Many toll plazas in Haryana were occupied by farmers
Connect with us apnews@iksoch.com

ਪੰਜਾਬੀ ਖ਼ਬਰਾਂ

ਹਰਿਆਣਾ ਦੇ ਕਈ ਟੋਲ ਪਲਾਜ਼ਾ ਉੱਤੇ ਕਿਸਾਨਾਂ ਨੇ ਕਬਜ਼ਾ ਜਾ ਕੀਤਾ

Published

on

toll plazas
 • ਦਿੱਲੀ-ਜੈਪੁਰ ਹਾਈਵੇ ਵੀ ਜਾਮ ਕਰ ਦਿੱਤਾ ਗਿਆ
  ਗੁਰੂਗ੍ਰਾਮ, 25 ਦਸੰਬਰ, – ਭਾਰਤ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੋਈ ਜਾਂਦਾ ਹੈ। ਅੱਜ ਸ਼ੁੱਕਰਵਾਰ ਹਰਿਆਣਾ ਦੇ ਕਈ ਹਾਈਵੇਅ ਬੰਦ ਕਰ ਕੇ ਟੋਲ ਟੈਕਸ ਵਸੂਲੀ ਰੋਕ ਦਿੱਤੀ ਗਈ। ਪਤਾ ਲੱਗਾ ਹੈ ਕਿ ਇਸ ਰਾਜ ਵਿੱਚ ਕਈ ਟੋਲ ਪਲਾਜ਼ਾਵੀਰਵਾਰ ਨੂੰ ਅੱਧੀ ਰਾਤ ਤੋਂ ਕਿਸਾਨਾਂ ਨੇ ਬੰਦ ਕਰਵਾਦਿੱਤੇ ਅਤੇ ਓਥੇ ਕਿਸਾਨਾਂ ਨੇ ਕਬਜ਼ਾ ਕਰ ਕੇ ਟੋਲ ਟੈਕਸ ਲੈਣ ਤੋਂ ਟੋਲ ਕਰਮਚਾਰੀਆਂ ਨੂੰ ਰੋਕ ਦਿੱਤਾ ਸੀ। ਭੜਕੇ ਹੋਏ ਮਾਹੌਲ ਨੂੰ ਵੇਖ ਕੇ ਹੋਰਨਾਂ ਟੋਲ ਕਰਮਚਾਰੀਆਂ ਨੇ ਆਪਣੇ ਆਪ ਟੈਕਸ ਵਸੂਲਣਾ ਬੰਦ ਕਰ ਦਿੱਤਾ ਹੈ।
  ਵਰਨਣ ਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਨੇ ਕੁਝ ਦਿਨ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ 25 ਤੋਂ 27 ਦਸੰਬਰ ਤੱਕ ਹਰਿਆਣਾ ਨੂੰ ਟੋਲ ਟੈਕਸ ਨਹੀਂ ਲੈਣਦਿੱਤਾ ਜਾਵੇਗਾ। ਇਸ ਪਿੱਛੋਂ ਸਭ ਤੋਂ ਪਹਿਲਾਂ ਕਿਸਾਨਾਂ ਨੇ ਕਰਨਾਲ ਦੇ ਬਸਤਰ ਵਿਖੇ ਨੈਸ਼ਨਲ ਹਾਈਵੇ-22 ਉੱਤੇ ਟੋਲ ਰਿਕਵਰੀ ਰੋਕੀਤੇ ਫਿਰ ਸਿਰਸਾ ਦੇ ਡੱਬਵਾਲੀ, ਰੋਹਤਕ-ਪਾਣੀਪਤ ਰੋਡਅਤੇ ਕਰਨਾਲ-ਜੀਂਦ ਪਲਾਜ਼ਾ ਉੱਤੇ ਵੀ ਰੋਕ ਦਿੱਤੀ ਗਈ।
  ਇਸ ਦੌਰਾਨ ਅੱਜ ਸ਼ੁੱਕਰਵਾਰ ਨੂੰ ਜਦੋਂ ਰਾਜਸਥਾਨ ਤੋਂ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀਚੱਲੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਨੈਸ਼ਨਲ ਹਾਈਵੇ-48 ਉੱਤੇ ਅਲਵਰ ਜਿ਼ਲੇ ਦੇ ਸ਼ਾਹਜਹਾਂਪੁਰ ਬਾਰਡਰ ਉੱਤੇ ਰੋਕਿਆ ਤਾਂ ਭੜਕੇ ਹੋਏ ਕਿਸਾਨਾਂ ਨੇ ਦਿੱਲੀ ਤੋਂ ਜੈਪੁਰ ਜਾਣ ਵਾਲੀ ਸੜਕ ਜਾਮ ਕਰ ਦਿੱਤੀ, ਜਿਸ ਨਾਲ ਦਿੱਲੀ ਦਾ ਜੈਪੁਰ ਨਾਲ ਸੰਪਰਕ ਟੁੱਟ ਗਿਆ । ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਜਾ ਰਹੇ ਕਿਸਾਨ ਸ਼ਾਹਜਹਾਂਪੁਰ ਬਾਰਡਰ ਉੱਤੇ ਇਕੱਠੇ ਹੋਏ ਸਨ ਅਤੇ ਉਨ੍ਹਾਂ ਦਾ ਦੁਪਹਿਰ 1 ਵਜੇ ਦਿੱਲੀਦਾ ਪ੍ਰੋਗਰਾਮ ਸੀ, ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ। ਇਸ ਕਾਰਨ ਇਕ ਵਾਰ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚ ਟਕਰਾਅ ਦੀ ਸਥਿਤੀ ਬਣ ਗਈ। ਬਾਅਦ ਵਿੱਚ ਭੜਕੇ ਹੋਏ ਕਿਸਾਨਾਂ ਨੇ ਇਸ ਹਾਈਵੇ ਦੀ ਓਦੋਂ ਤੱਕ ਚੱਲਦੀ ਆ ਰਹੀ ਦੂਸਰੀ ਲੇਨ ਵੀ ਜਾਮ ਕਰ ਦਿੱਤੀ।

Punjabi Breaking News Portal

ਪੰਜਾਬੀ ਖ਼ਬਰਾਂ

ਸ਼ਹਿਰੀ ਚੋਣਾਂ ਨੇ ਪੰਜਾਬ ਦੇ ਭਾਜਪਾ ਆਗੂ ਹੋਰ ਵੀ ਕਸੂਤੇ ਫਸਾਏ

Published

on

bjp kisan
 • ਮਾਨਸਾ ਵਿੱਚ ਉਮੀਦਵਾਰ ਐਲਾਨਣ ਗਏ ਭਾਜਪਾ ਆਗੂ ਕਿਸਾਨਾਂ ਨੇ ਭਜਾਏ
 • ਬਨੂੜ ਵਿੱਚ ਵੀ ਭਾਜਪਾ ਆਗੂ ਗੱਡੀ ਛੱਡ ਕੇ ਭੱਜੇ
  ਚੰਡੀਗੜ੍ਹ, 17 ਜਨਵਰੀ, – ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਨੇ ਭਾਜਪਾ ਦੇ ਆਗੂਆਂ ਨੂੰ ਹੋਰ ਕਸੂਤੇ ਫਸਾ ਦਿੱਤਾ ਹੈ। ਉਨ੍ਹਾਂ ਦੀ ਚੋਣ ਸਰਗਰਮੀ ਦਾ ਵੀ ਹਰ ਥਾਂ ਵਿਰੋਧ ਹੋਣ ਲੱਗ ਪਿਆ ਤੇ ਕਈ ਥਾਂ ਉਨ੍ਹਾਂ ਨੂੰ ਬੈਠਕਾਂ ਛੱਡ ਕੇ ਦੌੜਾਂ ਲਾਉਣੀਆਂ ਪੈਣ ਲੱਗੀਆਂ ਹਨ।
  ਅੱਜ ਮਾਨਸਾ ਦੇ ਵਾਰਡ ਨੰਬਰ 27 ਵਿਖੇ ਭਾਜਪਾ ਦੇ ਇੱਕ ਸੰਭਾਵੀ ਉਮੀਦਵਾਰ ਦੇ ਹੱਕ ਵਿੱਚ ਆਏ ਭਾਜਪਾ ਦੇ ਨੇਤਾਵਾਂ ਦਾਕਿਸਾਨ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ ਤਾਂ ਭਾਜਪਾ ਆਗੂਆਂ ਨੂੰ ਉਥੋਂ ਭੱਜਣਾ ਪੈ ਗਿਆ।ਕਿਸਾਨਾਂ ਨੇ ਭਾਜਪਾ ਨੇਤਾਵਾਂ ਦੀਆਂ ਗੱਡੀਆਂ ਵਾਰਡ ਵਿੱਚ ਨਹੀਂ ਵੜਨ ਦਿੱਤੀਆਂ ਅਤੇ ਐਲਾਨ ਕੀਤਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਨਿਸ਼ਾਨ ਉੱਤੇ ਲੜਨ ਵਾਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਨੇਤਾਵਾਂ ਦਾ ਖੁੱਲ੍ਹਾ ਵਿਰੋਧ ਕੀਤਾ ਜਾਵੇਗਾ ਤੇ ਕਿਸੇ ਵੀ ਥਾਂ ਰੈਲੀ ਆਦਿ ਨਹੀਂ ਕਰ ਦਿੱਤੀ ਜਾਵੇਗੀ।ਅੱਜ ਸ਼ਹਿਰ ਦੇ ਵਾਰਡ ਨੰਬਰ 27 ਵਿੱਚ ਭਾਜਪਾ ਨੇ ਫਰਵਰੀ ਵਿੱਚ ਹੋ ਰਹੀਆਂ ਮਿਊਸਪਲ ਚੋਣਾਂ ਵਾਸਤੇ ਰੈਲੀ ਗਈ ਸੀ, ਜਿੱਥੇ ਕੁਝ ਭਾਜਪਾ ਆਗੂ ਆਏਤਾਂ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ ਤੇਇਸ ਦੇ ਬਾਅਦ ਭਾਜਪਾ ਆਗੂ ਸੂਰਜ ਛਾਬੜਾ ਤੇ ਹੋਰਾਂ ਨੂੰ ਆਪਣੀਆਂ ਕਾਰਾਂ ਤੇ ਮੋਟਰ ਸਾਈਕਲ ਓਥੇ ਛੱਡ ਕੇ ਕਾਹਲੀ ਵਿੱਚ ਭੱਜਣਾ ਪੈ ਗਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸੈਕਟਰੀ ਐਡਵੋਕੇਟ ਬਲਕਰਨ ਸਿੰਘ ਬੱਲੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਲੀਡਰ ਐਡਵੋਕੇਟ ਬਲਬੀਰ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਲੀਡਰ ਤੇਜ਼ ਸਿੰਘ ਚਕੇਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਬਾਰਡਰਾਂ ਉੱਤੇ ਧਰਨਾ ਲੱਗਾ ਤੇਲਗਾਤਾਰ ਸ਼ਹੀਦੀਆਂ ਹੋ ਰਹੀਆਂ ਹਨ, ਪਰ ਮੌਤਾਂ ਦੀ ਜਿ਼ੰਮੇਵਾਰ ਭਾਜਪਾ ਪੰਜਾਬ ਵਿੱਚ ਮਿਉਂਸਪਲ ਚੋਣਾਂ ਲੜਨ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਚੋਣਾਂ ਵਿੱਚ ਰੈਲੀ ਕਰਨ ਆਵੇਗੀ ਤਾਂ ਉਸ ਦਾ ਹਾਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਵਾਲਾ ਹੋਵੇਗਾ।
  ਓਧਰ ਚੰਡੀਗੜ੍ਹ ਨੇੜੇ ਬਨੂੜ ਨੇੜਲੇ ਪਿੰਡ ਧਰਮਗੜ੍ਹ ਵਿਖੇ ਮੀਟਿੰਗ ਕਰਨ ਆਏ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਆਪਣੀ ਗੱਡੀ ਛੱਡ ਕੇ ਮੋਟਰਸਾਈਕਲ ਉੱਤੇ ਬੈਠ ਕੇ ਖਿਸਕਣਾ ਪਿਆ। ਇਸ ਮੌਕੇ ਕਿਸਾਨਾਂ ਨੇ ਭਾਜਪਾ ਆਗੂਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਧਰਮਗੜ੍ਹ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਇਸ ਪਿੰਡ ਦੀ ਧਰਮਸ਼ਾਲਾ ਵਿੱਚ ਭਾਜਪਾ ਆਗੂਆਏ ਤੇਭਾਈ ਪਰਮਜੀਤ ਸਿੰਘ ਵੱਲੋਂ ਮੀਟਿੰਗ ਕੀਤੀ ਜਾਣੀ ਸੀ। ਜਦੋਂ ਭਾਜਪਾ ਆਗੂ ਆਪਣੀ ਕਾਰ ਵਿੱਚ ਪਿੰਡ ਦੀ ਧਰਮਸ਼ਾਲਾ ਵਿੱਚ ਪਹੁੰਚੇ ਤਾਂ ਪਿੰਡ ਵਿਚੋਂ ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ ਤੇ ਮਰਦ ਇਕੱਠੇ ਹੋ ਗਏ। ਇਸ ਦੀ ਸੂਚਨਾ ਪਿਛਲੇ ਸੌ ਦਿਨਾਂ ਤੋਂ ਅਜ਼ੀਜਪੁਰ ਟੋਲ ਪਲਾਜ਼ਾ ਧਰਨੇ ਉੱਤੇ ਬੈਠੇ ਕਿਸਾਨਾਂਤੱਕ ਪੁੱਜ ਗਈ ਅਤੇ ਉਹ ਵੀ ਆ ਗਏ।ਭਾਜਪਾ ਆਗੂ ਦੀ ਮੀਟਿੰਗ ਅਜੇ ਸ਼ੁਰੂ ਨਹੀ ਸੀ ਹੋਈ ਸੀ ਕਿ ਕਿਸਾਨਾਂ ਨੇ ਓਥੇ ਆਣ ਕੇ ਭਾਜਪਾ ਆਗੂਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਭਾਜਪਾ ਆਗੂਅਤੇ ਮੀਟਿੰਗ ਦੇ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਵਿਰੋਧ ਦੇ ਕਾਰਨ ਭਾਜਪਾ ਆਗੂਬੈਠਕ ਕੀਤੇ ਬਿਨਾਂ ਹੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਨਿਕਲ ਗਏ ਅਤੇ ਆਪਣੀ ਕਾਰ ਵੀ ਓਥੇ ਛੱਡ ਗਏ।

Latest Indian Political News

Continue Reading

ਪੰਜਾਬੀ ਖ਼ਬਰਾਂ

ਸਿਆਸੀ ਲੀਡਰਾਂ ਨਾਲ ਕਿਸਾਨ ਆਗੂ ਚੜੁੰਨੀ ਦੀ ਮੀਟਿੰਗ ਤੋਂ ਕਿਸਾਨ ਮੋਰਚਾ ਨੇ ਪੱਲਾ ਝਾੜਿਆ

Published

on

guramsingh chadunni

ਨਵੀ ਦਿੱਲੀ, 17 ਜਨਵਰੀ, – ਦਿੱਲੀ ਵਿੱਚ ਚੱਲਦੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਦੀ ਦਿੱਲੀਦੇ ਕੰਸਟੀਟਿਊਸ਼ਨ ਕਲੱਬ ਵਿਖੇ ਕੁਝ ਸਿਆਸੀ ਲੀਡਰਾਂ ਨਾਲ ਮੀਟਿੰਗ ਤੋਂ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬੈਠਕ ਨਾਲ ਸਾਡਾ ਕੋਈ ਸੰਬੰਧ ਨਹੀਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਬੈਠਕ ਵਿੱਚ ਕੰਸਟੀਟਿਊਸ਼ਨ ਕਲੱਬ ਵਿਖੇ ਗੁਰਨਾਮ ਸਿੰਘ ਚੜੁੰਨੀ ਕੋਲੋਂਏਹੋ ਜਿਹੀਮੀਟਿੰਗ ਬਾਰੇ ਪੁੱਛਿਆ ਜਾਵੇਗਾ। ਵਰਨਣ ਯੋਗ ਹੈ ਕਿ ਗੁਰਨਾਮ ਸਿੰਘ ਚੜੁੰਨੀ ਹਰਿਆਣਾ ਦੇ ਕਿਸਾਨ ਆਗੂ ਹਨ ਤੇ ਅੱਜ ਕੁਝ ਪਾਰਟੀਆਂ ਦੇ ਲੀਡਰਾਂ ਨਾਲ ਉਨ੍ਹਾਂ ਦੀ ਮੁਲਾਕਾਤ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਪਤਾ ਲੱਗਾ ਹੈ ਕਿ ਕੁਝ ਕਿਸਾਨ ਆਗੂਆਂ ਨੇ ਕੰਸਟੀਟਿਊਸ਼ਨ ਕਲੱਬਦਿੱਲੀ ਵਿਖੇ ਕਿਸਾਨ ਪਾਰਲੀਮੈਂਟਕਰਨ ਦੇ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ, ਜਿਸਵਿੱਚ ਪੰਜਾਬ ਕਾਂਗਰਸ ਦੇ ਪਾਰਲੀਮੈਂਟ ਮੈਂਬਰਤੇ ਵਿਧਾਇਕ ਅਤੇ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਕਈ ਰਾਜਾਂ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਹਾਜ਼ਰ ਹੋਏ ਸਨ। ਮੀਟਿੰਗਵਿੱਚ ਪੰਜਾਬ ਤੇ ਦਿੱਲੀ ਦੇ ਕਈ ਵਿਧਾਇਕ ਸ਼ਾਮਲਸਨ ਤੇ ਇਨ੍ਹਾਂਵਿੱਚ ਦਾਦਰੀ ਦੇ ਆਜ਼ਾਦ ਵਿਧਾਇਕ ਸੋਮਵੀਰ ਸੰਗਵਾਨ ਵੀ ਸਨ। ਵਿਧਾਇਕਾਂ, ਸਾਬਕਾ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਸਾਬਕਾ ਪਾਰਲੀਮੈਂਟ ਮੈਂਬਰਾਂ ਨੂੰ ਓਥੇ ‘ਕਿਸਾਨ ਪਾਰਲੀਮੈਂਟ’ ਲਈ ਸੱਦਿਆ ਗਿਆਸੀ, ਜੋ ਕਿਸਾਨ ਕਾਨੂੰਨਾਂ ਦੇ ਵਿਰੁੱਧ ਹਨ। ਬੈਠਕ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ।ਉਨ੍ਹਾਂ ਦਾ ਕਹਿਣਾ ਹੈ ਕਿ 22-23 ਜਨਵਰੀ ਨੂੰ ਦਿੱਲੀਵਿੱਚ ਕਿਸਾਨਾਂ ਦੀ ‘ਜਨ ਸੰਸਦ’ (ਜਨਤਕ ਪਾਰਲੀਮੈਂਟ) ਹੋਵੇਗੀ, ਜਿਸਵਿੱਚ ਵਿਰੋਧੀ ਧਿਰਾਂ ਵੀ ਸਾਡਾ ਸਾਥ ਦੇਣਗੀਆਂ। ਸਿਆਸੀ ਆਗੂਆਂ ਨਾਲ ਕਿਸਾਨਾਂ ਦੀ ਇਹ ਬੈਠਕ ਚਰਚਾ ਵਿੱਚ ਆ ਗਈ ਹੈ।

Punjabi Breaking News Portal

Continue Reading

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਦਾ ਐਲਾਨ:26 ਜਨਵਰੀ ਨੂੰ ਦਿੱਲੀਦੀ ਰਿੰਗ ਰੋਡ ਉੱਤੇ ‘ਟਰੈਕਟਰ ਮਾਰਚ’ ਕੀਤਾ ਜਾਵੇਗਾ

Published

on

farmers protest

ਨਵੀਂ ਦਿੱਲੀ, 17 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫਕਿਸਾਨ ਅੰਦੋਲਨ ਦਾ ਅੱਜ ਐਤਵਾਰ ਨੂੰ 53ਵਾਂ ਦਿਨ ਵੀ ਗੁਜ਼ਰ ਗਿਆ ਹੈ, ਪਰਦਿੱਲੀਦੇਬਾਰਡਰਾਂ ਉੱਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅਜੇ ਵੀ ਓਸੇ ਤਰ੍ਹਾਂ ਜਾਰੀ ਹੈ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ 10ਵੇਂ ਦੌਰ ਦੀ ਬੈਠਕ 19 ਜਨਵਰੀ ਨੂੰ ਕਰਨ ਤੋਂ ਪਹਿਲਾਂ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਹਿ ਦਿੱਤਾ ਹੈ ਕਿ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਾਂਗੇ, ਜਿਹੜਾ ਦਿੱਲੀਵਿੱਚ ਬਾਹਰੀ ਰਿੰਗ ਰੋਡ ਉੱਤੇਹੋਵੇਗਾ।
ਟਰੈਕਟਰ ਮਾਰਚ ਬਾਰੇ ਇਹ ਐਲਾਨ ਕਰਦੇ ਹੋਏ ‘ਸਵਰਾਜ ਇੰਡੀਆ’ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਦਿਨ ਦਿੱਲੀ ਆਊਟਰ ਰਿੰਗ ਰੋਡ ਉੱਤੇ ਕਿਸਾਨਾਂ ਵਲੋਂ ਤਿਰੰਗੇ ਨਾਲ ਸ਼ਾਂਤੀ ਪੂਰਨਟਰੈਕਟਰ ਮਾਰਚ ਨਿਕਲੇਗਾ ਅਤੇ ਗਣਤੰਤਰ ਦਿਵਸ ਸਮਾਰੋਹਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ।
ਇਸ ਮੌਕੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਕਿਸਾਨ ਆਗੂਆਂ ਤੇ ਕਿਸਾਨ ਅੰਦੋਲਨ ਦੇ ਸਮੱਰਥਕਾਂ ਨੂੰ ਪੇਸ਼ੀ ਦੇ ਨੋਟਿਸ ਭੇਜਣ ਉੱਤੇ ਕਿਸਾਨ ਆਗੂਆਂ ਨੇ ਨਾਰਾਜ਼ਗੀ ਜਤਾਈਅਤੇ ਸਖਤ ਨਿੰਦਾ ਕੀਤੀ ਹੈ। ਇਸ ਬਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ ਐੱਨ ਆਈ ਏਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨੇਸ਼ੁਰੂ ਕੀਤੇ ਹਨ, ਜਿਹੜੇ ਅੰਦੋਲਨ ਦਾ ਹਿੱਸਾ ਹਨ ਜਾਂ ਇਸਦਾ ਸਮਰਥਨ ਕਰਦੇ ਹਨ।
ਵਰਨਣ ਯੋਗ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਕੁਝ ਵੱਖਵਾਦੀ ਸੰਗਠਨਾਂ ਅਤੇ ਉਨ੍ਹਾਂ ਨਾਲ ਜੁੜੇ ਐੱਨ ਜੀ ਓਜ਼ ਦੀ ਫੰਡਿੰਗ ਬਾਰੇ ਐੱਨ ਆਈ ਏਵੱਲੋਂ ਜਾਂਚ ਚੱਲ ਰਹੀ ਹੈ। ਕਿਹਾ ਜਾਂਦਾ ਹੈ ਕਿ ਐੱਨ ਆਈ ਏ ਨੇ ਇਨ੍ਹਾਂ ਸੰਗਠਨਾਂ ਅਤੇ ਇਨ੍ਹਾਂ ਵਲੋਂ ਕੀਤੀ ਜਾਂਦੀ ਫੰਡਿੰਗ ਦੀ ਸੂਚੀ ਬਣਾ ਕੇ ਇਸ ਸੰਬੰਧ ਵਿਚ ਪੁੱਛ-ਗਿੱਛ ਲਈ ਨੋਟਿਸ ਭੇਜੇ ਹਨ।
ਓਧਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਅਸਤੀਫ਼ੇ ਮੰਗੇ ਜਾਣਗੇ। ਅੱਜ ਇਹ ਫੈਸਲਾ ਕਿਸਾਨ ਆਗੂ ਕਾਲਾ ਕਨੋਹ ਦੀ ਪ੍ਰਧਾਨਗੀ ਵਿਚ ਬੈਠਕਕਰ ਕੇ ਲਿਆ ਗਿਆ ਹੈ। ਕਨੋਹ ਨੇ ਕਿਹਾ ਕਿ ਮੰਤਰੀਆਂ ਤੋਂ ਅਸਤੀਫ਼ੇ ਮੰਗਣ ਦੀ ਕੜੀ ਵਿੱਚ 21 ਜਨਵਰੀ ਤੋਂ ਹਰਿਆਣਾ ਦੇ ਰਾਜ ਮੰਤਰੀ ਅਤੇ ਉਕਲਾਣਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਅਨੂਪ ਧਾਨਕ ਦੇ ਹਿਸਾਰ ਵਾਲੇ ਘਰ ਕਿਸਾਨ ਜਾਣਗੇ ਤੇ ਉਨ੍ਹਾਂ ਤੋਂ ਅਸਤੀਫ਼ਾ ਮੰਗਣਗੇ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਤੋਂ ਅਸਤੀਫ਼ੇ ਮੰਗੇ ਜਾਣਗੇ।
ਅੱਜ ਹੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਥਕਾਉਣ ਤੇ ਨਿਰਾਸ਼ ਕਰ ਕੇ ਮੋੜਨ ਦੀ ਨੀਤੀ ਦਾ ਠੋਕਵਾਂ ਜਵਾਬ ਦਿੱਤਾ ਹੈ ਕਿ ‘ਅਸੀਂ ਖੇਤ ਵਿੱਚ ਬੀਜ ਬੀਜਦੇ ਤੇ ਚਾਰ-ਛੇ ਮਹੀਨੇ ਉਡੀਕ ਕਰਦੇ ਹਾਂ, ਫਿਰ ਫਸਲ ਪੱਕਦੀ ਹੈ ਤਾਂ ਗੜੇ ਪੈ ਜਾਂਦੇ ਹਨ। ਓਦੋਂ ਬਾਅਦ ਵੀ ਖੇਤ ਕਦੇ ਛੱਡਿਆ ਨਹੀਂ, ਅਗਲੀ ਫਸਲ ਦੀ ਤਿਆਰੀ ਸ਼ੁਰੂ ਕਰ ਦੇਂਦੇ ਹਾਂ’। ਟਿਕੈਤ ਨੇ ਰਾਜਸਥਾਨ ਦੇ ਇੱਕ ਕਿਸਾਨ ਦੀ ਮਿਸਾਲ ਦੇ ਕੇਦੱਸਿਆ ਕਿ ਉਸ ਪਿੰਡ ਵਿੱਚ 11 ਸਾਲ ਮੀਂਹ ਨਹੀਂ ਪਿਆ, ਪਰ ਕਿਸਾਨ ਨੇ ਪਿੰਡ ਨਹੀਂ ਛੱਡਿਆ। ਕਿਸਾਨ ਕਦੇ ਕਿਸੇ ਕਾਰਨ ਆਪਣਾ ਖੇਤ ਨਹੀਂ ਛੱਡਦਾ, ਹਰ ਸਾਲ ਖੇਤ ਵਿੱਚ ਜਾਂਦਾ ਅਤੇ ਹਲ ਵਾਹੁੰਦਾ ਹੈ। ਟਿਕੈਤ ਨੇ ਕਿਹਾ ਕਿ ਅੰਦੋਲਨ ਖ਼ਤਮ ਨਹੀਂ ਹੋਵੇਗਾ। ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

Continue Reading

ਰੁਝਾਨ


Copyright by IK Soch News powered by InstantWebsites.ca