Modi govt issues false advertisement for housing under Pradhan Mantri
Connect with us [email protected]

ਰਾਜਨੀਤੀ

ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਮਕਾਨ ਦੇਣ ਦਾ ਝੂਠਾ ਇਸ਼ਤਿਹਾਰ ਜਾਰੀ

Published

on

Modi-Goverment

ਇਸ਼ਤਿਹਾਰ ਵਿੱਚ ਵਿਖਾਈ ਬੀਬੀ ਨੂੰ ਮਕਾਨ ਕਦੇ ਮਿਲਿਆ ਹੀ ਨਹੀਂ
ਕੋਲਕਾਤਾ, 22 ਮਾਰਚ, – ਪੱਛਮੀ ਬੰਗਾਲ ਦੇ ਕੋਲਕਾਤਾ ਦੇ ਬਹੂ ਬਾਜ਼ਾਰ ਇਲਾਕੇ ਦੀ ਵਾਸੀ ਲਕਸ਼ਮੀ ਦੇਵੀ ਦੀ ਫੋਟੋ ਅਚਾਨਕ ਅਖ਼ਬਾਰਾਂ ਵਿੱਚ ਛਪੀ। ਲੋਕਾਂ ਨੇ ਜਦੋਂ ਲਕਸ਼ਮੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਘਬਰਾ ਗਈ ਅਤੇ ਉਸ ਨੂੰ ਸਮਝ ਨਹੀਂ ਪਿਆ ਕਿ ਇਹ ਫੋਟੋ ਕਿਸ ਨੇ ਕਦੋਂ ਲਈ ਸੀ। ਇਸ ਫੋਟੋ ਨਾਲ ਕੇਂਦਰ ਸਰਕਾਰ ਦਾ ਦਾਅਵਾ ਵੀਸੀ ਕਿ ਲਕਸ਼ਮੀ ਦੇਵੀ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਘਰ ਦਿੱਤਾ ਗਿਆ ਹੈ।
ਲਕਸ਼ਮੀ ਦੇਵੀ ਦੀ ਇਹ ਫੋਟੋ ਪਿਛਲੀ 25 ਫਰਵਰੀ ਨੂੰ ਲੱਗਭੱਗ ਸਾਰੇ ਅਖ਼ਬਾਰਾਂ ਵਿੱਚ ਛਪੀ ਸੀ, ਜਿਸ ਦੇ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਮਿਲਣ ਵਾਲੇ ਘਰਾਂ ਦੇ ਲਾਭਪਾਤਰੀਆਂ ਦੇ ਜਿ਼ਕਰ ਕਰਨ ਵਾਲਾ ਇਸ਼ਤਿਹਾਰ ਛਪਿਆ ਸੀ। ਇਸ ਇਸ਼ਤਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਫੋਟੋ ਲੱਗੀ ਹੋਈ ਅਤੇ ਲਕਸ਼ਮੀ ਦੇਵੀ ਦੇ ਹਵਾਲੇ ਨਾਲ ਲਿਖਿਆ ਸੀ ਕਿ ਉਹ ਸਰਕਾਰ ਤੋਂ ਮਿਲਿਆ ਆਪਣਾ ਘਰ ਲੈ ਕੇ ਬੜੀ ਖੁਸ਼ ਹੈ। ਜਦੋਂ ਇਸ਼ਤਿਹਾਰ ਦੇਪੂਰੇਕੇਸ ਦੀ ਪੜਤਾਲ ਕੀਤੀ ਗਈ ਤਾਂ ਲਕਸ਼ਮੀ ਦੇਵੀ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ, ਉਸ ਦੇ ਪਰਿਵਾਰ ਦੇ ਛੇ ਮੈਂਬਰ ਹਨ ਅਤੇ 500 ਰੁਪਏ ਕਿਰਾਏ ਉੱਤੇ ਲਿਆ ਮਕਾਨ ਇੰਨਾ ਛੋਟਾ ਹੈ ਕਿ ਸਾਰੇ ਜੀਅ ਇਸ ਵਿੱਚਠੀਕ ਤਰ੍ਹਾਂ ਰਹਿ ਵੀ ਨਹੀਂ ਸਕਦੇ। ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਉਸ ਨੂੰ ਮਕਾਨ ਮਿਲਣਾ ਦੂਰ, ਉਸ ਨੂੰ ਇਸ ਤਰ੍ਹਾਂ ਦੀ ਸਕੀਮ ਦੀ ਕੋਈ ਜਾਣਕਾਰੀ ਵੀ ਨਹੀਂ ਹੈ।
ਲਕਸ਼ਮੀ ਦੇਵੀ ਨੇ ਕਿਹਾ ਕਿ ਉਸ ਦੀ ਇਹ ਫੋਟੋ ਕਦੋਂ ਤੇ ਕਿਸ ਨੇ ਖਿੱਚੀ ਸੀ, ਇਸ ਬਾਰੇ ਉਸ ਨੂੰ ਕੁਝ ਪਤਾ ਹੀ ਨਹੀਂ, ਇੰਨਾ ਹੈ ਕਿ ਇਹ ਫੋਟੋ ਬਾਬੂ ਘਾਟ ਦੀ ਹੈ, ਜਿੱਥੇ ਉਹ ਕੰਮ ਕਰਦੀ ਸੀ। ਉਸ ਨੇ ਕਿਹਾ ਕਿ ਅਸੀ ਪੜ੍ਹੇ ਲਿਖੇ ਲੋਕ ਨਹੀਂ, ਅਖ਼ਬਾਰ ਵਿੱਚ ਫੋਟੋ ਛਪਣ ਨਾਲਡਰ ਗਏ ਸਾਂ, ਇਸ ਲਈ ਕਿਸੇ ਤੋਂ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਸੀ ਲਈ। ਭਾਰਤ ਸਰਕਾਰ ਦੇ ਇਸ ਇਸ਼ਤਿਹਾਰ ਦੀ ਚਰਚਾ ਬੰਗਾਲ ਵਿੱਚ ਗਲੀ-ਗਲੀ ਹੋ ਰਹੀ ਹੈ।

Read More Latest Indian Political News

ਰਾਜਨੀਤੀ

ਕੋਰੋਨਾ ਦੇ ਕਾਰਨ ਦਿੱਲੀ ਸਿੱਖ ਗੁਰਦੁਆਰਾ ਚੋਣਾਂ ਮੁਲਤਵੀ ਕਰਨ ਦੀ ਸਿਫਾਰਸ਼

Published

on

Sikh Gurdwara elections

ਨਵੀਂ ਦਿੱਲੀ, 20 ਅਪਰੈਲ, – ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧਦੇ ਵੇਖ ਕੇ 25 ਅਪਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਕਰਨ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀ ਭੇਜ ਦਿੱਤੀ ਹੈ।
ਇਸ ਦੀ ਜਾਣਕਾਰੀ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਦਿੱਤੀਅਤੇ ਟਵੀਟ ਕਰ ਕੇ ਦੱਸਿਆ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸਅਤੇ ਕਰਫਿਊ ਕਾਰਨ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੁਲਤਵੀ ਕਰਨ ਲਈ ਕਿਹਾ ਹੈ। ਇਸ ਉੱਤੇ ਆਖਰੀ ਫ਼ੈਸਲਾ ਲੈਫਟੀਨੈਂਟ ਗਵਰਨਰ ਨੇ ਕਰਨਾ ਹੈ।
ਵਰਨਣ ਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਉੱਤੇ ਕਾਬੂ ਪਾਉਣ ਵਾਸਤੇ ਇਕ ਹਫ਼ਤੇ ਦਾ ਲਾਕਡਾਊਨ ਲਾਇਆ ਗਿਆ ਹੈ। ਇਸ ਦੌਰਾਨ ਸਾਰੀਆਂ ਧਾਰਮਿਕ, ਸਿਆਸੀ ਅਤੇ ਸਮਾਜਿਕ ਸਰਗਰਮੀਆਂ ਉੱਤੇ ਪਾਬੰਦੀ ਹੈ। ਸਰਕਾਰ ਨੇ ਸਿਰਫ ਜ਼ਰੂਰੀ ਸੇਵਾਵਾਂ ਵਾਲੇ ਲੋਕਾਂ ਨੂੰ ਛੋਟ ਦਿੱਤੀ ਹੈ।

Read More Latest Politics News

Continue Reading

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ:ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ

Published

on

Narendra modi

ਨਵੀਂ ਦਿੱਲੀ, 20 ਅਪਰੈਲ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਦੇਸ਼ ਵਾਸੀਆਂ ਦੇ ਨਾਂਅ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਵੱਡੀ ਲੜਾਈ ਲੜੀ ਜਾ ਰਹੀ ਹੈ ਤੇ ਅਸੀਂ ਆਰਥਿਕ ਸਰਗਰਮੀਆਂ ਜਾਰੀ ਰੱਖਦੇ ਹੋਏ ਹੀ ਇਸ ਉੱਤੇ ਕੰਟਰੋਲ ਪਾਉਣਾ ਹੈ। ਉਨ੍ਹਾ ਨੇ ਇਹ ਸਾਫ਼ ਕਰ ਦਿੱਤਾ ਕਿ ਲਾਕਡਾਊਨ ਆਖ਼ਰੀ ਬਦਲ ਹੈ, ਇਸ ਦੀ ਥਾਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਉੱਤੇ ਧਿਆਨ ਦਿੱਤਾ ਜਾਵੇ।
ਕੋਰੋਨਾ ਦੀ ਤਾਜ਼ਾ ਲਹਿਰ ਦੌਰਾਨ ਪ੍ਰਧਾਨ ਮੰਤਰੀ ਦੀ ਇਹ ਅਪੀਲ ਓਦੋਂ ਕੀਤੀ ਹੈ, ਜਦੋਂ ਮਹਾਰਾਸ਼ਟਰ, ਦਿੱਲੀਤੇ ਕਈ ਹੋਰ ਰਾਜਾਂ ਨੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਤੇ ਅਦਾਲਤਾਂ ਵੀ ਗੰਭੀਰ ਹੁੰਦੇ ਹਾਲਾਤ ਬਾਰੇ ਲਗਾਤਾਰ ਚਿੰਤਾ ਪ੍ਰਗਟ ਕਰ ਰਹੀਆਂ ਹਨ। ਇਲਾਹਾਬਾਦ ਹਾਈ ਕੋਰਟ ਨੇ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਲਾਕਡਾਊਨ ਲਾਉਣ ਲਈ ਕਿਹਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜੇ ਤਕ ਅਸੀਂ ਧੀਰਜ ਅਤੇ ਅਨੁਸ਼ਾਸਨ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜੀ ਹੈ, ਸਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਹਾਲਾਤ ਹੋਰ ਸਨ, ਸਾਡੇ ਕੋਲ ਵਸੀਲਿਆਂ ਦੀ ਕਮੀ ਸੀ, ਅੱਜ ਅਸੀਂ ਪਹਿਲਾਂ ਤੋਂ ਵੱਧ ਤਿਆਰ ਹਾਂ, ਸਾਡੇ ਕੋਲ ਕੇਸਾਂ ਦੀ ਜਾਂਚ ਲਈ ਲੈਬਾਰਟਰੀਆਂ ਦਾ ਵੱਡਾ ਨੈੱਟਵਰਕ ਹੈ, ਲਗਾਤਾਰ ਟੈਸਟਿੰਗ ਵਧਾ ਰਹੇ ਹਾਂ ਤੇਸਾਡੀ ਕੋਸ਼ਿਸ਼ ਲੋਕਾਂ ਦੀ ਜਾਨ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਈ ਮਗਰੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗਣ ਲੱਗੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਵਾਂਗ ਵੈਕਸੀਨ ਮੁਫ਼ਤ ਲੱਗੇਗੀ।ਲਾਕਡਾਊਨ ਦੇ ਡਰ ਕਾਰਨ ਆਪਣੇ ਘਰੀਂ ਜਾਂਦੇ ਪਰਵਾਸੀ ਕਾਮਿਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕ ਜਿੱਥੇ ਹਨ, ਉੱਥੇ ਰਹਿਣ, ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ। ਕਾਰੋਬਾਰ ਚੱਲਦੇ ਰਹਿਣਗੇ ਤੇ ਮਹਾਮਾਰੀ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣਗੇ।

Read More Political News Today

Continue Reading

ਰਾਜਨੀਤੀ

ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ

Published

on

captain-amarinder-singh

ਚੰਡੀਗੜ੍ਹ, 20 ਅਪਰੈਲ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਲ ਰਾਜ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਅਤੇਮਿਡ-ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿਚ 500 ਰੁਪਏ ਮਹੀਨੇ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਦੇਣ ਦਾ ਕੰਮ ਅਗਲੇ ਤਿੰਨ ਮਹੀਨਿਆਂ ਵਿਚ ਸ਼ੁਰੂ ਹੋਵੇਗਾ, ਜਿਸ ਲਈ ਸਾਲ 2020-21 ਦੇ ਬਜਟ ਵਿੱਚਰਕਮ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਫੋਨ ਖਰੀਦਣ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ ਤਾਂ ਕਿ ਤੈਅ ਸਮੇਂ ਵਿੱਚ ਫੋਨ ਵੰਡ ਦਿੱਤੇ ਜਾਣ। ਇਸ ਮੌਕੇ ਮਿਡ-ਡੇ ਮੀਲ ਦੇ ਵਰਕਰਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਭੱਤੇ ਵਿੱਚ ਵਿਚ ਸਾਲ 2017 ਵਿਚ ਵਾਧਾ ਹੋਇਆ ਸੀ, ਇਸ ਕਰ ਕੇ ਪੰਜ ਸੌ ਰੁਪਏ ਮਾਸਿਕ ਵਾਧਾ ਕੀਤਾ ਜਾਣਾ ਬਣਦਾ ਹੈ, ਜਿਸ ਨਾਲ 42000 ਵਰਕਰਾਂ ਨੂੰ ਲਾਭ ਹੋਵੇਗਾ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca