Messi's biggest deal in football world worth Rs 4,900 crore
Connect with us [email protected]

ਖੇਡਾਂ

ਮੈਸੀ ਵੱਲੋਂ 4900 ਕਰੋੜ ਰੁਪਏ ਦੇ ਬਰਾਬਰ ਫੁੱਟਬਾਲ ਜਗਤ ਦਾ ਸਭ ਤੋਂ ਵੱਡਾ ਸਮਝੌਤਾ

Published

on

messy

ਬਾਰਸੀਲੋਨਾ, 1 ਫਰਵਰੀ – ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਸ ਮੈਸੀ ਨੇ ਬਾਰਸੀਲੋਨਾ ਨਾਲ ਕਰੀਬ 4906 ਕਰੋੜ ਰੁਪਏ ਦੇ ਬਰਾਬਰ ਦਾ ਕੰਟ੍ਰੈਕਟ ਕੀਤਾ ਸੀ। ਚਾਰ ਸਾਲ ਪਹਿਲਾਂ ਕੀਤਾ ਕੰਟ੍ਰੈਕਟ ਜੂਨ ਵਿੱਚ ਖਤਮ ਹੋ ਰਿਹਾ ਹੈ। ਸਪੈਨਿਸ਼ ਅਖਬਾਰ ਐਲ ਮੁੰਡੋ ਦੀ ਰਿਪੋਰਟ ਅਨੁਸਾਰ ਇਹ ਫੁੱਟਬਾਲ ਇਤਿਹਾਸ ਦਾ ਸਭ ਤੋਂ ਵੱਡਾ ਸਮਝੌਤਾ ਹੈ। ਉਨ੍ਹਾਂ ਨੂੰ 4500 ਕਰੋੜ ਭਾਰਤੀ ਰੁਪਏ ਦੇ ਬਰਾਬਰ ਮਿਲ ਚੁੱਕੇ ਹਨ।
ਮੈਸੀ ਨੂੰ ਹਰ ਸੀਜਨ ਵਿੱਚ ਕਰੀਬ 1215 ਕਰੋੜ ਰੁਪਏ ਮਿਲਦੇ ਹਨ। ਇਸ ਵਿੱਚ ਤਨਖਾਹ ਅਤੇ ਵੈਰੀਏਬਲਸ ਸ਼ਾਮਲ ਹਨ। ਉਨ੍ਹਾਂ ਨੂੰ ਸਾਈਨਿੰਗ-ਆਨ ਬੋਨਸ ਦੇ ਰੂਪ ਵਿੱਚ 1010 ਕਰੋੜ ਅਤੇ ਲਾਇਲਟੀ ਬੋਨਸ ਦੇ ਰੂਪ ਵਿੱਚ 690 ਕਰੋੜ ਰੁਪਏ ਮਿਲੇ। ਮੈਸੀ ਨੇ ਨਵੰਬਰ 2017 ਵਿੱਚ ਇਹ ਸਮਝੌਤਾ ਕੀਤਾ ਸੀ। ਜੇ ਉਨ੍ਹਾਂ ਦਾ ਐਗਰੀਮੈਂਟ ਨਹੀਂ ਵਧਦਾ ਤਾਂ ਉਹ ਕਲੱਬ ਛੱਡ ਦੇਣਗੇ। ਇਸ ਦੌਰਾਨ ਮੈਸੀ ਅਤੇ ਬਾਰਸੀਲੋਨਾ ਕੰਟ੍ਰੈਕਟ ਨੂੰ ਲੀਕ ਕਰਨ ਵਾਲੇ ਅਖਬਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਇਸ ਕੰਟ੍ਰੈਕਟ ਦੀਆਂ ਸਿਰਫ ਚਾਰ ਕਾਪੀਆਂ ਹਨ, ਇੱਕ ਮੇਸੀ ਦੇ ਕੋਲ, ਇੱਕ ਬਾਰਸੀਲੋਨਾ ਦੇ ਕੋਲ, ਇੱਕ ਲਾ ਲਿਗਾ ਦੇ ਕੋੋਲ ਅਤੇ ਇੱਕ ਲਾਅ ਫਰਮ ਕਵਾਟ੍ਰੇਕੇਸਾਸ ਦੇ ਕੋਲ।
ਸਪੈਨਿਸ਼ ਕਲੱਬ ਰੀਅਲ ਮੈਡਰਿਡ ਦੇ ਫਾਰਵਰਡ ਸਰਜੀਓ ਰਾਮੋਸ਼ ਇੰਗਲਿਸ਼ ਕਲੱਬ ਮੈਨਚੈਸਟਰ ਯੂਨਾਈਟਿਡ ਨਾਲ ਜੁੜ ਸਕਦੇ ਹਨ। ਰਾਮੋਸ਼ ਜੁਲਾਈ ਵਿੱਚ ਫਰੀ ਟਰਾਂਸਫਰ ਵਜੋਂ ਚੱਲ ਸਕਦੇ ਹਨ। 34 ਸਾਲ ਦੇ ਰਾਮੋਸ ਨੂੰ ਦੋ ਲੱਖ ਪੌਂਡ (ਕਰੀਬ ਦੋ ਕਰੋੜ ਰੁਪਏ) ਪ੍ਰਤੀ ਹਫਤੇ ਦਾ ਕੰਟ੍ਰੈਕਟ ਮਿਲਣ ਦੀ ਉਮੀਦ ਹੈ।

Read More Punjabi Sports News

ਖੇਡਾਂ

ਕੋਰੋਨਾ ਵਾਇਰਸ ਦੇ ਕਾਰਨ ਆਈ ਪੀ ਐਲ ਕ੍ਰਿਕਟ ਅਣਮਿੱਥੇ ਸਮੇਂ ਲਈ ਮੁਲਤਵੀ

Published

on

IPL Cricket Mumbai

ਨਵੀਂ ਦਿੱਲੀ, 5 ਮਈ – ਬਾਇਓ-ਬਬਲ ਵਿੱਚ ‘ਕੋਵਿਡ-19′ ਦੇ ਵੱਧਦੇ ਕੇਸਾਂ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ ਕ੍ਰਿਕਟ) ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਤਾਜ਼ਾ ਘਟਨਾਕ੍ਰਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਰਿੱਧੀਮਾਨ ਸਾਹਾ ਤੇ ਦਿੱਲੀ ਕੈਪੀਟਲਸ ਟੀਮ ਦੇ ਅਮਿਤ ਮਿਸ਼ਰਾ ਦੇ ‘ਕੋਵਿਡ-19′ ਬਾਰੇ ਨਤੀਜੇ ਪਾਜ਼ੇਟਿਵ ਆਏ ਹਨ।ਇਨ੍ਹਾਂ ਘਟਨਾਵਾਂ ਦੇ ਕਾਰਨ ਟੂਰਨਾਮੈਂਟ ਉੱਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਗਿਆ। ਸਮਝਿਆ ਜਾਂਦਾ ਹੈ ਕਿ ਕੁਝ ਆਈ ਪੀ ਐਲ ਅਧਿਕਾਰੀਆਂ ਨੇ ਕੁਝ ਫਰੈਂਚਾਇਜ਼ੀ ਨੂੰ ਟੂਰਨਾਮੈਂਟ ਦੇ ਭਵਿੱਖ ਉੱਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਫ਼ੋਨ ਕੀਤੇ ਤੇ ਉਨ੍ਹਾਂ ਵਿੱਚੋਂ ਕੁਝ ਦੀ ਰਾਏਹੈ ਕਿ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਾਵੇ। ਆਈ ਪੀ ਐਲ ਚੇਅਰਮੈਨ ਬ੍ਰਜੇਸ਼ ਪਟੇਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਏਦਾਂ ਦਾ ਫੈਸਲਾ ਸਾਰੇ ਸੰਬੰਧਤ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਿਆ ਗਿਆ ਹੈ।ਇਹ ਫੈਸਲਾ ਟੂਰਨਾਮੈਂਟ ਦੀ ਸੰਚਾਲਨ ਕੌਂਸਲ ਅਤੇ ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਵੱਡੇ ਅਧਿਕਾਰੀਆਂ ਨੇ ਸਰਬਸੰਮਤੀ ਨਾਲ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀ ਸੀ ਸੀ ਆਈ ਖਿਡਾਰੀਆਂ, ਸਪੋਰਟਸ ਸਟਾਫ ਅਤੇ ਆਈ ਪੀ ਐਲ ਦੇ ਪ੍ਰਬੰਧ ਵਿੱਚ ਸ਼ਾਮਲ ਹੋਰ ਹਿੱਸੇਦਾਰਾਂ ਦੀ ਸੁਰੱਖਿਆ ਬਾਰੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ। ‘ਕੋਵਿਡ-19′ ਕਾਰਨ 2020 ਵਿੱਚ ਆਈ ਪੀ ਐਲ ਦਾ ਪ੍ਰਬੰਧ ਯੂ ਏ ਈ ਵਿੱਚ ਬਾਇਓ ਸੁਰੱਖਿਅਤ ਮਾਹੌਲ ਵਿੱਚ ਕੀਤਾ ਗਿਆ ਸੀ। ਉਦੋਂ ਸਿਰਫ਼ ਟੂਰਨਾਮੈਂਟ ਤੋਂ ਪਹਿਲਾਂ ਦੇ ਕੁਝ ਕੇਸ ਸਾਹਮਣੇ ਆਏ ਸਨ।

Read More Cricket News in Punjabi

Continue Reading

ਖੇਡਾਂ

ਯੂਰਪੀਅਨ ਸਾਕਰ ਵਿੱਚ ਫੁੱਟ:12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ

Published

on

football

ਲੰਡਨ, 20 ਅਪ੍ਰੈਲ – ਇੰਗਲੈਂਡ, ਸਪੇਨ ਅਤੇ ਇਟਲੀ ਦੀਆਂ 12 ਫੁੱਟਬਾਲ ਕਲੱਬਾਂ ਦੇ ਇੱਕ ਗਰੁੱਪ ਨੇ ਯੂਰਪੀਅਨ ਸਾਕਰ ਵਿੱਚੋਂ ਹਟਣ ਦਾ ਫੈਸਲਾ ਕਰ ਕੇ ਸੁਪਰ ਲੀਗ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਲੱਬਾਂ ਨੇ ਯੂਏਫਾ ਕਲੱਬ ਵੱਲੋਂ ਕਰਵਾਈ ਚੈਂਪੀਅਨਸ ਲੀਗ ਦੇ ਮੌਜੂਦਾ ਢਾਂਚੇ ਵਿੱਚੋਂ ਹਟਣ ਦਾ ਫੈਸਲਾ ਕੀਤਾ ਹੈ, ਜਦਕਿ ਉਨ੍ਹਾਂ ਨੂੰ ਇਸਦੇ ਲਈ ਚੌਕਸ ਵੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਇਸਦੇ ਲਈ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਦੁਨੀਆ ਦੀ ਸਭ ਤੋਂ ਵੱਡੀ ਖੇਡ ਨੂੰ ਇਸ ਕਦਮ ਨੇ ਝੋਜੋੜ ਦਿੱਤਾ ਹੈ, ਜਿਸ ਵਿੱਚ ਆਰਸਨੈਲ, ਲਿਵਰਪੂਲ ਅਤੇ ਮਾਨਚੈਸਟਰ ਯੂਨਾਈਟਡ ਕਲੱਬਾਂ ਦੇ ਅਮਰੀਕੀ ਮਾਲਕਾਂ ਦਾ ਵੀ ਕੁਝ ਯੋਗਦਾਨ ਹੋ ਸਕਦਾ ਹੈ। ਇਨ੍ਹਾਂ ਬਾਗੀ ਕਲੱਬਾਂ ਨੇ ਇਹ ਕਦਮ ਓਦੋਂ ਚੁੱਕਿਆ ਜਦੋਂ ਯੂਏਫਾ (ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ) 2024 ਵਿੱਚ ਚੈਂਪੀਅਨਸ ਲੀਗ ਨੂੰ ਵਧਾਉਣ ਦੀ ਯੋਜਨਾ ਤੋਂ ਮੁੱਕਰ ਗਈ।ਇਸ ਸੁਪਰ ਲੀਗ ਦੀ ਯੋਜਨਾ ਜਨਵਰੀ ਵਿੱਚ ਲੀਕ ਹੋ ਗਈ ਸੀ, ਪਰ ਇਸ ਹਫਤੇ ਇਸ ਦਾ ਐਲਾਨ ਕੀਤਾ ਗਿਆ ਹੈ। ਰੀਅਲ ਮੈਡ੍ਰਿਡ ਦੇ ਮੁੱਖੀ ਫਲੋਰੇਟਿਨੋ ਪੋਰੇਜ ਸੁਪਰ ਲੀਗ ਦੇ ਮੋਢੀ ਚੇਅਰਮੈਨ ਹੋਣਗੇ। ਸੁਪਰ ਲੀਗ ਅਨੁਸਾਰ ਉਸ ਦੀ ਯੋਜਨਾ ਇਸ ਨੂੰ ਜਲਦੀ ਸ਼ੁਰੂ ਕਰਨ ਦੀ ਹੈ, ਜਿਹੜੀ 20 ਟੀਮਾਂ ਦੀ ਪ੍ਰਤੀਯੋਗਿਤਾ ਹੋਵੇਗੀ ਤੇ ਇਸ ਤਰ੍ਹਾਂ ਹਫ਼ਤੇ ਦੇ ਵਿਚਾਲੇ ਖੇਡੀ ਜਾਵੇਗੀ।

Read More punjabi Sports News Online

Continue Reading

ਖੇਡਾਂ

ਪਹਿਲਵਾਨ ਦੀਪਕ ਨੇ ਜਿੱਤੀ ਚਾਂਦੀ, ਸੰਜੀਤ ਨੇ ਤਾਂਬਾ

Published

on

Deepak won silver

ਅਲਮਾਟੀ (ਕਜ਼ਾਖਿਸਤਾਨ), 19 ਅਪ੍ਰੈਲ – ਓਲੰਪਿਕ ਦੀ ਟਿਕਟ ਹਾਸਲ ਕਰ ਚੁੱਕੇ ਪਹਿਲਵਾਨ ਦੀਪਕ ਪੂਨੀਆ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋ ਭਾਰ ਦੇ ਫਾਈਨਲ ਵਿੱਚ ਆਪਣੇ ਆਦਰਸ਼ ਤੇ ਈਰਾਨ ਦੇ ਮਹਾਨ ਪਹਿਲਵਾਨ ਹਜਸਾਨ ਯਾਜਦਾਨੀ ਤੋਂ ਹਾਰ ਗਏ, ਜਿਸ ਤੋਂ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਉਤੇ ਸੰਤੋਸ਼ ਕਰਨਾ ਪਿਆ, ਜਦ ਕਿ ਟੂਰਨਾਮੈਂਟ ਦੇ ਆਖਰੀ ਦਿਨ ਸੰਜੀਤ ਨੇ ਤਾਂਬੇ ਦਾ ਤਮਗਾ ਆਪਣੇ ਨਾਂਅ ਕੀਤਾ।
ਫਾਈਨਲ ਵਿੱਚ ਈਰਾਨੀ ਪਹਿਲਵਾਨ ਦੇ ਹਮਲੇ ਅਤੇ ਦਾਅ ਦਾ 22 ਸਾਲ ਦੇ ਦੀਪਕ ਕੋਲ ਕੋਈ ਜਵਾਬ ਨਹੀਂ ਸੀ ਅਤੇ ਯਾਜਦਾਨੀ ਨੇ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ ਉਤੇ ਜਿੱਤ ਦਰਜ ਕਰ ਲਈ। ਇਹ ਦੂਸਰੀ ਵਾਰ ਸੀ, ਜਦ ਦੀਪਕ ਨੂੰ 2016 ਦੇ ਓਲੰਪਿਕ ਚੈਂਪੀਅਨ ਅਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਦੇ ਖਿਲਾਫ ਰਿੰਗ ਵਿੱਚ ਉਤਰਨ ਦਾ ਮੌਕਾ ਮਿਲਿਆ, ਪਰ ਉਨ੍ਹਾਂ ਨੇ ਪਹਿਲੀ ਵਾਰ ਯਾਜਦਾਨੀ ਨੂੰ ਚੁਣੌਤੀ ਪੇਸ਼ ਕੀਤੀ। ਇਸ ਤੋਂ ਪਹਿਲਾਂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੈਰ ਦੇ ਸੱਟ ਕਾਰਨ ਦੀਪਕ ਇਸ ਪਹਿਲਵਾਨ ਨਾਲ ਨਹੀਂ ਭਿੜੇ ਸਨ। ਕੱਲ੍ਹ ਤਮਗਾ ਜਿੱਤਣ ਵਾਲੇ ਭਾਰਤੀਆਂ ਵਿੱਚ ਸੰਜੀਤ ਵੀ ਰਹੇ। ਉਨ੍ਹਾਂ 92 ਕਿਲੋ ਭਾਰ ਵਰਗ ਵਿੱਚ ਉਜਬੇਕਿਸਤਾਨ ਦੇ ਰੁਸਤਮ ਸ਼ੋਦੈਵ ਨੂੰ ਤਾਂਬੇ ਦਾ ਤਮਗਾ ਲਈ 11-8 ਨਾਲ ਹਰਾਇਆ।

Read More Punjabi Sports News

Continue Reading

ਰੁਝਾਨ


Copyright by IK Soch News powered by InstantWebsites.ca