨਾਂ ਘਟਨਾਵਾਂ ਨੂੰ ਭੜਕਾਉਣ ਦੇ ਦੋਸ਼ਾਂ ਸੰਬੰਧੀ ਪੀ ਐਫ ਆਈ ਵਿਰੁੱਧਈ ਡੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਕੇਰਲ ਰਾਜ ਬਿਜਲੀ ਬੋਰਡ ਦੇ ਸੀਨੀਅਰ ਸਹਾਇਕ ਸਲਾਮ ਅਤੇ ਦਿੱਲੀ ਵਿੱਚ ਪੀ ਐਫ ਆਈ ਦੇ ਅਹੁਦੇਦਾਰਾਂ ਦੇ ਬਿਆਨ ਦਰਜ ਕੀਤੇ ਸਨ। ਸੂਤਰਾਂ ਮੁਤਾਬਕ ਪੀ ਐਫ ਆਈ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋਈ 120 ਕਰੋੜ ਰੁਪਏ ਦੀ ਰਕਮ ਈ ਡੀ ਦੀ ਜਾਂਚ ਦੇ ਘੇਰੇ ਵਿੱਚ ਹੈ।

Click Here To Read Punjab Crime News

ਅਪਰਾਧ

ਚੈਕ ਦੇ ਕਲੋਨ ਬਣਾ ਕੇ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼

Published

on

fraud

ਭੋਪਾਲ, 21 ਜਨਵਰੀ – ਕੰਸਟ੍ਰਕਸ਼ਨ ਕੰਪਨੀ ਦਿਲੀਪ ਬਿਲਡਕਾਨ ਦੇ ਚੈਕ ਦੇ ਕਲੋਨ ਬਣਾ ਕੇ ਕਰੀਬ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਤਰਰਾਜੀ ਗਿਰੋਹ ਫੜਿਆ ਗਿਆ ਹੈ। ਪੁੱਛਗਿੱਛ ਵਿੱਚ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ।
ਦੱਸਿਆ ਗਿਆ ਹੈ ਕਿ ਇਸ ਗੈਂਗ ਦੇ 10 ਦੋਸ਼ੀਆਂ ਵਿੱਚੋਂ ਇੱਕ ਚਰਨਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਦੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਬ੍ਰਾਂਚ ਦਾ ਮੁਲਾਜ਼ਮ ਹੈ। ਉਹ ਆਪਣੀ ਬੈਂਕ ਆਈ ਡੀ ਦੀ ਵਰਤੋਂ ਕਰ ਕੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਅਤੇ ਖਾਤੇ ਵਿੱਚ ਜਮ੍ਹਾਂ ਰਕਮ ਤੋਂ ਲੈ ਕੇ ਚੈਕ `ਤੇ ਦਸਖਤ ਕਰਨ ਵਾਲੇ ਵਿਅਕਤੀ ਦੇ ਡਿਜੀਟਲ ਦਸਖਤ ਤੱਕ ਚੋਰੀ ਕਰ ਕੇ ਇਸ ਗਿਰੋਹ ਨੂੰ ਦਿੰਦਾ ਸੀ। ਦੋਸ਼ੀਆਂ ਕੋਲੋਂ ਐਸ ਟੀ ਐਫ ਨੇ ਪੰਜਾਬ ਤੇ ਗੁਜਰਾਤ ਸਰਕਾਰ ਦੇ ਦੋ ਸਰਕਾਰੀ ਵਿਭਾਗਾਂ ਦੇ ਕਲੋਨ ਚੈਕ ਵੀ ਬਰਾਮਦ ਕੀਤੇ ਹਨ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਅੰਸ਼ੁਲ ਰਾਣਾ ਇਸ ਗਿਰੋਹ ਦਾ ਸਰਗਣਾ ਹੈ। ਅੰਮ੍ਰਿਤਸਰ ਵਾਸੀ ਮਨਮੀਤ ਸਿੰਘ ਅਤੇ ਬਰਿੰਦਰ ਸਿੰਘ ਅਤੇ ਮੋਹਾਲੀ ਵਾਸੀ ਸਤਨਾਮ ਸਿੰਘ ਅਤੇ ਪਰਵਿੰਦਰ ਸਿੰਘ ਅਤੇ ਹੋਰ ਲੋਲ ਜੇਲ੍ਹ ਵਿੱਚ ਇਕੱਠੇ ਸਨ। ਪਹਿਲਾਂ ਇਹ ਅਲੱਗ-ਅਲੱਗ ਵਾਰਦਾਤਾਂ ਕਰਦੇ ਸਨ, ਬਾਅਦ ਵਿੱਚ ਇੱਕਠੇ ਕੰਮ ਕਰਨ ਲੱਗੇ। ਇਨ੍ਹਾਂ ਨੇ ਹੁਸ਼ਿਆਰਪੁਰ ਦੇ ਚਰਨਜੀਤ ਸਿੰਘ ਨੂੰ ਗੈਂਗ ਵਿੱਚ ਸ਼ਾਮਲ ਕਰ ਲਿਆ। ਦੋਸ਼ੀ ਉਨ੍ਹਾਂ ਖਾਤਿਆਂ ਦੀ ਪਛਾਣ ਕਰਦੇ ਸਨ, ਜਿਨ੍ਹਾਂ ਵਿੱਚ ਪੈਸੇ ਜਮ੍ਹਾ ਹੁੰਦੇ ਸਨ, ਪਰ ਕਾਫੀ ਸਮੇਂ ਤੋਂ ਲੈਣ-ਦੇਣ ਨਹੀਂ ਕੀਤਾ ਜਾਂਦਾ ਸੀ। ਦੋਸ਼ੀ ਇਨ੍ਹਾਂ ਖਾਤਿਆਂ ਵਿੱਚ ਕੁਝ ਰੁਪਏ ਜਮ੍ਹਾਂ ਕਰ ਕੇ ਉਸ ਨੂੰ ਚਲਾ ਕੇ ਵਰਤਲੈਂਦੇ ਸਨ।

Continue Reading

ਅਪਰਾਧ

ਪੱਟੀ ਪੁਲਸ ਮੁਕਾਬਲੇ `ਚ ਫੜੇ ਲੁਟੇਰਿਆਂ ਦੇ ਸਾਥੀ ਮੋਗਾ ਤੋਂ ਚੁੱਕੇ

Published

on

police

ਮੋਗਾ, 21 ਜਨਵਰੀ – ਦੋ ਦਿਨ ਪਹਿਲਾਂ ਤਰਨ ਤਾਰਨ ਦੇ ਪੱਟੀ ਸ਼ਹਿਰ ਦੇ ਬਾਹਰਵਾਰ ਮੈਰਿਜ ਪੈਲੇਸ ਵਿੱਚ ਪੁਲਸ ਅਤੇ ਲੁਟੇਰਿਆਂ ਵਿਚਾਲੇ ਫਾਇਰਿੰਗ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਅਤੇ ਚਾਰ ਜਣਿਆਂ ਨੂੰ ਪੁਲਸ ਨੇ ਪੈਲੇਸ ਦੇ ਅੰਦਰੋਂ ਗ੍ਰਿਫਤਾਰ ਕਰ ਲਿਆ ਸੀ। ਇਸੇ ਮਾਮਲੇ ਵਿੱਚ ਪੱਟੀ ਪੁਲਸ ਨੇ ਮੋਗੇ ਦੇ ਇੱਕ ਹੋਟਲ ਵਿੱਚ ਰੇਡ ਕਰ ਕੇ ਉਥੋਂ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵੇਂ ਵਿਅਕਤੀ ਹੋਟਲ ਦੇ ਜਿਸ ਕਮਰੇ ਵਿੱਚ ਠਹਿਰੇ ਸਨ, ਉਹ ਮੋਗੇ ਦੇ ਇੱਕ ਕਾਂਗਰਸੀ ਨੇਤਾ ਦੇ ਨਾਂਅ ਤੇ ਬੁੱਕ ਕਰਵਾਇਆ ਗਿਆ ਸੀ। ਕੱਲ੍ਹ ਪੁਲਸ ਨੇ ਕਾਂਗਰਸੀ ਨੇਤਾ ਨੂੰ ਵੀ ਪੁੱਛਗਿੱਛ ਲਈ ਥਾਣਾ ਮੈਹਣਾ ਵਿੱਚ ਸੱਦਿਆ ਸੀ, ਪਰ ਉਸ ਦੇ ਆਕਾ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰ ਕੇ ਉਸ ਨੂੰ ਛੁਡਵਾ ਲਿਆ ਗਿਆ ਹੈ। ਪੁਲਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਪੁਲਸ ਦੇ ਸੂਤਰਾਂ ਅਨੁਸਾਰ ਪੱਟੀ ਇਲਾਕੇ ਦੇ ਡੀ ਐਸ ਪੀ ਕੁਲਜਿੰਦਰ ਸਿੰਘ ਦੀ ਟੀਮ ਨੇ ਮੁਖਬਰ ਦੀ ਸੂਚਨਾਤੇ ਮੰਗਲਵਾਰ ਰਾਤ ਬੁਘੀਪੁਰਾ ਚੌਕ ਨੇੜੇ ਇੱਕ ਹੋਟਲ ਵਿੱਚ ਰੇਡ ਕੀਤੀ ਤਾਂ ਹੋਟਲ ਦੇ ਇੱਕ ਕਮਰੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਿੱਚ ਇੱਕ ਜਣਾ ਹਰਮਨ ਸਿੰਘ ਜੰਡਿਆਲਾ ਗੁਰੂ। ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਦੂਸਰੇ ਵਿਅਕਤੀ ਦਾ ਨਾਂਅ ਪਤਾ ਨਹੀਂ ਲੱਗ ਸਕਿਆ।
ਦੱਸਿਆ ਗਿਆ ਹੈ ਕਿ ਜਿਨ੍ਹਾਂ ਦੋ ਨੌਜਵਾਨਾਂ ਨੂੰ ਪੱਟੀ ਪੁਲਸ ਲੈ ਕੇ ਗਈ ਹੈ, ਉਹ ਮੋਗੇ ਦੇ ਕਿਸੇ ਕਾਂਗਰਸੀ ਨੇਤਾ ਦੇ ਸੰਪਰਕ ਵਿੱਚ ਸਨ ਅਤੇ ਉਸੇ ਦੇ ਨਾਂਅ ਤੇ ਹੋਟਲ ਵਿੱਚ ਕਮਰਾ ਬੁੱਕ ਸੀ। ਥਾਣਾ ਮੈਹਣਾ ਪੁਲਸ ਨੇ ਉਸ ਕਾਂਗਰਸੀ ਨੇਤਾ, ਜੋ ਨਗਰ ਨਿਗਮ ਚੋਣਾਂ ਵਿੱਚ ਇੱਕ ਵਾਰਡ ਤੋਂ ਖੁਦ ਨੂੰ ਉਮੀਦਵਾਰ ਦੱਸਦਾ ਹੈ, ਨੂੰ ਥਾਣੇ ਵਿੱਚ ਪੁੱਛਗਿੱਛ ਲਈ ਸੱਦਿਆ ਤਾਂ ਛੇਤ ਹੀ ਛੱਡ ਦਿੱਤਾ। ਥਾਣਾ ਮੈਹਣਾ ਦੇ ਐਸ ਐਚ ਓ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਪੱਟੀ ਦੇ ਡੀ ਐਸ ਪੀ ਕੁਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਥਾਣਾ ਪੁਲਸ ਅਤੇ ਮੋਗਾ ਦੇ ਸੀਨੀਅਰ ਅਧਿਕਾਰੀ ਵੀ ਹੋਟਲ ਵਿੱਚ ਪਹੁੰਚੇ ਸਨ। ਉਥੇ ਮੰਗਲਵਾਰ ਸਵੇਰੇ ਇੱਕ ਕਮਰਾ ਬੁੱਕ ਹੋਇਆ ਸੀ, ਜੋ ਮੋਗਾ ਵਾਸੀ ਇੱਕ ਵਿਅਕਤੀ ਦੇ ਨਾਂਅਤੇ ਬੁੱਕ ਸੀ। ਹੋਟਲ ਤੋਂ ਮਿਲੇ ਦੋ ਨੌਜਵਾਨਾਂ ਨੂੰ ਪੱਟੀ ਪੁਲਸ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ। ਮੋਗਾ ਵਾਸੀ ਨੌਜਵਾਨ, ਜੋ ਉਨ੍ਹਾਂ ਦੇ ਸੰਪਰਕ ਵਿੱਚ ਸੀ,ਨੂੰ ਪੁੱਛਗਿੱਛ ਦੇ ਬਾਅਦ ਛੱਡ ਦਿੱਤਾ ਗਿਆ।

Continue Reading

ਅਪਰਾਧ

ਖਾਲਿਸਤਾਨੀਆਂ ਨੇ ਕਰਾਈ ਸੀ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ

Published

on

balwinder singh

ਤਰਨ ਤਾਰਨ, 21 ਜਨਵਰੀ – ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਵਰਕਰਾਂ ਨੇ ਓਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਮਦਦ ਨਾਲ ਤਰਨ ਤਾਰਨ ਜਿ਼ਲੇ ਦੇ ਭਿਖੀਵਿੰਡ ਇਲਾਕੇ ਦੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਵਾਈ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਪ੍ਰਮੁੱਖ ਹੈ।
ਇਸ ਬਾਰੇ ਪੁਲਸ ਦੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗੱਛ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਆਈ ਐਸ ਆਈ ਨੇ ਇਸ ਕਤਲ ਲਈ ਸ਼ੂਟਰ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਉਰਫ ਭੂਰਾ ਨੂੰ ਵਰਤਿਆ ਹੈ। ਇਨ੍ਹਾਂ ਦੋਵਾਂ ਨੂੰ ਦਿੱਲੀ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਸਲਾਮੀ ਦਹਿਸ਼ਤਗਰਦਾਂ ਨਾਲ ਇਨ੍ਹਾਂ ਦੀ ਮੁਲਾਕਾਤ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਕਰਵਾਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 16 ਅਕਤੂਬਰ ਨੂੰ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਉਸ ਦੇ ਘਰ `ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਕਾਂਡ ਦੇ ਪਿੱਛੇ ਖਾੜਕੂ ਜਥੇਬੰਦੀਆਂ ਦਾ ਹੱਥ ਹੈ ਅਤੇ ਰਾਜ ਸਰਕਾਰ ਨੇ ਜਾਂਚ ਲਈ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਪੁਲਸ ਨੇ ਇਸ ਕੇਸ ਵਿੱਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਿਖਾਰੀਵਾਲ ਨੇ ਦੋਵਾਂ ਸ਼ੂਟਰਾਂ ਨੂੰ ਦਿੱਲੀ ਵਿਚਲੇ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਅੱਤਵਾਦੀਆਂ ਦਾ ਪਤਾ ਦਿੱਤਾ ਸੀ। ਪੁਲਸ ਸੁੱਖ ਭਿਖਾਰੀਵਾਲ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਮੁਤਾਬਕ ਨਵੀਂ ਦਿੱਲੀ ਦੇ ਸਪੈਸ਼ਲ ਸੈਲ ਦੀ ਟੀਮ ਨੂੰ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਦੇ ਤਾਰ ਖਾੜਕੂ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca