Medvedev became the Asian tennis champion
Connect with us apnews@iksoch.com

ਖੇਡਾਂ

ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ

Published

on

Medvedev

ਲੰਡਨ, 24 ਨਵੰਬਰ – ਰੂਸ ਦੇ ਡੈਨੀਅਲ ਮੈਦਵੇਦੇਵ ਨੇ ਏ ਟੀ ਪੀ ਫਾਈਨਲ ਵਿੱਚ ਯੂ ਐਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਦਿੱਤਾ ਹੈ। ਡੈਨੀਅਲ ਨੇ ਤਿੰਨ ਸੈਟਾਂ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਖਿਤਾਬ ਜਿੱਤਿਆ ਹੈ।
ਪਹਿਲਾ ਸੈਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਡੈਨੀਅਲ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 ਅਤੇ 6-4 ਨਾਲ ਹਰਾਇਆ। ਚੌਥੇ ਨੰਬਰ ਦੇ ਖਿਡਾਰੀ ਡੈਨੀਅਲ ਨੇ ਇਸ ਖਿਤਾਬੀ ਜਿੱਤ ਦੇ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਅਤੇ ਦੋ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਅਤੇ ਉਸ ਨੇ ਇਸ ਮੁਕਾਬਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ ਹੈ। ਖਿਤਾਬ ਹਾਸਲ ਕਰਨ ਤੋਂ ਬਾਅਦ ਡੈਨੀਅਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਉਹ ਅੱਗੇ ਨਾਲੋਂ ਵੱਧ ਮਜ਼ਬੂਤ ਹੋਇਆ ਹੈ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।ਉਸ ਨੇ ਕਿਹਾ ਕਿ ਜਦ ਉਹ ਮਾਨਸਿਕ ਤੇ ਸਰੀਰਕ ਪੱਖੋਂ ਠੀਕ ਮਹਿਸੂਸ ਕਰਦਾ ਹੈ ਤਾਂ ਇਸ ਦੇ ਖੇਡਾਂ ਵਿੱਚ ਵੀ ਚੰਗੇ ਨਤੀਜੇ ਮਿਲਦੇ ਹਨ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਨਤੀਜੇ ਦੇਵੇਗਾ ਤੇ ਆਪਣੀ ਖੇਡ ਸ਼ੈਲੀ ਵਿੱਚ ਹੋਰ ਸੁਧਾਰ ਕਰੇਗਾ। ਵਰਨਣ ਯੋਗ ਹੈ ਕਿ ਟੂਰਨਾਮੈਂਟ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਜੋਕੋਵਿਚ ਤੇ ਨਡਾਲ ਜਿੱਤ ਸਕਦੇ ਹਨ, ਪਰ ਡੈਨੀਅਲ ਨੇ ਕਿਆਫਿਆਂ ਨੂੰ ਖਤਮ ਕਰਦਿਆਂ ਜਿੱਤ ਹਾਸਲ ਕੀਤੀ ਹੈ।

Click Here To Read Read sports news online

ਖੇਡਾਂ

ਸਿਡਨੀ ਟੈਸਟ :ਭਾਰਤੀ ਕ੍ਰਿਕਟ ਖਿਡਾਰੀਆਂ ਵਿਰੁੱਧ ਨਸਲੀ ਟਿੱਪਣੀਆਂ

Published

on

cricket
  • ਕ੍ਰਿਕਟ ਆਸਟਰੇਲੀਆ ਨੇ ਮੁਆਫੀ ਮੰਗੀ
    ਸਿਡਨੀ, 11 ਜਨਵਰੀ – ਭਾਰਤੀ ਕ੍ਰਿਕਟਰਾਂ ਵਿਸ਼ੇਸ਼ ਤੌਰ ਉਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਸਟੇਰਲੀਆ ਵਿਰੁੱਧ ਤੀਜੇ ਟੈਸਟ ਕ੍ਰਿਕਟ ਮੈਚ ਵਿੱਚ ਲਗਾਤਾਰ ਦੂਜੇ ਦਿਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸੂਤਰਾਂ ਅਨੁਸਾਰ ਸਿਰਾਜ ਨੂੰ ‘ਬ੍ਰਾਊਨ ਡਾਗ’ ਤੇ ‘ਬਿੱਗ ਮੰਕੀ’ ਕਿਹਾ ਗਿਆ। ਸਿਰਾਜ ਦੇ ਪਿਤਾ ਦਾ ਪਿੱਛੇ ਜਿਹੇ ਹੀ ਦਿਹਾਂਤ ਹੋਇਆ ਸੀ ਤੇ ਉਹ ਵੀ ਗਮਜ਼ਦਾ ਸੀ।
    ਪਹਿਲੀ ਵਾਰ ਆਸਟਰੇਲੀਆਈ ਦੌਰੇ `ਤੇ ਗਿਆ ਇਹ 26 ਸਾਲਾ ਖਿਡਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਕਪਤਾਨ ਅਜਿੰਦਯ ਰਹਾਣੇ ਅਤੇ ਮੈਦਾਨੀ ਅੰਪਾਇਰਾਂ ਕੋਲ ਗਿਆ ਤੇ ਉਨ੍ਹਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ। ਇਸ ਨਾਲ ਖੇਡ 10 ਮਿੰਟ ਤੱਕ ਰੁਕੀ ਰਹੀ। ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ 6 ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ। ਇਸ ਤੋਂ ਪਹਿਲੇ ਦਿਨ ਨਸ਼ੇ ਵਿੱਚ ਟੱਲੀ ਇੱਕ ਵਿਅਕਤੀ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਬੀ ਸੀ ਸੀ ਆਈ ਪਹਿਲਾਂ ਆਈ ਸੀ ਸੀ ਦੇ ਮੈਚ ਰੈਫਰੀ ਡੇਵਿਡ ਬੂਨ ਕੋਲ ਇਸ ਦੀ ਸ਼ਿਕਾਇਤ ਕਰ ਚੁੱਕਾ ਹੈ। ਕ੍ਰਿਕਟ ਆਸਟੇਰਲੀਆ (ਸੀ ਏ) ਦੇ ਇੰਟੀਗ੍ਰਿਟੀ ਅਤੇ ਸੁਰੱਖਿਆ ਪ੍ਰਮੁੱਖ ਸੀਨ ਕੇਰੋਲ ਨੇ ਕਿਹਾ, ‘‘ਲੜੀ ਦੇ ਮੇਜ਼ਬਾਨ ਹੋਣ ਨਾਤੇ ਅਸੀਂ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੇ ਦੋਸਤਾਂ ਤੋਂ ਮੁਆਫੀ ਮੰਗਦੇ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਾਂਗੇ।”

Cricket News in Punjabi

Continue Reading

ਖੇਡਾਂ

ਭਾਰਤੀ ਕ੍ਰਿਕਟ ਬੋਰਡ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਵਾਲਾ ਬੋਰਡ ਬਣਿਆ

Published

on

bbci

ਨਵੀਂ ਦਿੱਲੀ, 7 ਜਨਵਰੀ – ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਸਾਲ 2018-19 ਦੇ ਅਖੀਰ ਤੱਕ 14489.80 ਕਰੋੜ ਰੁਪਏ ਨਾਲ ਇੱਕ ਵਿਸ਼ਾਲ ਕ੍ਰਿਕਟ ਬੋਰਡ ਹੋ ਚੁੱਕਾ ਸੀ ਅਤੇ ਉਸ ਨੇ ਆਪਣੀ ਸਮਰੱਥਾ ਵਿੱਚ 2597.19 ਕਰੋੜ ਰੁਪਏ ਹੋਰ ਜੋੜ ਲਏ ਹਨ।
ਤਾਜ਼ਾ ਬੈਲੇਂਸ ਸ਼ੀਟ ਦੇ ਅਨੁਸਾਰ ਆਈ ਪੀ ਐਲ ਕ੍ਰਿਕਟ 2018 ਦੇ ਐਡੀਸ਼ਨ ਦੌਰਾਨ ਬੀ ਸੀ ਸੀ ਆਈ ਨੂੰ 4017.11 ਕਰੋੜ ਰੁਪਏ ਤੋਂ ਵੱਧ ਆਮਦਨ ਹੋਈ, ਜੋ 2407.46 ਕਰੋੜ ਰੁਪਏ ਹੈ। ਬੈਲੇਂਸ ਸ਼ੀਟ ਅਜੇ ਜਨਤਕ ਨਹੀਂ ਹੋਈ, ਜਦ ਕਿ 2019-20 ਦਾ ਖਾਤਾ ਵੀ ਅਜੇ ਤਿਆਰ ਨਹੀਂ। ਇਹ ਧਿਆਨ ਦੇਣਾ ਪਵੇਗਾ ਕਿ ਬੀ ਸੀ ਸੀ ਆਈ ਕਈ ਮੁਕੱਦਮਿਆਂ ਵਿੱਚ ਸ਼ਾਮਲ ਹਨ, ਜਿਸ ਵਿੱਚ ਇਨਕਮ ਟੈਕਸ ਵਿਭਾਗ, ਸਾਬਕਾ ਆਈ ਪੀ ਐਲ ਫ੍ਰੈਂਚਾਈਜ਼ੀ ਕੋਚੀ ਟਸਕਰਸ, ਡੇਕਨ ਚਾਰਜਸ, ਸਹਾਰਾ, ਨਿਓ ਸਪੋਰਟਸ ਅਤੇ ਵਰਲਡ ਸਪੋਰਟਸ ਗਰੁੱਪ ਆਦਿ ਸ਼ਾਮਲ ਹਨ। ਇਹ ਮਾਮਲੇ ਬੀ ਸੀ ਸੀ ਆਈ ਦੇ ਖਿਲਾਫ ਜਾਂਦੇ ਹਨ ਤਾਂ ਭਾਰਤੀ ਬੋਰਡ ਨੂੰ ਇਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਵਿੱਤੀ ਸਾਲ 2018-19 ਦੌਰਾਨ ਬੀ ਸੀ ਸੀ ਆਈ ਨੂੰ ਦੂਸਰੀ ਸਭ ਤੋਂ ਵੱਡੀ ਮਾਲੀਆ ਰਾਸ਼ੀ ਭਾਰਤੀ ਟੀਮ ਦੇ ਮੀਡੀਆ ਅਧਿਕਾਰ ਤੋਂ ਪ੍ਰਾਪਤ ਹੋਈ ਸੀ, ਜੋ 828 ਕਰੋੜ ਰੁਪਏ ਸੀ। ਉਸੇ ਸਮੇਂ ਬੀ ਸੀ ਸੀ ਆਈ ਨੇ 1592.12 ਖਰਚ ਵੀ ਕੀਤੇ ਸਨ। ਸਾਲ 2017-18 ਵਿੱਚ ਬੀ ਸੀ ਸੀ ਆਈ ਨੇ ਆਪਣੀ ਕੁੱਲ ਜਾਇਦਾਦ 11892.61 ਕਰੋੜ ਰੁਪਏ ਤੱਕ ਪਹੁੰਚਾ ਦਿੱਤੀ ਸੀ। ਸਾਲ 2018-19 ਦੀ ਬੈਲੇਂਸ ਸ਼ੀਟ ਦੇ ਬਾਅਦ ਇਸ ਦੀ ਜਾਇਦਾਦ ਵਧ ਕੇ 14889.80 ਕਰੋੜ ਰੁਪਏ ਹੋ ਗਈ ਹੈ।

Read More Cricket News in Punjabi

Continue Reading

ਖੇਡਾਂ

ਰੈਸਟੋਰੈਂਟ ਵੀਡੀਓ ਵਾਇਰਲ ਹੋਣ ਮਗਰੋਂ ਕ੍ਰਿਕਟ ਆਸਟਰੇਲੀਆ ਵੱਲੋਂ ਪ੍ਰੋਟੋਕਾਲ ਤੋੜਨ ਦੀ ਜਾਂਚ ਸ਼ੁਰੂ

Published

on

ਮੈਲਬਰਨ, 3 ਜਨਵਰੀ – ਭਾਰਤੀ ਕ੍ਰਿਕਟਰਾਂ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਨਵਦੀਪ ਸੈਣੀ, ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਅ ਦੇ ਰੈਸਟੋਰੈਂਟ ਅੰਦਰ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਕ੍ਰਿਕਟ ਆਸਟਰੇਲੀਆ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਜਾਂਚ ਸ਼ੁਰੂ ਕਰ ਕੇ ਇਨ੍ਹਾਂ ਪੰਜ ਕ੍ਰਿਕਟਰਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਹੈ। ਰੈਸਟੋਰੈਂਟ ਦੇ ਅੰਦਰ ਜਾਣਾ ਸੀ ਏ ਦੇ ਬਾਇਓ ਸਕਿਓਰਿਟੀ ਪ੍ਰੋਟੋਕਾਲ ਦੀ ਉਲੰਘਣਾ ਹੈ।
ਕ੍ਰਿਕਟ ਆਸਟਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀ ਸੀ ਸੀ ਆਈ ਅਤੇ ਸੀ ਏ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵੇਖੀ ਹੈ, ਜਿਸ ਵਿੱਚ ਉਕਤ ਕ੍ਰਿਕਟਰ ਮੈਲਬਰਨ ‘ਚ ਨਵੇਂ ਸਾਲ ਵਾਲੇ ਦਿਨ ਰੈਸਟੋਰੈਂਟ ਦੇ ਅੰਦਰ ਵਿਖਾਈ ਦੇ ਰਹੇ ਹਨ। ਇਸ ਬਿਆਨ ਅਨੁਸਾਰ ਬੀ ਸੀ ਸੀ ਆਈ ਅਤੇ ਸੀ ਏ ਇਸ ਕੇਸ ਦੀ ਜਾਂਚ ਕਰ ਰਹੇ ਹਨ ਅਤੇ ਵੇਖ ਰਹੇ ਹਨ ਕਿ ਖਿਡਾਰੀਆਂ ਦਾ ਇਹ ਕਦਮ ਪ੍ਰੋਟੋਕਾਲ ਦੀ ਉਲੰਘਣਾ ਹੈ ਜਾਂ ਨਹੀਂ।
ਪੰਜੇ ਕ੍ਰਿਕਟਰ ਮੈਲਬਰਨ ਵਿੱਚ ਬੀ ਬੀ ਕਿਊ ਰੈਸਟੋਰੈਂਟ ਦੀ ਸੀਕਰੇਟ ਕਿਚਨ ਵਿੱਚ ਵਿਖਾਈ ਦੇ ਰਹੇ ਹਨ, ਜਦੋਂ ਕਿ ਇਜਾਜ਼ਤ ਸਿਰਫ ਬਾਹਰ ਬੈਠ ਕੇ ਖਾਣ ਦੀ ਹੈ। ਖਿਡਾਰੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ, ਪਰ ਉਹ ਰੈਸਟੋਰੈਂਟ ਦੇ ਬਾਹਰ ਹੀ ਰਹਿ ਸਕਦੇ ਹਨ। ਜਾਣਕਾਰ ਸੂਤਰਾਂ ਅਨੁਸਾਰ ਰੈਸਟੋਰੈਂਟ ਦੇ ਸਟਾਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖਿਡਾਰੀਆਂ ਨੇ ਰੈਸਟੋਰੈਂਟ ਦਾ ਦੌਰਾ ਕੀਤਾ ਅਤੇ ਅੰਦਰ ਬੈਠੇ। ਬਿਆਨ ਮੁਤਾਬਕ ਖਿਡਾਰੀਆਂ ਨੂੰ ਸਖਤ ਪ੍ਰੋਟੋਕਾਲ ‘ਚ ਟਰੇਨਿੰਗ ਦੀ ਇਜਾਜ਼ਤ ਹੋਵੇਗੀ। ਇੱਕ ਭਾਰਤੀ ਪ੍ਰਸ਼ੰਸਕ ਨੇ ਇਨ੍ਹਾਂ ਕ੍ਰਿਕਟਰਾਂ ਦੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹੋਏ ਤਸਵੀਰ ਅਤੇ ਵੀਡੀਓ ਟਵੀਟ ਕੀਤਾ। ਰੈਸਟੋਰੈਂਟ ‘ਚ ਖਿਡਾਰੀਆਂ ਦੇ ਨੇੜੇ ਬੈਠਣ ਦਾ ਦਾਅਵਾ ਕਰਦੇ ਪ੍ਰਸ਼ੰਸਕ ਨੇ ਬਾਅਦ ਵਿੱਚ ਭਰਮ ਪੈਦਾ ਕਰਨ ਲਈ ਮੁਆਫੀ ਵੀ ਮੰਗੀ। ਉਸ ਨੇ ਦਾਅਵਾ ਕੀਤਾ ਕਿ ਖਿਡਾਰੀਆਂ ਦੇ ਖਾਣੇ ਦਾ ਬਿੱਲ ਭਰਨ ਦੇ ਬਾਅਦ ਪੰਤ ਨੇ ਉਸ ਨੂੰ ਗਲੇ ਲਾਇਆ। ਰੈਸਟੋਰੈਂਟ ‘ਚ ਕੀਤੀ ਇਸ ਉਲੰਘਣਾ ਨੂੰ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca