Military plane crashes in Philippines, killing at least 29
Connect with us [email protected]

ਅੰਤਰਰਾਸ਼ਟਰੀ

ਫਿਲੀਪੀਨਜ਼ ਵਿੱਚ ਮਿਲਟਰੀ ਜਹਾਜ਼ ਨੂੰ ਹਾਦਸਾ, ਘੱਟੋ-ਘੱਟ 29 ਲੋਕਾਂ ਦੀ ਮੌਤ

Published

on

Military plane crashes in Philippines

ਮਨੀਲਾ, 4 ਜੁਲਾਈ, – ਫਿਲੀਪੀਨਜ਼ ਦਾ ਮਿਲਟਰੀ ਹਵਾਈ ਜਹਾਜ਼ ਸੀ-130 ਰੰਨਵੇ ਉੱਤੇ ਨਾ ਉੱਤਰ ਸਕਣ ਕਾਰਨ ਅੱਜ ਐਤਵਾਰ ਨੂੰਹਾਦਸਾ ਹੋ ਗਿਆ। ਦੇਸ਼ ਦੀ ਫੌਜ ਦੇ ਮੁਖੀਜਨਰਲ ਸਿਰਿਲਿਟੋ ਸੋਬੇਜਾਨ ਨੇ ਦੱਸਿਆ ਕਿ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਹੋਇਆ ਅਤੇ ਇਸ ਜਹਾਜ਼ ਵਿਚ ਫੌਜ ਦੇ 92 ਲੋਕ ਸਨ। ਹਾਦਸੇ ਵਿਚ 29 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਘੱਟੋ-ਘੱਟ 50 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਇਸ ਬਾਰੇ ਦੇਸ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਦੇ ਦੱਸਿਆ ਕਿ ਜਹਾਜ਼ ਵਿਚ 3 ਪਾਇਲਟਾਂ ਅਤੇ ਚਾਲਕ ਦਲ ਦੇ 5 ਮੈਂਬਰਾਂ ਸਮੇਤ 92 ਲੋਕ ਸਨ। ਜਹਾਜ਼ ਵਿਚ ਬਾਕੀ ਲੋਕ ਫੌਜ ਨਾਲ ਸੰਬੰਧਤ ਸਨਅਤੇ ਜਹਾਜ਼ ਦੱਖਣੀ ਸ਼ਹਿਰ ਕਾਗਾਯਨ ਡੀ ਓਰੋ ਤੋਂ ਫੌਜੀ ਜਵਾਨਾਂ ਨੂੰ ਲਿਜਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਪਾਇਲਟਬਚ ਗਿਆ ਹੈ, ਪਰ ਗੰਭੀਰ ਜ਼ਖਮੀ ਹੈ। ਇਸ ਦੇ ਇਲਾਵਾ ਜ਼ਮੀਨ ਉੱਤੇ ਮੌਜੂਦ ਘੱਟੋ-ਘੱਟ ਚਾਰ ਪੇਂਡੂ ਲੋਕ ਜ਼ਖਮੀ ਹੋਏ ਹਨ।
ਹਾਦਸੇ ਦਾ ਸ਼ਿਕਾਰ ਹੋਇਆ ਲਾਕਹੀਡ ਸੀ-130 ਹਰਕਿਊਲਿਸ ਫਿਲੀਪੀਨਜ਼ ਨੂੰ ਫੌਜੀ ਮਦਦ ਵਜੋਂ ਇਸੇ ਸਾਲ ਮਿਲੇ ਅਮਰੀਕੀ ਹਵਾਈ ਫੌਜ ਦੇ ਦੋ ਸਾਬਕਾ ਜਹਾਜ਼ਾਂ ਵਿਚੋਂ ਇਕ ਸੀ। ਚੀਫ ਆਫ ਸਟਾਫ ਜਨਰਲ ਸਿਰਿਲਿਟੋ ਸੇਬੋਜਾਨਾ ਨੇ ਦੱਸਿਆ ਕਿ ਜਹਾਜ਼ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਸੁਲੁ ਸੂਬੇ ਦੇ ਪਰਬਤੀ ਕਸਬੇ ਪਾਟੀਕੁਲ ਦੇ ਬਾਂਗਕਲ ਪਿੰਡ ਵਿਚ ਉਤਾਰਨ ਸਮੇਂ ਹਾਦਸਾਹੋ ਗਿਆ। ਖੇਤਰੀ ਕਮਾਂਡਰ ਲੈਫਟੀਨੈਂਟ ਜਨਰਲ ਕੋਲੋਟੋ ਵਾਨਲੁਆਨ ਨੇ ਦੱਸਿਆ ਕਿ ਇਸ ਦੀ ਸੰਭਾਵਨਾ ਨਹੀਂ ਕਿ ਜਹਾਜ਼ ਉੱਤੇ ਦੁਸ਼ਮਣਾਂ ਨੇ ਹਮਲਾ ਕੀਤਾ ਹੋਵੇ।

Read More Punjabi News Papers

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ

Published

on

amerika

ਫਰਿਜ਼ਨੋ, 3 ਅਗਸਤ, – ਅਮਰੀਕਾ ਦੀ ਰਾਜਧਨੀ ਵਾਸਿ਼ੰਗਟਨ ਵਿੱਚ 6 ਜਨਵਰੀ ਨੂੰ ਟਰੰਪ ਸਮਰੱਥਕਾਂ ਵੱਲੋਂ ਕੀਤੇ ਹਮਲੇ ਦਾ ਜਵਾਬ ਦੇਣ ਵਾਲੇ ਦੋ ਹੋਰ ਪੁਲਸ ਅਫਸਰਾਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਨਾਲ ਪਾਰਲੀਮੈਂਟ ਬਿਲਡਿੰਗ ਦੀ ਰਾਖੀ ਕਰਨ ਵਾਲੇ ਅਫਸਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਚਾਰ ਹੋ ਗਈ ਹੈ।
ਪੁਲਸ ਵਿਭਾਗ ਦੇ ਬਿਆਨ ਅਨੁਸਾਰ ਮੈਟਰੋਪੋਲੀਟਨ ਪੁਲਸ ਅਫਸਰ ਗੁੰਥਰ ਹਾਸ਼ੀਦਾ ਵੀਰਵਾਰ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਿਆ ਮਿਲਿਆ। ਹਸ਼ੀਦਾ ਮਈ 2003 ਵਿੱਚ ਕੋਲੰਬੀਆ ਦੇ ਮੈਟਰੋਪੋਲੀਟਨ ਪੁਲਸ ਵਿਭਾਗ (ਐੱਮ ਪੀ ਡੀ) ਵਿੱਚ ਸ਼ਾਮਲ ਹੋਇਆ ਸੀ। ਇਕ ਹੋਰ ਐੱਮ ਪੀ ਡੀ ਅਧਿਕਾਰੀ ਕਾਈਲ ਡੀਫ੍ਰੇਟੈਗ, ਜਿਸ ਨੇ 6 ਜਨਵਰੀ ਨੂੰ ਕੈਪੀਟਲ ਬਿਲਡਿੰਗ ਹਮਲੇ ਦਾ ਜਵਾਬ ਦਿੱਤਾ, ਬੀਤੀ 10 ਜੁਲਾਈ ਨੂੰ ਮ੍ਰਿਤਕ ਪਿਆ ਮਿਲਿਆ ਤੇ ਵਿਭਾਗ ਅਨੁਸਾਰ ਡੀਫ੍ਰੇਟੈਗ ਦੀ ਮੌਤ ਦਾ ਕਾਰਨ ਵੀ ਖੁਦਕੁਸ਼ੀ ਸੀ। ਉਹ ਨਵੰਬਰ 2016 ਤੋਂ ਪੁਲਸ ਵਿਭਾਗ ਵਿੱਚ ਸੀ। ਇਨ੍ਹਾਂ ਤੋਂ ਇਲਾਵਾ ਦੋ ਹੋਰ ਪੁਲਸ ਅਧਿਕਾਰੀ ਜੈਫਰੀ ਸਮਿਥ ਅਤੇ ਕੈਪੀਟਲ ਪੁਲਸ ਅਫਸਰ ਹਾਵਰਡ ਲੀਬੇਨਗੁਡ ਨੇ ਉਸ ਕੈਪੀਟਲ ਦੰਗੇ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਦੇ ਹਮਲੇ ਦਾ ਜਵਾਬ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਗਏ ਸਨ।
ਵਰਨਣ ਯੋਗ ਹੈ ਕਿ ਛੇ ਜਨਵਰੀ ਦੀ ਟਰੰਪ ਸਮੱਰਥਕਾਂ ਦੀ ਹਿੰਸਾ ਵੇਲੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਕ ਕੈਪੀਟਲ ਪੁਲਸ ਅਧਿਕਾਰੀ, ਜਿਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ, ਦੀ ਅਗਲੇ ਦਿਨ ਮੌਤ ਹੋ ਗਈ ਸੀ ਤੇ ਇਸ ਦੌਰਾਨ 100 ਤੋਂ ਵੱਧ ਪੁਲਸ ਅਧਿਕਾਰੀ ਜ਼ਖਮੀ ਹੋਏ ਸਨ। ਪਿਛਲੇ ਹਫਤੇ ਉਸ ਕੇਸ ਦੀ ਗਵਾਹੀ ਵੇਲੇ ਚਾਰ ਪੁਲਸ ਅਧਿਕਾਰੀਆਂ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੀ ਵਿਸ਼ੇਸ਼ ਕਮੇਟੀ ਨੂੰ ਦੱਸਿਆ ਕਿ ਹਮਲੇ ਦੇ ਦੌਰਾਨ ਉਨ੍ਹਾਂ ਨੂੰ ਕੁੱਟਿਆ ਗਿਆ, ਧਮਕੀਆਂ ਦਿੱਤੀਆਂ ਗਈਆਂ ਤੇ ਪੁਲਸ ਅਧਿਕਾਰੀ ਨਸਲੀ ਬੇਇੱਜ਼ਤੀ ਦਾ ਸਿ਼ਕਾਰ ਵੀ ਹੋਏ ਸਨ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca