Mamta was discharged from the hospital in a wheelchair
Connect with us [email protected]

ਰਾਜਨੀਤੀ

ਮਮਤਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਵ੍ਹੀਲ ਚੇਅਰ ਉੱਤੇ ਨਿਕਲੀ

Published

on

Mamata Banerjee discharged from hospital

ਤ੍ਰਿਣਮੂਲ ਤੇ ਭਾਜਪਾ ਦੋਵਾਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ
ਕੋਲਕਾਤਾ, 12 ਮਾਰਚ, – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅੱਜ ਸ਼ੁੱਕਰਵਾਰ ਏਥੋਂ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੋ ਦਿਨ ਹਸਪਤਾਲ ਵਿੱਚ ਰਹਿਣ ਪਿੱਛੋਂ ਉਨ੍ਹਾਂ ਨੂੰ ਛੁੱਟੀ ਮਿਲੀ ਹੈ।
ਵਰਨਣ ਯੋਗ ਹੈ ਕਿ ਬੀਤੇ ਬੁੱਧਵਾਰ ਸ਼ਾਮ ਨੂੰ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ)ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰਆਪਣੇ ਚੋਣ ਹਲਕੇ ਨੰਦੀਗ੍ਰਾਮ ਵਿੱਚ ਜ਼ਖ਼ਮੀ ਹੋਣ ਪਿੱਛੋਂ ਕੋਲਕਾਤਾ ਦੇ ਐੱਸ ਐੱਸ ਕੇ ਐੱਮ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅਤੇ ਅੱਜ 48 ਘੰਟੇ ਪਿੱਛੋਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਹੈ। ਇਸ ਬਾਰੇ ਐੱਸ ਐੱਸ ਕੇ ਐੱਮ ਹਸਪਤਾਲ ਨੇਇੱਕ ਬਿਆਨ ਵਿੱਚ ਦੱਸਿਆ ਕਿ 48 ਘੰਟੇ ਆਬਜ਼ਰ ਵੇਸ਼ਨ ਵਿੱਚ ਰੱਖੇ ਜਾਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਡਿਸਚਾਰਜ ਕਰਨ ਦੀ ਅਪੀਲ ਖੁਦ ਕੀਤੀ ਸੀ, ਪਰ ਹਾਲੇ ਵੀ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਾ ਹੋਵੇਗਾ ਤੇ ਉਹ ਚੱਲ-ਫਿਰ ਨਹੀਂ ਸਕਣਗੇ, ਉਨ੍ਹਾਂ ਨੂੰ ਵ੍ਹੀਲ ਚੇਅਰ ਦੀ ਵਰਤੋਂ ਹੀ ਕਰਨੀ ਹੋਵੇਗੀ ਅਤੇ ਲੋੜ ਮੁਤਾਬਕ ਆਰਾਮ ਕਰਨਾ ਹੋਵੇਗਾ।
ਪੱਛਮੀ ਬੰਗਾਲ ਦੇ ਨੰਦੀਗ੍ਰਾਮ ਹਲਕੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਬੀਤੇ ਬੁੱਧਵਾਰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ਖ਼ਮੀ ਹੋਣ ਪਿੱਛੋਂ ਓਸੇ ਰਾਤ ਇਲਾਜ ਲਈ ਕੋਲਕਾਤਾ ਦੇ ਐੱਸ ਐੱਸ ਕੇ ਐੱਮ ਹਸਪਤਾਲ ਦਾਖਲ ਕਰਾਇਆ ਗਿਆ ਸੀ। ਓਦੋਂ ਡਾਕਟਰਾਂ ਨੇ ਦੱਸਿਆ ਸੀ ਕਿ ਮਮਤਾ ਬੈਨਰਜੀ ਨੂੰ ਖੱਬੇ ਗੋਡੇ ਵਿੱਚ ਗੰਭੀਰ ਸੱਟਹੈ ਤੇ ਪੈਰਾਂ ਉੱਤੇ ਰਗੜ ਅਤੇ ਸੱਜੇ ਮੋਢੇ ਉੱਤੇ ਸੱਟ ਹੈ। ਟੀ ਐੱਮ ਸੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦੇ ਲੋਕਾਂ ਨੇ ਨਿਸ਼ਾਨਾ ਬਣਾ ਕੇ ਮਮਤਾ ਬੈਨਰਜੀ ਉੱਤੇ ਹਮਲਾ ਕੀਤਾ ਹੈ। ਟੀ ਐੱਮ ਸੀਟੀਮ ਇਸ ਬਾਰੇ ਚੋਣ ਕਮਿਸ਼ਨ ਨੂੰ ਮਿਲੀ ਅਤੇ ਉਸ ਦਾ ਕਹਿਣਾ ਹੈ ਕਿ ਸਭ ਕੁਝ ਸਾਜਿਸ਼ ਹੇਠ ਹੋਇਆ ਹੈ। ਮਮਤਾ ਉੱਤੇ ਹਮਲੇ ਬਾਰੇਪੁਲਸ ਨੇ ਧਾਰਾ 341 ਅਤੇ 323 ਦਾਕੇਸ ਦਰਜ ਕੀਤਾ ਹੈ।
ਇਸ ਦੌਰਾਨ ਮਮਤਾ ਬੈਨਰਜੀ ਦੇ ਜ਼ਖਮੀ ਹੋਣ ਤੇ ਉਨ੍ਹਾਂ ਵੱਲੋਂਭਾਜਪਾ ਉੱਤੇ ਹਮਲਾ ਕਰਾਉਣ ਦਾ ਦੋਸ਼ ਲਾਏ ਜਾਣ ਪਿੱਛੋਂ ਬੰਗਾਲ ਤੋਂ ਦਿੱਲੀ ਤਕ ਸਿਆਸਤ ਜਾਰੀ ਹੈ। ਇਸ ਬਾਰੇ ਤ੍ਰਿਣਮੂਲ ਕਾਂਗਰਸ ਅਤੇ ਧਿਰ ਵਿਰੋਧੀ ਭਾਜਪਾ ਨੇ ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੇਂਦਰੀ ਚੋਣ ਕਮਿਸ਼ਨ ਕੋਲ ਇਕ-ਦੂਸਰੇ ਦੀ ਸ਼ਿਕਾਇਤ ਕੀਤੀ ਤੇ ਘਟਨਾ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਦੋਵੇਂ ਪਾਰਟੀਆਂ ਦੇ ਵਫ਼ਦ ਨੇ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੇ ਚੋਣ ਅਧਿਕਾਰੀਆਂ ਨੂੰ ਮਿਲ ਕੇ ਇਕ-ਦੂਸਰੇ ਦੀ ਸ਼ਿਕਾਇਤ ਕੀਤੀ ਸੀ। ਅੱਜ ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰੀ ਵਫਦ ਨੇ ਦਿੱਲੀ ਵਿੱਚਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਦਾਅਵਾ ਕੀਤਾ ਕਿ ਇਹ ਹਾਦਸਾ ਨਹੀਂ, ਮੁੱਖ ਮੰਤਰੀ ਉੱਤੇ ਹਮਲੇ ਦੇ ਪਿੱਛੇ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਨੇ ਇਸ ਦੀ ਤਤਕਾਲ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੇ ਇਸ ਪਾਰਲੀਮੈਂਟਰੀ ਵਫਦ ਵਿੱਚ ਡੈਰੇਕ ਓ ਬ੍ਰਾਇਨ, ਸੌਗਤ ਰਾਏ, ਸ਼ਤਾਬਦੀਰਾਏ, ਕਾਕੋਲੀ ਘੋਸ਼ ਦਸਤੀਦਾਰ, ਪ੍ਰਤਿਮਾ ਮੰਡਲ ਤੇ ਸ਼ਾਂਤਨੂੰ ਸੇਨ ਸ਼ਾਮਲ ਸਨ। ਮੁਲਾਕਾਤ ਪਿੱਛੋਂ ਤ੍ਰਿਣਮੂਲ ਦੇ ਸੀਨੀਅਰ ਐੱਮਪੀ ਸੌਗਤ ਰਾਏ ਨੇ ਕਿਹਾ ਕਿ ਘਟਨਾ ਹੋਣ ਸਮੇਂ ਉੱਥੇ ਸਥਾਨਕ ਪੁਲਿਸ ਨਹੀਂ ਸੀ। ਮੁੱਖ ਮੰਤਰੀ ਦੀ ਜਾਨ ਨੂੰ ਖ਼ਤਰੇ ਬਾਰੇ ਕੋਈ ਸ਼ੱਕ ਨਹੀਂ। ਰਾਏ ਨੇ ਕਿਹਾ ਕਿ ਸੀਨੀਅਰ ਅਫਸਰਾਂ ਨੂੰ ਹਟਾਉਣਾ ਅਤੇ ਮਮਤਾ ਦਾ ਜ਼ਖਮੀ ਹੋਣਾ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੱਸਦਾ ਹੈ, ਪਰ ਇਸ ਦਾ ਉਦੋਂ ਪਤਾ ਲੱਗੇਗਾ, ਜਦੋਂ ਕੇਸ ਦੀ ਉੱਚ ਪੱਧਰੀ ਜਾਂਚ ਹੋਵੇਗੀ।

Read More Latest Political News Today

ਰਾਜਨੀਤੀ

ਪ੍ਰਤਾਪ ਬਾਜਵਾ ਵੱਲੋਂ ਦੋਸ਼:ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਐਡਵੋਕੇਟ ਜਨਰਲ ਨੰਦਾ ਨੇ ਬਾਹਰੋਂ ਵਕੀਲ ਲਿਆਂਦੇ ਸਨ

Published

on

partap bajwa

ਚੰਡੀਗੜ੍ਹ, 21 ਅਪ੍ਰੈਲ – ਪਾਰਲੀਮੈਂਟ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੱਲ੍ਹ ਮੀਡੀਆ ਵੱਲੋਂ ਦੱਸਿਆ ਗਿਆ ਸੀ ਕਿ ਮੁੱਖ ਮੰਤਰੀ ਨੇ 4 ਫ਼ਰਵਰੀ ਨੂੰ ਐਡਵੋਕੇਟ ਜਨਰਲ ਨੂੰ ਸੰਵੇਦਨਸ਼ੀਲ ਕੇਸਾਂ ਵਿੱਚ ਨਿੱਜੀ ਤੌਰ ਉਤੇ ਪੇਸ਼ ਹੋਣ ਲਈ ਕਿਹਾ ਸੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਨੁਮਾਇੰਦਗੀ ਲਈ ਦਿੱਲੀ ਤੋਂ ਵਕੀਲਾਂ ਦੀ ਨਿਯੁਕਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਲੋੜੀਂਦੇ ਲਾਅ ਆਫ਼ੀਸਰ ਹਨ। ਬਾਜਵਾ ਦੇ ਮੁਤਾਬਕ ਮੁੱਖ ਮੰਤਰੀ ਨੇ ਰਾਜ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਹੀ ਨਿਰਦੇਸ਼ ਦਿੱਤੇ ਸਨ, ਫਿਰ ਵੀ ਐਡਵੋਕੇਟ ਜਨਰਲ ਆਪ ਖ਼ੁਦ ਪੇਸ਼ ਹੋਣ ਦੀ ਥਾਂ ਵਾਰ-ਵਾਰ ਬਾਹਰਲੇ ਵਕੀਲਾਂ ਨੂੰ ਪੰਜਾਬ ਸਰਕਾਰ ਦੇ ਕੇਸਾਂ ਦੀ ਪੈਰਵੀ ਲਈ ਲੈ ਕੇ ਆਉਂਦੇ ਹਨ।
ਇਸ ਬਿਆਨ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਹ ਐਡਵੋਕੇਟ ਜਨਰਲ ਦਾ ਪਹਿਲਾ ਕੰਮ ਸੀ ਕਿ ਉਹ ਹਾਈਕੋਰਟ ਵਿੱਚ ਪੇਸ਼ ਹੁੰਦੇ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੇ, ਪਰ ਮੁੱਖ ਮੰਤਰੀ ਵੱਲੋਂ ਕਹਿਣ ਦੇ ਬਾਵਜੂਦ ਐਡਵੋਕੇਟ ਜਨਰਲ ਦਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹਿਣਾ ਮੇਰੀ ਸਮਝ ਤੋਂ ਬਾਹਰ ਹੈ ਅਤੇ ਇਸ ਨਾਲ ਉਸਦੀ ਸਥਿਤੀ ਬਹੁਤ ਡਾਵਾਂਡੋਲ ਹੈ। ਬਾਹਰਲੇ ਵਕੀਲਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਰਕਮ ਸਰਕਾਰੀ ਖ਼ਜ਼ਾਨੇ ਤੋਂ ਦਿੱਤੀ ਜਾਂਦੀ ਹੈ ਉਹ ਬਹੁਤ ਜ਼ਿਆਦਾ ਹੈ। ਵਕੀਲ ਪ੍ਰਤੀ ਪੇਸ਼ੀ, ਪ੍ਰਤੀ ਕੇਸ 25 ਲੱਖ ਰੁਪਏ ਫ਼ੀਸ ਮੰਗ ਕਰ ਰਹੇ ਸਨ। ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਨਾਲ ਦਫ਼ਤਰ ਤੋਂ ਇੱਕ ਬਾਹਰਲੇ ਵਕੀਲ ਲਈ ਪ੍ਰਤੀ ਪੇਸ਼ੀ 17.5 ਲੱਖ ਰੁਪਏ ਫ਼ੀਸ ਦੀ ਗੱਲਬਾਤ ਕੀਤੀ ਸੀ, ਪਰ ਵਕੀਲਾਂ ਨੂੰ ਏਨੀਆਂ ਵੱਡੀਆਂ ਫ਼ੀਸਾਂ ਦੇ ਕੇ ਵੀ ਵਾਰ-ਵਾਰ ਕੇਸ ਹਾਰਨੇ ਕਈ ਸਵਾਲ ਖੜੇ ਕਰਦਾ ਹੈ। ਇਸ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਸਾਂ ਦੀ ਪੈਰਵਾਈ ਕਰਨ ਲਈ ਏਜੀ ਦਫ਼ਤਰ ਨੂੰ ਛੱਡ ਕੇ ਬਾਹਰੋਂ ਲਿਆਂਦੇ ਗਏ ਸਾਰੇ ਵਕੀਲਾਂ ਨੂੰ ਪ੍ਰਤੀ ਪੇਸ਼ੀ ਦਿੱਤੀਆਂ ਗਈਆਂ ਫ਼ੀਸਾਂ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਇਸ ਦੀ ਜਾਂਚ ਕਰਵਾਈ ਜਾਵੇ।

Read More Political News Today

Continue Reading

ਅਪਰਾਧ

ਇਸਤਰੀ ਅਕਾਲੀ ਦਲ ਦੀ ਆਗੂ ਇੱਕ ਕਿੱਲੋ ਹੈਰੋਇਨ ਸਣੇ ਗ਼੍ਰਿਫ਼ਤਾਰ

Published

on

Woman arrested

ਸੰਗਰੂਰ ਤੋਂ ਆਈ ਐਸ ਟੀ ਐਫ ਟੀਮ ਵੱਲੋਂ ਪਿੰਡ ਚੰਬਲ ਵਿਖੇ ਛਾਪਾ
ਤਰਨਤਾਰਨ, 21 ਅਪ੍ਰੈਲ – ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ)ਨੇ ਤਰਨਤਾਰਨ ਨੇੜਲੇ ਪਿੰਡ ਚੰਬਲ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਇੱਕ ਮਹਿਲਾ ਆਗੂ ਦੇ ਘਰ ਸੂਚਨਾ ਦੇ ਆਧਾਰ ਉੱਤੇ ਛਾਪਾ ਮਾਰ ਕੇ ਇੱਕ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਗ਼੍ਰਿਫ਼ਤਾਰ ਕੀਤਾ ਸੀ, ਜਿਸ ਦੀ ਪੁੱਛਗਿੱਛ ਮਗਰੋਂ ਐਸ ਟੀ ਐਫ ਦੀ ਟੀਮ ਕੱਲ੍ਹ ਤਰਨਤਾਰਨ ਦੇ ਪਿੰਡ ਚੰਬਲ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਜਸਵਿੰਦਰ ਕੌਰ ਉਰਫ਼ ਜੱਸੀ ਦੇ ਘਰ ਛਾਪੇਮਾਰੀ ਕੀਤੀ। ਕਰੀਬ 11 ਘੰਟੇ ਤਲਾਸ਼ੀ ਤੋਂ ਬਾਅਦ ਰਾਤ ਕਰੀਬ ਸਾਢੇ ਨੌਂ ਵਜੇ ਐਸ ਟੀ ਐਫ ਦੀ ਟੀਮ ਨੇ ਛਾਪਾ ਖ਼ਤਮ ਕਰ ਕੇ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ। ਜਾਂਦੇ ਸਮੇਂ ਐਸ ਟੀ ਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਜਸਵਿੰਦਰ ਕੌਰ ਦੇ ਘਰੋਂ ਇੱਕ ਕਿੱਲੋ 10 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ।
ਦੂਜੇ ਪਾਸੇ ਐਸ ਐਸ ਪੀ ਤਰਨ ਤਾਰਨ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਇਹ ਛਾਪੇਮਾਰੀ ਐਸ ਟੀ ਐਫ ਨੇ ਕੀਤੀ ਹੈ ਅਤੇ ਹੈਰੋਇਨ ਬਰਾਮਦਗੀ ਬਾਰੇ ਐਸ ਟੀ ਐਫ ਦੀ ਟੀਮ ਦੱਸ ਸਕਦੀ ਹੈ। ਪਤਾ ਲੱਗਾ ਹੈ ਕਿ ਜਸਵਿੰਦਰ ਕੌਰ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿਖੇ ਐਨ ਡੀ ਪੀ ਐਸ, ਹਰਿਆਣਾ ਦੇ ਡੱਬਵਾਲੀ ਥਾਣੇ ਵਿੱਚ ਜਾਅਲੀ ਕਰੰਸੀ ਦਾ ਕੇਸ, ਥਾਣਾ ਸਰਹਾਲੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ।

Read More Latest Politics News

Continue Reading

ਰਾਜਨੀਤੀ

ਪਟਿਆਲਾ ਰਾਜਘਰਾਣੇ ਨਾਲ ਭਿੜਨ ਲਈ ਨਵਜੋਤ ਸਿੱਧੂ ਘਰ ਵਾਪਸੀ ਕਰਨਗੇ

Published

on

Navjot-Sidhu

ਸਿੱਧੂ ਜੋੜੀ ਅੰਮ੍ਰਿਤਸਰ ਤੋਂ ਵੱਧ ਪਟਿਆਲਾ ਵਿੱਚ ਸਰਗਰਮ
ਚੰਡੀਗੜ੍ਹ, 21 ਅਪ੍ਰੈਲ – ਪੰਜਾਬ ਕਾਂਗਰਸ ਵਿੱਚ ਰਾਜਨੀਤਕ ਪੱਖੋਂ ਇੱਕ ਨਵਾਂ ਤਬਦੀਲੀ ਦੇਖੀ ਗਈ ਹੈ ਕਿ 2004 ਵਿੱਚ ਪਟਿਆਲਾ ਛੱਡ ਕੇ ਅੰਮ੍ਰਿਤਸਰ ਜਾ ਚੁੱਕੇ ਨਵਜੋਤ ਸਿੰਘ ਸਿੱਧੂ ਅੱਜਕੱਲ੍ਹ ਆਪਣੇ ਜੱਦੀ ਸ਼ਹਿਰ ਪਟਿਆਲਾ ਵਿੱਚ ਸਰਗਰਮ ਦਿਖਾਈ ਦੇਣ ਲੱਗ ਪਏ ਹਨ ਅਤੇ ਉਨ੍ਹਾ ਦੇ ਤੇਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਫਿਰ ਤਿੱਖੇ ਹੋਣ ਲੱਗੇ ਹਨ। ਇੱਥੋਂ ਤੱਕ ਕਿ ਸਿੱਧੂ ਨੇ ਪਟਿਆਲੇ ਵਿੱਚ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ, ਜਿਸ ਪਿੱਛੋਂ ਸਭ ਦੀ ਨਜ਼ਰ ਸਿੱਧੂ ਦੀ ਅਗਲੀ ਰਣਨੀਤੀ ਉੱਤੇ ਟਿਕ ਗਈ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚਾਹੰੁਦੇ ਦੱਸੇ ਜਾਂਦੇ ਸਨ ਤੇ ਕੈਪਟਨ ਇਸ ਲਈ ਮੰਨੇ ਨਹੀਂ ਸਨ।
ਅਜਿਹੇ ਹਾਲਾਤ ਵਿੱਚ ਇਸ ਵਕਤ ਚਰਚਾ ਇਹ ਚੱਲ ਪਈ ਹੈ ਕਿ ਕਿਤੇ ਨਵਜੋਤ ਸਿੱਧੂ ਸਿਆਸਤ ਦੀ ਪਿੱਚ ਉੱਤੇ ਨਵੀਂ ਪਾਰੀ ਖੇਡਣ ਦੀ ਤਿਆਰੀ ਤਾਂ ਨਹੀਂ ਕਰ ਰਹੇ।ਪੰਜਾਬ ਵਿੱਚਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਧੂ ਦਾ ਕੀ ਹੋਵੇਗਾ, ਕਿਉਂਕਿ ਕਾਂਗਰਸ ਨਾਲ ਉਨ੍ਹਾਂ ਦੀ ਬਣਦੀ ਨਹੀਂ ਅਤੇ ਭਾਜਪਾ ਨੇ ਆਪਣੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਰੱਖੇ ਹਨ। ਆਮ ਆਦਮੀ ਪਾਰਟੀ ਵੀ ਅਜੇ ਤੱਕ ਨਵਜੋਤ ਸਿੱਧੂ ਦੇ ਲਈ ਰੁਚੀ ਨਹੀਂ ਦਿਖਾ ਰਹੀ। ਅਜਿਹੇ ਹਾਲਾਤ ਵਿੱਚ ਸਿੱਧੂ ਕੀ ਆਪਣੀ ਪਾਰਟੀ ਬਣਾਉਣਗੇ ਜਾਂ ਚੌਥੀ ਪਾਰਟੀ ਦੀ ਬਣਾਈ ਖੇਡ ਦਾ ਹਿੱਸਾ ਬਣਨਗੇ, ਕਿਉਂਕਿ ਸਿੱਧੂ ਜੋੜੀ ਨੇ ਪਟਿਆਲੇ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ।
ਵਰਨਣ ਯੋਗ ਹੈ ਕਿ ਸਾਲ 2004 ਵਿੱਚ ਨਵਜੋਤ ਸਿੱਧੂ ਦੇ ਰਾਜਨੀਤਕ ਗੁਰੂ ਰਹਿ ਚੁੱਕੇ ਮਰਹੂਮ ਅਰੁਣ ਜੇਤਲੀ ਦੇ ਕਹਿਣ ਉੱਤੇਸਿੱਧੂ ਨੇ ਪਟਿਆਲਾ ਛੱਡ ਕੇ ਅੰਮ੍ਰਿਤਸਰ ਵਿੱਚ ਆਪਣਾ ਅੱਡਾ ਬਣਾ ਲਿਆ ਸੀ। ਇਸ ਪਿੱਛੋਂ ਉਸ ਨੇ ਰਾਜਨੀਤੀ ਵਿੱਚ ਜ਼ੋਰਦਾਰ ਇੰਟਰੀ ਕੀਤੀ ਅਤੇ ਕਾਂਗਰਸ ਨੇਤਾ ਰਘੂਨੰਦਨ ਲਾਲ ਭਾਟੀਆ ਨੂੰ 1.09 ਲੱਖ ਤੋਂ ਵੱਧ ਵੋਟਾਂ ਨਾਲ ਹਰਾਉਣ ਪਿੱਛੋਂ ਓਥੇ ਹੀ ਵੱਸ ਗਏ। ਇੱਥੋਂ ਉਨ੍ਹਾਂ ਨੇਭਾਜਪਾ ਟਿਕਟ ਉੱਤੇ ਲੋਕ ਸਭਾ ਦੀ ਇੱਕ ਉਪ ਚੋਣ ਅਤੇ ਸਾਲ 2009 ਦੀ ਆਮ ਚੋਣ ਵੀ ਜਿੱਤੀ, ਪਰ ਹਰ ਵਾਰ ਉਨ੍ਹਾਂ ਦੀ ਜਿੱਤ ਦਾ ਫਰਕ ਘਟਦਾ ਗਿਆ। ਸਾਲ 2014 ਵਿੱਚ ਭਾਜਪਾ ਨੇ ਸਿੱਧੂ ਨੂੰ ਹਰਿਆਣੇ ਤੋਂ ਚੋਣ ਲੜਨ ਲਈ ਕਿਹਾ, ਪਰ ਉਨ੍ਹਾਂ ਇਹ ਕਹਿ ਕੇ ਇਸ ਤੋਂ ਨਾਂਹ ਕਰ ਦਿੱਤੀ ਕਿ ਉਹ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਗੇ। ਫਿਰ ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ, ਪਰ ਬਾਅਦ ਵਿੱਚ ਉਨ੍ਹਾਂ ਉਥੋਂ ਵੀ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਪਾਰਟੀ ਵਿੱਚ ਚਲੇ ਗਏ।
ਸਾਲ 2017 ਵਿੱਚ ਸਿੱਧੂ ਕਾਂਗਰਸ ਦੀ ਟਿਕਟ ਉੱਤੇ ਅੰਮ੍ਰਿਤਸਰ ਵੈਸਟ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੇ ਤਾਂ ਉਨ੍ਹਾਂ ਨੂੰ ਕੈਬਨਿਟ ਵਿੱਚ ਤਿੰਨ ਨੰਬਰ ਦਾ ਥਾਂ ਮਿਲਿਆ। ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਸ਼ਰੂ ਹੋ ਗਈ। ਅੱਗੋਂ ਸਾਲ 2022 ਦੀਆਂ ਚੋਣਾਂ ਲਈ ਜਿਵੇਂ-ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ, ਸਿੱਧੂ ਨੇ ਪਟਿਆਲਾ ਸੀਟ ਉੱਤੇ ਆਪਣੀ ਸਰਗਰਮੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਬੀਤੇ 15 ਸਾਲਾਂ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ।

Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca