Millions cheated by young bride | Punjabi Newspaper
Connect with us [email protected]

ਅਪਰਾਧ

ਨੌਜਵਾਨ ਨਾਲ ਲਾੜੀ ਵੱਲੋਂ ਲੱਖਾਂ ਦੀ ਠੱਗੀ

Published

on

Note

ਮੋਗਾ, 18 ਫਰਵਰੀ – ਵਿਆਹ ਕਰ ਕੇ ਵਿਦੇਸ਼ ਜਾਣ ਦੀ ਖਾਹਿਸ਼ ਵਿੱਚ ਨੌਜਵਾਨ ਨੇ ਆਈਲੈਟਸ ਪਾਸ ਕਰ ਚੁੱਕੀ ਇੱਕ ਲੜਕੀ ਨਾਲ ਵਿਆਹ ਕੀਤਾ। ਮੰਗਣੀ ਤੋਂ ਵਿਆਹ ਅਤੇ ਵਿਦੇਸ਼ ਜਾਣ ਦੀ ਫੀਸ ਭਰਨ ਤੱਕ 32 ਲੱਖ ਖਰਚ ਕੀਤੇ। ਆਪਣੇ ਨਾਲ ਹੋਈ ਠੱਗੀ ਦੇ ਦੋਸ਼ਵਿੱਚ ਨੌਜਵਾਨ ਦੀ ਮਾਤਾ ਦੀ ਸ਼ਿਕਾਇਤ ਉਤੇ ਪੁਲਸ ਨੇ ਉਨ੍ਹਾਂ ਦੀ ਨੂੰਹ, ਉਸ ਦੇ ਮਾਤਾ, ਪਿਤਾ, ਮਾਮੇ ਅਤੇ ਪ੍ਰੇਮੀ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਥਾਣਾ ਨਿਹਾਲ ਸਿੰਘ ਵਾਲਾ ਦੇ ਏ ਐਸ ਆਈ ਕੁਲਦੀਪ ਰਾਜ ਨੇ ਦੱਸਿਆ ਕਿ ਪਿੰਡ ਨੰਗਲ ਦੀ ਮਨਜੀਤ ਕੌਰ ਨੇ 14 ਅਕਤੂਬਰ 2020 ਨੂੰ ਐਸ ਐਸ ਪੀ ਮੋਗਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਆਪਣੇ ਬੇਟੇ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣਾ ਚਾਹੰੁਦੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕਰ ਦੀ ਪ੍ਰਦੀਪ ਕੌਰ ਬਾਰ੍ਹਵੀਂ ਪਾਸ ਹੈ ਅਤੇ ਆਈਲੈਟਸ ਕਰਨ ਦੇ ਬਾਅਦ ਸਟੱਡੀ ਬੇਸ ‘ਤੇ ਕੈਨੇਡਾ ਗਈ ਸੀ। ਉਸ ਦੇ ਪਰਵਾਰ ਦੇ ਨਾਲ ਰਿਸ਼ਤੇ ਦੀ ਗੱਲ ਚਲਾਈ ਤਾਂ ਉਨ੍ਹਾਂ ਨੇ ਕਿਹਾ ਕਿ ਮੰਗਣੀ ਤੋਂ ਲੈ ਕੇ ਵਿਆਹ, ਫੀਸ ਭਰਨ ਤੱਕ ਦਾ ਸਾਰਾ ਖਰਚਾ ਲੜਕੇ ਦੇ ਪਰਵਾਰ ਵੱਲੋਂ ਚੁੱਕਣ ‘ਤੇ ਵਿਆਹ ਹੋਵੇਗਾ। ਬਦਲੇ ਵਿੱਚ ਪ੍ਰਦੀਪ ਕੌਰ ਉਸ ਦੇ ਬੇਟੇ ਨੂੰ ਕੈਨੇਡਾ ਲੈ ਜਾਏਗੀ। ਇਹ ਸਭ ਗੱਲਾਂ ਤੈਅ ਹੋਣ ‘ਤੇ 23 ਦਸੰਬਰ 2018 ਨੂੰ ਉਸ ਦੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ ਪ੍ਰਦੀਪ ਕੌਰ ਨਾਲ ਹੋਇਆ ਸੀ, ਜਿਸ ਦੇ ਇੱਕ ਹਫਤੇ ਤੱਕ ਪ੍ਰਦੀਪ ਕੌਰ ਸਹੁਰੇ ਰਹੀ ਅਤੇ 30 ਦਸੰਬਰ 2018 ਨੂੰ ਵਾਪਸ ਕੈਨੇਡਾ ਚਲੀ ਗਈ। ਉਸ ਦੀ ਨੂੰਹ ਦੇ ਵਿਦੇਸ਼ ਜਾਣ ਪਿੱਛੋਂ ਕਾਲਜ ਫੀਸ ਜਮ੍ਹਾਂ ਹੋ ਗਈ ਤਾਂ ਪਤਾ ਲੱਗਾ ਕਿ ਉਹ ਅਨਮੋਲ ਸ਼ਰਮਾ ਨਾਲ ਰਹਿੰਦੀ ਤੇ ਉਸ ਦੇ ਰਾਹੀਂ ਧਮਕੀਆਂ ਦੇਣ ਲੱਗ ਪਈ ਕਿ ਜੇ ਉਸ ਨੇ ਤੰਗ ਕੀਤਾ ਤਾਂ ਉਨ੍ਹਾਂ ਉੱਤੇ ਕੇਸ ਦਰਜ ਕਰਵਾ ਦਿੱਤਾ ਜਾਵੇਗਾ।

ਅਪਰਾਧ

ਉਤਰ ਪ੍ਰਦੇਸ਼ ਵਿਧਾਨ ਭਵਨ ਵਿੱਚ ਤਾਇਨਾਤ ਸਬ-ਇੰਸਪੈਕਟਰ ਵੱਲੋਂ ਆਤਮ-ਹੱਤਿਆ

Published

on

ਲਖਨਊ, 5 ਮਾਰਚ – ਉਤਰ ਪ੍ਰਦੇਸ਼ ਵਿਧਾਨ ਭਵਨ ਅੱਗੇ ਸੁਰੱਖਿਆ ਡਿਊਟੀ ਉੱਤੇ ਇੱਕ ਪੁਲਸ ਸਬ-ਇੰਸਪੈਕਟਰ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ।
ਲਖਨਊ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬੰਬਰਾ ਥਾਣੇ ਵਿਚਲੇ 53 ਸਾਲਾ ਸਬ-ਇੰਸਪੈਕਟਰ ਨਿਰਮਲ ਕੁਮਾਰ ਚੌਬੇ ਦੀ ਡਿਊਟੀ ਵਿਧਾਨ ਭਵਨ ਦੇ ਗੇਟ ਨੰਬਰ ਸੱਤ ਉੱਤੇ ਸੀ। ਕੱਲ੍ਹ ਬਾਅਦ ਦੁਪਹਿਰ ਲੱਗਭਗ ਤਿੰਨ ਵਜੇ ਉਸਨੇ ਖੁਦ ਨੂੰ ਗੋਲੀ ਮਾਰ ਲਈ। ਚੌਬੇ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਕੋਲੋਂ ਮਿਲੇ ਸੂਸਾਈਡ ਨੋਟ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਹ ਬੀਮਾਰ ਹੈ ਤੇ ਜਾ ਰਿਹਾ ਹੈ।

Read More Latest News Updates

Continue Reading

ਅਪਰਾਧ

ਪ੍ਰਾਪਰਟੀ ਠੱਗੀ ਕੇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਵੀ ਗ੍ਰਿਫਤਾਰ

Published

on

ਚੰਡੀਗੜ੍ਹ, 5 ਮਾਰਚ – ਸੈਕਟਰ 37 ਵਿੱਚ ਕੋਠੀ ਉੱਤੇ ਕਬਜ਼ਾ ਕਰਨ ਅਤੇ ਫਰਜ਼ੀ ਤਰੀਕੇ ਨਾਲ ਉਸ ਨੂੰ ਵੇਚਣ ਦੇ ਮਾਮਲੇ ਵਿੱਚ ਪੁਲਸ ਨੇ ਕੱਲ੍ਹ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਦੋਸ਼ੀ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਹੈ, ਜੋ ਪ੍ਰਾਪਰਟੀ ਡੀਲਰ ਹੈ। ਪੁਲਸ ਇਸ ਕੇਸ ਵਿੱਚ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਅਤੇ ਸਤਪਾਲ ਨੂੰ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ।
ਕੱਲ੍ਹ ਰਾਤ ਪੁਲਸ ਨੇ ਸੈਕਟਰ 38 ਵਿੱਚ ਪ੍ਰਾਪਰਟੀ ਡੀਲਰ ਮਨੀਸ਼ ਦੀ ਕੋਠੀ ਉੱਤੇ ਛਾਪਾ ਮਾਰ ਕੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ। ਸਾਲ 2017 ਵਿੱਚ ਕੋਠੀ ਉੱਤੇ ਕਬਜ਼ੇ ਦਾ ਪੂਰਾ ਕੇਸ ਸ਼ੁਰੂ ਹੋਇਆ ਸੀ। ਸੰਜੀਵ ਮਹਾਜਨ ਅਤੇ ਬਾਊਂਸਰ ਸੁਰਜੀਤ ਨੇ ਕੋਠੀ ਦੀ ਇੱਕ ਮੰਜ਼ਿਲ ਉੱਤੇ ਕਬਜ਼ਾ ਕਰਨ ਪਿੱਛੋਂ ਕੋਠੀ ਦੀ ਜਨਰਲ ਪਾਵਰ ਆਫ ਅਟਾਰਨੀ (ਜੀ ਪੀ ਏ) ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਤੇ ਪ੍ਰਾਪਰਟੀ ਡੀਲਰ ਖਲਿੰਦਰ ਸਿੰਘ ਕਾਦਿਆਨ ਦੇ ਨਾਂਅ ਕਰਵਾਈ ਸੀ। ਸਾਲ 2019 ਵਿੱਚ ਇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਸ਼ਾਮਲ ਹੋਇਆ। ਸਤਪਾਲ ਸੁਖਨਾ ਕੈਚਮੈਂਟ ਏਰੀਆ ਦੇ ਮਕਾਨ ਵਿੱਚ ਰਹਿੰਦਾ ਹੈ। ਸਿ਼ਕਾਇਤ ਅਨੁਸਾਰ ਡੀ ਐਸ ਪੀ ਦੇ ਦਫਤਰ ਵਿੱਚ ਮੀਟਿੰਗ ਹੋਣ ਦੇ ਬਾਅਦ ਕੋਠੀ ਵੇਚਣ ਦਾ ਫੈਸਲਾ ਲਿਆ ਗਿਆ ਸੀ।

Continue Reading

ਅਪਰਾਧ

ਈ ਐਸ ਐਸ ਗਲੋਬਲ ਦੇ ਨਾਂਅ ਉਤੇ ਠੱਗੀ ਦੇ ਕੇਸ ਵਿੱਚ ਕੰਪਨੀ ਦੀ ਔਰਤ ਮੈਨੇਜਰ ਸਮੇਤ ਦੋ ਕਾਬੂ

Published

on

ਜਲੰਧਰ, 5 ਮਾਰਚ – ਜਲੰਧਰ ਦੀ ਇੰਜੈਕਸ਼ਨ ਕੰਪਨੀ ਈ ਐਸ ਐਸ ਗਲੋਬਲ ਦੇ ਨਾਂਅ ਉੱਤੇ ਕਰਨਾਲ ਵਿੱਚ ਲੱਖਾਂ ਦੀ ਠੱਗੀ ਦੇ ਮਾਮਲੇ ਵਿੱਚ ਥਾਣਾ ਬਾਰਾਦਰੀ ਦੀ ਪੁਲਸ ਔਰਤ ਮੈਨੇਜਰ ਅਤੇ ਕੌਂਸਲਰ ਨੂੰ ਗ੍ਰਿਫਤਾਰ ਕਰ ਕੇ ਜਲੰਧਰ ਲਿਆਈ ਹੈ, ਜਿਸ ਦੀ ਪਛਾਣ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਵਜੋਂ ਹੋਈ ਹੈ, ਜਦ ਕਿ ਇੱਕ ਹੋਰ ਔਰਤ ਈਨਾ ਕੱਕੜ ਇਸ ਮਾਮਲੇ ਵਿੱਚ ਅਜੇ ਤੱਕ ਭਗੌੜੀ ਹੈ।
ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਲੰਧਰ ਦੀ ਈ ਐਸ ਐਸ ਗਲੋਬਲ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੀ ਕਰਨਾਲ ਬ੍ਰਾਂਚ ਦੀ ਮੈਨੇਜਰ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਤੇ ਉਨ੍ਹਾਂ ਨਾਲ ਈਨਾ ਕੱਕੜ ਕੰਮ ਕਰਦੇ ਸਨ। ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਕੰਪਨੀ ਦੇ ਨਾਂਅ ਉੱਤੇ ਵਿਦਿਆਰਥੀਆਂ ਤੋਂ ਵੱਖ-ਵੱਖ ਸਮੇਂ ਕਰੀਬ 54 ਲੱੱਖ ਰੁਪਏ ਲੈ ਲਏ ਅਤੇ ਕੁਝ ਲੋਕਾਂ ਦਾ ਵੀਜ਼ਾ ਵੀ ਨਹੀਂ ਲਵਾਇਆ। ਇਸ ਜਾਅਲਸਾਜ਼ੀ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਪੀੜਤਾਂ ਨੇ ਕੰਪਨੀ ਦੇ ਹੈਡ ਆਫਿਸ ਫੋਨ ਕਰ ਕੇ ਸ਼ਿਕਾਇਤ ਦਿੱਤੀ। ਇਸ ਪਿੱਛੋਨ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਉਨ੍ਹਾਂ ਨੂੰ ਸੱਦਿਆ ਤਾਂ ਉਹ ਨਹੀਂ ਆਏ, ਜਿਸ ਦੇ ਬਾਅਦ ਜਾਂਚ ਕਰਨ ਉੱਤੇ ਪਤਾ ਲੱਗਾ ਕਿ ਉਕਤ ਲੋਕਾਂ ਨੇ ਠੱਗੀ ਕੀਤੀ ਹੈ ਅਤੇ ਅਜਿਹੇ ਵਿੱਚ ਕੰਪਨੀ ਨੇ ਆਪਣੀ ਸਾਖ ਬਚਾਉਣ ਦੇ ਲਈ ਸਾਰੇ ਵਿਦਿਆਰਥੀਆਂ ਨੂੰ ਪੈਸੇ ਮੋੜ ਦਿੱਤੇ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca