Ludhiana police seize drugs worth Rs 6.5 crore from Jaipur
Connect with us [email protected]

ਪੰਜਾਬੀ ਖ਼ਬਰਾਂ

ਲੁਧਿਆਣਾ ਪੁਲਸ ਨੇ ਜੈਪੁਰ ਵਿੱਚੋਂ 6.5 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਜਾ ਫੜੀਆਂ

Published

on

drugs jaipur
  • 15 ਦਿਨਾਂ ਵਿੱਚ ਦੂਸਰੀ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ
    ਜੈਪੁਰ, 28 ਅਕਤੂਬਰ – ਪੰਜਾਬ ਦੇ ਲੁਧਿਆਣਾ ਕਮਿਸ਼ਨਰੇਟ ਦੀ ਪੁਲਸ ਨੇ ਜੈਪੁਰ ਵਿੱਚ ਆ ਕੇ ਵੱਡੀ ਕਾਰਵਾਈ ਕਰਦੇ ਹੋਏ ਇਥੋਂ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਫੜੀ ਹੈ। ਬਰਾਮਦ ਦਵਾਈਆਂ ਦੀ ਕੀਮਤ ਸਾਢੇ ਛੇ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਸ ਨੇ ਕਰੀਬ ਚਾਰ ਕਰੋੜ ਰੁਪਏ ਕੀਮਤ ਦੀਆਂ ਗਰਭਪਾਤ ਦੇ ਕੰਮ ਆਉਣ ਵਾਲੀਆਂ ਐਮ ਟੀ ਪੀ ਕਿੱਟਾਂ ਵੀ ਬਰਾਮਦ ਕੀਤੀਆਂ ਹਨ।
    ਪਤਾ ਲੱਗਾ ਹੈ ਕਿ ਪੰਜਾਬ ਪੁਲਸ ਨੇ ਜੈਪੁਰ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਦੋਸ਼ੀ ਪ੍ਰੇਮ ਪ੍ਰਕਾਸ਼ ਦੇ ਟਿਕਾਣੇ ‘ਤੇ ਤਲਾਸ਼ੀ ਮੁਹਿੰਮ ਚਲਾਈ । ਲੁਧਿਆਣਾ ਪੁਲਸ ਦੀ 15 ਮੈਂਬਰੀ ਟੀਮ ਨੇ ਜੈਪੁਰ ਵਿੱਚ ਕਰਣੀ ਵਿਹਾਰ ਥਾਣਾ ਇਲਾਕੇ ਦੇ ਮਯੂਰ ਵਿਹਾਰ ਵਿੱਚ ਇਹ ਕਾਰਵਾਈ ਕੀਤੀ, ਜਿੱਥੇ ਇੱਕ ਮਕਾਨ ਦੇ ਬੇਸਮੈਂਟ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਸੀ। ਇਸ ਦੌਰਾਨ ਲੁਧਿਆਣਾ ਦੀ ਪੁਲਸ ਨੇ ਮੌਕੇ ਤੋਂ 10 ਲੱਖ ਤੋਂ ਵੱਧ ਅਲਪ੍ਰਾਜੋਲਮ ਟੈਬਲੇਟ, 80 ਹਜ਼ਾਰ ਤੋਂ ਵੱਧ ਕੋਡੀਨ ਸਿਰਪ ਅਤੇ 16 ਹਜ਼ਾਰ ਟ੍ਰਾਮਾਡਾਲ ਦੇ ਇੰਜੈਕਸ਼ਨ ਬਰਾਮਦ ਕੀਤੇ ਹਨ। ਇਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਕਰੀਬ 6.5 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਇਹ ਦਵਾਈਆਂ ਐਨ ਡੀ ਪੀ ਐਸ ਐਕਟ ਹੇਠ ਫੜੀਆਂ ਗਈਆਂ ਹਨ। ਇਸ ਦੇ ਨਾਲ ਪੁਲਸ ਨੇ ਮੌਕੇ ਤੋਂ ਵੱਡੀ ਗਿਣਤੀ ਵਿੱਚ ਗਰਭਪਾਤ ਦੇ ਕੰਮ ਆਉਣ ਵਾਲੀਆਂ ਐਮ ਟੀ ਪੀ ਕਿੱਟਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਨੂੰ ਡਰੱਗ ਐਂਡ ਕਾਸਮੈਟਿਕ ਐਕਟ ਹੇਠ ਜ਼ਬਤ ਕੀਤਾ ਗਿਆ ਹੈ। ਪੰਜਾਬ ਪੁਲਸ ਦੀ ਇਸ ਕਾਰਵਾਈ ਨਾਲ ਰਾਜਸਥਾਨ ਪੁਲਸ ‘ਤੇ ਵੀ ਸਵਾਲ ਖੜੇ ਹੋ ਗਏ ਹਨ। ਵਰਨਣ ਯੋਗ ਹੈ ਕਿ ਪੰਜਾਬ ਪੁਲਸ ਨੇ ਮਸਾਂ 15 ਦਿਨਾਂ ਵਿੱਚ ਇਥੇ ਦੂਸਰੀ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸ੍ਰੀਗੰਗਾਨਗਰ ਅਤੇ ਹਨੂਮਾਨਗੜ੍ਹ ਇਲਾਕਿਆਂ ਵਿੱਚ ਕਈ ਵਾਰ ਨਸ਼ੀਲੀਆਂ ਦਵਾਈਆਂ ਦੀ ਖੇਪ ਫੜੀ ਗਈ ਹੈ।

ਪੰਜਾਬੀ ਖ਼ਬਰਾਂ

ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿਚ ਨਾਈਟ ਕਰਫਿਊ ਫਿਰਲਾਗੂ ਕਰਨ ਦਾ ਐਲਾਨ

Published

on

corona punjab
  • ਕੇਂਦਰ ਸਰਕਾਰ ਨੇ ਕਿਹਾ: ਲਾਕਡਾਊਨ ਲਈ ਕੇਂਦਰ ਦੀ ਮਨਜ਼ੂਰੀ ਜ਼ਰੂਰੀ
    ਚੰਡੀਗੜ੍ਹ, 26 ਨਵੰਬਰ, – ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਰਾਜ ਵਿਚ ਦੋਬਾਰਾ ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ, ਜਿਹੜਾ ਇੱਕ ਦਸੰਬਰ ਤੋਂ 15 ਦਸੰਬਰ ਤਕ ਰਾਤ ਦੇ 10 ਵਜੇ ਤੋਂਸਵੇਰੇ 5 ਵਜੇ ਤਕ ਜਾਰੀ ਰਹੇਗਾ।ਇਹ ਫ਼ੈਸਲਾ ਬੁੱਧਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਵਿਡ ਰੀਵਿਊ ਮੀਟਿੰਗ ਵਿੱਚ ਲਿਆ ਹੈ, ਜਿਸ ਮੁਤਾਬਕ ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਰਾਤ 9.30 ਵਜੇ ਬੰਦ ਕਰਨੇ ਹੋਣਗੇ ਅਤੇ ਇਹ ਫੈਸਲਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
    ਅਸਲ ਵਿੱਚ ਰਾਜਧਾਨੀ ਦਿੱਲੀ ਅਤੇ ਇਸ ਨਾਲ ਜੁੜੇ ਐੱਨ ਸੀ ਆਰ (ਨੈਸ਼ਨਲ ਕੈਪੀਟਲ ਰੀਜਨ) ਵਿੱਚ ਗੰਭੀਰ ਹਾਲਤ ਅਤੇ ਪੰਜਾਬ ਵਿਚ ਕੋਰੋਨਾ ਦੀ ਦੂਜੀ ਲਹਿਰ ਆਉਣ ਦੇ ਸੱæਕ ਕਾਰਨ ਲਿਆ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਾਤ ਦਾ ਕਰਫਿਊ ਦੁਬਾਰਾ ਲਾਗੂ ਕਰਨ ਦੇ ਨਾਲ ਪੰਜਾਬ ਵਿਚ ਕਈ ਹੋਰ ਪਾਬੰਦੀਆਂ ਲਾਉਣ ਦੇ ਆਦੇਸ਼ ਵੀ ਦਿੱਤੇ ਹਨ। ਅਗਲੀ 1 ਦਸੰਬਰ ਤੋਂ ਮਾਸਕਨਾ ਪਹਿਨਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨਵਾਲੇ ਲੋਕਾਂ ਲਈ ਜੁਰਮਾਨਾ ਦੁੱਗਣਾ ਵੀ ਕਰ ਦਿੱਤਾ ਗਿਆ ਹੈ। ਬਿਮਾਰੀ ਵਿੱਚ ਵਾਧੇ ਨੂੰ ਵੇਖਦੇ ਹੋਏਪੰਜਾਬ ਦੇ ਨਿੱਜੀ ਹਸਪਤਾਲਾਂ ਵਿਚ ਲੋੜੀਂਦੇ ਬਿਸਤਰਿਆਂ ਦੀ ਗਿਣਤੀ ਆਦਿਬਾਰੇ ਮੁੱਖ ਮੰਤਰੀ ਨੇ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਸਾਰੇ ਵਿਭਾਗਾਂ ਦੇ ਤਾਲਮੇਲ ਲਈ ਕਿਹਾ ਹੈ ਤਾਂ ਜੋ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਦੀ ਦੇਖਭਾਲ ਲਈ ਉਤਸ਼ਾਹਤ ਕੀਤਾ ਜਾ ਸਕੇ।ਆਕਸੀਜਨ ਅਤੇ ਆਈਸੀ ਯੂ ਬਿਸਤਰਿਆਂ ਦੀ ਗਿਣਤੀ ਵਧਾਉਣ ਦੇ ਲਈ ਮੁੱਖ ਮੰਤਰੀ ਨੇ ਸਹੂਲਤਾਂ ਨਾਲ ਹਾਲੇ ਤੱਕ ਲੈਸ ਨਾ ਹੋਏ ਜ਼ਿਲ੍ਹਿਆਂ ਦੀ ਨਿਰੰਤਰ ਨਿਗਰਾਨੀ ਦੇ ਆਦੇਸ਼ ਦੇਣ ਦੇ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਸਪੈਸ਼ਲਿਸਟ, ਸੁਪਰ-ਸਪੈਸ਼ਲਿਸਟ, ਨਰਸਾਂ ਤੇ ਪੈਰਾ-ਮੈਡਿਕਸ ਦੀਆਂ ਐਮਰਜੈਂਸੀ ਨਿਯੁਕਤੀਆਂ ਲਈ ਵੀ ਕਿਹਾ ਹੈ। ਇਸ ਮੌਕੇ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਉਹ ਚੌਥੇ ਅਤੇ ਪੰਜਵੇਂ ਸਾਲ ਦੇ ਡਾਕਟਰੀ ਦੇਸਟੂਡੈਂਟਸ ਨੂੰ ਰਿਜ਼ਰਵ ਅਤੇ ਬੈਕ-ਅਪ ਵਜੋਂ ਤਿਆਰ ਕਰਨਦੇ ਬਾਰੇ ਵੀ ਸੋਚਣ।ਉਂਜ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ ਪਹਿਲਾਂ ਤੋਂਘਟ ਗਏ ਹਨ ਤੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਮਹਾਮਾਰੀ ਤੋਂ ਰਾਹਤ ਮਿਲਦੀ ਜਾਪਦੀ ਹੈ। ਅੱਜ ਤੱਕ ਪੰਜਾਬ ਵਿੱਚਕੋਰੋਨਾ ਦੇ ਕੁੱਲ 148435 ਕੇਸ ਹੋਏ ਹਨ, ਜਿਨ੍ਹਾਂ ਵਿੱਚੋਂ 4684 ਲੋਕਾਂ ਦੀ ਮੌਤ ਹੋ ਚੁੱਕੀ ਹੈ।
    ਓਧਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕੋਰੋਨਵਾਇਰਸ ਦੇ ਕੰਟੇਨਮੈਂਟ ਜ਼ੋਨ, ਨਿਗਰਾਨੀ ਅਤੇ ਸਾਵਧਾਨੀ ਲਈ ਨਵੇਂ ਨਿਰਦੇਸ਼ ਦਿੱਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਪਾਬੰਦੀ ਲਾਈ ਗਈ ਹੈ, ਉਥੇ ਸਖਤ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾਕਿ ਕੋਵਿਡ-19 ਦੀ ਸਥਿਤੀ ਦੇ ਮੁਲਾਂਕਣ ਕਰ ਕੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਿਰਫ ਵਰਜਿਤ ਖੇਤਰਾਂ ਵਿੱਚ ਰਾਤ ਦੇ ਕਰਫਿਊ ਦੀ ਸਥਾਨਕ ਪਾਬੰਦੀ ਲਾ ਸਕਦੇ ਹਨ, ਪਰ ਲਾਕਡਾਊਨ ਆਦਿ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।

Click Here Health News in Punjabi

Continue Reading

ਪੰਜਾਬੀ ਖ਼ਬਰਾਂ

ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਲਈ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਦੇ ਰਾਹੇ ਪਏ

Published

on

kisan realy to delhi
  • ਹਰਿਆਣਾ ਵਿੱਚ ਕਿਸਾਨਾਂ ਦੇ ਪਹਿਲੇ ਕਾਫ਼ਲੇ ਰੋਕੇ ਗਏ
    ਚੰਡੀਗੜ੍ਹ, 25 ਨਵੰਬਰ, – ਭਾਰਤ ਦੀ ਮੋਦੀ ਸਰਕਾਰ ਦੇ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵਲੋਂ ‘ਦਿੱਲੀ ਕੂਚ’ ਲਈ ਜਥੇ ਅੱਜ ਚੱਲ ਪਏ ਹਨ। ਇਸ ਦੌਰਾਨ ਹਰਿਆਣਾ ਵਿੱਚ ਕਿਸਾਨਾਂ ਦੇ ਪਹਿਲੇ ਕਾਫਲੇ ਨੂੰ ਓਥੋਂ ਦੀ ਪੁਲਸ ਨੇ ਰੋਕਣ ਦਾ ਯਤਨ ਕੀਤਾ ਤਾਂ ਉਹ ਇੱਕ ਥਾਂ ਬੈਰੀਅਰ ਤੋੜ ਕੇ ਨਿਕਲ ਗਏ, ਪਰ ਦੂਸਰੀ ਥਾਂ ਰੋਕ ਲਏ ਜਾਣ ਨਾਲ ਹਾਲਤ ਤਨਾਅ ਵਾਲੀ ਬਣੀ ਪਈ ਹੇ। ਪੰਜਾਬ ਵਿੱਚੋਂ ਵੀ ਲੱਖਾਂ ਕਿਸਾਨ ਦਿੱਲੀ ਨੂੰ ਚੱਲ ਪਏ ਹਨ।
    ਵਰਨਣ ਯੋਗ ਹੈ ਕਿ ਭਾਰਤ ਦੇ ਕਿਸਾਨ ਇਸ ਵਕਤ ਛੇ ਸੌ ਦੇ ਕਰੀਬ ਜਥੇਬੰਦੀਆਂ ਵਾਲੇ ਯੂਨਾਈਟਿਡ ਫਾਰਮਰਜ਼ ਫਰੰਟ, ਜਿਸ ਵਿੱਚ ਪੰਜਾਬ ਦੀਆਂ 33 ਜਥੇਬੰਦੀਆਂ ਵੀ ਸ਼ਾਮਲ ਹਨ, ਵੱਲੋਂ ਦਿੱਤੇ 26-27 ਨਵੰਬਰ ਦੇ ਦਿੱਲੀ ਰੋਸ ਵਾਲੇਸੱਦੇ ਉੱਤੇ ਅੱਜ ਦਿੱਲੀ ਨੂੰ ਤੁਰੇ ਹਨ।ਇਨ੍ਹਾਂ ਨੂੰ ਰੋਕਣ ਲਈ ਹਰਿਆਣਾ ਵਿੱਚੋਂ ਦਿੱਲੀ ਨੂੰ ਜਾਂਦੇ ਸਾਰੇ ਰਾਹਾਂ ਉੱਤੇ ਭਾਰੀ ਪੁਲਸ ਫੋਰਸ ਲਾਈ ਗਈ ਹੈ। ਕਿਸਾਨਾਂ ਦੇ ਦਿੱਲੀ ਪੜਾਅ ਲਈ ਰਾਸ਼ਨ ਲੈ ਕੇ ਜਾਂਦੇ ਟਰੱਕ ਵੀ ਰੋਕੇ ਗਏ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਿੱਥੇ ਰੋਕਿਆ ਗਿਆ, ਓਥੇ ਧਰਨਾ ਦੇ ਦੇਣਗੇ, ਪਰ ਅੱਜ ਹਰਿਆਣਾ ਦੇ ਅੰਬਾਲਾ ਅਤੇ ਹੋਰ ਥਾਂਈਂ ਰੋਹ ਵਿੱਚ ਆਏ ਕਿਸਾਨ ਜਥੇ ਆਪਣੇ ਟਰੈਕਟਰਾਂ ਨਾਲ ਪੁਲਸ ਦੀਆਂ ਰੋਕਾਂ ਤੋੜਦੇ ਹੋਏ ਨਿਕਲ ਗਏ। ਇਸ ਦੌਰਾਨ ਉਨ੍ਹਾਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਇਸ ਦੀ ਪ੍ਰਵਾਹ ਨਹੀਂ ਸੀ ਕੀਤੀ। ਫਿਰ ਵੀ ਉਨ੍ਹਾਂ ਨੂੰ ਅਗਲੇ ਨਾਕਿਆਂ ਉੱਤੇ ਰੋਕ ਲਿਆ ਗਿਆ।
    ਕਿਸਾਨਾਂ ਦੇ’ਦਿੱਲੀ ਚਲੋ’ ਪ੍ਰਦਰਸ਼ਨ ਵਿਰੁੱਧ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਗਲੇ ਤਿੰਨ ਦਿਨਾਂ ਵਿੱਚ ਦਿੱਲੀ-ਹਰਿਆਣਾ ਅਤੇ ਪੰਜਾਬ-ਹਰਿਆਣਾ ਵਾਲੇ ਸਾਰੇ ਬਾਰਡਰਾਂ ਉੱਤੇਸਖਤ ਕਾਰਵਾਈ ਦੀ ਚਿਤਾਵਨੀ ਦੇ ਰੱਖੀ ਹੈ। ਕਿਸਾਨਾਂ ਦੇ ਜਥਿਆਂ ਨੂੰ ਹਰਿਆਣਾ ਪੁਲਸ ਵਲੋਂ ਰੋਕਿਆ ਜਾ ਰਿਹਾ ਹੈ। ਮੁੱਖ ਮੰਤਰੀ ਖੱਟੜ ਦਾ ਕਹਿਣਾ ਹੈ ਕਿ ਕੇਂਦਰ ਅਤੇ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਲਈ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਕਾਨੂੰਨ-ਵਿਵਸਥਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
    ਇਸ ਦੌਰਾਨ ਮਾਲਵੇ ਤੋਂ ਖਬਰ ਮਿਲੀ ਹੈ ਕਿ ਕੇਂਦਰ ਸਰਕਾਰ ਖੇਤੀ ਕਨੂੰਨਾਂ ਦੇ ਵਿਰੁੱਧ ਪੰਜਾਬ ਦੇ ਲੱਖਾਂ ਕਿਸਾਨਾਂ ਨੇ ਵੱਖ-ਵੱਖ ਰਸਤਿਆਂ ਤੋਂ ਦਿੱਲੀ ਨੂੰ ਵਹੀਰਾਂ ਘੱਤ ਦਿੱਤੀਆਂ ਹਨ, ਪਰ ਅੱਗੇ ਹਰਿਆਣਾ ਸਰਕਾਰ ਵਲੋਂ ਇਨ੍ਹਾਂ ਨੂੰ ਰੋਕਣ ਲਈ ਸਾਰੀਆਂ ਅੰਤਰ-ਰਾਜੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਮੰਡੀ ਕਿੱਲਿਆਂਵਾਲੀ ਨਾਲ ਲੱਗਦੀ ਹਰਿਆਣਾ ਦੀ ਮੰਡੀ ਡੱਬਵਾਲੀ ਵਿਖੇ ਨੈਸ਼ਨਲ ਹਾਈਵੇ ਨੰਬਰ 9 ਉਪਰ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾ ਕੇ ਲੋਹੇ ਦੀ ਕੰਧਾਂ ਬਣਾਈਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਤੇ ਜਨਰਲ ਸਕੱਤਰ ਸ਼ਿਗਾਰਾ ਸਿੰਘ ਮਾਨ ਦੀ ਅਗਵਾਈ ਹੇਠ 9 ਜ਼ਿਲ੍ਹਿਆਂ ਦੇ ਇਕ ਲੱਖ ਕਿਸਾਨ ਬਠਿੰਡਾ ਵਾਲੇ ਪਾਸੇ ਤੋਂ ਡੂਮਵਾਲੀ ਬੈਰੀਅਰ ਤੋਂ ਹਰਿਆਣਾ ਵਿੱਚ ਦਾਖ਼ਲ ਹੋਣ ਦੇ ਯਤਨ ਕਰ ਰਹੇ ਹਨ, ਪਰ ਹਰਿਆਣਾ ਪੁਲਸ ਸਾਰੇ ਮੁੱਖ ਰਸਤੇ ਰੋਕੀ ਖੜੀ ਹੈ।

Click Here Latest Punjabi News Portal Online

Continue Reading

ਪੰਜਾਬੀ ਖ਼ਬਰਾਂ

ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ

Published

on

boris johnson

ਲੰਡਨ, 25 ਨਵੰਬਰ – ਇੰਗਲੈਂਡ ਦਾ ਦੂਜਾ ਲਾਕਡਾਊਨ ਅਗਲੇ ਹਫ਼ਤੇ ਖ਼ਤਮ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਲਾਕਡਾਊਨ ਹੋਵੇਗਾ, ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਸੰਬਰ ਤੋਂ ਬਾਅਦ ਤਿੰਨ ਟੀਅਰ ਸਿਸਟਮ ਫਿਰ ਲਾਗੂ ਹੋ ਜਾਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਕਿ ਯੂ ਕੇ ਸਰਕਾਰ ਵੱਲੋਂ ਕ੍ਰਿਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।ਟੀਅਰ ਇੱਕ ਦੌਰਾਨ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿੱਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਤੇ ਲਾਈਵ ਸਮਾਗਮਾਂ ਸਬੰਧੀ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿੱਚ 1000 ਤੱਕ ਲੋਕ ਇਕੱਤਰ ਹੋ ਸਕਣਗੇ। ਟੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ ‘ਤੇ ਪਾਬੰਦੀ, ਪਰ ਬਾਹਰ 6 ਲੋਕ ਮਿਲ ਸਕਣਗੇ, ਸਿਰਫ਼ ਭੋਜਣ ਪਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਠੇ ਹੋ ਸਕਣਗੇ। ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ। ਟੀਅਰ ਤਿੰਨ ਵਾਲੇ ਇਲਾਕਿਆਂ ਵਿੱਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ ‘ਤੇ ਪਾਬੰਦੀ ਹੋਵੇਗੀ, ਵਿਆਹਾਂ ਅਤੇ ਲਾਈਵ ਸਮਾਗਮਾਂ ‘ਤੇ ਪਾਬੰਦੀ ਹੋਵੇਗੀ।ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ ‘ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜ਼ਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ।

Click Here To Read Punjabi newspaper

Continue Reading

ਰੁਝਾਨ