Modi again utters the same rhetoric: it is important to understand the diff
Connect with us [email protected]

ਰਾਜਨੀਤੀ

ਮੋਦੀ ਨੇ ਫਿਰ ਉਹੋ ਰੱਟ ਲਾਈ:ਅੰਦੋਲਨਕਾਰੀਆਂ ਅਤੇ ਅੰਦੋਲਨਜੀਵੀਆਂ ਵਿੱਚ ਫ਼ਰਕ ਸਮਝਣਾ ਜ਼ਰੂਰੀ ਆਖਿਆ

Published

on

modi
  • ਖੇਤੀ ਕਾਨੂੰਨਾਂ ਵਿੱਚ ਖਾਮੀਆਂ ਨੂੰ ਬਦਲਣਲਈ ਤਿਆਰ ਹਾਂ: ਮੋਦੀ
    ਨਵੀਂ ਦਿੱਲੀ, 10 ਫਰਵਰੀ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਲੋਕ ਸਭਾ ਵਿੱਚ ਬੋਲਦੇ ਵਕਤ ਇਕ ਵਾਰ ਫਿਰ ‘ਅੰਦੋਲਨਜੀਵੀ’ ਕਹਿ ਕੇ ਕੁਝ ਲੋਕਾਂ ਦਾ ਨਾਂਅ ਲਏ ਬਿਨਾਂ ਉਨ੍ਹਾਂ ਖਿਲਾਫ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ‘ਕਿਸਾਨ ਅੰਦੋਲਨ ਪਵਿੱਤਰ ਹੈ, ਮੈਂ ਇਹ ਮੰਨਦਾ ਹਾਂ, ਪਰ ਅੰਦੋਲਨਜੀਵੀ ਲੋਕ ਕਿਸਾਨਾਂ ਦੇ ਪਵਿੱਤਰ ਅੰਦੋਲਨ ਨੂੰ ਅਪਵਿੱਤਰ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਅਤੇ ਅੰਦੋਲਨਜੀਵੀ ਵਿੱਚ ਫ਼ਰਕ ਕਰਨਾ ਜ਼ਰੂਰੀ ਹੈ, ਕਿਉਂਕਿ ਅੰਦੋਲਨਜੀਵੀ ਦੇਸ਼ ਨੂੰ ਗੁੰਮਰਾਹ ਕਰਦੇ ਹਨ। ਦੇਸ਼ ਨੂੰ ਗੁੰਮਰਾਹ ਕਰਨ ਵਾਲਿਆਂ ਦੀ ਪਛਾਣ ਕਰਨਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਅੰਦੋਲਨ ਵਿੱਚ ਅੱਤਵਾਦੀਆਂ ਤੇ ਨਕਸਲੀਆਂ ਦੀ ਰਿਹਾਈ ਦੀ ਮੰਗ ਕਿਉਂ ਹੋਈ? ਦੰਗਾ ਕਰਨ ਵਾਲਿਆਂ ਦੀਆਂ ਤਸਵੀਰਾਂ, ਨਾਅਰੇ ਕਿਵੇਂ ਆਏ?’
    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ: ਤੋੜ-ਭੰਨ ਅਤੇ ਹਿੰਸਾ ਨਾਲ ਅੰਦੋਲਨ ਕਲੰਕਤ ਹੁੰਦਾ ਹੈ। ਪੰਜਾਬ ਵਿੱਚ ਟੈਲੀਕਾਮ ਦੇ ਟਾਵਰਤੋੜਨ ਦਾ ਕਿਸਾਨ ਅੰਦੋਲਨ ਨਾਲ ਕੀ ਸਬੰਧ ਸੀ? ਜਿਹੜੇਟੋਲ ਪਲਾਜ਼ਾ ਭਾਰਤ ਦੇ ਸਭਰਾਜਾਂ ਦੀਆਂ ਸਰਕਾਰਾਂ ਨੂੰਪ੍ਰਵਾਨ ਹਨ, ਉਨ੍ਹਾਂ ਟੋਲ ਪਲਾਜਿ਼ਆਂ ਉੱਤੇ ਕਬਜ਼ਾ ਕਰ ਲੈਣਾ, ਭੰਨ-ਤੋੜ ਕਰਨਾ ਕੀ ਅੰਦੋਲਨ ਨੂੰ ਅਪਵਿੱਤਰ ਕਰਨ ਵਾਂਗ ਨਹੀਂ? ਅੰਦੋਲਨਜੀਵੀ ਚੰਗਾ ਬੋਲਦੇ ਹਨ, ਪਰ ਚੰਗਾ ਕਰਦੇ ਨਹੀਂ। ਇਹ ਲੋਕ ਸਾਰੇ ਮਾਹੌਲ ਨੂੰ ਵਿਗਾੜਦੇ ਹਨ।
    ਗੱਲ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਭਾਰਤ ਵਿਚ ਇਕ ਬੜਾ ਵੱਡਾ ਵਰਗ ਹੈ, ਜਿਸ ਦੀ ਪਛਾਣ ਹੈ:ਸਦਾ ਸਹੀ ਗੱਲ ਬੋਲਣਾ, ਸਹੀ ਗੱਲ ਕਹਿਣ ਵਿੱਚ ਕੋਈ ਬੁਰਾਈ ਨਹੀਂ, ਪਰ ਇਸ ਵਰਗ ਨੂੰ ਉਨ੍ਹਾਂ ਲੋਕਾਂ ਨਾਲ ਨਫ਼ਰਤ ਹੈ, ਜੋ ਸਹੀ ਕੰਮ ਕਰਦੇ ਹਨ। ਇਹ ਫ਼ਰਕ ਸੋਚਣਾ ਚਾਹੀਦਾ ਹੈ। ਇਹ ਸਿਰਫ ਬੋਲਣ ਦਾਯਕੀਨ ਰੱਖਦੇ ਹਨ, ਚੰਗਾ ਕੰਮ ਕਰਨ ਦਾ ਉਨ੍ਹਾਂ ਦਾ ਭਰੋਸਾ ਨਹੀਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਪਬਲਿਕ ਸੈਕਟਰ ਜ਼ਰੂਰੀ ਹੈ ਤਾਂ ਪ੍ਰਾਈਵੇਟ ਸੈਕਟਰ ਦਾ ਯੋਗਦਾਨ ਵੀ ਹੈ। ਉਨ੍ਹਾਂ ਵਿਰੋਧੀ ਧਿਰ ਉੱਤੇ ਹਮਲਾ ਕਰਦਿਆਂ ਕਿਹਾ ਕਿ ਤੁਸੀਂ ਸਿਆਸੀ ਏਜੰਡਾਲੈ ਕੇ ਅੱਗੇ ਵਧੋ, ਅਸੀਂ ਦੇਸ਼ ਨੂੰ ਅੱਗੇ ਲੈ ਕੇ ਵਧਣ ਦੇ ਏਜੰਡੇ ਉੱਤੇ ਕੰਮ ਕਰਦੇ ਰਹਾਂਗੇ।
    ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਚਰਚਾ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਕੋਰੋਨਾ ਕਾਲ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਤੇ ਕਿਸਾਨਾਂ ਦੀ ਜ਼ਿੰਦਗੀ ਬਦਲਣ ਦੀਆਂ ਗੰਭੀਰ ਕੋਸ਼ਿਸ਼ਾਂ ਹੋਈਆਂ ਹਨ। ਉਨ੍ਹਾ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਸੁਧਾਰ ਲਈ ਕਾਨੂੰਨ ਬਣਾਏ ਹਨ, ਇਸ ਖੇਤਰ ਨੂੰ ਨਵੀਆਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਉਨ੍ਹਾ ਕਿਹਾ ਕਿ ‘ਕਿਸਾਨ ਗਲਤ ਧਾਰਨਾਵਾਂ ਦੇ ਸ਼ਿਕਾਰ ਹੋ ਕੇਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹਨ। ਅੰਦੋਲਨ ਕਰਦੇ ਸਾਰੇ ਕਿਸਾਨ ਭਰਾਵਾਂ ਦਾ ਪਾਰਲੀਮੈਂਟ ਆਦਰ ਕਰਦੀ ਹੈ ਤੇ ਕਰਦੀ ਰਹੇਗੀ। ਸੀਨੀਅਰ ਮੰਤਰੀ ਕਿਸਾਨਾਂ ਨਾਲ ਗੱਲ ਕਰਦੇ ਪਏ ਹਨ। ਜਦੋਂ ਪੰਜਾਬ ਵਿੱਚ ਅੰਦੋਲਨ ਹੋਇਆ, ਉਸ ਸਮੇਂ ਵੀ ਗੱਲਬਾਤ ਹੋਈ ਸੀ ਤੇ ਦਿੱਲੀ ਵਿੱਚ ਵੀ ਹੋ ਰਹੀ ਹੈ।’
    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਕਾਨੂੰਨਾਂ ਵਿੱਚ ਖਾਮੀਆਂ ਹਨ ਤਾਂ ਬਦਲਣ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਅੱਜ ਵੀ ਕਿਸਾਨਾਂ ਦੀ ਉਡੀਕ ਕਰ ਰਹੇ ਹਾਂ। ਕਿਸਾਨਾਂ ਦੇ ਸ਼ੰਕਿਆਂ ਦੇ ਹੱਲ ਲਈ ਪੂਰਾ ਯਤਨ ਕਰਾਂਗੇ। ਉਨ੍ਹਾਂ ਨਾਲ ਸਨਮਾਨਨਾਲ ਗੱਲਬਾਤਲਈ ਤਿਆਰ ਹਾਂ। ਨਵੇਂ ਕਾਨੂੰਨਾਂ ਨੇ ਕਿਸਾਨਾਂ ਤੋਂ ਕੁਝ ਨਹੀਂ ਖੋਹਿਆ। ਉਹ ਦੱਸਣ ਕਿ ਉਨ੍ਹਾਂ ਦਾ ਕਿਹੜਾ ਹੱਕ ਖੋਹਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਭਾਸ਼ਣ ਦੌਰਾਨ ਕਾਂਗਰਸ ਮੈਂਬਰਾਂ ਨੇ ‘ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰੇ ਲਾਏ ਤਾਂ ਪ੍ਰਧਾਨ ਮੰਤਰੀ ਨੇ ਇਸ ਨੂੰ ਸੋਚੀ-ਸਮਝੀ ਰਣਨੀਤੀ ਕਿਹਾ। ਇਸ ਪਿੱਛੋਂ ਕਾਂਗਰਸ ਪਾਰਟੀ ਦੇ ਸਾਰੇ ਮੈਂਬਰ ਸਦਨਤੋਂ ਵਾਕ ਆਊਟ ਕਰ ਗਏ।

Read More Latest Politics News

ਰਾਜਨੀਤੀ

ਮੇਨਕਾ ਗਾਂਧੀ ਨੇ ਡਾਕਟਰ ਨਾਲ ਬੇਹੱਦ ਭੱਦੀ ਸ਼ਬਦਾਵਲੀ ਵਰਤੀ

Published

on

Maneka Gandhi

ਲਖਨਊ, 24 ਜੂਨ – ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਪਾਰਲੀਮੈਂਟਰੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਇੱਕ ਆਡੀਉ ਕਲਿਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਅਸਲ ਵਿੱਚ ਮੇਨਕਾ ਗਾਂਧੀ ਉੱਤੇ ਪਸ਼ੂਆਂ ਦੇ ਡਾਕਟਰਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਾ ਹੈ। ਇੰਡੀਅਨ ਵੈਟਰਨਰੀ ਐਸੋਸੀਏਸ਼ਨ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੇਨਕਾ ਗਾਂਧੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫ਼ਿਲਮ ਨਿਰਦੇਸ਼ਕ ਅਸ਼ੋਕ ਪੰਡਤ ਨੇ ਵੀ ਵੈਟਰਨਰੀ ਐਸੋਸੀਏਸ਼ਨ ਦੀ ਚਿੱਠੀ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ‘‘ਮੇਨਕਾ ਗਾਂਧੀ ਅਕਸਰ ਦੇਸ਼ ਭਰ ਵਿੱਚ ਕਾਫ਼ੀ ਲੋਕਾਂ ਨੂੰ ਫ਼ੋਨ ਕਰ ਕੇ ਧਮਕਾਉਂਦੀ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ। ਉਸ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਲਈ ਕਹਿ ਦੇਣ ਦਾ ਸਮਾਂ ਆ ਗਿਆ ਹੈ।” ਇਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਮੇਨਕਾ ਗਾਂਧੀ ਦੇ ਬਾਈਕਾਟ ਦੀ ਚਰਚਾ ਹੈ ਤੇ ਮੇਨਕਾ ਗਾਂਧੀ ਵੱਲੋਂ ਇੱਕ ਡਾਕਟਰ ਨਾਲ ਕੁੱਤੇ ਦੇ ਇਲਾਜ ਬਾਰੇ ਕਈ ਘਟੀਆ ਸ਼ਬਦ ਬੋਲਦੀ ਲੱਗ ਰਹੀ ਹੈ।

Continue Reading

ਰਾਜਨੀਤੀ

ਓਮ ਪ੍ਰਕਾਸ਼ ਚੌਟਾਲਾ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ

Published

on

Om Prakash Chautala

ਚੰਡੀਗ਼ੜ੍ਹ, 24 ਜੂਨ – ਜੇ ਬੀ ਟੀ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਸਾਬਤ ਹੋ ਜਾਣ ਦੇ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਕੈਦ ਕੱਟਣ ਵਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਕੱਲ੍ਹ ਰਾਤ ਨੂੰ ਪੂਰੀ ਹੋ ਗਈ ਅਤੇ ਉਹ ਰਿਹਾਅ ਹੋ ਗਏ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਸਾਹਨੀ ਨੇ ਦੱਸਿਆ ਕਿ ਪੈਰੋਲ ਉੱਤੇ ਹੋਣ ਕਾਰਨ ਚੌਟਾਲਾ ਜੇਲ੍ਹ ਤੋਂ ਬਾਹਰ ਸਨ, ਪਰ ਕੁਝ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਸਾਰ ਉਹ ਅਧਿਕਾਰਤ ਤੌਰ ਉੱਤੇ ਰਿਹਾਅ ਹੋ ਜਾਣਗੇ। ਚੌਟਾਲਾ ਦੀ ਰਿਹਾਈ ਨਾਲ ਜਿੱਥੇ ਇਨੈਲੋ ਵਰਕਰਾਂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਦਾ ਅਸਰ ਅਭੈ ਚੌਟਾਲਾ ਦੇ ਅਸਤੀਫ਼ੇ ਨਾਲ ਵਿਧਾਨ ਸਭਾ ਦੀ ਖ਼ਾਲੀ ਹੋਈ ਏਲਨਾਬਾਦ ਸੀਟ ਦੀ ਉਪ ਚੋਣ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਜੇਲ੍ਹ ਤੋਂ ਰਿਹਾਅ ਹੋਣ ਦੇ ਬਾਵਜੂਦ ਚੌਟਾਲਾ ਦੇ ਦਸ ਸਾਲ ਤਕ ਚੋਣ ਲੜਨ ਉੱਤੇ ਰੋਕ ਰਹੇਗੀ। ਵਰਨਣ ਯੋਗ ਹੈ ਕਿ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਮੇਤ 55 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ।

Read More Latest Punjabi News

Continue Reading

ਰਾਜਨੀਤੀ

ਈ ਡੀ ਵੱਲੋਂ ਸੁਖਪਾਲ ਖਹਿਰਾ ਕੇਸ ਵਿੱਚ ਚੋਟੀ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਨੂੰ ਸੰਮਨ

Published

on

Sukhpal Khaira case

ਨਵੀਂ ਦਿੱਲੀ, 24 ਜੂਨ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਹਵਾਲਾ ਕੇਸ ਬਾਰੇ ਦੇਸ਼ ਦੇ ਤਿੰਨ ਵੱਡੇ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਚਾਰੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਅਧਿਕਾਰੀਆਂ ਦੇ ਮੁਤਾਬਕ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫ਼ਤੇ ਦਿੱਲੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਹ ਸੰਮਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਮਾਰਚ ਮਹੀਨੇ ਦੋਸ਼ੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਅਤੇ ਛਾਪੇ ਦੇ ਸਮੇਂ ਤੋਂ ਪਹਿਲਾਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਈ ਡੀ ਨੇ ਦੋਸ਼ ਲਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਅਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ। ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਨਿਸ਼ਾਨਾ ਬਣਾ ਰਹੀ ਹੈ ਤੇ ਉਸ ਦੇ ਖ਼ਿਲਾਫ਼ ਕੇਸ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਵਾਲਾ ਹੈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿੰਮ ਜ਼ਬਤ ਕੀਤੇ ਸਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਨਕਦੀ ਸਮੇਤ ਕੁਝ ਭੁਗਤਾਨ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਇਸ ਲੈਣ-ਦੇਣ ਨੂੰ ਜਾਨਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca