Modi holds special talks with ministers amid threat of third wave of Corona
Connect with us [email protected]

ਰਾਜਨੀਤੀ

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੌਰਾਨ ਮੋਦੀ ਵੱਲੋਂ ਮੰਤਰੀਆਂ ਨਾਲ ਵਿਸ਼ੇਸ਼ ਵਿਚਾਰਾਂ

Published

on

PM-MODI

ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਸਥਿਤੀ ਬਾਰੇ ਚਰਚਾ
ਨਵੀਂ ਦਿੱਲੀ, 6 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਅਜੇ ਕਾਬੂ ਵਿੱਚ ਨਹੀਂ ਆ ਸਕੀ ਕਿ ਵਾਇਰਾਲੋਜੀ ਦੇ ਮਾਹਿਰਾਂ ਨੇ ਤੀਸਰੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਕੇਂਦਰੀ ਮੰਤਰੀਆਂ ਨਾਲ ਇੱਕ ਖਾਸ ਬੈਠਕ ਕਰ ਕੇ ਇਸ ਸਾਰੀ ਸਥਿਤੀ ਬਾਰੇ ਵਿਚਾਰ ਕੀਤੀ ਅਤੇ ਭਵਿੱਖ ਬਾਰੇ ਸੋਚਿਆ ਹੈ।
ਦੱਸਿਆਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਵਿੱਚ ਕੋਰੋਨਾਦੀ ਸਮੀਖਿਆ ਅਤੇ ਵੈਕਸੀਨ ਬਾਰੇ ਚਰਚਾ ਕੀਤੀ ਅਤੇ ਕੋਰੋਨਾ ਦੇ ਵਧਦੇ ਕੇਸਾਂਬਾਰੇ ਮੁਕੰਮਲ ਜਾਣਕਾਰੀ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਸਿਹਤ ਢਾਂਚੇ ਨੂੰ ਠੀਕ ਕਰਨ ਵਿੱਚ ਰਾਜ ਸਰਕਾਰਾਂ ਨੂੰ ਸਹਿਯੋਗ ਦਿਓ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਵੇ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੋ ਕੋਵਿਡ-19 ਉੱਤੇ ਜਨਸਿਹਤ ਪ੍ਰਤੀਕਿਰਿਆ ਦੀ ਵਿਚਾਰ ਕੀਤੀ ਅਤੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿ਼ਲਿਆਂ ਤੱਕ ਦੀ ਸਥਿਤੀ ਦਾ ਜਾਇਜ਼ਾ ਲਿਆ। ਕਿਆਸ ਲੱਗਦੇ ਹਨ ਕਿ ਦੇਸ਼ ਵਿੱਚਇਸ ਸਥਿਤੀ ਕਾਰਨ ਮੁਕੰਮਲ ਲਾਕਡਾਊਨ ਲਾਇਆ ਜਾ ਸਕਦਾ ਹੈ, ਪਰ ਇਸਬਾਰੇ ਅਜੇ ਕੇਂਦਰ ਸਰਕਾਰ ਵੱਲੋਂ ਬਾਕਾਇਦਾ ਬਿਆਨ ਨਹੀਂ ਆਇਆ, ਸਗੋਂ ਏਦਾਂ ਦੀ ਗੱਲ ਦਾ ਖੰਡਨ ਕੀਤਾ ਜਾ ਰਿਹਾ ਹੈ।
ਉਂਜ ਕੇਂਦਰ ਸਰਕਾਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਵੀ ਦਸਤਕ ਦੇ ਸਕਦੀ ਹੈ, ਪਰ ਇਸ ਦੀ ਸਮਾਂ ਹੱਦ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਇਸ ਸਮੇਂ ਜਿਸ ਲੰਬੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਉਸ ਦਾ ਪਹਿਲਾਂ ਅਨੁਮਾਨ ਨਹੀਂ ਸੀ ਲੱਗ ਸਕਦਾ।ਕੇਂਦਰ ਸਰਕਾਰ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਉੱਤਰ ਪ੍ਰਦੇਸ਼ ਸਮੇਤ 12 ਰਾਜਾਂ ਵਿੱਚ ਇਕ ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਇਲਾਜ ਅਧੀਨ ਹਨਅਤੇ ਕਰਨਾਟਕ, ਕੇਲਰ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹਨ, ਜਿਥੇ ਰੋਜ਼ਾਨਾਕੇਸਾਂ ਵਿੱਚ ਵਾਧਾ ਦਰ ਤੇਜ਼ ਦਿੱਸਦੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜ਼ਾ ਹਾਲਾਤ ਬਾਰੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਅੱਜ ਵੀਰਵਾਰ ਨੂੰ ਚਰਚਾ ਕੀਤੀ ਹੈ ਅਤੇ ਕਿਆਫੇ ਲੱਗਦੇ ਹਨ ਕਿ ਕੀ ਫਿਰ ਭਾਰਤ ਵਿੱਚਮੁਕੰਮਲ ਲਾਕਡਾਊਨ ਲੱਗ ਸਕਦਾ ਹੈ? ਪ੍ਰਧਾਨ ਮੰਤਰੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ, ਝਾਰਖੰਡ ਦੇ ਮੁੱਖ ਮੰਤਰੀਆਂ ਦੇ ਨਾਲ ਪੁੱਡੂਚੇਰੀ ਅਤੇ ਜੰਮੂ-ਕਸ਼ਮੀਰ ਦੋਂਹ ਰਾਜਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਵੀ ਗੱਲਬਾਤ ਕੀਤੀ ਹੈ।
ਭਾਰਤ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਆਕਸੀਜਨ ਅਤੇ ਬੈੱਡਜ਼ ਦੀ ਘਾਟ ਬਣੀ ਹੋਈ ਹੈ ਅਤੇਇਸ ਦੇ ਕੇਸ ਲਗਾਤਾਰ ਵਧ ਰਹੇ ਹਨ। ਦੇਸ਼ ਵਿੱਚ ਮੁਕੰਮਲ ਲਾਕਡਾਊਨ ਦੀ ਚਰਚਾ ਦੌਰਾਨ ਕਈ ਰਾਜ ਪਹਿਲਾਂ ਹੀ ਲਾਕਡਾਊਨ, ਕਰਫੀਊ, ਨਾਈਟ ਕਰਫੀਊ, ਵੀਕੈਂਡ ਲਾਕਡਾਊਨ ਵਰਗੇ ਕਦਮ ਉਠਾ ਚੁੱਕੇ ਹਨ ਤੇ ਮਹਾਰਾਸ਼ਟਰ, ਕੇਰਲ, ਰਾਜਸਥਾਨ, ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਪਾਬੰਦੀਆਂ ਲਾਗੂ ਹਨ।

Read More Political News Today

ਰਾਜਨੀਤੀ

ਮੇਨਕਾ ਗਾਂਧੀ ਨੇ ਡਾਕਟਰ ਨਾਲ ਬੇਹੱਦ ਭੱਦੀ ਸ਼ਬਦਾਵਲੀ ਵਰਤੀ

Published

on

Maneka Gandhi

ਲਖਨਊ, 24 ਜੂਨ – ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਪਾਰਲੀਮੈਂਟਰੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਇੱਕ ਆਡੀਉ ਕਲਿਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਅਸਲ ਵਿੱਚ ਮੇਨਕਾ ਗਾਂਧੀ ਉੱਤੇ ਪਸ਼ੂਆਂ ਦੇ ਡਾਕਟਰਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਾ ਹੈ। ਇੰਡੀਅਨ ਵੈਟਰਨਰੀ ਐਸੋਸੀਏਸ਼ਨ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੇਨਕਾ ਗਾਂਧੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫ਼ਿਲਮ ਨਿਰਦੇਸ਼ਕ ਅਸ਼ੋਕ ਪੰਡਤ ਨੇ ਵੀ ਵੈਟਰਨਰੀ ਐਸੋਸੀਏਸ਼ਨ ਦੀ ਚਿੱਠੀ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ‘‘ਮੇਨਕਾ ਗਾਂਧੀ ਅਕਸਰ ਦੇਸ਼ ਭਰ ਵਿੱਚ ਕਾਫ਼ੀ ਲੋਕਾਂ ਨੂੰ ਫ਼ੋਨ ਕਰ ਕੇ ਧਮਕਾਉਂਦੀ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ। ਉਸ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਲਈ ਕਹਿ ਦੇਣ ਦਾ ਸਮਾਂ ਆ ਗਿਆ ਹੈ।” ਇਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਮੇਨਕਾ ਗਾਂਧੀ ਦੇ ਬਾਈਕਾਟ ਦੀ ਚਰਚਾ ਹੈ ਤੇ ਮੇਨਕਾ ਗਾਂਧੀ ਵੱਲੋਂ ਇੱਕ ਡਾਕਟਰ ਨਾਲ ਕੁੱਤੇ ਦੇ ਇਲਾਜ ਬਾਰੇ ਕਈ ਘਟੀਆ ਸ਼ਬਦ ਬੋਲਦੀ ਲੱਗ ਰਹੀ ਹੈ।

Continue Reading

ਰਾਜਨੀਤੀ

ਓਮ ਪ੍ਰਕਾਸ਼ ਚੌਟਾਲਾ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ

Published

on

Om Prakash Chautala

ਚੰਡੀਗ਼ੜ੍ਹ, 24 ਜੂਨ – ਜੇ ਬੀ ਟੀ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਸਾਬਤ ਹੋ ਜਾਣ ਦੇ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਕੈਦ ਕੱਟਣ ਵਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਕੱਲ੍ਹ ਰਾਤ ਨੂੰ ਪੂਰੀ ਹੋ ਗਈ ਅਤੇ ਉਹ ਰਿਹਾਅ ਹੋ ਗਏ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਸਾਹਨੀ ਨੇ ਦੱਸਿਆ ਕਿ ਪੈਰੋਲ ਉੱਤੇ ਹੋਣ ਕਾਰਨ ਚੌਟਾਲਾ ਜੇਲ੍ਹ ਤੋਂ ਬਾਹਰ ਸਨ, ਪਰ ਕੁਝ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਸਾਰ ਉਹ ਅਧਿਕਾਰਤ ਤੌਰ ਉੱਤੇ ਰਿਹਾਅ ਹੋ ਜਾਣਗੇ। ਚੌਟਾਲਾ ਦੀ ਰਿਹਾਈ ਨਾਲ ਜਿੱਥੇ ਇਨੈਲੋ ਵਰਕਰਾਂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਦਾ ਅਸਰ ਅਭੈ ਚੌਟਾਲਾ ਦੇ ਅਸਤੀਫ਼ੇ ਨਾਲ ਵਿਧਾਨ ਸਭਾ ਦੀ ਖ਼ਾਲੀ ਹੋਈ ਏਲਨਾਬਾਦ ਸੀਟ ਦੀ ਉਪ ਚੋਣ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਜੇਲ੍ਹ ਤੋਂ ਰਿਹਾਅ ਹੋਣ ਦੇ ਬਾਵਜੂਦ ਚੌਟਾਲਾ ਦੇ ਦਸ ਸਾਲ ਤਕ ਚੋਣ ਲੜਨ ਉੱਤੇ ਰੋਕ ਰਹੇਗੀ। ਵਰਨਣ ਯੋਗ ਹੈ ਕਿ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਮੇਤ 55 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ।

Read More Latest Punjabi News

Continue Reading

ਰਾਜਨੀਤੀ

ਈ ਡੀ ਵੱਲੋਂ ਸੁਖਪਾਲ ਖਹਿਰਾ ਕੇਸ ਵਿੱਚ ਚੋਟੀ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਨੂੰ ਸੰਮਨ

Published

on

Sukhpal Khaira case

ਨਵੀਂ ਦਿੱਲੀ, 24 ਜੂਨ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਹਵਾਲਾ ਕੇਸ ਬਾਰੇ ਦੇਸ਼ ਦੇ ਤਿੰਨ ਵੱਡੇ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਚਾਰੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਅਧਿਕਾਰੀਆਂ ਦੇ ਮੁਤਾਬਕ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫ਼ਤੇ ਦਿੱਲੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਹ ਸੰਮਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਮਾਰਚ ਮਹੀਨੇ ਦੋਸ਼ੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਅਤੇ ਛਾਪੇ ਦੇ ਸਮੇਂ ਤੋਂ ਪਹਿਲਾਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਈ ਡੀ ਨੇ ਦੋਸ਼ ਲਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਅਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ। ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਨਿਸ਼ਾਨਾ ਬਣਾ ਰਹੀ ਹੈ ਤੇ ਉਸ ਦੇ ਖ਼ਿਲਾਫ਼ ਕੇਸ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਵਾਲਾ ਹੈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿੰਮ ਜ਼ਬਤ ਕੀਤੇ ਸਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਨਕਦੀ ਸਮੇਤ ਕੁਝ ਭੁਗਤਾਨ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਇਸ ਲੈਣ-ਦੇਣ ਨੂੰ ਜਾਨਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca