Life imprisonment for the deceased's wife and her boyfriend on murder
Connect with us apnews@iksoch.com

ਪੰਜਾਬੀ ਖ਼ਬਰਾਂ

ਕਤਲ ਦੇ ਦੋਸ਼ ‘ਚ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ

Published

on

law

ਸ੍ਰੀ ਮੁਕਤਸਰ ਸਾਹਿਬ, 7 ਜਨਵਰੀ – ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਕਤਲ ਦੇ ਇੱਕ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸਣੇ 2 ਜਣਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਪਤਾ ਲੱਗਾ ਹੈ ਕਿ ਮਲੋਟ ਲਾਗਲੇ ਪਿੰਡ ਦਾਨੇਵਾਲਾ ਦੇ ਵਸਨੀਕ ਕੁਲਵਿੰਦਰ ਸਿੰਘ (35) ਦਾ ਵਿਆਹ ਪਰਮਜੀਤ ਕੌਰ ਵਾਸੀ ਮਲੋਟ ਮੰਡੀ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇੱਕ 9 ਸਾਲਾ ਲੜਕਾ ਹੈ। ਕੁਲਵਿੰਦਰ ਸਿੰਘ ਦੇ ਸਹੁਰੇ ਮਹਿੰਦਰ ਸਿੰਘ ਦਾ ਪਿੰਡ ਥੇਹੜੀ ਵਿੱਚ ਇੱਕ ਸ਼ੈਲਰ ਸੀ, ਜੋ ਘਾਟੇ ਵਿੱਚ ਚੱਲ ਰਿਹਾ ਸੀ। ਮਹਿੰਦਰ ਸਿੰਘ ਨੇ ਇਹ ਸ਼ੈਲਰ ਆਪਣੇ ਜਵਾਈ ਕੁਲਵਿੰਦਰ ਸਿੰਘ ਦੇ ਨਾਮ ਕਰਵਾ ਦਿੱਤਾ ਅਤੇ ਕੁਲਵਿੰਦਰ ਸਿੰਘ ਨੇ ਆਪਣੀ ਜ਼ਮੀਨ ਉਪਰ ਲਿਮਿਟ ਬਣਵਾ ਕੇ ਕਰੀਬ ਇੱਕ ਕਰੋੜ ਰੁਪਏ ਸ਼ੈਲਰ ਵਿੱਚ ਲਾ ਦਿੱਤੇ। ਫਿਰ ਇਸ ਮਸਲੇ ਬਾਰੇ ਉਨ੍ਹਾਂ ‘ਚ ਤਕਰਾਰ ਸ਼ੁਰੂ ਹੋ ਗਈ।
15 ਫਰਵਰੀ 2016 ਨੂੰ ਪੁਲਸ ਨੂੰ ਇਹ ਸੂਚਨਾ ਦਿੰਦਿਆਂ ਕੁਲਵਿੰਦਰ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦਸਿਆ ਕਿ ਕੁਲਵਿੰਦਰ ਸਿੰਘ ਦਾ ਆਪਣੇ ਘਰ ਵਿੱਚ ਕਤਲ ਹੋ ਗਿਆ ਹੈ ਤੇ ਉਨ੍ਹਾਂ ਨੇ ਇਸਦਾ ਦੋਸ਼ ਕੁਲਵਿੰਦਰ ਸਿੰਘ ਦੀ ਪਤਨੀ ਅਤੇ ਸਹੁਰੇ ਪਰਵਾਰ ‘ਤੇ ਲਾਇਆ। ਪੁਲਸ ਨੇ ਪਰਮਜੀਤ ਕੌਰ ਅਤੇ ਮਹਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸਿਟੀ ਮਲੋਟ ਵਿਖੇ ਕੇਸ ਦਰਜ ਕਰਕੇ ਜਾਂਚ ਕੀਤੀ ਤਾਂ ਇਸ ਦੌਰਾਨ ਮਹਿੰਦਰ ਸਿੰਘ ਬੇਗੁਨਾਹ ਨਿਕਲਿਆ, ਪਰ ਇਹ ਗੱਲ ਸਾਹਮਣੇ ਆਈ ਕਿ ਪਰਮਜੀਤ ਕੌਰ ਦੇ ਕਰਨ ਸ਼ਰਮਾ ਨਾਮ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਨ੍ਹਾਂ ਦੋਹਾਂ ਨੇ ਕੁਲਵਿੰਦਰ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਉਸਦਾ ਕਤਲ ਕੀਤਾ ਸੀ। ਅਦਾਲਤ ਨੇ ਪਰਮਜੀਤ ਕੌਰ ਤੇ ਕਰਨ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।

ਪੰਜਾਬੀ ਖ਼ਬਰਾਂ

ਡੇਰਾਬੱਸੀ ਵਿੱਚ ਮੁਰਗੀਆਂ ਵਿੱਚ ਬਰਡ ਫਲੂ ਫੈਲਣ ਦੀ ਪੁਸ਼ਟੀ

Published

on

bird flu

ਜਲੰਧਰ, 21 ਜਨਵਰੀ – ਪੰਜਾਬ ਵਿੱਚ ਪਰਵਾਸੀ ਪੰਛੀਆਂ ਤੋਂ ਬਾਅਦ ਮੁਰਗੀਆਂ ਵਿੱਚ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ। ਰੋਪੜ ਦੇ ਪਰਵਾਸੀ ਪੰਛੀਆਂ ਤੋਂ ਬਾਅਦ ਡੇਰਾਬੱਸੀ ਦੇ ਪਿੰਡ ਬੇਹਰਾ ਦੇ ਦੋ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਵਿੱਚ ਬਰਡ ਫਲੂ ਦੀ ਪੁਸ਼ਟੀ ਬਾਕਾਇਦਾ ਤੌਰ ਉੱਤੇ ਹੋਈ ਹੈ।
ਨਾਰਦਰਨ ਰੀਜ਼ਨਲ ਡਿਜੀਜ਼ ਡਾਇਗਨੋਸਟਿਕ ਲੈਬਾਰਟਰੀ (ਐਨ ਆਰ ਡੀ ਡੀ ਐਲ) ਦੀ ਜਾਂਚ ਦੇ ਦੌਰਾਨ ਇਨ੍ਹਾਂ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਹੋਣ ਦਾ ਪਤਾ ਲੱਗਾ ਹੈ। ਜਾਂਚ ਅਤੇ ਪੁਸ਼ਟੀਲਈ ਇਨ੍ਹਾਂ ਸੈਂਪਲਾਂ ਨੂੰ ਭੋਪਾਲ ਭੇਜਿਆ ਗਿਆ ਸੀ। ਐਨ ਆਰ ਡੀ ਡੀ ਐਲ ਦੇ ਮੁਖੀ ਡਾਕਟਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੈਬ ਵਿੱਚ ਆਰ ਟੀ ਪੀ ਸੀ ਆਰ ਟੈਸਟ ਕਰਨ ਤੋਂ ਬਾਅਦ ਬਰਡ ਫਲੂ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ। ਇਸ ਨੂੰ ਸ਼ੱਕੀ ਬਰਡ ਫਲੂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਕੱਲ੍ਹ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜੀਜ਼ ਭੋਪਾਲ ਨੇ ਬਰਡ ਫਲੂ ਦੀ ਪੁਸ਼ਟੀ ਕਰ ਦਿੱਤੀ ਹੈ। ਲੈਬ ਰਿਪੋਰਟ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਰਾਹੀਂ ਵਿਭਾਗ ਦੇ ਸੈਕਟਰੀ ਵੀ ਕੇ ਜੰਜੂਆ ਅਤੇ ਸੂਬਾ ਸਰਕਾਰ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਭੇਜ ਦਿੱਤੀ ਗਈ ਹੈ। ਉਕਤ ਦੋਵਾਂ ਪੋਲਟਰੀ ਫਾਰਮਾਂ ਵਿੱਚ ਲਗਭਗ ਸਵਾ ਲੱਖ ਮੁਰਗੀਆਂ ਹਨ, ਜਿਨ੍ਹਾਂ ਬਾਰੇ ਸਰਕਾਰ ਅਗਲਾ ਫੈਸਲਾ ਕਰ ਸਕਦੀ ਹੈ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਅੰਦੋਲਨ ਵਿੱਚ ਸਾਬਕਾ ਫੌਜੀਆਂ ਦੀ ਸ਼ਮੂਲੀਅਤ ਤੋਂ ਸਰਕਾਰ ਨੂੰ ਕੌੜ ਚੜ੍ਹੀ

Published

on

farmers protest
  • ਫੌਜ ਵਲੋਂ ਵੀ ਸਾਬਕਾ ਫੌਜੀਆਂ ਨੂੰ ਐਡਵਾਈਜ਼ਰੀ ਜਾਰੀ
    ਨਵੀਂ ਦਿੱਲੀ, 20 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲਦੇ ਕਿਸਾਨੀ ਸੰਘਰਸ਼ ਨੂੰ ਜਦੋਂ ਹਰ ਵਰਗ ਦਾ ਸਾਥ ਮਿਲ ਰਿਹਾ ਹੈ ਤਾਂ ਇਸ ਵਿਚ ਸਾਬਕਾ ਫੌਜੀਆਂ ਦੇ ਕੁਝ ਸੰਗਠਨ ਵੀ ਆਏ ਹਨ। ਬਹੁਤ ਸਾਰੇ ਸਾਬਕਾ ਫੌਜੀ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਏ ਹੋਣ ਕਾਰਨ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਣ ਖੜੋਤੇ ਹਨ। ਦਿੱਲੀ ਦੇ ਬਾਰਡਰਾਂ ਉੱਤੇ ਚੱਲਦੇ ਅੰਦੋਲਨ ਵਿਚ ਵੱਡੀ ਗਿਣਤੀ ਸਾਬਕਾ ਫੌਜੀ ਅੱਜਕੱਲ੍ਹ ਫੌਜੀ ਵਰਦੀ ਪਾ ਕੇ ਸ਼ਾਮਲ ਹੋ ਰਹੇ ਹਨ। ਇਨ੍ਹਾਂ ਸਾਬਕਾ ਫੌਜੀਆਂ ਵਲੋਂ ਆਪਣੇ ਤਗਮੇ ਪਹਿਨੇ ਹੋਏ ਆਮ ਵੇਖੇ ਜਾ ਸਕਦੇ ਹਨ। ਕਿਸਾਨੀ ਸੰਘਰਸ਼ ਵਿਚਇਨ੍ਹਾਂ ਸਾਬਕਾ ਫੌਜੀਆਂ ਦੇਸ਼ਾਮਲ ਹੋਣ ਤੋਂ ਭਾਰਤ ਸਰਕਾਰ ਚਿੰਤਤ ਹੈ।
    ਇਸ ਦੌਰਾਨ ਅੱਜ ਭਾਰਤੀ ਫੌਜ ਨੇ ਸਾਬਕਾ ਫੌਜੀਆਂ ਦੇ ਮੈਡਲ ਅਤੇ ਰਿਬਨ ਪਹਿਨਣ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸਾਬਕਾ ਫੌਜੀਆਂ ਵਲੋਂ ਭਾਰਤੀ ਫੌਜ ਦੇ ਮੈਡਲ ਅਤੇ ਰਿਬਨ ਸਿਰਫ ਫੌਜੀ ਨਿਯਮਾਂ ਮੁਤਾਬਕ ਹੀ ਪਹਿਨੇ ਜਾ ਸਕਦੇ ਹਨ ਤੇ ਫੌਜ ਦੇ ਨਿਯਮਾਂ ਦੇ ਮੁਤਾਬਕ ਸਿਆਸੀ ਰੈਲੀਆਂ ਵਿਚ ਫੌਜੀਆਂ ਜਾਂ ਸਾਬਕਾ ਸੈਨਿਕਾਂ ਨੂੰ ਮੈਡਲ ਜਾਂ ਰਿਬਨ ਪਹਿਨਣ ਦੀ ਆਗਿਆ ਨਹੀਂ ਹੈ। ਫੌਜ ਦੇ ਸੂਤਰਾਂ ਮੁਤਾਬਕ ਫੌਜੀ ਵਰਦੀ, ਫੌਜੀ ਮੈਡਲ ਜਾਂ ਰਿਬਨ ਕਿਸੇ ਵੀ ਰਾਜਨੀਤਕ ਰੈਲੀਵਿੱਚ ਸਾਬਕਾ ਫੌਜੀਆਂ ਨੂੰ ਨਹੀਂ ਪਹਿਨਣੇ ਚਾਹੀਦੇ, ਕਿਉਂਕਿ ਫੌਜੀ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ। ਇਹ ਮਿਲਟਰੀ ਐਡਵਾਈਜ਼ਰੀ ਓਦੋਂ ਜਾਰੀ ਹੋਈ ਹੈ, ਜਦੋਂ ਕਈ ਸਾਬਕਾ ਫੌਜੀ ਰਾਜਨੀਤਕ ਧਿਰਾਂ ਦੀਆਂ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਫੌਜੀ ਵਰਦੀਆਂ, ਮੈਡਲ ਅਤੇ ਰਿਬਨ ਨਾਲ ਵੇਖੇ ਗਏ ਹਨ। ਕਿਸਾਨ ਆਗੂਆਂਦਾ ਦਾਅਵਾ ਹੈ ਕਿ ਉਹ 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਟਰੈਕਟਰ ਪਰੇਡ ਕੱਢਣਗੇ ਤੇ ਮੰਨਿਆ ਜਾਂਦਾ ਹੈ ਕਿ ਅੰਦੋਲਨ ਵਿੱਚ ਸ਼ਾਮਲ ਸਾਬਕਾ ਫੌਜੀ ਓਦੋਂ ਆਪਣੀ ਵਰਦੀ ਅਤੇ ਮੈਡਲ ਪਹਿਨ ਸਕਦੇ ਹਨ।
    ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਕੋਈ ਸਿਆਸੀ ਸੰਘਰਸ਼ ਨਹੀਂ ਕਰ ਰਹੇ, ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤੇ ਪੰਜਾਬ ਅਤੇ ਹਰਿਆਣਾ ਦੇਕਈ ਕਿਸਾਨ ਸੇਵਾਮੁਕਤੀ ਪਿੱਛੋਂ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ, ਇਹ ਉਨ੍ਹਾਂ ਦਾ ਪਿਤਾ-ਪੁਰਖੀ ਕਿੱਤਾ ਹੈ। ਖੇਤੀ ਕਾਨੂੰਨਾਂਦੇ ਖਿਲਾਫ ਅੰਦੋਲਨ ਸਿਆਸੀ ਧਿਰਾਂ ਤੋਂ ਦੂਰੀ ਰੱਖ ਕੇ ਚੱਲ ਰਿਹਾ ਹੈ ਤੇ ਸਿਆਸੀ ਆਗੂਆਂ ਨੂੰ ਕਿਸਾਨੀ ਸਟੇਜਾਂ ਉੱਤੇ ਬੋਲਣ ਤੱਕ ਨਹੀਂ ਦਿਤਾ ਜਾ ਰਿਹਾ, ਇਸ ਕਰ ਕੇ ਸਾਬਕਾ ਫੌਜੀਆਂ ਉੱਤੇ ਇਹ ਅਡਵਾਈਜ਼ਰੀ ਲਾਗੂ ਹੁੰਦੀ ਹੈ ਜਾਂ ਨਹੀਂ, ਇਸ ਉੱਤੇ ਵੀ ਬਹਿਸ ਛਿੜ ਪਈ ਹੈ।

Continue Reading

ਪੰਜਾਬੀ ਖ਼ਬਰਾਂ

ਖੇਤੀ ਕਾਨੂੰਨਾਂ ਬਾਰੇ ਅੜਿੱਕਾ:ਭਾਰਤ ਸਰਕਾਰ ਵੱਲੋਂ 2 ਸਾਲ ਲਈ ਕਾਨੂੰਨਾਂ ਉੱਤੇ ਰੋਕ ਦੀ ਪੇਸ਼ਕਸ਼ ਕਿਸਾਨਾਂ ਨੇ ਠੁਕਰਾਈ

Published

on

kisan

ਨਵੀਂ ਦਿੱਲੀ, 20 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਵਿਵਾਦ ਵਾਲੇ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਅੱਜ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਵਿੱਚ ਇਕ ਵਾਰ ਫਿਰ ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਅੜਿੱਕਾ ਪੈਂਦਾ ਨਜ਼ਰ ਆਇਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਅੱਗੇ ਇੱਕ ਜਾਂ 2 ਸਾਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਰੱਖਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਭਾਵ ਸੀ ਕਿ ਇਨ੍ਹਾਂ ਕਾਨੂੰਨਾਂ ਉੱਤੇਅਮਲ ਅਸਥਾਈ ਤੌਰ ਉੱਤੇ ਰੋਕ ਦਿੱਤਾ ਜਾਵੇਗਾ, ਪਰ ਇਹ ਮੰਗ ਕਿਸਾਨ ਆਗੂਆਂ ਨੇ ਨਹੀਂ ਮੰਨੀ।
ਸਰਕਾਰ ਦੀ ਇਸ ਪੇਸ਼ਕਸ਼ ਤੋਂ ਬਾਅਦ ਕਿਸਾਨ ਆਗੂਆਂ ਨੇ ਵੱਖਰੀ ਮੀਟਿੰਗ ਕੀਤੀ ਸੀ, ਪਰ ਇਸ ਮੀਟਿੰਗ ਦੇ ਬਾਅਦ ਵੀ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਮੰਤਰੀਆਂ ਨੇ ਇਹ ਕਿਹਾ ਸੀ ਕਿ ਇੱਕ ਜਾਂ ਦੋ ਸਾਲ ਲਈ ਇਨ੍ਹਾਂ ਕਾਨੂੰਨਾਂ ਦਾ ਅਮਲ ਰੋਕ ਕੇ ਇਕ ਕਮੇਟੀ ਦਾ ਬਣਾਈ ਜਾਵੇਗੀ, ਜਿਸ ਵਿੱਚ ਸਰਕਾਰ ਤੇ ਕਿਸਾਨਾਂ ਦੋਵੇਂ ਧਿਰਾਂ ਦੇ ਪ੍ਰਤੀਨਿਧ ਹੋਣਗੇ, ਪਰ ਕਿਸਾਨ ਆਗੂ ਇਹ ਗੱਲ ਨਹੀਂ ਮੰਨੇ। ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਉੱਤੇ ਲਗਾਤਾਰ ਅੜੇ ਹੋਏ ਹਨ। ਉਨ੍ਹਾਂ ਦੇਮੰਤਰੀਆਂ ਦੀਆਂ ਦੋਵੇਂ ਪੇਸ਼ਕਸ਼ਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਦੀ ਇਸ ਬੈਠਕ ਵਿੱਚ 40 ਕਿਸਾਨ ਜਥੇਬੰਦੀਆਂ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਸਨ।
ਵਰਨਣ ਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਤੱਕ ਦਸ ਵਾਰ ਗੱਲਬਾਤ ਹੋਈ ਅਤੇ ਹਰ ਵਾਰ ਬੇਨਤੀਜਾ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਸਿਰਫ ਪਰਾਲੀ ਸਾੜਨ ਦੇ ਵਿਰੁੱਧ ਇੱਕ ਕਰੋੜ ਰੁਪਏ ਵਾਲੇ ਜੁਰਮਾਨੇ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਪੇਸ਼ ਨਾ ਕਰਨ ਸਹਿਮਤੀ ਬਣੀ ਸੀ, ਹੋਰ ਕੋਈ ਗੱਲ ਸਿਰੇ ਨਹੀਂ ਚੜ੍ਹੀ।

Daily Punjab Times

Continue Reading

ਰੁਝਾਨ


Copyright by IK Soch News powered by InstantWebsites.ca