Minor girl murdered and body hidden in double bed
Connect with us [email protected]

ਅਪਰਾਧ

ਨਾਬਾਲਗ ਕੁੜੀ ਕਤਲ ਕਰ ਕੇ ਲਾਸ਼ ਡਬਲ ਬੈਡ ਵਿੱਚ ਲੁਕਾਈ

Published

on

girls murder in nand nagri

ਨਵੀਂ ਦਿੱਲੀ, 26 ਅਕਤੂਬਰ – ਨੰਦ ਨਗਰੀ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਦਾ ਕਤਲ ਕਰਕੇ ਲਾਸ਼ ਘਰ ਦੇ ਡਬਲ ਬੈਡ ਵਿੱਚ ਲੁਕਾ ਦਿੱਤੀ ਅਤੇ ਦੋਸ਼ੀ ਫਰਾਰ ਹੋ ਗਿਆ।
ਕੱਲ੍ਹ ਸ਼ਾਮ ਤੋਂ ਮ੍ਰਿਤਕ ਸ਼ਵੇਤਾ (17) ਦਾ ਮਾਸੜ ਘਰ ਵਿੱਚ ਤਾਲਾ ਲਾ ਕੇ ਫਰਾਰ ਸੀ। ਮਾਸੀ ਨੇ ਕੱਲ੍ਹ ਸਵੇਰੇ ਘਰ ਦਾ ਤਾਲਾ ਤੋੜਿਆ ਤਾਂ ਉਸ ਨੂੰ ਘਰ ਵਿਚੋਂ ਤੇਜ਼ ਬਦਬੂ ਆਈ। ਬੈਡ ਖੋਲ੍ਹ ਕੇ ਦੇਖਣ ‘ਤੇ ਭਾਂਣਜੀ ਦੀ ਲਾਸ਼ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਲਾਸ਼ ਸੜੀ-ਗਲੀ ਹਾਲਤ ਵਿੱਚ ਮਿਲੀ। ਲਾਸ਼ ਦੇਖਣ ਤੋਂ ਅਜਿਹਾ ਲੱਗ ਰਿਹਾ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਦਾ ਚਿਹਰਾ ਕਿਸੇ ਚੀਜ਼ ਨਾਲ ਸਾੜਿਆ ਗਿਆ ਹੈ। ਪੁਲਸ ਸ਼ਵੇਤਾ ਦੀ ਮਾਸੀ ਤੋਂ ਪੁੱਛਗਿੱਛ ਕਰਕੇ ਕੇਸ ਦੀ ਜਾਂਚ ਕਰ ਰਹੀ ਹੈ। ਬਖਤਿਯਾਰਪੁਰ, ਪਟਨਾ (ਬਿਹਾਰ) ਦੀ ਰਹਿਣ ਵਾਲੀ ਸ਼ਵੇਤਾ ਆਪਣੀ ਮਾਸੀ ਸਵਿਤਾ ਅਤੇ ਮਾਸੜ ਵਕੀਲ ਪੋਦਾਰ ਦੇ ਨਾਲ ਸਰਵੋਦਿਆ ਲੇਪ੍ਰੋਸੀ ਕਾਲੋਨੀ, ਤਾਹਿਰਪੁਰ, ਨੰਦ ਨਗਰੀ ਵਿੱਚ ਰਹਿੰਦੀ ਸੀ। ਬਚਪਨ ਵਿੱਚ ਸ਼ਵੇਤਾ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਦੀ ਮਾਂ ਮੁੰਨੀ ਯਾਦਵ ਬਿਹਾਰ ਵਿੱਚ ਰਹਿੰਦੀ ਹੈ। ਮਾਸੜ ਰਿਕਸ਼ਾ ਚਲਾਉਂਦਾ ਹੈ, ਜਦ ਕਿ ਸਵਿਤਾ ਭੀਖ ਮੰਗਣ ਜਾਂਦੀ ਹੈ। ਸ਼ਵੇਤਾ ਨੇ ਮਾਸੀ ਦੇ ਕੋਲ ਹੀ ਰਹਿ ਕੇ ਪੜ੍ਹਾਈ-ਲਿਖਾਈ ਕੀਤੀ ਸੀ। ਉਸ ਨੇ ਇਸੇ ਸਾਲ 12ਵੀਂ ਪਾਸ ਕੀਤੀ ਸੀ।

Click Here To Read latest crime news in Punjabi

ਅਪਰਾਧ

ਬੇਟੀ ਦੇ ਘਰ ਪੁਲਸ ਰੇਡ ਮੌਕੇ ਬਜ਼ੁਰਗ ਮਾਂ ਦੀ ਤਬੀਅਤ ਵਿਗੜਨ ਨਾਲ ਮੌਤ

Published

on

death
  • ਪੁਲਸ ਉੱਤੇ ਧੱਕਾ ਦੇ ਕੇ ਬਜ਼ੁਰਗ ਨੂੰ ਸੁੱਟਣ ਦਾ ਦੋਸ਼
    ਮੋਗਾ, 24 ਨਵੰਬਰ – ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਸ ਪਿੰਡ ਦੌਲੇਵਾਲਾ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਉਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਦੀ ਪੁਲਸ ਦੀ ਰੇਡ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਵਾਇਆ ਗਿਆ। ਓਥੇ ਉਸ ਦੀ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਰੇਡ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
    ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਚੌਕੀ ਦੌਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੂੰ ਨਸ਼ਾ ਤਸਕਰੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਕਾਰਨ ਉਹ ਰੇਡ ਕਰਨ ਪਹੁੰਚੇ ਸਨ। ਜਿਸ ਘਰ ਵਿੱਚ ਪੁਲਸ ਨੇ ਰੇਡ ਕੀਤੀ, ਉਸ ਵਿਅਕਤੀ ਦੀ ਸੱਸ ਗੁਰਦੀਪ ਕੌਰ 60 ਸਾਲ ਉਥੇ ਆਈ ਹੋਈ ਸੀ। ਪੁਲਸ ਵੱਲੋਂ ਪੂਰੇ ਘਰ ਦੀ ਸਰਚ ਕਰਨ ਉਤੇ ਉਥੋਂ ਕੁਝ ਨਹੀਂ ਮਿਲਿਆ ਤਾਂ ਪੁਲਸ ਖਾਲੀ ਹੱਥ ਪਰਤ ਗਈ। ਕੁਝ ਦੇਰ ਬਾਅਦ ਪਤਾ ਲੱਗਾ ਕਿ ਪੁਲਸ ਰੇਡ ਦੌਰਾਨ ਗੁਰਦੀਪ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਬੇਟੇ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਪੁਲਸ ਨੇ ਉਸ ਦੀ ਭੈਣ ਦੇ ਘਰ ਰੇਡ ਦੌਰਾਨ ਉਸ ਦੀ ਮਾਤਾ ਗੁਰਦੀਪ ਕੌਰ ਨੂੰ ਧੱਕਾ ਦਿੱਤਾ ਸੀ।

Continue Reading

ਅਪਰਾਧ

ਬਜ਼ੁਰਗ ਜੋੜੇ ਤੋਂ 2.50 ਲੱਖ ਖੋਹ ਕੇ ਤਿੰਨ ਲੁਟੇਰੇ ਫਰਾਰ

Published

on

roobers

ਨੂਰਮਹਿਲ, 24 ਨਵੰਬਰ – ਜੰਡਿਆਲਾ-ਜਲੰਧਰ ਰੋਡ ਉੱਤੇ ਥਾਬਲਕੇ ਪਿੰਡ ਨੇੜੇ ਕੱਲ੍ਹ ਦੁਪਹਿਰ ਬਾਈਕ ਸਵਾਰ ਬਜ਼ੁਰਗ ਜੋੜੇ ਤੋਂ 2.50 ਲੱਖ ਰੁਪਏ ਖੋਹ ਕੇ ਬਾਈਕ ਸਵਾਰ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਬਜ਼ੁਰਗ ਜੋੜੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮਹਿਲਾ ਨੂੰ ਗੰਭੀਰ ਸੱਟਾਂ ਲੱਗਣ ਦੇ ਬਾਅਦ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ।
ਬਜ਼ੁਰਗ ਜੋੜੇ ਦੇ ਜਵਾਈ ਪ੍ਰਦੀਪ ਕੁਮਾਰ ਪਿੰਡ ਚੂਹੇਕੀ ਨੇ ਦੱਸਿਆ ਕਿ ਉਸ ਦੇ ਸਹੁਰੇ ਬਲਵਿੰਦਰ ਸਿੰਘ ਅਤੇ ਸੱਸ ਬਲਵਿੰਦਰ ਕੌਰ ਪਿੰਡ ਲੱਖਣਕੇ ਪੱਡਾ ਥਾਣਾ ਸੁਭਾਨਪੁਰ, ਕਪੂਰਥਲਾ ਕੱਲ੍ਹ ਦੁਪਹਿਰੇ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆਏ ਸਨ। ਕੱਲ੍ਹਉਨ੍ਹਾਂ ਦੀ 2.50 ਲੱਖ ਰੁਪਏ ਦੀ ਕਮੇਟੀ ਨਿਕਲੀ ਸੀ ਅਤੇ ਕਮੇਟੀ ਦੇ ਪੈਸੇ ਬੈਗ ਵਿੱਚ ਪਾ ਕੇ ਉਹ ਪਿੰਡ ਤੋਂ ਦੁਪਹਿਰ ਬਾਅਦ ਨਿਕਲੇ ਸਨ ਕਿ ਥਾਬਲਕੇ ਪਿੰਡ ਦੇ ਨੇੜੇ ਬਾਈਕ ‘ਤੇ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਦਾਤਰ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਬਾਈਕ ਬੇਕਾਬੂ ਹੋਣ ਕਾਰਨ ਉਸ ਦੇ ਸੱਸ-ਸਹੁਰਾ ਡਿੱਗ ਗਏ ਅਤੇ ਲੁਟੇਰਿਆਂ ਨੇ ਸੱਸ ਬਲਵਿੰਦਰ ਕੌਰ ਦੇ ਹੱਥ ਵਿੱਚ ਫੜਿਆ ਬੈਗ ਖੋਹਣ ਦੀ ਕੋਸ਼ਿਸ ਕੀਤੀ। ਜਦ ਉਨ੍ਹਾਂ ਨੇ ਬੈਗ ਨਾ ਛੱਡਿਆ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ਉਤੇ ਦਾਤਰ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਲੁਟੇਰੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਦੇ ਬਾਅਦ ਸਹੁਰੇ ਬਲਵਿੰਦਰ ਸਿੰਘ ਨੇ ਪੁਲਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਪਿੱਛੋਂ ਆਏ ਅਤੇ ਆਉਂਦੇ ਹੀ ਵਾਰ ਕਰ ਦਿੱਤਾ, ਜਿਸ ਕਾਰਨ ਬਾਈਕ ਬੇਕਾਬੂ ਹੋ ਗਈ ਅਤੇ ਦੋਵੇਂ ਸੜਕ ‘ਤੇ ਡਿੱਗ ਪਏ। ਰਾਹੀਆਂ ਨੇ ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਜੰਡਿਆਲੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਬਲਵਿੰਦਰ ਕੌਰ ਦੀ ਗੰਭੀਰ ਹਾਲਤ ਦੇਖ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

Continue Reading

ਅਪਰਾਧ

ਗਲਤ ਖੂਨ ਚੜ੍ਹਾਉਣ ਦੇ ਕੇਸ ਵਿੱਚ ਸਿਹਤ ਮੰਤਰੀ ਵੱਲੋਂ 4 ਲੈਬ ਟੈਕਨੀਸ਼ੀਅਨ ਸਸਪੈਂਡ

Published

on

blood test

ਬਠਿੰਡਾ, 24 ਨਵੰਬਰ – ਏਥੋਂ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਤੋਂ ਬਿਨਾਂ ਜਾਂਚ ਕੀਤੇ ਜਾਰੀ ਹੋਏ ਐਚ ਆਈ ਵੀ ਇਨਫੈਕਟਿਡ ਖੂਨ ਦੇ ਕੇਸ ਵਿੱਚ ਕੱਲ੍ਹ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 4 ਲੈਬ ਟੈਕਨੀਸ਼ੀਅਨਾਂ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿੱਚ ਉਚ ਅਧਿਕਾਰੀਆਂ ਨੂੰ ਐਚ ਆਈ ਵੀ ਵਾਲਾ ਖੂਨ ਚੜ੍ਹਾਉਣ ਦੇ ਕੇਸਾਂ ਵਿੱਚ ਲਾਪਰਵਾਹੀ ਨੂੰ ਰੋਕਣ ਲਈ ਪੱਕੇ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਇਸ ਕੇਸ ਬਾਰੇ ਪਿਛਲੇ ਦਿਨੀਂ ਏਡਜ਼ ਕੰਟਰੋਲ ਸੁਸਾਇਟੀ ਦੇ ਦੋ ਉਚ ਅਧਿਕਾਰੀਆਂ ਦੀਟੀਮ ਨੇ ਜਾਂਚ ਕੀਤੀ ਸੀ ਤੇ ਸ਼ੁਰੂਆਤੀ ਜਾਂਚ ਵਿੱਚ ਚਾਰ ਲੈਬ ਟੈਕਨੀਸ਼ੀਅਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਸੀ।ਸਿਵਲ ਸਰਜਨ ਬਠਿੰਡਾ ਡਾæ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਕੋਲ ਸਿਹਤ ਮੰਤਰੀ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਕੋਈ ਕਾਪੀ ਨਹੀਂਪੁੱਜੀ,ਜਦੋਂਉਨ੍ਹਾਂ ਨੂੰ ਹੁਕਮ ਮਿਲਦੇ ਹਨ ਉਹ ਉਸ ‘ਤੇ ਕਾਰਵਾਈ ਕਰਨਗੇ। ਦੂਸਰੇ ਪਾਸੇ ਠੇਕੇ ‘ਤੇ ਕੰਮ ਕਰਦੇ ਲੈਬ ਟੈਕਨੀਸ਼ੀਅਨਾਂ ਨੇ ਸਿਹਤ ਵਿਭਾਗ ਵਿਰੁੱਧ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਿਭਾਗ ਨੇ ਹਸਪਤਾਲ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਛੱਡ ਕੇ ਕੇਵਲ ਠੇਕੇ ਉੱਤੇ ਕੰਮ ਕਰਨ ਵਾਲੇ ਲੈਬ ਟੈਕਨੀਸ਼ੀਅਨਾਂ ਨੂੰ ਪੂਰੇ ਕੇਸ ਦਾ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ, ਤਾਂ ਉਹ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਲੈਬ ਅਤੇ ਬਲੱਡ ਬੈਂਕ ਬੰਦ ਕਰ ਕੇ ਸੰਘਰਸ਼ ਕਰਨਗੇ।

Continue Reading

ਰੁਝਾਨ