Martyr Colonel Santosh Babu will get Mahavir Chakra and Gurtej Singh will
Connect with us [email protected]

ਰਾਜਨੀਤੀ

ਸ਼ਹੀਦ ਕਰਨਲ ਸੰਤੋਸ਼ ਬਾਬੂ ਨੂੰ ਮਹਾਂਵੀਰ ਚੱਕਰ ਤੇ ਗੁਰਤੇਜ ਸਿੰਘ ਨੂੰ ਵੀਰ ਚੱਕਰ ਮਿਲੇਗਾ

Published

on

president email sent
  • ਰਾਸ਼ਟਰਪਤੀ ਵੱਲੋਂ ਬਹਾਦਰੀ ਐਵਾਰਡਾਂ ਦਾ ਐਲਾਨ

ਨਵੀਂ ਦਿੱਲੀ, 26 ਜਨਵਰੀ – ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 72ਵੇਂ ਗਣਤੰਤਰ ਦਿਵਸ ਮੌਕੇ ਫੌਜਾਂ ਦੇ ਜਵਾਨਾਂ ਤੇ ਹੋਰਾਂ ਨੂੰ 455 ਬਹਾਦਰੀ ਅਤੇ ਹੋਰ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਜੂਨ 2020 ਚ ਚੀਨ ਦੇ ਖ਼ਿਲਾਫ਼ ਲੱਦਾਖ ਦੀ ਗਲਵਾਨ ਘਾਟੀਚ ਝੜਪ ਦੌਰਾਨ ਸ਼ਹੀਦ ਹੋਏ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਅਤੇ ਪੰਜਾਬ ਨਾਲ ਸਬੰਧਤ ਸ਼ਹੀਦ ਗੁਰਤੇਜ ਸਿੰਘ ਨੂੰ ਵੀਰ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਅਤੇ ਕਈ ਹੋਰ ਐਵਾਰਡ ਵੀ ਐਲਾਨੇ ਗਏ ਹਨ।
ਇਨ੍ਹਾਂ ਜਾਰੀ ਕੀਤੇ ਐਵਾਰਡਾਂ ਚ ਇੱਕ ਮਹਾਂਵੀਰ ਚੱਕਰ, 5 ਕੀਰਤੀ ਚੱਕਰ, ਪੰਜ ਵੀਰ ਚੱਕਰ, ਸੱਤ ਸ਼ੌਰਿਆ ਚੱਕਰ, ਚਾਰ ਬਾਰ ਟੂ ਸੈਨਾ ਮੈਡਲ (ਬਹਾਦਰੀ), 130 ਸੈਨਾ ਮੈਡਲ (ਬਹਾਦਰੀ), ਇੱਕ ਨੇਵੀ ਮੈਡਲ (ਬਹਾਦਰੀ), 04 ਵਾਯੂ ਸੈਨਾ ਮੈਡਲ (ਬਹਾਦਰੀ) ਆਦਿ ਪੁਰਸਕਾਰ 455 ਸ਼ਖ਼ਸੀਅਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਕੋਵਿੰਦ ਵੱਲੋਂ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪੰਰਤ ਮਹਾਵੀਰ ਚੱਕਰ, ਸੂਬੇਦਾਰ ਸੰਜੀਵ ਕੁਮਾਰ (ਸੈਨਾ) ਨੂੰ ਮਰਨ ਉਪਰੰਤ ਤੇ ਇੰਸਪੈਕਟਰ ਪਿੰਟੂ ਕੁਮਾਰ ਸਿੰਘ, ਸ਼ਾਮ ਨਰਾਇਣ ਸਿੰਘ ਯਾਦਵ ਹੈਡ ਕਾਂਸਟੇਬਲ, ਵਿਨੋਦ ਕੁਮਾਰ ਕਾਂਸਟੇਬਲ (ਸੀ ਆਰ ਪੀ ਐਫ) ਸਭ ਨੂੰ ਮਰਨ ਉਪਰੰਤ ਤੇ ਰਾਹੁਲ ਮਾਥੁਰ ਡਿਪਟੀ ਕਮਾਂਡੈਂਟ ਨੂੰ ਕੀਰਤੀ ਚੱਕਰ ਦੇਣ ਦਾ ਐਲਾਨ ਕੀਤਾ ਗਿਆ। ਵੀਰ ਚੱਕਰ ਪ੍ਰਾਪਤ ਕਰਨ ਵਾਲਿਆਂਚ ਨਾਇਬ ਸੂਬੇਦਾਰ ਨਾਡੁਰਾਮ ਸੋਰੇਨ, ਹਵਾਲਦਾਰ ਕੇ ਪਲਾਨੀ, ਨਾਇਕ ਦੀਪਕ ਸਿੰਘ ਅਤੇ ਸ਼ਹੀਦ ਗੁਰਤੇਜ ਸਿੰਘ ਪੰਜਾਬ ਰੈਜ਼ੀਮੈਂਟ (ਮਰਨ ਉਪਰੰਤ), ਤੇਜਿੰਦਰ ਸਿੰਘ ਸ਼ਾਮਲ ਹਨ। ਸੈਨਾ ਦੇ ਸ਼ੌਰੀਆ ਚੱਕਰ ਜੇਤੂ ਮੇਜਰ ਅਨੁਜ ਸੂਦ (ਮਰਨ ਉਪਰੰਤ), ਰਾਈਫਲ ਮੈਨ ਪ੍ਰਨਾਬ ਜੋਤੀ ਦਾਸ, ਸੋਨਮ ਟੀ ਤਮਾਂਗ ਅਤੇ ਅਰਸ਼ਦ ਖਾਨ ਇੰਸਪੈਕਟਰ ਜੰਮੂ ਕਸ਼ਮੀਰ ਪੁਲਸ, ਮੁਸ਼ਤਫਾ ਬਰਾਹ ਐਸ ਜੀ ਸੀ ਟੀ, ਨਸੀਰ ਅਹਿਮਦ ਕੋਹਲੀ, ਐਸ ਜੀ ਸੀ ਟੀ ਤੇ ਬਲਾਲ ਅਹਿਮਦ ਐਸ ਪੀ ਓ ਜੰਮੂ ਕਸ਼ਮੀਰ (ਮਰਨ ਉਪਰੰਤ) ਸ਼ਾਮਲ ਹਨ।

Continue Reading
Click to comment

Leave a Reply

Your email address will not be published. Required fields are marked *

ਰਾਜਨੀਤੀ

ਨਿਤੀਸ਼ ਨਾਲ ਨੇੜ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਆਗੂ ਨੂੰ ਮਹਿੰਗਾ ਪਿਆ

Published

on

41 ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ
ਪਟਨਾ, 8 ਮਾਰਚ – ਬਿਹਾਰ ਵਿੱਚ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ 41 ਨੇਤਾਵਾਂ ਨੇ ਸਮੂਹਿਕ ਤੌਰ ਉੱਤੇ ਇਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਪਾਰਟੀ ਨੇਤਾ ਵਿਨੇ ਕੁਸ਼ਵਾਹਾ ਨੇਦਾਅਵਾ ਕੀਤਾ ਕਿ ਅਜੇ ਇਹ ਸਿਲਸਿਲਾ ਸ਼ੁਰੂ ਹੋਇਆ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੇਤਾ ਪਾਰਟੀ ਤੋਂ ਅਸਤੀਫ਼ਾ ਦੇਣਗੇ।ਵਿਨੇ ਕੁਸ਼ਵਾਹਾਂ ਨੇ ਕਿਹਾ ਕਿ ਪਾਰਟੀ ਦੇ ਨੇਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਖ਼ਿਲਾਫ਼ ਸੜਕ ਉੱਤੇ ਉਤਰੇ, ਪਰ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨਿਤੀਸ਼ ਕੁਮਾਰ ਨਾਲ ਨਜ਼ਦੀਕੀਆਂ ਵਧਾ ਰਹੇ ਹਨ। ਵਿਨੇ ਕੁਸ਼ਵਾਹਾ ਨੇ ਦੋਸ਼ ਲਾਇਆ ਕਿ ਪਾਰਟੀ ਦੇ ਮੁਖੀ ਨੇ ਕੁਸ਼ਵਾਹਾ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦੇ 90 ਫੀਸਦੀ ਨੇਤਾ ਜਨਤਾ ਦਲ ਯੂ ਨਾਲ ਰਲੇਵੇਂ ਦੇ ਪੱਖ ਵਿੱਚ ਨਹੀਂ ਹਨ। ਵਿਨੇ ਕੁਸ਼ਵਾਹਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿੱਚ ਕਿਸ ਪਾਰਟੀ ਦਾ ਹੱਥ ਫੜਨਗੇ ਤਾਂ ਵਿਨੇ ਨੇ ਜਵਾਬ ਦਿੱਤਾ ਕਿ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਹ ਇਸ ਬਾਰੇ ਫੈਸਲਾ ਲੈਣਗੇ।

Continue Reading

ਰਾਜਨੀਤੀ

ਡੀ ਐਮ ਕੇ ਨੇ ਕਾਂਗਰਸ ਨੂੰ ਕੰਨਿਆਕੁਮਾਰੀ ਦੀ ਲੋਕ ਸਭਾ ਸੀਟ ਤੇ 25 ਵਿਧਾਨ ਸਭਾ ਸੀਟਾਂ ਦਿੱਤੀਆਂ

Published

on

ਚੇਨਈ, 8 ਮਾਰਚ – ਸੀਟਾਂ ਦੀ ਵੰਡ ਬਾਰੇ ਕਈ ਦਿਨ ਤੱਕ ਚੱਲੇ ਵਿਚਾਰ-ਵਟਾਂਦਰੇ ਪਿੱਛੋਂ ਡੀ ਐਮ ਕੇ ਪਾਰਟੀ ਨੇ ਆਪਣੀ ਖਾਸ ਸਹਿਯੋਗੀ ਧਿਰ ਕਾਂਗਰਸ ਨੂੰ ਵਿਧਾਨ ਸਭਾ ਦੀਆਂ 25 ਅਤੇ ਕੰਨਿਆਕੁਮਾਰੀ ਲੋਕ ਸਭਾ ਹਲਕੇ ਦੀ ਸੀਟ ਦਿੱਤੀ। ਡੀ ਐਮ ਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਅਲਾਗਿਰੀ ਨੇ ਛੇ ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸੀਟਾਂ ਦੀ ਵੰਡ ਕੀਤੀ ਹੈ।
ਕਾਂਗਰਸ ਨੇਤਾ ਅਤੇ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਦਿਨੇਸ਼ ਨੇ ਕਿਹਾ ਕਿ ਜਦੋਂ ਦੇਸ਼ ਭਾਜਪਾ ਕੋਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਹਿਯੋਗ ਦੀ ਭਾਵਨਾ ਹੇਠ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿਰੁੱਧ ਸਿਰਫ ਵਿਚਾਰਧਾਰਾ ਦੀ ਲੜਾਈ ਨਹੀਂ, ਇਹ ਉਸ ਦੇ ਚੁੰਗਲ ਵਿੱਚੋਂ ਲੋਕਰਾਜ ਨੂੰ ਬਚਾਉਣ ਦੀ ਜੰਗ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਤਾਨਾਸ਼ਾਹੀ ਵਾਂਗ ਚਲਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ।ਉਨ੍ਹਾਂ ਤਾਮਿਲ ਨਾਡੂ ਤੇ ਪੁੱਡਚੇਰੀ ਵਿੱਚ ਆਪਣੇ ਮੋਰਚੇ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ। ਕੰਨਿਆਕੁਮਾਰੀ ਲੋਕ ਸਭਾ ਸੀਟ ਤੋਂ 2019 ਵਿੱਚ ਚੁਣੇ ਗਏ ਐਚ ਵਸੰਤ ਕੁਮਾਰ ਦੇ ਦਿਹਾਂਤ ਪਿੱਛੋਂ ਇਸ ਸੀਟ ਉੱਤੇ ਉਪ ਚੋਣ ਜ਼ਰੂਰੀ ਹੋ ਗਈ ਹੈ। ਡੀ ਐਮ ਕੇ ਨੇ ਹਾਲੇ ਤੱਕ ਆਪਣੇ ਸਹਿਯੋਗੀਆਂ ਨੂੰ 48 ਸੀਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੂੰ 25, ਐਮ ਡੀ ਐਮ ਕੇ, ਵੀ ਸੀ ਕੇ ਅਤੇ ਸੀ ਪੀ ਆਈ ਐਮ ਨੂੰ 6-6, ਆਈ ਯੂ ਐਮ ਐਲ ਨੂੰ ਤਿੰਨ ਅਤੇ ਐਮ ਐਮ ਕਾਚੀ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਕਿਹਾ ਭਾਰਤ ਨੇ ਅੱਜ ਤਕ ਏਡਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ

Published

on

ਸਿਲੀਗੁੜੀ, 7 ਮਾਰਚ, – ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਏਥੇ ਕਿਹਾ ਕਿ ਭਾਰਤ ਵਿੱਚ ਇਕੋ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ ਅੱਜ ਏਥੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿੰਗਾਈ ਦੇ ਵਿਰੋਧ ਵਿੱਚ ਜਲੂਸ ਦੀ ਅਗਵਾਈ ਵੀ ਕੀਤੀ।
ਇਸ ਮੌਕੇ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਵੇਚ ਦਿੱਤਾਹੈ ਤੇ ਇਸ ਦੇਸ਼ ਨੂੰ ਵੇਚਣ ਵਾਲੇ ਆਗੂ ਅੱਜ ਬੰਗਾਲ ਨੂੰ ਸੋਨੇ ਦਾ ਬੰਗਾਲ ਬਣਾਉਣ ਦੀ ਗੱਲ ਕਰ ਰਹੇ ਹਨ ਤਾਂ ਇਹ ਕਿੰਨਾ ਹਾਸੋ-ਹੀਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ, ਨਰਿੰਦਰ ਮੋਦੀ ਆਪਣਾ ਨਹੀਂ ਤਾਂ ਘੱਟੋ-ਘੱਟ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ। ਮਮਤਾ ਨੇ ਯਾਦ ਕਰਾਇਆ ਕਿ ਮੋਦੀ ਕਹਿੰਦੇ ਸਨ ਕਿ ਬੰਦ ਹੋਏਚਾਹ ਦੇਸਾਰੇ ਬਾਗ਼ਾਨ ਖੁੱਲ੍ਹਵਾ ਦੇਣਗੇ, ਪਰ ਇਕ ਵੀ ਨਹੀਂ ਖੁਲ੍ਹਵਾਇਆ ਅਤੇ ਅੱਜ ਇਹ ਹਾਲ ਹੈ ਕਿ ਲੋਕ ਜਦੋਂ ਸੁਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦੇਣਗੇ ਤਾਂ ਲੋਕ ਡਰਦੇ ਹਨ ਕਿ ਪਤਾ ਨਹੀਂ ਅੱਜਕੀ ਨਵੀਂ ਮੁਸੀਬਤ ਆਉਣੀ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਭਾਰਤ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੁਫ਼ਤ ਵਿੱਚ ਚਾਵਲ ਅਤੇ ਰਾਸ਼ਨ ਦਿੱਤਾ ਸੀ ਤਾਂ ਮੋਦੀ ਜੀ ਨੇ ਗੈਸ ਦੀ ਕੀਮਤ ਵਧਾ ਕੇ 1000 ਰੁਪਏ ਤਕ ਪਹੁੰਚਾ ਦਿੱਤੀ, ਉਹ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਘਰ ਵਿੱਚ ਦਾਲ-ਚੌਲ ਵੀ ਪੱਕ ਸਕਣ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca