Mexico offers asylum to Assange | World News in Punjabi
Connect with us apnews@iksoch.com

ਅੰਤਰਰਾਸ਼ਟਰੀ

ਮੈਕਸੀਕੋ ਵੱਲੋਂ ਅਸਾਂਜੇ ਨੂੰ ਪਨਾਹ ਦੇਣ ਦੀ ਪੇਸ਼ਕਸ਼

Published

on

ਮੈਕਸੀਕੋ ਸਿਟੀ, 6 ਜਨਵਰੀ – ਮੈਕਸੀਕੋ ਨੇ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਸਿਆਸੀ ਪਨਾਹ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਤੋਂ ਹਰ ਕੋਈ ਹੈਰਾਨ ਹੈ।
ਕੱਲ੍ਹ ਪ੍ਰੈਸ ਬ੍ਰੀਫਿੰਗ ਦੌਰਾਨ ਰਾਸ਼ਟਰਪਤੀ ਆਂਦਰੇ ਮੈਨੁਅਲ ਲੋਪੇਜ਼ ਓਬ੍ਰਾਦੋਰ ਨੇ ਕਿਹਾ ਕਿ ਉਹ ਆਪਣੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਬ੍ਰਿਟੇਨ ਨਾਲ ਸੰਪਰਕ ਕਰਨ ਨੂੰ ਕਹਿਣਗੇ ਤਾਂ ਕਿ ਅਸਾਂਜੇ ਦੀ ਰਿਹਾਈ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕੇ। ਜੇ ਉਸ ਦੀ ਰਿਹਾਈ ਹੋ ਜਾਵੇ ਤਾਂ ਉਸ ਨੂੰ ਮੈਕਸੀਕੋ ਵਿੱਚ ਸ਼ਰਣ ਦੇ ਦਿੱਤੀ ਜਾਵੇਗੀ। ਬ੍ਰਿਟਿਸ਼ ਅਦਾਲਤ ਨੂੰ ਅਸਾਂਜੇ ਨੂੰ ਮੁਆਫ ਕਰਨ ਦੀ ਵੀ ਅਪੀਲ ਕੀਤੀ ਜਾਵੇਗੀ। ਆਸ ਹੈ ਕਿ ਕਈ ਹੋਰ ਦੇਸ਼ ਅਸਾਂਜੇ ਨੂੰ ਸ਼ਰਣ ਦੇਣ ਦੀ ਪੇਸ਼ਕਸ਼ ਕਰ ਸਕਦੇ ਹਨ। ਅਜਿਹੇ ਪ੍ਰਸਤਾਵ ਲਾਤੀਨੀ ਅਮਰੀਕੀ ਦੇਸ਼ਾਂ ਵੱਲੋਂ ਆ ਸਕਦੇ ਹਨ।
ਵਰਨਣ ਯੋਗ ਹੈ ਕਿ ਬੀਤੇ ਦਿਨੀਂ ਬ੍ਰਿਟੇਨ ਦੀ ਇੱਕ ਅਦਾਲਤ ਨੇ ਅਮਰੀਕਾ ਨੂੰ ਅਸਾਂਜੇ ਦੀ ਹਵਾਲਗੀ ਕੀਤੇ ਜਾਣ ਦੀ ਅਪੀਲ ਠੁਕਰਾ ਦਿੱਤੀ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਜੇ ਏਦਾਂ ਕੀਤਾ ਗਿਆ ਤਾਂ ਨਾ ਕੇਵਲ ਉਹ ਖੁਦਕੁਸ਼ੀ ਕਰ ਸਕਦਾ ਹੈ, ਸਗੋਂ ਉਸ ਦੀ ਮਾਨਸਿਕ ਸਥਿਤੀ ਦੇਖਦੇ ਹੋਏ ਅਜਿਹਾ ਕਰਨਾ ਜ਼ੁਲਮ ਹੋਵੇਗੀ। ਰਾਸ਼ਟਰਪਤੀ ਨੇ ਅਦਾਲਤ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਇਹ ਨਿਆਂ ਦੀ ਜਿੱਤ ਹੈ। ਮੈਂ ਇੰਗਲੈਂਡ ਦੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ। ਅਸਾਂਜੇ ਇੱਕ ਪੱਤਰਕਾਰ ਹੈ ਤੇ ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵਿਕੀਲੀਕਸ ਮੋਢੀ ਨੂੰ ਸੁਰੱਖਿਆ ਪ੍ਰਦਾਨ ਕਰੇਗਾ।

International Punjabi News

ਅੰਤਰਰਾਸ਼ਟਰੀ

ਟਰੰਪ ਦੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸੈਨੇਟ ਵਿੱਚ 8 ਫਰਵਰੀ ਤੋਂ ਸ਼ੁਰੂ ਹੋਵੇਗੀ

Published

on

trump

ਵਾਸ਼ਿੰਗਟਨ, 23 ਜਨਵਰੀ, -ਅਮਰੀਕੀ ਪਾਰਲੀਮੈਂਟ ਦੇ ਉਤਲੇ ਹਾਊਸ ਸੈਨੇਟ ਵਿੱਚ ਡੈਮੋਕ੍ਰੇਟਿਕ ਨੇਤਾ ਸ਼ੁਮਰ ਨੇ ਐਲਾਨ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਦੋਸ਼ ਦਾ ਮੁਕੱਦਮਾ 8 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਹੇਠਲੇ ਹਾਊਸ ਪ੍ਰਤੀਨਿਧੀ ਸਭਾ ਵਿੱਚ ਇਹ ਪ੍ਰਕਿਰਿਆ ਸੋਮਵਾਰ ਤੋਂਸ਼ੁਰੂ ਹੋ ਜਾਵੇਗੀ।
ਡੈਮੋਕ੍ਰੇਟਿਕ ਲੀਡਰ ਦੇਇਸ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਣ ਪਿੱਛੋਂ ਵੀ ਟਰੰਪ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਖਬਰ ਏਜੰਸੀ ਨੇ ਡੈਮੋਕ੍ਰੇਟਿਕ ਨੇਤਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਾਰੇ ਆਪਣੇ ਦੇਸ਼ ਦੇ ਇਤਿਹਾਸ ਵਿੱਚ ਇਸ ਮੁਹਿੰਮ ਨੂੰ ਪਿੱਛੇ ਰੱਖਣਾ ਚਾਹੁੰਦੇ ਹਾਂ, ਪਰ ਦੇਸ਼ ਦੀ ਏਕਤਾ ਲਈ ਜ਼ਰੂਰੀ ਹੈ ਕਿ ਸੱਚਾਈ ਤੇ ਜਵਾਬਦੇਹੀ ਤੈਅ ਕੀਤੀ ਜਾਵੇ, ਜਦ ਕਿ ਟਰੰਪ ਇਸ ਵਕਤ ਦੇਸ਼ ਦੇ ਰਾਸ਼ਟਰਪਤੀ ਨਹੀਂ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਮਤਾ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ, ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼, ਤੋਂ ਪਾਸ ਹੋ ਚੁੱਕਾ ਹੈ ਤੇ ਅਗਲੀ ਪ੍ਰਕਿਰਿਆ ਸੈਨੇਟ ਵਿੱਚ ਹੋਵੇਗੀ। ਟਰੰਪ ਉੱਤੇਬੀਤੀ 6 ਜਨਵਰੀ ਨੂੰ ਕੈਪੀਟਲ ਹਿਲ (ਅਮਰੀਕੀ ਪਾਰਲੀਮੈਂਟ) ਉੱਤੇ ਹਮਲਾ ਕਰਨ ਲਈ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਹੇਠਲੇ ਹਾਊਸ ਵਿੱਚ ਮਹਾਂਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਵਿੱਚੋ ਪਾਸ ਹੋ ਗਿਆ ਸੀ। ਇਸ ਕਾਰਵਾਈ ਦੌਰਾਨ ਟਰੰਪ ਦੀ 10 ਰਿਪਬਲਿਕ ਪਾਰਟੀ ਦੇ ਦਸ ਮੈਂਬਰਾਂ ਨੇ ਵੀ ਮਤੇ ਪੱਖ ਵਿੱਚ ਵੋਟ ਪਾਈ ਸੀ। ਹੇਠਲੇ ਹਾਊਸ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੋਣ ਕਾਰਨ ਓਥੇ ਮਹਾਦੋਸ਼ ਮਤਾ ਪਾਸ ਹੋਣਾ ਇਕ ਰਸਮ ਸੀ। ਅੱਗੋਂ ਮਾਮਲਾ ਸੈਨੇਟਦਾ ਹੈ, ਜਿੱਥੇ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਮਹਾਦੋਸ਼ ਮਤਾ ਪਾਸ ਕਰਨ ਦੇ ਲਈ ਘੱਟੋ-ਘੱਟ 17 ਰਿਪਬਲਿਕ ਮੈਂਬਰਾਂ ਨੂੰ ਵੀ ਇਸ ਦੇ ਪੱਖ ਵਿੱਚਵੋਟ ਪਾਉਣੀ ਹੋਵੇਗੀ, ਜਦ ਕਿ 20 ਰਿਪਬਲਿਕ ਸੈਨੇਟਰ ਇਸ ਵਕਤ ਤੱਕ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਰਾਜ਼ੀ ਹੋ ਚੁੱਕੇ ਹਨ।

Continue Reading

ਅੰਤਰਰਾਸ਼ਟਰੀ

ਆਰ ਐੱਸ ਐੱਸ ਅਤੇ ਭਾਜਪਾ ਨਾਲ ਜੁੜੇ ਲੋਕਾਂ ਨੂੰ ਬਾਇਡਨ ਪ੍ਰਸ਼ਾਸਨ ਵਿੱਚ ਥਾਂ ਨਹੀਂ ਮਿਲੀ

Published

on

biden
  • ਬਾਇਡਨ ਦੀ ਚੋਣ ਲਈ ਕੰਮ ਕਰ ਚੁੱਕੇ ਸੋਨਲ ਤੇ ਜਾਨੀ ਵੀ ਬਾਹਰ ਰਹੇ
    ਵਾਸਿ਼ੰਗਟਨ, 23 ਜਨਵਰੀ – ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵਿੱਚ ਉਨ੍ਹਾਂ ਡੈਮੋਕਰੈਟਿਕ ਆਗੂਆਂ ਨੂੰ ਥਾਂ ਨਹੀਂ ਮਿਲੀ, ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਆਰ ਐੱਸ ਐੱਸ ਜਾਂ ਭਾਜਪਾ ਨਾਲ ਜੁੜੇ ਹੋਏ ਹਨ। ਨਵੇਂ ਰਾਸ਼ਟਰਪਤੀ ਪ੍ਰਸ਼ਾਸਨ ਬਾਇਡਨ ਦੀ ਚੋਣ ਮੁਹਿੰਮ ਚਲਾਉਂਦੀ ਰਹੀ ਤੇ ਓਬਾਮਾ ਪ੍ਰਸ਼ਾਸਨ ਵਿੱਚਸ਼ਾਮਲ ਰਹੀ ਸੋਨਲ ਸ਼ਾਹ ਨੂੰ ਵੀ ਥਾਂ ਨਹੀਂ ਮਿਲੀ। ਅਮਿਤ ਜਾਨੀ ਨੇ ਵੀ ਬਾਇਡਨ ਦੀ ਚੋਣ ਲਈ ਕੰਮ ਕੀਤਾ, ਪਰ ਨਵੀਂ ਟੀਮ ਵਿੱਚ ਥਾਂ ਨਹੀਂ ਬਣਾ ਸਕੇ, ਜਿਸ ਦਾ ਕਾਰਨ ਉਨ੍ਹਾਂ ਦਾ ਭਾਜਪਾ-ਆਰ ਐਸ ਐਸ ਨਾਲ ਸਬੰਧ ਹੋਣਾ ਦੱਸਿਆ ਜਾਂਦਾ ਹੈ। ਇਨ੍ਹਾਂ ਦੇ ਭਾਜਪਾ ਅਤੇ ਆਰ ਐੱਸ ਐੱਸ ਨਾਲ ਸੰਬੰਧ ਨੂੰ ਕਈ ਭਾਰਤੀ ਅਮਰੀਕੀ ਸੰਗਠਨ ਜ਼ਾਹਿਰ ਕਰ ਚੁੱਕੇ ਹਨ।
    ਵਰਨਣ ਯੋਗ ਹੈ ਕਿ ਸੋਨਲ ਸ਼ਾਹ ਦੇ ਪਿਤਾ ‘ਓਵਰਸੀਜ਼ ਫਰੈਂਡਜ਼ ਆਫ਼ ਬੀ ਜੇ ਪੀ-ਯੂ ਐਸ ਏ’ ਦੇ ਪ੍ਰਧਾਨ ਅਤੇ ਆਰ ਐਸ ਐਸ ਵੱਲੋਂ ਚਲਾਏ ਜਾਂਦੇ ‘ਏਕਲ ਵਿਦਿਆਲਿਆ’ ਦੇ ਮੋਢੀ ਹਨ। ਸੋਨਲ ਸ਼ਾਹ ਉਨ੍ਹਾਂ ਲਈ ਫੰਡ ਇਕੱਠਾ ਕਰਦੀ ਰਹੀ ਹੈ। ਅਮਿਤ ਜਾਨੀ ਬਾਰੇ ਪਤਾ ਲੱਗਾ ਕਿ ਉਨ੍ਹਾਂ ਦੇ ਪਰਵਾਰ ਦੇ ਸਬੰਧ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਭਾਜਪਾ ਆਗੂਆਂ ਨਾਲ ਹਨ। ਜੋਅ ਬਾਇਡਨ ਦੀ ਟੀਮ ਵਿੱਚ ਸੀਨੀਅਰ ਕੂਟਨੀਤਕ ਉਜ਼ਰਾ ਜ਼ਿਆ ਵਰਗੇ ਲੋਕ ਹਨ, ਜਿਸ ਨੇ ਦੇਵਯਾਨੀ ਖੋਬਰਗੜੇ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਮੀਰਾ ਫ਼ਾਜ਼ਿਲੀ ਵੀ ਹੈ, ਜਿਸ ਨੇ ਅਮਰੀਕਾ ਵਿੱਚ ਸੀ ਏ ਏ, ਐਨ ਆਰ ਸੀ ਅਤੇ ਕਸ਼ਮੀਰ ਲੌਕਡਾਊਨ ਦੇ ਮੁੱਦਿਆ ਉਤੇ ਰੈਲੀਆਂ ਵਿੱਚ ਹਿੱਸਾ ਲਿਆ ਸੀ, ਪਰ ਜਿਨ੍ਹਾਂ ਦਾ ਪਿਛੋਕੜ ਆਰ ਐਸ ਐਸ ਜਾਂ ਭਾਜਪਾ ਨਾਲ ਜੁੁੜਿਆ ਹੈ, ਉਨ੍ਹਾਂ ਨੂੰ ਬਾਇਡਨ ਪ੍ਰਸ਼ਾਸਨ ਵਿੱਚ ਥਾਂ ਨਹੀਂ ਮਿਲੀ।
    ਜਾਣਕਾਰ ਸੂਤਰਾਂ ਮੁਤਾਬਕ ਬਾਇਡਨ-ਹੈਰਿਸ ਦੇ ਸੱਤਾ ਤਬਾਦਲੇ ਲਈ ਕੰਮ ਕਰਨ ਵਾਲੀ ਟੀਮ ਉੱਤੇ ਧਰਮ-ਨਿਰਪੱਖ ਭਾਰਤੀ-ਅਮਰੀਕੀ ਸੰਗਠਨਾਂ ਦਾ ਬਹੁਤ ਦਬਾਅ ਸੀ ਕਿ ਅਜਿਹੇ ਵਿਅਕਤੀਆਂ ਨੂੰ ਪ੍ਰਸ਼ਾਸਨ ਤੋਂ ਬਾਹਰ ਰੱਖਿਆ ਜਾਵੇ। ਕਾਂਗਰੈਸ਼ਨਲ ਉਮੀਦਵਾਰ ਪ੍ਰੈਸਟਨ ਕੁਲਕਰਨੀ ਭਾਰੀਤ-ਅਮਰੀਕੀ ਸੰਗਠਨਾਂ ਦੇ ਵਿਰੋਧ ਕਾਰਨ ਚੋਣ ਹਾਰ ਗਏ ਤੇ ਇਸੇ ਲਈ ਅਮਰੀਕੀ ਪਾਰਲੀਮੈਂਟ ਮੈਂਬਰ ਤੁਲਸੀ ਗਬਾਰਡ ਵੀ ਅਧਾਰ ਗੁਆ ਚੁੱਕੀ ਹੈ। ਕਰੀਬ 19 ਭਾਰਤੀ-ਅਮਰੀਕੀ ਸੰਗਠਨਾਂ ਨੇ ਬਾਇਡਨ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕਈ ਡੈਮੋਕਰੈਟਿਕ ਦੱਖਣੀ ਏਸ਼ਿਆਈ-ਅਮਰੀਕੀ ਸ਼ਖ਼ਸੀਅਤਾਂ ਦੇ ਸਬੰਧ ਸੱਜੇ ਪੱਖੀ ਹਿੰਦੂ ਸੰਗਠਨ ਨਾਲ ਹਨ।

Continue Reading

ਅੰਤਰਰਾਸ਼ਟਰੀ

ਵਾਈਟ ਹਾਊਸ ਦਾ ਮੁੱਖ ਦੁਆਰਪਾਲ ਵੀ ਨੌਕਰ ਤੋਂ ਕੱਢ ਕੇ ਚਲੇ ਗਏ ਡੋਨਾਲਡ ਟਰੰਪ

Published

on

trump

ਵਾਸਿ਼ੰਗਟਨ, 23 ਜਨਵਰੀ – ਅਮਰੀਕਾ ਵਿੱਚ ਸੱਤਾ ਤਬਾਦਲੇ ਵਕਤ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲੈਣ ਦੇ ਬਾਅਦ ਜੋਅ ਬਾਈਡੇਨ ਆਪਣੀ ਪਤਨੀ ਜਿਲ ਦੇ ਨਾਲ ਵਾਈਟ ਹਾਊਸ ਪਹੁੰਚੇ ਅਤੇ ਨਾਰਥ ਪੋਰਟੀਕੋ ਦੀਆਂ ਪੋੜੀਆਂ ਚੜ੍ਹ ਕੇ ਪ੍ਰਸ਼ੰਸਕਾਂ ਦਾ ਹੱਥ ਲਹਿਰਾ ਕੇ ਧੰਨਵਾਦ ਦੇਣ ਪਿੱਛੋਂ ਜਦੋਂ ਗ੍ਰਹਿ ਪ੍ਰਵੇਸ ਲਈ ਮੁੜੇ, ਉਨ੍ਹਾਂ ਦਾ ਸਾਹਮਣਾ ਬੰਦ ਦਰਵਾਜ਼ੇ ਨਾਲ ਹੋਇਆ। ਉਦੋ ਤੱਕ ਰਾਸ਼ਟਰਪਤੀ ਦਾ ਪਰਵਾਰ ਪੌੜੀਆਂ ਚੜ੍ਹ ਚੁੱਕਾ ਸੀ, ਪਰ ਦਰਵਾਜ਼ਾ ਨਹੀਂ ਖੁੱਲ੍ਹ ਸਕਿਆ। ਮਹਾਸ਼ਕਤੀ ਦੇ ਨਵੇਂ ਮੁਖੀ ਜੋ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਦਰਵਾਜ਼ਾ ਖੁੱਲ੍ਹਣ ਨੂੰ ਉਡੀਕਦੇ ਇੱਕ-ਦੂਸਰੇ ਵੱਲ ਦੇਖਦੇ ਰਹੇ। ਆਖਿਰ 10 ਸੈਕਿੰਡ ਦੇ ਬਾਅਦ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ।
ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਵਾਈਟ ਹਾਊਸ ਸੋਸ਼ਲ ਸੈਕਟਰੀ ਰਹਿ ਚੁੱਕੇ ਲੀ ਬੇਰਮੈਨ ਕਹਿੰਦੇ ਹਨ, ‘ਇਹ ਪ੍ਰੋਟੋਕਾਲ ਦਾ ਉਲੰਘਣ ਹੈ।’ ਇਹ ਛੋਟਾ ਮਾਮਲਾ ਹੈ, ਪਰ ਉਤਸੁਕਤਾ ਜਗਾਉਂਦਾ ਹੈ ਕਿ ਆਖਿਰ ਇਲੈਕਸ਼ਨ ਡੇਅ ਅਤੇ ਇਨਾਗ੍ਰੇਸ਼ਨ ਡੇਅ ਦੌਰਾਨ ਢਾਈ ਮਹੀਨਿਆਂ ਵਿੱਚ ਵਾਈਟ ਹਾਊਸ ਵਿੱਚ ਏਦਾਂ ਕਿਉਂ ਹੋਇਆ। ਇਸਦੇ ਕਈ ਕਾਰਨ ਹਨ। ਸਭ ਤੋਂ ਮਜ਼ਬੂਤ ਕਾਰਨ ਇਹ ਕਿ ਬਾਈਡੇਨ ਦੇ ਸਵਾਗਤ ਨੂੰ ਵਾਈਟ ਹਾਊਸ ਵਿੱਚ ਕੋਈ ਚੀਫ ਅਸ਼ਰ (ਮੁੱਖ ਦੁਆਰਪਾਲ) ਨਹੀਂ ਸੀ। ਬਾਇਡੇਨ ਦੇ ਪਹੁੰਚਣ ਤੋਂ ਪੰਜ ਘੰਟੇ ਪਹਿਲਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਹੀ ਵਿਅਕਤੀ ਵਾਈਟ ਹਾਊਸ ਦਾ ਪ੍ਰਬੰਧ ਕਰਦਾ ਹੈ। ਟਿਮੋਥੀ ਹਾਲੇਰਥ ਡੋਨਾਲ ਟਰੰਪ ਦੀ ਮੁੱਖ ਦੁਆਰਪਾਲ ਸੀ। ਉਹ ਟਰੰਪ ਇੰਟਰਨੇਸ਼ਨਲ ਹੋਟਲ ਦਾ ਰੂਮ ਮੈਨੇਜਰ ਸੀ ਅਤੇ 2017 ਵਿੱਚ ਮੇਲਾਨੀਆ ਨੇ ਇਥੇ ਨਿਯੁਕਤ ਕੀਤੀ ਸੀ। ਸਹੁੰ ਚੁੱਕਣ ਦੇ ਦਿਨ ਸਵੇਰੇ 11.30 ਵਜੇ ਟਿਮੋਥੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ।
ਦੱਸਿਆ ਜਾਂਦਾ ਹੈ ਕਿ ਹਾਲੇਰਥ ਨੇ ਨਵੰਬਰ ਵਿੱਚ ਵਾਈਟ ਹਾਊਸ ਦੀ ਬ੍ਰੀਫਿੰਗ ਬੁਕ ਬਾਇਡੇਨ ਦੀ ਟਰਾਂਜ਼ੀਸ਼ਨ ਟੀਮ ਨੂੰ ਭੇਜ ਦਿੱਤੀ ਸੀ। ਸ਼ਾਇਦ ਡੋਨਾਲਡ ਟਰੰਪ ਇਸ ਤੋਂ ਗੁੱਸੇ ਹੋ ਗਏ ਸਨ। ਇਹ ਗੱਲ ਵੀ ਨਿਕਲੀ ਹੈ ਕਿ ਬਾਇਡੇਨ ਦੀ ਵਕੀਲ ਨੇ ਵਾਈਟ ਹਾਊਸ ਕੌਂਸਲ ਨੂੰ ਕਿਹਾ ਸੀ ਕਿ ਬਾਇਡੇਨ ਆਪਣਾ ਮੁੱਖ ਦੁਆਰਪਾਲ ਲਾਵੇਗਾ। ਇਸਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਹਾਲੇਰਥ ਵਾਈਟ ਹਾਊਸ ਵਿੱਚ ਨਿੱਜੀ ਮਾਮਲੇ ਅਤੇ ਘਰੇਲੂ ਬਜੰਟ ਦੇਖਦੇ ਸਨ। ਓਦੋਂ ਮੇਲਾਨੀਆ ਨੇ ਕਿਹਾ ਸੀ ਕਿ ਪ੍ਰਭਾਵਸ਼ਾਲੀ ਕੰਮ ਅਤੇ ਪ੍ਰਬੰਧ ਦੇ ਹੁਨਰ ਕਾਰਨ ਹਾਲੇਰਥ ਨੂੰ ਰੱਖਿਆ ਹੈ। ਉਸ ਦੀ ਤਨਖ਼ਾਹ 2 ਲੱਖ ਡਾਲਰ ਸੀ। ਇਹ ਅਹੁਦਾ ਰਾਜਨੀਤੀ ਨਾਲ ਜੁੜਿਆ ਨਹੀਂ, ਪਰ ਹੋਟਲ ਕਰਮਚਾਰੀ ਨੂੰ ਵਾਈਟ ਹਾਊਸ ਲੈ ਕੇ ਮੇਲਨੀਆ ਟਰੰਪ ਨੇ ਪੱਖਪਾਤ ਕੀਤਾ ਸੀ। ਸਾਬਕਾ ਮੁੱਖ ਦੁਆਰਪਾਲ ਕਹਿੰਦੇ ਹਨ ਕਿ ਜੇ ਰਾਸ਼ਟਰਪਤੀ ਜਲਦੀ ਉਠਣ ਅਤੇ ਦੇਰ ਤੱਕ ਜਾਗਣ ਵਾਲਾ ਹੋਵੇ ਤਾਂ ਮੁੱਖ ਦੁਆਰਪਾਲ ਨੂੰ ਲੰਬੀ ਡਿਊਟੀ ਕਰਦੀ ਹੁੰਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca