Decision due to corona: Lord Jagannath's rath yatra will not start
Connect with us [email protected]

ਪੰਜਾਬੀ ਖ਼ਬਰਾਂ

ਕੋਰੋਨਾ ਦੇ ਕਾਰਨ ਫੈਸਲਾ:ਰਾਂਚੀ ਵਿੱਚ ਇਸ ਸਾਲ ਵੀ ਪ੍ਰਭੂ ਜਗਨਨਾਥ ਦੀ ਰੱਥ ਯਾਤਰਾ ਨਹੀਂ ਨਿਕਲੇਗੀ

Published

on

Lord Jagannath

ਰਾਂਚੀ, 11 ਜੁਲਾਈ – ਰਾਂਚੀ ਵਿੱਚ ਇਸ ਸਾਲ ਵੀ ਕੋਰੋਨਾ ਕਾਰਨ ਪ੍ਰਭੂ ਜਗਨਨਾਥ ਦੀ ਰੱਥ ਯਾਤਰਾ ਨਹੀਂ ਨਿਕਲੇਗੀ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇਕਾਰਨ ਸਰਕਾਰ ਨੇ ਇਸ ਬਾਰੇ ਜਗਨਨਾਥਪੁਰੀ ਮੰਦਰ ਨਿਆਸ ਕਮੇਟੀ ਧੁਰਵਾ ਨੂੰ ਇਸ ਦੀ ਸਾਰੀ ਲੋੜੀਂਦੀ ਸੂਚਨਾ ਦੇ ਦਿੱਤੀ ਹੈ।
ਇਸ ਸਬੰਧ ਵਿੱਚ ਹੋਮ ਅਤੇ ਕੁਦਰਤੀ ਆਫਤ ਪ੍ਰਬੰਧਾਂ ਬਾਰੇ ਵਿਸ਼ੇਸ਼ ਕਾਰਜ ਅਧਿਕਾਰੀ ਅਤੇ ਡਿਪਟੀ ਸੈਕਟਰੀ ਸੁਸ਼ੀਲ ਕੁਮਾਰ ਨੇ ਟਰੱਸਟ ਦੇ ਕਾਰਜਕਾਰੀ ਮੁਖੀ ਰਾਮ ਕੁਮਾਰ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਰੱਥ ਯਾਤਰਾ ਕੱਢਣ ਦੀ ਅਰਜ਼ੀ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਰਾਮ ਕੁਮਾਰ ਕਟਾਰੀਆ ਨੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਰਾਂਚੀ ਵਿੱਚ ਰਥ ਯਾਤਰਾ ਕੱਢਣ ਦੀ ਮਨਜ਼ੂਰੀ ਮੰਗੀ ਸੀ। ਸੁਣਵਾਈ ਦੌਰਾਨ ਕੱਲ੍ਹ ਹਾਈ ਕੋਰਟ ਨੇ ਕਿਹਾ ਸੀ ਕਿ ਮੌਜੂਦਾ ਸਥਿਤੀ ਵਿੱਚ ਇਹ ਮਾਮਲਾ ਰਾਜ ਸਰਕਾਰ ਉੱਤੇ ਛੱਡਿਆ ਜਾਂਦਾ ਹੈ। ਜੇ ਸਰਕਾਰ ਮੰਦਰ ਕਮੇਟੀ ਸੇਵਕਾਂ ਨੂੰ ਯਾਤਰਾ ਕੱਢਣ ਦੀ ਮਨਜ਼ੂਰੀ ਦਿੰਦੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਸ਼ਰਤਾਂ ਦਾ ਲਾਜ਼ਮੀ ਪਾਲਣ ਕਰਨਾ ਹੋਵੇਗਾ ਅਤੇ ਕੋਈ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਇਸ ਦੇ ਬਾਅਦ ਜਗਨਨਾਥ ਮੰਦਰ ਦੇ ਪਹਿਲੇ ਸੇਵਕ ਨਵੀਨ ਨਾਥ ਸ਼ਾਹਦੇਵ ਨੇ ਦੱਸਿਆ ਕਿ ਕੋਰੋਨਾ ਕਾਰਨ ਇਸ ਵਾਰ ਵੀ ਰੱਥ ਯਾਤਰਾ ਕੱਢਣ ਦੀ ਮਨਜ਼ੂਰੀ ਨਹੀਂ ਮਿਲੀ, ਜਿਸ ਕਾਰਨ ਪਿਛਲੇ ਸਾਲ ਵਾਂਗ ਕੋਵਿਡ ਗਾਈਡਲਾਈਨਾਂ ਦਾ ਪਾਲਣ ਕਰਦੇ ਹੋਏ ਵਿਧੀ-ਵਿਧਾਨ ਅਪਣਾਇਆ ਜਾਏਗਾ। 12 ਜੁਲਾਈ ਨੂੰ ਭਗਵਾਨ ਜਗਨਨਾਥ, ਭਾਈ ਬਲਭਦਰ ਅਤੇ ਭੈਣ ਸੁਭੱਦਰਾ ਦੀ ਰੱਥ ਯਾਤਰਾ ਮਾਸੀਬਾੜੀ ਨਹੀਂ ਜਾਏਗੀ। ਭਗਵਾਨ ਨੂੰ ਮੰਦਰ ਦੇ ਬਾਹਰ ਵਿਰਾਜਮਾਨ ਕੀਤਾ ਜਾਏਗਾ। ਪੂਜਾ-ਅਰਚਨਾ ਪਿੱਛੋਂ 108 ਵਾਰ ਆਰਤੀ ਹੋਵੇਗੀ। ਫੁੱਲ-ਪ੍ਰਸਾਦ ਵੰਡਣ ਦੇ ਬਾਅਦ ਭਗਵਾਨ ਨੂੰ ਫਿਰ ਮੰਦਰ ਦੇ ਅੰਦਰ ਲਿਜਾਇਆ ਜਾਏਗਾ ਅਤੇ ਰਸਮ ਪੂਰੀ ਕੀਤੀ ਜਾਵੇਗੀ।

ਪੰਜਾਬੀ ਖ਼ਬਰਾਂ

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਰਿਹਾਇਸ਼ ਉੱਤੇ ਪੰਜਾਬ ਪੁਲਿਸ ਦਾ ਦੇਰ ਸ਼ਾਮ ਛਾਪਾ

Published

on

sumedh saini

ਵਿਜੀਲੈਂਸ ਨੇ ਨਵਾਂ ਕੇਸ ਦਰਜ ਕੀਤਾ
ਚੰਡੀਗੜ੍ਹ, 2 ਅਗਸਤ, – ਪੰਜਾਬ ਦੇ ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਸੋਮਵਾਰ ਦੇਰ ਸ਼ਾਮ ਇਕ ਵਾਰ ਫਿਰ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸਿੰਘ ਸੈਣੀ ਦੇ ਸੈਕਟਰ 20 ਵਾਲੇ ਘਰਛਾਪਾ ਮਾਰਿਆ, ਪਰ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਵਿਜੀਲੈਂਸ ਅੱਜ ਕਿਹੜੇ ਕੇਸ ਵਿਚ ਸਾਬਕਾ ਡੀ ਜੀ ਪੀਸੈਣੀ ਦੇ ਘਰਛਾਪਾ ਮਾਰਨ ਆਈ ਸੀ। ਵਿਜੀਲੈਂਸ ਅਧਿਕਾਰੀ ਵੀ ਇਸ ਬਾਰੇ ਗੱਲ ਨਹੀਂ ਕਰ ਰਹੇ ਸਨ।
ਅੱਜ ਦੀ ਪੰਜਾਬ ਵਿਜੀਲੈਂਸ ਦੀ ਇਸ ਕਾਰਵਾਈ ਮੌਕੇ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਉਸ ਘਰ ਪਹੁੰਚੇ, ਪਰ ਵਿਜੀਲੈਂਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਰਮਨਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ, ਕਿਉਂਕਿ ਇਹ ਨਿੱਜੀ ਜਾਇਦਾਦ ਹੈ ਤੇ ਉਹ ਵਿਜੀਲੈਂਸ ਹਿਰਾਸਤ ਵਿਚ ਨਹੀਂ ਹੈ। ਉਨ੍ਹਾਂ ਵਿਜੀਲੈਂਸ ਅਫਸਰਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜੋਕਾਰਵਾਈ ਕਰਨੀ ਹੈ, ਉਸਦੇ ਲਈ ਪਹਿਲਾਂ ਲੋਕਲ ਪੁਲਿਸ (ਚੰਡੀਗੜ੍ਹ ਯੂ ਟੀ ਪੁਲਿਸ) ਨੂੰ ਸੂਚਨਾ ਦਿਓ। ਵਿਜੀਲੈਂਸ ਅਫਸਰਾਂ ਨੇ ਸੁਮੇਧ ਸੈਣੀ ਦੇ ਵਕੀਲ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲਨਾ ਦੇਣ, ਵਿਜੀਲੈਂਸ ਟੀਮ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰ ਰਹੀ ਹੈ।
ਸਾਬਕਾ ਡੀ ਜੀ ਪੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਆਪਣੇ ਘਰ ਨਹੀਂ ਤੇ ਇਹਸੂਚਨਾ ਉਨ੍ਹਾਂ ਨੂੰ ਸੈਣੀ ਦੇ ਸੁਰੱਖਿਆ ਵਾਲਿਆਂ ਨੇ ਦਿੱਤੀ ਹੈ।ਉਨ੍ਹਾ ਕਿਹਾ ਕਿ ਕਿਉਂਕਿ ਉਹ ਸੁਮੇਧ ਸਿੰਘ ਸੈਣੀ ਵਾਲੇ ਕੇਸ ਲੜਦੇ ਹਨ ਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ, ਇਸ ਲਈ ਸੈਣੀ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਤੋਂ ਹੀ ਛਾਪੇ ਦਾ ਪਤਾ ਲੱਗਾ ਤਾਂ ਏਥੇ ਆਏ ਹਨ।
ਅੱਜ ਦੇਰ ਸ਼ਾਮ ਸਾਬਕਾ ਡੀ ਜੀ ਪੀਸੁਮੇਧ ਸਿੰਘ ਸੈਣੀ ਦੇ ਘਰ ਪਹੁੰਚੀ ਵਿਜੀਲੈਂਸ ਟੀਮ ਨੂੰ ਸੈਣੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਘਰ ਨਹੀਂ ਹਨ। ਸਿਵਲ ਵਰਦੀ ਵਿਚ ਆਏ ਵਿਜੀਲੈਂਸ ਅਧਿਕਾਰੀਆਂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਇਸ ਛਾਪੇ ਦਾ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਏਨਾ ਕਿਹਾ ਕਿ ਉਹ ਹਾਲੇ ਕੁਝ ਨਹੀਂ ਦੱਸ ਸਕਦੇ। ਦੇਰ ਰਾਤ ਤਕ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਦੇ ਅੰਦਰ ਹੀ ਮੌਜੂਦ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਇੱਕ ਹੋਰ ਇਤਹਾਸਕ ਪ੍ਰਾਪਤੀ:ਡਿਸਕਸ ਥ੍ਰੋਅ ਦੇ ਫਾਈਨਲ ਵਿੱਚ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਛੇਵਾਂ ਥਾਂ ਲਿਆ

Published

on

Kamalpreet Kaur

ਟੋਕੀਓ, 2 ਅਗਸਤ, – ਸੰਸਾਰ ਦੇ ਉਲੰਪਿਕ ਮੁਕਾਬਲੇ ਦੇਡਿਸਕਸ ਥ੍ਰੋਅ ਫਾਈਨਲ ਵਿੱਚ ਭਾਰਤ ਵੱਲੋਂ ਖੇਡ ਰਹੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਛੇਵੇਂ ਥਾਂ ਰਹੀ। ਉਹ ਮੈਡਲ ਜਿੱਤ ਕੇ ਇਤਿਹਾਸ ਰਚਣ ਤੋਂ ਖੁੰਝ ਵੀ ਗਈ ਤਾਂ ਏਥੋਂ ਤੱਕ ਪਹੁੰਚਣ ਵਾਲੀ ਪਹਿਲੀ ਪੰਜਾਬੀ ਖਿਡਾਰਨ ਵਜੋਂ ਇਤਹਾਸ ਬਣਾ ਦਿੱਤਾ ਹੈ।
ਅੱਜ ਏਥੇ ਟੋਕੀਓ ਉਲੰਪਿਕਸ ਵਿੱਚ ਡਿਸਕਸ ਥ੍ਰੋਅ ਦੇ ਫ਼ਾਈਨਲ ਵਿੱਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕਰ ਕੇ ਛੇਵੇਂ ਥਾਂ ਰਹੀ, ਪਰ ਦੂਸਰੇ ਰਾਊਂਡ ਵਿੱਚ ਫਾਊਲ ਕਰ ਬੈਠੀ। ਇਸ ਦੌਰਾਨ ਮੀਂਹ ਪੈਣ ਲੱਗ ਪਿਆ, ਜਿਸ ਨਾਲ ਕਈ ਖਿਡਾਰਨਾਂ ਪੈਰ ਤਿਲਕਣ ਨਾਲ ਡਿਸਕਸ ਥ੍ਰੋਅ ਨਹੀਂ ਕਰ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀ। ਮੀਂਹ ਦੇਖ ਕੇ ਮੁਕਾਬਲਾ ਰੋਕ ਦਿੱਤਾ ਗਿਆ।ਇਸ ਮੌਕੇ ਕਮਲਪ੍ਰੀਤ ਕੌਰ ਸੱਤਵੇਂ ਥਾਂ ਸੀ। ਮੀਂਹ ਹਟਣ ਪਿੱਛੋਂ ਸ਼ੁਰੂ ਹੋਏ ਮੁਕਾਬਲੇ ਦੇ ਤੀਜੇ ਰਾਊਂਡ ਵਿੱਚ ਕਮਲਪ੍ਰੀਤ ਨੇ 63.70 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਛੇਵੇਂ ਥਾਂ ਰਹੀ। ਚੌਥੇ ਰਾਊਂਡ ਵਿੱਚ ਕਮਲਪ੍ਰੀਤ ਫਾਊਲ ਕਰ ਬੈਠੀ। ਪੰਜਵੇਂ ਰਾਊਂਡ ਵਿੱਚਉਸ ਨੇ 61.37 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਅਤੇ ਛੇਵੇਂ ਥਾਂ ਰਹੀ। ਪਹਿਲੇ ਸਥਾਨ ਉੱਤੇ ਅਮਰੀਕਾ ਦੀ ਵੀ.ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਦੂਸਰੇ ਥਾਂ ਜਰਮਨੀ ਦੀ ਕੇ. ਪੁਡੇਨਜ਼ ਨੇ 66.86 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਤੀਸਰੇ ਥਾਂ ਰਹੀ ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ

Published

on

PV Sindhu won

ਟੋਕੀਓ, 1 ਅਗਸਤ, – ਭਾਰਤ ਦੀ ਮਹਿਲਾ ਬੈਡਮਿੰਟਨ ਸਟਾਰ ਪੀ ਵੀਸਿੰਧੂ ਨੇ ਟੋਕੀਓ ਉਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਜਿੱਤ ਲਿਆ।ਪੀ ਵੀ ਸਿੰਧੂ ਦਾ ਇਹ ਮੈਡਲ ਟੋਕੀਓ ਓਲੰਪਿਕ 2020 ਵਿੱਚ ਭਾਰਤ ਦਾਦੂਸਰਾ ਮੈਡਲ ਹੈ।
ਰੀਓ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਚੁੱਕੀ ਪੀ ਵੀ ਸਿੰਧੂ ਨੂੰ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੁ ਯਿੰਗ ਤੋਂ ਹਾਰ ਝੱਲਣੀ ਪਈ ਤੇ ਉਹ ਫਾਈਨਲ ਵਿੱਚ ਪੁੱਜਣ ਤੋਂ ਰਹਿ ਗਈ, ਪਰ ਕਾਂਸੀ ਤਗਮੇ ਦਾ ਮੁਕਾਬਲਾਜਿੱਤ ਕੇ ਉਸ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਦੂਸਰਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ ਹੈ।
ਨਿੱਜੀ ਤੌਰ ਉੱਤੇ ਵੀ ਓਲੰਪਿਕ ਵਿੱਚਪੀ ਵੀ ਸਿੰਧੂ ਦਾਇਹ ਦੂਸਰਾ ਮੈਡਲ ਹੈ। ਭਾਰਤ ਲਈ ਬੈਡਮਿੰਟਨ ਵਿੱਚ ਦੋ ਤਗਮੇ ਜਿੱਤਣ ਵਾਲੀ ਇਕੋ-ਇਕ ਮਹਿਲਾ ਖਿਡਾਰਨ ਬਣ ਕੇ ਉਸ ਨੇ ਇਤਿਹਾਸ ਰਚ ਦਿੱਤਾ। ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ। ਕਾਂਸੀ ਤਗਮੇ ਲਈ ਮੁਕਾਬਲੇ ਵਿੱਚ ਪੀ ਵੀ ਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ ਪਹਿਲੇ ਸੈੱਟ ਵਿੱਚ 21-13 ਨਾਲ ਹਰਾਇਆ ਅਤੇ ਫਿਰਦੂਸਰਾ ਸੈੱਟ ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਆਪਣੇ ਨਾਂ ਕਰ ਲਿਆ।
ਉਂਜ ਉਲੰਪਿਕ ਵਿੱਚ ਅੱਜ ਐਤਵਾਰ ਦੇ ਦਿਨ ਦੀ ਸ਼ੁਰੂਆਤ ਭਾਰਤ ਲਈ ਖਰਾਬ ਸੀ। ਭਾਰਤ ਦੇ ਸਟਾਰ ਬਾਕਸਰ ਸਤੀਸ਼ ਕੁਮਾਰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਜਾਣ ਨਾਲ ਭਾਰਤੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਸੀ। ਉਹ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਤੋਂ 0-5 ਤੋਂ ਹਾਰਗਿਆ ਸੀ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca