Meeting of Government of India and Farmers' Associations ended without
Connect with us [email protected]

ਪੰਜਾਬੀ ਖ਼ਬਰਾਂ

ਭਾਰਤ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਿਨਾਂ ਕੋਈ ਨਤੀਜਾ ਕੱਢੇ ਖ਼ਤਮ

Published

on

meeting Government and Farmers Associations
  • ਦੋਵਾਂ ਧਿਰਾਂ ਨੇ ਆਪੋ-ਆਪਣਾ ਪੱਖ ਸਮਝਾਇਆ
  • ਕਿਸਾਨ ਹਾਲ ਦੀ ਘੜੀ ਸੰਘਰਸ਼ ਜਾਰੀ ਰੱਖਣਗੇ
    ਨਵੀਂ ਦਿੱਲੀ, 13 ਨਵੰਬਰ, – ਭਾਰਤ ਸਰਕਾਰ ਦੇ ਸੱਦੇ ਉੱਤੇ ਅੱਜ ਨਵੀਂ ਦਿੱਲੀ ਵਿੱਚ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੀ ਮੀਟਿੰਗ ਕਰੀਬ ਸੱਤ ਘੰਟੇ ਚੱਲੀ, ਪਰ ਇਸ ਵਿਚ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਸੇ ਮਸਲੇ ਦਾ ਹੱਲ ਨਹੀਂ ਹੋਇਆ, ਦੋਵਾਂ ਧਿਰਾਂ ਨੇ ਸਿਰਫ ਆਪੋ-ਆਪਣੇ ਪੱਖ ਹੀ ਰੱਖੇ ਹਨ।
    ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਅੱਜ ਦੀ ਮੀਟਿੰਗ ਨਾਲ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਕੋਈ ਫਰਕ ਨਹੀਂ ਪਿਆ ਅਤੇ ਚੱਲ ਰਿਹਾ ਸੰਘਰਸ਼ ਚੱਲਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ 18 ਨਵੰਬਰ ਨੂੰ ਉਹ ਮੀਟਿੰਗ ਕਰਨਗੇ ਤੇ ਫਿਰ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਆਗੂਆਂ ਨੇ ਅੱਜ ਦੀ ਮੀਟਿੰਗ ਬਾਰੇ ਕਿਹਾ ਕਿ ਪਹਿਲੀ ਮੀਟਿੰਗ ਹੈ, ਜਿਸ ਵਿੱਚ ਗੱਲ ਖਾਸ ਇਹੋ ਸੀ ਕਿ ਦੋਵਾਂ ਧਿਰਾਂ ਵਿੱਚਕੋਈ ਤਲਖੀ ਨਹੀਂ ਹੋਈ, ਪਰ ਸੁਖਾਵਾਂ ਮਾਹੌਲ ਹੋਣ ਦੇ ਬਾਵਜੂਦ ਕੋਈ ਸਿੱਟਾ ਨਹੀਂ ਨਿਕਲ ਸਕਿਆ, ਫਿਰ ਵੀ ਹੋ ਸਕਦਾ ਹੈ ਕਿ ਅੱਗੋਂ ਕੋਈ ਹੱਲ ਨਿਕਲ ਆਵੇ।
    ਇਸ ਦੌਰਾਨ ਪਤਾ ਪਤਾ ਲੱਗਾ ਹੈ ਕਿ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅੱਗੇ ਪੰਜ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿਚ ਪੰਜਾਬ ਵਿਚ ਰੇਲ ਸੇਵਾਵਾਂ ਚਾਲੂ ਕਰਨਾ, ਪਰਾਲੀ ਸਾੜਨ ਤੋਂ ਰੋਕਣ ਲਈ ਬਣਾਏ ਸਖ਼ਤ ਕਾਨੂੰਨ ਵਾਪਸ ਲੈਣਾ, ਗੰਨੇ ਦੀ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣਾ ਅਤੇ ਡੀਜ਼ਲ ਉੱਤੇ ਲੱਗੇ ਕੇਂਦਰੀ ਟੈਕਸ ਘਟਾਉਣਾ ਸ਼ਾਮਲ ਹੈ। ਉਨ੍ਹਾਂਕਿਹਾ ਹੈ ਕਿ ਕੇਂਦਰ ਨਾਲ ਅੱਜ ਦੀ ਮੀਟਿੰਗ ਭਾਵੇਂ ਬੇਸਿੱਟਾ ਰਹੀ ਹੈ, ਪਰ ਇਹ ਮੀਟਿੰਗਾਂ ਜਾਰੀ ਰਹਿਣਗੀਆਂ।
    ਇਸ ਤੋਂ ਪਹਿਲਾਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ 7 ਘੰਟੇ ਲੰਮੀ ਬੈਠਕ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅੱਗੇ ਸੱਤ ਮੰਗਾਂ ਰੱਖੀਆਂ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਮੰਤਰੀ ਇਹ ਮੰਗਾਂ ਸੁਣਕੇ ਚੁੱਪ ਰਹੇ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਉਹ ਯਾਤਰੀ ਰੇਲ ਗੱਡੀਆਂ ਨਹੀਂ ਚੱਲਣ ਦੇਣਗੇ ਅਤੇ ਉਨ੍ਹਾਂ ਦਾ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਪ੍ਰੋਗਰਾਮ ਵੀ ਬਣ ਚੁੱਕਾ ਹੈ, ਜਿਸ ਲਈ ਪੰਜਾਬ ਤੋਂ ਕਿਸਾਨ ਦਸ ਹਜ਼ਾਰ ਟਰੈਕਟਰ ਲੈ ਕੇ ਦਿੱਲੀ ਜਾਣਗੇ। ਇਸ ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਹਾਜ਼ਰ ਸਨ।
    ਪਤਾ ਲੱਗਾ ਹੈ ਕਿ ਗੱਲਬਾਤ ਵੇਲੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਆਗੂ ਵੀ ਪੂਰੀ ਤਿਆਰੀ ਕਰਕੇ ਆਏ ਲੱਗਦੇ ਸੀ। ਉਨ੍ਹਾਂ ਨੇ ਮੰਤਰੀਆਂ ਕੋਲ ਆਪਣੇ ਸ਼ੱਕ ਪੇਸ਼ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਾਲੇਨਹੀਂ ਹਨ।

Click Here Latest Punjabi News Portal Online

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਨਾਲ ਪੰਜ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਮੌਤ

Published

on

death

ਅਹਿਮਦਾਬਾਦ, 28 ਨਵੰਬਰ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੱਲ੍ਹ ਰਾਤ ਕੋਵਿਡ-19 ਹਸਪਤਾਲ ਦੇ ਆਈ ਸੀ ਯੂ ਵਿੱਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ 26 ਹੋਰ ਮਰੀਜ਼ਾਂ ਨੂੰ ਬਚਾ ਲਿਆ। ਇਨ੍ਹਾਂ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦੇ ਬੀ ਥੇਵਾ ਨੇ ਦੱਸਿਆ ਕਿ ਆਨੰਦ ਬੰਗਲੋ ਚੌਕ ਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਵਿੱਚ ਪਹਿਲੀ ਮੰਜ਼ਿਲ ਉੱਤੇ ਬਣੇ ਆਈ ਸੀ ਯੂ ਵਿੱਚ ਕੱਲ੍ਹ ਦੇਰ ਰਾਤ ਲੱਗਭਗ ਸਾਢੇ 12 ਵਜੇ ਅੱਗ ਲੱਗ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਰਾਜਕੋਟ ਵਿੱਚ ਕੋਵਿਡ-19 ਹਸਪਤਾਲ ਵਿੱਚ ਕੱਲ੍ਹਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਤੇ ਇਸ ਘਟਨਾਬਾਰੇ ਗੁਜਰਾਤ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਹ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹੋਮ ਸੈਕਟਰੀ ਬੈਠਕ ਕਰਨਗੇ ਅਤੇ ਸਾਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਲਈ ਅਗਨੀ ਸੁਰੱਖਿਆ ਨਿਰਦੇਸ਼ ਜਾਰੀ ਕਰਨਗੇ।

Click Here To Read Latest Punjabi news

Continue Reading

ਰੁਝਾਨ