Looks like a real female first female robot anchor
Connect with us [email protected]

ਤਕਨੀਕ

ਅਸਲੀ ਔਰਤ ਵਰਗੀ ਦਿੱਸਦੀ ਹੈ ਪਹਿਲੀ ਫੀਮੇਲ ਰੋਬੋਟ ਐਂਕਰ

Published

on

first female robot anchor

ਸਿਓਲ, 25 ਨਵੰਬਰ – ਦੱਖਣੀ ਕੋਰੀਆ ਦੇ ਟੈਲੀਵਿਜ਼ਨ ਚੈਨਲ ਐਮ ਬੀ ਐਨ ਉੱਤੇ ਪਿਛਲੇ ਦਿਨੀਂ ਨਿਊਜ਼ ਐਂਕਰ ਦੀ ਜਗ੍ਹਾ ਇੱਕ ਰੋਬੋਟ ਨੇ ਲਈ ਅਤੇ ਇਹ ਰੋਬੋਟ ਇੰਨੀ ਜ਼ਿਆਦਾ ਅਸਲੀ ਸੀ ਕਿ ਜ਼ਿਆਦਾਤਰ ਲੋਕ ਇਹ ਪਛਾਣ ਹੀ ਨਾ ਸਕੇ ਕਿ ਚੈਨਲ ‘ਤੇ ਖਬਰਾਂ ਪੜ੍ਹਨ ਵਾਲੀ ਐਂਕਰ ਇਨਸਾਨ ਸੀ ਜਾਂ ਰੋਬੋਟ।
ਐਮ ਬੀ ਐਨ ਨੇ ਅਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਮਨੀ ਬ੍ਰੇਨ ਦੇ ਨਾਲ ਮਿਲ ਕੇ ਇਹ ਫੀਮੇਲ ਰੋਬੋਟ ਤਿਆਰ ਕੀਤੀ ਹੈ। ਰੋਬੋਟ ਹੂ-ਬ-ਹੂ ਚੈਨਲ ਦੀ ਨਿਊਜ਼ ਐਂਕਰ ਕਿਮ ਜੂ ਹਾ ਵਰਗੀ ਦਿੱਸਦੀ ਹੈ। ਰੋਬੋਟ ਦਾ ਨਾ ਸਿਰਫ ਚਿਹਰਾ ਅਤੇ ਆਵਾਜ਼ ਕਿਮ ਵਾਂਗੂ ਹੈ, ਬਲਕਿ ਉਸ ਦੇ ਐਕਸਪ੍ਰੈਸ਼ਨ ਵੀ ਕਿਮ ਨਾਲ ਮੇਲ ਖਾਂਦੇ ਹਨ।ਖਬਰਾਂ ਪੜ੍ਹਦੇ ਸਮੇਂ ਕਿਮ ਜੋ ਛੋਟੀਆਂ-ਛੋਟੀਆਂ ਚੀਜ਼ਾਂ ਕਰਦੀ ਹੈ, ਉਹ ਵੀ ਇਸ ਰੋਬੋਟ ਨੇ ਕਾਪੀ ਕੀਤੀਆਂ ਹਨ। ਪਿਛਲੇ ਦਿਨੀਂ ਜਦ ਚੈਨਲ ‘ਤੇ ਖਬਰਾਂ ਦਾ ਪ੍ਰਸਾਰਨ ਹੋਇਆ ਤਾਂ ਇਸ ਰੋਬੋਟ ਨੂੰ ਅਸਲੀ ਕਿਮ ਦੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਦੋਵਾਂ ਦੀ ਆਵਾਜ਼ ਦੀ ਤੁਲਨਾ ਕੀਤੀ ਜਾ ਸਕੇ ਅਤੇ ਤਦ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ।
ਰੋਬੋਟ ਐਂਕਰ ਨੇ ਦੱਸਿਆ, ਮੈਂ ਬਿਲਕੁਲ ਉਸ ਤਰ੍ਹਾਂ ਖਬਰਾਂ ਪੜ੍ਹ ਸਕਦੀ ਹਾਂ ਜਿਵੇਂ ਕਿਮ ਪੜ੍ਹਦੀ ਹੈ। ਮੈਨੂੰ ਕਿਮ ਦੇ ਵੀਡੀਓਜ਼ ਨੂੰ 10 ਘੰਟੇ ਤੱਕ ਚੰਗੀ ਤਰ੍ਹਾਂ ਦੇਖਣ ਦੇ ਬਾਅਦ ਬਣਾਇਆ ਗਿਆ ਹੈ ਤਾਂ ਕਿ ਮੈਂ ਨਾ ਸਿਰਫ ਉਸ ਦੀ ਆਵਾਜ਼ ਬਲਕਿ ਐਕਸਪ੍ਰੈਸ਼ਨ ਵੀ ਸਿੱਖ ਜਾਵਾਂ। ਜਿਸ ਤਰ੍ਹਾਂ ਉਹ ਗੱਲ ਕਰਦੀ ਹੈ, ਤੁਰਦੀ ਹੈ, ਲਿਪਸ ਹਿਲਾਉਂਦੀ ਹੈ ਤੇ ਹੋਰ ਸਭ ਹਰਕਤਾਂ ਕਰਦੀ ਹੈ ਅਤੇ ਮੈਨੂੰ ਤਿਆਰ ਕਰਨ ਵਾਲੇ ਇਸ ਕੰਮ ਵਿੱਚ ਸਫਲ ਰਹੇ ਹਨ। ਤਦ ਤੋਂ ਲੋਕ ਮੈਨੂੰ ਦੇਖ ਕੇ ਯਕੀਨ ਨਹੀਂ ਕਰ ਰਹੇ ਕਿ ਮੈਂ ਕਿਮ ਨਹੀਂ ਬਲਕਿ ਇੱਕ ਰੋਬੋਟ ਹਾਂ।
ਚੈਨਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਰੋਬੋਟ ਇਸ ਲਈ ਤਿਆਰ ਕੀਤਾ ਹੈ ਤਾਂ ਕਿ ਐਮਰਜੈਂਸੀ ਦੇ ਸਮੇਂ ਇਸ ਦੀ ਵਰਤੋਂਕੀਤੀ ਜਾ ਸਕੇ ਕਿਉਂਕਿ ਇਹ ਦਿਨ ਹੋਵੇ ਜਾਂ ਰਾਤ, ਕਦੇ ਵੀ ਕਿਸੇ ਵੀ ਸਮੇਂ ਮੌਜੂਦ ਹੋਵੇਗੀ। ਇਸ ਦੇ ਸਹਿਯੋਗ ਨਾਲ ਕੰਪਨੀ ਦੀ ਲੇਬਰ ਅਤੇ ਪ੍ਰੋਡਕਸ਼ਨ ਕਾਸਟ ਵਿੱਚ ਵੀ ਕਮੀ ਆਏਗੀ। ਸਿਓਲ ਦੀ ਇਵੁਹਾ ਵੂਮੈਨਸ ਯੂਨੀਵਰਸਿਟੀ ਦੇ ਸਕੂਲ ਆਫ ਕਮਿਊਨੀਕੇਸ਼ਨ ਐਂਡ ਮੀਡੀਆ ਦੇ ਪ੍ਰੋਫੈਸਰ ਯੋ ਸਿਉਂਗ ਚੁਲ ਕਹਿੰਦੇ ਹਨ, ਇਹ ਰੋਬੋਟ ਕਦੇ ਵੀ ਇਨਸਾਨੀ ਐਂਕਰਾਂ ਦੀ ਜਗ੍ਹਾ ਨਹੀਂ ਲੈ ਸਕਦੇ,ਕਿਉਂਕਿ ਇਹ ਲੋਕਾਂ ਦੇ ਨਾਲ ਭਾਵਨਾਤਮਕ ਤੌਰ ‘ਤੇ ਨਹੀਂ ਜੁੜ ਸਕਦੇ ਹਨ। ਇਹ ਮਸ਼ੀਨ ਹਨ ਅਤੇ ਮਸ਼ੀਨ ਹੀ ਰਹਿਣਗੇ।

Click Here To Read Trending tech news

ਤਕਨੀਕ

ਪ੍ਰਾਈਵੇਸੀ ਨੀਤੀ : ਵਾਟਸਐਪ ਦੇ ਦੂਹਰੇ ਮਾਪਦੰਡ ਫਿਕਰਮੰਦੀ ਦਾ ਵਿਸ਼ਾ

Published

on

whatsapp

ਨਵੀਂ ਦਿੱਲੀ, 26 ਜਨਵਰੀ – ਭਾਰਤ ਸਰਕਾਰ ਨੇ ਕੱਲ੍ਹ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਵਾਟਸਐਪ ਵੱਲੋਂ ਉਸ ਦੀ ਨਵੀਂ ਪ੍ਰਾਈਵੇਸੀ ਨੂੰ ਛੱਡਣ ਬਾਰੇ ਭਾਰਤੀ ਅਤੇ ਯੂਰਪੀ ਯੂਜ਼ਰਜ਼ ਨਾਲ ਵੱਖ-ਵੱਖ ਵਿਹਾਰ ਉਸ ਲਈ ਫਿਕਰਮੰਦੀ ਦਾ ਵਿਸ਼ਾ ਹੈ ਤੇ ਉਹ ਇਸ ਮਾਮਲੇ ਨੂੰ ਨੇੜਿਉਂ ਹੋ ਕੇ ਵਾਚ ਰਹੀ ਹੈ।
ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ ਕਿ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਵਾਟਸਐਪ ਤੇ ਭਾਰਤੀ ਯੂਜ਼ਰਜ਼ ਲਈ ‘ਇਕਪਾਸੜ ਤਰੀਕੇ ਨਾਲ ਪ੍ਰਾਈਵੇਸੀ ਨੀਤੀ ਵਿੱਚ ਬਦਲੀ ਕੀਤੀ ਜਾ ਰਹੀ ਹੈ। ਐਡੀਸ਼ਨਲ ਸਾਲੀਸਿਟਰ ਜਨਰਲ (ਏ ਐਸ ਜੀ) ਚੇਤਨ ਸ਼ਰਮਾ ਨੇ ਜਸਟਿਸ ਸੰਜੀਵ ਸਚਦੇਵ ਨੂੰ ਸਰਕਾਰ ਦੀ ਰਾਏ ਤੋਂ ਜਾਣੂ ਕਰਵਾਉਂਦਿਆਂ ਇਹ ਗੱਲ ਕਹੀ ਹੈ। ਹਾਈ ਕੋਰਟ ਫੇਸਬੁਕ ਦੀ ਮਾਲਕੀ ਵਾਲੇ ਵਾਟਸਐਪ ਵੱਲੋਂ ਲਿਆਂਦੀ ਪ੍ਰਾਈਵੇਸੀ ਨੀਤੀ ਖਿਲਾਫ ਇੱਕ ਵਕੀਲ ਵੱਲੋਂ ਦਾਇਰ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਏ ਐਸ ਜੀ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਵਾਟਸਐਪ ਵੱਲੋਂ ਭਾਰਤੀ ਯੂਜ਼ਰਜ਼ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਤੇ ਡੈਟਾ ਫੇਸਬੁਕ ਦੀਆਂ ਹੋਰ ਕੰਪਨੀਆਂ ਨਾਲ ਸਾਂਝਾ ਨਾ ਕਰਨ ਦਾ ਬਦਲ ਨਾ ਦੇ ਕੇ ਪੱਖਪਾਤੀ ਵਿਹਾਰ ਅਪਣਾਇਆ ਜਾ ਰਿਹਾ ਹੈ। ਹਾਈ ਕੋਰਟ ਵਿੱਚ ਕੇਸ ਦੀ ਅਗਲੀ ਸੁਣਵਾਈ ਪਹਿਲੀ ਮਾਰਚ ਨੂੰ ਕੀਤੀ ਜਾਵੇਗੀ।

Continue Reading

ਅੰਤਰਰਾਸ਼ਟਰੀ

ਕਈ ਦੇਸ਼ਾਂ ਨੇ ਭਾਰਤ ਦੇ ਬਣੇ ਤੇਜਸ ਜਹਾਜ਼ਾਂ `ਚ ਦਿਲਚਸਪੀ ਦਿਖਾਈ

Published

on

ਨਵੀਂ ਦਿੱਲੀ, 25 ਜਨਵਰੀ – ਭਾਰਤ ਵਿੱਚ ਬਣੇ ਹੋਏ ਦੇਸੀ ਹਲਕੇ ਜੰਗੀ ਜਹਾਜ਼ (ਐਲ ਸੀ ਏ) ਤੇਜਸ ਨੂੰ ਖਰੀਦਣ ਲਈ ਕਈ ਦੇਸ਼ਾਂ ਨੇ ਦਿਲਚਸਪੀ ਵਿਖਾਈ ਹੈ। ਅਗਲੇ ਕੁਝ ਸਾਲਾਂ ਵਿੱਚ ਵਿਦੇਸ਼ ਤੋਂ ਪਹਿਲਾ ਆਰਡਰ ਮਿਲਣ ਦੀ ਉਮੀਦ ਹੈ। ਇਹ ਗੱਲ ਤੇਜਸ ਜਹਾਜ਼ ਦਾ ਬਣਾਉਣ ਵਾਲੀ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ ਏ ਐਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਆਰ ਮਾਧਵਨ ਨੇ ਕਹੀ ਹੈ।
ਇੱਕ ਇੰਟਰਵਿਊ ਵਿੱਚ ਮਾਧਵਨ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ 48000 ਕਰੋੜ ਰੁਪਏ ਦੇ ਸੌਦੇ ਤਹਿਤ ਮਾਰਚ 2024 ਤੋਂ ਤੇਜਸ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਹਵਾਈ ਫੌਜ ਨੇ 83 ਤੇਜਸ ਜਹਾਜ਼ ਖਰੀਦੇ ਹਨ। ਉਨ੍ਹਾਂ ਕਿਹਾ ਕਿ ਕੁੱਲ ਜਹਾਜ਼ਾਂ ਦੀ ਸਪਲਾਈ ਤੱਕ ਹਵਾਈ ਫੌਜ ਨੂੰ ਹਰ ਸਾਲ 16 ਜਹਾਜ਼ ਦਿੱਤੇ ਜਾਣਗੇ। ਭਾਰਤੀ ਹਵਾਈ ਫੌਜ ਅਤੇ ਐਚ ਏ ਐਲ ਵਿਚਕਾਰ ਪੰਜ ਫਰਵਰੀ ਨੂੰ ਏਅਰੋ ਇੰਡੀਆ ਐਕਸੋ ਦੌਰਾਨ ਇਸ ਸੌਦੇ ਤੇ ਰਸਮੀ ਤੌਰਤੇ ਦਸਤਖਤ ਕੀਤੇ ਜਾਣਗੇ ਅਤੇ ਇਸ ਮੌਕੇ ਰਾਸ਼ਟਰਪਤੀ ਕੋਵਿੰਦ ਵੀ ਮੌਜੂਦ ਰਹਿਣਗੇ। ਮਾਧਵਨ ਨੇ ਕਿਹਾ ਕਿ ਚੀਨ ਦੇ ਜੇ ਐਫ 17 ਜੰਗੀ ਜਹਾਜ਼ ਦੇ ਮੁਕਾਬਲੇ ਤੇਜਸ ਮਾਰਕ-1ਏ ਦੇ ਪ੍ਰਦਰਸ਼ਨ ਦਾ ਪੱਧਰ ਵੱਧ ਚੰਗਾ ਹੈ। ਜੇ ਐਫ 17 ਦੀ ਤੁਲਨਾ ਵਿੱਚ ਤੇਜਸ ਦੀ ਤਕਨੀਕ ਚੰਗੀ ਹੈ, ਇਸ ਵਿੱਚ ਬਿਹਤਰ ਇੰਜਣ, ਰਾਡਾਰ ਪ੍ਰਣਾਲੀ ਅਤੇ ਇਲੈਕਟ੍ਰੋਨਿਕ ਵਾਰਫੇਅਰ ਸੂਟ ਵੀ ਹਨ। ਤੇਜਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਹਵਾ ਤੋਂ ਹਵਾ ਚ ਹੀ ਤੇਲ ਭਰਿਆ ਜਾ ਸਕਦਾ ਹੈ, ਜਦੋਂ ਕਿ ਚੀਨੀ ਜਹਾਜ਼ਚ ਇਹ ਸਹੂਲਤ ਨਹੀਂ ਹੈ। ਮਾਧਵਨ ਨੇ ਕਿਹਾ ਕਿ ਸ਼ੁਰੂ ਵਿੱਚ ਹਵਾਈ ਫੌਜ ਨੂੰ ਚਾਰ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਲ ਸੀ ਏ ਪਲਾਂਟ ਦਾ ਦੂਜਾ ਗੇੜ ਵੀ ਪੂਰਾ ਹੋ ਗਿਆ ਹੈ। ਹਰ ਸਾਲ 16 ਤੋਂ ਜ਼ਿਆਦਾ ਜਹਾਜ਼ਾਂ ਬਣਾਉਣ ਦੀ ਯੋਜਨਾ ਹੈ, ਤਾਂ ਕਿ ਵਿਦੇਸ਼ੀ ਆਰਡਰ ਮਿਲਣ `ਤੇ ਉਸ ਨੂੰ ਤੈਅ ਸਮੇਂ ਵਿੱਚ ਪੂਰਾ ਕੀਤਾ ਜਾ ਸਕੇ। ਇਸ ਮਹੀਨੇ ਦੀ 13 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਭਾਰਤੀ ਹਵਾਈ ਫੌਜ ਲਈ ਐਚ ਏ ਐਲ ਤੋਂ 73 ਤੇਜਸ ਮਾਰਕ-1ਏ ਜਹਾਜ਼ ਅਤੇ 10 ਐਲ ਸੀ ਏ ਤੇਜਸ ਮਾਰਕ-1 ਸਿਖਲਾਈ ਜਹਾਜ਼ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਸੀ।

Continue Reading

ਤਕਨੀਕ

ਭਾਰਤ ਦੇ 1115 ਬੰਨ੍ਹ ਕਰੋੜਾਂ ਲੋਕਾਂ ਦੇ ਲਈ ਵੱਡਾ ਖਤਰਾ ਬਣੇ

Published

on

ਨਿਊ ਯਾਰਕ, 24 ਜਨਵਰੀ – ਭਾਰਤ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਬਣੇ ਸੈਂਕੜੇ ਸਾਲ ਪੁਰਾਣੇ ਬੰਨ੍ਹ ਭਵਿੱਖ ਦੇ ਲਈ ਵੱਡਾ ਖਤਰਾ ਹਨ। ਭੂਚਾਲ ਜਾਂ ਹੋਰ ਕਿਸੇ ਅਣਹੋਣੀ ਦੀ ਸਥਿਤੀ ਵਿੱਚ ਇਹ ਕਰੋੜਾਂ ਲੋਕਾਂ ਦੇ ਜੀਵਨ ਤੇ ਖਤਰਾ ਬਣ ਸਕਦੇ ਹਨ। ਇਕੱਲੇ ਭਾਰਤ ਵਿੱਚ ਅਜਿਹੇ ਵੱਡੇ-ਛੋਟੇ ਬੰਨ੍ਹਾਂ ਦੀ ਗਿਣਤੀ 1115 ਹੈ। ਇਹ ਗੱਲ ਯੂ ਐਨ ਓ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕਹੀ ਗਈ ਹੈ। ਇਸ ਰਿਪੋਰਟ ਮੁਤਾਬਕ 2050 ਤੱਕ ਦੁਨੀਆ ਦੀ ਬਹੁਤੀ ਆਬਾਦੀ ਨਦੀਆਂ ਦੀ ਡਾਊਨ ਸਟਰੀਮ ਦੇ ਕਿਨਾਰਿਆਂਤੇ ਵੱਸੀ ਹੋਈ ਹੈ। ਇਸ ਕਾਰਨ ਪੁਰਾਣੇ ਬੰਨ੍ਹਾਂ ਤੋਂ ਉਨ੍ਹਾਂ ਨੂੰ ਭਾਰੀ ਖਤਰਾ ਹੈ। ‘ਏਜਿੰਗ ਵਾਟਰ ਇਨਫਰਾਸਟ੍ਰਕਚਰ-ਐਨ ਇਮਜ਼ਰਿੰਗ ਗਲੋਬਲ ਰਿਸਕਸਿਰਲੇਖ ਵਾਲੀ ਰਿਪੋਰਟ ਯੂ ਐਨ ਅਤੇ ਕੈਨੇਡਾ ਦੀ ਇੱਕ ਸੰਸਥਾ ਨੇ ਮਿਲ ਕੇ ਬਣਾਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ ਹਜ਼ਾਰਾਂ ਬੰਨ੍ਹ 2025 ਤੱਕ 50 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਹੋ ਜਾਣਗੇ। ਇਹ ਸਮਾਂ ਸੀਮਾ ਕਿਸੇ ਵੀ ਬੰਨ੍ਹ ਦੇ ਲਈ ਕਾਫੀ ਹੁੰਦੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਕੁੱਲ 58,700 ਬੰਨ੍ਹਾਂ ਵਿੱਚੋਂ ਬਹੁਤੇ 1930 ਤੋਂ 1970 ਵਿਚਾਲੇਬਣੇ ਸਨ। ਇਨ੍ਹਾਂ ਨੂੰ ਪੰਜਾਹ ਤੋਂ 100 ਸਾਲ ਲਈ ਬਣਾਇਆ ਗਿਆ ਸੀ। ਪੱਥਰਾਂ ਨਾਲ ਬਣਿਆ ਬੰਨ੍ਹ ਪੰਜਾਹ ਸਾਲ ਬਾਅਦ ਪੁਰਾਣਾ ਹੋ ਜਾਂਦਾ ਹੈ। ਇਸ ਲਈ ਦੁਨੀਆ ਦੇ ਹਜ਼ਾਰਾਂ ਬੰਨ੍ਹ ਇਸ ਸਮੇਂ ਖਤਰਨਾਕ ਸਥਿਤੀ ਵਿੱਚ ਹਨ, ਉਨ੍ਹਾਂ ਦੀਆਂ ਦੀਵਾਰਾਂ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਬਹੁਤੇ ਪੁਰਾਣੇ ਬੰਨ੍ਹਾਂ ਦੀ ਸਾਂਭ-ਸੰਭਾਲ ਦਾ ਖਰਚ, ਉਨ੍ਹਾਂ ਦੀ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਬਹੁਤ ਸਾਰੇ ਬੰਨ੍ਹ ਕਈ ਦਹਾਕੇ ਪਹਿਲਾਂ ਬਣਾਏ ਗਏ ਸਨ, ਅੱਜਕੱਲ੍ਹ ਬੰਨ੍ਹਾਂ ਦੇ ਆਸ-ਪਾਸ ਹੀ ਨਹੀਂ, ਉਨ੍ਹਾਂ ਦੀ ਡਾਊਨ ਸਟਰੀਮ ਵਿੱਚ ਨਦੀਆਂ ਦੇ ਕਿਨਾਰਿਆਂਤੇ ਵੱਡੀ ਆਬਾਦੀ ਵੱਸ ਗਈ ਹੈ। ਅਜਿਹੇ ਵਿੱਚ ਬੰਨ੍ਹ ਟੁੱਟਣ ਦੀ ਹਾਲਤ ਵਿੱਚ ਬਹੁਤ ਵੱਡੀ ਆਬਾਦੀ ਤਬਾਹੀ ਦੀ ਸ਼ਿਕਾਰ ਹੋ ਸਕਦੀ ਹੈ। ਰਿਪੋਰਟ ਵਿੱਚ ਇਹ ਗੱਲ ਭਾਰਤ, ਅਮਰੀਕਾ, ਫਰਾਂਸ, ਕੈਨੇਡਾ, ਜਾਪਾਨ, ਜਾਂਬੀਆ ਅਤੇ ਜਿੰਬਾਬਵੇ ਵਿੱਚ ਬਣੇ ਬੰਨ੍ਹਾਂ ਦਾ ਸਰਵੇ ਕਰਨ ਦੇ ਬਾਅਦ ਕਹੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca