Bihar election results: Modi's campaign wins NDA alliance once again
Connect with us [email protected]

ਰਾਜਨੀਤੀ

ਬਿਹਾਰ ਦੇ ਚੋਣ ਨਤੀਜੇ : ਮੋਦੀ ਦੀ ਮੁਹਿੰਮ ਸਦਕਾ ਐੱਨ ਡੀ ਏ ਗੱਠਜੋੜ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ

Published

on

NDA alliance
  • ਭਾਜਪਾ-ਨਿਤੀਸ਼ ਗੱਠਜੋੜ ਨੂੰ 125 ਸੀਟਾਂ, ਵਿਰੋਧੀਆਂ ਨੂੰ 110
  • ਤੇਜੱਸਵੀ ਯਾਦਵ ਦੀ ਆਰ ਜੇ ਡੀ ਸਭ ਤੋਂ ਵੱਡੀ ਪਾਰਟੀ ਬਣੀ
    ਪਟਨਾ, 10 ਨਵੰਬਰ, – ਬਿਹਾਰ ਵਿਧਾਨਸਭਾ ਚੋਣਾਂ ਦੇ ਅੱਜ ਮੰਗਲਵਾਰ ਨੂੰ ਆਏ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਨਤਾ ਦੇ ਮਨ ਦੀ ਗੱਲ ਦੱਸਣਾ ਕਿਸੇ ਵੀ ਐਗਜ਼ਿਟ ਪੋਲ ਦੇ ਵੱਸ ਦਾਨਹੀਂ। ਬੀਤੇ ਸ਼ਨੀਵਾਰ ਵੋਟਾਂ ਪੈਣ ਮਗਰੋਂ ਪੇਸ਼ ਕੀਤੇ ਗਏ ਸਾਰੇ ਐਗਜ਼ਿਟ ਪੋਲ ਨੂੰ ਰੱਦ ਕਰ ਕੇ ਇੱਕ ਵਾਰ ਫਿਰ ਬਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਥੋਂ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲਾ ਗੱਠਜੋੜ ਆਪਣੀ ਸਰਕਾਰ ਬਣਾ ਲੈਣ ਵਿੱਚ ਸਫਲ ਰਿਹਾ ਹੈ। ਆਖਰੀ ਨਤੀਜੇ ਵਿੱਚ ਬਿਹਾਰ ਵਿੱਚ ਕੁੱਲ 243 ਸੀਟਾਂ ਵਿੱਚੋਂ ਐੱਨ ਡੀ ਏ ਗੱਠਜੋੜ ਨੂੰ 125 ਸੀਟਾਂ ਮਿਲੀਆਂ ਹਨ, ਜਦ ਕਿ ਸਰਕਾਰ ਬਣਾਉਣ ਲਈ 122 ਵਿਧਾਨ ਸਭਾ ਸੀਟਾਂ ਦੀ ਲੋੜ ਸੀ। ਵਿਰੋਧੀ ਧਿਰ ਨੂੰ ਲਾਲੂ ਪ੍ਰਸਾਦ ਦੇ ਪੁੱਤਰ ਤੇਜੱਸਵੀ ਯਾਦਵ ਦੀ ਅਗਵਾਈ ਵਿੱਚ 110 ਸੀਟਾਂ ਮਿਲੀਆਂ ਹਨ। ਚੱਲਦੀ ਚੋਣ ਦੌਰਾਨ ਦਿਲ ਦੇ ਦੌਰੇ ਨਾਲ ਚੱਲ ਵੱਸੇ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀਪਾਰਟੀ ਇਸ ਚੋਣ ਵਿੱਚ ਸਿਰਫ ਇੱਕ ਸੀਟ ਲੈ ਸਕੀ ਅਤੇ 6 ਸੀਟਾਂ ਹੋਰਨਾਂ ਨੂੰ ਮਿਲੀਆਂ ਹਨ।
    ਐੱਨ ਡੀ ਏ ਗੱਠਜੋੜ ਵੱਲੋਂ ਬਿਨਾਂ ਸ਼ੱਕ ਬਿਹਾਰ ਵਿੱਚ ਇੱਕ ਵਾਰ ਫਿਰ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਇਸ ਗੱਠਜੋੜ ਦੀ ਜਿੱਤ ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਕਾਰਨ ਹੋਈ ਸਮਝੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਵੇਂ ਬਿਹਾਰ ਵਿੱਚ ਚੋਣ ਰੈਲੀਆਂ ਕੀਤੀਆਂ ਸਨ, ਉਸ ਤੋਂ ਬਾਅਦ ਹਵਾ ਇਸ ਗੱਠਜੋੜ ਦੇ ਹੱਕ ਵਿੱਚ ਹੋਣ ਲੱਗ ਪਈ ਸੀ।ਉਨ੍ਹਾਂ ਨੇ ਵਾਰ-ਵਾਰ ਇਹ ਅਪੀਲ ਕੀਤੀ ਸੀ ਕਿ ਇਸ ਚੋਣ ਵਿੱਚ ਲੋਕਾਂ ਦਾ ਵੋਟ ਬਿਹਾਰ ਵਿੱਚ ਜੰਗਲਰਾਜ ਆਉਣ ਤੋਂ ਰੋਕਣ ਲਈ ਚਾਹੀਦਾ ਹੈ। ਉਨ੍ਹਾਂ ਦਾ ਇਸ਼ਾਰਾ ਲਾਲੂ ਪ੍ਰਸਾਦ ਦੇ ਰਾਜ ਵਾਲੇ ਦਿਨਾਂ ਵੱਲ ਸੀ ਅਤੇ ਇਸ ਦੀ ਮਾਰ ਲਾਲੂ ਪ੍ਰਸਾਦ ਦੇ ਪੁੱਤਰ ਤੇਜੱਸਵੀ ਯਾਦਵ ਦੇ ਸਾਰੇ ਗੱਠਜੋੜ ਦੇ ਖਿਲਾਫ ਹੋ ਰਹੀ ਸੀ। ਫਿਰ ਵੀ ਲਾਲੂ ਪ੍ਰਸਾਦ ਦਾ ਪੁੱਤਰ ਤੇਜੱਸਵੀ ਯਾਦਵ ਏਨੇ ਸਿਰੜ ਨਾਲ ਲੜਿਆ ਹੈ ਕਿ ਉਸ ਦੀ ਪਾਰਟੀ ਬਿਹਾਰ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਉਸ ਕੋਲ 76 ਸੀਟਾਂ ਹਨ, ਦੂਸਰੇ ਨੰਬਰ ਉੱਤੇ ਭਾਜਪਾ ਕੋਲ 72 ਸੀਟਾਂ ਤੇ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂ ਨੂੰ 47 ਸੀਟਾਂ ਹੀ ਮਿਲੀਆਂ ਹਨ। ਤੇਜੱਸਵੀ ਯਾਦਵ ਦੇ ਗੱਠਜੋੜ ਵਿੱਚ ਸ਼ਾਮਲ ਕਾਂਗਰਸ ਪਾਰਟੀ ਨੂੰ 19 ਸੀਟਾਂ, ਸੀ ਪੀ ਆਈ ਐੱਮ ਐੱਲ ਨੂੰ 12, ਸੀ ਪੀ ਆਈ ਨੂੰ 2 ਅਤੇ ਸੀ ਪੀ ਆਈ ਨੂੰ ਵੀ ਦੋ ਸੀਟਾਂ ਹੀ ਮਿਲੀਆਂ ਹਨ। ਭਾਜਪਾ ਗੱਠਜੋੜ ਵਿੱਚ ਸ਼ਾਮਲ ਹਮ ਪਾਰਟੀ ਅਤੇ ਵੀ ਆਈ ਪੀ ਦੋਵਾਂ ਨੂੰ ਸਿਰਫ 4-4 ਸੀਟਾਂ ਮਿਲੀਆਂ ਹਨ ਅਤੇ ਪੰਜ ਸੀਟਾਂ ਆਲ ਇੰਡੀਆ ਮਜਲਿਸ-ਇ-ਇਤਹਾਦੁਲ ਮੁਸਲਮੀਨ ਪਾਰਟੀ ਨੂੰ ਅਤੇ ਇੱਕ ਸੀਟ ਕਿਸੇ ਆਜ਼ਾਦ ਉਮੀਦਵਾਰ ਨੂੰ ਗਈ ਹੈ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਟਵੀਟਸ ਦੀ ਲੜੀ ਵਿੱਚ ਕਿਹਾ ਕਿ ਬਿਹਾਰ ਨੇ ਦੁਨੀਆ ਨੂੰ ਲੋਕਤੰਤਰ ਦਾ ਪਹਿਲਾ ਪਾਠ ਪੜ੍ਹਾਇਆ ਅਤੇ ਇੱਕ ਵਾਰ ਫਿਰ ਦੱਸਿਆ ਹੈ ਕਿ ਲੋਕਤੰਤਰ ਨੂੰ ਮਜ਼ਬੂਤ ਕਿਵੇਂ ਕੀਤਾ ਜਾਂਦਾ ਹੈ। ਨਰਿੰਦਰ ਮੋਦੀ ਨੇ ਲਿਖਿਆ ਹੈ ਕਿ ਬਿਹਾਰ ਦੇ ਹਰ ਇੱਕ ਵੋਟਰ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਉਸਦੀ ਪਹਿਲ ਸਿਰਫ ਤੇ ਸਿਰਫ ਵਿਕਾਸ ਹੈ ਅਤੇ ਉਨ੍ਹਾਂ ਨੂੰ ਇਸ ਗੱਠਜੋੜ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਹਨ।

Click here Political News Online in Punjabi

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ‘ਇੱਕ ਦੇਸ਼, ਇੱਕ ਚੋਣ’ ਭਾਰਤ ਦੀ ਲੋੜ ਦਾ ਨਵਾਂ ਨਾਅਰਾ ਦਿੱਤਾ

Published

on

modi

ਕੇਵਡੀਆ, ਗੁਜਰਾਤ, 27 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਤਾਬਕ ਅੱਜ ‘ਇੱਕ ਦੇਸ਼-ਇੱਕ ਚੋਣ’ ਸਿਰਫ ਬਹਿਸ ਦਾ ਮੁੱਦਾ ਨਹੀਂ ਰਿਹਾ, ਇਹ ਭਾਰਤ ਦੀ ਲੋੜ ਹੈ। ਇਸ ਲਈ ਇਸ ਬਾਰੇ ਗੰਭੀਰ ਚਰਚਾ ਅਤੇ ਅਧਿਅਨ ਕੀਤਾ ਜਾਣਾ ਚਾਹੀਦਾ। ਉਹ ਗੁਜਰਾਤ ਦੇ ਕੇਵਡੀਆ ਵਿੱਚ ਕਰਵਾਏ ਗਏ 80ਵੇਂ ਆਲ ਇੰਡੀਆ ਪ੍ਰਿਜ਼ਾਈਡਿੰਗ ਆਫਿਸਰਜ਼ ਕਾਨਫਰੰਸ ਵਿੱਚ ਬੋਲ ਰਹੇ ਸਨ।
ਇਸ ਮੌਕੇ ਨਰਿੰਦਰ ਮੋਦੀ ਨੇ ਇਸ ਸਮੇਲਨ ਨੂੰ ਦਿੱਲੀ ਤੋਂ ਵੀਡੀਓ ਕਾਨਫਰੰਸ ਨਾਲ ਸੰਬੋਧਤ ਕੀਤਾ ਅਤੇ ਕਿਹਾ, ‘ਹਰ ਇੱਕ-ਦੋ ਮਹੀਨੇ ਵਿੱਚ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੋਣ ਹੁੰਦੀ ਹੈ। ਇਸ ਦਾ ਅਸਰ ਵਿਕਾਸ ਕਾਰਜਾਂ ਉੱਤੇ ਪੈਂਦਾ ਹੈ। ਚੋਣਾਂ ਦੇ ਕੋਡ ਆਫ ਕੰਡਕਟ ਦੇ ਕਾਰਨ ਵਿਕਾਸ ਗਤੀਵਿਧੀਆਂ ਰੁੱਕੀਆਂ ਰਹਿੰਦੀਆਂ ਹਨ। ਇਸ ਸਮੱਸਿਆ ਦਾ ਇੱਕ ਹੀ ਹੱਲ ਹੈ- ‘ਇੱਕ ਦੇਸ਼, ਇੱਕ ਚੋਣ।’ ਉਨ੍ਹਾਂ ਨੇ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤ ਚੋਣਾਂ ਦੇ ਲਈ ਇੱਕ ਹੀ ਵੋਟਰ ਸੂਚੀ ਬਣਾਉਣ ਦਾ ਵੀ ਸੁਝਾਅ ਦਿੱਤਾ।

Click Here To Read Latest Politics news

Continue Reading

ਰਾਜਨੀਤੀ

ਕਾਂਗਰਸੀ ਆਗੂ ਲੱਕੀ ਉਤੇ ਗੈਰ ਜ਼ਮਾਨਤੀ ਧਰਾਵਾਂ ਦਾ ਕੇਸ ਦਰਜ

Published

on

  • ਐਮ ਟੀ ਪੀ ਤੋਂ ਮੁਆਫੀ ਮੰਗੀ ਵੀ ਕੰਮ ਨਹੀਂ ਆਈ
    ਜਲੰਧਰ, 27 ਨਵੰਬਰ – ਬੀਤੇ ਦਿਨੀਂ ਨਗਰ ਨਿਗਮ ਦਫ਼ਤਰ ਵਿੱਚ ਮਿਉਂਸਪਲ ਟਾਊਨ ਪਲਾਨਰ (ਐਮ ਟੀ ਪੀ) ਪਰਮਪਾਲ ਸਿੰਘ ਨਾਲ ਦੁਰ-ਵਿਹਾਰ ਕਰਨ ਦੇ ਦੋਸ਼ ਵਿੱਚ ਥਾਣਾ ਨੰਬਰ ਤਿੰਨ ਦੀ ਪੁਲਸ ਨੇ ਕਾਂਗਰਸ ਦੇ ਆਗੂ ਮਲਵਿੰਦਰ ਸਿੰਘ ਲੱਕੀ ਦੇ ਖ਼ਿਲਾਫ਼ ਗੈਰ ਜ਼ਮਾਨਤੀ ਧਰਾਵਾਂ ਦਾ ਕੇਸ ਦਰਜ ਕਰ ਲਿਆ ਹੈ। ਨਗਰ ਨਿਗਮ ਇੰਪਲਾਈਜ਼ ਯੂਨੀਅਨ ਨੇ ਨਿਗਮ ਪ੍ਰਸ਼ਾਸਨ ਨੂੰ ਲੱਕੀ ਦੇ ਖ਼ਿਲਾਫ਼ 48 ਘੰਟੇ ਵਿੱਚ ਕੇਸ ਦਰਜ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜਿਸ ਉੱਤੇ ਨਿਗਮ ਪ੍ਰਸ਼ਾਸਨ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ।
    ਮਲਵਿੰਦਰ ਸਿੰਘ ਲੱਕੀ ਦੇ ਖ਼ਿਲਾਫ਼ ਕੇਸ ਦਰਜ ਹੋਣ ਨਾਲ ਉਸ ਦੀਆਂ ਹੋਰ ਮੁਸ਼ਕਲਾਂ ਵਧ ਗਈਆਂ ਸਨ। ਇਸ ਤੋਂ ਪਹਿਲਾਂ ਲੱਕੀ ਕੱ੍ਹ ਆਪਣੀ ਇਮਾਰਤ ਦੀ ਚੇਂਜ ਆਫ ਲੈਂਡ ਯੂਜ਼(ਸੀ ਐਲ ਯੂ)ਦੀ ਫਾਈਲ ਕਲੀਅਰ ਨਾ ਹੋਣ ਕਾਰਨ ਨਾਰਾਜ਼ ਸੀ, ਜਿਸ ਕਰਕੇ ਪਰਮਪਾਲ ਸਿੰਘ ਨਾਲ ਦੁਰ-ਵਿਹਾਰ ਕੀਤਾ ਸੀ ਤੇ ਇਸਤੋਂ ਨਾਰਾਜ਼ ਯੂਨੀਅਨਾਂ ਨੇ ਨਾਅਰੇਬਾਜ਼ੀ ਕੀਤੀ ਸੀ। ਲੱਕੀ ਵਿਰੁੱਧ ਕੇਸ ਦਰਜ ਹੋਣ ਪਿੱਛੋਂ ਥਾਣਾ ਤਿੰਨ ਨੰਬਰ ਦੇ ਐਸ ਐਚ ਓ ਮੁਕੇਸ਼ ਕੁਮਾਰ ਨੇ ਕਿਹਾ ਕਿ ਪੁਲਸ ਵੱਲੋਂ ਲੱਕੀ ਦੀ ਗ਼੍ਰਿਫ਼ਤਾਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਲੱਕੀ ਨੇ ਪ੍ਰੈੱਸ ਦੇ ਸਾਹਮਣੇ ਐਮ ਟੀ ਪੀ ਤੋਂ ਮੁਆਫ਼ੀ ਮੰਗਣ ਦਾ ਐਲਾਨ ਕੀਤਾ ਸੀ, ਪਰ ਨਿਗਮ ਇੰਪਲਾਈਜ਼ ਯੂਨੀਅਨ ਨੇ ਮੁਆਫ਼ੀ ਰੱਦ ਕਰ ਦਿੱਤੀ ਸੀ।

Click Here To Read Latest Politics news

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ: ਸਰੇਆਮ ਸ਼ਿਕਾਇਤਾਂ ਕਰਨ ਵਾਲੇ ਨੇਤਾ ਕਾਂਗਰਸ ਛੱਡ ਸਕਦੇ ਨੇ

Published

on

capt amrinder singh

ਚੰਡੀਗੜ੍ਹ, 27 ਨਵੰਬਰ – ਕੁੱਲ ਹਿੰਦ ਕਾਂਗਰਸ ਕਮੇਟੀ ਦੇ ਵੱਡੇ ਨੇਤਾਵਾਂ ਵੱਲੋਂ ਪਾਰਟੀ ਦੇ ਕੰਮ-ਕਾਜ ਦੇ ਬਾਰੇ ਉਠਾਏ ਜਾ ਰਹੇ ਸਵਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰਰ ਸਿੰਘ ਕੱਲ੍ਹ ਕਾਫ਼ੀ ਗੁੱਸੇ ਵਿੱਚ ਬੋਲੇ। ਉਨ੍ਹਾਂ ਨੇ ਪਾਰਟੀ ਵਿੱਚ ਅੰਦਰੂਨੀ ਲੋਕਤੰਤਰ ਦੀ ਕਮੀ ਦੇ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਹਰ ਕੋਈ ਆਪਣੇ ਰੋਸ ਅਤੇ ਸ਼ਿਕਵੇ ਪਾਰਟੀ ਦੀ ਪ੍ਰਧਾਨ ਜਾ ਵਰਕਿੰਗ ਕਮੇਟੀ ਕੋਲ ਉਠਾਉਣ ਲਈ ਆਜ਼ਾਦ ਹੈ, ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਪੱਧਰ ਉੱਤੇਨਹੀਂ ਉਠਾਇਆ ਜਾ ਸਕਦਾ।
ਪਾਰਟੀ ਦੇ ਮੱਤਭੇਦਾਂ ਨੂੰ ਜਨਤਕ ਪੱਧਰ ਉੱਤੇ ਜ਼ਾਹਰਕਰਨ ਦੀਆਂ ਰਿਪੋਰਟਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਬਗਾਵਤ ਕਰਦੇ ਦਿੱਸ ਰਹੇ ਨੇਤਾਵਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਤੁਸੀਂ ਕਾਂਗਰਸੀ ਹੈ ਤਾਂ ਪਾਰਟੀ ਦੇ ਕੰਮ-ਕਾਜ ਵਿੱਚ ਕਿਸੇ ਵੀ ਮੁਸ਼ਕਿਲ ਲਈ ਪਾਰਟੀ ਪ੍ਰਧਾਨ ਜਾ ਕਾਂਗਰਸ ਵਰਕਿੰਗ ਕਮੇਟੀ ਕੋਲ ਵੀ ਜਾ ਸਕਦੇ ਹੋ, ਪਰ ਆਪਣੇ ਰੋਸੇ ਖੁਲ੍ਹੇਆਮ ਜ਼ਾਹਰ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਏਦਾਂ ਕਰਨਾ ਹੇ ਤਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਬਕ ਮਰਹੂਮ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੋਂ ਸਿੱਖਿਆ ਸੀ, ਜਦੋਂ ਉਹ ਕਾਂਗਰਸ ਪਾਰਟੀ ਤੋਂਪਾਰਲੀਮੈਂਟ ਮੈਂਬਰ ਹੁੰਦੇ ਸਨ। ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਾਰਟੀ ਦੇ ਅੰਦਰੂਨੀ ਮਸਲੇ ਪਾਰਟੀ ਅੰਦਰ ਹੀ ਰਹਿਣੇ ਚਾਹੀਦੇ ਹਨ ਅਤੇ ਇਹ ਕਾਂਗਰਸ ਲਈ ਅਜੇ ਵੀ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਵਿਰੋਧ ਵਿੱਚ ਆਵਾਜ਼ ਉਠਾਈ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਪਰ ਅਸਲ ਵਿੱਚ ਉਨ੍ਹਾਂਵੱਲੋਂ ਉਸ ਸਮੇਂ ਉੱਤੇਵੱਖ-ਵੱਖ ਕਮੇਟੀਆਂ ਬਣਾ ਕੇ ਸੁਧਾਰ ਲਿਆਉਣ ਲਈ ਲੋਕਤੰਤਰ ਦੀ ਸੱਚੀ ਭਾਵਨਾ ਹੇਠ ਕਦਮ ਉਠਾਇਆ ਸੀ।
ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਬਾਅਦ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੇ ਸੁਝਾਅ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੇਗੀ, ਉਦੋਂ ਤੱਕ ਉਹ ਪਾਰਟੀ ਦੀ ਮੁਖੀ ਬਣੀ ਰਹਿ ਸਕਦੀ ਹੈ,ਉਸ ਦੇ ਬਾਅਦ ਨਵਾਂ ਨੇਤਾ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਬਦਲਾਓ ਦੀ ਕੋਈ ਜ਼ਰੂਰਤ ਨਹੀਂ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਹਾਰ-ਜਿੱਤ ਅਸਲੀ ਲੋਕਤੰਤਰ ਦੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਖੁਸ਼ਕਿਸਮਤੀ ਨਾਲ ਇਹ ਭਾਰਤ ਵਿੱਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਲੋਕਤੰਤਰ ਦੇ ਉਲਟ ਭਾਰਤ ਵਿੱਚ ਇੱਕ ਸੱਚਾ ਲੋਤੰਤਰ ਹੈ, ਜਿਥੇ ਰਾਜਸੀ ਉਤਾਰ-ਚੜ੍ਹਾਅ ਇਸ ਦਾ ਹਿੱਸਾ ਹੁੰਦੇਹਨ। ਉਨ੍ਹਾਂ ਨੇ ਉਹ ਸਮਾਂ ਯਾਦ ਕੀਤਾ,ਜਦੋਂਪਾਰਲੀਮੈਂਟ ਵਿੱਚ ਭਾਜਪਾ ਦੇ ਸਿਰਫ ਦੋ ਮੈਂਬਰ ਸਨ। ਉਨ੍ਹਾਂ ਕਿਹਾ ਕਿ 2024 ਵਿੱਚਕਾਂਗਰਸ ਸੱਤਾ ਵਿੱਚ ਵਾਪਸੀ ਕਰੇਗੀ।

Click Here To Read Latest Politics news

Continue Reading

ਰੁਝਾਨ