Maharashtra's Sikh MP Navneet Kaur Rana's Parliamentary membership
Connect with us [email protected]

ਰਾਜਨੀਤੀ

ਮਹਾਰਾਸ਼ਟਰ ਦੀ ਸਿੱਖ ਐੱਮ ਪੀ ਨਵਨੀਤ ਕੌਰ ਰਾਣਾ ਦੀ ਪਾਰਲੀਮੈਂਟ ਮੈਂਬਰੀ ਖਤਰੇ ਵਿੱਚ

Published

on

Navneet Kaur Rana

ਜਾਤੀ ਸਰਟੀਫਿਕੇਟ ਰੱਦ, ਹਾਈ ਕੋਰਟ ਵੱਲੋਂ ਦੋ ਲੱਖ ਜੁਰਮਾਨਾ
ਮੁੰਬਈ, 8 ਜੂਨ, – ਮਹਾਰਾਸ਼ਟਰ ਦੇ ਅਮਰਾਵਤੀ ਲੋਕ ਸਭਾ ਹਲਕੇ ਵਿੱਚੋਂ ਆਜ਼ਾਦ ਚੁਣੀ ਗਈ ਨਵਨੀਤ ਕੌਰ ਰਾਣਾ ਦੀ ਪਾਰਲੀਮੈਂਟ ਮੈਂਬਰੀ ਉੱਤੇ ਖ਼ਤਰਾ ਖੜਾ ਹੋ ਗਿਆ ਹੈ। ਉਨ੍ਹਾਂ ਦਾ ਜਾਤੀ ਸਰਟੀਫਿਕੇਟ ਰੱਦ ਕਰਕੇ ਬਾਂਬੇ ਹਾਈ ਕੋਰਟ ਨੇ ਉਨ੍ਹਾਂ ਉੱਤੇ ਦੋ ਲੱਖ ਰੁਪਏ ਜੁਰਮਾਨਾ ਲਾ ਦਿੱਤਾ ਹੈ ਅਤੇ ਕਿਉਂਕਿ ਇਸੇ ਸਰਟੀਫਿਕੇਟ ਦੇ ਆਧਾਰ ਉੱਤੇ ਉਨ੍ਹਾਂ ਨੇ ਲੋਕ ਸਭਾ ਚੋਣ ਲੜੀ ਸੀ, ਇਸ ਲਈ ਉਨ੍ਹਾਂ ਦੀ ਚੋਣ ਰੱਦ ਹੋਣ ਦਾ ਖ਼ਤਰਾ ਵੀ ਬਣ ਗਿਆ ਹੈ।
ਵਰਨਣ ਯੋਗ ਹੈ ਕਿ ਸ਼ਿਵ ਸੈਨਾ ਦੇ ਸਾਬਕਾ ਪਾਰਲੀਮੈਂਟ ਮੈਂਬਰ ਆਨੰਦਰਾਓ ਅਡਸੁਲ ਨੇ ਨਵਨੀਤ ਕੌਰ ਰਾਣਾ ਦੇ ਖ਼ਿਲਾਫ਼ ਬਾਂਬੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਉਨ੍ਹਾਂ ਦਾ ਜਾਤੀ ਸਰਟੀਫਿਕੇਟ ਨਕਲੀ ਕਿਹਾ ਸੀ।ਲੋਕ ਸਭਾ ਚੋਣ ਸਮੇਂ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਇਹ ਜਾਤੀ ਸਰਟੀਫਿਕੇਟ ਅੱਜ ਮੰਗਲਵਾਰ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਨਵਨੀਤ ਕੌਰ ਛੇ ਹਫ਼ਤਿਆਂ ਦੇ ਅੰਦਰ ਆਪਣੇ ਸਾਰੇ ਸਰਟੀਫਿਕੇਟ ਤੇ ਦੋ ਲੱਖ ਰੁਪਏ ਕੋਰਟਵਿੱਚ ਜਮ੍ਹਾਂ ਕਰਵਾਵੇ।ਅਦਾਲਤ ਦੇ ਇਸ ਫ਼ੈਸਲੇ ਕਾਰਨ ਉਨ੍ਹਾਂ ਦੀ ਲੋਕ ਸਭਾ ਮੈਂਬਰੀ ਖੁੱਸਣ ਦਾ ਵੀ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਬਾਰੇ ਹਾਲ ਦੀ ਘੜੀ ਕੋਰਟ ਨੇ ਕੋਈ ਟਿਪਣੀ ਨਹੀਂ ਕੀਤੀ।
ਨਵਨੀਤ ਕੌਰ ਰਾਣਾ ਸਾਲ 2014ਵਿੱਚ ਸਿਆਸਤ ਵਿੱਚ ਆਈ ਤੇ ਅਮਰਾਵਤੀ ਤੋਂ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੀ ਟਿਕਟ ਉੱਤੇ ਵਿਧਾਨ ਸਭਾ ਚੋਣ ਲੜੀ ਸੀ, ਪਰ ਉਦੋਂ ਉਨ੍ਹਾਂ ਦੀ ਹਾਰ ਹੋਈ ਸੀ। ਸਾਲ 2019ਵਿੱਚ ਉਹ ਐੱਨਸੀ ਪੀ ਦੇ ਬਾਹਰੋਂ ਮਿਲੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਪਾਰਲੀਮੈਂਟ ਚੋਣ ਲੜੀ ਅਤੇ ਜਿੱਤ ਗਈ ਸੀ।ਅਮਰਾਵਤੀ ਲੋਕ ਸਭਾ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ ਅਤੇ ਏਥੋਂ ਚੋਣ ਲੜਨ ਲਈ ਨਵਨੀਤ ਕੌਰ ਨੇ ਆਪਣੇ ਪਿਤਾ ਹਰਿਭਜਨ ਸਿੰਘ ਕੁੰਡਲੇਸ ਦੇ ਤਿੰਨ ਸਕੂਲ ਸਰਟੀਫਿਕੇਟ ਪੇਸ਼ ਕੀਤੇ ਸਨ।ਸਿ਼ਵ ਸੈਨਾ ਦੇ ਆਗੂ ਆਨੰਦ ਰਾਓ ਅਡਸੁਲ ਨੇ ਇਨ੍ਹਾਂ ਸਰਟੀਫਿਕੇਟਾਂ ਦੇ ਫਰਜ਼ੀ ਹੋਣ ਦਾ ਦੋਸ਼ ਲਾਇਆ ਸੀ।
ਨਵਨੀਤ ਕੌਰ ਰਾਣਾ ਸਿਆਸਤਵਿੱਚ ਆਉਣ ਤੋਂ ਪਹਿਲਾਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਕੰਨੜ ਫਿਲਮ ‘ਦਰਸ਼ਨ’ ਤੋਂ ਕਰੀਅਰ ਸ਼ੁਰੂ ਕੀਤਾ ਤੇ ਕਈ ਤੇਲਗੂ ਫਿਲਮਾਂ ਵਿੱਚ ਆ ਚੁੱਕੀ ਹੈ। ਉਨ੍ਹਾਂ ਦੇ ਪਤੀ ਰਵੀ ਰਾਣਾ ਵੀ ਸਿਆਸਤ ਵਿੱਚ ਹਨ ਤੇ ਅਮਰਾਵਤੀ ਦੀ ਵਡਨੇਰਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਹੈ।ਪਾਰਲੀਮੈਂਟ ਦੇ ਪਿਛਲੇ ਸੈਸ਼ਨ ਦੌਰਾਨ ਸ਼ਿਵਸੈਨਾ ਮੈਂਬਰ ਅਰਵਿੰਦ ਸਾਵੰਤ ਨਾਲ ਨਵਨੀਤ ਕੌਰ ਦਾ ਵਿਵਾਦ ਕਾਫ਼ੀ ਚਰਚਾ ਵਿੱਚ ਰਿਹਾ ਸੀ।

Read More Latest Politics News

ਰਾਜਨੀਤੀ

ਨੇਪਾਲੀ ਪ੍ਰਧਾਨ ਮੰਤਰੀ ਓਲੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

Published

on

oli pm nepal

ਕਾਠਮੰਡੂ, 13 ਜੂਨ – ਨੇਪਾਲ ਵਿੱਚ ਸਿਆਸੀ ਗੜਬੜ ਦੌਰਾਨ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇੱਕ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਬਾਗਮਤੀ ਹਲਕੇ ਦੇ ਵਿਧਾਇਕ ਨਰੋਤਮ ਵੈਦ ਨੇ ਕੈਬਨਿਟ ਦੇ ਤਾਜ਼ਾ ਵਾਧੇ ਤੇ ਸੰਵਿਧਾਨਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਵਿੱਚ ਓਲੀ ਸੱਤਾ ਵਿੱਚ ਬਣੇ ਰਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇ ਅਸੀਂ ਉਨ੍ਹਾਂ ਨੁੂੰ ਛੱਡ ਦਿੱਤਾ ਤਾਂ ਦੇਸ਼ ਦਾ ਪਤਨ ਹੋ ਜਾਏਗਾ।ਵੈਦ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕੋਈ ਤਿਆਰ ਨਹੀਂ ਤਾਂ ਉਹ ਇਹ ਕੰਮ ਕਰਨਗੇ। ਬਾਗਮਤੀ ਸੂਬਾਈ ਵਿਧਾਨ ਸਭਾ ਵਿੱਚ ਵਿਧਾਇਕ ਦੇ ਬਿਆਨ ਉੱਤੇ ਪਾਰਟੀ ਦੇ ਨਾਲ ਸੀ ਪੀ ਐਨ-ਯੂ ਐਮ ਐਲ (ਕੇ ਪੀ ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਤਿੱਖੀ ਆਲੋਚਨਾ ਕੀਤੀ ਹੈ।ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ਉੱਤੇ ਹੋ ਜਾਂ ਪਾਰਲੀਮੈਂਟ ਵਿੱਚ, ਕਿਸੇ ਨੂੰ ਵੀ ਆਪਾ ਨਹੀਂ ਗਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਏਗੀ।

Read More Latest Politics News

Continue Reading

ਰਾਜਨੀਤੀ

ਬਸਪਾ ਤੋਂ ਬਾਅਦ ਅਕਾਲੀ ਦਲ ਦਾ ਗੱਠਜੋੜ ਖੱਬੇ ਪੱਖੀ ਧਿਰਾਂ ਨਾਲ ਵੀ ਹੋ ਸਕਦੈ

Published

on

Sukhvir-Singh-Badal

ਅਕਾਲੀ ਦਲ ਅਤੇ ਸੀ ਪੀ ਆਈ ਦੇ ਆਗੂਆਂ ਵੱਲੋਂ ਪੁਸ਼ਟੀ
ਬਠਿੰਡਾ, 13 ਜੂਨ – ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਬਸਪਾ ਨਾਲ ਸਿਰੇ ਚੜ੍ਹਨ ਪਿੱਛੋਂ ਅਗਲੀ ਮੰਜ਼ਿਲ ਖੱਬੇ ਪੱਖੀ ਧਿਰਾਂ ਨਾਲ ਸਮਝੌਤੇ ਦੀ ਹੈ। ਇਸ ਦਾ ਸੰਕੇਤ ਅਕਾਲੀ ਦਲ ਦੇ ਅਤੇ ਸੀ ਪੀ ਆਈ ਦੇ ਆਗੂ ਦੇ ਚੁੱਕੇ ਹਨ ਕਿ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਸਿਰੇ ਚੜ੍ਹਨ ਦੀ ਆਸ ਹੈ।
ਵਰਨਣ ਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਉਸ ਦਾ ਘਾਟਾ ਪੂਰਾ ਕਰਨ ਵਾਸਤੇ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬ ਵਿੱਚ ਥੋੜ੍ਹੀ-ਬਹੁਤ ਹੋਂਦ ਰੱਖਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਇਸ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਨੇ ਬਸਪਾ ਨਾਲ ਗੱਠਜੋੜ ਕਰ ਲਿਆ ਹੈ, ਜਿਹੜਾ ਅਕਾਲੀ ਦਲ ਲਈ ਇਸ ਵਾਰੀ ਦਾ ਸਭ ਤੋਂ ਵੱਡਾ ਗੱਠਜੋੜ ਮੰਨਿਆ ਜਾ ਰਿਹਾ ਹੈ। ਇਸ ਦੇ ਬਾਅਦ ਅਕਾਲੀ ਦਲ ਦਾ ਅਗਲਾ ਨਿਸ਼ਾਨਾ ਖੱਬੇ ਪੱਖੀ ਪਾਰਟੀਆਂ ਹਨ, ਜਿਸ ਦਾ ਪ੍ਰਗਟਾਵਾ ਹੋਣ ਲੱਗ ਪਿਆ ਹੈ। ਬਸਪਾ ਨਾਲ ਗੱਠਜੋੜ ਕਰਨ ਦੇ ਵਕਤ ਇੱਕ ਵੱਡੇ ਅਕਾਲੀ ਆਗੂ ਨੇ ਕਹਿ ਦਿੱਤਾ ਕਿ ਪਾਰਟੀ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ, ਸੀ ਪੀ ਐਮ ਆਦਿ ਸਭ ਨਾਲ ਗੱਠਜੋੜ ਕਰਨ ਲਈ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ, ਜਿਸ ਦੇ ਚੰਗੇ ਸਿੱਟੇ ਨਿਕਲਣ ਦੀ ਆਸ ਹੈ।
ਦੂਸਰੇ ਪਾਸੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਵੀ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੇਪਾਰਟੀ ਦਾ ਧਿਆਨ ਕਿਸਾਨ ਅੰਦੋਲਨ ਵੱਲ ਹੈ। ਸੀ ਪੀ ਆਈ ਦਾ ਗੱਠਜੋੜ ਜ਼ਿਆਦਾਤਰ ਕਾਂਗਰਸ ਨਾਲ ਰਿਹਾ ਹੈ, ਕੀ ਇਸ ਵਾਰ ਕਾਂਗਰਸ ਨਾਲ ਹੋ ਸਕਦਾ ਹੈ, ਇਸ ਬਾਰੇ ਅਰਸ਼ੀ ਦਾ ਕਹਿਣਾ ਸੀ ਕਿ ਅਕਾਲੀ ਦਲ ਨਾਲ ਵੀ ਹੋ ਸਕਦਾ ਹੈ, ਪਰ ਇਸ ਬਾਰੇ ਹਾਲੇ ਵਿਚਾਰ ਨਹੀਂ ਕੀਤਾ ਗਿਆ। ਪਾਰਟੀ ਹਾਈਕਮਾਂਡ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਲੋੜੀਂਦੇ ਐਲਾਨ ਕਰੇਗੀ।

Read More Latest Politics News

Continue Reading

ਰਾਜਨੀਤੀ

ਫੂਲਕਾ ਵੱਲੋਂ ਨਵਜੋਤ ਸਿੱਧੂ ਨੂੰ ਚਿੱਠੀ, ਰੇਤ ਮਾਫੀਆ ਵਾਲੀ ਰਿਪੋਰਟ ਜਨਤਕ ਕਰਨ ਨੂੰ ਕਿਹਾ

Published

on

HS phoolka

ਲੁਧਿਆਣਾ, 12 ਜੂਨ, – ਸੀਨੀਅਰ ਐਡਵੋਕੇਟ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਰੇਤ ਮਾਫੀਆ ਬਾਰੇ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਸਿੱਧੂ ਨੇ ਰੇਤ ਮਾਫੀਏ ਉੱਤੇ ਨਕੇਲ ਕੱਸਣ ਲਈ ਸਰਕਾਰ ਵੱਲੋਂ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੰਮ ਕਰਨ ਦਾ ਤਰੀਕਾ ਦੇਖਣ ਲਈ ਇਹੋ ਜਿਹੀ ਕਾਰਪੋਰੇਸ਼ਨ ਚਲਾ ਕੇ ਰੇਤ ਮਾਈਨਿੰਗ ਕਰਵਾ ਰਹੇ ਰਾਜਾਂ ਦਾ ਉਨ੍ਹਾਂ ਨੇ ਦੌਰਾ ਕੀਤਾ ਸੀਤੇ ਇਸ ਸਮੇਂ ਕੀਤੀ ਗਈ ਤੇਲੰਗਾਨਾ ਫੇਰੀ ਨੇ ਉਸ ਵਕਤ ਮੀਡੀਆ ਦਾ ਬਹੁਤ ਜਿ਼ਆਦਾ ਧਿਆਨ ਖਿੱਚਿਆ ਸੀ।
ਐੱਚ ਐੱਸ ਫੂਲਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਮਿਆਦ ਮੁੱਕ ਜਾਣਵਾਲੀ ਹੈ, ਪਰ ਉਸ ਰਿਪੋਰਟ ਉੱਤੇ ਅੱਜ ਤਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਿੱਧੂ ਨੂੰ ਕਿਹਾ, ‘ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਰਿਪੋਰਟ ਜਨਤਕ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਤੁਹਾਡੇ ਕੰਮ ਦਾ ਪਤਾ ਲੱਗੇ ਕਿ ਰੇਤ ਮਾਫੀਆ ਦੀ ਨਕੇਲ ਕੱਸਣ ਲਈ ਤੁਸੀਂ ਕਿਸ ਤਰਾਂ ਦੇ ਸੁਝਾਅ ਅਤੇ ਤਰਤੀਬ ਬਣਾਈ ਸੀ।’ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਦੀ ਨਕੇਲ ਕੱਸਣ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਇਹ ਹੈ ਕਿ ਕਾਂਗਰਸ ਸਰਕਾਰ ਆਉਣ ਮਗਰੋਂ ਰੇਤ ਮਾਫੀਆਂ ਇਨ੍ਹਾਂ ਸਵਾ ਚਾਰ ਸਾਲਾਂ ਵਿੱਚ ਹੋਰ ਵੀ ਵੱਧ ਪ੍ਰਫੁਲਿਤ ਹੋਇਆ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca