Long overdue amendments to church laws, stricter rules against
Connect with us [email protected]

ਲੰਬੇ ਸਮੇਂ ਪਿੱਛੋਂ ਚਰਚ ਦੇ ਕਾਨੂੰਨਾਂ ਵਿੱਚ ਸੋਧ, ਸੈਕਸ ਸ਼ੋਸ਼ਣ ਦੇ ਵਿਰੁੱਧ ਨਿਯਮ ਸਖ਼ਤ

Published

on

amendments to church laws

ਵੈਟੀਕਨ ਸਿਟੀ, 1 ਜੂਨ, – ਸੰਸਾਰ ਭਰ ਦੇ ਈਸਾਈ ਧਰਮ ਦੇਪੋਪ ਫਰਾਂਸਿਸ ਨੇ ਲੰਬੇ ਸਮੇਂ ਦੇ ਬਾਅਦ ਕੈਥੋਲਿਕ ਚਰਚ ਦੇ ਕਾਨੂੰਨਾਂ ਵਿੱਚ ਸੋਧ ਕੀਤੀ ਅਤੇ ਨਵੀਆਂ ਸੋਧਾਂ ਵਿੱਚਸੈਕਸ ਸ਼ੋਸ਼ਣ ਦੇ ਕੇਸਾਂ ਵਿੱਚ ਸਖ਼ਤ ਵਿਵਸਥਾਵਾਂ ਕੀਤੀਆਂ ਹਨ। ਪਾਦਰੀਆਂ ਵੱਲੋਂ ਬਾਲਗਾਂ ਦੇ ਸੈਕਸ ਸ਼ੋਸ਼ਣ ਕੇਸਾਂ ਨੂੰ ਗੰਭੀਰ ਅਪਰਾਧ ਐਲਾਨ ਕੀਤਾ ਤੇ ਇਸ ਵਿੱਚ ਸਜ਼ਾ ਦੇ ਸਖ਼ਤ ਨਿਯਮ ਬਣਾਏ ਹਨ। ਇਸ ਤੋਂ ਇਲਾਵਾ ਹੋਰ ਕਈ ਕਾਨੂੰਨਾਂ ਵਿੱਚ ਵੀ ਸੋਧ ਕੀਤੀ ਗਈ ਹੈ।
ਵੈਟੀਕਨ ਤੋਂ ਦੁਨੀਆ ਭਰ ਦੇ 130 ਕਰੋੜ ਤੋਂ ਵੱਧ ਕੈਥੋਲਿਕ ਚਰਚ ਚਲਾਏ ਜਾਂਦੇ ਹਨ। ਇਨ੍ਹਾਂ ਨੂੰ ਚਲਾਉਣ ਲਈ ਕਾਨੂੰਨਾਂ ਵਿੱਚ ਸੋਧ ਲਈ ਪਿਛਲੇ 14 ਸਾਲ ਤੋਂ ਅਧਿਐਨ ਕੀਤਾ ਜਾ ਰਿਹਾ ਸੀ, ਜਿਸ ਪਿੱਛੋਂ ਸੋਧਾਂ ਤੇ ਉਨ੍ਹਾਂ ਵਿੱਚ ਨਵੀਆਂ ਵਿਵਸਥਾਵਾਂ ਨੂੰ ਮੰਗਲਵਾਰ ਜਾਰੀ ਕੀਤਾ ਗਿਆ ਹੈ। ਅਹਿਮ ਸੋਧ ਸੈਕਸ ਸ਼ੋਸ਼ਣ ਨਾਲ ਸਬੰਧਤ ਕੇਸਾਂਬਾਰੇ ਹੈ।ਇਸ ਵਿੱਚਅੱਗੇ ਤੋਂ ਪਾਦਰੀਆਂ ਖ਼ਿਲਾਫ਼ ਸਖ਼ਤ ਸਜ਼ਾਵਾਂ ਮਿਥ ਦਿੱਤੀਆਂ ਹਨ। ਨਵੀਂ ਸੋਧ ਵਿੱਚ ਚਰਚ ਤੇ ਉਸ ਨਾਲ ਜੁੜੇ ਸੰਸਥਾਨਾਂ ਦੇ ਮੁਲਾਜ਼ਮਾਂ ਨਾਲ ਪਾਦਰੀਆਂ ਵੱਲੋਂਸੈਕਸ ਸ਼ੋਸ਼ਣ ਅਤੇ ਮਾੜੇ ਵਤੀਰੇ ਉੱਤੇ ਨਿਯਮ ਸਖ਼ਤ ਕਰ ਦਿੱਤੇ ਹਨ। ਨਵੇਂ ਕਾਨੂੰਨ 8 ਦਸੰਬਰ ਤੋਂ ਲਾਗੂ ਹੋਣਗੇ।ਸੋਧੇ ਹੋਏ ਕਾਨੂੰਨ ਮੁਤਾਬਕ ਸੈਕਸ ਸ਼ੋਸ਼ਣ ਦੇ ਕੇਸਾਂ ਨੂੰ ਚਰਚ ਦੇ ਉੱਚ ਅਧਿਕਾਰੀਆਂ ਨੂੰ ਨਾ ਦੱਸਣ ਉੱਤੇ ਵੀ ਬਿਸ਼ਪ ਨੂੰ ਹਟਾਇਆ ਜਾ ਸਕਦਾ ਹੈ। ਚਰਚ ਕਾਨੂੰਨਦੀਸੋਧ ਵਿੱਚ ਆਰਥਿਕ ਧੋਖਾਧੜੀ ਦੇ ਕੇਸਾਂਦੇ ਵੀ ਨਿਯਮਬਦਲੇ ਗਏ ਹਨ। ਪਿਛਲੇ ਦਹਾਕਿਆਂ ਵਿੱਚ ਚਰਚ ਵਿਚ ਧੋਖਾਧੜੀ ਤੇ ਘੁਟਾਲੇ ਦੇ ਕਈਕੇਸ ਸਾਹਮਣੇ ਆਏ ਹਨ। ਇਨ੍ਹਾਂ ਨੂੰ ਵੇਖਦੇ ਹੋਏ ਵਿਵਸਥਾ ਵਿੱਚ ਬਦਲਾਅ ਤੇ ਦੇਖ ਰੇਖ ਦੇ ਤੌਰ ਤਰੀਕਿਆਂ ਨੂੰ ਵੀ ਬਦਲਿਆ ਜਾ ਰਿਹਾ ਹੈ।

ਪੰਜਾਬੀ ਖ਼ਬਰਾਂ

ਨੀਰਵ ਮੋਦੀ ਨੂੰ ਕਰਾਰਾ ਝਟਕਾ:ਭਾਰਤ ਨੂੰ ਹਵਾਲਗੀ ਕਰਨ ਦੇ ਵਿਰੁੱਧ ਪਟੀਸ਼ਨ ਬ੍ਰਿਟਿਸ਼ ਹਾਈ ਕੋਰਟ ਵੱਲੋਂ ਰੱਦ

Published

on

ਲੰਡਨ, 23 ਜੂਨ, – ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਘੁਟਾਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਵੱਲ ਹਵਾਲਗੀ ਰੋਕਣ ਵਾਸਤੇ ਪਾਈ ਪਟੀਸ਼ਨ ਬ੍ਰਿਟੇਨ ਦੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਹ ਹਵਾਲਗੀ ਵਿਰੁੱਧ ਅਪੀਲ ਦੀ ਪਹਿਲੇ ਪੜਾਅ ਦੀ ਲੜਾਈ ਹਾਰ ਗਿਆ ਹੈ।ਇਸ ਪਿੱਛੋਂ ਉਸ ਦੇ ਕੋਲ ਜ਼ੁਬਾਨੀ ਦਲੀਲਾਂ ਰੱਖਣ ਦੀ ਅਰਜ਼ੀ ਦੇਣ ਲਈ ਪੰਜ ਵਰਕਿੰਗ ਦਿਨਾਂ ਦਾ ਸਮਾਂ ਬਾਕੀ ਹੈ।ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਅਪਰੈਲ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ।
ਬ੍ਰਿਟੇਨ ਦੀ ਹਾਈ ਕੋਰਟ ਦੇ ਜੱਜ ਸਾਹਮਣੇ ਨੀਰਵ ਮੋਦੀ ਦੀ ਅਪੀਲ ਉਨ੍ਹਾਂ ਕਾਗ਼ਜ਼ਾਂ ਉੱਤੇ ਫ਼ੈਸਲੇ ਵਿਰੁੱਧ ਸੀ, ਜੋ ਇਹ ਤੈਅ ਕਰਨ ਲਈ ਪੇਸ਼ ਕੀਤੇ ਗਏ ਸਨ ਕਿ ਗ੍ਰਹਿ ਮੰਤਰੀ ਦੇ ਆਦੇਸ਼ ਜਾਂ ਨੀਰਵ ਦੀ ਭਾਰਤ ਹਵਾਲਗੀ ਦੇ ਪੱਖ ਵਿਚ ਵੈਸਟ ਮਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਫ਼ੈਸਲੇ ਵਿਰੁੱਧ ਅਪੀਲ ਦਾ ਕੋਈ ਆਧਾਰ ਵੀ ਹੈ ਜਾਂ ਨਹੀਂ। ਹਾਈ ਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਪ੍ਰਵਾਨਗੀ ਲਈ ਮੰਗਲਵਾਰ ਲਿਖਤੀ ਪਟੀਸ਼ਨ ਰੱਦ ਹੋਗਈ ਤੇ 50 ਸਾਲਾ ਭਗੌੜੇ ਕਾਰੋਬਾਰੀ ਕੋਲ ਹਾਈ ਕੋਰਟ ਵਿਚ ਸੰਖੇਪ ਜ਼ੁਬਾਨੀ ਸੁਣਵਾਈ ਦਾ ਮੌਕਾ ਬਾਕੀ ਹੈ, ਜਿਸਬਾਰੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕਿ ਕੇਸ ਵਿਚ ਪੂਰੀ ਅਪੀਲ ਉੱਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ।
ਅਦਾਲਤ ਵਿੱਚਭਾਰਤ ਦਾ ਪੱਖ ਰੱਖਣ ਵਾਲੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਕਿਹਾ ਹੈ ਕਿ ਉਹ ਪ੍ਰਕਿਰਿਆ ਦਾ ਅਗਲਾ ਮੌਕਾ ਉਡੀਕ ਰਹੇ ਹਨ।ਉਨ੍ਹਾ ਪਿਛਲੇ ਮਹੀਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅਪੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਕਿਸੇ ਵੀ ਅਪੀਲ ਪ੍ਰਕਿਰਿਆ ਦਾਭਾਰਤ ਸਰਕਾਰ ਵੱਲੋਂ ਵਿਰੋਧ ਕਰਨਗੇ।

Read More Latest Punjabi News

Continue Reading

ਰਾਜਨੀਤੀ

ਚੋਣਾਂ ਤੋਂ ਪਹਿਲਾਂ ਯੂ ਪੀ ਵਿਚਲੇ ਭਾਈਵਾਲਾਂ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾਈਆਂ

Published

on

BJP

ਲਖਨਊ, 23 ਜੂਨ, – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਦੋਂ ਬਹੁਤ ਘੱਟ ਸਮਾਂ ਬਾਕੀ ਹੈ, ਓਦੋਂ ਸਾਰੀਆਂ ਰਾਜਨੀਤਿਕ ਧਿਰਾਂ ਰਣਨੀਤੀ ਬਣਾ ਰਹੀਆਂ ਹਨ। ਓਥੇਭਾਜਪਾ ਸਰਕਾਰ ਦੀ ਇੱਕ ਸਹਿਯੋਗੀ ਨਿਸ਼ਾਦ ਪਾਰਟੀ ਨੇ ਰਾਜ ਸਰਕਾਰ ਵਿਚ ਆਪਣੀ ਭੂਮਿਕਾ ਵਧਾਉਣ ਦੀ ਮੰਗ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਭਾਜਪਾ ਦਾ ਇਕ ਭਾਈਵਾਲ ਅਪਣਾ ਦਲ (ਐਸ) ਇਸ ਰਾਜ ਤੇ ਕੇਂਦਰ ਸਰਕਾਰ ਵਿਚ ਆਪਣਾ ਹਿੱਸਾ ਵਧਾਉਣ ਦੀ ਮੰਗ ਕਰਨ ਲੱਗ ਪਿਆ ਹੈ। ਇਸ ਤੋਂ ਇਲਾਵਾ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਸੀਟਾਂ ਦੀ ਮੰਗ ਵੀ ਕਰ ਰਹੇ ਹਨ।
ਅਪਣਾ ਦਲ ਦੇ ਨੇਤਾ ਅਤੇ ਯੋਗੀ ਆਦਿਤਿਆਨਾਥ ਦੀ ਸਰਕਾਰ ਵਿਚ ਮੰਤਰੀ ਜੈ ਕੁਮਾਰ ਜੈਕੀ ਦਿੱਲੀਗਏ ਹਨ, ਜਿੱਥੇ ਉਨ੍ਹਾਂ ਨੇ ਆਪਣੀ ਨੇਤਾ ਅਨੁਪ੍ਰਿਯਾ ਪਟੇਲ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਸੰਗਠਨ ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਅਪਣਾ ਦਲ ਨੇ ਪੰਚਾਇਤੀ ਚੋਣਾਂ ਵਿੱਚਜਿ਼ਲਾ ਪੰਚਾਇਤ ਪ੍ਰਧਾਨ ਲਈ 4 ਸੀਟਾਂ ਦੀ ਮੰਗ ਕੀਤੀ ਅਤੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਕਿ ਅਪਣਾ ਦਲ ਨੂੰ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਵਿੱਚਵੱਧ ਹਿੱਸਾ ਲੈਣਾ ਚਾਹੀਦਾ ਹੈ। ਜੈਕੀ ਨੇ ਅਨੁਪ੍ਰਿਆ ਪਟੇਲ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੀ ਮੰਗ ਵੀ ਕੀਤੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਅਪਣਾ ਦਲ ਨੇ ਮਿਰਜ਼ਾਪੁਰ, ਜੌਨਪੁਰ, ਪ੍ਰਤਾਪਗੜ੍ਹ ਅਤੇ ਬਸਤੀ 4 ਸੀਟਾਂ ਤੋਂ ਜਿ਼ਲਾ ਪੰਚਾਇਤ ਪ੍ਰਧਾਨ ਦੀ ਮੰਗ ਕੀਤੀ ਹੈ, ਪਰ ਭਾਜਪਾ ਨੇ 2 ਸੀਟਾਂ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਵਿਧਾਨ ਸਭਾ ਚੋਣਾਂ ਵਿੱਚਹੋਰ ਸੀਟਾਂ ਦੀ ਮੰਗ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿਚ ਅਪਨਾ ਦਲ ਨੇ ਵਿਧਾਨ ਸਭਾ ਦੀਆਂ 11 ਸੀਟਾਂਲਈ ਚੋਣ ਲੜੀ ਅਤੇ 9 ਸੀਟਾਂ ਜਿੱਤੀਆਂ ਸਨ। ਇਕ ਪਾਸੇ ਨਿਸ਼ਾਦ ਪਾਰਟੀ ਦੀ ਵਧਦੀ ਮੰਗ ਤੇ ਫਿਰ ਅਪਣਾ ਦਲ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਭਾਈਵਾਲੀ ਵਧਾਉਣ ਦੀ ਮੰਗ ਨਾਲ ਭਾਜਪਾ ਕਿਵੇਂ ਨਜਿੱਠੇਗੀ, ਇਸ ਨਾਲ ਆਉਣ ਵਾਲੇ ਸਮੇਂ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਵਾਸਤੇ ਕਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।

Read More Political News Today

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਬੰਬ ਧਮਾਕੇ ਵਿੱਚ 3 ਮੌਤਾਂ

Published

on

terrorist Hafiz Saeed

ਲਾਹੌਰ, 23 ਜੂਨ, – ਪਾਕਿਸਤਾਨੀ ਪੰਜਾਬ ਵਿੱਚ ਲਾਹੌਰ ਸ਼ਹਿਰ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੋਢੀ ਹਾਫਿਜ਼ ਸਈਦ ਦੇ ਘਰ ਨੇੜੇ ਬੁੱਧਵਾਰ ਨੂੰ ਜ਼ੋਰਦਾਰ ਬੰਬ ਧਮਾਕਾ ਹੋਇਆ ਹੈ।ਪਤਾ ਲੱਗਾ ਹੈ ਕਿ ਇਸ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋਈ ਅਤੇ 20 ਤੋਂ ਵੱਧ ਜ਼ਖਮੀ ਹੋਏ ਹਨ। ਮੌਕੇ ਉੱਤੇਪੁੱਜੇ ਰਾਹਤ ਤੇ ਬਚਾਅ ਕਰਮੀਆਂਨੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਮਾਰਤ ਦੇ ਆਲੇ-ਦੁਆਲੇ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਬਹੁਤ ਸਾਰੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।
ਇਸ ਘਟਨਾ ਬਾਰੇ ਪਾਕਿਸਤਾਨੀ ਟੀਵੀ ਚੈਨਲ ਜੀਓ ਨਿਊਜ਼ ਨੇ ਦੱਸਿਆ ਕਿ ਧਮਾਕੇ ਕਾਰਨ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ।ਦੱਸਿਆ ਗਿਆ ਹੈ ਕਿ ਅੱਤਵਾਦੀ ਹਾਫਿਜ਼ ਸਈਦ ਦਾ ਘਰਘਟਨਾ ਸਥਾਨ ਦੇ ਨੇੜੇ ਹੈ। ਇਸ ਧਮਾਕੇ ਨਾਲ ਜ਼ਖਮੀ ਹੋਏ ਲੋਕਾਂ ਨੂੰ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਜ਼ਖਮੀਆਂ ਵਿਚੋਂ 6 ਜਣਿਆਂ ਨੂੰ ਮਾਮੂਲੀ ਸੱਟਾਂ ਹਨ। ਧਮਾਕੇ ਦੀ ਗੂੰਜ ਕਾਫੀ ਦੂਰ ਤੱਕ ਸੁਣੀ ਗਈ, ਪਰ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਪਾਰਕਿੰਗ ਵਿਚ ਗੱਡੀ ਖੜ੍ਹੀ ਕੀਤੀ ਅਤੇ ਬਾਅਦ ਵਿਚ ਉਸ ਵਿਚ ਧਮਾਕਾ ਹੋ ਗਿਆ।ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਪੁਲਸ ਤੋਂ ਧਮਾਕੇ ਦੇ ਕਾਰਨਾਂ ਦੀ ਰਿਪੋਰਟ ਮੰਗੀ ਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਸ ਨੇ ਆਮ ਲੋਕਾਂ ਨੂੰ ਉਸ ਪਾਸੇ ਜਾਣ ਤੋਂ ਰੋਕ ਦਿੱਤਾ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca