MLA Simarjit Singh Bains accused of rape
Connect with us [email protected]

ਰਾਜਨੀਤੀ

ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਤੇ ਔਰਤ ਨੇ ਬਲਾਤਕਾਰ ਦਾ ਦੋਸ਼ ਲਾਇਆ

Published

on

simarjeet bains
  • ਪੀੜਤ ਔਰਤ ਵੱਲੋਂ ਇਨਸਾਫਲਈਪੁਲਿਸ ਮੁਖੀ ਨੂੰ ਚਿੱਠੀ
    ਲੁਧਿਆਣਾ, 17 ਨਵੰਬਰ, – ਇਸ ਸ਼ਹਿਰ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਉੱਤੇ ਇੱਕ ਔਰਤ ਨੇ ਬਲਾਤਕਾਰ ਕਰਨਦਾ ਦੋਸ਼ ਲਾਇਆ ਹੈ। ਦੋਸ਼ ਲਾਉਣ ਵਾਲੀ ਔਰਤ ਲੁਧਿਆਣਾ ਦੀ ਹੀ ਵਸਨੀਕ ਹੈ। ਇਸ ਦੋਸ਼ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ।
    ਸਿਮਰਨਜੀਤ ਸਿੰਘ ਬੈਂਸ ਉੱਤੇ ਦੋਸ਼ ਲਾਉਣ ਵਾਲੀ ਔਰਤ ਨੇ ਦੱਸਿਆ ਕਿ ਉਸ ਦਾ ਦੀਵਾਲੀਆ ਨਿਕਲ ਗਿਆ ਤੇ ਕਰਜ਼ੇ ਨਾਲ ਲਏ ਘਰ ਨੂੰ ਬਚਾਉਣ ਲਈ ਉਸ ਕੋਲ ਪੈਸੇ ਨਹੀਂ ਸਨ। ਇਸ ਮੌਕੇ ਉਸਨੇ ਸਿਮਰਜੀਤ ਸਿੰਘ ਬੈਂਸ ਤੋਂ ਮਦਦ ਮੰਗੀ ਸੀ। ਉਸ ਔਰਤ ਦਾ ਕਹਿਣਾ ਹੈ ਕਿ ਇਸ ਬਾਰੇ ਮਿਲਣ ਪਿੱਛੋਂ ਸਿਮਰਜੀਤ ਬੈਂਸ ਨੇ ਆਪਣੀ ਪਾਰਟੀ ਦਫ਼ਤਰ ਵਿੱਚ ਹੀ ਉਸ ਨਾਲਕਈ ਵਾਰ ਬਲਾਤਕਾਰ ਕੀਤਾ ਸੀ। ਉਸ ਨੇ ਕਿਹਾ ਕਿ ਆਪਣੇ ਪਤੀ ਦੀ ਮੌਤ ਮਗਰੋਂਉਹ ਘਰ ਦੀਆਂ ਕਿਸ਼ਤਾਂ ਨਹੀਂਸੀ ਦੇ ਸਕੀ ਤੇ ਬੈਂਕ ਵਾਲੇ ਘਰ ਖਾਲੀ ਕਰਨ ਨੂੰ ਆਖਦੇ ਸਨ। ਔਰਤ ਨੇ ਕਿਹਾ, 26 ਅਪਰੈਲ 2019 ਨੂੰ ਮੈਂ ਸਿਮਰਜੀਤ ਸਿੰਘ ਬੈਂਸ ਦਾ ਭਾਸ਼ਣ ਸੁਣ ਕੇ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਬੈਂਸ ਨੇ ਆਪਣੇ ਦਫ਼ਤਰ ਆਉਣ ਨੂੰ ਕਿਹਾ। ਉਸ ਦਾ ਕਹਿਣਾ ਹੈ ਕਿ ਬੈਂਸ ਦੇ ਕਹਿਣ ਉੱਤੇ ਮੈਂ ਆਪਣਾ ਘਰ ਇੱਕ ਤੀਸਰੇ ਵਿਅਕਤੀ ਦੇ ਹਵਾਲੇ ਕਰ ਦਿੱਤਾ ਤੇ ਉਸ ਆਦਮੀ ਨੇ ਮੇਰੇ ਰਹਿਣ ਲਈ ਮਕਾਨ ਕਿਰਾਏ ਉੱਤੇ ਲੈ ਦਿੱਤਾ। ਇਸ ਮਗਰੋਂ ਲੌਕਡਾਊਨ ਦਾ ਬਹਾਨਾ ਬਣਾ ਕੇ ਉਸ ਵਿਅਕਤੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਬੈਂਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਦਫਤਰ ਦੇ ਪਿੱਛੇ ਬਣੇ ਕੈਬਿਨ ਵਿੱਚਬਲਾਤਕਾਰ ਕੀਤਾ ਤੇ ਕਿਹਾ ਕਿ ਜੇ ਮੇਰੀ ਗੱਲ ਮੰਨਦੀ ਰਹੇਂਗੀ ਤਾਂ ਪੈਸੇ ਵੀ ਦਿਵਾ ਦਿਆਂਗਾ। ਉਸ ਦਾ ਕਹਿਣਾ ਹੈ ਕਿ ਬੈਂਸ ਨੇ ਮਦਦ ਦਾ ਭਰੋਸਾ ਦੇ ਕੇ ਉਸ ਨਾਲ 10-12 ਵਾਰ ਬਲਾਤਕਾਰ ਕੀਤਾ ਸੀ।ਇਸ ਔਰਤ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕਾਰਵਾਈ ਕਰਨ ਅਤੇ ਇਨਸਾਫ ਦੇਣ ਦੀ ਮੰਗ ਕੀਤੀ ਹੈ।
    ਲੁਧਿਆਣਾ ਦੇ ਪੁਲਿਸ ਕਮਿਸ਼ਨਰਰਾਕੇਸ਼ ਅਗਰਵਾਲਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਬੈਂਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹਨ, ਪਰ ਸੱਚਾਈ ਜਾਂਚ ਤੋਂਬਾਅਦ ਸਾਹਮਣੇ ਆਏਗੀ। ਦੂਸਰੇ ਪਾਸੇ ਸਿਮਰਜੀਤ ਬੈਂਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ‘ਲੋਕ ਇਨਸਾਫ ਪਾਰਟੀ ਦੀ ਚੜ੍ਹਤ ਤੋਂਕੁਝ ਲੋਕ ਘਾਬਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਕਿਰਦਾਰ ਬਾਰੇ ਪੰਜਾਬ ਜਾਣਦਾ ਹੈ, ਮੇਰੇ ਖਿਲਾਫ ਸਿਰਫ ਘਟੀਆ ਹੱਥਕੰਡੇ ਅਪਣਾਏ ਜਾ ਰਹੇ ਹਨ।

ਰਾਜਨੀਤੀ

ਮਹਿਲਾ ਪੱਤਰਕਾਰ ਦੀ ਕਵਿਤਾ ਨੂੰ ਆਪਣੀ ਪਤਨੀ ਦੀ ਕਵਿਤਾ ਦੱਸਕੇ ਸ਼ਿਵਰਾਜ ਚੌਹਾਨ ਫਸੇ

Published

on

shivraj singh chauhan

ਭੋਪਾਲ, 3 ਦਸੰਬਰ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਟਵਿੱਟਰ ਉਤੇ ਪੋਸਟ ਕੀਤੀ ਗਈ ਇੱਕ ਕਵਿਤਾ ਦੇ ਨਾਲ ਕਾਂਗਰਸ ਦੇ ਨਿਸ਼ਾਨੇ ‘ਤੇ ਹਨ।
ਅਸਲ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ‘ਬਾਬੂਜੀ’ ਸਿਰਲੇਖ ਵਾਲੀ ਇੱਕ ਕਵਿਤਾ ਪੋਸਟ ਕਰ ਕੇ ਦੱਸਿਆ ਸੀ ਕਿ ਇਸ ਨੂੰ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਨੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਭੂਮਿਕਾ ਬਿਰਥਰੇ ਨਾਂਅ ਦੀ ਮੀਡੀਆ ਕਰਮਚਾਰੀ ਨੇ ਚੌਹਾਨ ਦੀ ਪੋਸਟ ਕੀਤੀ ਗਈ ਕਵਿਤਾ ਉਤੇ ਖ਼ੁਦ ਦੀ ਰਚਨਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਯਾਦਵ ਨੇ ਕਿਹਾ ਕਿ ਭਾਜਪਾ ਨਾਂ ਬਦਲਣ ਵਿੱਚ ਮਾਹਰ ਹੈ ਤੇ ਇਹ ਗੱਲ ਇੱਕ ਵਾਰ ਫਿਰ ਜ਼ਾਹਰ ਹੋ ਗਈ ਹੈ। ਮੁੱਖ ਮੰਤਰੀ ਚੌਹਾਨ ਦੇ ਸਹੁਰੇ ਦੀ ਮੌਤ 19 ਨਵੰਬਰ ਨੂੰ ਹੋਈ ਸੀ ਅਤੇ 22 ਨਵੰਬਰ ਨੂੰ ਉਨ੍ਹਾਂ ਨੇ ਕਵਿਤਾ ਪੋਸਟ ਕੀਤੀ ਅਤੇ ਕਿਹਾ ਮੇਰੀ ਧਰਮ ਪਤਨੀ ਨੇ ਬਾਬੂ ਜੀ ਨਾਲ ਸਬੰਧਤ ਯਾਦਾਂ ਨੂੰ ਕੁਝ ਪੰਗਤੀਆਂ ਵਿੱਚ ਪ੍ਰੋਇਆ ਹੈ, ਜਿਵੇਂ: ‘ਜਿਸ ਕੇ ਕੰਧੇ ਪਰ ਬੈਠ ਕਰ ਘੂਮਾ ਕਰਤੀ ਥੀ, ਉਸੇ ਕੰਧਾ ਦੇ ਕਰ ਆਈ ਹੂੰ..’
ਇਸ ਤੋਂ ਬਾਅਦ ਪੱਤਰਕਾਰ ਹੋਣ ਦਾ ਦਾਅਵਾ ਕਰਦੀ ਲੜਕੀ ਨੇ 30 ਨਵੰਬਰ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਦੇ ਲਹਿਜ਼ੇ ਵਿੱਚ ਟਵੀਟ ਕੀਤਾ, ‘ਸਰ ਭਾਣਜੀ ਹਾਂ ਤੁਹਾਡੀ, ਮੇਰੀ ਕਵਿਤਾ ਚੋਰੀ ਕਰ ਕੇ ਤੁਹਾਨੂੰ ਕੀ ਮਿਲੇਗਾ। ਇਹ ਕਵਿਤਾ ਮੇਰੀ ਲਿਖੀ ਹੋਈ ਹੈ, ਆਸ ਹੈ ਤੁਸੀਂ ਮੇਰੇ ਅਧਿਕਾਰਾਂ ਦਾ ਘਾਣ ਨਹੀਂ ਕਰੋਗੇ, ਮਾਮਾ ਤਾਂ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ।’ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਇਸ ਰਾਜ ਵਿੱਚ ‘ਮਾਮਾ’ ਕਿਹਾ ਜਾਂਦਾ ਹੈ। ਸ਼ਿਵਰਾਜ ਚੌਹਾਨ ਦੇ ਨਾਲ ਭੂਮਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਨੇਤਾ ਰਾਹੁਲ ਗਾਂਧੀ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਸਮੇਤ ਅਨੇਕਾਂ ਨੇਤਾਵਾਂ ਨੂੰ ਇਹ ਟਵੀਟ ਕੀਤਾ ਹੈ। ਭੂਮਿਕਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਮੁੱਖ ਮੰਤਰੀ ਦੀ ਪੋਸਟ ਤੋਂ ਪਹਿਲਾਂ 20 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਡੈਡੀ ਨਾਂ ਨਾਲ ਲਿਖੀ ਆਪਣੀ ਕਵਿਤਾ ਪੋਸਟ ਕੀਤੀ ਸੀ।

Continue Reading

ਰਾਜਨੀਤੀ

ਰਾਹੁਲ ਗਾਂਧੀ ਦੇ ਟਵੀਟ ਉੱਪਰ ਵਿਅੰਗ ਕਰਕੇ ਭਾਜਪਾ ਆਈ ਟੀ ਸੈੱਲ ਦੇ ਮੁਖੀ ਬੁਰੇ ਫਸੇ

Published

on

rahul gandhi

ਨਵੀਂ ਦਿੱਲੀ, 3 ਦਸੰਬਰ – ਭਾਜਪਾ ਆਈ ਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੇਕ ਨਿਊਜ਼ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਇਸ ਟਵੀਟ ਨੂੰ ਟਵੀਟਰ ਨੇ ‘ਮੈਨੁਪੁਲੇਟੇਡ ਮੀਡੀਆ’ ਦੱਸਦੇ ਹੋਏ ਰੈੱਡ ਲੌਗ ਕਰ ਦਿੱਤਾ ਹੈ। ਟ੍ਰੋਲਰਸ ਦੇ ਮੁਤਾਬਕ ਭਾਰਤ ਦਾ ਇਹ ਪਹਿਲਾ ਕੇਸ ਹੋ ਸਕਦਾ ਹੈ, ਜਿਸ ਨੂੰ ਕਿਸੇ ਸੋਸ਼ਲ ਮੀਡੀਆ ਨੇ ਫੇਕ ਨਿਊਜ਼ ਮੰਨਿਆ ਹੈ।
ਮਾਲਵੀਆ ਨੇ 28 ਨਵੰਬਰ ਨੂੰ ਰਾਹੁਲ ਦੇ ਇੱਕ ਟਵੀਟ ਨੂੰ ਕੋਟ ਕਰਦੇ ਹੋਏ ਲਿਖਿਆ ਸੀ ਕਿ ਰਾਹੁਲ ਗਾਂਧੀ ਨੂੰ ਸਭ ਤੋਂ ਬਦਨਾਮ ਵਿਰੋਧੀ ਨੇਤਾ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਭਾਰਤ ਨੇ ਲੰਬੇ ਸਮੇਂ ਤੋਂ ਦੇਖਿਆ ਹੈ। ਮਾਲਵੀਆ ਨੇ ‘ਪ੍ਰੋਪੇਗੰਡਾ ਬਨਾਮ ਰਿਏਲਿਟੀ’ ਦੇ ਸਬ-ਹੈਡਿੰਗ ਨਾਲ ਮੀਡੀਆ ਕਲਿੱਪ ਸਾਂਝੀ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਪੁਲਸ ਕਰਮਚਾਰੀ ਨੇ ਕਿਸਾਨ ਨੂੰ ਛੂਹਿਆ ਤੱਕ ਨਹੀਂ, ਰਾਹੁਲ ਗਾਂਧੀ ਨੇ ਉਸ ਤਸਵੀਰ ਉਤੇ ਦੁਖ ਪ੍ਰਗਟ ਕੀਤਾ ਸੀ ਜਿਸ ਵਿੱਚ ਇੱਕ ਪੁਲਸਕਰਮਚਾਰੀ ਬਜ਼ੁਰਗ ਕਿਸਾਨ ਉੱਤੇ ਲਾਠੀ ਤਾਣ ਕੇ ਖੜੋਤਾ ਦਿੱਸ ਰਿਹਾ ਹੈ। ਇਸਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ: ਬੜੀ ਦੁੱਖ ਵਾਲੀ ਫੋਟੋ ਹੈ। ਸਾਡਾ ਨਾਅਰਾ ਜੈ ਜਵਾਨ, ਜੈ ਕਿਸਾਨ ਦਾ ਹੈ, ਪਰ ਪੀ ਐਮ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖ਼ਿਲਾਫ਼ ਖੜਾ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।ਜਿਸ ਫੋਟੋ ਨੂੰ ਰਾਹੁਲ ਨੇ ਟਵੀਟ ਕੀਤਾ ਤੇ ਮਾਲਵੀਆ ਨੇ ਉਸ ‘ਤੇ ਵਿਅੰਗ ਕੀਤਾ, ਉਸ ਵਿਚਲੇ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਇਹ ਬਜ਼ੁਰਗ ਕਿਸਾਨ ਅਜੇ ਵੀ ਸਿੰਧੂ ਬਾਰਡਰ ਉੱਤੇ ਹੈ। ਕਿਸਾਨ ਨੇ ਦੱਸਿਆ ਕਿ ਉਸਦੀ ਬਾਂਹ ਅਤੇ ਪਿਠ ‘ਤੇ ਹਾਲੇ ਵੀ ਲਾਠੀਆਂ ਦੇ ਕਾਲੇ-ਨੀਲੇ ਨਿਸ਼ਾਨ ਹਨ। ਮਾਮਲਾ ਮੀਡੀਆ ਵਿੱਚ ਆਇਆ ਤਾਂ ਮਾਲਵੀਆ ਟ੍ਰੋਲ ਹੋਣ ਲੱਗੇ। ਇਸ ਦੇ ਬਾਅਦ ਟਵੀਟਰ ਨੇ ਮਾਲਵੀਆ ਵੱਲੋਂ ਪੋਸਟ ਕੀਤੀ ਗਈਆਂ ਤਸਵੀਰਾਂ ਦੀ ਜਾਂਚ ਕਰਵਾਈ ਅਤੇ ਇਹ ਕਾਰਵਾਈ ਕੀਤੀ।

Continue Reading

ਰਾਜਨੀਤੀ

ਮੋਦੀ ਦੇ ਡਰੀਮ ਪ੍ਰਾਜੈਕਟ ਵਿੱਚ ਸੰਨ੍ਹ ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਖਾਤੇ ਵਿੱਚੋਂ 5 ਕਰੋੜ ਤੋਂਵੱਧ ਦੀ ਰਕਮ ਗਾਇਬ

Published

on

Modi's dream project

ਅਹਿਮਦਾਬਾਦ, 2 ਦਸੰਬਰ, – ਗੁਜਰਾਤ ਵਿੱਚੋਂ ਦੁਨੀਆ ਭਰ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ਦੇ ਡੇਲੀ ਕੈਸ਼ ਕੁਲੈਕਸ਼ਨ ਖਾਤੇਤੋਂ 5.25 ਕਰੋੜ ਰੁਪਏ ਚੋਰੀ ਹੋਣ ਦੀਖ਼ਬਰ ਆਈ ਹੈ।
ਇਸ ਸੰਬੰਧ ਵਿੱਚ ਪੁਲਸ ਕੋਲ ਐੱਚ ਡੀ ਐੱਫ ਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵੱਲੋਂ ਦਿੱਤੀ ਸ਼ਿਕਾਇਤਦੇ ਮੁਤਾਬਕ ਅਕਤੂਬਰ 2018 ਤੋਂ ਮਾਰਚ 2020 ਵਿਚਾਲੇ 5.25 ਕਰੋੜ ਰੁਪਏ ਦੀ ਚੋਰੀ ਹੋਈ ਹੈ।ਮੀਡੀਆ ਮੁਤਾਬਕ ਨਰਮਦਾ ਜ਼ਿਲ੍ਹਾ ਪੁਲਸ ਨੇ ਕੈਸ਼ ਮੈਨੇਜਮੈਂਟ ਕੰਪਨੀ, ਰਾਈਟਰ ਬਿਜਨੈਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਟਾਫ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹਕੇਸ ਦਰਜ ਹੋਣ ਮਗਰੋਂ ਸਥਾਨਕ ਪੁਲਸ ਨੇ ਸਟੈਚੂ ਆਫ ਯੂਨਿਟੀ ਨਾਲ ਜੁੜੇ ਸਾਰੇ ਲੈਣ-ਦੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਸੋਮਵਾਰ ਦਰਜ ਹੋਈ ਸ਼ਿਕਾਇਤਮੁਤਾਬਕ ਐੱਚ ਡੀ ਐੱਫ ਸੀ ਬੈਂਕ ਨੇ ਰਾਈਟਰ ਬਿਜਨੈਸ ਨਾਮ ਦੀ ਕੰਪਨੀ ਨੂੰ ਸਟੈਚੂ ਆਫ ਯੂਨਿਟੀ ਲਈ ਡੋਰਸਟੈਪ ਕੈਸ਼ ਕੁਲੈਕਸ਼ਨ ਦਾ ਕੰਮ ਦਿੱਤਾ ਸੀ, ਜਿਸ ਕੋਲ ਕੋਰੋਨਾ ਵਾਇਰਸ ਲਾਕਡਾਊਨ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਸੈਰ-ਸਪਾਟਾ ਦੇ ਆਫਲਾਈਨ ਟਿਕਟ ਕਾਊਂਟਰ ਤੇ ਰੈਗੂਲਰ ਪਾਰਕਿੰਗ ਫੀਸ ਵੀ ਸੀ।ਕੋਰੋਨਾ ਵਾਇਰਸ ਲਾਕਡਾਊਨਦੀ ਢਿੱਲ ਪਿੱਛੋਂਸਟੈਚੂ ਆਫ ਯੂਨਿਟੀ ਦੇ ਆਡੀਟਰਾਂ ਨੇ ਵੇਖਿਆ ਕਿ ਰਾਈਟਰ ਬਿਜਨੈਸ ਦੇ ਅਧਿਕਾਰੀਆਂ ਵੱਲੋਂਦਿੱਤੀਆਂ ਰਸੀਦਾਂ ਬੈਂਕ ਖਾਤੇ ਵਿੱਚ ਅਸਲੀ ਐਂਟਰੀ ਨਾਲ ਨਹੀਂ ਮਿਲਦੀਆਂ। ਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਕਰਨ ਉੱਤੇ 5.25 ਕਰੋੜ ਰੁਪਏ ਦਾ ਹਿਸਾਬ ਨਹੀਂ ਮਿਲਿਆ। ਰਿਕਾਰਡ ਦੀ ਰਸੀਦ ਵਿੱਚਦੱਸਿਆ ਗਿਆ ਸੀ ਕਿ ਸਾਰੀ ਰਕਮ ਐੱਚ ਡੀ ਐੱਫ ਸੀ ਬੈਂਕ ਦੇ ਏਜੰਟ ਨੂੰ ਦੇ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬੈਂਕ ਨੇ ਹੀ ਚੁੱਕਿਆ ਹੈ, ਜਿਸ ਦੀ ਜਾਂਚ ਜਾਰੀ ਹੈ।

Click Here Political News Online in Punjabi

Continue Reading

ਰੁਝਾਨ