Mike Tyson will then enter the ring, competing with Roy Jones
Connect with us [email protected]

ਖੇਡਾਂ

ਮਾਈਕ ਟਾਈਸਨ ਫਿਰ ਰਿੰਗ ਵਿੱਚ ਉਤਰੇਗਾ, ਰਾਏ ਜੋਨਸ ਨਾਲ ਮੁਕਾਬਲਾ ਕਰੇਗਾ

Published

on

Mike Tyson then enters the ring

ਲਾਸ ਏਂਜਲਸ, 31 ਅਕਤੂਬਰ – ਆਪਣੇ ਜ਼ਮਾਨੇ ਦਾ ਧਾਕੜ ਮੁੱਕੇਬਾਜ਼ ਮਾਈਕ ਟਾਈਸਨ ਫਿਰ ਰਿੰਗ ਵਿੱਚ ਦਿੱਸੇਗਾ ਤੇ ਇਸ ਵਾਰ ਉਸਦਾ ਮੁਕਾਬਲਾ ਰਾਏ ਜੋਨਸ ਨਾਲ ਹੋਵੇਗਾ।
ਕੈਲੀਫੋਰਨੀਆ ਦੇ ਐਥਲੈਟਿਕ ਕਮਿਸ਼ਨ ਨੇ ਟਾਈਸਨ ਤੇ ਜੋਨਸ ਵਿਚਾਲੇ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਨੂੰ ਇਸ ਆਧਾਰ ‘ਤੇ ਮਨਜ਼ੂਰੀ ਦਿੱਤੀ ਹੈ ਕਿ ਇਹ ਸਿਰਫ ਇੱਕ ਪ੍ਰਦਰਸ਼ਨੀ ਮੁਕਾਬਲਾ ਹੋਵੇਗਾ। ਇਨ੍ਹਾਂ ਸਾਬਕਾ ਚੈਂਪੀਅਨਾਂ ਨੇ ਕਿਹਾ ਕਿ ਇਸ ਨੂੰ ਸਿਰਫ ਪ੍ਰਦਰਸ਼ਨੀ ਮੁਕਾਬਲਾ ਨਹੀਂ ਮੰਨ ਰਹੇ ਤੇ ਗੰਭੀਰਤਾ ਨਾਲ ਲੈ ਰਹੇ ਹਨ। ਟਾਈਸਨ ਨੇ ਕਿਹਾ, ‘ਕੀ ਇਹ ਅਸਲੀ ਮੁਕਾਬਲਾ ਨਹੀਂ? ਇਹ ਮਾਈਕ ਟਾਈਸਨ ਬਨਾਮ ਰਾਏ ਜੋਨਸ ਮੁਕਾਬਲਾ ਹੈ। ਮੈਂ ਮੁਕਾਬਲੇ ਲਈ ਆ ਰਿਹਾ ਹਾਂ ਤੇ ਉਹ ਵੀ ਮੁਕਾਬਲੇ ਲਈ ਆ ਰਿਹਾ ਹੈ ਅਤੇ ਤੁਹਾਨੂੰ ਬੱਸ ਇੰਨਾ ਜਾਨਣ ਦੀ ਲੋੜ ਹੈ।’ਪ੍ਰਮੋਟਰਾਂ ਨੇ ਐਲਾਨ ਕੀਤਾ ਹੈ ਕਿ 54 ਸਾਲਾ ਟਾਈਸਨ ਤੇ 51 ਸਾਲਾ ਜੋਨਸ ਵਿਚਾਲੇ ਇਹ ਮੁਕਾਬਲਾ ਲਾਸ ਏਂਜਲਸ ਸਟੈਪਲਸ ਸੈਂਟਰ ਵਿੱਚ 28 ਨਵੰਬਰ ਨੂੰ ਹੋਵੇਗਾ। ਇਹ 8 ਰਾਊਂਡ ਦਾ ਮੁਕਾਬਲਾ ਹੋਵੇਗਾ। ਹਰ ਰਾਊਂਡ 2 ਮਿੰਟ ਦਾ ਹੋਵੇਗਾ।
ਟਾਈਸਨ ਨੇ ਆਖਰੀ ਮੁਕਾਬਲਾ ਜੂਨ 2005 ਵਿੱਚ ਖੇਡਿਆ ਸੀ ਤੇ ਇਸ ਸਾਬਕਾ ਹੈਵੀਵੇਟ ਚੈਂਪੀਅਨ ਨੇ 1996 ਤੋਂ ਬਾਅਦ ਕੋਈ ਕਿਤਾਬ ਨਹੀਂ ਜਿੱਤਿਆ। ਜੋਨਸ ਨੇ ਆਪਣਾ ਪਿਛਲਾ ਮੁਕਾਬਲਾ ਫਰਵਰੀ 2018 ਵਿੱਚ ਲੜਿਆ ਸੀ। ਉਸ ਨੇ ਕਿਹਾ ਕਿ ਟਾਈਸਨ ਵਿਰੁੱਧ ਰਿੰਗ ਦੇ ਅੰਦਰ ਦਾ ਮੁਕਾਬਲਾ ਸਿਰਫ ਪ੍ਰਦਰਸ਼ਨੀ ਤੱਕ ਸੀਮਤ ਨਹੀਂ ਹੋ ਸਕਦਾ । ਕੈਲੀਫੋਰਨੀਆ ਕਮਿਸ਼ਨ ਦੇ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਦੋਵਾਂ ਮੁੱਕੇਬਾਜ਼ਾਂ ਨੂੰ ਇੱਕ-ਦੂਜੇ ਨੂੰ ਸੱਟ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।ਜੋਨਸ ਨੇ ਕਿਹਾ, ਕੀ ਕੋਈ ਮਹਾਨ ਮਾਈਕ ਟਾਈਸਨ ਵਿਰੁੱਧ ਰਿੰਗ ਵਿੱਚ ਉਤਰ ਕੇ ਸੋਚ ਸਕਦਾ ਹੈ ਕਿ ਇਹ ਸਿਰਫ ਪ੍ਰਦਰਸ਼ਨੀ ਮੁਕਾਬਲਾ ਹੈ।

Click Here Latest Punjab Sports News

ਖੇਡਾਂ

ਐਸਾ ਗੋਲ, ਜੋ ਬਸ ਮਾਰਾਡੋਨਾ ਤੋਂ ਹੀ ਹੋ ਗਿਆ…

Published

on

Diego Maradona

ਨਵੀਂ ਦਿੱਲੀ, 26 ਨਵੰਬਰ – 1986 ਵਿੱਚ ਫੀਫਾ ਵਿਸ਼ਵ ਕੱਪ ਦਾ ਕਵਾਰਟਰ ਫਾਈਨਲ ਮੁਕਾਬਲਾ ਚੱਲ ਰਿਹਾ ਸੀ ਅਤੇ ਅਰਜਨਟੀਨਾ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ ਨੂੰ ਖਾਸ ਤੌਰ ‘ਤੇ ਦੋ ਗੋਲਾਂ ਲਈ ਜਾਣਿਆ ਜਾਂਦਾ ਹੈ ਅਤੇ ਦੋਵੇਂ ਗੋਲ ਅਰਜਟੀਨਾ ਦੇ ਪ੍ਰਸਿੱਧ ਖਿਡਾਰੀ ਡਿਏਗੋ ਮਾਰਾਡੋਨਾ ਨੇ ਕੀਤੇ ਸਨ।
ਇਨ੍ਹਾਂ ਦੋਵਾਂ ਗੋਲਾਂ ਵਿੱਚੋਂ ਪਹਿਲਾ ਗੋਲ ਮਾਰਾਡੋਨਾ ਹੱਥੋਂ ਹੋਇਆ ਸੀ ਜਿਸ ਦੇ ਬਾਅਦ ਉਨ੍ਹਾਂ ਦੇ ਹੱਥ ਨੂੰ ਹੈਂਡ ਆਫ ਗੌਡ ਦੇ ਨਾਂਅ ਨਾਲ ਜਾਣਿਆ ਗਿਆ। ਇਸੇ ਮੈਚ ਦਾ ਦੂਸਰਾ ਗੋਲ, ਸਦੀ ਦਾ ਸਰਵਸ੍ਰੇਸ਼ਠ ਗੋਲ ਬਣਿਆ। ਸਾਲ 1986 ਵਿੱਚ ਇੰਗਲੈਂਡ ਦੇ ਖਿਲਾਫ ਕਵਾਰਟਰ ਫਾਈਨਲ ਮੈਚ ਨੂੰ ਅਰਜਟੀਨਾ ਨੇ 2-1 ਨਾਲ ਜਿੱਤਿਆ ਅਤੇ ਇਹ ਦੋਵੇਂ ਹੀ ਗੋਲ ਮਾਰਾਡੋਨਾ ਨੇ ਕੀਤੇ। ਅਸਲ ਵਿੱਚ ਜਦ ਦੂਸਰਾ ਹਾਫ ਚੱਲ ਰਿਹਾ ਸੀ ਤੇ ਛੇ ਮਿੰਟ ਦਾ ਮੈਚ ਹੋ ਚੁੱਕਾ ਸੀ ਤਾਂ ਮਾਰਾਡੋਨਾ ਖੱਬੇ ਪਾਸੇ ਵੱਲੋਂ ਦੌੜਦੇ ਹੋਏ ਆਏ ਅਤੇ ਗੇਂਦ ਤੱਕ ਪਹੁੰਚੇ ਅਤੇ ਹੋਰਗੇ ਵੇਲਡੈਨੋ ਵੱਲ ਇਕਦਮ ਤਿਰਛਾ ਸ਼ਾਟ ਮਾਰਿਆ, ਜੋ ਨੀਵਾਂ ਪਾਸ ਸੀ। ਮਾਰਾਡੋਨਾ ਇੱਥੇ ਨਹੀਂ ਰੁਕੇ ਤੇ ਦੌੜਦੇ ਰਹੇ। ਮਾਰਾਡੋਨਾ ਦਾ ਨੀਵਾਂ ਪਾਸ ਵੇਲਡੈਨੋ ਦੇ ਕੁਝ ਪਿੱਛੇ ਸੀ, ਪਰ ਉਹ ਇੰਗਲੈਂਡ ਦੇ ਸਟੀਵ ਹਾਜ ਕੋਲ ਪਹੁੰਚ ਗਏ। ਖੱਬੇ ਪਾਸੇ ਮੌਜੂਦ ਮਿਡ ਫੀਲਡਰ ਸਟੀਵ ਨੇ ਗੇਂਦ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਗੇਂਦ ਨਿਕਲ ਕੇ ਪੈਨਾਲਟੀ ਏਰੀਆ ਵੱਲ ਵਧ ਗਈ। ਮਾਰਾਡੋਨਾ ਉਸੇ ਵੱਲ ਵਧ ਰਹੇ ਸਨ। ਇੰਗਲੈਂਡ ਦੇ ਗੋਲਕੀਪਰ ਪੀਟਰ ਸ਼ਿਲਟਨ ਬਾਹਰ ਨਿਕਲ ਆਏ ਅਤੇ ਗੇਂਦ ਨੂੰ ਗੋਲ ਹੋਣ ਦੀ ਪਹੁੰਚ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਛੇ ਫੁੱਟ ਇੱਕ ਇੰਚ ਦੇ ਸ਼ਿਲਟਨ ਤੋਂ ਮਾਰਾਡੋਨਾ ਕਰੀਬ ਅੱਠ ਇੰਚ ਛੋਟੇ ਸਨ। ਗਜ਼ਬ ਦੀ ਫੁਰਤੀ ਦਿਖਾਉਂਦੇ ਹੋਏ ਉਹ ਗੇਂਦ ਕੋਲ ਪਹੁੰਚ ਗਏ। ਮਾਰਾਡੋਨਾ ਦੇ ਖੱਬੇ ਹੱਥ ਨਾਲ ਗੇਂਦ ਲੱਗੀ ਅਤੇ ਉਡਦੀ ਗੋਲ ਵਿੱਚ ਚਲੀ ਗਈ। ਇਸ ਪਿੱਛੋਂ ਮਾਰਾਡੋਨਾ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਰੀਪਲੇਅ ਵਿੱਚ ਦਿੱਸ ਰਿਹਾ ਸੀ ਕਿ ਗੇਂਦ ਮਾਰਾਡੋਨਾ ਦੇ ਹੱਥ ਨਾਲ ਹੀ ਲੱਗ ਕੇ ਗਈ ਸੀ। ਫੁੱਟਬਾਲ ਦੇ ਨਿਯਮਾਂ ਦੇ ਅਨੁਸਾਰ ਹੱਥ ਨਾਲ ਲੱਗ ਕੇ ਜੇ ਗੇਂਦ ਗੋਲ ਪੋਸਟ ‘ਤੇ ਜਾਂਦੀ ਹੈ ਤਾਂ ਉਸ ਨੂੰ ਗੋਲ ਨਹੀਂ ਮੰਨਿਆ ਜਾਂਦਾ।ਉਸ ਮੈਚ ਵਿੱਚ ਅਲੀ ਬਿਨ ਨੇਸੇਰ ਮੈਚ ਰੈਫਰੀ ਸਨ। ਬਾਅਦ ਵਿੱਚ ਉਨ੍ਹਾਂ ਨੇ ਮੰਨਿਆ ਕਿ ਉਹ ਦੇਖ ਨਹੀਂ ਸਕੇ ਸਨ ਕਿ ਗੇਂਦ ਮਾਰਾਡੋਨਾ ਦੇ ਹੱਥ ਨਾਲ ਲੱਗੀ ਸੀ, ਇਸ ਲਈ ਉਨ੍ਹਾਂ ਨੇ ਇਤਰਾਜ਼ ਨਹੀਂ ਕੀਤਾ। ਇਸ ਗੋਲ ਦੇ ਬਾਰੇ ਅਰਜਨਟੀਨਾ ਦੇ ਤਤਕਾਲੀ ਕਪਤਾਨ ਡਿਏਗੋ ਨੇ ਕਿਹਾ ਸੀ ਕਿ ਇਸ ਗੋਲ ਵਿੱਚ ਥੋੜ੍ਹਾ ਪ੍ਰਮਾਤਮਾਂ ਦਾ ਹੱਥ ਸੀ। ਤਦ ਤੋਂਉਨ੍ਹਾਂ ਦੇ ਹੱਥ ਨੂੰ ਹੈਂਡ ਆਫ ਗੌਡ ਕਿਹਾ ਜਾਣ ਲੱਗਾ ਸੀ। ਇਸੇ ਮੈਚ ਵਿੱਚ ਹੋਏ ਸਦੀ ਦੇ ਸਰਵਸ਼੍ਰੇਸ਼ਟ ਗੋਲ ਦੀ ਖਾਸ ਗੱਲ ਇਹ ਸੀ ਕਿ ਮਾਰਾਡੋਨਾ ਨੇ ਇਸ ਗੋਲ ਨੂੰ 60 ਮੀਟਰ ਦੀ ਦੂਰੀ ਤੋਂ ਇੰਗਲੈਂਡ ਦੇ ਛੇ ਖਿਡਾਰੀਆਂ ਨੂੰ ਡਾਜ਼ ਕਰਦੇ ਹੋਏ ਕੀਤਾ ਸੀ।

Click Here To Read Cricket News in Punjabi

Continue Reading

ਖੇਡਾਂ

ਸੰਸਾਰ ਪ੍ਰਸਿੱਧ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਹਾਰਟ ਅਟੈਕ ਦੇਕਾਰਨ ਦੇਹਾਂਤ

Published

on

Diego Maradona

ਬਿਊਨਰਸ ਆਇਰਸ, 25 ਨਵੰਬਰ, – ਅਜੋਕੇ ਸੰਸਾਰ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂਗਿਣੇ ਜਾਂਦੇ ਡਿਏਗੋ ਮੈਰਾਡੋਨਾ (60 ਸਾਲ)ਦਾ ਅੱਜ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।
ਮੈਰਾਡੋਨਾ ਨੂੰ ਉਨ੍ਹਾਂ ਦੇ ਪਿਛਲੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਦੋ ਕੁ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ‘ਹੈਂਡ ਆਫ ਗਾਡ’ ਦੇ ਨਾਂ ਨਾਲ ਮਸ਼ਹੂਰ ਮੈਰਾਡੋਨਾ ਦੇ ਦੇਹਾਂਤ ਉੱਤੇ ਦੁਨੀਆ ਦੇ ਦਿੱਗਜ ਖਿਡਾਰੀਆਂ ਅਤੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੁਨੀਆ ਭਰ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਡਿਏਗੋ ਮੈਰਾਡੋਨਾ ਦਾ 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚਵੱਡਾ ਯੋਗਦਾਨ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਅਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਵੀ ਖੇਡੇ ਸਨ। ਕ੍ਰਿਕਟ ਪਸੰਦ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ ਦੀਹੈ। ਡਰੱਗਸ ਤੇ ਸ਼ਰਾਬ ਦੀ ਆਦਤ ਕਾਰਨ ਮੈਰਾਡੋਨਾ ਵਿਵਾਦਾਂ ਵਿਚ ਵੀ ਰਹੇ ਸਨ। ਕੁਝ ਦਿਨ ਪਹਿਲਾਂ ਉਸ ਦਾ ਕੋਰੋਨਾ ਟੈਸਟ ਹੋਇਆ ਤਾਂ ਰਿਪੋਰਟ ਨੈਗੇਟਿਵ ਆਈ ਸੀ, ਬਾਅਦ ਵਿੱਚ ਫਿਰ ਇਨਫੈਕਟਿਡ ਹੋ ਗਏ ਸਨ।

Click Here Sports News in Punjabi 

Continue Reading

ਖੇਡਾਂ

ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ

Published

on

Medvedev

ਲੰਡਨ, 24 ਨਵੰਬਰ – ਰੂਸ ਦੇ ਡੈਨੀਅਲ ਮੈਦਵੇਦੇਵ ਨੇ ਏ ਟੀ ਪੀ ਫਾਈਨਲ ਵਿੱਚ ਯੂ ਐਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਦਿੱਤਾ ਹੈ। ਡੈਨੀਅਲ ਨੇ ਤਿੰਨ ਸੈਟਾਂ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਖਿਤਾਬ ਜਿੱਤਿਆ ਹੈ।
ਪਹਿਲਾ ਸੈਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਡੈਨੀਅਲ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 ਅਤੇ 6-4 ਨਾਲ ਹਰਾਇਆ। ਚੌਥੇ ਨੰਬਰ ਦੇ ਖਿਡਾਰੀ ਡੈਨੀਅਲ ਨੇ ਇਸ ਖਿਤਾਬੀ ਜਿੱਤ ਦੇ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਅਤੇ ਦੋ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਅਤੇ ਉਸ ਨੇ ਇਸ ਮੁਕਾਬਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ ਹੈ। ਖਿਤਾਬ ਹਾਸਲ ਕਰਨ ਤੋਂ ਬਾਅਦ ਡੈਨੀਅਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਉਹ ਅੱਗੇ ਨਾਲੋਂ ਵੱਧ ਮਜ਼ਬੂਤ ਹੋਇਆ ਹੈ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।ਉਸ ਨੇ ਕਿਹਾ ਕਿ ਜਦ ਉਹ ਮਾਨਸਿਕ ਤੇ ਸਰੀਰਕ ਪੱਖੋਂ ਠੀਕ ਮਹਿਸੂਸ ਕਰਦਾ ਹੈ ਤਾਂ ਇਸ ਦੇ ਖੇਡਾਂ ਵਿੱਚ ਵੀ ਚੰਗੇ ਨਤੀਜੇ ਮਿਲਦੇ ਹਨ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਨਤੀਜੇ ਦੇਵੇਗਾ ਤੇ ਆਪਣੀ ਖੇਡ ਸ਼ੈਲੀ ਵਿੱਚ ਹੋਰ ਸੁਧਾਰ ਕਰੇਗਾ। ਵਰਨਣ ਯੋਗ ਹੈ ਕਿ ਟੂਰਨਾਮੈਂਟ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਜੋਕੋਵਿਚ ਤੇ ਨਡਾਲ ਜਿੱਤ ਸਕਦੇ ਹਨ, ਪਰ ਡੈਨੀਅਲ ਨੇ ਕਿਆਫਿਆਂ ਨੂੰ ਖਤਮ ਕਰਦਿਆਂ ਜਿੱਤ ਹਾਸਲ ਕੀਤੀ ਹੈ।

Click Here To Read Read sports news online

Continue Reading

ਰੁਝਾਨ