Punjab Budget Finance Minister Manpreet Badal announces free travel
Connect with us [email protected]

ਰਾਜਨੀਤੀ

ਪੰਜਾਬ ਦਾ ਬੱਜਟ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਮੁਫ਼ਤ ਸਫਰ ਦੀ ਛੋਟ ਦਾ ਐਲਾਨ

Published

on

Manpreet Badal

ਆਸ਼ੀਰਵਾਦ ਸਕੀਮ, ਬੁਢਾਪਾ ਪੈਨਸ਼ਨ ਵਧਾਈ ਗਈ ਕਿਸਾਨੀ ਕਰਜ਼ੇ ਮੁਆਫ ਕਰਨ ਲਈ ਫੰਡ ਰਾਖਵਾਂ ਰੱਖਿਆ ਗਿਆ
ਚੰਡੀਗੜ੍ਹ, 8 ਮਾਰਚ, – ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਵਿਚ ਜਿੱਥੇ 2022 ਚੋਣਾਂ ਦੀ ਝਲਕ ਸਾਫ ਨਜ਼ਰ ਆ ਰਹੀ ਸੀ ਅਤੇ ਲਗਭਗ ਹਰ ਵਰਗ ਦਾ ਖਿਆਲ ਰੱਖਿਆ ਗਿਆ ਸੀ, ਉਥੇ ਵਿੱਤ ਮੰਤਰੀ ਨੇਅੱਜ ਮਹਿਲਾ ਦਿਵਸ ਮੌਕੇ ਔਰਤਾਂ ਲਈ ਇਸ ਬਜਟ ਵਿਚ ਵੱਡੇ ਐਲਾਨ ਕੀਤੇ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਬੀਬੀਆਂ ਲਈ ਆਸ਼ੀਰਵਾਦ ਸਕੀਮ, ਜਿਹੜੀ ਪਹਿਲਾਂ 21 ਹਜ਼ਾਰ ਹੁੰਦੀ ਸੀ, ਨੂੰ ਵਧਾ ਕੇ 51 ਹਜ਼ਾਰ ਰੁਪਏ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਸਾਰੀਆਂ ਸਰਕਾਰੀ ਬੱਸਾਂ ਵਿਚ ਅੱਜ ਤੋਂ ਔਰਤਾਂ ਮੁਫ਼ਤ ਸਫ਼ਰ ਕਰਿਆ ਕਰਨਗੀਆਂ। ਇਕ ਹੋਰ ਅਹਿਮ ਐਲਾਨ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ 7 ਜਿ਼ਲਿਆਂ ਵਿੱਚ ਕੰਮ-ਕਾਜ਼ੀ ਔਰਤਾਂ ਦੇ ਰਹਿਣ ਲਈ ‘ਵਰਕਿੰਗ ਵੁਮੈੱਨ ਹੋਸਟਲ’ ਬਣਾਏ ਜਾਣਗੇ।
ਅੱਜ ਪੇਸ਼ ਕੀਤੇ ਗਏ ਪੰਜਾਬ ਸਰਕਾਰ ਦੇ ਬਜਟ ਵਿੱਚ ਸਮਾਜ ਭਲਾਈ ਵਿਭਾਗ ਵੱਲੋਂ ਮਿਲਦੀ ਬੁਢਾਪਾ ਪੈਨਸ਼ਨ ਵਧਾ ਕੇ 750 ਰੁਪਏ ਤੋਂ ਵਧਾ ਕੇ 1500 ਰੁਪਏ ਅਤੇ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਕਰ ਦਿਤੀ ਗਈ ਹੈ। ਲੜਕੀਆਂ ਲਈ ਮਿਲਣ ਵਾਲੀ ਅਸ਼ੀਰਵਾਦ ਸਕੀਮ ਦੀ ਰਕਮ 21000 ਤੋਂ ਵਧਾ ਕੇ 51000 ਰੁਪਏ ਕਰ ਦਿੱਤੀ ਹੈ। ਸਰਕਾਰੀ ਬੱਸਾਂਵਿੱਚ ਔਰਤਾਂ ਵਾਂਗ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਕਿਸਾਨਾਂ ਦੇ ਕਰਜ਼ੇ ਮੁਆਫੀ ਲਈ ਬੱਜਟ ਵਿੱਚ 1186 ਕਰੋੜ ਰੁਪਏ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਵਾਸਤੇ 526 ਕਰੋੜ ਰੁਪਏ ਰੱਖੇ ਜਾਣ ਦੇ ਨਾਲ ਕੈਂਸਰ ਦੇ ਮਰੀਜ਼ਾਂ ਲਈ ਡੇਢ ਲੱਖ ਰੁਪਏ ਤੱਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਸਮਾਰਟ ਫੋਨ ਦੀ ਰਹਿੰਦੀ ਕਿਸ਼ਤ ਪੂਰੀ ਕਰਨ ਲਈ 100 ਕਰੋੜ ਰੱਖੇ ਗਏ ਹਨ। ਕਪੂਰਥਲਾ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਯਾਦਵਿੱਚ 100 ਕਰੋੜ ਰੁਪਏ ਨਾਲ ਮਿਊਜ਼ੀਅਮ ਬਣਾਇਆ ਜਾਵੇਗਾ। ਪੰਜਾਬੀ ਯੂਨੀਵਰਸਿਟੀ ਨੂੰ ਸੰਕਟ ਤੋਂ ਕੱਢਣ ਲਈ 90 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰਪਰਾਲੀ ਸਾੜਨ ਤੋਂ ਰੋਕਣ ਲਈ 50000 ਮਸ਼ੀਨਾਂ ਖਰੀਦਣ ਅਤੇ ਸਪਲਾਈ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਦੇ ਕਪੂਰਥਲਾ ਤੇ ਹੁਸਿ਼ਆਰਪੁਰ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਮੈਡੀਕਲ ਕਾਲਜਅਤੇ ਹਸਪਤਾਲ ਖੋਲ੍ਹੇ ਜਾਣਗੇ ਅਤੇ ਮੁੱਲਾਂਪੁਰਵਿੱਚ ਟਾਟਾ ਮੈਮੋਰੀਅਲ ਹਸਪਤਾਲ ਨੂੰ 450 ਕਰੋੜ ਦੀ ਲਾਗਤ ਨਾਲ ਪੂਰਾਕੀਤਾ ਜਾਵੇਗਾ। ਇਸ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀਵਿੱਚ ਵਾਇਰਾਲੋਜੀ ਕੇਂਦਰ ਬਣਾਏ ਜਾਣਗੇ ਅਤੇ 92 ਕਰੋੜ ਨਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਅਪਗ੍ਰੇਡੇਸ਼ਨ ਕੀਤੀ ਜਾਵੇਗੀ, ਤਾਂ ਕਿ ਸਹੂਲਤਾਂ ਦਾ ਵਾਧਾ ਕੀਤਾ ਜਾ ਸਕੇ।

Read More Today Exclusive Breaking News

ਰਾਜਨੀਤੀ

ਚੋਣ ਕਮਿਸ਼ਨ ਨੇ ਕਿਹਾ:ਮਮਤਾ ਬੈਨਰਜੀ ਦੇ ਬੇਬੁਨਿਆਦ ਅਤੇ ਭੜਕਾਊ ਬਿਆਨਾਂ ਨਾਲ ਕੇਂਦਰੀ ਫੋਰਸਾਂ ਦਾ ਮਨੋਬਲ ਡਿੱਗੈ

Published

on

mamata

ਮਮਤਾ ਨੇ ਕਿਹਾ:ਫੋਰਸਾਂ ਵੱਲੋਂ ਭਾਜਪਾ ਲਈ ਕੰਮ ਕਰਨ ਤੱਕ ਬੋਲਾਂਗੀ
ਨਵੀਂ ਦਿੱਲੀ, 10 ਅਪ੍ਰੈਲ – ਭਾਰਤ ਦੀਆਂ ਕੇਂਦਰੀ ਹਥਿਆਰਬੰਦ ਫੋਰਸਾਂ ਦੀ ਭੂਮਿਕਾ ਬਾਰੇ ਤਿ੍ਰਣਮੂਲ ਕਾਂਗਰਸ, ਭਾਜਪਾ ਅਤੇ ਚੋਣ ਕਮਿਸ਼ਨ ਸਿੰਗ ਫਸਾਈ ਫਿਰਦੇ ਜਾਪਦੇ ਹਨ।
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜਰੀ ਨੂੰ ਰਾਜ ਵਿੱਚ ਚੋਣ ਡਿਊਟੀ ਉੱਤੇ ਤਾਇਨਾਤ ਕੇਂਦਰੀ ਹੱਥਿਆਰਬੰਦ ਫੋਰਸਾਂ ਵਿਰੁੱਧ ਉਨ੍ਹਾਂ ਦੀ ਟਿੱਪਣੀ ਲਈ ਨੋਟਿਸ ਜਾਰੀ ਕੀਤਾ। ਇਹ ਨੋਟਿਸ ਮਿਲਣ ਪਿੱਛੋਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਉਦੋਂ ਤੱਕ ਸੀ ਆਰ ਪੀ ਐਫ ਅਤੇ ਹੋਰ ਸੁਰੱਖਿਆ ਫੋਰਸਾਂ ਦੇ ਦਖ਼ਲ ਬਾਰੇ ਬੋਲਦੀ ਰਹੇਗੀ, ਜਦੋਂ ਤੱਕ ਉਹ ਭਾਜਪਾ ਲਈ ਕੰਮ ਕਰਨਾ ਬੰਦ ਨਹੀਂ ਕਰਦੀਆਂ। ਉਨ੍ਹਾਂ ਕਿਹਾ, ਮੈਂ ਚੋਣ ਕਮਿਸ਼ਨ ਦੇ ਕਾਰਨ ਦੱਸੋ ਨੋਟਿਸ ਦੀ ਪ੍ਰਵਾਹ ਨਹੀਂ ਕਰਾਂਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਮਮਤਾ ਦੇ ਪੂਰੀ ਤਰ੍ਹਾਂ ਬੇਬੁਨਿਆਦ, ਭੜਕਾਊ ਤੇ ਤਿੱਖੇ ਬਿਆਨਾਂ ਨਾਲ ਚੋਣ ਡਿਊਟੀ ਉੱਤੇ ਤਾਇਨਾਤ ਕੇਂਦਰੀ ਹਥਿਆਰਬੰਦ ਫੋਰਸਾਂ ਦਾ ਮਨੋਬਲ ਡਿੱਗਿਆ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਮਮਤਾ ਨੇ ਕੇਂਦਰੀ ਫੋਰਸਾਂ ਦੇ ਮੁਲਾਜ਼ਮਾ ਉੱਤੇ ਹਮਲਾ ਕਰਨ ਦੇ ਲਈ ਭਾਵਨਾਤਮਕ ਗੱਲਾਂ ਰਾਹੀਂ ਮਹਿਲਾ ਵੋਟਰਾਂ ਨੂੰ ਭੜਕਾਉਣ ਦਾ ਯਤਨ ਕੀਤਾ ਹੈ। ਤਿ੍ਰਣਮੂਲ ਕਾਂਗਰਸ ਅਤੇ ਮਮਤਾ ਬੈਨਰਜੀ ਨੇ ਕੇਂਦਰੀ ਫੋਰਸਾਂ ਨੂੰ ਅਪਮਾਨਿਤ ਕਰਨ ਦਾ ਰੁਝਾਨ ਕਾਇਮ ਕੀਤਾ ਹੈ। ਕੇਂਦਰੀ ਫੋਰਸਾਂ ਵਿਰੁੱਧ ਟਿੱਪਣੀ ਕਰ ਕੇ ਮੁੱਖ ਮੰਤਰੀ ਨੇ ਕਾਨੂੰਨ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕੀਤੀ ਹੈ।
ਇਸ ਦੇ ਬਾਅਦ ਪੂਰਬੀ ਬਰਧਮਾਨ ਜ਼ਿਲ੍ਹੇ ਦੇ ਜਮਾਲਪੁਰ ਵਿੱਚ ਰੈਲੀ ਵਿੱਚ ਬੋਲਦਿਆਂ ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ ਉੱਤੇ ਕੰਮ ਕਰ ਰਿਹਾ ਹੈ। ਜਦੋਂ ਸੀ ਆਰ ਪੀ ਐਫ ਭਾਜਪਾ ਲਈ ਕੰਮ ਕਰਨਾ ਬੰਦ ਕਰੇਗੀ ਤਾਂ ਮੈਂ ਉਸ ਨੂੰ ਸੈਲਿਊਟ ਕਰਾਂਗੀ। ਚੋਣ ਕਮਿਸ਼ਨ ਤਿ੍ਰਣਮੂਲ ਦੀ ਗੱਲ ਨਹੀਂ ਸੁਣਦਾ, ਭਾਜਪਾ ਜੋ ਕਹਿੰਦੀ ਹੈ, ਉਸ ਉੱਤੇ ਅਮਲ ਕਰਦਾ ਹੈ। ਪ੍ਰਧਾਨ ਮੰਤਰੀ ਚੋਣਾਂ ਵਾਲੇ ਦਿਨ ਬੰਗਾਲ ਵਿੱਚ ਆ ਕੇ ਪ੍ਰਚਾਰ ਕਰਦੇ ਹਨ। ਫਿਰ ਵੀ ਇਹ ਨਹੀਂ ਕਿਹਾ ਜਾਂਦਾ ਕਿ ਉਹ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ। ਮਮਤਾ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ‘ਪ੍ਰੀਖਿਆ ਪੇ ਚਰਚਾ’ ਕਿਉਂ ਕਰਦੇ ਹਨ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਕੀ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ? ਚੋਣ ਕਮਿਸ਼ਨ ਇਸ ਬਾਰੇ ਚੁੱਪ ਕਿਉਂ ਰਹਿੰਦਾ ਹੈ?

Read More Latest Political News Today

Continue Reading

ਰਾਜਨੀਤੀ

ਬ੍ਰਿਟੇਨ ਦੇ ਅਖਬਾਰ ਮੁਤਾਬਕ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੀ ਛੇਤੀ ਮੁਲਾਕਾਤ ਦੀ ਸੰਭਾਵਨਾ

Published

on

imran khan and modi

ਲੰਡਨ, 7 ਅਪਰੈਲ, – ਭਾਰਤ-ਪਾਕਿ ਵਿਚਾਲੇ ਸਮਝੌਤੇ ਦੇ ਯਤਨਾਂ ਹੇਠਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੈਠਕਹੋ ਸਕਦੀ ਹੈ। ਇਸ ਦੇਲਈ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਗੱਲ ਚਲਾਈ ਹੈ ਤਾਂ ਜੋ ਦੁਵੱਲੀ ਬੈਠਕ ਦਾ ਰਾਹ ਨਿਕਲ ਸਕੇ।
ਬ੍ਰਿਟੇਨ ਦੇ ਪ੍ਰਮੁੱਖ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਗੱਲਬਾਤ ਨਾਲ ਸਿੱਧੇ ਤੌਰ ਜੁੜੇ ਤਿੰਨ ਸੂਤਰਾਂ ਦੇ ਹਵਾਲੇ ਨਾਲ ਇਹ ਹੈਰਾਨੀ ਵਾਲਾ ਦਾਅਵਾ ਕੀਤਾ ਹੈ। ਇਸ ਅਖ਼ਬਾਰ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਸ਼ਾਂਤੀ ਗੱਲਬਾਤ ਲਈ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਯਤਨ ਕਰ ਰਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਪਾਕਿ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਭਾਰਤ ਦੇ ਕੌਮੀਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਲੜਾਈ ਰੋਕਣ ਦਾ ਐਲਾਨ ਕਰਨ। ਅਖ਼ਬਾਰ ਨੇ ਕਿਹਾ ਕਿ ਇਹ ਗੱਲਬਾਤਓਦੋਂ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੌਰਾਨਆਪੋ-ਆਪਣੀ ਆਰਕਿਤਾ ਮੁੜ ਕੇ ਸੰਭਾਲਣੀ ਹੈ। ਅਖ਼ਬਾਰ ਮੁਤਾਬਕ ਭਾਰਤ ਤੇ ਪਾਕਿਸਤਾਨ ਦੀਗੱਲਬਾਤਯੂ ਏ ਈ ਦੇ ਰਾਜਾ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਯਤਨਾਂ ਕਾਰਨ 25 ਫਰਵਰੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਠੀਕ ਤਰ੍ਹਾਂ ਲਾਗੂ ਕਰਨਦੀ ਸਹਿਮਤੀ ਹੋਈ ਤੇ ਅਗਲੇ ਕਦਮ ਵਜੋਂ ਬਾਰਡਰ ਉੱਤੇ ਵਪਾਰ ਤੇ ਕੋਰੋਨਾ ਤੋਂ ਬਚਾਅ ਲਈ ਦੋਵੇਂ ਦੇਸ਼ ਆਪ ਵਿੱਚਮਿਲ ਕੇ ਕੰਮ ਕਰ ਸਕਦੇ ਹਨ। ਜੇ ਇਹ ਯਤਨ ਸਫਲ ਹੋ ਗਿਆ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਗਲੇ ਸਮੇਂ ਵਿੱਚ ਜਲਦੀਬੈਠਕ ਕਰ ਸਕਦੇ ਹਨ।
ਪਰਦੇ ਪਿੱਛੇ ਚੱਲਦੀ ਇਸ ਗੱਲਬਾਤ ਨਾਲ ਜੁੜੇ ਹੋਏ ਇਕ ਵਿਅਕਤੀ ਨੇ ਕਿਹਾ, ਮੋਦੀ ਤੇ ਇਮਰਾਨ ਖਾਨ ਵਿਚਾਲੇ ਮੁਲਾਕਾਤ ਦੀ ਤਿਆਰੀ ਲਈ ਉੱਚ ਪੱਧਰੀਗੱਲਬਾਤ ਚੱਲ ਰਹੀ ਹੈ। ਅਖ਼ਬਾਰ ਮੁਤਾਬਕ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਵੇਲੇ ਤੋਂ ਹੀ ਜਨਰਲ ਬਾਜਵਾ ਭਾਰਤ ਨਾਲ ਅਮਨਕਾਇਮ ਕਰਨ ਉੱਤੇ ਜ਼ੋਰ ਦੇ ਰਹੇ ਹਨ। ਇਸ ਦੌਰਾਨ ਬੀਤੇ ਹਫ਼ਤੇ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਖੰਡ ਤੇ ਕਪਾਹ ਦੇ ਇੰਪੋਰਟ ਦਾ ਐਲਾਨ ਕੀਤਾ ਸੀ, ਪਰ ਦੇਸ਼ ਅੰਦਰੋਂ ਪਏ ਦਬਾਅ ਕਾਰਨ ਇਹ ਫ਼ੈਸਲਾ ਪਲਟਣਾ ਪਿਆ ਸੀ। ਇਸ ਪਿੱਛੋਂਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਨਾਲ ਗੱਲਬਾਤ ਉਦੋਂ ਹੋ ਸਕਦੀ ਹੈ, ਜਦੋਂ ਭਾਰਤ ਕਸ਼ਮੀਰ ਵਿਚ ਪੁਰਾਣੀ ਸਥਿਤੀ ਬਹਾਲ ਕਰੇਗਾ। ਪਾਕਿਫੌਜ ਦੇ ਬੁਲਾਰੇ ਨੇ ਕਿਹਾ ਸੀ ਕਿ ਜਨਰਲ ਬਾਜਵਾ ਦੇ ਸ਼ਾਂਤੀ ਵਾਰਤਾ ਕਰਾਉਣ ਦੀ ਖ਼ਬਰ ਝੂਠ ਹੈ, ਪਰ ਇਕ ਭਾਰਤੀ ਅਧਿਕਾਰੀ ਨੇ ਕਿਹਾ ਕਿ ਗੱਲਬਾਤਜਾਰੀ ਹੈ, ਇਮਰਾਨ ਸਰਕਾਰ ਦਾ ਬਿਆਨ ਆਪਣੇ ਦੇਸ਼ ਦੇ ਅੰਦਰਲੇ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਦਿੱਤਾ ਗਿਆ ਹੈ।

Read More World News In Punjabi

Continue Reading

ਰਾਜਨੀਤੀ

ਅਗਲੀਆਂ ਵਿਧਾਨ ਸਭਾ ਚੋਣਾਂ ਕਾਰਨ ਬ੍ਰਹਮਪੁਰਾ ਤੇ ਢੀਂਡਸਾ ਨੇੜੇ ਹੋਣ ਲੱਗੇ

Published

on

Brahmapura and Dhindsa

ਚੰਡੀਗੜ੍ਹ, 7 ਅਪ੍ਰੈਲ – ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਵਿਚਾਲੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏਕਤਾ ਕਰਨ ਦਾ ਰਾਹ ਲਗਭਗ ਪੱਧਰਾ ਹੋ ਗਿਆ ਹੈ, ਪਰ ਦੋਵਾਂ ਆਗੂਆਂ ਵਿੱਚ ਸਾਂਝੀ ਪਾਰਟੀ ਬਣਾਉਣ ਜਾਂ ਦੋਵਾਂ ਦੀ ਪਹਿਲੀਆਂ ਬਣੀਆਂ ਪਾਰਟੀਆਂ ਨੂੰ ਭੰਗ ਕਰਨ ਬਾਰੇ ਅਜੇ ਵੀ ਕੁਝ ਰੇੜਕਾ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਣਾਈ ਤਿੰਨ ਮੈਂਬਰੀ ਏਕਤਾ ਕਮੇਟੀ ਦੇ ਆਗੂਆਂ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਕਰਨੈਲ ਸਿੰਘ ਪੀਰ ਮੁਹੰਮਦ ਤੇੇ ਮਹਿੰਦਰ ਸਿੰਘ ਹੁਸੈਨਪੁਰ ਨੇ ਕੱਲ੍ਹ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਪੰਥਕ ਏਕਤਾ ਲਈ ਬੰਦ ਕਮਰਾ ਮੀਟਿੰਗ ਕੀਤੀ। ਢੀਂਡਸਾ ਦੇ ਘਰ ਕਰੀਬ 1 ਘੰਟਾ ਚੱਲੀ ਮੀਟਿੰਗ ਵਿੱਚ ਆਗੂਆਂ ਨੇ ਵਿਚਾਰ-ਵਟਾਂਦਰਾ ਕੀਤਾ। ਅਕਾਲੀ ਦਲ ਟਕਸਾਲੀ ਦੀ ਏਕਤਾ ਕਮੇਟੀ ਦੇ ਆਗੂਆਂ ਨੇ ਢੀਂਡਸਾ ਨੂੰ ਦੱਸਿਆ ਕਿ ਬ੍ਰਹਮਪੁਰਾ ਪੰਥਕ ਏਕਤਾ ਅਤੇ ਲੋਕਾਂ ਦੀਆਂ ਬਾਦਲ ਵਿਰੋਧੀ ਭਾਵਨਾਵਾਂ ਨੂੰ ਦੇਖਦੇ ਹੋਏ ਦੋਵੇਂ ਧੜਿਆਂ, ਅਕਾਲੀ ਦਲ (ਟਕਸਾਲੀ) ਅਤੇ ਅਕਾਲੀ ਦਲ (ਡ) ਦੀ ਏਕਤਾ ਦੇ ਹਾਮੀ ਹਨ। ਪਤਾ ਲੱਗਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਕੋਈ ਵੀ ਫੈਸਲਾ ਪਾਰਟੀ ਪਲੇਟਫਾਰਮ ਉੱਤੇ ਵਿਚਾਰ ਕਰਨ ਪਿੱਛੋਂ ਲੈਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਏਕਤਾ ਗੱਲਬਾਤ ਬਾਰੇ ਅਗਲੀ ਮੀਟਿੰਗ ਵਿੱਚ ਜਾਣੂ ਕਰਵਾਇਆ ਜਾਵੇਗਾ।
ਜਾਣਕਾਰ ਸੂਤਰ ਦੱਸਦੇ ਹਨ ਕਿ ਮੀਟਿੰਗ ਵਿੱਚ ਅਗਲੇ ਸਾਲ ਹੋ ਰਹੀਆਂ ਚੋਣਾਂ ਬਾਰੇ ਸਿਆਸੀ ਮਾਹੌਲ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨਾਲ ਵੀ ਗੱਲਬਾਤ ਕਰ ਕੇ ਸਾਂਝਾ ਫਰੰਟ ਜਾਂ ਮੋਰਚਾ ਬਣਾਉਣ ਉੱਤੇ ਗੱਲਬਾਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀਆਂ ਭੰਗ ਕਰਨ ਜਾਂ ਇੱਕ ਦੂਸਰੇ ਵਿੱਚ ਸ਼ਾਮਲ ਕਰਨ ਦਾ ਰੇੜਕਾ ਅਜੇ ਹੈ, ਕੋਈ ਧਿਰ ਵੀ ਆਪਣੀ ਪਾਰਟੀ ਭੰਗ ਨਹੀਂ ਕਰਨਾ ਚਾਹੁੰਦੀ। ਅਕਾਲੀ ਦਲ ਟਕਸਾਲੀ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਅਕਾਲੀ ਦਲਾਂ ਦਾ ਇਕੱਠੇ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਾਰਾ ਜ਼ੋਰ ਸਿੱਖ ਤੇ ਪੰਜਾਬੀ ਸੋਚ ਨੂੰ ਢਾਹ ਲਾਉਣ ਉੱਤੇ ਲੱਗਾ ਪਿਆ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca