Local Bodies Elections: Moga Akali Candidates Fear Nominations Rejected
Connect with us [email protected]

ਰਾਜਨੀਤੀ

ਲੋਕਲ ਬਾਡੀਜ਼ ਚੋਣਾਂ:ਮੋਗੇ ਦੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਰੱਦ ਹੋਣ ਦਾ ਡਰ ਪੈ ਗਿਐ

Published

on

akalidal badal

ਚੰਡੀਗੜ੍ਹ, 26 ਜਨਵਰੀ – ਪੰਜਾਬ ਹਰਿਆਣਾ ਹਾਈ ਕੋਰਟ ਨੇ ਮੋਗਾ ਨਗਰ ਨਿਗਮ ਲਈ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਤੀਹ ਉਮੀਦਵਾਰਾਂ ਦੀ ਪਟੀਸ਼ਨ ਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।ਪਟੀਸ਼ਨ ਵਿੱਚ ਉਮੀਦਵਾਰਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦੇ ਕੇ ਤੀਹ ਜਨਵਰੀ ਨੂੰ ਹੋਣ ਵਾਲੀਆਂ ਨਾਮਜ਼ਦਗੀਆਂ ਤੇ 14 ਫਰਵਰੀ ਨੂੰ ਹੋਣ ਵਾਲੀ ਚੋਣ ਦੀ ਵੀਡੀਓਗਰਾਫੀ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੂਬੇ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਉਨ੍ਹਾਂ ਦੀ ਨਾਮਜ਼ਦਗੀ ਨੂੰ ਬੇਵਜ੍ਹਾ ਰੱਦ ਕਰਵਾ ਸਕਦੀ ਹੈ। ਜਸਟਿਸ ਅਜੈ ਤਿਵਾੜੀ ਤੇ ਜਸਟਿਸ ਰਾਜੇਸ਼ ਭਾਰਦਵਾਜ ਦੇ ਬੈਂਚ ਨੇ ਪਟੀਸ਼ਨਤੇ ਸੁਣਵਾਈ ਕਰਦਿਆਂ ਲੋਕਲ ਬਾਡੀਜ਼ ਵਿਭਾਗ ਦੇਸੈਕਟਰੀ ਸਮੇਤ ਸੂਬਾ ਚੋਣ ਕਮਿਸ਼ਨ, ਡੀ ਸੀ ਮੋਗਾ ਤੇ ਹੋਰਨਾਂ ਧਿਰਾਂ ਨੂੰ ਅੱਠ ਫਰਵਰੀ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਇਹ ਦੋਸ਼ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਸਮੇਤ ਤੀਹ ਹੋਰਨਾਂ ਵੱਲੋਂ ਲਾਇਆ ਗਿਆ ਹੈ, ਜਿਸ ਉੱਤੇ ਨੋਟਿਸ ਜਾਰੀ ਕੀਤਾ ਗਿਆ ਹੈ।ਇਨ੍ਹਾਂ ਪਟੀਸ਼ਨਰਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰੀ ਚੋਣਾਂ ਵਿੱਚ ਰਾਜ ਕਰਦੀ ਪਾਰਟੀ ਦੇ ਦਬਾਅ ਤਹਿਤ ਅਫਸਰਾਂ ਨੇ ਉਨ੍ਹਾਂ ਦੀ ਪਾਰਟੀ ਦੇ ਕਈ ਉਮੀਦਵਾਰਾਂ ਦੀ ਨਾਮਜ਼ਦਗੀ ਬੇਹੱਦ ਮਾਮੂਲੀ ਵਜ੍ਹਾ ਨਾਲ ਰੱਦ ਕਰਵਾ ਦਿੱਤੀ ਸੀ।ਪਟੀਸ਼ਨਰ ਧਿਰ ਦਾ ਕਹਿਣਾ ਹੈ ਕਿ ਨਾਮਜ਼ਦਗੀ ਦੀ ਵੀਡੀਓਗਰਾਫੀ ਕਰਾਈ ਜਾਵੇ ਤੇ ਉਸ ਮਗਰੋਂ ਚੋਣਾਂ ਦੇ ਦਿਨ ਵੋਟਿੰਗ ਬੂਥਾਂ ਦੇ ਬਾਹਰ ਵੀਡੀਓਗਰਾਫੀ ਹੋਵੇ। ਇਨ੍ਹਾਂ ਦਲੀਲਾਂ ਦੀ ਬਿਨਾਅ `ਤੇ ਹਾਈ ਕੋਰਟ ਨੇ ਸਭਨਾਂ ਧਿਰਾਂ ਤੋਂ ਜਵਾਬ ਮੰਗ ਲਿਆ ਹੈ।

ਰਾਜਨੀਤੀ

ਨਿਤੀਸ਼ ਨਾਲ ਨੇੜ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਆਗੂ ਨੂੰ ਮਹਿੰਗਾ ਪਿਆ

Published

on

41 ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ
ਪਟਨਾ, 8 ਮਾਰਚ – ਬਿਹਾਰ ਵਿੱਚ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ 41 ਨੇਤਾਵਾਂ ਨੇ ਸਮੂਹਿਕ ਤੌਰ ਉੱਤੇ ਇਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਪਾਰਟੀ ਨੇਤਾ ਵਿਨੇ ਕੁਸ਼ਵਾਹਾ ਨੇਦਾਅਵਾ ਕੀਤਾ ਕਿ ਅਜੇ ਇਹ ਸਿਲਸਿਲਾ ਸ਼ੁਰੂ ਹੋਇਆ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੇਤਾ ਪਾਰਟੀ ਤੋਂ ਅਸਤੀਫ਼ਾ ਦੇਣਗੇ।ਵਿਨੇ ਕੁਸ਼ਵਾਹਾਂ ਨੇ ਕਿਹਾ ਕਿ ਪਾਰਟੀ ਦੇ ਨੇਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਖ਼ਿਲਾਫ਼ ਸੜਕ ਉੱਤੇ ਉਤਰੇ, ਪਰ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨਿਤੀਸ਼ ਕੁਮਾਰ ਨਾਲ ਨਜ਼ਦੀਕੀਆਂ ਵਧਾ ਰਹੇ ਹਨ। ਵਿਨੇ ਕੁਸ਼ਵਾਹਾ ਨੇ ਦੋਸ਼ ਲਾਇਆ ਕਿ ਪਾਰਟੀ ਦੇ ਮੁਖੀ ਨੇ ਕੁਸ਼ਵਾਹਾ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦੇ 90 ਫੀਸਦੀ ਨੇਤਾ ਜਨਤਾ ਦਲ ਯੂ ਨਾਲ ਰਲੇਵੇਂ ਦੇ ਪੱਖ ਵਿੱਚ ਨਹੀਂ ਹਨ। ਵਿਨੇ ਕੁਸ਼ਵਾਹਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿੱਚ ਕਿਸ ਪਾਰਟੀ ਦਾ ਹੱਥ ਫੜਨਗੇ ਤਾਂ ਵਿਨੇ ਨੇ ਜਵਾਬ ਦਿੱਤਾ ਕਿ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਹ ਇਸ ਬਾਰੇ ਫੈਸਲਾ ਲੈਣਗੇ।

Continue Reading

ਰਾਜਨੀਤੀ

ਡੀ ਐਮ ਕੇ ਨੇ ਕਾਂਗਰਸ ਨੂੰ ਕੰਨਿਆਕੁਮਾਰੀ ਦੀ ਲੋਕ ਸਭਾ ਸੀਟ ਤੇ 25 ਵਿਧਾਨ ਸਭਾ ਸੀਟਾਂ ਦਿੱਤੀਆਂ

Published

on

ਚੇਨਈ, 8 ਮਾਰਚ – ਸੀਟਾਂ ਦੀ ਵੰਡ ਬਾਰੇ ਕਈ ਦਿਨ ਤੱਕ ਚੱਲੇ ਵਿਚਾਰ-ਵਟਾਂਦਰੇ ਪਿੱਛੋਂ ਡੀ ਐਮ ਕੇ ਪਾਰਟੀ ਨੇ ਆਪਣੀ ਖਾਸ ਸਹਿਯੋਗੀ ਧਿਰ ਕਾਂਗਰਸ ਨੂੰ ਵਿਧਾਨ ਸਭਾ ਦੀਆਂ 25 ਅਤੇ ਕੰਨਿਆਕੁਮਾਰੀ ਲੋਕ ਸਭਾ ਹਲਕੇ ਦੀ ਸੀਟ ਦਿੱਤੀ। ਡੀ ਐਮ ਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਅਲਾਗਿਰੀ ਨੇ ਛੇ ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸੀਟਾਂ ਦੀ ਵੰਡ ਕੀਤੀ ਹੈ।
ਕਾਂਗਰਸ ਨੇਤਾ ਅਤੇ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਦਿਨੇਸ਼ ਨੇ ਕਿਹਾ ਕਿ ਜਦੋਂ ਦੇਸ਼ ਭਾਜਪਾ ਕੋਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਹਿਯੋਗ ਦੀ ਭਾਵਨਾ ਹੇਠ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿਰੁੱਧ ਸਿਰਫ ਵਿਚਾਰਧਾਰਾ ਦੀ ਲੜਾਈ ਨਹੀਂ, ਇਹ ਉਸ ਦੇ ਚੁੰਗਲ ਵਿੱਚੋਂ ਲੋਕਰਾਜ ਨੂੰ ਬਚਾਉਣ ਦੀ ਜੰਗ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਤਾਨਾਸ਼ਾਹੀ ਵਾਂਗ ਚਲਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ।ਉਨ੍ਹਾਂ ਤਾਮਿਲ ਨਾਡੂ ਤੇ ਪੁੱਡਚੇਰੀ ਵਿੱਚ ਆਪਣੇ ਮੋਰਚੇ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ। ਕੰਨਿਆਕੁਮਾਰੀ ਲੋਕ ਸਭਾ ਸੀਟ ਤੋਂ 2019 ਵਿੱਚ ਚੁਣੇ ਗਏ ਐਚ ਵਸੰਤ ਕੁਮਾਰ ਦੇ ਦਿਹਾਂਤ ਪਿੱਛੋਂ ਇਸ ਸੀਟ ਉੱਤੇ ਉਪ ਚੋਣ ਜ਼ਰੂਰੀ ਹੋ ਗਈ ਹੈ। ਡੀ ਐਮ ਕੇ ਨੇ ਹਾਲੇ ਤੱਕ ਆਪਣੇ ਸਹਿਯੋਗੀਆਂ ਨੂੰ 48 ਸੀਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੂੰ 25, ਐਮ ਡੀ ਐਮ ਕੇ, ਵੀ ਸੀ ਕੇ ਅਤੇ ਸੀ ਪੀ ਆਈ ਐਮ ਨੂੰ 6-6, ਆਈ ਯੂ ਐਮ ਐਲ ਨੂੰ ਤਿੰਨ ਅਤੇ ਐਮ ਐਮ ਕਾਚੀ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਕਿਹਾ ਭਾਰਤ ਨੇ ਅੱਜ ਤਕ ਏਡਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ

Published

on

ਸਿਲੀਗੁੜੀ, 7 ਮਾਰਚ, – ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਏਥੇ ਕਿਹਾ ਕਿ ਭਾਰਤ ਵਿੱਚ ਇਕੋ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ ਅੱਜ ਏਥੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿੰਗਾਈ ਦੇ ਵਿਰੋਧ ਵਿੱਚ ਜਲੂਸ ਦੀ ਅਗਵਾਈ ਵੀ ਕੀਤੀ।
ਇਸ ਮੌਕੇ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਵੇਚ ਦਿੱਤਾਹੈ ਤੇ ਇਸ ਦੇਸ਼ ਨੂੰ ਵੇਚਣ ਵਾਲੇ ਆਗੂ ਅੱਜ ਬੰਗਾਲ ਨੂੰ ਸੋਨੇ ਦਾ ਬੰਗਾਲ ਬਣਾਉਣ ਦੀ ਗੱਲ ਕਰ ਰਹੇ ਹਨ ਤਾਂ ਇਹ ਕਿੰਨਾ ਹਾਸੋ-ਹੀਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ, ਨਰਿੰਦਰ ਮੋਦੀ ਆਪਣਾ ਨਹੀਂ ਤਾਂ ਘੱਟੋ-ਘੱਟ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ। ਮਮਤਾ ਨੇ ਯਾਦ ਕਰਾਇਆ ਕਿ ਮੋਦੀ ਕਹਿੰਦੇ ਸਨ ਕਿ ਬੰਦ ਹੋਏਚਾਹ ਦੇਸਾਰੇ ਬਾਗ਼ਾਨ ਖੁੱਲ੍ਹਵਾ ਦੇਣਗੇ, ਪਰ ਇਕ ਵੀ ਨਹੀਂ ਖੁਲ੍ਹਵਾਇਆ ਅਤੇ ਅੱਜ ਇਹ ਹਾਲ ਹੈ ਕਿ ਲੋਕ ਜਦੋਂ ਸੁਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦੇਣਗੇ ਤਾਂ ਲੋਕ ਡਰਦੇ ਹਨ ਕਿ ਪਤਾ ਨਹੀਂ ਅੱਜਕੀ ਨਵੀਂ ਮੁਸੀਬਤ ਆਉਣੀ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਭਾਰਤ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੁਫ਼ਤ ਵਿੱਚ ਚਾਵਲ ਅਤੇ ਰਾਸ਼ਨ ਦਿੱਤਾ ਸੀ ਤਾਂ ਮੋਦੀ ਜੀ ਨੇ ਗੈਸ ਦੀ ਕੀਮਤ ਵਧਾ ਕੇ 1000 ਰੁਪਏ ਤਕ ਪਹੁੰਚਾ ਦਿੱਤੀ, ਉਹ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਘਰ ਵਿੱਚ ਦਾਲ-ਚੌਲ ਵੀ ਪੱਕ ਸਕਣ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca