Living with a boyfriend without a divorce can be costly
Connect with us [email protected]

ਪੰਜਾਬੀ ਖ਼ਬਰਾਂ

ਤਲਾਕ ਤੋਂ ਬਿਨਾਂ ਪ੍ਰੇਮੀ ਨਾਲ ਰਹਿ ਕੇ ਸੁਰੱਖਿਆ ਮੰਗਣਾ ਮਹਿੰਗਾ ਪਿਆ

Published

on

divorce

ਚੰਡੀਗੜ੍ਹ, 28 ਜਨਵਰੀ – ਆਪਣੇ ਪਤੀ ਤੋਂ ਤਲਾਕ ਲਏ ਬਗੈਰ ਆਪਣੇ ਪ੍ਰੇਮੀ ਨਾਲ ਰਿਲੇਸ਼ਨਸ਼ਿਪ ਚ ਰਹਿਣਾ ਇੱਕ ਔਰਤ ਨੂੰ ਮਹਿੰਗਾ ਪੈ ਗਿਆ ਹੈ। ਪਤੀ ਅਤੇ ਉਸ ਦੇ ਪਰਵਾਰ ਤੋਂ ਜਾਨ ਦਾ ਖਤਰਾ ਦੱਸ ਕੇ ਸੁਰੱਖਿਆ ਮੰਗ ਰਹੀ ਇਸ ਔਰਤ ਨੂੰ ਫਿਟਕਾਰ ਲਾਉਂਦੇ ਹੋਏ ਹਾਈ ਕੋਰਟ ਨੇ ਉਸ ਨੂੰ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਨੋਜ ਬਜਾਜ ਨੇ ਇੱਕ ਔਰਤ ਦੀ ਪਟੀਸ਼ਨ ਖਾਰਜ ਕਰਦਿਆਂ ਇਹ ਫੈਸਲਾ ਦਿੱਤਾ ਹੈ। ਪਟੀਸ਼ਨਰ ਔਰਤ ਸੋਨੂੰ ਤੇ ਉਸ ਦੇ ਪ੍ਰੇਮੀ ਸੁਖਬੀਰ ਸਿੰਘ ਨੇ ਹਾਈ ਕੋਰਟਚ ਅਪੀਲ ਕਰ ਕੇ ਉਕਤ ਔਰਤ ਦੇ ਪਤੀ ਅਤੇ ਪਰਵਾਰ ਤੋਂ ਸੁਰੱਖਿਆ ਹਾਸਲ ਕਰਵਾਏ ਜਾਣ ਦੀ ਮੰਗ ਕੀਤੀ ਸੀ। ਅਦਾਲਤ ਨੂੰ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਜੀਤ ਸਿੰਘ ਨਾਲ ਹੋਇਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਛੇ ਮਹੀਨੇ ਪਹਿਲਾਂ ਉਹ ਸੁਖਬੀਰ ਸਿੰਘ ਦੇ ਸੰਪਰਕ ਵਿੱਚ ਆਈ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਜਦ ਇਸ ਦਾ ਪਤਾ ਔਰਤ ਦੇ ਪਤੀ ਅਤੇ ਪਰਵਾਰ ਨੂੰ ਲੱਗਾ ਤਾਂ ਉਹ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਨ੍ਹਾਂ ਦੋਵਾਂ ਨੇ ਪਟਿਆਲਾ ਦੇ ਜ਼ਿਲ੍ਹਾ ਪੁਲਸ ਮੁਖੀ ਨੂੰ ਅਰਜ਼ੀ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਬਿਨਾਂ ਤਲਾਕ ਲਏ ਕਿਸੇ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਹ ਇੱਕ ਅਪਵਿੱਤਰ ਗਠਜੋੜ ਹੈ।

Punjab Crime Latest Breaking News

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਐਕਸਪ੍ਰੈਸ ਵੇਅ ਨੇ ਮੁਆਵਜ਼ੇ ਵਿੱਚ ਪਾੜਾ ਪਾਇਆ

Published

on

ਡੱਬਵਾਲੀ, 1 ਮਾਰਚ – ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ-ਜਾਮਨਾਗਰ ਐਕਸਪ੍ਰੈਸਵੇਅ ਐਨ ਐਚ-754 ਲਈ ਡੱਬਵਾਲੀ ਖੇਤਰ ਦੇ ਦਸ ਪਿੰਡਾਂ ਦੀ ਜ਼ਮੀਨ ਗ੍ਰਹਿਣ ਤੈਅ ਰੇਟਾਂ ਵਿੱਚ ਪੱਖਪਾਤ ਖਿਲਾਫ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੈ। ਕਿਸਾਨ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ੇ ਲਈ ਅਦਾਲਤ ਜਾਣ ਲੱਗੇ ਹਨ।
ਇਹ ਐਕਸਪ੍ਰੈਸਵੇਅ ਦੇ ਰਾਹ ਡੱਬਵਾਲੀ ਹਲਕੇ ਦੇ ਡੱਬਵਾਲੀ ਤੇ ਜੋਗੇਵਾਲਾ, ਚੌਟਾਲਾ, ਆਸਾਖੇੜਾ, ਸੁਖੇਰਾਖੇੜਾ, ਅਬੁੱਲਸ਼ਹਿਰ, ਸਕਤਾਖੇੜਾ, ਸ਼ੇਰਗੜ੍ਹ ਅਤੇ ਅਲੀਕਾਂ ਆਉਂਦੇ ਹਨ। ਕੇਂਦਰ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਲਈ ਮੁਆਵਜ਼ੇ ਦੀਆਂ ਦਰਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਜੋਗੇਵਾਲਾ ਪਿੰਡ ‘ਚ ਪ੍ਰਤੀ ਏਕੜ ਸਿਰਫ 25 ਲੱਖ ਰੁਪਏ ਮੁਆਵਜ਼ਾ ਤੇ ਉਸੇ ਥਾਂ ਸੜਕ ਦੇ ਦੂਸਰੇ ਪਾਸੇ ਡੱਬਵਾਲੀ ਪਿੰਡ ਦੇ ਰਕਬੇ ਵਿੱਚ 47 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਖੇਰਾਖੇੜਾ ‘ਚ ਪਹਿਲੇ ਐਕਵਾਇਰ ਵਿੱਚ ਚਾਲੀ ਲੱਖ ਰੁਪਏ ਪ੍ਰਤੀ ਏਕੜ ਸੀ, ਬਾਅਦ ਵਿੱਚ ਕਿਸਾਨ ਦੇ ਸੰਘਰਸ਼ ਵਿੱਢਣ ਉਤੇ 73 ਲੱੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ। ਅਬੁੱਲਸ਼ਹਿਰ ਵਿੱਚ ਪਹਿਲਾਂ 27 ਲੱਖ ਰੁਪਏ ਮੁਆਵਜ਼ਾ ਮਿਥਿਆ ਗਿਆ ਸੀ ਤੇ ਸੰਘਰਸ਼ ਮਗਰੋਂ 32 ਲੱੱਖ ਰੁਪਏ ਕਰ ਦਿੱਤਾ ਗਿਆ।
ਕਿਸਾਨ ਆਗੂ ਦਇਆਰਾਮ ਉਲਾਨਿਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੱਬਵਾਲੀ ਦੇ ਦਸ ਪਿੰਡਾਂ ਦੇ ਕਿਸਾਨਾਂ ਦੇ ਨਾਲ ਮੁਆਵਜ਼ਾ ਰਾਸ਼ੀ ਵਿੱਚ ਭਾਰੀ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਟਾਲਾ ਪਿੰਡ ‘ਚ ਦੋ ਸਾਲ ਪ੍ਰਤੀ ਏਕੜ 39.40 ਲੱੱਖ ਰੁਪਏ ਮੁਆਵਜ਼ਾ ਦਿੱਤਾ ਸੀ, ਉਹ ਐਨ ਐਚ 54 ਤਹਿਤ 86 ਲੱਖ ਰੁਪਏ ਕਰ ਦਿੱਤਾ ਹੈ। ਜੋਗੇਵਾਲਾ ਦੇ ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਚੰਦ ਮੀਟਰ ਦੀ ਦੂਰੀ ‘ਤੇ ਜ਼ਮੀਨ ਐਕੁਵਾਇਰ ਕਰਨ ਦੀਆਂ ਵੱਧ-ਘੱਟ ਦਰਾਂ ਖਿਲਾਫ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਜੋਗੇਵਾਲਾ ਦੇ ਕਰੀਬ 25 ਏਕੜ ਰਕਬਾ ਸੜਕ ‘ਚ ਆਉਂਦਾ ਹ

Continue Reading

ਪੰਜਾਬੀ ਖ਼ਬਰਾਂ

ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਦਵਾਈ ਦਾ ਇੱਕੋ ਕੋਵਿਡ ਟੀਕਾ ਲੱਗੇਗਾ

Published

on

ਸੈਕਰਾਮੈਂਟੋ, 1 ਮਾਰਚ – ਅਮਰੀਕੀ ਸਰਕਾਰ ਦੀ ਸਲਾਹਕਾਰ ਕਮੇਟੀ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਅਮਰੀਕੀਆਂ ਨੂੰ ਲਾਉਣ ਦੀ ਹਰੀ ਝੰਡੀ ਦੇਣ ਦੇ ਅਗਲੇ ਦਿਨ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਇਸ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਸਲਾਹਕਾਰ ਕਮੇਟੀ ਦੀ ਉਸ ਸਿਫਾਰਿਸ਼ ਨਾਲ ਸਹਿਮਤੀ ਪ੍ਰਗਟਾਈ ਹੈ, ਜਿਸ ਵਿੱਚ ਕਿਹਾ ਗਿਆ ਕਿ ਇਸ ਵੈਕਸੀਨ ਦੇ ਖਤਰੇ ਦੇ ਮੁਕਾਬਲੇ ਫਾਇਦੇ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦੇ ਮਿਲਣ ਨਾਲ ਟੀਕਾਕਰਨ ਛੇਤੀ ਹੋਵੇਗਾ। ਕੰਪਨੀ ਅਗਲੇ ਹਫ਼ਤੇ 40 ਲੱਖ ਟੀਕੇ ਹਾਸਲ ਕਰਾਏਗੀ ਤੇ ਮਾਰਚ ਦੌਰਾਨ ਕੁੱਲ ਦੋ ਕਰੋੜ ਟੀਕੇ ਹਾਸਲ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੰਪਨੀ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਹੋਰ ਦੇਵੇਗੀ। ਇੱਕ ਵਿਅਕਤੀ ਨੂੰ ਇੱਕੋ ਟੀਕਾ ਲਵਾਉਣ ਦੀ ਲੋੜ ਹੋਵੇਗੀ ਤੇ ਇਸ ਤਰ੍ਹਾਂ 10 ਕਰੋੜ ਅਮਰੀਕੀਆਂ ਨੂੰ ਇਹ ਟੀਕੇ ਲੱਗ ਸਕਣਗੇ। ਪਹਿਲੀਆਂ ਦੋ ਵੈਕਸੀਨਾਂ ਦੇ ਮੁਕਾਬਲੇ ਇਹ ਵੈਕਸੀਨ ਤੇਜ਼ੀ ਨਾਲ ਅਸਰ ਕਰਦੀ ਤੇ ਵਧੇਰੇ ਪ੍ਰਭਾਵੀ ਹੈ। ਇਸ ਸਮੇਂ ਫਾਈਜ਼ਰ ਬਾਇਓਨ ਟੈਕ ਤੇ ਮੋਡੇਰਨਾ ਦੇ ਟੀਕੇ ਤਕਰੀਬਨ ਪੰਜ ਕਰੋੜ ਅਮਰੀਕੀਆਂ ਨੂੰ ਲਾਏ ਜਾ ਚੁੱਕੇ ਹਨ।
ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੀਕੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ‘ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨਜ਼ਰ ਆਈ ਹੈ’, ਪਰ ਇਸਦੇ ਨਾਲ ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਰਗੇ ਕਦਮਾਂ ਦੀ ਮਹੱਤਤਾ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਤੇਜ਼ੀ ਨਾਲ ਵਾਇਰਸ ਉਪਰ ਕਾਬੂ ਪਾ ਲਵਾਂਗੇ, ਪਹਿਲਾਂ ਵਾਂਗ ਮਿੱਤਰਾਂ ਪਿਆਰਿਆਂ ਨੂੰ ਮਿਲ ਸਕਾਂਗੇ ਤੇ ਸਾਡੀ ਅਰਥ ਵਿਵਸਥਾ ਵੀ ਪੱਟੜੀ ਉਪਰ ਖੁਸ਼ ਹਾਂ ਪਰ ਮੈਂ ਸਮੁੱਚੇ ਅਮਰੀਕੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਵੇਸਲੇ ਨਾ ਹੋਣ।

Continue Reading

ਪੰਜਾਬੀ ਖ਼ਬਰਾਂ

ਭਾਰਤ-ਪਾਕਿ ਨੂੰ ਸੱਚੇ ਤੇ ਚੰਗੇ ਦੋਸਤ ਦੇਖਣਾ ਮੇਰਾ ਸੁਫਨਾ: ਮਲਾਲਾ

Published

on

ਨਵੀਂ ਦਿੱਲੀ, 1 ਮਾਰਚ – ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਸਰਹੱਦਾਂ ਰੱਖਣ ਸਬੰਧੀ ਪੁਰਾਣੀ ਫਿਲਾਸਫੀ ਅੱਜ ਕੱਲ੍ਹ ਨਹੀਂ ਚੱਲਦੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਸੁਫਨਾ ਹੈ ਕਿ ਉਹ ਦੋਵਾਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ।
ਮਲਾਲਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹੋਵੇ ਜਾਂ ਭਾਰਤ, ਘੱਟ ਗਿਣਤੀਆਂ ਨੂੰ ਹਰ ਦੇਸ਼ ‘ਚ ਸੁਰੱਖਿਆ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਦਾ ਸਬੰਧ ਧਰਮ ਨਾਲ ਨਹੀਂ, ‘ਸੱਤਾ ਦੀ ਦੁਰਵਰਤੋ’ ਨਾਲ ਹੈ ਅਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਾਏ ਜੈਪੁਰ ਲਿਟਰੇਚਰ ਫੈਸਟੀਵਲ (ਜੇ ਐਲ ਐਫ) ਵਿੱਚ ਆਪਣੀ ਪੁਸਤਕ ‘ਆਈ ਐਮ ਮਲਾਲਾ-ਦਿ ਸਟੋਰੀ ਆਫ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਟ ਬਾਇ ਦਿ ਤਾਲਿਬਾਨ’ ਬਾਰੇ ਗੱਲ ਕਰ ਰਹੀ ਸੀ। ਉਸ ਨੇ ਭਾਰਤ ਵਿੱਚ ਇੰਟਰਨੈਟ ਬੰਦ ਹੋਣ ਅਤੇ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਦੀ ਗ੍ਰਿਫਤਾਰੀ ਦੀ ਖਬਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲੋਕਾਂ ਦੀ ਗੱਲ ਸੁਣੀ ਜਾਵੇ।

Continue Reading

ਰੁਝਾਨ


Copyright by IK Soch News powered by InstantWebsites.ca